sankhyā, sankhiāसंख्या, संखिआ
ਸੰ. ਸੰਗ੍ਯਾ- ਗਿਣਤੀ. ਸ਼ਮਾਰ. "ਤ੍ਰ੍ਯੋਦਸ ਦ੍ਯੋਸਹਿ ਸੰਖ੍ਯਾ ਕੀਨੀ." (ਨਾਪ੍ਰ) ਪੰਜਾਬੀ, ਸੰਸਕ੍ਰਿਤ. ਫ਼ਾਰਸੀ ਅਤੇ ਅੰਗ੍ਰੇਜ਼ੀ ਵਿੱਚ ਅੰਗਾਂ ਦੀ ਸੰਖ੍ਯਾ- (ਗਿਣਤੀ) ਇਉਂ ਹੈ:-:%ਇੱਕ ਇੱਕ ਬਿੰਦੀ ਲੱਗਣ ਤੋਂ ਅੰਗ ਦਸਗੁਣੇ ਜੋ ਹੁੰਦੇ ਹਨ, ਉਸ ਦਾ ਪ੍ਰਕਾਰ ਪੁਰਾਣੇ ਗ੍ਰੰਥਾਂ ਵਿੱਚ ਇਉਂ ਹੈ-#ਇੱਕ- ਏਕ ੧#ਦਸ- ਦਸ਼ ੧੦#ਸੌ-ਸ਼ਤ ੧੦੦#ਹਜਾਰ-ਸਹਸ੍ਰ ੧੦੦੦#ਅਯੁਤ ੧੦, ੦੦੦#ਲੱਖ-ਲਕ੍ਸ਼੍ ੧੦੦, ੦੦੦#ਪ੍ਰਯੁਤ-ਨਿਯੁਤ ੧, ੦੦੦, ੦੦੦#ਕਰੋੜ- ਕੋਟਿ ੧੦, ੦੦੦, ੦੦੦#ਅਬੁਦ ੧੦੦, ੦੦੦, ੦੦੦#ਵ੍ਰਿੰਦ ੧, ੦੦੦, ੦੦੦, ੦੦੦#ਖਰ੍ਵ ੧੦, ੦੦੦, ੦੦੦, ੦੦੦#ਨਿਖਰ੍ਵ ੧੦੦, ੦੦੦, ੦੦੦, ੦੦੦#ਪਦਮ ੧, ੦੦੦, ੦੦੦, ੦੦੦, ੦੦੦#ਸੰਖ ੧੦, ੦੦੦, ੦੦੦, ੦੦੦, ੦੦੦#ਮਹਾਪਦਮ ੧੦੦, ੦੦੦, ੦੦੦, ੦੦੦, ੦੦੦#ਸਾਗਰ ੧, ੦੦੦, ੦੦੦, ੦੦੦, ੦੦੦, ੦੦੦#ਅੰਤ੍ਯ ੧੦, ੦੦੦, ੦੦੦, ੦੦੦, ੦੦੦, ੦੦੦#ਮਧ੍ਯ ੧੦੦, ੦੦੦, ੦੦੦, ੦੦੦, ੦੦੦, ੦੦੦#ਪੂਰਵਾਰ੍ਧ ੧, ੦੦੦, ੦੦੦, ੦੦੦, ੦੦੦, ੦੦੦, ੦੦੦#ਪਰਾਰ੍ਧ ੧੦, ੦੦੦, ੦੦੦, ੦੦੦, ੦੦੦, ੦੦੦, ੦੦੦#ਇਸ ਸਮੇਂ ਸਕੂਲਾਂ ਵਿੱਚ ਜੋ ਗਿਣਤੀ ਪੜ੍ਹਾਈ ਜਾਂਦੀ ਹੈ ਉਹ ਇਉਂ ਹੈ-#ਇਕਾਈ ੧ Unit#ਦਹਾਈ ੧੦#ਸੈਂਕੜਾ ੧੦੦#ਹਜਾਰ-ਹਜ਼ਾਰ ੧੦੦੦ Thousand#ਦਸ ਹਜ਼ਾਰ ੧੦੦੦੦#ਲੱਖ ੧੦੦੦੦੦#ਦਸ ਲੱਖ ੧੦੦੦੦੦੦ Million#ਕਰੋੜ ੧੦੦੦੦੦੦੦#ਦਸ ਕਰੋੜ ੧੦੦੦੦੦੦੦੦#ਅਰਬ ੧੦੦੦੦੦੦੦੦੦#ਦਸ ਅਰਬ ੧੦੦੦੦੦੦੦੦੦੦#ਖਰਬ ੧੦੦੦੦੦੦੦੦੦੦੦#ਦਸ ਖਰਬ ੧੦੦੦੦੦੦੦੦੦੦੦੦ Billion#ਨੀਲ ੧੦੦੦੦੦੦੦੦੦੦੦੦੦#ਦਸ ਨੀਲ ੧੦੦੦੦੦੦੦੦੦੦੦੦੦੦#ਪਦਮ ੧੦੦੦੦੦੦੦੦੦੦੦੦੦੦੦#ਦਸ ਪਦਮ ੧੦੦੦੦੦੦੦੦੦੦੦੦੦੦੦੦#ਸੰਖ ੧੦੦੦੦੦੦੦੦੦੦੦੦੦੦੦੦੦#ਦਸ ਸੰਖ ੧੦੦੦੦੦੦੦੦੦੦੦੦੦੦੦੦੦੦ Trillion¹#ਕਵੀਆਂ ਨੇ ਸੰਖ੍ਯਾ (ਗਿਣਤੀ) ਦਾ ਇੱਕ ਹੋਰ ਢੰਗ ਕੱਢਿਆ ਹੈ ਜਿਸ ਦਾ ਪ੍ਰਕਾਰ ਇਹ ਹੈ ਕਿ ਜਿਤਨੀ ਸੰਖ੍ਯਾ ਬੋਧਕ ਜੋ ਪਦਾਰਥ ਅਥਵਾ ਦੇਵਤਾ ਆਦਿ ਹਨ, ਉਨ੍ਹਾਂ ਦੇ ਨਾਉਂ ਨੂੰ ਅੰਗ ਦੀ ਥਾਂ ਵਰਤਣਾ. ਜੈਸੇ-#੦ ਦੀ ਥਾਂ ਆਕਾਸ਼, ਨਭ ਆਦਿ ਸ਼ਬਦ.#੧ ਪ੍ਰਿਥਵੀ. ਚੰਦ੍ਰਮਾ. ਆਤਮਾ. ਗਣੇਸ਼ਦੰਤ. ਸੂਰਜ ਦੇ ਰਥ ਦਾ ਚਕ੍ਰ.#੨ ਨੇਤ੍ਰ. ਪਕ੍ਸ਼੍ (ਪੰਛੀ ਦੇ ਖੰਭ ਅਤੇ ਮਹੀਨੇ ਦੇ ਪੱਖ). ਭੁਜਾ. ਅਯਨ. ਸਰਪਰਸਨਾ.#੩ ਰਾਮ. ਕਾਲ. ਤਾਪ. ਗੁਣ. ਸ਼ਿਵਨੇਤ੍ਰ. ਅਗਨਿ. ਭੁਵਨ. ਸੰਧ੍ਯਾ.#੪ ਵੇਦ. ਯੁਗ. ਵਰਣ. ਆਸ਼੍ਰਮ. ਬ੍ਰਹਮਾ ਦੇ ਮੁਖ. ਵਿਸਨੁਭੁਜਾ. ਅਵਸ੍ਥਾ.#੫ ਪ੍ਯਾਰੇ.² ਪਾਂਡਵ. ਇੰਦ੍ਰਿਯ. ਕਾਮਵਾਣ. ਸ਼ਿਵਮੁਖ. ਪ੍ਰਾਣ. ਭੂਤ. ਕੋਸ਼. ਨਮਾਜ.³#੬ ਰਿਤੁ. ਰਸ. ਰਾਗ. ਭ੍ਰਮਰਪਦ. ਈਤਿ. ਸ਼ਾਸਤ੍ਰ. ਵੇਦਾਂਗ.#੭ ਮੁਨਿ. ਸ਼ਾਗਰ. ਸ੍ਵਰ. ਗਿਰਿ. ਲੋਕ. ਵਾਰ. ਭੂਮਿਕਾ.#੮ ਵਸੁ. ਸਿੱਧਿ. ਦਿੱਗਜ. ਯੋਗਅੰਗ. ਪਹਿਰ. ਨਾਗ. ਰਾਜੇ ਦੇ ਅੰਗ.#੯ ਭੂਖੰਡ. ਅੰਕ. ਨਿਧਿ. ਗ੍ਰਹ. ਭਕ੍ਤਿ.#੧੦ ਦੋਸ਼. ਦਿਸ਼ਾ. ਦਸ਼ਾ. ਅਵਤਾਰ. ਸੰਨ੍ਯਾਸੀ ਪੰਥ.#੧੧ ਰੁਦ੍ਰ.#੧੨ ਰਵਿ. ਰਾਸ਼ਿ. ਮਾਸ. ਮਿਸਲਾਂ.⁴ ਯੋਗੀ ਪੰਥ.#੧੩ ਬ੍ਰਾਹਮਣ ਧਰਮ. ਵਿਸ਼੍ਵੇਦੇਵ.#੧੪ ਲੋਕ. ਰਤਨ. ਵਿਦ੍ਯਾ. ਮਨੁ.#੧੫ ਤਿਥਿ. ਸੋਮਵੱਲੀ ਪਤ੍ਰ.#੧੬ ਕਲਾ. ਸ਼੍ਰਿੰਗਾਰ.#੧੭ ਵੈਦਿਕ ਦੇਵਤਾ.#੧੮ ਪੁਰਾਣ. ਭਾਰਤ ਪਰਵ.#੧੯ ਵਿਰਾਟ ਮੁਖ.#੨੦ ਨਖ. ਬਿਸ੍ਵੇ.#੨੧ ਮੂਰਛਨਾ.#੨੨ ਵਾਰਾਂ#੨੫ ਪ੍ਰਕ੍ਰਿਤਿ#੨੮ ਨਕ੍ਸ਼੍ਤ੍ਰ#੩੦ ਮਾਸਦਿਵਸ.#੩੨ ਦੰਤ.#੪੦ ਮੁਕਤੇ.⁵#੪੯ ਪਵਨ.#੬੪ ਕਲਾ.#ਸੰਖ੍ਯਾ ਸ਼ਬਦ ਦਾ ਅਰਥ ਚਰਚਾ ਅਰ ਵਿਚਾਰ ਭੀ ਕਈ ਥਾਂਈਂ ਆਇਆ ਹੈ. ਦਸਮਗ੍ਰੰਥ ਵਿੱਚ ਸੰਗ੍ਯਾ ਦੀ ਥਾਂ ਸੰਖ੍ਯਾ ਸ਼ਬਦ ਵਰਤਿਆ ਹੈ, ਯਥਾ- "ਸਮੈ ਸੰਤ ਪਰਹੋਤ ਸਹਾਈ। ਤਾਂ ਤੇ ਸੰਖ੍ਯਾ ਸੰਤਸਹਾਈ." (ਚੌਬੀਸਾਵ)#ਇਸ ਲਈ ਸੰਤਸਹਾਈ ਸੰਗ੍ਯਾ (ਨਾਉਂ) ਹੈ.
सं. संग्या- गिणती. शमार. "त्र्योदस द्योसहि संख्या कीनी." (नाप्र) पंजाबी, संसक्रित. फ़ारसी अते अंग्रेज़ी विॱच अंगां दी संख्या- (गिणती) इउं है:-:%इॱक इॱक बिंदी लॱगण तों अंग दसगुणे जो हुंदे हन, उस दा प्रकार पुराणे ग्रंथां विॱच इउं है-#इॱक- एक १#दस- दश १०#सौ-शत १००#हजार-सहस्र १०००#अयुत १०, ०००#लॱख-लक्श् १००, ०००#प्रयुत-नियुत १, ०००, ०००#करोड़- कोटि १०, ०००, ०००#अबुद १००, ०००, ०००#व्रिंद १, ०००, ०००, ०००#खर्व १०, ०००, ०००, ०००#निखर्व १००, ०००, ०००, ०००#पदम १, ०००, ०००, ०००, ०००#संख १०, ०००, ०००, ०००, ०००#महापदम १००, ०००, ०००, ०००, ०००#सागर १, ०००, ०००, ०००, ०००, ०००#अंत्य १०, ०००, ०००, ०००, ०००, ०००#मध्य १००, ०००, ०००, ०००, ०००, ०००#पूरवार्ध १, ०००, ०००, ०००, ०००, ०००, ०००#परार्ध १०, ०००, ०००, ०००, ०००, ०००, ०००#इस समें सकूलां विॱच जो गिणती पड़्हाई जांदी है उह इउं है-#इकाई १ Unit#दहाई १०#सैंकड़ा १००#हजार-हज़ार १००० Thousand#दस हज़ार १००००#लॱख १०००००#दस लॱख १०००००० Million#करोड़ १०००००००#दसकरोड़ १००००००००#अरब १०००००००००#दस अरब १००००००००००#खरब १०००००००००००#दस खरब १०००००००००००० Billion#नील १०००००००००००००#दस नील १००००००००००००००#पदम १०००००००००००००००#दस पदम १००००००००००००००००#संख १०००००००००००००००००#दस संख १०००००००००००००००००० Trillion¹#कवीआं ने संख्या (गिणती) दा इॱक होर ढंग कॱढिआ है जिस दा प्रकार इह है कि जितनी संख्या बोधक जो पदारथ अथवा देवता आदि हन, उन्हां दे नाउं नूं अंग दी थां वरतणा. जैसे-#० दी थां आकाश, नभ आदि शबद.#१ प्रिथवी. चंद्रमा. आतमा. गणेशदंत. सूरज दे रथ दा चक्र.#२ नेत्र. पक्श् (पंछी दे खंभ अते महीने दे पॱख). भुजा. अयन. सरपरसना.#३ राम. काल. ताप. गुण. शिवनेत्र. अगनि. भुवन. संध्या.#४ वेद. युग. वरण. आश्रम. ब्रहमा दे मुख. विसनुभुजा. अवस्था.#५ प्यारे.² पांडव. इंद्रिय. कामवाण. शिवमुख. प्राण. भूत. कोश. नमाज.³#६ रितु. रस. राग. भ्रमरपद. ईति. शासत्र. वेदांग.#७ मुनि. शागर. स्वर. गिरि. लोक. वार. भूमिका.#८ वसु. सिॱधि. दिॱगज. योगअंग. पहिर. नाग. राजे दे अंग.#९ भूखंड. अंक. निधि. ग्रह. भक्ति.#१० दोश. दिशा. दशा. अवतार. संन्यासी पंथ.#११ रुद्र.#१२ रवि. राशि. मास. मिसलां.⁴ योगी पंथ.#१३ ब्राहमण धरम.विश्वेदेव.#१४ लोक. रतन. विद्या. मनु.#१५ तिथि. सोमवॱली पत्र.#१६ कला. श्रिंगार.#१७ वैदिक देवता.#१८ पुराण. भारत परव.#१९ विराट मुख.#२० नख. बिस्वे.#२१ मूरछना.#२२ वारां#२५ प्रक्रिति#२८ नक्श्त्र#३० मासदिवस.#३२ दंत.#४० मुकते.⁵#४९ पवन.#६४ कला.#संख्या शबद दा अरथ चरचा अर विचार भी कई थांईं आइआ है. दसमग्रंथ विॱच संग्या दी थां संख्या शबद वरतिआ है, यथा- "समै संत परहोत सहाई। तां ते संख्या संतसहाई." (चौबीसाव)#इस लई संतसहाई संग्या (नाउं) है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਸੰ. ਸ੍ਮਾਰ. ਸੰਗ੍ਯਾ- ਚਿੰਤਨ ਕਰਨਾ. "ਹਰਿ ਹਰਿ ਨਾਮ ਸਮਾਰ." (ਸ੍ਰੀ ਮਃ ੪. ਪਹਿਰੇ) "ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ." (ਸੁਖਮਨੀ)...
ਸੰ. ਸੰਗ੍ਯਾ- ਗਿਣਤੀ. ਸ਼ਮਾਰ. "ਤ੍ਰ੍ਯੋਦਸ ਦ੍ਯੋਸਹਿ ਸੰਖ੍ਯਾ ਕੀਨੀ." (ਨਾਪ੍ਰ) ਪੰਜਾਬੀ, ਸੰਸਕ੍ਰਿਤ. ਫ਼ਾਰਸੀ ਅਤੇ ਅੰਗ੍ਰੇਜ਼ੀ ਵਿੱਚ ਅੰਗਾਂ ਦੀ ਸੰਖ੍ਯਾ- (ਗਿਣਤੀ) ਇਉਂ ਹੈ:-:%ਇੱਕ ਇੱਕ ਬਿੰਦੀ ਲੱਗਣ ਤੋਂ ਅੰਗ ਦਸਗੁਣੇ ਜੋ ਹੁੰਦੇ ਹਨ, ਉਸ ਦਾ ਪ੍ਰਕਾਰ ਪੁਰਾਣੇ ਗ੍ਰੰਥਾਂ ਵਿੱਚ ਇਉਂ ਹੈ-#ਇੱਕ- ਏਕ ੧#ਦਸ- ਦਸ਼ ੧੦#ਸੌ-ਸ਼ਤ ੧੦੦#ਹਜਾਰ-ਸਹਸ੍ਰ ੧੦੦੦#ਅਯੁਤ ੧੦, ੦੦੦#ਲੱਖ-ਲਕ੍ਸ਼੍ ੧੦੦, ੦੦੦#ਪ੍ਰਯੁਤ-ਨਿਯੁਤ ੧, ੦੦੦, ੦੦੦#ਕਰੋੜ- ਕੋਟਿ ੧੦, ੦੦੦, ੦੦੦#ਅਬੁਦ ੧੦੦, ੦੦੦, ੦੦੦#ਵ੍ਰਿੰਦ ੧, ੦੦੦, ੦੦੦, ੦੦੦#ਖਰ੍ਵ ੧੦, ੦੦੦, ੦੦੦, ੦੦੦#ਨਿਖਰ੍ਵ ੧੦੦, ੦੦੦, ੦੦੦, ੦੦੦#ਪਦਮ ੧, ੦੦੦, ੦੦੦, ੦੦੦, ੦੦੦#ਸੰਖ ੧੦, ੦੦੦, ੦੦੦, ੦੦੦, ੦੦੦#ਮਹਾਪਦਮ ੧੦੦, ੦੦੦, ੦੦੦, ੦੦੦, ੦੦੦#ਸਾਗਰ ੧, ੦੦੦, ੦੦੦, ੦੦੦, ੦੦੦, ੦੦੦#ਅੰਤ੍ਯ ੧੦, ੦੦੦, ੦੦੦, ੦੦੦, ੦੦੦, ੦੦੦#ਮਧ੍ਯ ੧੦੦, ੦੦੦, ੦੦੦, ੦੦੦, ੦੦੦, ੦੦੦#ਪੂਰਵਾਰ੍ਧ ੧, ੦੦੦, ੦੦੦, ੦੦੦, ੦੦੦, ੦੦੦, ੦੦੦#ਪਰਾਰ੍ਧ ੧੦, ੦੦੦, ੦੦੦, ੦੦੦, ੦੦੦, ੦੦੦, ੦੦੦#ਇਸ ਸਮੇਂ ਸਕੂਲਾਂ ਵਿੱਚ ਜੋ ਗਿਣਤੀ ਪੜ੍ਹਾਈ ਜਾਂਦੀ ਹੈ ਉਹ ਇਉਂ ਹੈ-#ਇਕਾਈ ੧ Unit#ਦਹਾਈ ੧੦#ਸੈਂਕੜਾ ੧੦੦#ਹਜਾਰ-ਹਜ਼ਾਰ ੧੦੦੦ Thousand#ਦਸ ਹਜ਼ਾਰ ੧੦੦੦੦#ਲੱਖ ੧੦੦੦੦੦#ਦਸ ਲੱਖ ੧੦੦੦੦੦੦ Million#ਕਰੋੜ ੧੦੦੦੦੦੦੦#ਦਸ ਕਰੋੜ ੧੦੦੦੦੦੦੦੦#ਅਰਬ ੧੦੦੦੦੦੦੦੦੦#ਦਸ ਅਰਬ ੧੦੦੦੦੦੦੦੦੦੦#ਖਰਬ ੧੦੦੦੦੦੦੦੦੦੦੦#ਦਸ ਖਰਬ ੧੦੦੦੦੦੦੦੦੦੦੦੦ Billion#ਨੀਲ ੧੦੦੦੦੦੦੦੦੦੦੦੦੦#ਦਸ ਨੀਲ ੧੦੦੦੦੦੦੦੦੦੦੦੦੦੦#ਪਦਮ ੧੦੦੦੦੦੦੦੦੦੦੦੦੦੦੦#ਦਸ ਪਦਮ ੧੦੦੦੦੦੦੦੦੦੦੦੦੦੦੦੦#ਸੰਖ ੧੦੦੦੦੦੦੦੦੦੦੦੦੦੦੦੦੦#ਦਸ ਸੰਖ ੧੦੦੦੦੦੦੦੦੦੦੦੦੦੦੦੦੦੦ Trillion¹#ਕਵੀਆਂ ਨੇ ਸੰਖ੍ਯਾ (ਗਿਣਤੀ) ਦਾ ਇੱਕ ਹੋਰ ਢੰਗ ਕੱਢਿਆ ਹੈ ਜਿਸ ਦਾ ਪ੍ਰਕਾਰ ਇਹ ਹੈ ਕਿ ਜਿਤਨੀ ਸੰਖ੍ਯਾ ਬੋਧਕ ਜੋ ਪਦਾਰਥ ਅਥਵਾ ਦੇਵਤਾ ਆਦਿ ਹਨ, ਉਨ੍ਹਾਂ ਦੇ ਨਾਉਂ ਨੂੰ ਅੰਗ ਦੀ ਥਾਂ ਵਰਤਣਾ. ਜੈਸੇ-#੦ ਦੀ ਥਾਂ ਆਕਾਸ਼, ਨਭ ਆਦਿ ਸ਼ਬਦ.#੧ ਪ੍ਰਿਥਵੀ. ਚੰਦ੍ਰਮਾ. ਆਤਮਾ. ਗਣੇਸ਼ਦੰਤ. ਸੂਰਜ ਦੇ ਰਥ ਦਾ ਚਕ੍ਰ.#੨ ਨੇਤ੍ਰ. ਪਕ੍ਸ਼੍ (ਪੰਛੀ ਦੇ ਖੰਭ ਅਤੇ ਮਹੀਨੇ ਦੇ ਪੱਖ). ਭੁਜਾ. ਅਯਨ. ਸਰਪਰਸਨਾ.#੩ ਰਾਮ. ਕਾਲ. ਤਾਪ. ਗੁਣ. ਸ਼ਿਵਨੇਤ੍ਰ. ਅਗਨਿ. ਭੁਵਨ. ਸੰਧ੍ਯਾ.#੪ ਵੇਦ. ਯੁਗ. ਵਰਣ. ਆਸ਼੍ਰਮ. ਬ੍ਰਹਮਾ ਦੇ ਮੁਖ. ਵਿਸਨੁਭੁਜਾ. ਅਵਸ੍ਥਾ.#੫ ਪ੍ਯਾਰੇ.² ਪਾਂਡਵ. ਇੰਦ੍ਰਿਯ. ਕਾਮਵਾਣ. ਸ਼ਿਵਮੁਖ. ਪ੍ਰਾਣ. ਭੂਤ. ਕੋਸ਼. ਨਮਾਜ.³#੬ ਰਿਤੁ. ਰਸ. ਰਾਗ. ਭ੍ਰਮਰਪਦ. ਈਤਿ. ਸ਼ਾਸਤ੍ਰ. ਵੇਦਾਂਗ.#੭ ਮੁਨਿ. ਸ਼ਾਗਰ. ਸ੍ਵਰ. ਗਿਰਿ. ਲੋਕ. ਵਾਰ. ਭੂਮਿਕਾ.#੮ ਵਸੁ. ਸਿੱਧਿ. ਦਿੱਗਜ. ਯੋਗਅੰਗ. ਪਹਿਰ. ਨਾਗ. ਰਾਜੇ ਦੇ ਅੰਗ.#੯ ਭੂਖੰਡ. ਅੰਕ. ਨਿਧਿ. ਗ੍ਰਹ. ਭਕ੍ਤਿ.#੧੦ ਦੋਸ਼. ਦਿਸ਼ਾ. ਦਸ਼ਾ. ਅਵਤਾਰ. ਸੰਨ੍ਯਾਸੀ ਪੰਥ.#੧੧ ਰੁਦ੍ਰ.#੧੨ ਰਵਿ. ਰਾਸ਼ਿ. ਮਾਸ. ਮਿਸਲਾਂ.⁴ ਯੋਗੀ ਪੰਥ.#੧੩ ਬ੍ਰਾਹਮਣ ਧਰਮ. ਵਿਸ਼੍ਵੇਦੇਵ.#੧੪ ਲੋਕ. ਰਤਨ. ਵਿਦ੍ਯਾ. ਮਨੁ.#੧੫ ਤਿਥਿ. ਸੋਮਵੱਲੀ ਪਤ੍ਰ.#੧੬ ਕਲਾ. ਸ਼੍ਰਿੰਗਾਰ.#੧੭ ਵੈਦਿਕ ਦੇਵਤਾ.#੧੮ ਪੁਰਾਣ. ਭਾਰਤ ਪਰਵ.#੧੯ ਵਿਰਾਟ ਮੁਖ.#੨੦ ਨਖ. ਬਿਸ੍ਵੇ.#੨੧ ਮੂਰਛਨਾ.#੨੨ ਵਾਰਾਂ#੨੫ ਪ੍ਰਕ੍ਰਿਤਿ#੨੮ ਨਕ੍ਸ਼੍ਤ੍ਰ#੩੦ ਮਾਸਦਿਵਸ.#੩੨ ਦੰਤ.#੪੦ ਮੁਕਤੇ.⁵#੪੯ ਪਵਨ.#੬੪ ਕਲਾ.#ਸੰਖ੍ਯਾ ਸ਼ਬਦ ਦਾ ਅਰਥ ਚਰਚਾ ਅਰ ਵਿਚਾਰ ਭੀ ਕਈ ਥਾਂਈਂ ਆਇਆ ਹੈ. ਦਸਮਗ੍ਰੰਥ ਵਿੱਚ ਸੰਗ੍ਯਾ ਦੀ ਥਾਂ ਸੰਖ੍ਯਾ ਸ਼ਬਦ ਵਰਤਿਆ ਹੈ, ਯਥਾ- "ਸਮੈ ਸੰਤ ਪਰਹੋਤ ਸਹਾਈ। ਤਾਂ ਤੇ ਸੰਖ੍ਯਾ ਸੰਤਸਹਾਈ." (ਚੌਬੀਸਾਵ)#ਇਸ ਲਈ ਸੰਤਸਹਾਈ ਸੰਗ੍ਯਾ (ਨਾਉਂ) ਹੈ....
ਕੀਤੀ. ਕਰੀ. "ਹਰਿ ਗਤਿ ਕੀਨੀ." (ਗਉ ਮਃ ੩) ੨. ਦੇਖੋ, ਹਮਕੀਨ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਫ਼ਾ. [فارسی] ਫ਼ਾਰਿਸੀ. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ. ਫ਼ਾਰਿਸੀ ਦੀਆਂ ਸੱਤ ਕਿਸਮਾਂ ਹਨ- ਫ਼ਾਰਿਸੀ. ਪਹਲਵੀ, ਦਰੀ, ਹਰਵੀ, ਜ਼ਾਬੁਲੀ, ਸਕਜ਼ੀ ਅਤੇ ਸਗਦੀ। ੨. ਫ਼ਾਰਿਸ ਦਾ ਵਸਨੀਕ। ੩. ਦੇਖੋ, ਪਾਰਸੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਸੰ. एवं- ਏਵੰ. ਕ੍ਰਿ. ਵਿ- ਇਸੇ ਤਰਾਂ. ਇਸ ਢੰਗ ਨਾਲ. "ਨਾਨਕ ਕਹੈ ਸਿਆਣੀਏ! ਇਉ ਕੰਤ ਮਿਲਾਵਾ ਹੋਇ." (ਵਾਰ ਸੂਹੀ, ਮਃ ੨) ੨. ਐਸੇ ਹੀ ਔਰ. ਇਵੇਂ ਹੀ ਹੋਰ....
ਵਿੰਦੁ। ੨. ਅਨੁਸਾਰ. ਟਿੱਪੀ। ੩. ਸਿਫਰ. ਸ਼ੂਨ੍ਯ। ੪. ਇਸਤ੍ਰੀਆਂ ਦੇ ਮੱਥੇ ਦਾ ਇੱਕ ਗੋਲ ਭੂਸਣ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਹਜ਼ਾਰ. ਦਸ ਸੌ- ੧੦੦੦। ੨. ਨਿਘੰਟੁ ਵਿੱਚ ਸਹਸ੍ਰ ਦਾ ਅਰਥ ਅਨੰਤ ਹੈ. ਦੇਖੋ, ਸਹਸ....
ਦੇਖੋ, ਲਕ੍ਸ਼੍। ੨. ਦੇਖੋ, ਲਕ੍ਸ਼੍ਯ. "ਲੱਖ ਜੀਵ ਅਰੁ ਈਸੁਰ ਕੇਰਾ। ਸਤ ਚਿਤ ਆਨਁਦ ਏਕੈ ਹੇਰਾ ॥" (ਗੁਪ੍ਰਸੂ) "ਲੱਖ ਰੂਪ ਵਾਚਾਰਥ ਜਾਸ ਕਹਿ." (ਗੁਪ੍ਰਸੂ) ਦੇਖੋ, ਵਾਚ੍ਯ....
ਸੰ. लक्ष. ਧਾ- ਦੇਖਣਾ, ਯਾਦ ਰਖਣਾ, ਜਾਣਨਾ, ਚਿੰਨ੍ਹ ਕਰਨਾ। ੨. ਸੰਗ੍ਯਾ- ਚਿੰਨ੍ਹ. ਨਿਸ਼ਾਨ। ੩. ਬਹਾਨਾ। ੪. ਸੌ ਹਜ਼ਾਰ ਲਾਖ- ੧੦੦੦੦੦....
ਦੇਖੋ, ਕਰੋਰ....
ਸੰ. ਸੰਗ੍ਯਾ- ਕਰੋੜ. ਸੌ ਲੱਖ. "ਕਈ ਕੋਟਿ ਪ੍ਰਭ ਕਉ ਖੋਜੰਤੇ." (ਸੁਖਮਨੀ) ਦੇਖੋ, ਸੰਖ੍ਯਾ। ੨. ਵਾਦ ਵਿਵਾਦ ਦਾ ਪੂਰਬਪੱਖ. "ਕਥੀ ਕੋਟੀ ਕੋਟਿ ਕੋਟਿ." (ਜਪੁ) ਕੋਟਿ (ਕ੍ਰੋੜਾਂ) ਹੀ ਕੋਟਿ (ਦਲੀਲਾਂ) ਨਾਲ ਕ੍ਰੋੜਹਾ ਵਕਤਿਆਂ ਨੇ ਆਖੀ ਹੈ. ਦੇਖੋ, ਕਥਿ। ੩. ਕਮਾਣ ਦਾ ਗੋਸ਼ਾ. ਦੇਖੋ, ਕੋਟੀ। ੪. ਸ਼ਸਤ੍ਰ ਦੀ ਤਿੱਖੀ ਧਾਰ....
वृन्द- ਸੰਗ੍ਯਾ- ਸਮੁਦਾਯ. ਸਮੂਹ. ਝੁੰਡ। ੨. ਸੌ ਕਰੋੜ ਅਥਵਾ ਦਸ਼ ਅਰਬ ਦੀ ਸੰਖ੍ਯਾ। ੩. ਇੱਕ ਕਵਿ, ਜਿਸ ਦੀ "ਦ੍ਰਿਸ੍ਟਾਂਤ ਸ਼ਤਸਈ" ਬਹੁਤ ਮਨੋਹਰ ਹੈ.¹...
ਸੰ. पद्म. ਸੰਗ੍ਯਾ- ਕਮਲ Lotus (Nelumbium Speciosum). "ਪਦਮ ਨਿਜਾਵਲ ਜਲ ਰਸ ਸੰਗਤਿ." (ਮਾਰੂ ਮਃ ੧) ੨. ਇੱਕ ਸੋ ਨੀਲ ਪ੍ਰਮਾਣ ਗਿਣਤੀ, ੧੦੦੦੦੦੦੦੦੦੦੦੦੦੦੦¹ "ਪੈਂਤਾਲਿਸ ਪਦਮੰ ਅਸੁਰ ਸਜ੍ਯੋ ਕਟਕ ਚਤੁਰ੍ਰਗ." (ਚੰਡੀ ੧) ੩. ਸਾਮੁਦ੍ਰਿਕ ਅਨੁਸਾਰ ਚਰਣ ਦੇ ਤਲੇ (ਪਾਤਲੀ) ਅਤੇ ਹੱਥ ਦੀ ਤਲੀ ਦੀ ਇੱਕ ਰੇਖਾ, ਜੋ ਭਾਗ ਦਾ ਚਿੰਨ੍ਹ ਹੈ. ਦੇਖੋ, ਪਦਮੁ। ੪. ਵਿਸਨੁ ਦਾ ਇੱਕ ਸ਼ਸਤ੍ਰ, ਜੋ ਕਮਲ ਦੇ ਆਕਾਰ ਦਾ ਹੈ. ਇਹ ਗਦਾ ਅਤੇ ਗੁਰਜ ਦੀ ਤਰਾਂ ਵੈਰੀ ਉੱਪਰ ਚਲਾਇਆ ਜਾਂਦਾ ਹੈ. "ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ." (ਸਵੈਯੇ ਮਃ ੪. ਕੇ) ੫. ਹਾਥੀ ਦੀ ਸੁੰਡ ਉੱਪਰ ਦੇ ਡੱਬਖੜੱਬੇ ਦਾਗ਼। ੬. ਯੋਗਮਤ ਅਨੁਸਾਰ ਸ਼ਰੀਰ ਦੇ ਅੰਦਰ, ਰਿਦੇ ਮਸਤਕ ਆਦਿ ਸਥਾਨਾਂ ਵਿੱਚ ਕਈ ਕਈ ਪਾਂਖੁੜੀਆਂ ਦੀ ਗਿਣਤੀ ਦੇ ਕਮਲ. ਦੇਖੋ, ਖਟਚਕ੍ਰ। ੭. ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਨ, ਸ, ਲ, ਗ, , , , #ਉਦਾਹਰਹਣ-#ਪ੍ਰਭੁ ਧਰਤ ਧ੍ਯਾਨ ਜੋ। ਸ਼ੁਭ ਲਹਿਤ ਗ੍ਯਾਨ ਸੋ. ××#(ਅ) ਕਈ ਕਵੀਆਂ ਨੇ ਕਮਲ ਛੰਦ ਦਾ ਹੀ ਨਾਮ ਪਦਮ ਲਿਖਿਆ ਹੈ. ਦੇਖੋ ਕਮਲ। ੮. ਸੱਪ ਦੇ ਫਣ ਉੱਪਰ ਸਫੇਦੀ ਮਾਇਲ ਦਾਗ਼। ੯. ਪਦਮਾਸਨ ਵਾਸਤੇ ਭੀ ਪਦਮ ਸ਼ਬਦ ਆਇਆ ਹੈ- "ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮ ਅਲੋਇ." (ਧਨਾ ਮਃ ੧) ਇਹ ਅਲੌਕਿਕ (ਅਣੋਖਾ) ਪਦਮਾਸਨ ਹੈ!#੧੦ ਇੱਕ ਪੌਧਾ, ਜਿਸ ਦਾ ਫਲ ਬੇਰ ਜੇਹਾ ਹੁੰਦਾ ਹੈ. ਕਸ਼ਮੀਰ ਵੱਲ ਇਸ ਨੂੰ ਗਲਾਸ ਆਖਦੇ ਹਨ. ਇਹ ਗਰਮ ਥਾਂ ਨਹੀਂ ਨਹੀਂ ਹੁੰਦਾ Cherry। ੧੧. ਪਦਮਾ (ਲਕ੍ਸ਼੍ਮੀ) ਵਾਸਤੇ ਭੀ ਪਦਮ ਸ਼ਬਦ ਆਇਆ ਹੈ. ਦੇਖੋ, ਪਦਮ ਕਵਲਾਸ ਪਤਿ....
ਸੰ. शङ्ख ਸੰਗ੍ਯਾ- ਸਮੁੰਦਰ ਦਾ ਇੱਕ ਜੀਵ, ਜਿਸ ਦਾ ਖੋਲ ਮੰਦਿਰਾਂ ਵਿੱਚ ਹਿੰਦੂ ਬਿਗਲ ਦੀ ਤਰਾਂ ਵਜਾਉਂਦੇ ਹਨ. "ਸੰਖਨ ਕੀ ਧੁਨਿ ਘੰਟਨ ਕੀ ਕਰ." (ਚੰਡੀ ੧) ਪੁਰਾਣੇ ਸਮੇਂ ਜੰਗ ਵਿੱਚ ਬਿਗਲ ਵਾਂਙ ਸੰਖ ਬਜਾਇਆ ਜਾਂਦਾ ਸੀ. "ਸਿੰਘ ਚੜੀ ਮੁਖ ਸੰਖ ਬਜਾਵਤ." (ਚੰਡੀ ੧) ਸੰਖ ਨੂੰ ਵਿਸਨੁ ਦੇਵਤਾ ਸਦਾ ਆਪਣੇ ਹੱਥ ਰੱਖਦਾ ਹੈ। ੨. ਵਿਸਨੁ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸਨਵ ਦੇ ਸ਼ਰੀਰ ਉੱਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾਕੇ ਲਾਇਆ ਛਾਪਾ. "ਸੰਖ ਚਕ੍ਰ ਮਾਲਾ ਤਿਲਕ ਬਿਰਾਜਤ." (ਮਾਰੂ ਨਾਮਦੇਵ)। ੩. ਇੱਕ ਸਰਪ, ਜੋ ਨਾਗਾਂ ਦਾ ਸਰਦਾਰ ਹੈ। ੪. ਇੱਕ ਗਿਣਤੀ. ੧੦੦੦੦੦੦੦੦੦੦੦੦੦। ੫. ਇੱਕ ਰਿਖੀ ਜਿਸ ਦੀ ਲਿਖੀ ਸੰਖ ਸੰਹਿਤਾ ਹੈ. ਇਹ ਲਿਖਿਤ ਰਿਖੀ ਦਾ ਭਾਈ ਅਤੇ ਚੰਪਕ ਪੁਰੀ ਦੇ ਰਾਜਾ ਹੰਸਧ੍ਵਜ ਦਾ ਪੁਰੋਹਿਤ ਸੀ। ੬. ਕਪਾਲ. ਸਿਰ ਦੀ ਹੱਡੀ। ੭. ਇੱਕ ਦੈਤ (ਸੰਖਾਸੁਰ) ਜੋ ਸ਼ੰਖ ਵਿੱਚੋਂ ਜੰਮਿਆ ਸੀ ਅਰ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਚਲਾ ਗਿਆ ਸੀ. ਵਿਸਨੁ ਨੇ ਮੱਛ ਅਵਤਾਰ ਧਾਰਕੇ ਸੰਖ ਨੂੰ ਮਾਰਿਆ ਅਤੇ ਵੇਦ ਵਾਪਿਸ ਲਿਆਂਦੇ. "ਸੰਖਾਸੁਰ ਮਾਰੇ ਵੇਦ ਉਧਾਰੇ." (ਮੱਛਾਵ) ਸ਼ਤਪਥ ਵਿੱਚ ਸ਼ੰਖਾ ਨਾਉਂ ਹਯਗ੍ਰੀਵ ਭੀ ਲਿਖਿਆ ਹੈ. ਦੇਖੋ, ਮਤਸ੍ਯ ਅਵਤਾਰ। ੮. ਦੇਖੋ, ਸੰਖ੍ਯ....
ਸੰ. ਸੰਗ੍ਯਾ- ਸਮੁੰਦਰ. ਦੇਖੋ, ਸਗਰ ਅਤੇ ਸਮੁਦ੍ਰ ਸ਼ਬਦ. "ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ." (ਰਾਮ ਮਃ ੧) ਭਾਵ- ਜੀਵ ਵਿੱਚ ਬ੍ਰਹਮ, ਅਤੇ ਬ੍ਰਹਮ ਵਿੱਚ ਜੀਵਾਤਮਾ। ੨. ਬੰਗਾਲ ਵਿੱਚ ਹੁਗਲੀ ਦਰਿਆ ਦਾ ਇੱਕ ਟਾਪੂ (ਦ੍ਵੀਪ), ਜਿਸ ਥਾਂ ਬੰਗਾਲਖਾਡੀ ਨਾਲ ਗੰਗਾ ਦਾ ਸੰਗਮ ਹੁੰਦਾ ਹੈ। ੩. ਦਸ ਪਦਮ ਗਿਨਤੀ. ਦੇਖੋ, ਸੰਗ੍ਯਾ। ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਸਮੁੰਦਰ ਸੱਤ ਮੰਨੇ ਹਨ। ੫. ਵਿ- ਸਗਰ ਨਾਲ ਹੈ ਜਿਸ ਦਾ ਸੰਬੰਧ. ਸਗਰ ਦਾ। ੬. ਫ਼ਾ. [ساغر] ਸਾਗ਼ਰ. ਕਟੋਰਾ. ਛੰਨਾ. ਪਿਆਲਾ. "ਬਦਿਹ ਸਾਕੀਆ! ਸਾਗਰੇ ਸਬਜ਼ ਰੰਗ।।" (ਹਕਾਯਤ) ੭. ਸ਼ਰਾਬ ਦਾ ਪਿਆਲਾ. ਦੇਖੋ, ਸਾਕੀ। ੮. ਵਿ- ਸਾ- ਗਰ. ਵਿਸ ਭਰਿਆ. ਜਹਿਰ ਵਾਲਾ."ਭੈ ਸਿੰਧੁ ਸਾਗਰ ਤਾਰਣੋ." (ਬਿਹਾ ਛੰਤ ਮਃ ੫)...
ਸੰ. अन्त्य. ਵਿ- ਅੰਤਿਮ. ਅਖ਼ੀਰੀ। ੨. ਸੰਗ੍ਯਾ- ਯਮ। ੩. ਇੱਕ ਗਿਣਤੀ ੧੦, ੦੦੦, ੦੦੦, ੦੦੦, ੦੦੦, ੦੦੦ ਦੇਖੋ, ਸੰਖ੍ਯਾ....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਸੌ ਦੇ ਕਰੀਬ. ਸੌ ਇਕ. ਸੌ ਪ੍ਰਮਾਣ. ਸੌ ਮਾਤ੍ਰ। ੨. ਸ਼ਤਕ. ਸੌ....
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਸੰ. ਖਰ੍ਬ. ਸੰਗ੍ਯਾ- ਕੁਬੇਰ ਦੀ ਇੱਕ ਨਿਧਿ. ਲੀਲਾਵਤੀ ਅਨੁਸਾਰ ਕ੍ਰੋੜ ਦਾ ਦਸ਼ ਗੁਣਾ ਅਰਬੁਦ, ਅਰਬੁਦ ਦਾ ਦਸ਼ ਗੁਣਾ ਅਬਜ, ਅਬਜ ਦਾ ਦਸ਼ ਗੁਣਾ ਖਰਬ ਹੁੰਦਾ ਹੈ. ਰਾਮਾਇਣ ਵਿੱਚ ਮਹਾਪਦਮ ਨੂੰ ਹਜ਼ਾਰ ਗੁਣਾ ਕਰਨ ਤੋਂ ਖਰਬ ਸੰਖ੍ਯਾ ਲਿਖੀ ਹੈ. ਦੇਖੋ, ਸੰਖ੍ਯਾ. "ਲਾਖ ਅਰਬ ਖਰਬ ਦੀਨੋ ਦਾਨ." (ਗਉ ਮਃ ੫) ੨. ਵਾਮਨ. ਬਾਉਨਾ। ੩. ਵਿ- ਛੋਟਾ....
ਸੰ. नील. ਧਾ- ਰੰਗਣਾ, ਨੀਲਾ ਰੰਗਾ ਲਾਉਣਾ। ੨. ਸੰਗ੍ਯਾ- ਇੱਕ ਪੌਧਾ ਜਿਸ ਵਿੱਚੋਂ ਨੀਲਾ ਰੰਗ ਨਿਕਲਦਾ ਹੈ. Indigo । ੩. ਨੀਲ ਪੌਧੇ ਵਿੱਚੋਂ ਕੱਢਿਆ ਹੋਇਆ ਰੰਗ। ੪. ਸੱਟ ਨਾਲ ਸ਼ਰੀਰ ਪੁਰ ਪਿਆ ਨੀਲਾ ਦਾਗ। ਪ ਕਲੰਕ. ਦਾਗ. ਧੱਬਾ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ."ਜਾਮਵੰਤ ਸੁਖੇਨ ਨੀਲ." (ਰਾਮਾਵ) ੭. ਪੁਰਾਣਾਂ ਅਨੁਸਾਰ ਇਲਾਵ੍ਰਿੱਤ ਖੰਡ ਦਾ ਇੱਕ ਪਹਾੜ, ਜੋ ਰਮ੍ਯਕ ਵਰ੍ਸਦੀ ਹੱਦ ਪੁਰ ਹੈ। ੮. ਨੌ ਨਿਧੀਆਂ ਵਿੱਚੋਂ ਇੱਕ ਨਿਧਿ। ੯. ਨੀਲਮ ਮਣਿ। ੧੦. ਹਜ਼ਾਰ ਅਰਬ ਸੰਖ੍ਯਾ, ੧੦੦੦੦੦੦੦੦੦੦੦੦੦। ੧੧. ਵਿਸ. ਜ਼ਹਿਰ। ੧੨. ਵਟ. ਬਰੋਟਾ. ਬੋਹੜ। ੧੩. ਵਿ- ਨੀਲਾ. ਨੀਲੇ ਰੰਗ ਦਾ. "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ." (ਵਾਰ ਆਸਾ) ੧੪. ਮਲੀਨ. ਘਸਮੈਲਾ. "ਨੀਲ ਅਨੀਲ ਅਗਨਿ ਇਕ ਠਾਈ." (ਗਉ ਅਃ ਮਃ ੧) ਮਲੀਨ ਅਤੇ ਸ਼ੁਭਵਾਸਨਾ ਰੂਪ ਅਗਨਿ. ਭਾਵ- ਤਾਮਸੀ ਅਤੇ ਰਜੋਗੁਣੀ ਕਰਮ ਕਰਨ ਦੀ ਵਾਸਨਾਰੂਪ ਅਗਨਿ। ੧੫. ਸੰਗ੍ਯਾ- ਇੱਕ ਛੰਦ. ਦੇਖੋ, ਬਿਸੇਖ। ੧੬. ਅ਼. [نیل] ਮਿਸਰ ਦਾ ਇੱਕ ਪ੍ਰਸਿੱਧ ਦਰਿਆ. ਦੇਖੋ, ਨੀਲਏਸ ਅਸਤ੍ਰ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰਗ੍ਯਾ- ਰੀਤਿ. ਤ਼ਰੀਕਾ। ੨. ਉਪਾਯ. ਯਤਨ। ੩. ਬਨਾਵਟ. ਰਚਨਾ। ੪. ਆਚਰਣ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਗਿਆਨ ਕਰਾਉਣ ਵਾਲਾ। ੨. ਜਗਾਉਣ ਵਾਲਾ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਵ੍ਯ- ਯਾ. ਵਾ. ਕਿੰਵਾ. ਜਾਂ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਕ੍ਰਿ- ਵਰਤੋਂ (ਵਿਹਾਰ) ਵਿੱਚ ਲਿਆਉਣਾ। ੨. ਰਹਿਣਾ. ਨਿਵਾਸ ਕਰਨਾ. "ਜਿਥੈ ਜਾਇ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹਿ." (ਸ੍ਰੀ ਮਃ ੫) ੩. ਵਰਤੋਂ ਵਿੱਚ ਆਉਣਾ. "ਵਰਤੈ ਸਬਕਿਛੁ ਤੇਰਾ ਭਾਣਾ." (ਮਾਝ ਮਃ ੫)...
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਦੇਖੋ, ਪ੍ਰਿਥਮੀ ਅਤੇ ਪ੍ਰਿਥਿਵੀ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰ. आत्मन- ਆਤਮਨ. (अत- मनिन) ਜਿਸ ਦ੍ਵਾਰਾ ਜਾਣੀਏ. ਗ੍ਯਾਨ ਦਾ ਆਧਾਰ ਰੂਪ. ਅਤਵਾ- ਜਿਸ ਨੂੰ ਗੁਰੁਉਪਦੇਸ਼ ਅਤੇ ਉੱਤਮ ਗ੍ਰੰਥਾਂ ਤੋਂ ਜਾਣੀਏ. ਜੀਵਾਤਮਾ. ਰੂਹ. ਇਹ ਪ੍ਰਾਣੀਆਂ ਵਿੱਚ ਤਤ੍ਵ ਹੈ, ਜੋ ਅਨੇਕਾ ਚੇਸ੍ਟਾ ਦਾ ਕਾਰਣ ਹੈ. ਮਨੁੱਖਾਂ ਵਿੱਚ ਇਹ ਉਹ ਹਸ੍ਤੀ ਹੈ ਜਿਸ ਤੋਂ ਮੈ ਮੇਰੀ ਦਾ ਬੋਧ ਹੁੰਦਾ ਹੈ. ਕਿਸੇ ਨੇ ਇਸ ਦਾ ਨਿਵਾਸ ਰਿਦੇ ਵਿੱਚ ਕਿਸੇ ਨੇ ਦਿਮਾਗ਼ ਵਿੱਚ ਅਤੇ ਕਿਸੇ ਨੇ ਸਰਵਾਂਗ ਪੂਰਣ ਮੰਨਿਆ ਹੈ. ਨ੍ਯਾਯ ਮਤ ਨੇ ਆਤਮਾ ਦਾ ਲੱਛਣ ਕੀਤਾ ਹੈ ਕਿ ਇੱਛਾ ਸੁਖ ਦੁਖ ਗ੍ਯਾਨ ਹੋਣ ਆਦਿ ਧਾਰਣ ਵਾਲਾ ਆਤਮਾ ਹੈ. ਅਰਥਾਤ ਜਿੱਥੇ ਇਹ ਉੱਥੇ ਸਮਝੋ ਕਿ ਆਤਮਾ ਹੈ. "इ्च्छा द्बेष प्रय सुख दुः ख ज्ञानान्यात्मनो लिङ्गमिति.च्च् (ਨ੍ਯਾਯ ਦਰ੍ਸ਼ਨ, ਅਃ, ਆਹ੍ਨਿਕ ੧, ਸੂਤ੍ਰ ੧੦)#ਵੇਦਾਂਤ ਮਤ ਅਨੁਸਾਰ ਅਵਿਦ੍ਯਾ ਵਿੱਚ ਚੇਤਨ ਦਾ ਆਭਾਸ (ਅਕਸ), ਅਵਿਦ੍ਯਾ ਦਾ ਅਧਿਸ੍ਠਾਨ ਚੇਤਨ ਅਤੇ ਅਵਿਦ੍ਯਾ, ਇਨ੍ਹਾਂ ਤਿੰਨਾਂ ਦਾ ਸਮੁਦਾਯ ਜੀਵਾਤਮਾ ਹੈ. ਜੀਵਾਤਮਾ ਇੱਕ ਹੈ, ਜਿਵੇਂ ਸੂਰਜ ਦਾ ਪ੍ਰਤਿਬਿੰਬ ਹਜ਼ਾਰਾਂ ਘੜਿਆਂ ਵਿੱਚ ਇੱਕ ਹੈ, ਤਿਵੇਂ ਅਨੇਕ ਸ਼ਰੀਰਾਂ ਵਿੱਚ ਜੀਵਾਤਮਾ ਹੈ. ਇਹ ਵਾਸਤਵ ਤੋਂ ਸੱਚਿਦਾਨੰਦ ਰੂਪ ਅਤੇ ਦੇਸ਼ਕਾਲ ਵਸਤੁ ਪਰਿਛੇਦ ਰਹਿਤ ਹੈ. ਜੀਵਾਤਮਾ ਬ੍ਰਹ੍ਮ ਤੋਂ ਵੱਖ ਨਹੀਂ, ਕੇਵਲ ਉਪਾਧਿ ਕਰਕੇ ਅਲਗ ਹੋ ਰਿਹਾ ਹੈ, ਅਰ ਉਪਾਧਿ ਨੇ ਹੀ ਜੀਵ ਈਸ਼੍ਵਰ ਭੇਦ ਕਰ ਰੱਖੇ ਹਨ.#ਮਾਇਆ ਵਿੱਚ ਬ੍ਰਹਮ ਦਾ ਆਭਾਸ, ਮਾਇਆ ਦਾ ਅਧਿਸ੍ਠਾਨ ਚੇਤਨ ਅਤੇ ਮਾਇਆ, ਇਨ੍ਹਾਂ ਤਿੰਨਾਂ ਦਾ ਸਮੁਦਾਯ ਈਸ਼੍ਵਰ ਹੈ. ਜੋ ਤ੍ਰਿਗੁਣਾਤੀਤ ਹੈ ਉਹ ਪਾਰਬ੍ਰਹ੍ਮ ਹੈ. ਜੇ ਵਿੱਚੋਂ ਮਾਯਾ ਅਤੇ ਅਵਿਦ੍ਯਾ ਨੂੰ ਹਟਾ ਦੇਈਏ ਤਦ ਕੇਵਲ ਸ਼ੁੱਧ ਬ੍ਰਹਮ ਰਹਿ ਜਾਂਦਾ ਹੈ.#ਅਨੀਸ਼੍ਵਰਵਾਦੀ ਹੋਰ ਪਦਾਰਥਾਂ ਵਾਂਙ ਜੀਵਾਤਮਾ ਨੂੰ ਭੀ ਪਰਿਣਾਮੀ ਅਤੇ ਅਨਿੱਤ ਮੰਨਦੇ ਹਨ. ਵੈਗ੍ਯਾਨਿਕ (ਸਾਇਸੰਦਾਨ) ਤ੍ਵਚਮਸਤਿਸਕ (brain cortex) ਦੇ ਸ਼ਿਰਾਸ੍ਫੋਟੀ ਜੀਵਾਣੂਆਂ (ganglionic cells) ਦਾ ਗੁਣ ਮੰਨਦੇ ਹਨ.#"ਆਤਮਾ ਪਰਾਤਮਾ ਏਕੋ ਕਰੈ." (ਧਨਾ ਮਃ ੧) ੨. ਪਰਮਾਤਮਾ. ਪਾਰਬ੍ਰਹ੍ਮ. ਵਾਹਗੁਰੂ. "ਆਤਮਾਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ। ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ." (ਵਾਰ ਸ੍ਰੀ ਮਃ ੩) ੩. ਅੰਤਹਕਰਣ. ਮਨ. ਚਿੱਤ. "ਆਤਮਾ ਅਡੋਲੁ ਨ ਡੋਲਈ ਗੁਰਕੈ ਭਾਇ ਸੁਭਾਇ." (ਵਾਰ ਸ੍ਰੀ ਮਃ ੩) ੪. ਸੁਭਾਉ. ਸ੍ਵਭਾਵ। ੫. ਸ਼ਰੀਰ. ਦੇਹ। ੬. ਧੀਰਜ. ਧ੍ਰਿਤਿ। ੭. ਬੁੱਧਿ। ੮. ਸੂਰਜ। ੯. ਅਗਨਿ। ੧੦. ਪਵਨ. ਹਵਾ। ੧੧. ਪੁਤ੍ਰ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵਰਤੀ." (ਜਾਪੁ) ੫. ਸੈਨਾ. ਫ਼ੌਜ. "ਭੇਦਕੈ ਅਰਿਚਕ੍ਰ." (ਸਲੋਹ) ੬. ਰਥ ਦਾ ਪਹੀਆ. "ਸ੍ਯੰਦਨ ਚਕ੍ਰ ਸਬਦ ਦਿਸਿ ਠੌਰ." (ਗੁਪ੍ਰਸੂ) ੭. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ. "ਚਕ੍ਰ ਚਲਾਇ ਗਿਰਾਇ ਦਯੋ ਅਰਿ." (ਚੰਡੀ ੧) ੮. ਘੁਮਿਆਰ (ਕੁੰਭਕਾਰ) ਦਾ ਚੱਕ। ੯. ਆਗ੍ਯਾ. ਹੁਕੂਮਤ. "ਚਤੁਰ ਦਿਸ ਚਕ੍ਰ ਫਿਰੰ." (ਅਕਾਲ) ੧੦. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। ੧੧. ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨. ਜਲ ਦੀ ਭੌਰੀ. ਘੁੰਮਣਵਾਣੀ. "ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ." (ਚੰਡੀ ੧) ੧੩. ਸਾਮਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) ੧੪. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). "ਚਕ੍ਰ ਬਣਾਇ ਕਰੈ ਪਾਖੰਡ." (ਭੈਰ ਮਃ ੫) ੧੫. ਪਾਖੰਡ. ਦੰਭ। ੧੬. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸਨੁ ਦੇ ਚਕ੍ਰ ਦਾ ਚਿੰਨ੍ਹ. "ਕਰਿ ਇਸਨਾਨ ਤਨਿ ਚਕ੍ਰ ਬਣਾਏ." (ਪ੍ਰਭਾ ਅਃ ਮਃ ੫) "ਦੇਹੀ ਧੋਵੈ ਚਕ੍ਰ ਬਣਾਏ." (ਵਾਰ ਰਾਮ ੨. ਮਃ ੫) ੧੭. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. ੧੮. ਵਲਗਣ. ਘੇਰਾ. Circle....
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਸੰ. पक्ष् ਧਾ- ਗ੍ਰਹਣ ਕਰਨਾ, ਇੱਕ ਤਰਫ ਹੋਣਾ, ਕਿਸੇ ਬਾਤ ਵਿੱਚ ਹਿੱਸਾ ਲੈਣਾ। ੨. ਸੰਗ੍ਯਾ- ਤ਼ਰਫ਼. ਓਰ। ੩. ਕਿਸੇ ਪ੍ਰਸੰਗ ਅਥਵਾ ਬਾਤ ਦਾ ਇੱਕ ਪਹਲੂ। ੪. ਸਾਥੀ. ਸਹਾਇਕ। ੫. ਪੰਖ. ਪਰ. ਖੰਭ। ੬. ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਅਤੇ ਚਾਨਣਾ ਪੱਖ। ੭. ਘਰ. ਨਿਵਾਸ ਸ੍ਥਾਨ। ੮. ਸੂਰਜ। ੯. ਮੱਥੇ ਉੱਪਰ ਕੇਸਾਂ ਦੀ ਪੱਟੀ, ਜੋ ਖਾਸ ਕਰਕੇ ਇਸਤ੍ਰੀਆਂ ਸਿੰਗਾਰਦੀਆਂ ਹਨ।੧੦ ਦੋ ਸੰਖ੍ਯਾ ਬੋਧਕ, ਕਿਉਂਕਿ ਮਹੀਨੇ ਦੇ ਦੋ ਪਕ੍ਸ਼੍ ਹੁੰਦੇ ਹਨ। ੧੧. ਕੰਨ੍ਹਾ. ਮੋਢਾ। ੧੨. ਰਾਯ. ਸੰਮਤਿ। ੧੩. ਕੰਧ. ਦੀਵਾਰ। ੧੪. ਰਾਜੇ ਦੀ ਸਵਾਰੀ ਦਾ ਹਾਥੀ। ੧੫. ਸ਼ਰੀਰ ਦਾ ਅੰਗ। ੧੬. ਪੜੋਸ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਸੰਗ੍ਯਾ- ਜੋ ਖ (ਆਕਾਸ਼) ਵਿੱਚ ਅਭਿ (ਸ਼ਬਦ) ਕਰੇ. ਪੰਖ. ਪਰ. "ਖੰਭ ਵਿਕਾਂਦੜੇ ਜੇ ਲਹਾਂ." (ਸਵਾ ਮਃ ੫. "ਜਿਨਿ ਤਨੁ ਸਾਜਿ ਦੀਏ ਨਾਲਿ ਖੰਭ." (ਮਲਾ ਮਃ ੧) ੨. ਸ੍ਤੰਭ. ਥਮਲਾ. ਸਤੂਨ. ਥੰਮ੍ਹ....
ਦੇਖੋ, ਪਕ੍ਸ਼੍....
ਦੇਖੋ, ਭੁਜ ੨. "ਭੁਜਾ ਗਹਿ ਕਾਢਿਲੀਓ." (ਬਿਹਾ ਛੰਤ ਮਃ ੫) ੨. ਸੀਤਾ. ਭੂਮਿਜਾ....
ਸੰ. ਸੰਗ੍ਯਾ- ਘਰ. ਭਵਨ. ਨਿਵਾਸ ਦਾ ਅਸਥਾਨ। ੨. ਵਰ੍ਹੇ ਦਾ ਛੀ ਮਹੀਨੇ ਦਾ ਸਮਾਂ. ਵਿਸੁਵਤ ਰੇਖਾ ਉੱਤਰ ਅਤੇ ਦੱਖਣ ਵੱਲ ਸੂਰਜ ਦੀ ਗਤਿ. ਉੱਤਰਾਇਣ ਅਤੇ ਦਕ੍ਸ਼ਿਣਾਇਣ.¹ ਦੇਖੋ, ਵਿਸੁਵਤ ਰੇਖਾ। ੩. ਰਾਹ. ਮਾਰਗ। ੪. ਦੇਖੋ, ਐਨ....
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
(ਦੇਖੋ, ਤਪ੍ ਧਾ. ) ਸੰ. ਸੰਗ੍ਯਾ- ਗਰਮੀ. ਤੇਜ. ਉਸ੍ਣਤਾ। ੨. ਸੰ. ਜ੍ਵਰ. [حُّمی] ਹ਼ੁੱਮਾ. Fever. ਬੁਖ਼ਾਰ. ਜ੍ਵਰ ਦਾ ਨਾਉਂ ਤਾਪ ਇਸ ਲਈ ਹੋ ਗਿਆ ਹੈ ਕਿ ਇਸ ਦੇ ਅਸਰ ਨਾਲ ਸ਼ਰੀਰ ਤਪਜਾਂਦਾ ਹੈ. ਅਯੋਗ ਅਹਾਰ ਵਿਹਾਰ ਤੋਂ ਕੋਠੇ ਦੀ ਅਗਨਿ ਲਹੂ ਨੂੰ ਤਪਾ ਦਿੰਦੀ ਹੈ, ਸ਼ਰੀਰ ਅਤੇ ਮਨ ਦਾ ਤਪਣਾ ਹੀ ਤਾਪ ਦਾ ਰੂਪ ਹੈ. ਤਾਪ ਤੋਂ ਸ਼ਰੀਰ ਵਿੱਚ ਸੁਸਤੀ ਅਤੇ ਬੇਚੈਨੀ ਵਿਆਪ ਜਾਂਦੀ ਹੈ, ਮੂੰਹ ਬੇਸੁਆਦ ਹੁੰਦਾ ਹੈ, ਅੱਖਾਂ ਤੋਂ ਪਾਣੀ ਵਹਿਂਦਾ ਹੈ, ਅਵਾਸੀਆਂ ਬਹੁਤ ਆਉਂਦੀਆਂ ਹਨ, ਦਿਲ ਦੀ ਹਰਕਤ ਕਾਹਲੀ ਹੁੰਦੀ ਹੈ, ਭੁੱਖ ਬੰਦ ਹੋ ਜਾਂਦੀ ਹੈ, ਹੱਡਭੰਨਣੀ ਲਗਦੀ ਹੈ, ਦਾਹ ਹੁੰਦਾ ਹੈ, ਆਦਿ. "ਤਾਪ ਉਤਾਰਿਆ ਸਤਿਗੁਰਿ ਪੂਰੈ." (ਸੋਰ ਮਃ ੫)#ਤਾਪ ਦੇ ਅਨੇਕ ਭੇਦ ਹਨ, ਪਰ ਅਸੀ ਇਸ ਗ੍ਰੰਥ ਵਿੱਚ ਉਹੀ ਲਿਖੇ ਹਨ, ਜੋ ਸਿੱਖਮਤ ਦੇ ਗ੍ਰੰਥਾਂ ਵਿੱਚ ਆਏ ਹਨ. ਅੱਖਰਕ੍ਰਮ ਅਨੁਸਾਰ ਉਹ ਸਭ ਅੱਗੇ ਦਿਖਾਏ ਜਾਂਦੇ ਹਨ-#(ੳ) ਉਸਨ ਤਾਪ. ਦੇਖੋ, ਉਸਨ ਤਾਪ.#(ਅ) ਅਠਵਾੜਾ ਤਾਪ. ਇਹ ਤਾਪ ਇੱਕ ਦਿਨ ਜ਼ੋਰ ਦਾ ਅਤੇ ਛੀ ਦਿਨ ਬੇਮਾਲੂਮ ਰਹਿਂਦਾ ਹੈ. ਕਦੇ ਛੀ ਦਿਨ ਜ਼ੋਰ ਦਾ ਅਤੇ ਇੱਕ ਦਿਨ ਬੇਮਾਲੂਮ ਹੁੰਦਾ ਹੈ. ਇਸ ਦਾ ਉੱਤਮ ਇਲਾਜ ਹੈ ਕਿ-#ਫਟਕੜੀ ਦੀ ਖਿੱਲ ਇੱਕ ਤੋਲਾ, ਲੌਂਗ ਤਿੰਨ ਮਾਸ਼ੇ, ਮਿਸ਼ਰੀ ਇੱਕ ਤੋਲਾ, ਸਭ ਬਰੀਕ ਪੀਸਕੇ ਸਤਾਈ ਪੁੜੀਆਂ ਬਣਾਉਣੀਆਂ. ਇੱਕ ਪੁੜੀ ਸਵੇਰੇ, ਇੱਕ ਦੁਪਹਿਰ ਨੂੰ, ਇੱਕ ਸੰਝ ਨੂੰ ਕੋਸੇ ਦੁੱਧ ਜਾਂ ਜਲ ਨਾਲ ਛਕਾਉਣੀ. ਮੁਲੱਠੀ. ਪਟੋਲਪਤ੍ਰ, ਕੜੂ, ਅੰਬ ਦੀ ਗਿਰੂ, ਹਰੜ ਦੀ ਛਿੱਲ ਸਮਾਨ ਲੈਕੇ, ਕਾੜ੍ਹਾ ਬਣਾਕੇ, ਮਿਸ਼ਰੀ ਪਾਕੇ ਪਿਆਉਣਾ.#ਚਰਾਇਤਾ, ਨਿੰਮ, ਕੜੂ, ਨਾਗਰਮੋਥਾ, ਪਿੱਤਪਾਪੜਾ, ਗਿਲੋ, ਇਨ੍ਹਾਂ ਦਾ ਕਾੜ੍ਹਾ ਦੇਣਾ. ਖਸਰੇ ਆਦਿ ਰੋਗਾਂ ਦੇ ਤਾਪ ਭੀ ਅਠਾਵਾੜਾ ਤਾਪ ਕਹੇ ਜਾਂਦੇ ਹਨ.#ਇਨ੍ਹਾਂ ਸਭਨਾਂ ਦਾ ਸਿਆਣੇ ਵੈਦ ਹਕੀਮ ਡਾਕਟਰ ਦੀ ਸਲਾਹ ਨਾਲ ਮੌਸਮ ਅਤੇ ਰੋਗੀ ਦੀ ਹਾਲਤ ਅਨੁਸਾਰ ਇਲਾਜ ਹੋਣਾ ਚਾਹੀਏ. "ਅਸਟ ਦਿਵਸਿਯਾ ਅਰੁ ਬੀਸਾਯਾ." (ਚਰਿਤ੍ਰ ੪੦੫)#(ੲ) ਸ਼ੀਤ ਜ੍ਵਰ ਅਥਵਾ ਸੀਤਲ ਜ੍ਵਰ. ਪਾਲਾ ਲੱਗਕੇ ਹੋਣ ਵਾਲਾ ਤਾਪ. [حُّمیغِب] ਹ਼ੱਮਾ ਗ਼ਿੱਬ. ਕਾਂਬੇ ਦਾ ਤਾਪ Ague fever. ਇਸ ਦਾ ਕਾਰਣ ਹੈ- ਗੰਦੀ ਸੜੀ ਹਵਾ ਵਿੱਚ ਰਹਿਣਾ, ਮੱਛਰਾਂ ਦਾ ਲੜਨਾ, ਸਲ੍ਹਾਬੇ ਵਿੱਚ ਸੌਣਾ, ਖਾਣ ਪੀਣ ਦਾ ਸੰਜਮ ਨਾ ਰੱਖਣਾ, ਅੰਤੜੀ ਵਿੱਚ ਮਲ ਦਾ ਜਮਾ ਹੋਣਾ ਆਦਿ.#ਇਸ ਦਾ ਉਪਾਉ ਹੈ- ਰੋਟੀ ਛੱਡਕੇ ਚਾਰ ਪੰਜ ਡੰਗ ਗਊ ਦਾ ਕੋਸਾ ਦੁੱਧ ਪੀਣਾ, ਸੰਗਤਰੇ ਆਦਿ ਫਲ ਖਾਣੇ. ਨਸਾਦਰ ਇੱਕ ਤੋਲਾ, ਨੂਣ ਛੀ ਮਾਸ਼ੇ, ਕਾਲੀ ਮਿਰਚਾਂ ਤਿੰਨ ਮਾਸ਼ੇ, ਸਭ ਬਰੀਕ ਪੀਸਕੇ ਮਾਸ਼ੇ ਮਾਸ਼ੇ ਦੀਆਂ ਪੁੜੀਆਂ ਬਣਾਕੇ ਤਿੰਨ ਜਾਂ ਚਾਰ ਗਰਮ ਜਲ ਨਾਲ ਨਿੱਤ ਖਾਣੀਆਂ.#ਤੁਲਸੀ ਦੇ ਹਰੇ ਪੱਤੇ ਪੰਜ ਤੋਲੇ, ਕਾਲੀਆਂ ਮਿਰਚਾਂ ਇੱਕ ਤੋਲਾ, ਬਰੀਕ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਬਣਾਕੇ ਦੋ ਦੋ ਚਾਰ ਗੋਲੀਆਂ ਦਿਨ ਵਿੱਚ ਪੰਜ ਵਾਰ ਗਊ ਦੇ ਦੁੱਧ ਜਾਂ ਜਲ ਨਾਲ ਖਾਣੀਆਂ.#ਫਟਕੜੀ ਦੀ ਖਿੱਲ ਨਾਲ ਮਿਸ਼ਰੀ ਮਿਲਾਕੇ ਮਾਸ਼ੇ ਮਾਸ਼ੇ ਦੀਆਂ ਤਿੰਨ ਪੁੜੀਆਂ ਜਲ ਨਾਲ ਤਿੰਨ ਵਾਰ ਛਕਣੀਆਂ.#ਸੀਤ ਜ੍ਵਰ ਲਈ ਕੁਨੀਨ ਸਿੱਧ ਔਖਧ ਹੈ. ਇਸ ਨੂੰ ਤਾਪ ਹੋਣ ਤੋਂ ਪਹਿਲਾਂ ਗੋਲੀਆਂ ਦੀ ਸ਼ਕਲ ਵਿੱਚ ਜਾਂ ਗੰਧਕ ਦੇ ਤੇਜਾਬ ਵਿੱਚ ਹੱਲ ਕਰਕੇ ਅਰਕ ਦੀ ਸ਼ਕਲ ਵਿੱਚ ਵਰਤੋ.#ਪਾਨ ਦੇ ਪੱਤੇ ਵਿੱਚ ਇੱਕ ਮਾਸ਼ਾ ਨਸਾਦਰ ਜੇ ਤਾਪ ਚੜ੍ਹਨ ਤੋਂ ਪਹਿਲਾਂ ਚੱਬਿਆ ਜਾਵੇ. ਤਾਂ ਬਹੁਤ ਲਾਭਦਾਇਕ ਹੈ. "ਸੀਤਲ ਜ੍ਵਰ ਅਰ ਉਸਨ ਤਾਪ ਭਨ." (ਚਰਿਤ੍ਰ ੪੦੫)#(ਸ) ਸੂਖਾ ਜ੍ਵਰ. ਸੰ. शोष ज्वर. ਸ਼ੋਸਜ੍ਵਰ. Anaemia fever. ਇਸ ਦੇ ਕਾਰਣ ਹਨ- ਆਪਣੀ ਤਾਕਤ ਤੋਂ ਵਧਕੇ ਮਿਹਨਤ ਕਰਨੀ, ਮਲ ਮੂਤ੍ਰ ਭੁੱਖ ਤੇਹ ਨੀਂਦ ਆਦਿਕ ਦਾ ਵੇਗ ਰੋਕਣਾ, ਬਹੁਤ ਮੈਥੁਨ ਕਰਨਾ, ਸ਼ਰਾਬ ਦਾ ਪੀਣਾ, ਚਿੰਤਾ ਭੈ ਕ੍ਰੋਧ ਦਾ ਹੋਣਾ, ਭੁੱਖੇ ਤਿਹਾਏ ਰਹਿਣਾ, ਰੁੱਖੇ ਪਦਾਰਥ ਖਾਣੇ ਪੀਣੇ, ਸ਼ਰੀਰ ਦੀ ਤਰਾਵਤ ਦਾ ਜਾਂਦੇ ਰਹਿਣਾ, ਵੇਲੇ ਸਿਰ ਅਹਾਰ ਨੀਂਦ ਆਦਿਕ ਦਾ ਨਾ ਹੋਣਾ.#ਇਸ ਤਾਪ ਵਿੱਚ ਸ਼ਰੀਰ ਦੀ ਤੁਚਾ ਰੁੱਖੀ ਹੋ ਜਾਂਦੀ ਹੈ, ਜੋੜ ਢਿੱਲੇ ਪੈ ਜਾਂਦੇ ਹਨ, ਸਿਰ ਭਾਰੀ ਹੁੰਦਾ ਹੈ, ਮੱਠਾ ਮੱਠਾ ਤਾਪ ਹਰ ਵੇਲੇ ਬਣਿਆ ਰਹਿਂਦਾ ਹੈ. ਜੇ ਇਸ ਦਾ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਕੁਝ ਸਮਾਂ ਪਾਕੇ ਤਪਦਿੱਕ ਦੀ ਸ਼ਕਲ ਵਿੱਚ ਬਦਲ ਜਾਂਦਾ ਹੈ.#ਇਸ ਦਾ ਇਲਾਜ ਹੈ- ਦਾਲ (ਦਾਰੁ) ਚੀਨੀ ਇੱਕ ਤੋਲਾ, ਛੋਟੀ ਇਲਾਇਚੀ ਦੋ ਤੋਲੇ, ਮਘਾਂ ਚਾਰ ਤੋਲੇ, ਬੰਸਲੋਚਨ ਅੱਠ ਤੋਲੇ, ਮਿਸ਼ਰੀ ਸੋਲਾਂ ਤੋਲੇ, ਇਨ੍ਹਾਂ ਦਾ ਚੂਰਣ ਕਰਕੇ ਦੁਗਣਾ ਸ਼ਹਿਦ ਅਤੇ ਤਿੰਨ ਗੁਣਾਂ ਘੀ ਮਿਲਾਕੇ ਛੀ ਛੀ ਮਾਸ਼ੇ ਦਿਨ ਵਿੱਚ ਤਿੰਨ ਵਾਰ ਚਟਾਉਣਾ. ਖਾਣ ਲਈ ਹਲਕੇ ਅਤੇ ਤਰ ਪਦਾਰਥ ਦੇਣੇ. ਗਊ ਅਤੇ ਬੱਕਰੀ ਦਾ ਦੁੱਧ, ਚਾਵਲ ਪਾਲਕ ਆਦਿ ਭੋਜਨ ਉੱਤਮ ਹਨ. "ਸੂਖਾ ਜ੍ਵਰ ਤੇਈਆ ਚੌਥਾਯਾ." (ਚਰਿਤ੍ਰ ੪੦੫)#(ਹ) ਚੌਥਾਯਾ ਤਾਪ. ਚਾਤੁਰਥਿਕ ਜ੍ਵਰ. [حُمّیرُباع] ਹ਼ੱਮਾ ਰੁਬਅ਼ Quartan fever. ਇਹ ਤਾਪ ਇੱਕ ਦਿਨ ਹੋਕੇ ਦੋ ਦਿਨ ਗੁਪਤ ਹੋ ਜਾਂਦਾ ਹੈ, ਫੇਰ ਚੌਥੇ ਦਿਨ ਹੁੰਦਾ ਹੈ. ਕਦੇ ਦੋ ਦਿਨ ਹੋਕੇ ਚੌਥੇ ਦਿਨ ਗੁਪਤ ਹੋ ਜਾਂਦਾ ਹੈ. ਮਾਮੂਲੀ ਤਾਪ ਪਿੱਛੋਂ ਖਾਣ ਪੀਣ ਦੀ ਬਦਪਰਹੇਜੀ ਕਰਨ ਤੋਂ ਇਹ ਹੁੰਦਾ ਹੈ. ਇਸ ਦਾ ਕਾਰਣ ਭੀ ਮਲੇਰੀਏ (malaria) ਦਾ ਅਸਰ ਹੈ. ਇਹ ਤਾਪ ਬਹੁਤ ਦੇਰ ਰਹਿਂਦਾ ਹੈ, ਪਰ ਭਿਆਨਕ ਰੋਗ ਨਹੀਂ ਹੈ. ਜੇ ਇਸ ਵਿੱਚ ਯਰਕਾਨ, ਖ਼ੂਨੀਖਾਂਸੀ ਆਦਿਕ ਰੋਗ ਹੋ ਜਾਣ, ਤਾਂ ਇਹੀ ਭਯੰਕਰ ਰੋਗ ਹੈ. ਇਸ ਤਾਪ ਦੇ ਚੜ੍ਹਨ ਵੇਲੇ ਸਰਦੀ ਲਗਦੀ ਹੈ, ਉਤਰਨ ਵੇਲੇ ਤ੍ਰੇਲੀ ਆਉਂਦੀ ਹੈ. ਸਾਧਾਰਣ ਇਲਾਜ ਇਹ ਹੈ ਕਿ- ਫਟਕੜੀ ਦੀ ਖਿੱਲ ਛੀ ਰੱਤੀ, ਖੰਡ ਇੱਕ ਮਾਸ਼ਾ, ਐਸੀਆਂ ਤਿੰਨ ਪੁੜੀਆਂ ਰੋਜ ਪਾਣੀ ਨਾਲ ਦੇਣੀਆਂ. ਕੁਨੀਨ ਤਿੰਨ ਵਾਰ ਪੰਜ ਪੰਜ ਗ੍ਰੇਨ ਖਵਾਉਣੀ. ਤੁਲਸੀ ਦੇ ਪੱਤੇ ਦਿਨ ਵਿੱਚ ਚਾਰ ਵਾਰ ਚਾਰ ਚਾਰ ਛਕਾਉਣੇ. ਚਿੱਟਾ ਜੀਰਾ ਤਿੰਨ ਮਾਸ਼ੇ, ਇੱਕ ਤੋਲਾ ਗੁੜ, ਤਾਪ ਦੀ ਵਾਰੀ ਤੋਂ ਇੱਕ ਘੰਟਾ ਪਹਿਲਾਂ ਖਵਾਉਣਾ.#ਸੱਤ ਦਿਨ ਕੇਵਲ ਦੁੱਧ ਪੀਣ ਨੂੰ ਦੇਣਾ ਅਤੇ ਹੋਰ ਕੁਝ ਨਾ ਖਵਾਉਣਾ.#ਸੁੰਢ, ਨਾਗਰਮੋਥਾ, ਕੁਟਕੀ, ਚਰਾਇਤਾ, ਲਾਲਚੰਦਨ, ਆਉਲੇ, ਗਿਲੋ, ਸਭ ਦੋ ਦੋ ਮਾਸ਼ੇ ਲੈਕੇ ਕਾੜ੍ਹਾ ਕਰਕੇ ਪਿਆਉਣੇ. "ਸੂਖਾ ਜ੍ਵਰ ਤੇਈਆ ਚੌਥਾਯਾ." (ਚਰਿਤ੍ਰ ੪੦੫)#(ਕ) ਡੇਢਮਾਸੀਆ ਤਾਪ. ਇਹ ਤਾਪ ਡੇਢ ਮਹੀਨਾ ਨਿਰੰਤਰ ਰਹਿਂਦਾ ਹੈ, ਜਾਂ ਡੇਢ ਮਹੀਨੇ ਪਿੱਛੋਂ ਦੌਰਾ ਕਰਦਾ ਹੈ. ਇਹ ਭੀ ਵਿਖਮ ਜ੍ਵਰਾਂ ਵਿੱਚੋਂ ਹੈ. ਇਸ ਦਾ ਇਲਾਜ ਉਹੀ ਸਮਝਣਾ ਚਾਹੀਏ ਜੋ ਤੇਈਏ ਚੌਥਾਏ ਤਾਪ ਵਿੱਚ ਹੈ.#ਕਦੇ ਕਦੇ ਤੋਰਕੀ ਦਾ ਤਾਪ ਭੀ ਡੇਢ ਮਹੀਨਾ ਰਹਿਂਦਾ ਹੈ. ਦੇਖੋ, ਬੀਸਾਯਾ ਤਾਪ. "ਡੇਢਮਾਸੀਆ ਫੁਨ ਤਪ ਭਯੋ." (ਚਰਿਤ੍ਰ ੪੦੫)#(ਖ) ਤੇਈਆ ਤਾਪ. ਤ੍ਰਿਤੀਯਕ ਜ੍ਵਰ [حُمّیثلاثِہ] ਹ਼ੁੱਮਾ ਸਲਾਸਿਯਹ. Tertian fever. ਇਹ ਤਾਪ ਇੱਕ ਦਿਨ ਚੜ੍ਹਦਾ ਹੈ, ਦੂਜੇ ਦਿਨ ਨਹੀਂ, ਫੇਰ ਤੀਜੇ ਦਿਨ ਅਸਰ ਕਰਦਾ ਹੈ. ਇਸ ਦੇ ਚੜ੍ਹਨ ਵੇਲੇ ਪਾਲਾ ਲਗਦਾ (ਕਾਂਬਾ ਹੁੰਦਾ) ਹੈ. ਇਹ ਮਲੇਰੀਏ ਦੀ ਕਿਸਮ ਦਾ ਨੌਬਤੀ ਬੁਖ਼ਾਰ ਹੈ. ਸੁਸ਼੍ਰਤ ਵਿੱਚ ਲਿਖਿਆ ਹੈ ਕਿ ਕੰਠ ਗਤ ਦੋਸ ਇੱਕ ਦਿਨ ਰਾਤ ਵਿੱਚ ਹਿਰਦੇ ਵਿੱਚ ਜਾਂਦੇ ਹਨ, ਹਿਰਦੇ ਤੋਂ ਆਮਾਸ਼ਯ ਵਿੱਚ ਪਹੁਚਦੇ ਹਨ, ਉੱਥੇ ਪਹੁਚਕੇ ਤੇਈਆ ਤਾਪ ਪੈਦਾ ਕਰਦੇ ਹਨ. ਵੈਦਕ ਵਿੱਚ ਤੇਈਏ ਦੀਆਂ ਤਿੰਨ ਕਿਸਮਾਂ ਦੱਸੀਆਂ ਹਨ.#ਕਫ ਅਤੇ ਪਿੱਤ ਦੀ ਅਧਿਕਤਾ ਵਾਲਾ ਪਹਿਲੋਂ ਤਿਹੱਡੇ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ.#ਵਾਤ ਅਤੇ ਕਫ ਦੀ ਅਧਿਕਤਾ ਵਾਲਾ ਪਿੱਠ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ.#ਵਾਤ ਪਿੱਤ ਦੀ ਅਧਿਕਤਾ ਵਾਲਾ ਸਿਰ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ. ਇਸ ਦੇ ਸਾਧਾਰਣ ਇਲਾਜ ਚੌਥਾਏ ਵਾਲੇ ਹੀ ਹਨ, ਪਰ ਕੁਨੀਨ ਦਾ ਵਰਤਣਾ ਇਸ ਤਾਪ ਵਿੱਚ ਬਹੁਤ ਗੁਣਕਾਰੀ ਹੈ. ਕੁਟਕੀ ਦਾ ਚੂਰਣ, ਨਿੰਮ ਅਤੇ ਤੁਲਸੀ ਦੇ ਪੱਤੇ, ਗਿਲੇ, ਚਰਾਇਤੇ ਅਤੇ ਧਨੀਏ ਦਾ ਕਾੜ੍ਹਾ, ਪੁਠਕੰਡੇ ਦੇ ਢਾਈ ਪੱਤੇ, ਸੁਦਰਸ਼ਨ ਚੂਰਨ ਆਦਿਕ ਦਵਾਈਆਂ ਭੀ ਤੇਈਆ ਤਾਪ ਦੂਰ ਕਰਦੀਆਂ ਹਨ. ਜੇ ਕਬਜ ਹੋਵੇ ਤਾਂ ਹਲਕਾ ਜੁਲਾਬ ਦੇ ਦੇਣਾ ਚਾਹੀਏ. ਖਾਣ ਨੂੰ ਦੁੱਧ ਮੂੰਗੀ ਪਾਲਕ ਚਾਉਲ ਆਦਿਕ ਨਰਮ ਗਿਜਾ, ਪੀਣ ਨੂੰ ਨਿਰਮਲ ਪਾਣੀ ਉਬਾਲਿਆ ਹੋਇਆ ਦੇਣਾ ਲੋੜੀਏ. ਰੋਗੀ ਨੂੰ ਸ੍ਵੱਛ ਪੌਣ ਵਿੱਚ ਰੱਖਣਾ ਚਾਹੀਏ.#ਕਈ ਲੋਕ ਤੇਈਆ ਤਾਪ ਹਟਾਉਣ ਲਈ ਜੰਤ੍ਰ ਮੰਤ੍ਰ ਟੂਣੇ ਆਦਿ ਭੀ ਕਰਦੇ ਹਨ, ਪਰ ਇਹ ਕੇਵਲ ਅਗ੍ਯਾਨ ਦਾ ਕਰਮ ਹੈ. "ਸੂਖਾ ਜ੍ਵਰ ਤ਼ੇਈਆ ਚੌਥਾਯਾ." (ਚਰਿਤ੍ਰ ੪੦੫)#(ਗ) ਪੀਤਜ੍ਵਰ. ਜ਼ਰਦ ਬੁਖ਼ਾਰ. ਦੇਖੋ, ਉਸਨ ਤਾਪ ਅਤੇ ਯਰਕਾਨ.#(ਘ) ਬੀਸਾਯਾ ਤਾਪ. ਇਹ ਭੀ ਵਾਰੀ ਦਾ ਤਾਪ (ਨੌਬਤੀ) ਹੈ, ਜੋ ਚੌਥਾਏ ਤੇਈਏ ਵਾਂਙ ਵੀਹ ਦਿਨਾਂ ਪਿੱਛੋਂ ਆਉਂਦਾ ਹੈ.#ਜੋ ਵੀਹ ਦਿਨ ਲਗਾਤਾਰ ਤਾਪ ਰਹੇ, ਉਹ ਭੀ ਬੀਸਾਯਾ ਹੈ. [مُطابقِامُتناقصِہ حّمی] ਹ਼ੁੱਮਾ ਮੁਤ਼ਬਿਕ਼ਾ ਮੁਤਨਾਕ਼ਿਸਹ. Typhoid fever. ਅਥਵਾ आन्त्रज्वर- ਆਂਤ੍ਰਜ੍ਵਰ Enteric fever. ਤੋਰਕੀ ਦਾ ਤਾਪ. ਪਾਣੀਝਾਰਾ. ਇਹ ਤਾਪ ਆਂਦ ਵਿੱਚ ਸੜੇ ਬੁਸੇ ਪਦਾਰਥ ਜਾਣ ਤੋਂ ਪੈਦਾ ਹੁੰਦਾ ਹੈ. ਅੰਤੜੀ ਅੰਦਰ ਛਾਲੇ ਹੋ ਜਾਂਦੇ ਹਨ. ਇਹ ਛੂਤ ਦਾ ਰੋਗ ਹੈ. ਬੀਸਾਏ ਤਾਪ ਵਿੱਚ ਕਦੇ ਖਾਂਸ਼ੀ ਅਤੇ ਪਸਲੀ ਦੇ ਦਰਦ ਦੀ ਸ਼ਕਾਇਤ ਭੀ ਹੋ ਜਾਂਦੀ ਹੈ. ਬਦਬੂਦਾਰ ਮਲ ਦਸਤਾਂ ਨਾਲ ਝੜਦੀ ਹੈ. ਇਸ ਤਾਪ ਦਾ ਇਲਾਜ ਕਿਸੇ ਸਿਆਣੇ ਤੋਂ ਛੇਤੀ ਕਰਾਉਣਾ ਚਾਹੀਏ. ਅਨਾਜ ਬੰਦ ਕਰਕੇ ਕੇਵਲ ਦੁੱਧ ਦੇਣਾ ਬਹੁਤ ਗੁਣਕਾਰੀ ਹੈ. ਅਰਕ ਬੇਦਮੁਸ਼ਕ ਅਰਕ ਗਾਉਜੁਬਾਨ ਪਿਆਉਣਾ, ਮੰਜੇ ਤੇ ਆਰਾਮ ਨਾਲ ਰਹਿਣਾ, ਘਰ ਵਸਤ੍ਰ ਆਦਿ ਦੀ ਪੂਰੀ ਸਫਾਈ ਰੱਖਣੀ, ਸ੍ਵੱਛ ਹਵਾ ਵਿੱਚ ਰਹਿਣਾ, ਸੁਗੰਧ ਵਾਲੇ ਫੁੱਲਾਂ ਦਾ ਪਾਸ ਰੱਖਣਾ, ਫਲਾਂ ਦਾ ਰਸ ਪੀਣਾ, ਧਨੀਆ, ਚੰਨਣ ਦਾ ਬੂਰ, ਕਪੂਰ, ਸਿਰਕਾ, ਅਰਕ ਗੁਲਾਬ ਵਿੱਚ ਮਿਲਾਕੇ ਸੁੰਘਾਉਣਾ ਲਾਭਦਾਇਕ ਹਨ.#ਹੇਠ ਲਿਖੀਆਂ ਪੁੜੀਆਂ ਬੀਸਾਏ ਤਾਪ ਦਾ ਸਿੱਧ ਇਲਾਜ ਹਨ-#ਵੰਸਲੋਚਨ, ਛੋਟੀਆਂ ਇਲਾਇਚੀਆਂ, ਸਤਗਿਲੋ, ਚਿੱਟਾ ਜੀਰਾ, ਕੌਲਡੋਡੇ ਦੀ ਗਿਰੂ, ਮਿਸ਼ਰੀ, ਇਹ ਸਭ ਇੱਕ ਇੱਕ ਤੋਲਾ, ਸੁੱਚੇ ਸਿੱਪ ਅਤੇ ਅਭਰਕ ਦਾ ਕੁਸ਼ਤਾ ਤਿੰਨ ਤਿੰਨ ਮਾਸ਼ੇ, ਕਹਿਰਵਾ ਤਿੰਨ ਮਾਸ਼ੇ, ਮੋਤੀ ਅਣਵਿੱਧ ਇੱਕ ਮਾਸ਼ਾ, ਇੱਕ ਤੋਲਾ ਰੂਹ ਕੇਉੜੇ ਵਿੱਚ ਖਰਲ ਕਰਕੇ ਇੱਕ ਮਾਸ਼ਾ ਚਾਂਦੀ ਦੇ ਵਰਕ ਮਿਲਾਉਣੇ, ਸਵਾ ਤੋਲਾ ਸਾਬਤ ਅਤੇ ਸਾਫ਼ ਖ਼ੂਬਕਲਾਂ ਸਾਰੀ ਦਵਾਈਆਂ ਨਾਲ ਮਿਲਾਕੇ ਬਾਸਠ (੬੨) ਪੁੜੀਆਂ ਕਰਨੀਆਂ. ਜੁਆਨ ਰੋਗੀ ਨੂੰ ਚਾਰ ਪੁੜੀਆਂ ਰੋਜ ਤਿੰਨ ਤਿੰਨ ਘੰਟੇ ਪਿੱਛੋਂ ਦੁੱਧ ਜਾਂ ਗਉਜੁਬਾਨ ਦੇ ਅਰਕ ਨਾਲ ਦੇਣੀਆਂ. "ਅਸਟ ਦਿਵਸਿਯਾ ਅਰੁ ਬੀਸਾਯਾ." (ਚਰਿਤ੍ਰ ੪੦੫)#੩. ਸੰਤਾਪ. ਦੁੱਖ. ਕਲੇਸ਼। ੪. ਫਿਕਰ. "ਤਾਪ ਪਾਪ ਸੰਤਾਪ ਬਿਨਾਸੇ." (ਬਿਲਾ ਮਃ ੫) ੫. ਦੇਹ ਨੂੰ ਤਪਾਉਣ ਦਾ ਕਰਮ. ਤਪਸ੍ਯਾ. "ਹਰਿਧਨ ਜਾਪ ਹਰਿਧਨ ਤਾਪ." (ਗੂਜ ਮਃ ੫) "ਜਾਪ ਤਾਪ ਗਿਆਨ ਸਭ ਧਿਆਨ." (ਸੁਖਮਨੀ) ੬. ਦੇਖੋ, ਤਿੰਨ ਤਾਪ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਦੇਖੋ, ਸਿਵਨਯਨ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰ. ਸੰਗ੍ਯਾ- ਜਗਤ. ਸੰਸਾਰ। ੨. ਭੂਗੋਲ। ੩. ਆਕਾਸ਼. ਖਗੋਲ। ੪. ਚੌਦਾਂ ਸੰਖ੍ਯਾਬੋਧਕ, ਕਿਉਂਕਿ ਭੁਵਨ (ਲੋਕ) ਚੌਦਾਂ ਲਿਖੇ ਹਨ....
ਸੰ. सन्ध्या ਸੰਗ੍ਯਾ- ਚੰਗੀ ਤਰਾਂ ਧਿਆਨ ਕਰੀਏ ਜਿਸ ਸਮੇਂ, ਉਹ ਵੇਲਾ. ਦੇਖੋ, ਸੰਧਿਆ। ੨. ਦੇਖੋ, ਯੁਗ....
ਸੰ. ਸੰਗ੍ਯਾ- ਗਿਆਨ. ਇ਼ਲਮ. ਦੇਖੋ, ਵਿਦ੍ਰ ਧਾ. "ਵੇਦ ਨ ਜਾਣੈ ਵੇਦੁ ਕਿਹੁ." (ਭਾਗੁ) ੨. ਹਿੰਦੂਧਰਮ ਦੇ ਗਿਆਨਦਾਤਾ ਮੁੱਖ ਗ੍ਰੰਥ, ਜਿਨ੍ਹਾਂ ਦੀ ਗਿਣਤੀ ਪਹਿਲਾਂ ਤਿੰਨ ਸੀ ਅਤੇ ਪਿੱਛੋਂ ਅਥਰਵ ਮਿਲਾਕੇ ਚਾਰ ਕੀਤੀ ਗਈ. ਪੂਰਵ ਕਾਲ ਵਿੱਚ ਇਹ ਲਿਖਤ ਅੰਦਰ ਨਹੀਂ ਆਏ, ਇੱਕ ਦੂਜੇ ਤੋਂ ਸੁਣਕੇ ਵੇਦ ਕੰਠ ਕੀਤਾ ਜਾਂਦਾ ਸੀ, ਇਸੇ ਕਾਰਣ "ਸ੍ਰੁਤਿ" ਸੰਗ੍ਯਾ ਹੋਈ, ਅਰ ਵੇਦ ਕੰਠ ਕਰਨ ਵਾਲਾ "ਸ਼੍ਰੋਤ੍ਰਿਯ" ਪ੍ਰਸਿੱਧ ਹੋਇਆ.#ਵੇਦ ਕਿਸੇ ਇੱਕ ਦੇ ਰਚੇ ਹੋਏ ਨਹੀਂ, ਇਨ੍ਹਾਂ ਵਿੱਚ ਵਸ਼ਿਸ੍ਟ, ਵਿਸ਼੍ਵਾਮਿਤ੍ਰ, ਭਰਦ੍ਵਾਜ ਆਦਿ ਅਨੇਕ ਰਿਖੀਆਂ ਦੇ ਬਣਾਏ ਹੋਏ ਮੰਤ੍ਰ ਹਨ, ਜਿਨ੍ਹਾਂ ਵਿੱਚ ਸੂਰਯ, ਅਗਨਿ, ਵਾਯੁ, ਇੰਦ੍ਰ ਆਦਿ ਦੇਵਤਿਆਂ ਦੀ ਮਹਿਮਾ ਹੈ. ਅਨੇਕ ਗ੍ਰੰਥਾਂ ਵਿੱਚ ਵੇਦਾਂ ਨੂੰ ਈਸ਼੍ਹਰ ਦੇ ਸ੍ਵਾਸ ਲਿਖਿਆ ਹੈ. ਮਨੁ ਨੇ ਅਗਨਿ ਵਾਯੁ ਅਤੇ ਸੂਰਯ ਤੋ, ਵੇਦਾਂ ਦਾ ਪ੍ਰਾਪਤ ਹੋਣਾ ਦੱਸਿਆ ਹੈ.¹#ਸਭ ਤੋਂ ਪੁਰਾਣਾ ਰਿਗਵੇਦ ਹੈ. ਰਿਚ੍ ਨਾਮ ਉਸਤਤਿ ਦਾ ਹੈ. ਇਸੇ ਧਾਤੁ ਤੋਂ ਰਿਗ ਸ਼ਬਦ ਬਣਿਆ ਹੈ. ਜਿਸ ਵਿੱਚ ਦੇਵਤਿਆਂ ਦੀ ਉਸਤਤਿ ਹੋਵੇ ਸੋ ਰਗਿਵੇਦ ਹੈ. ਇਸ ਵੇਦ ਦੇ ਦਸ਼ ਮੰਡਲ, ੧੦੨੮ ਸੂਕ੍ਤ ਅਤੇ ੧੫੩੮੨੬ ਸ਼ਬਦ ਹਨ.#ਯਜ੍ ਧਾਤੁ ਦਾ ਅਰਥ ਹੈ ਯਗ੍ਯ ਕਰਨਾ. ਪੂਜਨ ਕਰਨਾ, ਸੋ ਜਿਸ ਵਿੱਚ ਬਲਿਦਾਨ ਅਤੇ ਜੱਗ ਹੋਮ ਦਾ ਵਰਣਨ ਹੈ, ਉਹ ਯਜੁਰਵੇਦ ਹੈ. ਇਸ ਵੇਦ ਦੀਆਂ ਦੋ ਸੰਹਿਤਾ ਹਨ, ਇੱਕ "ਤੈੱਤਿਰਯ"- ਦੂਜੀ ਵਾਜਸਨੇਯੀ." ਵਿਸਨੁਪੁਰਾਣ ਵਿੱਚ ਕਥਾ ਹੈ ਕਿ ਵੈਸ਼ੰਪਾਯਨ ਨੇ ਯਾਗ੍ਯਵਲਕ੍ਯ ਨੂੰ ਯਜੁਰਵੇਦ ਪੜ੍ਹਾਇਆ. ਇੱਕ ਵਾਰ ਵੈਸ਼ੰਪਾਯਨ ਤੋਂ ਆਪਣਾ ਭਾਣਜਾ ਅਚਾਨਕ ਲੱਤ ਮਾਰਨ ਤੋਂ ਮਰ ਗਿਆ, ਇਸ ਪੁਰ ਪ੍ਰਾਯਸ਼੍ਚਿਤ ਕਰਨ ਲਈ ਵੈਸ਼ੰਪਾਯਨ ਨੇ ਸਾਰੇ ਚੇਲਿਆਂ ਨੂੰ ਸ਼ਾਮਿਲ ਹੋਣ ਦੀ ਆਗ੍ਯਾ ਕੀਤੀ. ਯਾਗ੍ਯਵਲਕ੍ਯ ਨੇ ਆਖਿਆ ਸੀ ਕਿ ਮੈ ਕੱਲਾ ਹੀ ਪਾਪਨਾਸ਼ਕ ਕਰਮ ਕਰ ਸਕਦਾ ਹਾਂ. ਇਹ ਸੁਣਕੇ ਵੈਸ਼ੰਪਾਯਨ ਨੂੰ ਗੁੱਸਾ ਆਇਆ ਅਰ ਆਖਿਆ ਕਿ ਤੂੰ ਵਡਾ ਹੰਕਾਰੀ ਹੈਂ. ਇਸ ਲਈ ਮੇਰੀ ਪੜ੍ਹਾਈ ਵਿਦ੍ਯਾ ਉਗਲਦੇ. ਯਾਗ੍ਯਵਲਕ੍ਯ ਨੇ ਯਜੁਰਵੇਦ ਦੇ ਪੜ੍ਹੇ ਮੰਤ੍ਰ ਕ਼ਯ ਕਰਕੇ ਸਿੱਟ ਦਿੱਤੇ, ਜਿਨ੍ਹਾਂ ਨੂੰ ਵੈਸ਼ੰਪਾਯਨ ਦੇ ਚੇਲਿਆਂ ਨੇ ਤਿੱਤਿਰ ਬਣਕੇ ਚੁਗ ਲਿਆ. ਇਸ ਲਈ ਉਹ ਸ਼ਾਖਾ ਤੈੱਤਿਰੀਯ ਕਹਾਈ, ਅਰ ਯਾਗ੍ਯਵਲਕ੍ਯ ਨੇ ਵੇਦ ਵਿਦ੍ਯਾ ਸਿੱਖਣ ਲਈ ਸੂਰਯ ਦੀ ਆਰਾਧਨਾ ਕੀਤੀ. ਜਿਸ ਪੁਰ ਸੂਰਯ ਨੇ ਘੋੜੇ ਦਾ ਰੂਪ ਧਾਰਕੇ ਵੇਦਮੰਤ੍ਰ ਪੜ੍ਹਾਏ. ਇਸ ਲਈ ਦੂਜੀ ਸ਼ਾਖਾ ਦਾ ਨਾਮ "ਵਾਜਸਨੇਯੀ" ਹੋਇਆ. ਤੈੱਤਿਰਯਾ ਦਾ ਨਾਮ ਕ੍ਰਿਸ੍ਨ ਅਤੇ ਵਾਜਸਨੇਯੀ ਦਾ ਸ਼ੁਕਲ ਯਜੁਰਵੇਦ ਹੈ. ਕਈ ਵਿਦ੍ਵਾਨ ਖਿਆਲ ਕਰਦੇ ਹਨ ਕਿ ਤਿੱਤਿਰ ਅਤੇ ਵਾਜਸਨੇਯ ਨਾਮ ਰਿਸੀਆਂ ਦੇ ਨਾਮ ਤੋਂ, ਇਹ ਸੰਗ੍ਯਾ ਹੈ. ਕ੍ਰਿਸ੍ਨ ਯਜੁਰ ਦੀਆਂ ੨੧੯੮ ਕੰਡਿਕਾ ਅਤੇ ਸ਼ੁਕਲ ਦੀਆਂ ੧੯੭੫ ਹਨ.#ਸਾਮਨ ਦਾ ਅਰਥ ਹੈ ਤੁਲ੍ਯ (ਸਮਾਨ), ਜਿਸ ਦੇ ਮੰਤ੍ਰ ਗਾਉਣ ਲਈ ਸਮਾਨ ਵਜ਼ਨ ਦੇ ਹੋਣ, ਉਹ ਸਾਮਵੇਦ ਹੈ. ਗਾਯਕ ਬ੍ਰਾਹਮਣ ਸਾਮਵੇਦ ਨੂੰ ਯੱਗ ਆਦਿ ਮੰਗਲ ਕਰਮਾਂ ਵਿੱਚ ਗਾਉਂਦੇ ਹਨ, ਇਸ ਦੇ ਸਾਰੇ ਮੰਤ੍ਰ ੧੫੪੯ ਹਨ.#ਅਥਰ੍ਵਨ ਦਾ ਅਰਥ ਹੈ ਹਵਨ ਕਰਨ ਵਾਲਾ. ਜਿਸ ਵਿੱਚ ਹੋਤ੍ਰਿ ਦੇ ਕਰਮ ਅਤੇ ਹਵਨ ਦੇ ਪ੍ਰਕਾਰ ਹੋਣ, ਉਹ ਅਥਰ੍ਵਵੇਦ ਹੈ. ਇਸ ਵੇਦ ਵਿੱਚ ਮੰਤ੍ਰ ਟੂਣੇ ਜਾਦੂ ਆਦਿ ਦਾ ਬਹੁਤ ਜਿਕਰ ਹੈ. ਇਸ ਦੇ ਮੰਤ੍ਰ ੭੬੦ ਹਨ.#ਯਗ੍ਯ ਵਿੱਚ ਰਿਗਵੇਦ ਦੇ ਮੰਤ੍ਰਾਂ ਦਾ ਪਾਠਕ "ਹੋਤ੍ਰਿ" ਯਜੁਰ ਦੇ ਮੰਤ੍ਰ ਪੜ੍ਹਨ ਵਾਲਾ "ਅਧ੍ਵਰਯੁ" ਸਾਮਵੇਦ ਦੇ ਮੰਤ੍ਰ ਗਾਉਣ ਵਾਲਾ "ਉਦਗਾਤ੍ਰਿ" ਅਤੇ ਸਾਰੇ ਵੇਦਾਂ ਦੇ ਮੰਤ੍ਰ ਪੜ੍ਹਨ ਵਾਲਾ ਅਰ ਸਭ ਨੂੰ ਕਰਮਵਿਧਿ ਦੱਸਣ ਵਾਲਾ "ਬ੍ਰਹਮਾ" ਆਖਿਆ ਜਾਂਦਾ ਹੈ.#ਸਾਰੇ ਵੇਦਾਂ ਦੇ ਤਿੰਨ ਭਾਗ ਹਨ- ਇੱਕ "ਮੰਤ੍ਰ", ਦੂਜਾ "ਬ੍ਰਾਹ੍ਮਣ", ਤੀਜਾ "ਆਰਣ੍ਯਕ" ਮੰਤ੍ਰਭਾਗ ਉਹ ਹੈ, ਜੋ ਪੁਰਾਣੇ ਮੂਲਰੂਪ ਮੰਤ੍ਰ ਹਨ. ਬ੍ਰਾਹਮਣਭਾਗ ਉਹ ਹੈ, ਜਿਸ ਵਿੱਚ ਮੰਤ੍ਰਾਂ ਦੀ ਵਿ੍ਯਾਖ੍ਯਾ, ਮੰਤ੍ਰਾਂ ਨੂੰ ਯੋਗ੍ਯ ਸਮੇਂ ਪੁਰ ਵਰਤਣ ਦੀ ਵਿਧਿ ਅਤੇ ਯੱਗ ਆਦਿ ਕਰਮਾਂ ਦਾ ਪ੍ਰਕਾਰ ਰਿਖੀਆਂ ਨੇ ਦੱਸਿਆ ਹੈ. ਉਪਨਿਸਦ ਭਾਗ ਦੀ ਆਰਣ੍ਯਕ ਸੰਗ੍ਯਾ ਹੈ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਵੇਦ ਦਾ ਅਧਿਕਾਰ ਕੇਵਲ ਬ੍ਰਾਹਮਣ ਛਤ੍ਰੀ ਅਤੇ ਵੈਸ਼੍ਯ ਨੂੰ ਹੈ. ਸ਼ੂਦ੍ਰ ਅਤੇ ਨੀਚ ਜਾਤਿ ਦੇ ਲੋਕ, ਵੇਦ ਪੜ੍ਹਨਾ ਤਾਂ ਇਕ ਪਾਸੇ ਰਿਹਾ, ਸੁਣਨ ਦੇ ਭੀ ਅਧਿਕਾਰੀ ਨਹੀਂ.² "ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ." (ਮਃ ੧. ਵਾਰ ਮਾਝ)#ਗਾਯਤ੍ਰੀਤੰਤ੍ਰ ਦੇ ਪੰਜਵੇਂ ਪਟਲ ਵਿੱਚ ਵੇਦਾਂ ਦੇ ਰੰਗ ਲਿਖੇ ਹਨ- ਹੀਰੇ ਜੇਹਾ ਸਾਮ, ਪਿਲੱਤਣ ਨਾਲ ਗੋਰਾ ਰਿਗ, ਲਾਲਰੰਗ ਯਜੁਰ ਅਤੇ ਪੀਠੇ ਹੋਏ ਸੁਰਮੇ ਜੇਹਾ ਅਥਰਵਵੇਦ. ਇਹੀ ਖਿਆਲ ਵੇਦਾਂ ਦੇ ਰੰਗਾਂ ਬਾਬਤ ਕਾਤ੍ਯਾਯਨ ਰਿਖੀ ਕ੍ਰਿਤ "ਚਰਣਵ੍ਯੂਹ" ਵਿੱਚ ਪਾਇਆ ਜਾਂਦਾ ਹੈ.#ਮਹਾਭਾਰਤ ਦੇ ਵਨ ਪਰਵ ਦੇ ੧੮੯ ਵੇਂ ਅਧ੍ਯਾਯ ਵਿੱਚ ਭਗਵਾਨ ਨੇ ਯੁਗਾਂ ਅਨੁਸਾਰ ਆਪਣੇ ਰੰਗ ਦੱਸੇ ਹਨ- ਸਤਯੁਗ ਵਿੱਚ ਚਿੱਟਾ, ਤ੍ਰੇਤੇ ਵਿੱਚ ਪੀਲਾ, ਦ੍ਵਾਪਰ ਵਿੱਚ ਲਾਲ ਅਤੇ ਕਲਿਯੁਗ ਵਿੱਚ ਕਾਲਾ.³ "ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ. (ਮਃ ੧. ਵਾਰ ਮਾਝ)#ਇਨ੍ਹਾਂ ਰੰਗਾਂ ਨੂੰ ਕਈ ਵਿਦ੍ਵਾਨਾਂ ਨੇ ਹੋਰ ਢੰਗ ਨਾਲ ਲਿਖਿਆ ਹੈ, ਜੇਹਾਕਿ ਭਾਈ ਗੁਰੁਦਾਸ ਜੀ ਦੇ ਵਾਕ ਤੋਂ ਸਿੱਧ ਹੁੰਦਾ ਹੈ. "ਰਿਗਨੀਲੰਬਰ ਜੁਜਰ ਪੀਤ ਸ੍ਵੇਤੰਬਰ ਕਰ ਸਾਮ ਸੁਧਾਰਾ." (ਭਾਗੁ) ੩. ਪਾਰਬ੍ਰਹਮ. ਕਰਤਾਰ। ੪. ਰੜਕਾ. ਮੋਟੀਆਂ ਤੀਲੀਆਂ ਦਾ ਝਾੜੂ. ਖਾਸ ਕਰਕੇ ਕੁਸ਼ਾ ਦੀਆਂ ਤੀਲੀਆਂ ਦੀ ਬੁਹਾਰੀ....
ਸੰ. ਸੰਗ੍ਯਾ- ਜੋੜਾ. ਯੁਗਮ। ੨. ਚਾਰ ਹੱਥ ਦਾ ਮਾਪ. ਦੋ ਗਜ਼। ੩. ਰਥ ਗੱਡੇ ਆਦਿ ਦਾ ਜੂਲਾ। ੪. ਸਤ੍ਯ, ਤ੍ਰੇਤਾ, ਦ੍ਵਾਪਰ ਅਤੇ ਕਲਿ ਰੂਪ ਇੱਕ ਖਾਸ ਸਮਾਂ. ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਯੁਗ ਦੇ ਆਰੰਭ ਦਾ ਸਮਾਂ "ਸੰਧ੍ਯਾ" ਅਤੇ ਸਮਾਪਤੀ ਦਾ "ਸੰਧ੍ਯਾਂਸ਼" ਕਹਾਉਂਦਾ ਹੈ ਅਤੇ ਇਨ੍ਹਾਂ ਦੋਹਾਂ ਦਾ ਪ੍ਰਮਾਣ ਹਰੇਕ ਯੁਗ ਦਾ ਦਸਵਾਂ ਦਸਵਾਂ ਹਿੱਸਾ ਹੁੰਦਾ ਹੈ. ਚੌਹਾਂ ਯੁਗਾਂ ਦੀ ਗਿਣਤੀ ਦੇਵਤਿਆਂ ਦੇ ਵਰ੍ਹਿਆਂ ਅਨੁਸਾਰ ਇਸ ਤਰਾਂ ਹੈ:-#(ੳ)...
ਸੰ. ਸੰਗ੍ਯਾ- ਲਪੇਟਣਾ. ਵੇਸ੍ਟਨ. (ਦੇਖੋ, ਵ੍ਰਿ ਧਾ). ੨. ਕੋਟ. ਸ਼ਹਰਪਨਾਹ. ਫਸੀਲ। ੩. ਊਠ. ਸੂਤਰ। ੪. ਸੰ. वर्ण. ਧਾ- ਰੰਗਣਾ ਆਗ੍ਯਾ ਕਰਨਾ, ਵਰਣਨ ਕਰਨਾ, ਫੈਲਾਉਣਾ, ਚਮਕਣਾ, ਮਿਹਨਤ ਕਰਨਾ, ਪੀਹਣਾ, ਉਸਤਤਿ ਕਰਨਾ। ੫. ਸੰਗ੍ਯਾ- ਰੰਗ। ੬. ਬ੍ਰਾਹਮਣ ਕ੍ਸ਼੍ਤ੍ਰਿਯ ਆਦਿ ਜਾਤਿ. ਜਾਤਿ ਭੇਦ ਭੀ ਰੰਗਾਂ ਕਰਕੇ ਹੀ ਹੋਏ ਹਨ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਗੋਰਾ ਰੰਗ ਬ੍ਰਾਹਮਣ ਦਾ, ਲਾਲ ਛਤ੍ਰੀ ਦਾ, ਪੀਲਾ ਵੈਸ਼੍ਯ ਦਾ ਅਤੇ ਕਾਲਾ ਸ਼ੂਦ੍ਰ ਦਾ ਲਿਖਿਆ ਹੈ. ਦੇਖੋ, ਵਿਸਨੁਪੁਰਾਣ ਅੰਸ਼ ੨. ਅ਼. ੪. ਦੇਖੋ, ਚਾਰ ਵਰਣ। ੭. ਭੇਦ. ਫਰਕ। ੮. ਅੱਖਰ. ਹਰਫ। ੯. ਉਸਤਤਿ. ਤਅ਼ਰੀਫ਼। ੧੦. ਸੁਵਰ੍ਣ. ਸੋਨਾ। ੧੧. ਗੁਣ। ੧੨. ਕੇਸਰ. ਕੁੰਕੁਮ....
ਸੰ. ਆਸ਼੍ਰਮ. ਸੰਗ੍ਯਾ- ਨਿਵਾਸ ਦਾ ਥਾਂ. ਰਹਿਣ ਦਾ ਟਿਕਾਣਾ. "ਚਰਨ ਕਮਲ ਗੁਰੁ ਆਸ੍ਰਮ ਦੀਆ." (ਬਿਲਾ ਮਃ ੫) ੨. ਹਿੰਦੂਮਤ ਅਨੁਸਾਰ ਜੀਵਨ ਦੀ ਅਵਸਥਾ, ਜਿਸ ਦੇ ਚਾਰ ਭੇਦ ਹਨ- ਬ੍ਰਹਮਚਰਯ, ਗ੍ਰਿਹਸ੍ਥ, ਵਾਨਪ੍ਰਸ੍ਥ, ਅਤੇ ਸੰਨ੍ਯਾਸ. "ਚਾਰ ਵਰਨ ਚਾਰ ਆਸ੍ਰਮ ਹਹਿ, ਜੋ ਹਰਿ ਧਿਆਵੈ ਸੋ ਪਰਧਾਨੁ." (ਗੌਂਡ ਮਃ ੪) ਦੇਖੋ, ਚਾਰ ਆਸ੍ਰਮ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਦੇਖੋ, ਅਵਸਥਾ....
ਪਾਂਡੂ ਰਾਜਾ ਦਾ ਵੰਸ਼, ਪਾਂਡੁ ਦੀ ਔਲਾਦ. ਪਾਂਡਵਾਂ ਦੀ ਉਤਪੱਤੀ ਦਾ ਪ੍ਰਸੰਗ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਇਉਂ ਹੈ.:-ਚੰਦ੍ਰਵੰਸ਼ੀ ਰਾਜਾ ਸ਼ਾਂਤਨੁ ਦਾ ਪੁਤ੍ਰ ਵਿਚਿਤ੍ਰਵੀਰਯ ਖਈ ਰੋਗ ਨਾਲ ਯੁਵਾ ਅਵਸ੍ਥਾ ਵਿੱਚ ਮਰ ਗਿਆ. ਉਸ ਦੀਆਂ ਦੋ ਇਸਤ੍ਰੀਆਂ ਅੰਬਿਕਾ ਅਤੇ ਅੰਬਾਲਿਕਾ ਬਿਨਾ ਔਲਾਦ ਵਿਧਵਾ ਰਹਿ ਗਈਆਂ. ਇਸ ਪਰ ਵਿਚਿਤ੍ਰਵੀਰਯ ਦੀ ਮਾਂ ਸਤ੍ਯਵਤੀ ਨੇ ਆਪਣੇ ਪਹਿਲੇ ਪੁਤ੍ਰ ਵ੍ਯਾਸ ਨੂੰ ਸੱਦਿਆ (ਜੋ ਸ਼ਾਂਤਨੁ ਨਾਲ ਵਿਆਹ ਹੋਣ ਤੋਂ ਪਹਿਲਾਂ ਪਰਾਸ਼ਰ ਰਿਖੀ ਦੇ ਵੀਰਯ ਦ੍ਵਾਰਾ ਸਤ੍ਯਵਤੀ ਦੇ ਉਦਰ ਤੋਂ ਪੈਦਾ ਹੋਇਆ ਸੀ). ਵ੍ਯਾਸ ਨੇ ਮਾਤਾ ਦੀ ਆਗ੍ਯਾ ਅਨੁਸਾਰ ਨਿਯੋਗ ਦੀ ਰੀਤੀ ਨਾਲ ਦੋਹਾਂ ਤੋਂ ਸੰਤਾਨ ਪੈਦਾ ਕੀਤੀ. ਅੰਬਿਕਾ ਨੇ ਵ੍ਯਾਸ ਦਾ ਰੂਪ ਦੇਖਕੇ ਨੇਤ੍ਰ ਮੀਚ ਲਏ, ਇਸ ਕਰਕੇ ਉਸ ਦੇ ਉਦਰ ਤੋਂ ਧ੍ਰਿਤਰਾਸਟ੍ਰ ਅੰਨ੍ਹਾ ਜਨਮਿਆ ਅਤੇ ਅੰਬਾਲਿਕਾ ਦਾ ਮਾਰੇ ਡਰ ਦੇ ਮੂੰਹ ਪੀਲਾ ਹੋ ਹੋਗਿਆ, ਇਸ ਕਰਕੇ ਉਸਦੇ ਪਾਂਡੁ (ਪੀਲੇ ਰੰਗ ਵਾਲਾ) ਪੁਤ੍ਰ ਪੈਦਾ ਹੋਇਆ.#ਅੰਨ੍ਹਾ ਰਾਜਗੱਦੀ ਪੁਰ ਬੈਠ ਨਹੀਂ ਸਕਦਾ ਸੀ, ਇਸ ਲਈ ਪਾਂਡੁ ਰਾਜਾ ਹੋਇਆ. ਭੀਸਮਪਿਤਾਮਾ ਨੇ ਪਾਂਡੁ ਦਾ ਵਿਆਹ ਕੁੰਤੀ ਅਤੇ ਮਾਦ੍ਰੀ ਨਾਲ ਕੀਤਾ. ਇੱਕ ਵਾਰ ਸ਼ਿਕਾਰ ਕਰਦੇ ਹੋਏ ਪਾਂਡੁ ਨੇ ਕਿਮਿੰਦਯ ਰਿਖੀ ਨੂੰ, ਜੋ ਮ੍ਰਿਗ ਦਾ ਰੂਪ ਧਾਰਕੇ ਆਪਣੀ ਇਸਤ੍ਰੀ ਨਾਲ ਭੋਗ ਕਰ ਰਿਹਾ ਸੀ, ਤੀਰ ਨਾਲ ਮਾਰ ਦਿੱਤਾ. ਇਸ ਪੁਰ ਰਿਖੀ ਨੇ ਸ਼੍ਰਾਪ ਦਿੱਤਾ ਕਿ ਜਦ ਪਾਂਡੁ ਇਸਤ੍ਰੀਸੰਗ ਕਰੇਗਾ ਉਸੇ ਵੇਲੇ ਮਰ ਜਾਵੇਗਾ.#ਸ਼੍ਰਾਪ ਦੇ ਭੈ ਕਰਕੇ ਰਾਜੇ ਨੇ ਰਾਣੀਆਂ ਤੋਂ ਕਿਨਾਰੇ ਰਹਿਣਾ ਸੁਖਦਾਈ ਜਾਣਿਆ, ਪਰ ਪੁਤ੍ਰ ਬਿਨਾ ਵੰਸ਼ ਕਿਵੇਂ ਰਹੇਗੀ, ਇਹ ਚਿੰਤਾ ਭੀ ਦੁੱਖ ਦੇਣ ਲੱਗੀ. ਪਤੀ ਨੂੰ ਚਿੰਤਾਤੁਰ ਦੇਖਕੇ ਕੁੰਤ਼ੀ ਨੇ ਆਖਿਆ ਕਿ ਮੈਂ ਦੇਵਤਿਆਂ ਨੂੰ ਮੰਤ੍ਰਸ਼ਕਤਿ ਨਾਲ ਬੁਲਾਉਣ ਦੀ ਸਮਰਥ ਰਖਦੀ ਹਾਂ, ਇਸ ਲਈ ਆਪ ਫਿਕਰ ਨਾ ਕਰੋ. ਰਾਜੇ ਦੀ ਆਗ੍ਯਾ ਨਾਲ ਕੁੰਤੀ ਨੇ ਧਰਮ ਨੂੰ ਬੁਲਾਕੇ ਯੁਧਿਸ੍ਟਿਰ, ਪੌਣ ਤੋਂ ਭੀਮ ਅਤੇ ਇੰਦ੍ਰ ਤੋਂ ਅਰਜੁਨ ਪੈਦਾ ਕੀਤਾ, ਅਰ ਆਪਣੀ ਸੌਕਣ ਮਾਦ੍ਰੀ ਲਈ ਅਸ਼੍ਵਿਨੀ ਕੁਮਾਰ ਦੇਵਤਾ ਸੱਦੇ, ਜਿਨ੍ਹਾਂ ਤੋਂ ਨਕੁਲ ਅਤੇ ਸਹਦੇਵ ਪੈਦਾ ਹੋਏ. ਇਹ ਪੰਜੇ, ਪਾਂਡੁ ਦੇ ਖੇਤ੍ਰਜ ਪੁਤ੍ਰ ਪਾਂਡਵ ਨਾਮ ਤੋਂ ਪ੍ਰਸਿੱਧ ਹੋਏ. ਭੀਸਮਪਿਤਾਮਾ ਨੇ ਇਨ੍ਹਾਂ ਦਾ ਪਾਲਣ ਪੋਸਣ ਕੀਤਾ ਅਤੇ ਸ਼ਾਸਤ੍ਰ ਸ਼ਸਤ੍ਰ ਵਿਦ੍ਯਾ ਵਿੱਚ ਨਿਪੁਣ ਕੀਤੇ. ਭਾਵੇਂ ਪਾਂਡਵ ਭੀ ਕੁਰੁਵੰਸ਼ੀ ਹੋਣ ਕਰਕੇ ਕੌਰਵ ਸਨ, ਪਰ ਪਾਂਡੁ ਪ੍ਰਤਾਪੀ ਤੋਂ ਇਸ ਵੰਸ਼ ਦੀ ਵੱਖਰੀ ਸ਼ਾਖ ਹੋ ਗਈ ਅਰ ਧ੍ਰਿਤਰਾਸ੍ਟ੍ਰ ਦੀ ਔਲਾਦ ਕੌਰਵ ਨਾਮ ਤੋਂ ਹੀ ਪ੍ਰਸਿੱਧ ਰਹੀ. ਕੌਰਵਾਂ ਦੀ ਰਾਜਧਾਨੀ ਹਸ੍ਤਿਨਾਪੁਰ ਅਤੇ ਪਾਂਡਵਾਂ ਦੀ ਇੰਦ੍ਰਪ੍ਰਸ੍ਥ (ਦਿੱਲੀ) ਸੀ. "ਰੋਵਹਿ ਪਾਂਡਵ ਭਏ ਮਜੂਰ। ਜਿਨ ਕੈ ਸੁਆਮੀ ਰਹਿਤ ਹਜੂਰਿ." (ਵਾਰ ਰਾਮ ੧. ਮਃ ੧) ਜੂਆ ਖੇਡਣ ਪੁਰ ਰਾਜ ਖੋਕੇ ਵਿਰਾਟਪਤੀ ਦੇ ਘਰ ਮਜ਼ਦੂਰ ਹੋਕੇ ਪਾਂਡਵ ਰੋਏ, ਜਿਨ੍ਹਾਂ ਪਾਸ ਹਰ ਵੇਲੇ ਕ੍ਰਿਸਨਦੇਵ ਰਹਿਂਦੇ ਸਨ। ੨. ਜੇਹਲਮ ਨਦੀ ਕਿਨਾਰੇ ਦਾ ਦੇਸ਼। ੩. ਪੰਜ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਪਾਂਡਵ ਪੰਜ ਸਨ....
ਸੰ. इन्दि्रय. ਸੰਗ੍ਯਾ- ਸ਼ਬਦ ਸਪਰਸ਼ ਆਦਿਕ ਵਿਸਿਆਂ ਦੇ ਗ੍ਰਹਣ ਕਰਨ ਵਾਲੇ ਅਤੇ ਸ਼ਰੀਰ ਦੇ ਅੰਦਰ ਬਾਹਰਲੇ ਕਾਰਜ ਸਿੱਧ ਕਰਨ ਵਾਲੇ ਸੂਖਮ ਅਤੇ ਅਸਥੂਲ ਅੰਗ। ੨. ਉਹ ਸ਼ਕਤਿ ਜਿਸ ਨਾਲ ਬਾਹਰਲੇ ਵਿਸਿਆਂ ਦਾ ਗ੍ਯਾਨ ਪ੍ਰਾਪਤ ਹੁੰਦਾ ਹੈ. ਵਿਦ੍ਵਾਨਾਂ ਨੇ ਇੰਦ੍ਰੀਆਂ ਦੇ ਦੋ ਭਾਗ ਕੀਤੇ ਹਨ. ਪੰਜ ਗ੍ਯਾਨੇਂਦ੍ਰਿਯ, ਅਤੇ ਪੰਜ ਕਰਮੇਂਦ੍ਰਿਯ. ਕਿਤਨਿਆਂ ਨੇ ਇਨ੍ਹਾਂ ਨਾਲ ਅੰਤਹਕਰਣ ਮਿਲਾਕੇ ਗਿਆਰਾਂ ਇੰਦ੍ਰੀਆਂ ਲਿਖੀਆਂ ਹਨ. "ਇੰਦ੍ਰੀ ਏਕਾਦਸ਼ ਪਰਕਾਰਾ." (ਨਾਪ੍ਰ) "ਦਸ ਇੰਦ੍ਰੀ ਕਰਿ ਰਾਖੈ ਵਾਸਿ." (ਗਉ ਅਃ ਮਃ ੫) ਦੇਖੋ, ਗ੍ਯਾਨ ਇੰਦ੍ਰਿਯ ਅਤੇ ਕਰਮ ਇੰਦ੍ਰਿਯ। ੨. ਲਿੰਗ. ਜਨਨੇਂਦ੍ਰਿਯ ਉਪਸ੍ਥ। ੪. ਤੁਚਾ. ਸਪਰਸ਼ ਦੀ ਇੰਦ੍ਰੀ. "ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ." (ਮਾਰੂ ਕਬੀਰ) ਨੇਤ੍ਰ ਨੱਕ ਕੰਨ ਜੀਭ ਅਤੇ ਤੁਚਾ ਨੇ ਕਿਹਾ ਨਾ ਮੰਨਿਆਂ....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਸੰ. ਕ੍ਰੋਸ਼. ਸੰਗ੍ਯਾ- ਕੋਹ. ਸਭ ਤੋਂ ਪਹਿਲਾਂ ਕੋਸ ਦੀ ਦੂਰੀ (ਲੰਬਾਈ) ਗਊ ਦੇ ਕ੍ਰੋਸ਼ (ਰੰਭਣ) ਤੋਂ ਥਾਪੀ ਗਈ ਸੀ. ਅਰਥਾਤ ਜਿੱਥੋਂ ਤੀਕ ਗਾਂ ਦੇ ਰੰਭਣ ਦੀ ਆਵਾਜ਼ ਜਾ ਸਕੇ ਉਹ ਕੋਸ ਸਮਝਿਆ ਗਿਆ ਸੀ. ਫੇਰ ਲੋਕਾਂ ਨੇ ਆਪਣੇ ਆਪਣੇ ਦੇਸ਼ਾਂ ਵਿੱਚ ਕੋਸ ਦੀ ਲੰਬਾਈ ਅਨੇਕ ਤਰਾਂ ਦੀ ਕਲਪ ਲਈ. ਦੁਖਣੀਆਂ ਦੇ ਕੋਸ ਪੰਜਾਬੀਆਂ ਦੇ ਕੋਹਾਂ ਨਾਲੋਂ ਬਹੁਤ ਲੰਮੇ ਹਨ. ਪੁਰਾਣੀ ਮਿਣਤੀ ਅਨੁਸਾਰ ੪੦੦੦ ਗਜ਼ ਅਥਵਾ ੮੦੦੦ ਹੱਥ ਦੀ ਲੰਬਾਈ ਦਾ ਕੋਸ ਹੁੰਦਾ ਹੈ. ਵਰਤਮਾਨ ਕਾਲ ਵਿੱਚ ਕੋਸ ਦੇਸ਼ ਭੇਦ ਕਰਕੇ ਅਨੇਕ ਪ੍ਰਕਾਰ ਦਾ ਹੈ.¹ "ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ." (ਸੁਖਮਨੀ) ਦੇਖੋ, ਮਿਣਤੀ।#੨. ਸੰ. ਕੋਸ਼. ਗਿਲਾਫ਼. ਪੜਦਾ। ੩. ਡੱਬਾ। ੪. ਤਲਵਾਰ ਦਾ ਮਿਆਨ। ੫. ਖ਼ਜ਼ਾਨਾ। ੬. ਅਭਿਧਾਨ. ਸ਼ਬਦਾਂ ਦਾ ਸੰਗ੍ਰਹ ਜਿਸ ਗ੍ਰੰਥ ਵਿੱਚ ਹੋਵੇ. ਲੁਗ਼ਾਤ. Dictionary । ੭. ਆਂਡਾ। ੮. ਭਗ. ਯੋਨਿ। ੯. ਫੁੱਲ ਦੀ ਉਹ ਡੋਡੀ, ਜਿਸ ਪੁਰ ਮਿਠਾਸ ਭਰੀਆਂ ਸੂਖਮ ਤਰੀਆਂ ਹੁੰਦੀਆਂ ਹਨ. "ਕਮਲ ਵਿਖੈ ਜਿਮ ਕੋਸ ਵਿਰਾਜੈ." (ਨਾਪ੍ਰ) ੧੦. ਵੇਦਾਂਤਗ੍ਰੰਥਾਂ ਵਿੱਚ ਪੰਜ ਕੋਸ਼ ਮੰਨੇ ਹਨ, ਜੋ ਆਤਮ ਪੁਰ ਗਿਲਾਫ਼ ਦੀ ਤਰਾਂ ਪੜਦਾਰੂਪ ਹਨ-#(ੳ) ਅੰਨ ਤੋਂ ਉਤਪੰਨ ਅਤੇ ਅੰਨ ਦੇ ਹੀ ਆਸਰੇ ਰਹਿਣ ਵਾਲਾ ਸ਼ਰੀਰ 'ਅੰਨਮਯ' ਕੋਸ਼ ਹੈ.#(ਅ) ਪੰਜ ਕਰਮਇੰਦ੍ਰੀਆਂ ਅਤੇ ਪੰਜ ਪ੍ਰਾਣ, 'ਪ੍ਰਾਣਮਯ' ਕੋਸ਼ ਹੈ.#(ੲ) ਪੰਜ ਗ੍ਯਾਨਇੰਦ੍ਰੀਆਂ ਅਤੇ ਮਨ, 'ਮਨੋਮਯ' ਕੋਸ਼ ਹੈ.#(ਸ) ਪੰਜ ਗ੍ਯਾਨਇੰਦ੍ਰੀਆਂ ਸਹਿਤ ਬੁੱਧਿ, 'ਵਿਗ੍ਯਾਨਮਯ' ਕੋਸ਼ ਹੈ.#(ਹ) ਸਤੋਗੁਣ ਵਿਸ਼ਿਸ੍ਟ ਜੀਵਾਤਮਾ ਦਾ ਆਵਰਣ "ਆਨੰਦਮਯ" ਕੋਸ਼ ਹੈ. ਕੋਸ਼ ਸ਼ਬਦ ਦਾ ਉੱਚਾਰਣ ਕੋਸ ਭੀ ਸਹੀ ਹੈ। ੧੧. ਫ਼ਾ. [کوس] ਪਿੱਤਲ ਦਾ ਨਗਾਰਾ. ਧੌਂਸਾ। ੧੨. ਫ਼ਾ. ਜਦ੍ਕ ਕੋਸ਼. ਵਿ- ਕੋਸ਼ਿਸ਼ ਕਰਨ ਵਾਲਾ. ਦੇਖੋ, ਕੋਸ਼ੀਦਨ....
ਫ਼ਾ. [نماز] ਅ਼. [صلات] ਸਲਾਤ. ਨਮਾਜ ਇਸਲਾਮ ਦਾ ਦੂਜਾ ਉਸੂਲ ਹੈ. ਕ਼ੁਰਾਨ ਵਿਚ ਭਾਵੇਂ ਪੰਜ ਵੇਲੇ ਮੁਕ਼ੱਰਰ ਨਹੀਂ ਕੀਤੇ ਗਏ, ਪਰ ਸੁੰਨਤ ਅਤੇ ਹਦੀਸਾਂ ਦੇ ਲੇਖ ਅਨੁਸਾਰ ਮੁਸਲਮਾਨ ਨੂੰ ਪੰਜ ਨਮਾਜ਼ਾਂ ਦਾ ਪੜ੍ਹਨਾ ਜਰੂਰੀ ਹੈ, ਜਿਨ੍ਹਾਂ ਦਾ ਵੇਰਵਾ ਇਉਂ ਹੈ:-#੧. ਸਲਾਤੁਲਫ਼ਜਰ [صلتاُّلفجر] ਨਮਾਜ਼ੇ ਸੁਬਹ਼. ਪਹੁ ਫਟਣ ਤੋਂ ਲੈਕੇ ਸੂਰਜ ਚੜ੍ਹਨ ਤੀਕ ਦੀ ਨਮਾਜ਼.#੨. ਸਲਾਤੁੱਜੁਹਰ. [صلتاُّلجُہر] ਨਮਾਜ਼ੇ ਪੇਸ਼ੀਨ. ਜਦ ਸੂਰਜ ਢਲਣ ਲੱਗੇ, ਉਸ ਵੇਲੇ ਦੀ ਨਮਾਜ਼.#੩. ਸਲਾਤੁਲਅ਼ਸਰ. [صلتاُّلعصر] ਨਮਾਜ਼ੇ ਦੀਗਰ. ਤੀਸਰੇ ਪਹਿਰ ਦੀ ਨਮਾਜ਼.#੪. ਸਲਾਤੁਲ ਮਗ਼ਰਿਬ. [صلتاُّلمغرب] ਨਮਾਜ਼ੇ ਸ਼ਾਮ. ਸੂਰਜ ਛਿਪਣ ਤੋਂ ਲੈਕੇ ਆਸਮਾਨ ਦੀ ਸੁਰਖ਼ੀ ਮਿਟ ਜਾਣ ਤੀਕ.#੫. ਸਲਾਤੁਲਇ਼ਸ਼ਾ [صلتاُّلعِشہ] ਨਮਾਜ਼ੇ ਖ਼ੁਫ਼ਤਨ. ਸੌਣ ਵੇਲੇ ਦੀ ਨਮਾਜ਼.#ਇਹ ਪੰਜ ਨਮਾਜ਼ਾਂ ਤਾਂ ਫ਼ਰਜ ਹੈ, ਇਨ੍ਹਾਂ ਤੋਂ ਛੁੱਟ ਤਿੰਨ ਨਮਾਜ਼ਾਂ ਅਖ਼ਤਿਆਰੀ ਹਨ, ਜਿਨ੍ਹਾਂ ਦੇ ਪੜ੍ਹਨ ਦਾ ਭਾਰੀ ਸਵਾਬ ਹੈ:-#੧. ਸਲਾਤੁਲ ਇਸ਼ਰਾਕ਼. [صلتاُّلاشراق] ਨਮਾਜ਼ੇ ਇਸ਼ਰਾਕ਼. ਜਦ ਸੂਰਜ ਚੰਗੀ ਤਰ੍ਹਾਂ ਚੜ੍ਹ ਆਵੇ, ਉਸ ਵੇਲੇ ਦੀ ਨਮਾਜ਼.#੨. ਸਲਾਤੁਲਜੁਹ਼ਾ [صلتاُّلضُحا] ਨਮਾਜ਼ੇ ਚਾਸ਼ਤ. ਕ਼ਰੀਬ ਗ੍ਯਾਰਾਂ ਵਜੇ ਦਿਨ ਦੇ.#੩. ਸਲਾਤੁਲਤਹੱਜੁਦ. [صلتاُّلتہجُّد] ਨਮਾਜ਼ੇ ਤਹੱਜੁਦ. ਅੱਧੀ ਰਾਤ ਤੋਂ ਕੁੱਝ ਪਿੱਛੋਂ. ਇਨ੍ਹਾਂ ਤੋਂ ਛੁੱਟ ਦੋ ਨਮਾਜ਼ਾਂ ਦੋ ਈ਼ਦਾਂ ਦੀਆਂ ਹਨ, ਅਰਥਾਤ ਈਦੁਲ ਫ਼ਿਤਰ ਦੀ, ਦੂਜੀ ਈ਼ਦੁਲਅਜਹਾ ਦੀ.#"ਸਹ਼ੀਹ਼ੇ ਮੁਸਲਿਮ" ਵਿੱਚ ਲਿਖਿਆ ਹੈ ਕਿ ਹ਼ਜਰਤ ਮੁਹ਼ੰਮਦ ਖ਼ੁਦਾ ਦੇ ਪੇਸ਼ ਹੋਕੇ ਜਦ ਸੱਤਵੇਂ ਆਸਮਾਨੋਂ ਮੁੜੇ, ਤਦ ਰਾਹ ਵਿਚ ਛੀਵੇਂ ਆਸਮਾਨ ਹ਼ਜਰਤ ਮੂਸਾ ਮਿਲਿਆ, ਉਸ ਨੇ ਪੁੱਛਿਆ ਕਿ ਖ਼ੁਦਾ ਵੱਲੋਂ ਤੈਨੂੰ ਕੀ ਹ਼ੁਕਮ ਮਿਲਿਆ ਹੈ. ਮੁਹ਼ੰਮਦ ਸਾਹਿਬ ਨੇ ਆਖਿਆ ਕਿ ਪੰਜਾਹ ਵੇਲੇ ਨਮਾਜ਼ ਪੜ੍ਹਨ ਦਾ. ਮੂਸਾ ਨੇ ਕਿਹਾ ਕਿ ਤੇਰੀ ਉੱਮਤ ਨੇ ਕਦੇ ਤਾਮੀਲ ਨਹੀਂ ਕਰਨੀ. ਮੈਂ ਆਪਣੀ ਉੱਮਤ ਨੂੰ ਉਪਦੇਸ਼ ਦੇਕੇ ਥੱਕ ਗਿਆ, ਪਰ ਉਸ ਤੋਂ ਅਮਲ ਨਹੀਂ ਹੋ ਸਕਿਆ. ਜਾਹ, ਮੁੜਕੇ ਖ਼ੁਦਾ ਤੋਂ ਫੇਰ ਪੁੱਛ. ਜਦ ਪੈਗ਼ੰਬਰ ਮੁਹ਼ੰਮਦ ਨੇ ਖ਼ੁਦਾ ਨੂੰ ਇਹ ਮਜਬੂਰੀ ਦੱਸੀ, ਤਦ ਖ਼ੁਦਾ ਨੇ ਘਟਾਉਂਦੇ ਘਟਾਉਂਦੇ ਪੰਜ ਵੇਲੇ ਨਮਾਜ਼ ਮੁਕ਼ੱਰਰ ਕੀਤੀ. ਮੂਸਾ ਪਾਸ ਆਕੇ ਜਦ ਸਾਰਾ ਹ਼ਾਲ ਦੱਸਿਆ, ਤਾਂ ਉਸ ਨੇ ਆਖਿਆ ਕਿ ਲੋਕਾਂ ਨੇ ਪੰਜ ਵੇਲੇ ਭੀ ਨਹੀਂ ਪੜ੍ਹਨੀ. ਜਾਹ, ਖ਼ੁਦਾ ਪਾਸੋਂ ਕੁਝ ਹੋਰ ਮੁਆ਼ਫ਼ੀ ਮੰਗ. ਹ਼ਜ਼ਰਤ ਮੁਹ਼ੰਮਦ ਨੇ ਆਖਿਆ, ਹੁਣ ਬਾਰ ਬਾਰ ਅ਼ਰਜ ਕਰਨ ਤੋਂ ਮੈਨੂੰ ਸ਼ਰਮ ਆਉਂਦੀ ਹੈ, ਹੁਣ ਮੈਂ ਕੁਝ ਨਹੀਂ ਪੁੱਛਾਂਗਾ.#ਨਮਾਜ ਦਾ ਪੜ੍ਹਨਾ ਕ਼ੁਰਾਨ ਦੀਆਂ ਆਯਤਾਂ ਵਿੱਚ ਜਰੂਰੀ ਹੈ, ਇਹ ਨਹੀਂ ਕਿ ਅ਼ਰਬੀ ਦਾ ਤਰਜੁਮਾ ਕਿਸੇ ਹੋਰ ਬੋਲੀ ਵਿੱਚ ਪੜ੍ਹ ਲਵੇ. ਨਮਾਜ਼ ਤੋਂ ਪਹਿਲਾਂ ਜਿਸਮ ਅਤੇ ਵਸਤ੍ਰ ਸ਼ੁੱਧ ਕਰਨੇ ਚਾਹੀਏ. ਨਮਾਜ਼ ਪੜ੍ਹਨ ਦੀ ਜ਼ਮੀਨ ਅਪਵਿਤ੍ਰ ਨਾ ਹੋਵੇ.#ਜੇ ਨਮਾਜ਼ ਮਸਜਿਦ ਵਿੱਚ ਬਹੁਤਿਆਂ ਨੇ ਇਕੱਠੇ ਹੋਕੇ ਪੜ੍ਹਨੀ ਹੋਵੇ, ਤਦ ਮਸੀਤ ਦੇ ਮੀਨਾਰ ਪੁਰ ਚੜ੍ਹਕੇ ਅਜਾਨ (ਬਾਂਗ) ਦਾ ਦੇਣਾ ਜਰੂਰੀ ਹੈ, ਤਾਕਿ ਆਵਾਜ਼ ਸੁਣਕੇ ਸਭ ਜਮਾਂ ਹੋ ਜਾਣ. ਨਮਾਜ਼ ਵੇਲੇ ਜੁੱਤੀ ਉਤਾਰਨੀ ਚਾਹੀਏ ਅਰ ਸਿਰੋਂ ਨੰਗੇ ਹੋਕੇ ਨਮਾਜ਼ ਪੜ੍ਹਨੀ ਨਿਸੇਧ ਕੀਤੀ ਗਈ ਹੈ.#ਉੱਪਰ ਲਿਖੀ ਨਮਾਜ਼ ਤੋਂ ਛੁੱਟ ਕਿਸੇ ਖ਼ਾਸ ਕਾਰਜ ਲਈ ਨਮਾਜ਼ ਪੜ੍ਹਨੀ ਅਥਵਾ ਮੁਰਦੇ ਦੇ ਭਲੇ ਲਈ ਪ੍ਰਾਰਥਨਾ ਕਰਨੀ ਭੀ ਇਸਲਾਮ ਵਿੱਚ ਵਿਧਾਨ ਹੈ.#ਯਹੂਦੀਆਂ ਵਿੱਚ ਸੱਤ ਵੇਲੇ ਨਮਾਜ਼ ਪੜ੍ਹਨ ਦੀ ਰੀਤਿ ਪਾਈ ਜਾਂਦੀ ਹੈ. ਦੇਖੋ, ਜ਼ੱਬੂਰ ਕਾਂਡ ੧੧੯. ਆਯਤ ੧੬੪.¹...
ਸੰ. ऋतु. ਸੰਗ੍ਯਾ- ਰੁੱਤ. ਮੌਸਮ. ਭਾਰਤ ਦੇ ਵਿਦ੍ਵਾਨਾਂ ਨੇ ਦੋ ਦੋ ਮਹੀਨਿਆਂ ਦੀਆਂ ਵਰ੍ਹੇ ਵਿੱਚ ਛੀ ਰੁੱਤਾਂ ਮੰਨੀਆਂ ਹਨ-#ਬਸੰਤ- ਵਸੰਤ (ਚੇਤ- ਵਸਾਖ) ਚੈਤ੍ਰ- ਵੈਸ਼ਾਖ.#ਗ੍ਰੀਖਮ- ਗ੍ਰੀਸਮ (ਜੇਠ- ਹਾੜ) ਜੈਸ੍ਟਯ੍- ਆਸਾਢ.#ਬਰਖਾ- ਵਸਾ (ਸਾਉਣ- ਭਾਦੋਂ) ਸ਼੍ਰਾਵਣ- ਭਾਦ੍ਰਪਦ.#ਸਰਦ- ਸ਼ਰਦ (ਅੱਸੂ- ਕੱਤਕ) ਆਸ਼੍ਚਿਨ- ਕਾਰ੍ਤਿਕ.#ਹਿਮ- ਹੇਮੰਤ (ਮੱਘਰ- ਪੋਹ) ਮਾਰ੍ਗਸ਼ੀਰ੍ਸ- ਪੌਸ.#ਸਿਸਰ- ਸ਼ਿਸ਼ਿਰ (ਮਾਘ- ਫੱਗੁਣ) ਮਾਘ- ਫਾਲਗੁਨ. ਦੇਖੋ, ਖਟਰਿਤੁ। ੨. ਛੀ ਸੰਖ੍ਯਾ ਬੋਧਕ, ਕਿਉਂਕਿ ਰੁੱਤ" ਛੀ ਹਨ। ੩. ਇਸਤ੍ਰੀ ਨੂੰ ਰਜ ਆਉਣ ਪਿੱਛੋਂ ਉਹ ਸਮਾਂ, ਜਦ ਉਹ ਗਰਭ ਧਾਰਣ ਯੋਗ੍ਯ ਹੁੰਦੀ ਹੈ. ਗਰਭ ਧਾਰਣ ਦੀ ਰੁੱਤ। ੪. ਲੋਕਾਂ ਵਿੱਚ ਹੈਜ਼ ਦਾ ਨਾਮ ਭੀ ਰਿਤੁ ਪ੍ਰਸਿੱਧ ਹੋ ਗਿਆ ਹੈ। ੫. ਚਮਕ. ਰੌਸ਼ਨੀ....
(ਦੇਖੋ, ਰੰਜ੍ ਧਾ) ਸੰ. ਸੰਗ੍ਯਾ- ਰਜਨ (ਰੰਗਣਾ) ਅਤੇ ਰੰਗ। ੨. ਵਰਣਨ. ਕਥਨ। ੩. ਪ੍ਰੀਤਿ. ਅਨੁਰਾਗ ਪ੍ਰੇਮ। ੪. ਕ੍ਰੋਧ. ਗੁੱਸਾ। ੫. ਰਾਜਾ। ੬. ਚੰਦ੍ਰਮਾ। ੭. ਸੂਰਜ। ੮. ਕਵਚ ਸੰਜੋਆ. "ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ." (ਚਰਿਤ੍ਰ ੧੨੦) ੯. ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. "ਚਿਲਤਹ ਰਾਗ ਸੰਜੇਵਾ ਡਾਰੇ." (ਪਾਰਸਾਵ) ੧੦. ਸ਼ਿੰਗਾਰ. ਸਜਾਵਟ। ੧੧. ਸੰਗੀਤ ਵਿਦ੍ਯਾ ਅਨੁਸਾਰ ਸਰਪਬੰਧ. ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.¹ ਰਾਗ ਦਾ ਮੂਲ ਸੜਜ, ਰਿਸਭ, ਗਾਂਧਾਰ, ਮਧ੍ਯਮ ਪੰਚਮ, ਧੈਵਤ ਅਤੇ ਨਿਸਾਦ. ਇਹ ਸੱਤ ਸੁਰ ਹਨ. "ਰਾਗ ਨਾਦ ਸਬਦਿ ਸੋਹਣੇ." (ਮਃ ੩. ਵਾਰ ਬਿਲਾ)#ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.² ਕਿਤਨਿਆਂ ਦੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ. ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ ਭੈਰਵ, ਮੇਘ, ਦੀਪਕ, ਮਾਲਕੇਸ ਅਤੇ ਹਿੰਦੋਲ.#ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ)³#ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ- ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ.#(ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ.#(ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈ ਜਾਂਦੀ ਹੈ, ਉਹ ਛਾਯਾਲਿੰਗਿਤ ਹਨ.#(ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣ ਗਏ ਹਨ, ਉਹ ਸੰਕੀਰਣ ਆਖੀਦੇ ਹਨ.#ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰ੍ਗੀਯ, ਦੂਜੇ ਦੇਸ਼ੀਯ, ਰਿਖੀਆਂ ਦੇ ਦੱਸੇ ਹੋਏ ਮਾਰ੍ਗ ਅਨੁਸਾਰ ਜੋ ਗਾਏ ਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣ ਗਏ ਹਨ, ਉਹ ਦੇਸ਼ੀ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ. ਗੂਜਰੀ. ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ,#ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰ ਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ, ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.⁴#ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. "ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ." (ਬਿਲਾ ਮਃ ੫) ਦੇਖੋ, ਚਾਰ ਚੌਕੀਆਂ.#ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. "ਨਾਫੀ" ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹ਼ੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰ ਲਏ ਸਨ. ਦੇਖੋ, ਮਿਸ਼ਕਾਤ.#ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ ਜ਼ੱਬੂਰ (The Psalms of David)#ਰਾਗ ਦੇ ਸੰਬੰਧ ਵਿੱਚ ਦੇਖੋ, ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਗਨਾ ਸ਼ਬਦ। ੧੨. ਫ਼ਾ. [راغ] ਰਾਗ਼. ਪਹਾੜ ਦਾ ਦਾਮਨ। ੧੩. ਆਨੰਦਦਾਇਕ ਸਬਜ਼ ਭੂਮਿ....
ਸੰ. ईति. ਸੰਗ੍ਯਾ- ਖੇਤੀ ਨਾਸ਼ਕ ਵਿਘਨ. ਐਸਾ ਉਪਦ੍ਰਵ ਜਿਸ ਤੋਂ ਖੇਤੀ ਦਾ ਨੁਕਸਾਨ ਹੋਵੇ. ਬਹੁਤਿਆਂ ਨੇ ਛੀ, ਅਤੇ ਅਨੇਕਾਂ ਨੇ ਸੱਤ ਈਤਿ ਲਿਖੀਆਂ ਹਨ-#(ੳ) ਬਹੁਤ ਮੀਂਹ.#(ਅ) ਮੀਂਹ ਦਾ ਨਾ ਪੈਣਾ.#(ੲ) ਚੂਹਿਆਂ ਦੀ ਅਧਿਕਤਾ.#(ਸ) ਟਿੱਡ (ਆਹਣ- ਸ਼ਲਭ) ਤੋਤੇ ਚਿੜੀਆਂ ਆਦਿਕ ਜੀਵਾਂ ਦਾ ਜਾਦਾ ਹੋਣਾ.#(ਹ) ਗੜੇ- ਉਪਲ.#(ਕ) ਗ਼ਨੀਮ ਦੀ ਫੌਜ ਦਾ ਖੇਤੀਆਂ ਵਿੱਚਦੀਂ ਗੁਜ਼ਰ.#(ਖ) ਤੇਲਾ ਕੁੰਗੀ ਆਦਿਕ ਰੋਗ. "ਸਪਤ ਈਤਿ ਕੋ ਭੀਤਿ ਨ ਪਾਵਾ." (ਨਾਪ੍ਰ) ੨. ਝਗੜਾ. ਫਿਸਾਦ। ੩. ਛੂਤ ਦਾ ਰੋਗ. ਡਾਕੀ, ਪਲੇਗ ਆਦਿ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਵੇਦ ਦੇ ਅੰਗ. ਦੇਖੋ, ਖਟ ਅੰਗ ੪....
ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ....
ਸੰ. ਸੰਗ੍ਯਾ- ਸਮੁੰਦਰ. ਦੇਖੋ, ਸਗਰ ਅਤੇ ਸਮੁਦ੍ਰ ਸ਼ਬਦ. "ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ." (ਰਾਮ ਮਃ ੧) ਭਾਵ- ਜੀਵ ਵਿੱਚ ਬ੍ਰਹਮ, ਅਤੇ ਬ੍ਰਹਮ ਵਿੱਚ ਜੀਵਾਤਮਾ। ੨. ਬੰਗਾਲ ਵਿੱਚ ਹੁਗਲੀ ਦਰਿਆ ਦਾ ਇੱਕ ਟਾਪੂ (ਦ੍ਵੀਪ), ਜਿਸ ਥਾਂ ਬੰਗਾਲਖਾਡੀ ਨਾਲ ਗੰਗਾ ਦਾ ਸੰਗਮ ਹੁੰਦਾ ਹੈ। ੩. ਦਸ ਪਦਮ ਗਿਨਤੀ. ਦੇਖੋ, ਸੰਗ੍ਯਾ। ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਸਮੁੰਦਰ ਸੱਤ ਮੰਨੇ ਹਨ। ੫. ਵਿ- ਸਗਰ ਨਾਲ ਹੈ ਜਿਸ ਦਾ ਸੰਬੰਧ. ਸਗਰ ਦਾ। ੬. ਫ਼ਾ. [ساغر] ਸਾਗ਼ਰ. ਕਟੋਰਾ. ਛੰਨਾ. ਪਿਆਲਾ. "ਬਦਿਹ ਸਾਕੀਆ! ਸਾਗਰੇ ਸਬਜ਼ ਰੰਗ।।" (ਹਕਾਯਤ) ੭. ਸ਼ਰਾਬ ਦਾ ਪਿਆਲਾ. ਦੇਖੋ, ਸਾਕੀ। ੮. ਵਿ- ਸਾ- ਗਰ. ਵਿਸ ਭਰਿਆ. ਜਹਿਰ ਵਾਲਾ."ਭੈ ਸਿੰਧੁ ਸਾਗਰ ਤਾਰਣੋ." (ਬਿਹਾ ਛੰਤ ਮਃ ੫)...
ਸੰ. स्वर् ਵ੍ਯ- ਸ੍ਵਰਗ। ੨. ਉੱਤਮ. ਸ਼੍ਰੇਸ੍ਠ. ੩. ਸੰਗ੍ਯਾ- ਪ੍ਰਾਣ ਪਵਨ ਦਾ ਵਿਹਾਰ. ਸ੍ਵਾਸ ਦਾ ਅੰਦਰ ਬਾਹਰ ਆਉਣਾ ਜਾਣਾ। ੪. ਗਾਉਣ ਦੀ ਧੁਨਿ.¹ ਰਾਗ ਦੇ ਮੂਲ ਰੂਪ ਸੱਤ ਸੁਰ. ਸੜਜ. ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸਾਦ.#ਰਾਗ ਦੇ, ਆਚਾਰਯ ਦੇਵਤਾ ਅਤੇ ਰਿਖੀਆਂ ਨੇ ਮੋਰ ਦੀ ਆਵਾਜ ਤੋਂ ਸੜਜ, ਪਪੀਹੇ (ਚਾਤ੍ਰਕ) ਦੀ ਧੁਨਿ ਤੋਂ ਰਿਸਭ (ਕਈਆਂ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਰਿਸਭ ਮੰਨਿਆ ਹੈ), ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ, ਕੂੰਜ ਦੀ ਧੁਨਿ ਤੋਂ ਮਧ੍ਯਮ, ਕੋਇਲ (ਕੋਕਿਲਾ) ਤੋਂ ਪੰਚਮ, ਡੱਡੂ (ਅਥਵਾ ਘੋੜੇ) ਦੀ ਧੁਨਿ ਤੋਂ ਧੈਵਤ ਅਤੇ ਹਾਥੀ ਦੀ ਚਿੰਘਾਰ ਤੋਂ ਨਿਸਾਦ ਸੁਰ ਕਲਪਿਆ ਹੈ.²#ਜੋ ਸੁਰ ਰਿਖੀਆਂ ਨੇ ਰਾਗ ਵਿਦ੍ਯਾ ਦੇ ਆਰੰਭ ਵਿੱਚ ਥਾਪੇ, ਉਹ ਸ਼ੁੱਧ ਕਹੇ ਜਾਂਦੇ ਹਨ. ਫੇਰ ਪਿੱਛੋਂ ਕਈ ਰਾਗਾਂ ਵਾਸਤੇ ਜੋ ਨੀਵੇਂ ਅਤੇ ਉੱਚੇ ਸੁਰ ਦੀ ਲੋੜ ਪਈ ਤਾਂ ਪੰਜ ਵਿਕ੍ਰਿਤ ਸੁਰ ਬਣਾਏ. ਇਨ੍ਹਾਂ ਵਿੱਚੋਂ ਚਾਰ- ਰਿਸਭ, ਗਾਂਧਾਰ, ਧੈਵਤ ਅਤੇ ਨਿਸਾਦ ਵਿਕਾਰੀ ਹੋਕੇ ਕੋਮਲ ਹੋ ਜਾਂਦੇ ਹਨ ਅਤੇ ਮਧ੍ਯਮ ਵਿਕ੍ਰਿਤ ਹੋਕੇ ਤੀਵ੍ਰ (ਕੜਾ) ਹੁੰਦਾ ਹੈ. ਇਸ ਹਿਸਾਬ ਅਨੁਸਾਰ ਬਾਰਾਂ (ਸੱਤ ਸ਼ੁੱਧ ਅਤੇ ਪੰਜ ਵਿਕ੍ਰਿਤ) ਸ੍ਵਰਾਂ ਤੋਂ ਸਾਰੇ ਰਾਗਾਂ ਦੇ ਠਾਟ ਬਣਦੇ ਹਨ. ਦੇਖੋ, ਠਾਟ.#ਕਈ ਅਞਾਣ ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਨੂੰ ਤੀਵ੍ਰ (ਚੜਿਆ), ਮਧ੍ਯਮ ਨੂੰ ਉਤਰਿਆ, ਸੜਜ ਅਤੇ ਪੰਚਮ ਨੂੰ ਅਚਲ ਆਖਦੇ ਹਨ, ਪਰ ਇਹ ਭੁੱਲ ਹੈ. ਅਸਲ ਵਿੱਚ ਆਪਣੀ ਥਾਂ ਇਸਥਿਤ ਇਹ ਸੱਤੇ ਸੁਰ ਸ਼ੁੱਧ ਕਹੇ ਜਾਂਦੇ ਹਨ. ਅਞਾਣਾਂ ਦੀ ਬੋਲੀ ਵਿੱਚ ਜੋ ਅਚਲ ਸੜਜ, ਚੜ੍ਹਿਆ ਰਿਸਭ, ਚੜ੍ਹਿਆ ਗਾਂਧਾਰ, ਕੋਮਲ ਮਧ੍ਯਮ, ਅਚਲ ਪੰਚਮ, ਚੜ੍ਹਿਆ ਧੈਵਤ ਅਤੇ ਨਿਸਾਦ ਹੈ, ਵਿਦ੍ਵਾਨਾਂ ਦੇ ਹਿਸਾਬ ਇਹ ਸੱਤੇ ਸ਼ੁੱਧ ਸੁਰ ਹਨ. ਬਾਕੀ ਪੰਜ ਵਿਕ੍ਰਿਤ ਸੁਰਾਂ ਬਾਬਤ ਉੱਪਰ ਚੰਗੀ ਤਰਾਂ ਦੱਸਿਆ ਗਿਆ ਹੈ.#ਸੱਤਾਂ ਸੁਰਾਂ ਦੀਆਂ ੨੨ ਸ਼੍ਰੁਤੀਆਂ ਹਨ, ਜੋ ਸੁਰਾਂ ਦੇ ਅੰਸ਼ ਆਖਣੇ ਚਾਹੀਏ. ਦੇਖੋ, ਸ਼੍ਰੁਤਿ.#ਕਈ ਅਗ੍ਯਾਨੀ ਸ਼੍ਰੁਤਿ ਨੂੰ ਮੂਰਛਨਾ ਸਮਝਦੇ ਹਨ, ਪਰ ਐਸਾ ਨਹੀਂ ਹੈ. ਮੂਰਛਨਾ ਨਾਉਂ ਠਾਟ ਦੀ ਇਸਥਿਤੀ ਦਾ ਹੈ. ਸੁਰਾਂ ਦੀਆਂ ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾ, ਅਰਥਾਤ ਇੱਕੀ ਸੁਰਾਂ ਦੀ ਇਸਥਿਤੀ ਆਲਾਪ ਲਈ ਠਹਿਰਾਈ ਗਈ ਹੈ.#ਇਸ ਗ੍ਰੰਥ ਵਿੱਚ ਲਿਖੇ ਸ਼ੁੱਧ, ਕੋਮਲ ਅਤੇ ਤੀਵ੍ਰ ਸੁਰ ਸਮਝਣ ਲਈ ਅਸੀਂ ਇਹ ਸੰਕੇਤ ਰੱਖਿਆ ਹੈ ਕਿ ਮੁਕਤੇ ਅੱਖਰ ਵਾਲਾ ਸ਼ੁੱਧ ਸੁਰ, ਕੰਨੇ ਵਾਲਾ ਕੋਮਲ ਅਤੇ ਬਿਹਾਰੀ ਵਾਲਾ ਤੀਵ੍ਰ ਹੈ. ਯਥਾ-#ਸ਼ੁੱਧ- ਸ ਰ ਗ ਮ ਪ ਧ ਨ.#ਕੋਮਲ- ਰਾ ਗਾ ਧਾ ਨਾ.#ਤੀਵ੍ਰ- ਮੀ.#ਰਾਗਾਂ ਦੇ ਬਿਆਨ ਵਿੱਚ ਗ੍ਰਹਸ੍ਵਰ, ਵਾਦੀ, ਸੰਵਾਦੀ, ਅਨੁਵਾਦੀ ਅਤੇ ਵਿਵਾਦੀ ਸ਼ਬਦ ਵਰਤੇ ਗਏ ਹਨ, ਇਸ ਲਈ ਇਨ੍ਹਾਂ ਬਾਬਤ ਭੀ ਚੰਗੀ ਤਰਾਂ ਸਮਝ ਲੈਣਾ ਚਾਹੀਏ.#ਗ੍ਰਹਸ੍ਵਰ ਉਹ ਹੈ ਜਿਸ ਵਿੱਚ ਰਾਗ ਦੇ ਆਲਾਪ ਦੀ ਸਮਾਪਤੀ ਹੋਵੇ.#ਵਾਦੀ ਅਥਵਾ ਅੰਸ਼ (ਜੀਵ) ਸ੍ਵਰ ਉਹ ਹੈ ਜੋ ਰਾਗ ਦੀ ਜਾਨ ਹੋਵੇ.#ਸੰਵਾਦੀ ਸੁਰ ਉਹ ਹੈ ਜੋ ਰਾਗ ਦੀ ਸ਼ਕਲ ਬਣਾਉਣ ਵਿੱਚ ਵਾਦੀ ਸੁਰ ਨੂੰ ਸਹਾਇਤਾ ਦੇਵੇ.#ਅਨੁਵਾਦੀ ਉਹ ਹੈ ਜੋ ਵਾਦੀ ਸੰਵਾਦੀ ਨੂੰ ਸਹਾਇਤਾ ਦੇ ਕੇ ਰਾਗ ਦਾ ਪੂਰਾ ਸਰੂਪ ਪ੍ਰਗਟ ਕਰ ਦੇਵੇ.#ਵਿਵਾਦੀ ਸੁਰ ਉਹ ਹੈ ਜੋ ਰਾਗ ਦੀ ਸ਼ਕਲ ਵਿਗਾੜ ਦੇਵੇ. ਇਸ ਨੂੰ ਵਰਜਿਤ ਅਤੇ ਸ਼ਤ੍ਰੁ ਸ੍ਵਰ ਭੀ ਆਖਦੇ ਹਨ।³ ੫. ਉਹ ਅੱਖਰ ਜੋ ਸੁਤੇ ਆਵਾਜ਼ ਦੇਵੇ. ਜੋ ਆਪ ਹੀ ਪ੍ਰਕਾਸ਼ੇ ਉਹ ਸ੍ਵਰ ਹੈ. ਪੰਜਾਬੀ ਵਰਣਮਾਲਾ ਵਿੱਚ ੳ ਅ ੲ ਸ੍ਵਰ ਹਨ....
ਸੰ. ਸੰਗ੍ਯਾ- ਪਰਬਤ. ਪਹਾੜ. "ਗਿਰਿ ਬਸੁਧਾ ਜਲ ਪਵਨ ਜਾਇਗੋ." (ਸਾਰ ਮਃ ੫) ੨. ਦਸਨਾਮੀ ਸੰਨ੍ਯਾਸੀਆਂ ਵਿੱਚੋਂ ਇੱਕ ਫਿਰਕਾ, ਜਿਸ ਦੇ ਨਾਉਂ ਅੰਤ "ਗਿਰਿ" ਸ਼ਬਦ ਹੁੰਦਾ ਹੈ. ਦੇਖੋ, ਦਸਨਾਮ ਸੰਨ੍ਯਾਸੀ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰਗ੍ਯਾ- ਗ੍ਰੰਥ ਦੇ ਮੁੱਢ ਗ੍ਰੰਥ ਸੰਬੰਧੀ ਵ੍ਯਾਖ੍ਯਾ, ਜਿਸ ਵਿੱਚ ਉਸ ਦੇ ਲਿਖੇ ਜਾਣ ਦਾ ਕਾਰਣ ਅਤੇ ਭਾਵ ਆਦਿ ਲਿਖਿਆ ਹੋਵੇ. ਦੀਬਾਚਾ. ਮੁਖਬੰਧ ਤਮਹੀਦ. Preface. Introduction। ੨. ਪ੍ਰਿਥਿਵੀ ੩. ਅਸਥਾਨ. ਥਾਂ। ੪. ਪ੍ਰਕਰਣ. ਪ੍ਰਸੰਗ। ੫. ਅੰਤਹਕਰਣ ਦੀ ਵ੍ਰਿੱਤਿ। ੬. ਗ੍ਯਾਨ ਦੀਆਂ ਸੱਤ ਭੂਮਿਕਾ ਲਿਖੀਆਂ ਹਨ. ਦੇਖੋ, ਸਪਤ ਭੂਮਿਕਾ। ੭. ਯੋਗ ਮਤ ਅਨੁਸਾਰ ਚਿੱਤ ਦੀ ਹਾਲਤ (ਦਸ਼ਾ) ਅਥਵਾ ਅਵਸ੍ਥਾ, ਜਿਸ ਦੇ ਪੰਜ ਭੇਦ ਹਨ- ਕ੍ਸ਼ਿਪ੍ਤ, ਮੂਢ, ਵਿਕ੍ਸ਼ਿਪ੍ਤ, ਏਕਾਗ੍ਰ ਅਤੇ ਨਿਰੁੱਧ....
ਸੰ. ਸੰਗ੍ਯਾ- ਧਨ। ੨. ਰਤਨ। ੩. ਸ੍ਵਰਣ. ਸੋਨਾ। ੪. ਜਲ। ੫. ਸੂਰਜ। ੬. ਅਗਨਿ। ੭. ਕਿਰਣ। ੮. ਚਮਕ. ਪ੍ਰਕਾਸ਼। ੯. ਅੱਠ ਗਣ ਦੇਵਤਾ, ਜਿਨ੍ਹਾਂ ਦੀ ਮਹਾਭਾਰਤ ਅਨੁਸਾਰ ਵਸੁ ਸੰਗ੍ਯਾ- ਹੈ- ਧਰ, ਧ੍ਰੁਵ, ਸੋਮ, ਵਿਸਨੁ, ਅਨਿਲ, ਅਨਲ, ਪ੍ਰਤ੍ਯੂਸ ਅਤੇ ਪ੍ਰਭਾਸ.#ਭਾਗਵਤ ਅਨੁਸਾਰ- ਦ੍ਰੋਣ, ਪ੍ਰਾਣ, ਧ੍ਰੁਵ, ਅਰਕ, ਅਗਨਿ, ਦੋਸ, ਵਾਸ੍ਤੁ ਅਤੇ ਵਿਭਾਵਸੁ.#ਅਗਨਿ ਪੁਰਾਣ ਅਨੁਸਾਰ- ਆਪ, ਧ੍ਰੁਵ, ਸੋਮ, ਧਰ, ਅਨਿਲ, ਅਨਲ ਪ੍ਰਤ੍ਯਯ ਅਤੇ ਪ੍ਰਭਾਸ। ੧੦. ਅੱਠ ਸੰਖ੍ਯਾ ਬੋਧਕ, ਕਿਉਂਕਿ ਵਸੁ ਦੇਵਤਾ ਅੱਠ ਹਨ। ੧੧. ਵਿ- ਸਭ ਵਿੱਚ ਵਸਣ ਵਾਲਾ। ੧੨. ਜਿਸ ਵਿੱਚ ਸਭ ਦਾ ਵਾਸ ਹੋਵੇ....
ਦੇਖੋ, ਸਿਧਿ....
ਸੰ. ਸੰਗ੍ਯਾ- ਦਿਕ- ਗਜ. ਦਿਸ਼ਾ ਦਾ ਹਾਥੀ. ਪੁਰਾਣਾਂ ਵਿੱਚ ਅੱਠ ਦਿਸ਼ਾ ਵਿੱਚ ਅੱਠ ਹਾਥੀ ਮੰਨੇ ਹਨ, ਜੋ ਪ੍ਰਿਥਿਵੀ ਨੂੰ ਥੰਮੀ ਖਲੋਤੇ ਹਨ:-#ਪੂਰਵ ਵਿੱਚ ਐਰਾਵਤ, ਪੂਰਵ ਦੱਖਣ ਕੋਣ ਵਿੱਚ ਪੁੰਡਰੀਕ, ਦੱਖਣ ਵਾਮਨ, ਦੱਖਣ ਪੱਛਮ ਵਿੱਚ ਕੁਮੁਦ, ਪੱਛਮ ਅੰਜਨ, ਪੱਛਮ ਉੱਤਰ ਵਿੱਚ ਪੁਸਪਦੰਤ, ਉੱਤਰ ਸਾਰਵਭੋਮ ਅਤੇ ਉੱਤਰ ਪੂਰਵ ਵਿੱਚ ਸੁਪ੍ਰਤੀਕ. ਇਨ੍ਹਾਂ ਅੱਠਾ ਦੀਆਂ ਹਥਣੀਆਂ ਯਥਾਕ੍ਰਮ ਇਹ ਹਨ:-#ਅਭਰਮੁ, ਕਪਿਲਾ, ਪਿੰਗਲਾ, ਅਨੁਪਮਾ, ਅੰਜਨਵਤੀ, ਸ਼ੁਭਦੰਤੀ, ਅੰਜਨਾ ਅਤੇ ਤਾਮ੍ਰਕਰਣੀ। ੨. ਦੇਖੋ, ਲੋਕਪਾਲ....
ਦੇਖੋ, ਪਹਰ....
ਸੰ. ਸੰਗ੍ਯਾ- ਹਾਥੀ. ਹਸ੍ਤੀ. "ਆਰੂੜ ਤੇ ਅਸ੍ਤ ਰਥ ਨਾਗਹ." (ਸਹਸ ਮਃ ੫) "ਗੁਰੁਵਚ ਅੰਕੁਸ, ਨਾਗ ਮਨ." (ਨਾਪ੍ਰ) ੨. ਸਰਪ. ਸੱਪ. "ਪੱਛਿ ਪਸ੍ਤ ਨਗ ਨਾਗ ਨਰਾਧਿਪ." (ਅਕਾਲ) ੩. ਸ਼ਰੀਰ ਵਿੱਚ ਇੱਕ ਵਾਯੁ (ਪਵਨ), ਜਿਸ ਤੋਂ ਡਕਾਰ ਦਾ ਹੋਣਾ ਲਿਖਿਆ ਹੈ. "ਨਾਗ ਔਰ ਕੂਰਮ ਕ੍ਰਿਕਲ ਦੇਵਦੱਤ ਲਖੋ." (ਨਾਪ੍ਰ) ਦੇਖੋ, ਦਸਪ੍ਰਾਣ। ੪. ਕਦ੍ਰੁ ਤੋਂ ਕਸ਼੍ਯਪ ਦੀ ਸੰਤਾਨ, ਜਿਸ ਤੋਂ ਨਾਗਵੰਸ਼ ਚੱਲਿਆ ਹੈ. ਇਸ ਵੰਸ਼ ਦੇ ਹੀ ਰਾਜਿਆਂ ਦਾ ਜਨਮੇਜਯ ਨੇ ਨਾਸ਼ ਕੀਤਾ ਸੀ. ਇਤਿਹਾਸਵੇੱਤਾ ਆਖਦੇ ਹਨ ਕਿ ਸ਼ਕਵੰਸ਼ ਦੀ ਹੀ ਇੱਕ ਸਾਖ ਨਾਗਵੰਸ਼ ਹੈ. ਜਦ ਸਿੰਕਦਰ ਭਾਰਤ ਵਿੱਚ ਆਇਆ ਤਦ ਤਕ੍ਸ਼੍ਸ਼ਿਲਾ ਦਾ ਰਾਜਾ ਨਾਗਵੰਸ਼ੀ ਸੀ, ਜਿਸ ਨੇ ਵਡੇ ਵਡੇ ਸੱਪ ਪਾਲੇ ਹੋਏ ਸਨ ਅਰ ਉਨ੍ਹਾਂ ਦੀ ਨਿੱਤ ਪੂਜਾ ਹੁੰਦੀ ਸੀ। ੫. ਸੰਧੂਰ. ਸਿੰਦੂਰ। ੬. ਇੱਕ ਨਦੀ. ਦੇਖੋ, ਨਾਗਪੁਰ...
ਰੱਜੇ. ਤ੍ਰਿਪਤ ਹੋਏ. "ਮਨਿ ਸੰਤੋਖ ਸਬਦਿਗੁਰ ਰਾਜੇ." (ਰਾਮ ਮਃ ੫) ੨. ਰਾਜਾ ਦਾ ਬਹੁਵਚਨ....
ਸੰ. अङ् क. ਧਾ- ਚਿੰਨ੍ਹ ਕਰਨਾ. ਗਿਣਨਾ. ਵਿਚਰਨਾ. . ਗੋਦੀ ਵਿੱਚ ਲੈਣਾ. ਨਿੰਦਾ ਕਰਨਾ। ੨. अङ्क. ਸੰਗ੍ਯਾ- ਚਿੰਨ੍ਹ. ਨਿਸ਼ਾਨ। ੩. ਅੱਖਰ. ਵਰਣ। ੪. ਲਿਖਤ. ਤਹਿਰੀਰ। ੫. ਦੇਹ. ਸ਼ਰੀਰ। ੬. ਨੌ ਦੀ ਗਿਣਤੀ, ਕਿਉਂਕਿ ਅੰਗ ਨੌ ਹਨ। ੭. ਪਾਪ. ਦੋਸ। ੮. ਗੋਦੀ. ਉਛੰਗ. "ਅਤਿ ਸਨੇਹ ਸੋਂ ਲੀਨੋ ਅੰਕ." (ਗੁਪ੍ਰਸੂ) ੯. ਲਿਬਾਸ। ੧੦. ਅੰਤਹਕਰਣ. ਦਿਲ। ੧੧. ਕਲੰਕ. "ਬਿਨ ਅੰਕ ਮਯੰਕ ਬਨ੍ਯੋ ਬਦਨੰ," (ਨਾਪ੍ਰ) ਬਿਨਾ ਕਲੰਕ ਮਯੰਕ (ਚੰਦ੍ਰਮਾ)....
ਸੰ. ਸੰਗ੍ਯਾ- ਖ਼ਜ਼ਾਨਾ. ਕੋਸ਼. "ਨਿਧਿ ਨਾਮੁ ਨਾਨਕ ਮੋਰੈ." (ਆਸਾ ਪੜਤਾਲ ਮਃ ੫) ੨. ਦੱਬਿਆ- ਹੋਇਆ ਧਨ। ੩. ਕੁਬੇਰ ਦੇ ਨੌ ਰਤਨ. ਨੌ ਖ਼ਜ਼ਾਨੇ. ਦੇਖੋ, ਨਉ ਨਿਧਿ। ੪. ਨੌਂ ਗਿਣਤੀ ਦਾ ਬੋਧਕ, ਕ੍ਯੋਂ ਕਿ ਨਿਧਿ ਨੌ ਹਨ। ੫. ਸਮੁੰਦਰ। ੬. ਘਰ. ਨਿਵਾਸਸ੍ਥਾਨ. "ਗੁਣਨਿਧਿ ਗਾਇਆ." (ਆਸਾ ਛੰਤ ਮਃ ੫)...
ਸੰ. ग्रह् ਧਾ- ਅੰਗੀਕਾਰ ਕਰਨਾ, ਲੈਣਾ, ਪਕੜਨਾ (ਫੜਨਾ), ਅਟਕਾਉਣਾ, ਏਕਤ੍ਰ ਕਰਨਾ। ੨. ਸੰਗ੍ਯਾ- ਗ੍ਰਹਣ (ਗਰਿਫਤ) ਸ਼ਕਤਿ ਰੱਖਣ ਵਾਲੇ ਸੂਰਜ ਆਦਿਕ ਪਿੰਡ. ਅਰਥਵਿਚਾਰ ਨਾਲ ਚਾਹੋ ਬੇਅੰਤ ਗ੍ਰਹ ਹਨ, ਪਰ ਹਿੰਦੂਮਤ ਦੇ ਜ੍ਯੋਤਿਸੀਆਂ ਨੇ ਨੌ ਗ੍ਰਹ ਮੰਨੇ ਹਨ, ਜਿਨ੍ਹਾਂ ਦੀ ਪੂਜਾ ਵਿਆਹ ਯਗ੍ਯ ਆਦਿਕ ਕਰਮਾਂ ਦੇ ਆਰੰਭ ਵਿੱਚ ਕਰਦੇ ਹਨ. ਦੇਖੋ, ਨਵਗ੍ਰਹ। ੩. ਹਠ. ਜਿਦ। ੪. ਉੱਦਮ। ੫. ਗ੍ਯਾਨ। ੬. ਨੌ ਸੰਖ੍ਯਾ ਬੋਧਕ, ਕ੍ਯੋਂਕਿ ਗ੍ਰਹ ਨੌ ਮੰਨੇ ਹਨ. "ਸੂਨ ਸੂਨ ਗ੍ਰਹ ਆਤਮਾ ਸੰਮਤ ਆਦਿ ਪਛਾਨ." (ਗੁਪ੍ਰਸੂ) ਅਰਥਾਤ ਸੰਮਤ ੧੯੦੦। ੭. ਕ੍ਰਿਪਾ। ੮. ਦੇਖੋ, ਗ੍ਰਿਹ....
ਦੇਖੋ, ਭਗਤ ਅਤੇ ਭਗਤਿ....
ਸੰ. (दुष्. ਧਾ- ਕਲੰਕਿਤ ਹੋਣਾ, ਅਪਵਿਤ੍ਰ ਹੋਣਾ, ਅਪਰਾਧ ਕਰਨਾ). ਦੋਸ. ਸੰਗ੍ਯਾ- ਪਾਪ। ੨. ਅਵਗੁਣ. ਐ਼ਬ। ੩. ਕਲੰਕ. "ਦੋਸ ਨ ਕ਼ਾਹੂ ਦੀਜੀਐ." (ਬਿਲਾ ਮਃ ੫) ੪. ਵੈਦ੍ਯਕ ਅਨੁਸਾਰ ਸ਼ਰੀਰ ਦੇ ਖ਼ਿਲਤ਼- ਵਾਤ, ਪਿੱਤ ਅਤੇ ਕਫ। ੫. ਸੰ. दोस्. ਭੁਜਾ. ਬਾਹੁ। ੬. ਦੇਖੋ, ਦੋਸੁ। ੭. ਫ਼ਾ. [دوش] ਦੋਸ਼. ਮੋਢਾ. ਕੰਧਾ। ੮. ਵੀਤਿਆ ਹੋਇਆ ਦਿਨ. ਕਲ੍ਹ....
ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ...
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ....
ਸੰ. ਸੰਗ੍ਯਾ- ਜਨਮ. "ਮਾਨੁਖਾ ਅਵਤਾਰ ਦੁਰਲਭ." (ਆਸਾ ਰਵਦਾਸ) ੨. ਜਨਮ ਗ੍ਰਹਿਣ. ਜਨਮ ਧਾਰਨਾ। ੩. ਉਤਰਨਾ. ਹੇਠ ਆਉਣ ਦੀ ਕ੍ਰਿਯਾ। ੪. ਪੁਰਾਣਮਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿੱਚ ਪ੍ਰਗਟ ਹੋਣਾ. ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ. "ਅਵਤਾਰ ਨਾ ਜਾਨਹਿ ਅੰਤ। ਪਰਮੇਸਰ ਪਾਰਬ੍ਰਹਮ ਬਿਅੰਤ." (ਰਾਮ ਮਃ ੫)#੫. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩. ਅਤੇ ੧੦. ਤੇ ਵਿਸ਼੍ਰਾਮ, ਅੰਤ ਲਘੁ ਗੁਰੁ. ਦਸਮ ਗ੍ਰੰਥ ਵਿੱਚ ਅਰਧ ਅਵਤਾਰ ਦੇਖੀਦਾ ਹੈ, ਜਿਸ ਦਾ ਸਿਰਲੇਖ ਲਿਖਾਰੀ ਦੀ ਭੁੱਲ ਨਾਲ ਦੋਹਰਾ ਹੋ ਗਿਆ ਹੈ, ਯਥਾ:-#"ਅਸਥਨ ਮੁਖ ਲੈ ਕ੍ਰਿਸ੍ਨ ਤਿਹ, ਊਪਰ ਸੋਇ ਗਏ,#ਧਾਇ ਤਬੈ ਬ੍ਰਿਜ ਲੋਕ ਸਭ, ਗੋਦ ਉਠਾਇ ਲਏ."#(ਕ੍ਰਿਸਨਾਵ)...
ਦੇਖੋ, ਸੰਨਿਆਸ ਅਤੇ ਸੰਨਿਆਸੀ....
ਦੇਖੋ, ਪਥੁ ੨. ਅਤੇ ਪਥ੍ਯ....
ਸੰ. ਸੰਗ੍ਯਾ- ਰੋਣ ਵਾਲਾ, ਸ਼ਿਵ. ਦੇਖੋ, ਰੁਦ ਧਾ ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਛਾ ਕੀਤੀ ਕਿ ਮੇਰੇ ਪੁਤ੍ਰ ਹੋਵੇ, ਝਟ ਉਸ ਦੇ ਮੱਥੇ ਵਿਚੋਂ ਬਾਲਕ ਪੈਦਾ ਹੋ ਗਿਆ, ਜੋ ਜੰਮਦਾ ਹੀ ਰੋਣ ਲੱਗਾ. ਬ੍ਰਹਮਾ ਨੇ ਉਸ ਦਾ ਨਾਮ ਰੁਦ੍ਰ (ਰੋਂਦੂ) ਰੱਖਿਆ. ਇਸ ਪੁਰ ਭੀ ਸੱਤ ਵਾਰ ਰੋਕੇ ਰੁਦ੍ਰ ਨੇ ਆਖਿਆ ਕਿ ਮੇਰੇ ਹੋਰ ਨਾਮ ਥਾਪੋ, ਤਦ ਬ੍ਰਹਮਾ ਨੇ ਉਸ ਦੇ ਭਵ, ਸ਼ਰਵ, ਈਸ਼ਾਨ, ਪਸ਼ੁਪਤਿ, ਭੀਮ, ਉਗ੍ਰ ਅਤੇ ਮਹਾਦੇਵ ਇਹ ਸੱਤ ਨਾਮ ਰੱਖੇ. "ਬ੍ਰਹਮਾ ਬਿਸਨ ਰੁਦ੍ਰ ਤਿਸ ਕੀ ਸੇਵਾ." (ਮਾਰੂ ਸੋਲਹੇ ਮਃ ੩)#ਪੁਰਾਣਾਂ ਵਿੱਚ ਰੁਦ੍ਰ ੧੧. ਇਹ ਭੀ ਲਿਖੇ ਹਨ- ਅਜ, ਏਕਪਾਦ, ਅਹਿਵ੍ਰਧਨ, ਪਿਨਾਕੀ, ਅਪਰਾਜਿਤ, ਤ੍ਰ੍ਯੰਬਕ, ਮਹੇਸ਼੍ਵਰ, ਵ੍ਰਿਸਾਕਪੀ, ਸੰਭੂ, ਹਰਣ ਅਤੇ ਈਸ਼੍ਵਰ.#ਗਰੁੜਪੁਰਾਣ ਵਿੱਚ ਨਾਮ ਇਹ ਹਨ- ਅਜੈਕਪਾਦ, ਅਹਿਵ੍ਰਧਨ (अहिवध्न) ਤ੍ਵਸ੍ਟਾ, ਵਿਸ਼੍ਵਰੂਪਹਰ, ਬਹੁਰੂਪ, ਤ੍ਰ੍ਯੰਬਕ, ਅਪਰਾਜਿਤ, ਵ੍ਰਿਸਾਕਪਿ, ਸੰਭੁ, ਕਪਰਦੀ ਅਤੇ ਰੈਵਤ. ਵ੍ਰਿਹਦਾਰਣ੍ਯਕ ਉਪਨਿਸਦ ਵਿੱਚ ਦਸ਼ ਪ੍ਰਾਣ ਅਤੇ ਅੰਤਹਕਰਣ ਨੂੰ ਗਿਆਰਾਂ ਰੁਦ੍ਰ ਲਿਖਿਆ ਹੈ। ੨. ਗਿਆਰਾਂ ਸੰਖ੍ਯਾ ਬੋਧਕ, ਕਿਉਂਕਿ ਰੁਦ੍ਰ ੧੧. ਲਿਖੇ ਹਨ। ੩. ਵਿ- ਭਯਾਨਕ ਡਰਾਉਣਾ. "ਤਿਨ ਤਰਿਓ ਸਮੁਦ੍ਰ ਰੁਦ੍ਰ ਖਿਨ ਇਕ ਮਹਿ." (ਸਵੈਯੇ ਮਃ ੪. ਕੇ)...
ਸੰ. ਸੰਗ੍ਯਾ- ਸੂਰਜ. "ਰਵਿ ਸਸਿ ਪਵਣੁ ਪਾਵਕੁ ਨੀਰਾਰੇ." (ਗਉ ਅਃ ਮਃ ੫) ੨. ਅਗਨਿ। ੩. ਅੱਕ ਦਾ ਪੌਧਾ। ੪. ਬਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਸੂਰਜ ਬਾਰਾਂ ਮੰਨੇ ਹਨ। ੫. ਯੋਗ ਮਤ ਅਨੁਸਾਰ ਸੱਜਾ ਸੁਰ. ਦੇਖੋ, ਰਵਿਊਪਰਿ....
ਸੰ. ਰਾਸ਼ਿ. ਸੰਗ੍ਯਾ- ਸਮੂਹ. ਢੇਰ. ਸਮੁਦਾਯ। ੨. ਜ੍ਯੋਤਿਸਚਕ੍ਰ ਦਾ ਬਾਰ੍ਹਵਾਂ ਅੰਸ਼। ੩. ਮੇਸ ਆਦਿ ਰਾਸ਼ਿ ਵਾਲਾ ਚਕ੍ਰ। ੪. ਮੂਲਧਨ. "ਜਿਨਾ ਰਾਸਿ ਨ ਸਚੁ ਹੈ, ਕਿਉ ਤਿਨਾ ਸੁਖ ਹੋਇ?" (ਸ੍ਰੀ ਮਃ ੧) ੫. ਖਰੀਦਿਆ ਹੋਇਆ ਮਾਲ. "ਪੂੰਜੀ ਸਾਬਤੁ, ਰਾਸਿ ਸਲਾਮਤਿ," (ਮਾਰੂ ਸੋਲਹੇ ਮਃ ੧) ੬. ਫ਼ਾ. [راست] ਰਾਸ੍ਤ. ਵਿ- ਸਿੱਧਾ। ੭. ਸੰਗ੍ਯਾ- ਸਤ੍ਯ. ਸੱਚ. "ਦ੍ਵਾਰਿਕਾ ਨਗਰੀ, ਰਾਸਿ ਬੁਗੋਈ." (ਤਿਲੰ ਨਾਮਦਵ) ੮. ਸਹੀ. ਦੁਰੁਸ੍ਤ ਠੀਕ. "ਤਿਸੁ ਸੇਵਕ ਕੇ ਕਾਰਜ ਰਾਸਿ." (ਸੁਖਮਨੀ) "ਕਾਰਜੁ ਸਗਲਾ ਰਾਸਿ ਥੀਆ" (ਪ੍ਰਭਾ ਮਃ ੫) ੯. ਫ਼ਾ. [راستی] ਰਾਸ੍ਤੀ. "ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੈ ਰਾਸਿ." (ਵਾਰ ਆਸਾ) ਰਾਸ੍ਤੀ ਤੇ ਕਿਸ ਨੂੰ ਲਿਆਵੇਗਾ। ੧੦. ਫ਼ਾ. [آراستہ] ਆਰਾਸ੍ਤਹ. ਸਵਾਰਿਆ ਹੋਇਆ. ਸਜਾਇਆ ਹੋਇਆ. "ਜੋ ਨ ਢਹੰਦੋ ਮੂਲਿ, ਸੋ ਘਰੁ ਰਾਸਿ ਕਰਿ." (ਆਸਾ ਮਃ ੫) ਉਹ ਘਰ ਆਰਾਸ੍ਤਹ ਕਰ। ੧੧. ਦੇਖੋ, ਰਾਸ ੭. "ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ." (ਸ. ਕਬੀਰ) ੧੨. ਗੁਰਬਾਣੀ ਵਿੱਚ ਕ੍ਰਿਸਨਲੀਲਾ ਦੀ ਰਾਸ ਲਈ ਭੀ ਰਾਸਿ ਸ਼ਬਦ ਆਉਂਦਾ ਹੈ. ਦੇਖੋ, ਰਾਸਿਮੰਡਲੁ ੧....
ਸੰ. मास्. ਸੰਗ੍ਯਾ- ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ-#(ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ "ਚਾਂਦ੍ਰਮਾਸ" ਇਹ ੩੦ ਤਿਥਾਂ ਦਾ ਹੁੰਦਾ ਹੈ. ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ੩੦ ਤਿਥਾਂ ਦੀ ਭੀ ਚਾਂਦ੍ਰਮਾਸ ਹੈ.#(ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ "ਸਾਵਨਮਾਸ."#(ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ "ਸੌਰਮਾਸ." ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ.#(ਸ) ਜਿਤਨੇ ਦਿਨਾਂ ਵਿੱਚ ਸਾਰੇ ਨਕ੍ਸ਼੍ਤ੍ਰ ਆਪਣਾ ਚਕ੍ਰ ਪੂਰਾ ਕਰਨ, ਉਹ "ਨਾਕ੍ਸ਼੍ਤ੍ਰਮਾਸ." ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼੍ਤ੍ਰ ਤੇ ਸਮਾਪਤ ਹੁੰਦਾ ਹੈ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਉਰ੍ਜ (ਕੱਤਕ) ਦੀ ਪੂਰਨਮਾਸੀ। ੨. ਚੰਦ੍ਰਮਾ। ੩. ਸੰ. ਮਾਂਸ. "ਹਡੁ ਚੰਮੁ ਤਨੁ ਮਾਸ." (ਮਃ ੧. ਵਾਰ ਮਲਾ) ੪. ਭਾਵ- ਦੇਹ. ਸ਼ਰੀਰ. "ਸਾਸੁ ਮਾਸੁ ਸਭ ਜੀਉ ਤੁਮਾਰਾ." (ਧਨਾ ਮਃ ੧) "ਪ੍ਰਿਥਮੇ ਸਾਸ ਨ ਮਾਸ ਸਨ." (ਭਾਗੁ) ੫. ਫ਼ਾ. [ماش] ਮਾਸ਼. ਮਾਂਹ. ਸੰ. ਮਾਸ. ਉੜਦ. ਦੇਖੋ, ਮਾਂਹ ੨। ੬. ਅ਼. [معش] ਮਆ਼ਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। ੭. ਰੋਜ਼ੀ. ਉਪਜੀਵਿਕਾ....
ਸੰ. योगिन्. ਵਿ- ਯੋਗ ਵਾਲਾ. ਦੇਖੋ, ਯੁਜ ਧਾ। ੨. ਸੰਗ੍ਯਾ- ਆਤਮਾ ਵਿੱਚ ਮਨ ਜੋੜਨ ਵਾਲਾ ਪੁਰਖ। ੩. ਗੋਰਖਪੰਥੀ ਸਾਧਾਂ ਦਾ ਇੱਕ ਫਿਰਕਾ. ਦੇਖੋ, ਜੋਗੀ ੩. ਅਤੇ ਬਾਰਹ ੨....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਦੇਖੋ, ਵਿਸ਼੍ਵ ੨. ਅਤੇ ਵਿਸ਼੍ਵਦੇਵ ੨....
ਸੰ. रत्न. (ਦੇਖੋ, ਰਮ੍ ਧਾ) ਸੰਗ੍ਯਾ- ਜਿਸ ਤੋਂ ਖ਼ੁਸ਼ ਹੋਈਏ, ਮਾਣਿਕ ਆਦਿ ਕੀਮਤੀ ਪੱਥਰ, ਅਥਵਾ ਅਦਭੁਤ ਵਸ੍ਤੂ. "ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਨਵਰਤਨ। ੨. ਉੱਤਮ ਪਦਾਰਥ. "ਹੋਮੇ ਬਹੁ ਰਤਨਾ." (ਸੁਖਮਨੀ) ਘ੍ਰਿਤ ਆਦਿਕ ਪਦਾਰਥ ਹੋਮੇ (ਹਵਨ ਕੀਤੇ). ੩. ਅੱਖ ਦੀ ਪੁਤਲੀ। ੪. ਪੁਰਾਣਕਥਾ ਅਨੁਸਾਰ ਖੀਰਸਮੁੰਦਰ ਨੂੰ ਰਿੜਕਕੇ ਕੱਢੇ ਹੋਏ ਅਦਭੁਤ ਪਦਾਰਥ, ਜਿਨ੍ਹਾਂ ਦੀ ਚੌਦਾਂ ਗਿਣਤੀ ਹੈ- ਉੱਚੈਃ ਸ਼੍ਰਵਾ ਘੋੜਾ, ਕਾਮਧੇਨੁ, ਕਲਪਵ੍ਰਿਕ੍ਸ਼੍, ਰੰਭਾ ਅਪਸਰਾ, ਲਕ੍ਸ਼੍ਮੀ, ਅਮ੍ਰਿਤ, ਕਾਲਕੂਟ (ਜ਼ਹਿਰ) ਸ਼ਰਾਬ (ਸੁਰਾ), ਚੰਦ੍ਰਮਾ, ਧਨ੍ਵੰਤਰਿ, ਪਾਂਚਜਨ੍ਯ ਸ਼ੰਖ, ਕੌਸ੍ਟੁਭਮਣਿ, ਸਾਰੰਗ ਧਨੁਖ, ਅਤੇ ਐਰਾਵਤ ਹਾਥੀ. "ਰਤਨ ਉਪਾਇ ਧਰੇ ਖੀਰੁ ਮਥਿਆ." (ਆਸਾ ਮਃ ੧)...
ਸੰਗ੍ਯਾ- ਜਾਣਨ ਦੀ ਕ੍ਰਿਯਾ. ਇ਼ਲਮ. ਦੇਖੋ, ਵਿਦ੍ ਧਾ. ਵਿਦ੍ਯਾ ਅਨੰਤ ਹਨ, ਪਰ ਆਪਣੀ ਆਪਣੀ ਬੁੱਧਿ ਅਨੁਸਾਰ ਲੋਕਾਂ ਨੇ ਅਨੇਕ ਭੇਦ ਕਲਪੇ ਹਨ. ਦੇਖੋ, ਅਠਾਰਹਿ ਵਿਦ੍ਯਾ, ਸੋਲਹ ਕਲਾ, ਕਲਾ ੧੧, ਚਉਦਹ ਵਿਦ੍ਯਾ, ਚੌਸਠ ਕਲਾ ਅਤੇ ਦਸਚਾਰ ਚਾਰ.#ਇਸ ਵੇਲੇ ਜੋ ਵਿਦ੍ਵਾਨਾਂ ਨੇ ਭੇਦ ਮੰਨੇ ਹਨ, ਉਨ੍ਹਾਂ ਵਿੱਚੋਂ ਪ੍ਰਧਾਨ ਅੰਗ ਵਿਦ੍ਯਾ ਦੇ ਇਹ ਹਨ-#(੧) ਵਿਗ੍ਯਾਨ (Philosophy) ਇਸ ਦੇ ਅੰਗ ਹਨ-#(ੳ) ਮਾਨਵੀ ਵਿਗ੍ਯਾਨ (Psychology)#(ਅ) ਨ੍ਯਾਯ (Logic)#(ੲ) ਚਰਚਾ ਵਿਦ੍ਯਾ (Dialectics)#(ਸ) ਸਦਾਚਾਰ ਵਿਦ੍ਯਾ (Ethics)#(ਹ) ਧਰਮ ਵਿਦ੍ਯਾ (Religion)#(ਕ) ਬ੍ਰਹਮ ਵਿਦ੍ਯਾ (Theology)#(ਖ) ਆਤਮ ਵਿਦ੍ਯਾ (Metaphysics)#(ਗ) ਭੂਤ ਵਿਦ੍ਯਾ (Spiritualism)#(ਘ) ਜੋਤਿਸ ਵਿਦ੍ਯਾ (Astrology)#(ਙ) ਰਮਲ ਵਿਦ੍ਯਾ (Geomancy)#(ਚ) ਸਮਾਜ ਵਿਦ੍ਯਾ (Sociology) ਇਸ ਦੇ ਅਵਾਂਤਰ ਹਨ- ਸਮਾਜਗਣਿਤ- Statistics, ਨੀਤਿ- Political Science, ਸੰਜਮ ਵਿਦ੍ਯਾ- Economics ਘਰੋਗੀ ਸੰਜਮ ਵਿਦ੍ਯਾ- Domestic Economy, ਤਾਲੀਮ- Education, ਆਦਿ.#(੨) ਸਾਇੰਸ (Science) ਇਸ ਦੇ ਅੰਗ ਹਨ-#(ੳ) ਗਣਿਤ (Mathematics) ਇਸ ਦੇ ਅਵਾਂਤਰ ਹਨ-#ਹਿਸਾਬ- Arithmetic,#ਰੇਖਾਗਣਿਤ- Geometry,#ਮਾਪ ਵਿਦ੍ਯਾ –Mensuration,#ਅਲਜਬਰਾ- Algebra, ਆਦਿ#(ਅ) ਖਗੋਲ ਵਿਦਯਾ (Astronomy).#(ੲ) ਪਦਾਰਥ ਵਿਦ੍ਯਾ (Physics).#(ਸ) ਰਸਾਇਣ ਵਿਦ੍ਯਾ (Chemistry)#(ਹ) ਭੂਗਰਭ ਵਿਦ੍ਯਾ (Geology)#(ਕ) ਜੀਵਨ ਵਿਦ੍ਯਾ (Biology) ਇਸ ਦੇ ਅੰਗ ਹਨ-#ਵਨਸਪਤਿ ਵਿਦ੍ਯਾ Botony,#ਜੀਵਜੰਤੂ ਵਿਦ੍ਯਾ- Zoology ਇਸ ਦੇ ਹੀ ਅਵਾਂਤਰ ਹੈ,#ਪੰਛੀ ਵਿਦ੍ਯਾ- Ornithology#(ਖ) ਧਾਤੁ ਵਿਦਯਾ (Mineralogy)#(ਗ) ਦ੍ਰਵੀ ਵਿਦ੍ਯਾ (Hydrostatics)#ਵੈਦ੍ਯ ਵਿਦ੍ਯਾ (Medicine) ਜਿਸ ਦੇ ਅਵਾਂਤਰ ਮਾਨਵ ਚਿਕਿਤਸਾ- Human Pathology, ਪਸ਼ੁਚਿਕਿਤਸਾ- Veterinary science ਜੱਰਾਹੀ- Surgery, ਆਦਿ ਹਨ.#(ਙ) ਅੰਗ ਵਿਦ੍ਯਾ (Anatomy)#(ਚ) ਸ਼ਰੀਰ ਵਿਦ੍ਯਾ (Physiology)#(ਛ) ਇੰਜਨੀਅਰੀ (Engineering)#(ਜ) ਖੇਤੀ ਬਾੜੀ (Agriculture)#(ਝ) ਪੁਰਾਣੇ ਖੰਡਹਰਾਂ ਦੀ ਖੋਜ (Archeology)#(ਙ) ਸ਼ਬਦ ਵਿਦ੍ਯਾ (Acoustics) ਆਦਿ#(੩) ਇਤਿਹਾਸ ਵਿਦ੍ਯਾ (History) ਅਥਵਾ (Chronology)#(੪) ਭੁਗੋਲ ਵਿਦ੍ਯਾ (Geography)#(੫) ਹੁਨਰ ਅਤੇ ਕਾਰੀਗਰੀ (Arts and crafts) ਜਿਸ ਦੇ ਅੰਗ ਹਨ-#(ੳ) ਰਾਗ ਵਿਦ੍ਯਾ (Music)#(ਅ) ਚਿਤ੍ਰਕਾਰੀ (Painting)#(ੲ) ਨੱਕਾਸ਼ੀ (Drawing).#(ਸ) ਅਕਸ ਵਿਦ੍ਯਾ (Photography).#(ਹ) ਉੱਕਰਣਾ (Engraving).#(ਕ) ਸੰਗਤਰਾਸ਼ੀ (Sculpture).#(ਖ) ਸ਼ਿਲਪ (Architecture).#(ਗ) ਕਸੀਦਾ (Embroidery). ਆਦਿ,#(੬) ਸਾਹਿਤ੍ਯ ਵਿਦ੍ਯਾ (Literature). ਜਿਸ ਦੇ ਅੰਗ ਹਨ-#(ੳ) ਭਾਸਾ ਗ੍ਯਾਨ (Languages).#(ਅ) ਭਾਸ਼੍ਯ ਵਿਦ੍ਯਾ (Philology).#(ੲ) ਵਾਕ੍ਯ ਵਿਦ੍ਯਾ (Phonetics).#(ਸ) ਵ੍ਯਾਕਰਣ (Grammar).#(ਹ) ਛੰਦ ਵਿਦ੍ਯਾ (Prosozy).#(ਕ) ਅਲੰਕਾਰ ਵਿਦ੍ਯਾ (Rhetoric), ਆਦਿ....
ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍ਣ, ਦਕ੍ਸ਼ਾਸਾਵਿਰ੍ਣ, ਬ੍ਰਹਮ੍ਸਾਵਿਰ੍ਣ. ਧਰ੍ਮਸਾਵਿਰ੍ਣ, ਰੁਦ੍ਰਸਾਵਿਰ੍ਣ, ਦੇਵਸਾਵਿਰ੍ਣਿ ਅਤੇ ਇੰਦ੍ਰਸਾਵਿਰ੍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)...
ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ....
ਇੱਕ ਬੇਲ, ਜਿਸ ਦੇ ਰਸ ਤੋਂ "ਸੋਮ ਰਸ" ਬਣਾਇਆ ਜਾਂਦਾ ਸੀ. L. Cocculus Cordifolius. ਇਸ ਬਾਬਤ ਸੰਸਕ੍ਰਿਤ ਗ੍ਰੰਥਾਂ ਵਿੱਚ ਜਿਕਰ ਹੈ ਕਿ ਚੰਦ੍ਰਮਾ ਦੀ ਕਲਾ ਵਧਨ ਨਾਲ ਇਸ ਦੇ ਪੱਤੇ ਨਿਕਲਦੇ ਅਤੇ ਕਲਾ ਘਟਣ ਪੁਰ ਝੜਦੇ ਜਾਂਦੇ ਹਨ. ਅਰਥਾਤ- ਚਾਨਣੇ ਪੱਖ ਦੀ ਏਕਮ ਨੂੰ ਇੱਕ ਪੱਤਾ ਅਤੇ ਪੂਰਨਮਾਸੀ ਨੂੰ ੧੫. ਹੋ ਜਾਂਦੇ ਹਨ. ਇਸੇ ਤਰਾਂ ਅੰਧੇਰੇ ਪੱਖ ਦੀ ਏਕਮ ਨੂੰ ਇੱਕ ਝੜਦਾ ਹੈ ਅਤੇ ਅਮਾਵਸ ਨੂੰ ੧੫. ਹੀ ਝੜ ਪੈਂਦੇ ਹਨ. ਇਸ ਹਿਸਾਬ ਇਸ ਬੂਟੀ ਦੀ ਟਾਹਣੀਂ ਨੂੰ ਪੰਦਰਾਂ ਹੀ ਪੱਤੇ ਲੱਗਦੇ ਹਨ....
ਸੰ. ਸੰਗ੍ਯਾ- ਬਿਰਛ ਤੋਂ ਪਤਨ (ਡਿਗਣ) ਵਾਲਾ, ਪੱਤਾ. ਦਲ. " ਪਤ੍ਰ ਭੁਰਜੇਣ ਚੜੀਐ ਨਹਿ ਜੜੀਅੰ ਪੇਡ." (ਗਾਥਾ) ੨. ਚਿੱਠੀ. ਖ਼ਤ਼. ਪੁਰਾਣੇ ਜ਼ਮਾਨੇ ਤਾੜ ਆਦਿ ਦੇ ਪੱਤਿਆਂ ਪੁਰ ਲਿਖਣ ਦਾ ਰਿਵਾਜ ਸੀ, ਇਸ ਕਰਕੇ ਚਿੱਠੀ ਅਤੇ ਪੱਤਰੇ ਦਾ ਨਾਮ ਪੱਤ੍ਰ ਹੋਗਿਆ. "ਪਠ੍ਯੋ ਪਤ੍ਰ ਕਾਸਿਦ ਕੇ ਹਾਥ." (ਗੁਪ੍ਰਸੂ) ੩. ਪੱਤੇ ਜੇਹਾ ਪਤਲਾ ਧਾਤੂ ਦਾ ਟੁਕੜਾ (ਚਾਦਰ). ੪. ਪੰਖ. ਪਕ੍ਸ਼੍. ਖੰਭ। ੫. ਸਵਾਰੀ. "ਛਤ੍ਰ ਨ ਪਤ੍ਰ ਨ". (ਸਵੈਯੇ ਸ਼੍ਰੀ ਮੁਖਵਾਕ ਮਃ੫) ਨਾ ਛਤ੍ਰ ਨਾ ਸਵਾਰੀ। ੬. ਤਲਵਾਰ ਦਾ ਫਲ. ਪਿੱਪਲਾ. ਅਸਿਪਤ੍ਰ। ੭. ਵਸਤ੍ਰ. "ਉਡ੍ਯੋ ਪੌਨ ਕੇ ਬੇਗ ਸੋਂ ਅਗ੍ਰ ਪਤ੍ਰੰ." (ਜਨਮੇਜਯ) ੮. ਮੋਰਛੜ. ਮੋਰ ਦੇ ਪੰਖਾਂ ਦਾ ਮੁੱਠਾ, ਜੋ ਰਾਜਿਆਂ ਦੇ ਸਿਰ ਪੁਰ ਚੌਰ ਦੀ ਤਰਾਂ ਫੇਰਿਆ- ਜਾਂਦਾ ਹੈ. "ਛਤ੍ਰ ਪਤ੍ਰ ਢਾਰੀਅੰ." (ਰਾਮਾਵ) ੯. ਪੰਛੀ. ਪੰਖੇਰੂ। ੧੦. ਤੀਰ। ੧੧. ਪਾਤ੍ਰ ਦੀ ਥਾਂ ਭੀ ਪਤ੍ਰ ਸ਼ਬਦ ਆਇਆ ਹੈ. "ਭਰੰਤ ਪਤ੍ਰ ਖੇਚਰੀ." (ਰਾਮਾਵ) ਜੋਗਨੀ ਲਹੂ ਦਾ ਪਾਤ੍ਰ ਭਰਦੀ ਹੈ. "ਪਤ੍ਰ ਕਾ ਕਰਹੁ ਬੀਚਾਰ." (ਰਾਮ ਕਬੀਰ) ਵਿਚਾਰ ਦਾ ਪਾਤ੍ਰ ਕਰੋ. ੧੦. ਫੁੱਲ ਦੀ ਪੰਖੜੀ petal. ਦੇਖੋ, ਸਤਪਤ੍ਰ....
ਸੰਗ੍ਯਾ- ਕਲਹ. ਲੜਾਈ ਦੀ ਦੇਵੀ. "ਤਬੈ ਕਲਾ ਗੁਰੁ ਕੇ ਨਿਕਟਾਈ." (ਗੁਵਿ ੬) ੨. ਝਗੜਾ. ਫ਼ਿਸਾਦ. ਕਲਹ। ੩. ਸੰ. ਅੰਸ਼. ਭਾਗ। ੪. ਸੋਲਵਾਂ ਹਿੱਸਾ। ੫. ਰਾਸ਼ੀ ਦੇ ਤੀਹਵੇਂ ਹਿੱਸੇ (ਅੰਸ਼) ਦਾ ਸੱਠਵਾਂ ਹਿੱਸਾ। ੫. ਸ਼ਕਤਿ. "ਧਰਣਿ ਅਕਾਸੁ ਜਾਕੀ ਕਲਾ ਮਾਹਿ". (ਬਸੰ ਮਃ ੫) ੭. ਬਾਜ਼ੀ. ਖੇਡ. "ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ." (ਵਾਰ ਆਸਾ) ੮. ਆਧਾਰ. "ਬਾਝੁ ਕਲਾ ਧਰ ਗਗਨ ਧਰੀਆ." (ਬਸੰ ਅਃ ਮਃ ੧) ੯. ਕਲ. ਮਸ਼ੀਨ। ੧੦. ਵਿਦ੍ਯਾ। ੧੧. ਹੁਨਰ. "ਸਰਬ ਕਲਾ ਸਮਰਥ." (ਬਾਵਨ) ਪੁਰਾਣੇ ਕਵੀਆਂ ਨੇ ਵਿਦ੍ਯਾ ਅਤੇ ਹੁਨਰ ਦੇ ੬੪ ਭੇਦ ਮੰਨਕੇ ਚੌਸਠ ਕਲਾ ਲਿਖੀਆਂ ਹਨ, ਪਰੰਤੂ ਇਸ ਵਿੱਚ ਮਤਭੇਦ ਹੈ, ਬ੍ਰਹਮਵੈਵਰਤ ਵਿੱਚ ੧੬, ਬਾਣ ਕਵੀ ਨੇ ੪੮, ਕਲਾਵਿਲਾਸ਼ ਅਤੇ ਮਹਾਭਾਰਤ ਵਿੱਚ ੬੪, ਅਤੇ ਲਲਿਤ ਵਿਸਤਰ ਵਿੱਚ ੮੪ ਲਿਖੀਆਂ ਹਨ. ਜੇ ਅਸੀਂ ਲਿਖੀਏ ਤਦ ਸ਼ਾਯਦ ਸੈਂਕੜੇ ਕਲਾ ਹੋ ਜਾਣ. ਕਲਾ ਤੋਂ ਭਾਵ ਵਿਦ੍ਯਾ ਅਤੇ ਹੁਨਰ ਸਮਝਣਾ ਚਾਹੀਏ. ਦੇਖੋ, ਸੋਲਹ ਕਲਾ, ਚੌਸਠ ਕਲਾ ਅਤੇ ਵਿਦ੍ਯਾ ਸ਼ਬਦ....
ਦੇਖੋ, ਸਿੰਗਾਰ....
ਵਿ- ਵੇਦ ਸੰਬੰਧੀ। ੨. ਸੰਗ੍ਯਾ- ਵੇਦਗ੍ਯਾਤਾ ਪੰਡਿਤ। ੩. ਦੇਖੋ, ਵੈਦ੍ਯਕ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਦੇਖੋ, ਪਰਬ....
ਸੰਗ੍ਯਾ- ਅਲਫਰ ਅਤੇ ਜੈਪੂਰ ਦੇ ਪਾਸ ਦਾ ਮਤਸ੍ਯ ਦੇਸ਼। ੨. ਵਿਰਾਟ ਦੇਸ਼ ਦਾ ਪ੍ਰਧਾਨ ਨਗਰ, ਜੋ ਦਿੱਲੀ ਤੋਂ ਦੱਖਣ ੧੦੫ ਮੀਲ ਜੈਪੁਰ ਪਾਸ ਹੈ. ਪਾਂਡਵ ਜੂਏ ਵਿੱਚ ਹਾਰਕੇ ਇੱਕ ਵਰ੍ਹਾ ਏਥੇ ਹੀ ਲੁਕ ਕੇ ਰਹੇ ਸਨ। ੩. ਵਿਰਾਟ ਦਾ ਰਾਜਾ। ੪. ਮਹਾਭਾਰਤ ਦਾ ਇੱਕ ਪਰਵ। ੫. ਦੇਖੋ, ਬਿਰਾਟ। ੬. ਵਿ- ਬਹੁਤ ਵਡਾ. ਵਿਸ੍ਤਾਰ ਵਾਲਾ....
ਸੰ. मूर्च्छना. ਸੂਰ੍ਛਨਾ. ਸੰਗ੍ਯਾ- ਸੰਗੀਤਸ਼ਾਸ੍ਤ ਅਨੁਸਾਰ ਸ੍ਵਰ ਦੀ ਇਸਥਿਤੀ ਦਾ ਨਾਮ ਮੂਰਛਨਾ ਹੈ. ਜੋ ਸ੍ਵਰ ਦੇ ਅੰਸ਼ (ਸ਼੍ਰੁਤਿ) ਨੂੰ ਮੂਰਛਨਾ ਮੰਨਦੇ ਹਨ, ਉਹ ਭੁੱਲ ਕਰਦੇ ਹਨ. ਤਿੰਨ ਸਪਤਕਾਂ ਦੇ ਇੱਕੀ ਸੁਰ ਹੁੰਦੇ ਹਨ, ਇਨ੍ਹਾਂ ਇੱਕੀ ਸੁਰਾਂ ਦੀ ਆਪਣੇ ਠੀਕ ਥਾਂ ਜੋ ਇਸਥਿਤੀ ਹੈ, ਇਹੀ ਮੂਰਛਨਾ ਹੈ, ਇਸੇ ਲਈ ੨੧. ਮੂਰਛਨਾ ਤਿੰਨ ਗ੍ਰਾਮਾ ਦੀਆਂ ਹਨ, ਯਥਾ-#ਸੜਜਗ੍ਰਾਮ ਦੀ ਮੂਰਛਨਾ- ਲਲਿਤਾ, ਮਧ੍ਯਮਾ, ਚਿਤ੍ਰਾ, ਰੋਹਿਣੀ, ਮਤੰਗ਼ਜਾ, ਸੌਵੀਰੀ ਅਤੇ ਸਡਮਧ੍ਯਾ.#ਮਧ੍ਯਮਗ੍ਰਾਮ ਦੀ- ਪੰਚਮਾ, ਮਤਸਰੀ, ਮ੍ਰਿਦੁਮਧ੍ਯਾ, ਸ਼ੁੱਧਾ, ਅੰਤਾ, ਕਲਾਵਤੀ ਅਤੇ ਤੀਵ੍ਰਾ.#ਗਾਂਧਾਰਗ੍ਰਾਮ ਦੀ- ਰੌਦ੍ਰੀ, ਬ੍ਰਾਹਮੀ, ਵੈਸਨਵੀ, ਖੇਦਰੀ, ਸੁਰਾ, ਨਾਦਾਵਤੀ ਅਤੇ ਵਿਸ਼ਾਲਾ. (ਸਾਂਗੀਤ ਦਾਮੋਦਰ) ੨. ਮੂਰ੍ਛਾ. ਗ਼ਸ਼. ਬੇਹੋਸ਼ੀ. "ਛੁਟੀ ਮੂਰਛਨਾਯੰ ਹਰੀਚੰਦ ਜਾਗੇ." (ਵਿਚਿਤ੍ਰ)...
ਸੰ. प्रकृति. ਸੰਗ੍ਯਾ- ਸ੍ਵਭਾਵ. ਮਿਜਾਜ। ੨. ਤਾਸੀਰ। ੩. ਸਾਂਖ੍ਯਮਤ ਅਨੁਸਾਰ ਜਗਤ ਦਾ ਮੂਲਰੂਪ ਬੀਜ, ਜਿਸ ਦਾ ਪਰਿਣਾਮ ਸਾਰਾ ਜਗਤ ਹੈ. ਪ੍ਰਕ੍ਰਿਤਿ ਤੋਂ ਹੀ ਮਹੱਤਤ੍ਵ ਤਨ੍ਮਾਤ੍ਰ ਆਦਿ ਉਪਜੀ ਵਿਸ੍ਤਾਰ ਵਾਲਾ ਜਗਤ ਬਣਦਾ ਹੈ ਅਰ ਪ੍ਰਕ੍ਰਿਤਿ ਵਿੱਚ ਹੀ ਲੈ ਹੋ ਜਾਂਦਾ ਹੈ। ੪. ਤੱਤਾਂ ਦੀ ਅੰਸ਼, ਤੱਤਾਂ ਦੇ ਅਸਰ ਤੋਂ ਪੈਦਾ ਹੋਏ ਗੁਣ.#"ਏਕ ਏਕ ਤੱਤ ਤਾਂਕੀ ਪੰਚ ਹੈਂ ਪ੍ਰਕ੍ਰਿਤਿ ਭਈ,#ਲੋਭ ਮੋਹ ਅਹੰ ਦੁਖ ਪ੍ਰੀਤਿ ਨਭ ਜਾਨਿਯੇ,#ਬਲ ਕੋ ਕਰਨ ਅਰੁ ਧਾਵਨ ਪਸਾਰਨ,#ਸੰਕੋਚ ਦੇਹ ਬਧੈ ਸੁ ਸਮੀਰ ਪਹਿਚਾਨਿਯੇ,#ਨੀਂਦ ਓਜ ਕਾਂਤਿ ਭੂਖ ਪ੍ਯਾਸ ਹੋਇ ਆਲਸ ਜੋ#ਅਗਨਿ ਕੇ ਤੱਤ ਕੀ ਪ੍ਰਕ੍ਰਿਤਿ ਏ ਪ੍ਰਮਾਨਿਯੇ,#ਰਕਤ ਪਸੀਨਾ ਪਿੱਤ ਕ੍ਫ ਬਿੰਦੁ ਨੀਰ ਹੂੰ ਕੀ#ਚਾਮ ਹਾਡ ਮਾਸ ਨਾੜੀ ਰੋਮ ਛਿਤਿ ਭਾਨਿਯੇ"#(ਨਾਪ੍ਰ)#੫. ਮਾਇਆ. "ਪਰਮਦਭੁਤੰ ਪ੍ਰਕ੍ਰਿਤਿਪਰੰ." (ਗੂਜ ਜੈਦੇਵ) ੬. ਅਗ੍ਯਾਨ। ੭. ਪਰਮਾਤਮਾ। ੮. ਮਨ ਦੇ ਲੇਖ ਅਨੁਸਾਰ ਰਾਜ ਦੇ ਸੱਤ ਅੰਗ ਪ੍ਰਕ੍ਰਿਤਿ ਹਨ- ਸ੍ਵਾਮੀ (ਰਾਜਾ), ਮੰਤ੍ਰੀ, ਦੇਸ਼ (ਇਲਾਕਾ), ਦੁਰਗ (ਕਿਲਾ), ਖਜਾਨਾ, ਦੰਡ (ਚਤੁਰੰਗਿਨੀ ਫੌਜ), ਮਿਤ੍ਰ. ਦੇਖੋ, ਅਃ ੯, ਸ਼ਃ ੨੯੪।¹ ੯. ਸ਼ਕਤਿ. ਤਾਕਤ। ੧੦. ਸ਼ਬਦ ਦਾ ਮੂਲ. ਧਾਤੁ। ੧੧. ਭਗ. ਯੋਨਿ। ੧੨. ਲਿੰਗ....
ਸੰ. ਸੰਗ੍ਯਾ- ਤਾਰਾ. ਸਿਤਾਰਹ। ੨. ਆਕਾਸ਼ ਵਿੱਚ ਚਮਕਣ ਵਾਲੇ ਗ੍ਰਹ। ੩. ਤਾਰਿਆਂ ਦਾ ਪੁੰਜ ਮਿਲਕੇ ਬਣਿਆ ਹੋਇਆ ਉਹ ਪਿੰਡ, ਜੋ ਖਗੋਲ ਵਿੱਚ ਚੰਦ੍ਰਮਾ ਦਾ ਮਾਰਗ ਬਣਾਉਂਦਾ ਹੈ. ਚੰਦ੍ਰਮਾ ਇਸੇ ਰਾਹ ਪ੍ਰਿਥਿਵੀ ਦੀ ਪਰਿਕ੍ਰਮਾ ਕਰਦਾ ਹੈ. ਵਿਦ੍ਵਾਨਾਂ ਨੇ ਇਹ ਨਕ੍ਸ਼੍ਤ੍ਰ ੨੭ ਮੰਨੇ ਹਨ-#ਅਸ਼੍ਵਿਨੀ, ਭਰਣੀ, ਕ੍ਰਿੱਤਿਕਾ, ਰੋਹਿਣੀ, ਮ੍ਰਿਗਸ਼ਿਰਾ, ਆਰ੍ਦ੍ਰਾ, ਪੁਨਰਵਸੁ, ਪੁਸ਼੍ਯ, ਸ਼ਲੇਸਾ, ਮਘਾ, ਪੂਰਵਾਫਾਲਗੁਨੀ, ਉੱਤਰਾ ਫਾਲਗੁਨੀ, ਹਸ੍ਤ, ਚਿਤ੍ਰਾ, ਸ੍ਵਾਤੀ, ਵਿਸ਼ਾਖਾ, ਅਨੁਰਾਧਾ, ਜ੍ਯੇਸ੍ਠਾ, ਮੂਲ, ਪੂਰਵਾਸਾਢਾ, ਉੱਤਰਾ ਸਾਢਾ, ਸ਼੍ਰਵਣ, ਧਨਿਸ੍ਠਾ, ਸ਼ਤਭਿਖਾ- ਪੂਰਵਾਭਦ੍ਰਪਦਾ, ਉੱਤਰਾਭਦ੍ਰਪਦਾ ਅੱਤੇ ਰੇਵਤੀ.#ਇਨ੍ਹਾਂ ਹੀ ਨਕ੍ਸ਼੍ਤ੍ਰਾਂ ਤੋਂ ਚੰਦ੍ਰਮਾ ਦੇ ਮਹੀਨਿਆਂ ਦੇ ਨਾਮ ਬਣੇ ਹਨ, ਜਿਵੇਂ- ਵਿਸ਼ਾਖਾ ਨਕ੍ਸ਼੍ਤ੍ਰ ਸਹਿਤ ਪੂਰਣਮਾਸੀ ਹੋਣ ਤੋਂ ਵੈਸ਼ਾਖ, ਜ੍ਯੇਸ੍ਠਾ ਨਕ੍ਸ਼੍ਤ੍ਰ ਵਾਲੀ ਪੂਰਣਮਾਸੀ ਕਰਕੇ ਜੇਠ ਆਦਿ....
ਦੇਖੋ, ਦਤੁ। ੨. ਅਤ੍ਰਿ ਰਿਖਿ ਦਾ ਅਨਸੂਯਾ ਦੇ ਉਦਰ ਤੋਂ ਪੁਤ੍ਰ, ਦੱਤਾਤ੍ਰੇਯ. "ਤਬ ਹਰਿ ਬਹੁਤ ਦੱਤ ਉਪਜਾਯੋ." (ਵਿਚਿਤ੍ਰ) ਦੱਤ ਦੀ ੨੪ ਅਵਤਾਰਾਂ ਵਿੱਚ ਗਿਣਤੀ ਹੈ. ਇਸ ਸਾਰਗ੍ਰਾਹੀ ਮਹਾਤਮਾ ਨੇ ਚੌਬੀਸ ਗੁਰੂ ਧਾਰਣ ਕੀਤੇ, ਜਿਨ੍ਹਾ ਤੋਂ ਕੋਈ ਨਾ ਕੋਈ ਗੁਣ ਗ੍ਰਹਣ ਕੀਤਾ. ਦਸਮਗ੍ਰੰਥ ਅਨੁਸਾਰ ਚੌਬੀਸ ਗੁਰੂ ਇਹ ਹਨ:-#ਪ੍ਰਿਥਿਵੀ, ਜਲ, ਪਵਨ, ਆਕਾਸ਼, ਚੰਦ੍ਰਮਾ, ਅਗਨਿ, ਸੂਰਯ, ਕਬੂਤਰ, ਅਜਗਰ ਸਰਪ, ਸਮੁਦ੍ਰ, ਹਾਥੀ, ਭੌਰਾ, ਪਤੰਗ, ਸ਼ਹਿਦ ਚੋਣ ਵਾਲੀ ਇਸ੍ਤੀ, ਮ੍ਰਿਗ, ਮੱਛੀ, ਪਿੰਗਲਾ ਵੇਸ਼੍ਯਾ, ਗਿਰਝ, ਸ਼ਿਕਾਰੀ, ਬਾਲਕ, ਕੁਆਰੀ ਕੰਨ੍ਯਾ, ਤੀਰਗਰ, ਮਕੜੀ ਅਤੇ ਤਿਤਲੀ.#ਮਾਰਕੰਡੇਯਪੁਰਾਣ ਵਿੱਚ ਲਿਖਿਆ ਹੈ ਕਿ ਅਨਸੂਯਾ ਦੇ ਵਰ ਮੰਗਣ ਪੁਰ ਉਸ ਦੇ ਗਰਭ ਤੋਂ ਬ੍ਰਹਮਾ੍ "ਸੋਮ" ਰੂਪ ਹੋਕੇ, ਵਿਸਨੁ "ਦੱਤ" ਹੋਕੇ ਅਤੇ ਸ਼ਿਵ "ਦੁਰਵਾਸਾ" ਹੋਕੇ ਜਨਮਿਆ....
ਬੰਧਨ ਰਹਿਤ ਹੋਏ. ਆਜ਼ਾਦ. ਨਿਰਬੰਧ। ੨. ਖੁਲ੍ਹੇ. "ਬਜਰਕਪਾਟ ਮੁਕਤੇ ਗੁਰਮਤੀ." (ਸੋਰ ਮਃ ੧) ਦ੍ਰਿਢ ਕਿਵਾੜ ਖੁਲ੍ਹ ਗਏ। ੩. ਪੰਜ ਸਿੰਘ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਪਿੱਛੋਂ ੧. ਵੈਸਾਖ ਸੰਮਤ ੧੭੫੬ ਨੂੰ ਦਸ਼ਮੇਸ਼ ਤੋਂ ਅਮ੍ਰਿਤ ਛਕਿਆ- ਦੇਵਾਸਿੰਘ, ਰਾਮਸਿੰਘ, ਟਹਿਲਸਿੰਘ. ਈਸਰਸਿੰਘ ਫਤੇਸਿੰਘ ਦੇਖੋ, ਗੁਪ੍ਰਸੂ ਰੁੱਤ ੩, ਅਃ ੨੦। ੪. ਚਮਕੌਰ ਵਿੱਚ ਸ਼ਹੀਦ ਹੋਣ ਵਾਲੇ ੪੦ ਸਿੰਘ, ਜਿਨ੍ਹਾਂ ਦਾ ਜਿਕਰ ਜਫ਼ਰਨਾਮਹ ਵਿੱਚ ਹੈ, "ਗੁਰਸਨਹ ਚਿਕਾਰੇ ਕੁਨਦ ਚਿਹਲ ਨਰ." ਚਾਲੀ ਮੁਕਤਿਆਂ ਦੇ ਨਾਮ ਇਹ ਹਨ-#ਸਹਜਸਿੰਘ, ਸਰਦੂਲਸਿੰਘ, ਸਰੂਪਸਿੰਘ, ਸਾਹਿਬਸਿੰਘ, ਸੁਜਾਨਸਿੰਘ, ਸ਼ੇਰਸਿੰਘ, ਸੇਵਾਸਿੰਘ, ਸੰਗੋਸਿੰਘ, ਸੰਤਸਿੰਘ, ਹਰਦਾਸਸਿੰਘ, ਹਿੰਮਤਸਿੰਘ, ਕਰਮਸਿੰਘ ਕ੍ਰਿਪਾਲਸਿੰਘ, ਖੜਗਸਿੰਘ, ਗੁਰਦਾਸਸਿੰਘ, ਗੁਰਦਿੱਤਸਿੰਘ, ਗੁਲਾਬਸਿੰਘ, ਗੰਗਾਸਿੰਘ, ਗੰਡਾਸਿੰਘ, ਚੜ੍ਹਤਸਿੰਘ, ਜਵਾਹਰਸਿੰਘ, ਜੈਮਲਸਿੰਘ, ਜ੍ਵਾਲਾਸਿੰਘ, ਝੰਡਾਸਿੰਘ ਟੇਕਸਿੰਘ, ਠਾਕੁਰਸਿੰਘ, ਤ੍ਰਿਲੋਕਸਿੰਘ, ਦਯਾਲਸਿੰਘ, ਦਾਮੋਦਰਸਿੰਘ, ਨਰਾਯਣਸਿੰਘ, ਨਿਹਾਲਸਿੰਘ, ਪੰਜਾਬਸਿੰਘ, ਪ੍ਰੇਮਸਿੰਘ, ਬਸਾਵਾਸਿੰਘ, ਬਿਸਨਸਿੰਘ, ਭਗਵਾਨਸਿੰਘ, ਮਤਾਬਸਿੰਘ, ਮੁਹਕਮਸਿੰਘ, ਰਣਜੀਤਸਿੰਘ, ਰਤਨ ਸਿੰਘ। ੫. ਮੁਕਤਸਰ ਦੇ ਧਰਮਯੁੱਧ ਵਿੱਚ ਪ੍ਰਾਣ ਅਰਪਣ ਵਾਲੇ ੪੦ ਸ਼ਹੀਦ, ਜਿਨ੍ਹਾਂ ਦੇ ਨਾਮ ਇਹ ਹਨ-#ਸਮੀਰਸਿੰਘ, ਸਰਜਾਸਿੰਘ, ਸਾਧੂਸਿੰਘ, ਸੁਹੇਲਸਿੰਘ, ਸੁਲਤਾਨਸਿੰਘ, ਸੋਭਾਸਿੰਘ, ਸੰਤਸਿੰਘ ਹਰਸਾਸਿੰਘ, ਹਰੀਸਿੰਘ, ਕਰਨਸਿੰਘ, ਕਰਮਸਿੰਘ, ਕਾਲ੍ਹਾਸਿੰਘ, ਕੀਰਤਿਸਿੰਘ, ਕ੍ਰਿਪਾਲਸਿੰਘ, ਖੁਸ਼ਾਲਸਿੰਘ, ਗੁਲਾਬਸਿੰਘ, ਗੰਗਾਸਿੰਘ, ਗੰਡਾਸਿੰਘ, ਘਰਬਾਰਾਸਿੰਘ, ਚੰਬਾਸਿੰਘ, ਜਾਦੋਸਿੰਘ, ਜੋਗਾਸਿੰਘ, ਜੰਗਸਿੰਘ ਦਯਾਲਸਿੰਘ ਦਰਬਾਰਾਸਿੰਘ, ਦਿਲਬਾਗਸਿੰਘ, ਧਰਮਸਿੰਘ, ਧੰਨਾਸਿੰਘ, ਨਿਹਾਲਸਿੰਘ, ਨਿਧਾਨਸਿੰਘ, ਬੂੜਸਿੰਘ, ਭਾਗਸਿੰਘ, ਭੋਲਾਸਿੰਘ, ਭੰਗਾਸਿੰਘ, ਮਹਾਸਿੰਘ ਮੱਜਾਸਿੰਘ, ਮਾਨਸਿੰਘ, ਮੈਯਾਸਿੰਘ, ਰਾਇਸਿੰਘ, ਲਛਮਣਸਿੰਘ. ਦੇਖੋ, ਮਹਾਸਿੰਘ। ੬. ਮੁਕਤ (ਬੰਧਨ ਰਹਿਤ) ਨੂੰ. "ਮੁਕਤੇ ਸੇਵੇ, ਮੁਕਤਾ ਹੋਵੈ." (ਮਾਝ ਅਃ ਮਃ ੩) ਅਵਿਦ੍ਯਾ ਬੰਧਨਾ ਤੋਂ ਰਹਿਤ ਤਤ੍ਵਗ੍ਯਾਨੀ ਨੂੰ ਜੋ ਸੇਵਦਾ ਹੈ, ਉਹ ਮੁਕਤਾ ਹੁੰਦਾ ਹੈ....
ਸੰ. ਸੰਗ੍ਯਾ- ਹਵਾ. ਵਾਯੁ. ਜੋ ਪਵਿਤ੍ਰ ਕਰਦੀ ਹੈ. "ਪਵਨ ਬੁਲਾਰੇ ਮਾਇਆ ਦੇਇ." (ਬਿਲਾ ਮਃ ੫) ਦੇਖੋ, ਮਾਰੁਤ। ੨. ਸ੍ਵਾਸ। ੩. ਜਲ. "ਅਗਨਿ ਨ ਦਹੈ, ਪਵਨ ਨਹੀ ਮਗਨੈ." (ਗਉ ਕਬੀਰ) ੪. ਮਿੱਟੀ ਦੇ ਭਾਂਡੇ ਪਕਾਉਣ ਦਾ ਆਵਾ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰ. ਚਰ੍ਚਾ. ਸੰਗ੍ਯਾ- ਵਰਣਨ. ਬਯਾਨ (ਬਿਨਾ). ਕਥਨ। ੨. ਪ੍ਰਸ਼ਨ ਉੱਤਰ. ਵਿਦ੍ਵਾਨਾਂ ਨੇ ਚਰਚਾ ਦੇ ਚਾਰ ਭੇਦ ਥਾਪੇ ਹਨ-#(ੳ) ਵਾਦ, ਪ੍ਰੇਮਭਾਵ ਨਾਲ ਪਰਸਪਰ ਪ੍ਰਸ਼ਨ ਉੱਤਰ ਕਰਕੇ ਤਸੱਲੀ ਕਰਨੀ.#(ਅ) ਹਿਤ, ਬਿਨਾ ਈਰਖਾ ਤੋਂ ਖੰਡਨ ਮੰਡਨ ਕਰਨਾ.#(ੲ) ਜਲਪ, ਆਪਣੇ ਮਤ ਦੀ ਪੁਸ੍ਟੀ ਲਈ ਦੂਜੇ ਦੀ ਦਲੀਲ ਨੂੰ ਰੱਦ ਕਰਨਾ.#(ਸ) ਵਿਤੰਡਾ, ਦੂਜੇ ਦਾ ਪੱਖ ਡੇਗਣ ਵਾਸਤੇ ਛਲ ਕਪਟ ਈਰਖਾ ਹਠ ਨਾਲ ਮਿਲੀ ਚਰਚਾ। ੩. ਪੂਜਾ. ਚੰਦਨ ਆਦਿਕ ਪਦਾਰਥਾਂ ਦਾ ਲੇਪਨ। ੪. ਸ਼ੁਹਰਤ. ਅਫ਼ਵਾਹ....
ਦੇਖੋ, ਬਿਚਾਰ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗ੍ਰੰਥ. ਇਸ ਗ੍ਰੰਥ ਦੀ ਸੰਖੇਪ ਕਥਾ ਇਉਂ ਹੈ:-#ਮਾਤਾ ਸੁੰਦਰੀ ਜੀ ਦੀ ਆਗ੍ਯਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ. ਭਾਈਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ. ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ. ਇਸ ਤੋਂ ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- "ਦਸਵੇਂ ਪਾਤਸ਼ਾਹ ਕਾ ਗ੍ਰੰਥ" ਨਾਮ ਕਰਕੇ ਲਿਖੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ. ਸੰਮਤ ੧੭੯੪ ਵਿੱਚ ਭਾਈ ਮਨੀਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦ੍ਯਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜਦਿੱਤਾ. ਖਾਲਸਾਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ. ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ. ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗ੍ਯਾਨੀ ਵਿਦ੍ਯਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ. ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ. ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀਸਿੰਘ ਜੀ ਦੀ ਲਿਖੀਆਂ ਜ੍ਯੋਂ ਕੀ ਤ੍ਯੋਂ ਰਹਿਣ, ਪਰ ਚਰਿਤ੍ਰ ਅਤੇ ਜਫ਼ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲਗ ਕੀਤੀਆਂ ਜਾਣ.#ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫ਼ੈਸਲਾ ਨਹੀ ਹੋਇਆ. ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ, ਦਮਦਮੇ ਸਾਹਿਬ ਆ ਪੁੱਜੇ. ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀਸਿੰਘ ਜੀ ਦੀ ਲਿਖੀ ਕ਼ਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ. ਭਾਈ ਮਤਾਬਸਿੰਘ ਜੀ ਬਹਾਦੁਰੀ ਨਾਲ ਪਾਮਰ ਅਨ੍ਯਾਈ ਮੱਸੇ ਨੂੰ ਮਾਰਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ. ਪੰਥ ਨੇ ਭਾਈ ਮਤਾਬਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕ਼ਾਇਮ ਰੱਖੀ.#ਦਸਮਗ੍ਰੰਥ ਦੀ ਬੀੜ ਇੱਕ ਭਾਈ ਸੁੱਖਾਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ ਛੱਕੇ ਭਗੌਤੀਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ. ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋਗਏ ਹਨ, ਪਰ ਕਿਸੇ ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ. ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ ਇੱਕ ਭਾਈ ਮਨੀਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪਸਿੰਘ ਵਾਲੀ ਭੀ ਹੈ, ਦੂਜੀ ਭਾਈ ਸੁੱਖਾਸਿੰਘ ਦੀ, ਜਿਸ ਨੂੰ ਲੋਕ ਖ਼ਾਸਬੀੜ ਕਰਕੇ ਭੀ ਸਦਦੇ ਹਨ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਸੰਗ੍ਯਾ- ਸਮਯ (ਸਮਾ) ਵੇਲਾ. "ਏਕ ਸਮੈ ਮੋਕਉ ਗਹਿ ਬਾਂਧੈ." (ਸਾਰ ਨਾਮਦੇਵ) ੨. ਸ਼੍ਯਨ ਕਰਦਾ ਹੈ. ਸਵੈਂ. ਸੌਂਦਾ ਹੈ. "ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ." (ਸਵਾ ਮਃ ੪)...
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. सहायिन् ਸਹਾਯੀ. ਵਿ- ਮਦਦ ਦੇਣ ਵਾਲਾ. ਸਹਾਇਕ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....