ਸੋਰ, ਸੋਰੁ

sora, soruसोर, सोरु


ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ.


फ़ा. [شور] शोर. रौला. डंड. गौगा. "छूटि गइओ जम का सभ सोर." (मला पड़ताल मः ४) २. लूण. नमक। ३. जनून. सौदा. "राजि मालि मनि सोरु." (जपु) राज अते संपदा लई जो दिल विॱच पागलाना खिआल है। ४. सं. सौर सौर. वि- सुरा (शराब) दा. "राचि रहे बनिता बिनोद कुसुम रंग बिख सोर." (बावन) रच रहे हन इसत्री दे आनंद विॱच अते कसुंभी रंग दी शराब दी ज़हिर विॱच। ५. संग्या- टेढी चाल. कुटल गति.