vairāgaवैराग
ਦੇਖੋ, ਬੈਰਾਗ. ਵੈਰਾਗ੍ਯ. ਉਪਰਾਮਤਾ ਦਾ ਭਾਵ. ਲੋਕ ਪਰਲੋਕ ਦੇ ਵਿਸਿਆਂ ਨਾਲ ਪ੍ਰੀਤਿ ਦਾ ਨਾ ਹੋਣਾ. ਵਿਦ੍ਵਾਨਾਂ ਨੇ ਵੈਰਾਗ ਦੇ ਚਾਰ ਭੇਦ ਮੰਨੇ ਹਨ-#੧. ਯਤਮਾਨ- ਸੰਸਾਰ ਨੂੰ ਦੁੱਖ ਰੂਪ ਜਾਣਕੇ ਸਾਧੁ ਸੇਵਾ ਦ੍ਵਾਰਾ ਪਰਮਾਰਥ ਪ੍ਰਾਪਤੀ ਦਾ ਯਤਨ ਕਰਨਾ.#੨. ਵ੍ਯਤਿਰੇਕ- ਵਿਚਾਰ ਨਾਲ ਹਾਨਿਕਾਰਕ ਪਦਾਰਥਾਂ ਦਾ ਤਿਆਗ ਅਤੇ ਲਾਭਦਾਇਕ ਦਾ ਗ੍ਰਹਣ.#੩. ਏਕੇਂਦ੍ਰਿਯ- ਇੰਦ੍ਰੀਆਂ ਦੇ ਭੋਗਾਂ ਤੋਂ ਗਲਾਨੀ ਕਰਕੇ ਮਨ ਵਿੱਚ ਸਾਰੇ ਇੰਦ੍ਰਿਯਾਂ ਨੂੰ ਲਯ ਕਰਨਾ.#੪. ਵਸ਼ਿਕਾਰ- ਮਨ ਅਜੇਹਾ ਕ਼ਾਬੂ ਕਰਨਾ ਕਿ ਪਦਾਰਥਾਂ ਵੱਲ ਜਾਣ ਦਾ ਕਦੇ ਸੰਕਲਪ ਨਾ ਫੁਰੇ.
देखो, बैराग. वैराग्य. उपरामता दा भाव. लोक परलोक दे विसिआं नाल प्रीति दा ना होणा. विद्वानां ने वैराग दे चार भेद मंने हन-#१. यतमान- संसार नूं दुॱख रूप जाणके साधु सेवा द्वारा परमारथ प्रापती दा यतन करना.#२. व्यतिरेक- विचार नाल हानिकारक पदारथां दा तिआग अते लाभदाइक दा ग्रहण.#३. एकेंद्रिय- इंद्रीआं दे भोगां तों गलानी करके मन विॱच सारे इंद्रियां नूं लय करना.#४. वशिकार- मन अजेहा क़ाबू करना कि पदारथां वॱल जाण दा कदेसंकलप ना फुरे.
ਸੰ. ਵਿਰਾਗ. ਸੰਗ੍ਯਾ- ਰਾਗ (ਮੁਹੱਬਤ) ਦਾ ਅਭਾਵ ਪਦਾਰਥਾਂ ਵਿੱਚ ਪ੍ਰੇਮ ਦਾ ਨਾ ਹੋਣਾ. ਵੈਰਾਗ੍ਯ. ਵਿਰਾਗ ਦਾ ਭਾਵ. ਦੇਖੋ, ਵੈਰਾਗ। ੨. ਰੁਦਨ. ਰੋਣਾ. "ਸਹਜ ਬੈਰਾਗ. ਸਹਜੇ ਹੀ ਹਸਨਾ." (ਗਉ ਅਃ ਮਃ ੫) ਦੇਖੋ, ਬੈਰਾਗ ਛੁੱਟਣਾ। ੩. ਉਪਰਾਮਤਾ. "ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ." (ਸਃ ਮਃ ੯) ਵੇਸ (ਭੇਖ) ਤੋਂ ਭੀ ਜਿਸ ਨੇ ਉਪਰਾਮਤਾ ਗ੍ਰਹਿਣ ਕੀਤੀ ਹੈ....
ਵਿਰਾਗ ਦਸ਼ਾ. ਸੰਸਾਰ ਦੇ ਪਦਾਰਥਾਂ ਤੋਂ ਮਨ ਦੀ ਉਪਰਾਮਤਾ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰਗ੍ਯਾ- ਪਰਾਏ ਲੋਕ, ਜੋ ਆਪਣੇ ਨਹੀਂ। ੨. ਸੰ. ਦੂਸਰਾ ਲੋਕ. ਉਹ ਅਸਥਾਨ, ਜੋ ਸ਼ਰੀਰ ਛੱਡਣ ਪਿੱਛੋਂ ਪ੍ਰਾਪਤ ਹੋਣ ਵਾਲਾ ਹੈ. ਸ੍ਵਰਗ ਵੈਕੁੰਠ ਬਹਿਸ਼੍ਤ ਆਦਿ. "ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ." (ਸਾਰ ਪਰਮਾਨੰਦ) "ਲੋਗ ਗਯੋ ਪਰਲੋਗ ਗਵਾਯੋ." (ਸਵੈਯੇ ੩੩) ੩. ਵਿ- ਜੋ ਸਭ ਲੋਕਾਂ ਤੋਂ ਪਰੇ ਹੈ, ਪਾਰਬ੍ਰਹਮ. "ਕੈਸੇ ਭੇਟੈ ਪਰਲੋਕ ਸੋ?" (ਅਕਾਲ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਪ੍ਯਾਰ. ਪ੍ਰੇਮ. ਮੁਹੱਬਤ. "ਜਗਤ ਮੈ ਝੂਠੀ ਦੇਖੀ ਪ੍ਰੀਤਿ." (ਦੇਵ ਮਃ ੯) ੨. ਤ੍ਰਿਪਤਿ। ੩. ਪ੍ਰਸੰਨਤਾ. ਖ਼ੁਸ਼ੀ. "ਮੀਨੇ ਪ੍ਰੀਤਿ ਭਈ ਜਲਿ ਨਾਇ." (ਗਉ ਮਃ ੪) ੪. ਕਾਮ ਦੀ ਇਸਤ੍ਰੀ, ਜੋ ਰਤਿ ਦੀ ਸੌਕਣ ਹੈ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਦੇਖੋ, ਬੈਰਾਗ. ਵੈਰਾਗ੍ਯ. ਉਪਰਾਮਤਾ ਦਾ ਭਾਵ. ਲੋਕ ਪਰਲੋਕ ਦੇ ਵਿਸਿਆਂ ਨਾਲ ਪ੍ਰੀਤਿ ਦਾ ਨਾ ਹੋਣਾ. ਵਿਦ੍ਵਾਨਾਂ ਨੇ ਵੈਰਾਗ ਦੇ ਚਾਰ ਭੇਦ ਮੰਨੇ ਹਨ-#੧. ਯਤਮਾਨ- ਸੰਸਾਰ ਨੂੰ ਦੁੱਖ ਰੂਪ ਜਾਣਕੇ ਸਾਧੁ ਸੇਵਾ ਦ੍ਵਾਰਾ ਪਰਮਾਰਥ ਪ੍ਰਾਪਤੀ ਦਾ ਯਤਨ ਕਰਨਾ.#੨. ਵ੍ਯਤਿਰੇਕ- ਵਿਚਾਰ ਨਾਲ ਹਾਨਿਕਾਰਕ ਪਦਾਰਥਾਂ ਦਾ ਤਿਆਗ ਅਤੇ ਲਾਭਦਾਇਕ ਦਾ ਗ੍ਰਹਣ.#੩. ਏਕੇਂਦ੍ਰਿਯ- ਇੰਦ੍ਰੀਆਂ ਦੇ ਭੋਗਾਂ ਤੋਂ ਗਲਾਨੀ ਕਰਕੇ ਮਨ ਵਿੱਚ ਸਾਰੇ ਇੰਦ੍ਰਿਯਾਂ ਨੂੰ ਲਯ ਕਰਨਾ.#੪. ਵਸ਼ਿਕਾਰ- ਮਨ ਅਜੇਹਾ ਕ਼ਾਬੂ ਕਰਨਾ ਕਿ ਪਦਾਰਥਾਂ ਵੱਲ ਜਾਣ ਦਾ ਕਦੇ ਸੰਕਲਪ ਨਾ ਫੁਰੇ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਦੇਖੋ, ਵੈਰਾਗ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਵਿ- ਜੋ ਪਰਾਏ ਕਾਰਜ ਨੂੰ ਸਿੱਧ ਕਰੇ. ਉਪਕਾਰੀ। ੨. ਉੱਤਮ. ਸ਼੍ਰੇਸ੍ਠ. ਭਲਾ. ਨੇਕ। ੩. ਮਨੋਹਰ. ਸੁੰਦਰ। ੪. ਕੁਲੀਨ। ੫. ਯੋਗ੍ਯ. ਲਾਇਕ। ੬. ਸੰਗ੍ਯਾ- ਗੁਰੁ ਨਾਨਕ ਦੇਵ. "ਉਤਮ ਸਲੋਕ ਸਾਧੁ ਕੇ ਬਚਨ." (ਸੁਖਮਨੀ) ੭. ਵ੍ਯ- ਧਨ੍ਯ. ਵਾਹਵਾ. ਸ਼ਾਬਾਸ਼। ੮. ਸੰ. ਦੇਖੋ, ਸਾਧ੍ਯ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਸੰਗ੍ਯਾ- ਪਰਮਾਰ੍ਥ. ਪਰਮ ਉੱਤਮ ਪਦਾਰ੍ਥ। ੨. ਸਾਰ ਵਸਤੁ। ੩. ਆਤਮਵਿਦ੍ਯਾ. "ਪਰਮਾਰਥ ਪਰਵੇਸ ਨਹੀਂ." (ਸੋਰ ਰਵਿਦਾਸ) ੪. ਮੋਕ੍ਸ਼੍. ਮੁਕਤਿ। ੫. ਵਾਕ੍ਯ ਦਾ ਭਾਵਾਰਥ. ਸਿੱਧਾਂਤ. ਨਿਚੋੜ. "ਅੱਗੇ ਇਸ ਦਾ ਪਰਮਾਰਥ." (ਜਸਭਾਮ)...
ਸੰਗ੍ਯਾ- ਪ੍ਰਾਪ੍ਤਿ. ਮਿਲਣ ਦਾ ਭਾਵ. ਮਿਲਣਾ. ਹਾਸਿਲ ਹੋਣਾ। ੨. ਪਹੁਁਚ. ਗਮ੍ਯਤਾ। ੩. ਲਾਭ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ੧) ੪. ਆਮਦਨ. ਆਯ....
ਸੰ. यत्न. ਸੰਗ੍ਯਾ- ਜਤਨ. ਉਪਾਯ. ਕੋਸ਼ਿਸ਼...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰਗ੍ਯਾ- ਵਿਯੋਗ. ਭਿੰਨਤਾ. ਜੁਦਾਈ। ੨. ਬਿਨਾ. ਸਿਵਾਯ। ੩. ਪਦਛੇਦ। ੪. ਇੱਕ ਅਰਥਾਲੰਕਾਰ ਦੇ ਵਸਤੂਆਂ ਦਾ ਮੁਕਾਬਲਾ ਕਰਦੇ ਹੋਏ ਉਪਮਾਨ ਦੀ ਉਪਮੇਯ ਨਾਲੋਂ ਯੁਕਤਿ ਨਾਲ ਵਿਸ਼ੇਸਤਾ ਦੱਸੀਏ, ਇਹ "ਵ੍ਯਤਿਰੇਕ" ਅਲੰਕਾਰ ਦਾ ਲੱਛਣ ਹੈ.#ਜਹਾਂ ਹੋਤ ਉਪਮਾਨ ਤੇ ਅਤਿ ਉਪਮੇਯ ਵਿਸ਼ੇਖ,#ਵਹਾਂ ਕਹਿਤ ਵ੍ਯਤਿਰੇਕ ਹੈਂ ਕਵਿ ਜਨ ਮਤ ਉੱਲੇਖ.#(ਲਲਿਤਲਲਾਮ)#ਸਮ ਛਬਿਵਾਨ ਦੁਹੂਨ ਮੇ ਜਹਿਂ ਵਰਣਤ ਬਡ ਏਕ,#ਭੂਸਣ ਕਵਿ ਕੋਵਿਦ ਸਭੈ ਤਾਂਹਿ ਕਹਿਤ ਵ੍ਯਤਿਰੇਕ.#(ਸ਼ਿਵਰਾਜਭੂਸਣ)#ਇਸ ਵਿੱਚ ਇਸ ਲਿਯੇ, ਯਾਂਤੇ, ਪਰ, ਪਰੰਤੁ ਆਦਿ ਸ਼ਬਦਾਂ ਦਾ ਪ੍ਰਯੋਗ ਹੋਇਆ ਕਰਦਾ ਹੈ.#ਉਦਾਹਰਣ-#ਗੁਰੁਬਾਨੀ ਹੈ ਸੁਧਾ ਸੀ ਭਰੀ ਮਧੁਰ ਉਪਦੇਸ਼,#ਜਨਮ ਮਰਨ ਬੰਧਨ ਹਰੈ ਯਾਂਤੇ ਅਹੈ ਵਿਸ਼ੇਸ.#ਰਾਜੈਂ ਸੁਰ ਹ੍ਵਾਂ ਤੋ ਇਹਾਂ ਸਾਧੁ ਸੁਰ ਰਾਜੈਂ ਸਦਾ#ਸੁਧਾ ਹੈ ਵਹਾਂ ਤੋਂ ਹ੍ਯਾਂ ਸੁਧਾ ਸਰ ਦਰਸ ਹੈ,#ਪਾਨ ਕਿਯੇ ਵਾਂਕੇ ਹੋਤ ਅਮਰ ਸੁ ਮਰਹੂੰਕੈ#ਜੀਵਨਮੁਕਤ ਯਹਿ ਸਭ ਕੋ ਪਰਸ ਹੈ,#ਗ੍ਵਾਲ ਕਵਿ ਯੋਗਿਨ ਕੋ ਦੁਲਭ ਕਹਾ ਹੈ ਵਹ#ਯੋਗੀ ਭੋਗੀ ਦੋਉਨ ਕੋ ਹੋਤ ਹ੍ਯਾਂ ਹਰਸ ਹੈ,#ਹ੍ਵਾਂ ਹੈ ਹਰਿਮੰਦਿਰ ਹ੍ਯਾਂ ਹਰਿ ਗੁਰੁ ਮੰਦਿਰ ਹੈ.#ਯਾਂਤੇ ਨੂਰਪੁਰ ਸੁਰਪੁਰ ਤੇਂ ਸਰਸ ਹੈ.#(ਗ੍ਵਾਲ ਕਵਿ)...
ਦੇਖੋ, ਬਿਚਾਰ....
ਸੰ. ਤ੍ਯਾਗ. ਸੰਗ੍ਯਾ- ਛੱਡਣ ਦੀ ਕ੍ਰਿਯਾ. ਕਿਸੀ ਵਸ੍ਤੁ ਤੋਂ ਆਪਣਾ ਸ੍ਵਤ੍ਵ ਚੁੱਕ ਲੈਣ ਦਾ ਭਾਵ. ਤਰਕ ਕਰਨ ਦੀ ਕ੍ਰਿਯਾ. "ਤਿਆਗਹੁ ਸਗਲ ਉਪਾਵ." (ਵਾਰ ਗੂਜ ੨. ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਫਾਯਦੇਮੰਦ. ਲਾਭ (ਨਫ਼ਾ) ਦੇਣ ਵਾਲਾ....
ਸੰ. ग्रहण ਸੰਗ੍ਯਾ- ਅੰਗੀਕਾਰ ਕਰਨਾ। ੨. ਪਕੜਨਾ। ੩. ਅਰਥ ਦਾ ਸਮਝਣਾ। ੪. ਸੂਰਜ, ਚੰਦ੍ਰਮਾ ਦਾ ਆਵਰਣ (ਪੜਦੇ) ਵਿੱਚ ਆ ਜਾਣਾ, ਜਿਸ ਤੋਂ ਅਸੀਂ ਉਨ੍ਹਾਂ ਦਾ ਸਾਰਾ ਅਥਵਾ ਕੁਝ ਹਿੱਸਾ ਨਾ ਦੇਖ ਸਕੀਏ. ਪੁਰਾਣਾਂ ਵਿੱਚ ਗ੍ਰਹਣ ਦਾ ਕਾਰਣ ਰਾਹੁ ਅਤੇ ਕੇਤੁ ਕਰਕੇ ਸੂਰਜ ਅਤੇ ਚੰਦ੍ਰਮਾ ਦਾ ਗ੍ਰਸੇ ਜਾਣਾ ਮੰਨਿਆ ਹੈ, ਪਰ ਵਾਸਤਵ ਵਿੱਚ ਸੂਰਜ ਅਤੇ ਚੰਦ੍ਰਮਾ ਦੇ ਮੱਧ ਪ੍ਰਿਥਿਵੀ ਦੇ ਆਉਣ ਕਰਕੇ ਚੰਦ੍ਰਗ੍ਰਹਣ ਅਤੇ ਸੂਰਜ ਅਰ ਪ੍ਰਿਥਿਵੀ ਦੇ ਮੱਧ ਚੰਦਰਮਾ ਆਉਣ ਤੋਂ ਸੂਰਜਗ੍ਰਹਣ ਹੁੰਦਾ ਹੈ. ਸੂਰਜਗ੍ਰਹਣ ਕੇਵਲ ਅਮਾਵਸ੍ਯਾ ਨੂੰ ਅਤੇ ਚੰਦ੍ਰਗ੍ਰਹਣ ਕੇਵਲ ਪੂਰਣਿਮਾ (ਪੂਰਨਮਾਸੀ) ਦੀ ਰਾਤ ਨੂੰ ਹੋਇਆ ਕਰਦਾ ਹੈ. ਗ੍ਰਹਣ ਸਮੇਂ ਸੂਰਜ ਅਤੇ ਚੰਦ੍ਰਮਾ ਨੂੰ ਵਿਪਦਾ ਤੋਂ ਛੁਡਾਉਣ ਲਈ ਹਿੰਦੂ ਦਾਨ ਜਪ ਭੀ ਕਰਦੇ ਹਨ ਅਤੇ ਖਾਣ ਪੀਣ ਤੋਂ ਅਸ਼ੁੱਧਿ ਦੇ ਕਾਰਣ ਪਰਹੇਜ਼ ਕਰਦੇ ਹਨ, ਪਰ ਗੁਰੁਮਤ ਵਿੱਚ ਇਨ੍ਹਾਂ ਭਰਮਾਂ ਦਾ ਨਿਸੇਧ ਹੈ.#"ਹਰਿ ਹਰਿ ਨਾਮ ਮਜਨ ਕਰਿ ਸੂਚੇ,#ਕੋਟਿ ਗ੍ਰਹਣ ਪੁੰਨ ਫਲ ਮੂਚੇ."#(ਗਉ ਮਃ ੫)...
ਸੰ. एकेन्दि्रय ਸੰਗ੍ਯਾ- ਇੱਕ ਇੰਦ੍ਰੀ ਰੱਖਣ ਵਾਲਾ ਜੀਵ, ਜੈਸੇ ਜੋਕ। ੨. ਸਾਂਖ੍ਯ ਮਤ ਅਨੁਸਾਰ ਵੈਰਾਗ ਦਾ ਇੱਕ ਭੇਦ. ਇੰਦ੍ਰੀਆਂ ਨੂੰ ਵਿਸਿਆਂ ਤੋਂ ਵਰਜ ਮਨ ਵਿੱਚ ਲੈ ਕਰਨ ਦਾ ਭਾਵ. "ਏਕੇਂਦ੍ਰਿਯ ਅਰ ਵਸ਼ੀਕਾਰ ਕਹਿ." (ਗੁਪ੍ਰਸੂ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਵਿ- ਐਹੋ ਜੇਹਾ. ਇਸ ਪ੍ਰਕਾਰ ਦਾ. ਐਸੇ ਢੰਗ ਦਾ....
ਤੁ [قابوُ] ਵਿ- ਵਸ਼. ਅਧੀਨ। ੨. ਸੰਗ੍ਯਾ- ਅਧਿਕਾਰ. ਇਖ਼ਤ੍ਯਾਰ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਦੇਖੋ, ਕਦਾ. "ਸਹਸਾ ਕਦੇ ਨ ਜਾਇ." (ਵਾਰ ਮਾਰੂ ੧. ਮਃ ੩)...
ਸੰ. सङ्कलप ਸੰਗ੍ਯਾ- ਮਨ ਦਾ ਫੁਰਨਾ. ਮਨੋਰਥ. ਖਿਆਲ। ੨. ਪ੍ਰਤਿਗ੍ਯਾ. ਪ੍ਰਣ. ਦੇਖੋ, ਕਲਪ....