valagana, valaganaवलगण, वलगन
ਸੰਗ੍ਯਾ- ਘੇਰਾ। ੨. ਦੀਵਾਰ ਆਦਿ ਨਾਲ ਘੇਰਿਆ ਹੋਇਆ ਮੰਡਲ ਹ਼ਾਤਾ. ਦੇਖੋ, ਵਲ ਧਾ ਅਤੇ ਵਲਣਾ। ੩. ਸੰ. वल्गन्. ਵਲ੍ਗਨ. ਕੁੱਦਣ ਦੀ ਕ੍ਰਿਯਾ. ਉਛਲਣਾ। ੪. ਘੋੜੇ ਦੀ ਦੁਲਕੀ ਚਾਲ। ੫. ਬਕਬਾਦ.
संग्या- घेरा। २. दीवार आदि नाल घेरिआ होइआ मंडल ह़ाता. देखो, वल धा अते वलणा। ३. सं. वल्गन्. वल्गन. कुॱदण दी क्रिया. उछलणा। ४. घोड़े दी दुलकी चाल। ५. बकबाद.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਾਰੇ ਪਾਸੇ ਦੀ ਸੀਮਾ (ਹੱਦ). ੨. ਦਾਇਰਾ. ਚੱਕਰ. ਮੰਡਲ (Circumference). ੩. ਚੁਫੇਰਿਓਂ ਰੋਕਣ ਦੀ ਕ੍ਰਿਯਾ। ੪. ਕ਼ਬਜਾ. "ਮੂਆ ਕਰਤ ਜਗ ਘੇਰਾ." (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬਜਾ ਕਰਦਾ....
ਫ਼ਾ. [دیوار] ਅਥਵਾ [دیوال] ਸੰਗ੍ਯਾ- ਕੰਧ. ਭੀਤ, ਭਿੱਤਿ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਗੋਲਾਕਾਰ ਘੇਰਾ. ਦਾਯਰਹ (Circle). ੨. ਸੌ ਯੋਜਨ ਦਾ ਦੇਸ਼। ੩. ਉਹ ਇਲਾਕਾ, ਜਿਸ ਵਿੱਚ ਬਾਰਾਂ ਰਾਜੇ ਜੁਦੇ ਜੁਦੇ ਰਾਜ ਕਰਦੇ ਹੋਣ. "ਕੇਤੇ ਮੰਡਲ ਦੇਸ਼." (ਜਪੁ) ੪. ਸੰਸਾਰ. ਜਗਤ. "ਮਰਣ ਲਿਖਾਇ ਮੰਡਲ ਮਹਿ ਆਏ." (ਧਨਾ ਅਃ ਮਃ ੧) "ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ." (ਮਾਲੀ ਮਃ ੫) ੫. ਸਭਾ. ਦੀਵਾਨ. "ਸੰਤਮੰਡਲ ਮਹਿ ਹਰਿ ਮਨਿ ਵਸੈ." (ਭੈਰ ਮਃ ੫) ੬. ਸਮੁਦਾਯ. ਗਰੋਹ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੭. ਫੌਜ ਦਾ ਕੈਂਪ। ੮. ਰਿਗਵੇਦ ਦੇ ਹਿੱਸੇ, ਜੈਸੇ ਰਾਮਾਯਣ ਦੇ ਕਾਂਡ ਅਤੇ ਭਾਗਵਤ ਦੇ ਸਕੰਧ ਹਨ। ੯. ਗ੍ਰੰਥ ਦਾ ਭਾਗ. ਕਾਂਡ. ਪਰਵ। ੧੦. ਯੋਗਮਤ ਅਤੇ ਵੈਦ੍ਯਕ ਅਨੁਸਾਰ ੪੦ ਦਿਨਾਂ ਦਾ ਸਮਾਂ। ੧੧. ਕੁੱਤਾ। ੧੨. ਸੱਪ। ੧੩. ਚਾਲੀ ਯੋਜਨ ਲੰਮਾ ਅਤੇ ਵੀਹ ਯੋਜਨ ਚੌੜਾ ਇਲਾਕਾ। ੧੪. ਗੇਂਦ. ਫਿੰਡ। ੧੫. ਰਥ ਦਾ ਪਹੀਆ। ੧੬. ਭੋਜਨ ਕਰਨ ਵੇਲੇ ਹਿੰਦੂਮਤ ਅਨੁਸਾਰ ਚਾਰੇ ਪਾਸੇ ਕੱਢੀ ਹੋਈ ਲੀਕ (ਕਾਰ)....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ- ਘੇਰਨਾ। ੨. ਲਪੇਟਣਾ. ਸੰ. ਵਲਨ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਸੰਗ੍ਯਾ- ਦੇਖੋ, ਬਕਣਾ. ਵ੍ਰਿਥਾ ਬੋਲਣਾ. ਬਹੁਤ ਬਕਣਾ. ਬਹੁਵਾਦ। ੨. ਝਗੜਾ....