vālaवाल
ਸੰਗ੍ਯਾ- ਵਾਤ. ਵਾਯੁ. ਪਵਨ। ੨. ਸੰ. ਰੋਮ. ਕੇਸ਼. ਬਾਲ. "ਖੰਨਿਅਹੁ ਤਿਖੀ ਵਾਲਹੁ ਨਿਕੀ, ਏਤੁ ਮਾਰਿਗ ਜਾਣਾ." (ਅਨੰਦੁ) ੩. ਪੂਛ ਦਾ ਰੇਮ। ੪. ਦੁਮ. ਪੂਛ। ੫. ਸੰ. ਬਾਲ. ਬਾਲਕ. ਬੱਚਾ.
संग्या- वात. वायु. पवन। २. सं. रोम. केश. बाल. "खंनिअहु तिखी वालहु निकी, एतु मारिग जाणा." (अनंदु) ३. पूछ दा रेम। ४. दुम. पूछ। ५. सं. बाल. बालक. बॱचा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਾਦਿਤ੍ਰ. ਵਾਜਾ. "ਵਾਤ ਵਜਨਿ ਟੰਮਕ ਭੇਰੀਆ." (ਸ੍ਰੀ ਮਃ ੫. ਪੈਪਾਇ) ੨. ਵਾਰ੍ਤਾ. ਗੱਲ. "ਤ ਵਾਤ ਨ ਪੁਛੈ ਕੇ." (ਜਪੁ) ੩. ਮੁਖ. ਮੂੰਹ. ਦੇਖੋ, ਵਾਤਿ ਅਤੇ ਵਾਤੁ। ੪. ਸੰ. वात्. ਧਾ- ਸੁਖੀ ਹੋਣਾ, ਇਕੱਠਾ ਕਰਨਾ, ਸੇਵਾ ਕਰਨਾ। ੫. ਸੰਗ੍ਯਾ- ਸਪਰਸ਼ ਗੁਣ ਵਾਲਾ ਤਤ੍ਵ. ਵਾਯੁ. ਪੌਣ। ੬. ਸ਼ਰੀਰ ਦਾ ਇੱਕ ਧਾਤੁ। ੭. ਦੇਖੋ, ਬਾਤ। ੮. ਦੇਖੋ, ਵ੍ਯਾੱਤ....
ਸੰ. ਸੰਗ੍ਯਾ- ਜੋ ਚਲਦਾ ਰਹਿੰਦਾ ਹੈ, ਪਵਨ. ਪੌਣ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਾਯੁ ਦੇ ਸੱਤ ਭੇਦ ਕਲਪੇ ਹਨ. ਜਮੀਨ ਉੱਤੇ ਅਤੇ ਜਮੀਨ ਤੋਂ ਬਾਰਾਂ ਯੋਜਨ ਤੀਕ ਅਕਾਸ ਵਿੱਚ ਫੈਲਣ ਵਾਲਾ, ਜਿਸ ਵਿੱਚ ਬਿਜਲੀ ਅਤੇ ਬੱਦਲ ਆਸਰਾ ਲੈਂਦੇ ਹਨ "ਭੂਵਾਯੁ" ਹੈ. ਇਸ ਤੋਂ ਉੱਪਰ ਆਵਹ, ਉਸ ਉੱਪਰ ਪ੍ਰਵਹ, ਉਸ ਤੋਂ ਪਰੇ ਉਦਵਹ, ਇਸੇ ਤਰਾਂ ਸੁਵਹ, ਪਰਿਵਹ ਅਤੇ ਪਰਾਵਹੁ ਹੈ.#ਸ਼ਕੁੰਤਲਾ ਨਾਟਕ ਅੰਗ ੭. ਦੀ ਟਿੱਪਣੀ ਵਿੱਚ ਲਿਖਿਆ ਹੈ ਕਿ ਬੱਦਲ ਬਿਜਲੀ ਨੂੰ ਪ੍ਰੇਰਣ ਵਾਲਾ ਆਵਹ, ਸੂਰਜ ਨੂੰ ਚਲਾਉਣ ਵਾਲਾ ਪ੍ਰਵਹ, ਚੰਦ੍ਰਮਾਂ ਨੂੰ ਘੁਮਾਉਣ ਵਾਲਾ ਸੰਵਹ, ਨਛਤ੍ਰਾਂ (ਤਾਰਿਆਂ) ਨੂੰ ਪ੍ਰੇਰਣ ਵਾਲਾ ਉਦਵਹ, ਸੱਤਗ੍ਰਹਾਂ ਨੂੰ ਘੁਮਾਉਣ ਵਾਲਾ ਸੁਵਹ, ਸੱਤ ਰਿਖੀਆਂ ਅਤੇ ਸੁਰਗ ਨੂੰ ਧਾਰਨ ਕਰਨ ਵਾਲਾ ਵਿਵਹ ਅਤੇ ਪ੍ਰਣ ਨੂੰ ਧਾਰਨ ਕਰਨ ਵਾਲਾ ਪਰਿਵਹ ਵਾਯੁ ਹੈ। ੨. ਸਰੀਰ ਦਾ ਇੱਕ ਧਾਤੁ, ਜੋ ਦਸ ਪ੍ਰਾਣਰੂਪ ਹੋਕੇ ਵਿਆਪਿਆ ਹੋਇਆ ਹੈ. ਦੇਖੋ, ਦਸਪ੍ਰਾਣ....
ਸੰ. ਸੰਗ੍ਯਾ- ਹਵਾ. ਵਾਯੁ. ਜੋ ਪਵਿਤ੍ਰ ਕਰਦੀ ਹੈ. "ਪਵਨ ਬੁਲਾਰੇ ਮਾਇਆ ਦੇਇ." (ਬਿਲਾ ਮਃ ੫) ਦੇਖੋ, ਮਾਰੁਤ। ੨. ਸ੍ਵਾਸ। ੩. ਜਲ. "ਅਗਨਿ ਨ ਦਹੈ, ਪਵਨ ਨਹੀ ਮਗਨੈ." (ਗਉ ਕਬੀਰ) ੪. ਮਿੱਟੀ ਦੇ ਭਾਂਡੇ ਪਕਾਉਣ ਦਾ ਆਵਾ....
ਸੰ. रोमन्. ਸੰਗ੍ਯਾ- ਵਾਲ. ਲੂੰ. ਕੇਸ. "ਰੋਮ ਰੋਮ ਮਹਿ ਬਸਹਿ ਮੁਰਾਰਿ." (ਗਉ ਥਿਤੀ ਕਬੀਰ) ੨. ਦੇਖੋ, ਰੂਮ....
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਸੰਗ੍ਯਾ- ਵਾਯੁ. ਪਵਨ. "ਤਿਸ ਨੋ ਲਗੈ ਨ ਤਾਤੀ ਬਾਲ." (ਬਿਲਾ ਮਃ ੫) ੨. ਬਲਿਹਾਰ. ਕੁਰਬਾਨ. "ਤਿਸ ਕਉ ਹਉ ਬਲਿ ਬਲਿ ਬਾਲ." (ਨਟ ਪੜਤਾਲ ਮਃ ੪) ੩. ਬਾਲੀ. ਸੁਗ੍ਰੀਵ ਦਾ ਭਾਈ ਵਾਨਰ ਰਾਜ. "ਕੁਪਕੈ ਜਿਨ ਬਾਲ ਮਰ੍ਯੋ ਛਿਨ ਮੈ." (ਕ੍ਰਿਸਨਾਵ) ੪. ਬਾਲਿਕਾ. ਲੜਕੀ. "ਰੋਇ ਉਟੀ ਵਹ ਬਾਲ ਜਥੈ." (ਕ੍ਰਿਸ਼ਨਾਵ) ੫. ਬਾਲਕ. ਬੱਚਾ. "ਬਾਲ ਰਹੇਂ ਅਲਬਾਲਿਤ ਜਾਲ." (ਨਾਪ੍ਰ) ੬. ਬਾਲ੍ਯ. ਬਚਪਨ. "ਬਾਲ ਜੁਆਨੀ ਅਰੁ ਬਿਰਧ ਫੁਨਿ." (ਸਃ ਮਃ ੯) ੭. ਵੱਲੀ. ਸਿੱਟਾ. ਬੱਲ। ੮. ਵਿ- ਅਗਯਾਨੀ. ਨਾਦਾਨ. "ਰਿਨਿ ਬਾਂਧੇ ਬਹੁ ਬਿਧਿ ਬਾਲ." (ਪ੍ਰਭਾ ਮਃ ੪) ੯. ਸੰਗ੍ਯਾ- ਬਾਲਾ. ਇਸਤ੍ਰੀ. "ਭਉ ਨ ਵਿਆਪੈ ਬਾਲਕਾ."¹ (ਮਾਰੂ ਸੋਲਹੇ ਮਃ ੫) "ਸ਼ਹਰ ਬਦਖਸ਼ਾਂ ਮੇ ਹੁਤੀ ਏਕ ਮੁਗਲ ਕੀ ਬਾਲ." (ਚਰਿਤ੍ਰ ੧੭) ੧੦. ਰੋਮ. ਕੇਸ਼. ਵਾਲ. "ਗੁਰਪਗ ਚਾਰਹਿ ਹਮ ਬਾਲ." (ਪ੍ਰਭਾ ਮਃ ੪) ੧੧. ਬਾਲਨਾ. ਮਚਾਉਣਾ. ਜਲਾਉਣਾ। ੧੨. ਅ਼. [بال] ਚਿੰਨ੍ਹ। ੧੩. ਮਨ। ੧੪. ਪ੍ਰਸੰਨਤਾ। ੧੫. ਭੁਜਾ. ਬਾਜੂ। ੧੬. ਚੋਟੀ. ਸ਼ਿਖਾ....
ਵਿ- ਛੋਟੀ. ਨੰਨ੍ਹੀ. "ਏਨੀ ਨਿਕੀ ਜੰਘੀਐ." (ਸ. ਫਰੀਦ) ੨. ਬਾਰੀਕ. "ਵਾਲਹੁ ਨਿਕੀ ਪੁਰਸਲਾਤ." (ਸ. ਫਰੀਦ)...
ਦੇਖੋ, ਏਤ. "ਏਤੁ ਮੋਹਿ ਡੂਬਾ ਸੰਸਾਰ." (ਆਸਾ ਮਃ ੧)...
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਦੇਖੋ, ਅਨੰਦ. "ਅਨੰਦੁ ਭਇਆ ਸੁਖੁ ਪਾਇਆ." (ਵਾਰ ਮਾਰੂ ੨. ਮਃ ੫)...
ਸੰਗ੍ਯਾ- ਪ੍ਰਸ਼ਨ. ਸਵਾਲ. ਦੇਖੋ, ਪੁਛਣਾ. "ਨਾਨਕ ਬਖਸੇ ਪੂਛ ਨ ਹੋਇ." (ਆਸਾ ਮਃ ੧) "ਸਾਚੀ ਦਰਗਹਿ ਪੂਛ ਨ ਹੋਇ." (ਬਿਲਾ ਅਃ ਮਃ ੧) ੨. ਪੁੱਛ. ਦੁੰਮ. ਦੇਖੋ, ਪੁੰਛ....
ਫ਼ਾ. [دُم] ਸੰਗ੍ਯਾ- ਪੂਛ. ਪੁੱਛ. ਪੂਛਲ....
ਦੇਖੋ, ਬਚਾ....