gandhhaगंध
ਸੰ. गन्ध ਧਾ- ਦੁੱਖ ਦੇਣਾ- ਮਾਰਨਾ- ਜਾਣਾ- ਮੰਗਣਾ- ਸ਼ੋਭਾ ਸਹਿਤ ਕਰਨਾ। ੨. ਸੰਗ੍ਯਾ- ਨੱਕ (ਨਾਸਿਕਾ) ਕਰਕੇ ਗ੍ਰਹਣ ਕਰਣ ਯੋਗ੍ਯ ਗੁਣ. ਬੂ. ਬਾਸ. ਮਹਕ. "ਸਹਸ ਤਵ ਗੰਧ ਇਵ ਚਲਤ ਮੋਹੀ." (ਸੋਹਿਲਾ) ੩. ਗੰਧਰਕ। ੪. ਅਹੰਕਾਰ। ੫. ਦੇਖੋ, ਗੰਧੁ।
सं. गन्ध धा- दुॱख देणा- मारना- जाणा- मंगणा- शोभा सहित करना। २. संग्या- नॱक (नासिका) करके ग्रहण करण योग्य गुण. बू. बास. महक. "सहस तव गंध इव चलत मोही." (सोहिला) ३. गंधरक। ४. अहंकार। ५. देखो, गंधु।
ਕ੍ਰਿ- ਦਾਨ ਕਰਨਾ. ਬਖਸ਼ਣਾ....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਦੇਖੋ, ਮਾਂਗਨਾ। ੨. ਦੇਖੋ, ਮੰਹਨ. "ਗੁਰੂ ਪੀਰੁ ਸਦਾਏ ਮੰਗਣ ਜਾਇ." (ਮਃ ੧. ਵਾਰ ਸਾਰ) "ਮੰਗਣਾ ਤ ਸਚੁ ਇਕੁ." (ਮਃ ੫. ਵਾਰ ਗਉ ੨) ੩. ਦੇਖੋ, ਮੰਗਨੀ ੨. ਅਤੇ ਮੰਗੇਵਾ....
ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਨਾਕ. ਦੇਖੋ, ਨਕ੍ਰ। ੨. ਸੰ. नक्क्. ਧਾ- ਵਧ (ਕ਼ਤਲ) ਕਰਨਾ....
ਸੰ. ਸੰਗ੍ਯਾ- ਨੱਕ. ਨਾਕ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ग्रहण ਸੰਗ੍ਯਾ- ਅੰਗੀਕਾਰ ਕਰਨਾ। ੨. ਪਕੜਨਾ। ੩. ਅਰਥ ਦਾ ਸਮਝਣਾ। ੪. ਸੂਰਜ, ਚੰਦ੍ਰਮਾ ਦਾ ਆਵਰਣ (ਪੜਦੇ) ਵਿੱਚ ਆ ਜਾਣਾ, ਜਿਸ ਤੋਂ ਅਸੀਂ ਉਨ੍ਹਾਂ ਦਾ ਸਾਰਾ ਅਥਵਾ ਕੁਝ ਹਿੱਸਾ ਨਾ ਦੇਖ ਸਕੀਏ. ਪੁਰਾਣਾਂ ਵਿੱਚ ਗ੍ਰਹਣ ਦਾ ਕਾਰਣ ਰਾਹੁ ਅਤੇ ਕੇਤੁ ਕਰਕੇ ਸੂਰਜ ਅਤੇ ਚੰਦ੍ਰਮਾ ਦਾ ਗ੍ਰਸੇ ਜਾਣਾ ਮੰਨਿਆ ਹੈ, ਪਰ ਵਾਸਤਵ ਵਿੱਚ ਸੂਰਜ ਅਤੇ ਚੰਦ੍ਰਮਾ ਦੇ ਮੱਧ ਪ੍ਰਿਥਿਵੀ ਦੇ ਆਉਣ ਕਰਕੇ ਚੰਦ੍ਰਗ੍ਰਹਣ ਅਤੇ ਸੂਰਜ ਅਰ ਪ੍ਰਿਥਿਵੀ ਦੇ ਮੱਧ ਚੰਦਰਮਾ ਆਉਣ ਤੋਂ ਸੂਰਜਗ੍ਰਹਣ ਹੁੰਦਾ ਹੈ. ਸੂਰਜਗ੍ਰਹਣ ਕੇਵਲ ਅਮਾਵਸ੍ਯਾ ਨੂੰ ਅਤੇ ਚੰਦ੍ਰਗ੍ਰਹਣ ਕੇਵਲ ਪੂਰਣਿਮਾ (ਪੂਰਨਮਾਸੀ) ਦੀ ਰਾਤ ਨੂੰ ਹੋਇਆ ਕਰਦਾ ਹੈ. ਗ੍ਰਹਣ ਸਮੇਂ ਸੂਰਜ ਅਤੇ ਚੰਦ੍ਰਮਾ ਨੂੰ ਵਿਪਦਾ ਤੋਂ ਛੁਡਾਉਣ ਲਈ ਹਿੰਦੂ ਦਾਨ ਜਪ ਭੀ ਕਰਦੇ ਹਨ ਅਤੇ ਖਾਣ ਪੀਣ ਤੋਂ ਅਸ਼ੁੱਧਿ ਦੇ ਕਾਰਣ ਪਰਹੇਜ਼ ਕਰਦੇ ਹਨ, ਪਰ ਗੁਰੁਮਤ ਵਿੱਚ ਇਨ੍ਹਾਂ ਭਰਮਾਂ ਦਾ ਨਿਸੇਧ ਹੈ.#"ਹਰਿ ਹਰਿ ਨਾਮ ਮਜਨ ਕਰਿ ਸੂਚੇ,#ਕੋਟਿ ਗ੍ਰਹਣ ਪੁੰਨ ਫਲ ਮੂਚੇ."#(ਗਉ ਮਃ ੫)...
ਸੰ. ਸੰਗ੍ਯਾ- ਪ੍ਰਧਾਨ ਕਾਰਣ. ਮੁੱਖ ਹੇਤੁ. ਸਬਬ ੩. ਇੰਦ੍ਰੀਆਂ। ੪. ਸ਼ਰੀਰ. ਦੇਹ। ੫. ਸ਼ਸਤ੍ਰ. ਹਥਿਆਰ। ੬. ਵ੍ਯਾਕਰਣ ਅਨੁਸਾਰ ਕ੍ਰਿਯਾ ਨੂੰ ਸਿੱਧ ਕਰਨ ਵਾਲਾ ਤੀਜਾ ਕਾਰਕ। ੭. ਜੋਤਿਸ ਅਨੁਸਾਰ ਵਵ ਬਾਲਵ ਆਦਿ ਗਿਆਰਾਂ ਕਰਣ, ਜੋ ਤਿਥੀਆਂ ਦਾ ਵਿਭਾਗ ਹੈ। ੮. ਸੰ. ਕਰ੍ਣ. ਕੰਨ. "ਕਰਣ ਦੇਹੁ ਨਹਿ ਨਿੰਦਾ ਓਰ." (ਗੁਪ੍ਰਸੂ)। ੯. ਕੁਆਰੀ ਕੁੰਤੀ ਦੇ ਉਦਰ ਤੋਂ ਸੂਰਜ ਦਾ ਪੁਤ੍ਰ, ਜਿਸਦਾ ਨਾਉਂ "ਵਸੁਸੇਣ" ਸੀ. ਇਹ ਵਡਾ ਦਾਨੀ ਅਤੇ ਯੋਧਾ ਲਿਖਿਆ ਹੈ. ਇਸ ਨੇ ਸ਼ਸਤ੍ਰਵਿਦ੍ਯਾ ਦ੍ਰੋਣਾਚਾਰਯ ਤੋਂ ਸਿੱਖੀ ਸੀ. ਪਰਸ਼ੁਰਾਮ ਦਾ ਭੀ ਇਹ ਚੇਲਾ ਸੀ. ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਇਸ ਨੂੰ ਅਰਜੁਨ ਨੇ ਮਾਰਿਆ. ਮਹਾਭਾਰਤ ਵਿੱਚ ਕਥਾ ਹੈ ਕਿ ਭੋਜਰਾਜ ਦੀ ਪੁਤ੍ਰੀ ਕੁੰਤੀ ਨੂੰ ਦੁਰਵਾਸਾ ਨੇ ਰੀਝਕੇ ਅਜਿਹਾ ਮੰਤ੍ਰ ਦਸਿਆ, ਜਿਸ ਤੋਂ ਉਹ ਮਨਭਾਉਂਦੇ ਦੇਵਤਾ ਨੂੰ ਬੁਲਾ ਸਕੇ. ਕੁੰਤੀ ਨੇ ਸੂਰਜ ਨੂੰ ਬੁਲਾਇਆ ਅਤੇ ਉਸ ਦੇ ਸੰਯੋਗ ਤੋਂ ਕਵਚ ਕੁੰਡਲਧਾਰੀ ਪ੍ਰਤਾਪੀ ਪੁਤ੍ਰ ਕਰਣ ਜੰਮਿਆ, ਜਿਸ ਨੂੰ ਕੁੰਤੀ ਨੇ ਲੋਕਲਾਜ ਕਰਕੇ ਤੁਲਹੇ ਵਿੱਚ ਰੱਖਕੇ ਅਸ਼੍ਵ ਨਦੀ ਵਿੱਚ ਵਹਾ ਦਿੱਤਾ.#ਅਧਿਰਥ ਸੂਤ ਨੇ ਨਦੀ ਤੋਂ ਕੱਢਕੇ ਬਾਲਕ ਆਪਣੀ ਇਸਤ੍ਰੀ ਰਾਧਾ ਨੂੰ ਪਾਲਣ ਲਈ ਦਿੱਤਾ. ਕਰਣ ਦੁਰਯੋਧਨ ਦਾ ਸਾਥੀ ਅਤੇ ਪਾਂਡਵਾਂ ਦਾ ਵੈਰੀ ਸੀ. ਇਸ ਦੀ ਇਸਤ੍ਰੀ ਦਾ ਨਾਉਂ ਪਦਮਾਵਤੀ ਅਤੇ ਰਹਿਣ ਦੀ ਥਾਂ ਮਾਲਿਨੀ ਸੀ. "ਭਏ ਕਰਣ ਸੈਨਾਪਤੀ ਛਤ੍ਰਪਾਲੰ। ਮਚ੍ਯੋ ਜੁੱਧ ਕ੍ਰੁੱਧੰ ਮਹਾ ਬਿਕਰਾਲੰ." (ਜਨਮੇਜਯ) ੧੦. ਨੌਕਾ ਦਾ ਤਿਕੋਣਾ ਤਖ਼ਤਾ, ਜੋ ਪਿਛਲੇ ਪਾਸੇ ਹੁੰਦਾ ਹੈ। ਦੇਖੋ. ਪਤਵਾਰ. ੧੧. ਅ਼. [قرن] ਕ਼ਰਨ. ਵਾਹ਼ਿਦ ਅਦ੍ਵਿਤੀਯ (ਅਦੁਤੀ). "ਕਰਣ ਕਰੀਮ ਨ ਜਾਤੋ ਕਰਤਾ." (ਮਾਰੂ ਅੰਜਲੀ ਮਃ ੫)...
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਸੰ. ਵਾਸ. ਸੰਗ੍ਯਾ- ਰਹਿਣ ਦੀ ਕ੍ਰਿਯਾ. ਨਿਵਾਸ. "ਬਾਸਉ ਸੰਗਿ ਗੁਪਾਲ." (ਫੁਨਹੇ ਮਃ ੫)#੨. ਰਹਿਣ ਦਾ ਅਸਥਾਨ. ਘਰ. "ਬਾਸ ਬਿਖੈ ਬੰਧਾਨ." (ਨਾਪ੍ਰ) ਘਰ ਵਿੱਚ ਬੰਨ੍ਹਿਆ ਹੋਇਆ ਹੈ।#੩. ਵਸਤ੍ਰ. "ਪਹਿਰਨ ਬਾਸ ਲ੍ਯਾਇ ਗਨ ਦਾਸਾ." (ਗੁਪ੍ਰਸੂ) ੪. ਗੰਧ. ਬੂ. ਮਹਕ। ੫. ਫ਼ਾ. [باش] ਬਾਸ਼ ਹੋ। ੬. ਰਹਿ. "ਬਾ ਖ਼ੁਦਾ ਬਾਸ਼." (ਜ਼ਿੰਦਗੀ)...
ਸੰਗ੍ਯਾ- ਮਹੀ (ਪ੍ਰਿਥਿਵੀ) ਦਾ ਗੁਣ, ਗੰਧ। ੨. ਸੁਗੰਧ. ਸੁਬਾਸ. ਖ਼ੁਸ਼ਬੂ. "ਇਆ ਦੇਹੀ ਪਰਮਲ ਮਹਕੰਦਾ." (ਗਉ ਕਬੀਰ)...
ਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨. ਸੰ. सहस्त्र ਸਹਸ੍ਰ. ਹਜ਼ਾਰ. ਦਸ ਸੌ। ੩. ਭਾਵ- ਅਨੰਤ. ਬੇਸ਼ੁਮਾਰ. ਦੇਖੋ, ਸਹਸ੍ਰ. "ਸਹਸ ਸਿਆਣਪਾ ਲਖ ਹੋਹਿ." (ਜਪੁ) "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ੪. ਸੰ. सहस् ਬਲਵਾਨ। ੫. ਵਿਜਈ. ਜਿੱਤਣ ਵਾਲਾ. ੬. ਸੰਗ੍ਯਾ- ਜਿੱਤ. ਫਤੇ। ੭. ਬਲ। ੮. ਸੰ. सहर्ष ਸਹਰ੍ਸ. ਵਿ- ਆਨੰਦ ਸਹਿਤ. ਆਨੰਦੀ. ਖ਼ੁਸ਼। ੯. ਫ਼ਾ. [ثہش] ਉਸ ਦਾ ਬਾਦਸ਼ਾਹ....
ਸੰ. गन्ध ਧਾ- ਦੁੱਖ ਦੇਣਾ- ਮਾਰਨਾ- ਜਾਣਾ- ਮੰਗਣਾ- ਸ਼ੋਭਾ ਸਹਿਤ ਕਰਨਾ। ੨. ਸੰਗ੍ਯਾ- ਨੱਕ (ਨਾਸਿਕਾ) ਕਰਕੇ ਗ੍ਰਹਣ ਕਰਣ ਯੋਗ੍ਯ ਗੁਣ. ਬੂ. ਬਾਸ. ਮਹਕ. "ਸਹਸ ਤਵ ਗੰਧ ਇਵ ਚਲਤ ਮੋਹੀ." (ਸੋਹਿਲਾ) ੩. ਗੰਧਰਕ। ੪. ਅਹੰਕਾਰ। ੫. ਦੇਖੋ, ਗੰਧੁ।...
ਸੰ. ਚਰਿਤ. ਸੰਗ੍ਯਾ- ਚਰਿਤ੍ਰ. "ਜਿਸ ਦੇ ਚਲਤ ਅਨੇਕ." (ਸ੍ਰੀ ਮਃ ੫) ੨. ਬਾਣੀਏ ਦਾ ਚਲਦਾ ਹਿਸਾਬ. ਬਨੀਏ ਦੀ ਉਧਾਰ ਦਿੱਤੀ ਹੋਈ ਰਕ਼ਮ ਅਥਵਾ ਵਸਤੁ। ੩. ਵਿ- ਚਲਾਇਮਾਨ. ਨਾ ਇਸਥਿਤ. "ਤਨ ਧਨ ਜੋਬਨ ਚਲਤ ਗਾਇਆ." (ਬਿਲਾ ਮਃ ੫) ੪. ਚਲਦਾ. ਗਮਨ ਕਰਦਾ....
ਮੇਰੇ ਮੇਂ. ਮੇਰੇ ਵਿੱਚ. "ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ." (ਸ਼੍ਰੀ ਰਵਿਦਾਸ) ੨. ਵਿ- ਮੋਹਵਾਲਾ. (मोहित) ੩. ਮੋਹਿਤ ਹੋਈ. "ਮੋਹੀ ਦੇਖਿ ਦਰਸੁ." (ਬਾਵਨ) ੪. ਮੋਹ ਲਈ. ਮੋਹਿਤ ਕੀਤੀ। ੫. ਸੰਗ੍ਯਾ- ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਪਿੰਡ, ਜੋ ਰੇਲਵੇ ਸਟੇਸ਼ਨ ਮੁੱਲਾਪੁਰ ਤੋਂ ਤਿੰਨ ਮੀਲ ਦੱਖਣ ਪੂਰਵ ਹੈ. ਇਸ ਪਿੰਡ ਤੋਂ ਉੱਤਰ ਪੂਰਵ ਦੋ ਫਰਲਾਂਗ ਦੇ ਕਬੀਰ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਨੇ ਇੱਥੇ ਆਪਣੇ ਹੱਥ ਦੀ ਮੁੰਦਰੀ, ਜੋ ਉਂਗਲ ਵਿੱਚ ਵਿੜ੍ਹਗਈ ਸੀ ਇੱਕ ਲੁਹਾਰ ਪਾਸੋਂ ਉਤਰਵਾਈ ਅਤੇ ਉਸੇ ਨੂੰ ਬਖਸ਼ ਦਿੱਤੀ, ਜੋ ਹੁਣ ਉਸ ਦੀ ਸੰਤਾਨ ਪਾਸ ਨਗਰ ਭੰਮੀਪੁਰੇ ਹੈ. ਦਰਬਾਰ ਬਣਿਆ ਹੋਇਆ ਹੈ. ਪੁਜਾਰੀ ਨਿਹੰਗਸਿੰਘ ਹੈ. ਗੁਰਦ੍ਵਾਰੇ ਨਾਲ ੧੫. ਵਿੱਘੇ ਦੇ ਕ਼ਰੀਬ ਜ਼ਮੀਨ ਹੈ. ਕਈ ਇਸ ਨੂੰ ਮੌਹੀ ਭੀ ਆਖਦੇ ਹਨ....
ਸੰਗ੍ਯਾ- ਆਨੰਦ ਦਾ ਗੀਤ. ਸ਼ੋਭਨ ਸਮੇਂ ਵਿੱਚ ਗਾਇਆ ਗੀਤ. "ਮੰਗਲ ਗਾਵਹੁ ਤਾ ਪ੍ਰਭੁ ਭਾਵਹੁ ਸੋਹਿਲੜਾ ਜੁਗ ਚਾਰੇ." (ਸੂਹੀ ਛੰਤ ਮਃ ੧) "ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ." (ਅਨੰਦੁ) ੨. ਸੁ (ਉੱਤਮ) ਹੇਲਾ (ਖੇਲ) ਹੈ ਜਿਸ ਵਿੱਚ ਅਜੇਹਾ ਕਾਵ੍ਯ। ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸੋਹਿਲਾ" ਸਿਰਲੇਖ ਹੇਠ ਇੱਕ ਖਾਸ ਬਾਣੀ, ਜਿਸ ਦਾ ਪੜ੍ਹਨਾ ਸੌਣ ਵੇਲੇ ਵਿਧਾਨ ਹੈ. "ਤਿਤੁ ਘਰਿ ਗਾਵਹੁ ਸੋਹਿਲਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋਈ ਹੈ....
ਸੰਗ੍ਯਾ- ਅਭਿਮਾਨ. ਹੌਮੈ. ਘੰਮਡ. "ਅਹੰਕਾਰ ਤਿਸਨਾ ਰੋਗੁ ਲਗਾ." (ਆਸਾ ਛੰਤ ਮਃ ੩) ੨. ਵੇਦਾਂਤਮਤ ਅਨੁਸਾਰ ਅੰਤਹਕਰਣ ਦਾ ਇੱਕ ਭੇਦ, ਜਿਸ ਦਾ ਵਿਸੈ ਹੌਮੈ ਹੈ. ਅਹੰਕਾਰ ਰੂਪ ਵ੍ਰਿੱਤਿ। ੩. ਸਾਂਖਯ ਸ਼ਾਸਤ੍ਰ ਅਨੁਸਾਰ ਮਹਤਤ੍ਵ (ਬੁੱਧਿ) ਤੋਂ ਉਪਜਿਆ ਇੱਕ ਦ੍ਰਵ੍ਯ, ਜੋ ਮਹਤਤ੍ਵ ਦਾ ਵਿਕਾਰ ਹੈ, ਅਤੇ ਜਿਸ ਦੀ ਸਾਵ੍ਰਿਕ ਅਵਸਥਾ ਤੋਂ ਗ੍ਯਾਨ ਇੰਦ੍ਰੀਆਂ ਦੇ ਅਭਿਮਾਨੀ ਦੇਵਤੇ ਅਤੇ ਮਨ ਉਪਜਦੇ ਹਨ. ਰਾਜਸ ਤੋਂ ਪੰਜ ਗ੍ਯਾਨਇੰਦ੍ਰੀਆਂ ਅਤੇ ਪੰਜ ਕਰਮਇੰਦ੍ਰੀਆਂ ਉਪਜਦੀਆਂ ਹਨ, ਅਤੇ ਤਾਮਸ ਤੋਂ ਪੰਜ ਤੱਤਾਂ ਦੀ ਰਚਨਾ ਹੁੰਦੀ ਹੈ....
ਦੇਖੋ, ਗੰਧ। ੨. ਗੰਦ. ਬਦਬੂ. "ਬਿਣੁ ਨਾਵੈ ਮੁਹਿ ਗੰਧੁ." (ਵਾਰ ਮਲਾ ਮਃ ੧)੩ ਦੁਖਦਾਈ ਵਾਕ. ਨਿੰਦਾ. ਦੇਖੋ, ਗੰਧ ਧਾ. "ਤਿਤੁ ਦਿਨਿ ਬੋਲਨਿ ਗੰਧੁ." (ਰਾਮ ਵਾਰ ੨. ਮਃ ੫)...