ਬਾਲਾ

bālāबाला


ਸ਼੍ਰੀ ਗੁਰੂ ਨਾਨਕਦੇਵ ਦਾ ਅਨੰਨ ਸਿੱਖ, ਚੰਦ੍ਰਭਾਨੁ ਸੰਧੂ ਜੱਟ ਦਾ ਸੁਪੁਤ੍ਰ ਭਾਈ ਬਾਲਾ, ਜੋ ਤਲਵੰਡੀ (ਨਾਨਕਿਆਨੇ) ਦਾ ਵਸਨੀਕ ਸੀ. ਜਨਮ ਸਾਖੀ ਅਤੇ ਗੁਰੁ ਨਾਨਕਪ੍ਰਕਾਸ਼ ਅਨੁਸਾਰ ਇਹ ਗੁਰੂ ਸਾਹਿਬ ਦੇ ਨਾਲ ਸਾਰੇ ਸਫਰਾਂ ਵਿੱਚ ਰਿਹਾ, ਅਰ ਗੁਰੂ ਅੰਗਦਸਾਹਿਬ ਨੂੰ ਇਸੇ ਨੇ ਹੀ ਗੁਰੂ ਨਾਨਕਦੇਵ ਦੀ ਕਥਾ ਸੁਣਾਈ, ਜਿਸ ਨੂੰ ਭਾਈ ਪੈੜੇ ਨੇ ਲਿਖਿਆ ਹੈ.¹ ਇਸੇ ਪੋਥੀ ਦਾ ਨਾਮ ਭਾਈ ਬਾਲੇ ਵਾਲੀ ਸਾਖੀ ਹੈ, ਜਿਸ ਦਾ ਹੁਣ ਬਿਗੜਿਆ ਹੋਇਆ ਰੂਪ ਅਨੇਕ ਵਾਰ ਛਪਿਆ ਹੈ. ਭਾਈ ਬਾਲੇ ਦੀ ਉਮਰ ਗੁਰੂ ਨਾਨਕਦੇਵ ਤੋਂ ਤਿੰਨ ਵਰ੍ਹੇ ਵਡੀ ਲਿਖੀ ਹੈ, ਇਸ ਹਿਸਾਬ ਸੰਮਤ ੧੫੨੩ ਵਿੱਚ ਭਾਈ ਬਾਲਾ ਜਨਮਿਆ. ਇਸ ਦਾ ਦੇਹਾਂਤ ਸੰਮਤ ੧੬੦੧ ਵਿੱਚ ਖਡੂਰ ਹੋਇਆ. ਗੁਰੂ ਅੰਗਦਦੇਵ ਨੇ ਆਪਣੇ ਹੱਥੀਂ ਸਸਕਾਰ ਕੀਤਾ. ਦੇਖੋ, ਖਡੂਰ। ੨. ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ, ਜੋ ਮਰਵਾਹਾ ਜਾਤਿ ਦਾ ਸੀ. ਇਸ ਨੇ ਅਮ੍ਰਿਤਸਰ ਜੀ ਬਣਨ ਸਮੇਂ ਵਡੀ ਸੇਵਾ ਕੀਤੀ। ੩. ਝਿੰਗਣ ਜਾਤਿ ਦਾ ਬ੍ਰਾਹਮਣ, ਜੋ ਅਰਜਨਦੇਵ ਦਾ ਸਿੱਖ ਹੋਕੇ ਸਿੱਖਮਤ ਦਾ ਪ੍ਰਸਿੱਧ ਪ੍ਰਚਾਰਕ ਹੋਇਆ। ੪. ਭੰਡਾਰੀ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਪਰੋਪਕਾਰੀ ਅਤੇ ਉਪਦੇਸ਼ਕ ਹੋਇਆ। ੫. ਛੱਤ ਦੀ ਚੌਕੋਣ, ਸਿੱਧੀ ਅਤੇ ਲੰਮੀ ਲਕੜੀ। ੬. ਕੰਨਾ ਦਾ ਗਹਿਣਾ. ਤੁੰਗਲ। ੭. ਮੱਲਾਂ ਦਾ ਵਰਜ਼ਿਸ਼ ਕਰਨ ਵੇਲੇ ਦਿੱਤਾ ਗੇੜਾ. ਮੂੰਗਲੀ ਦਾ ਚਕ੍ਰ. "ਬਾਰ ਬਾਰ ਬਹੁ ਬਾਲੇ ਦੈ ਹੈ." (ਗੁਪ੍ਰਸੂ) ੮. ਸੰ. ਬਾਲਾ. ਲੜਕੀ. ਕੰਨ੍ਯਾ. "ਠਾਢੀ ਹੁਤੀ ਬ੍ਰਿਖਭਾਨੁ ਕੀ ਬਾਲਾ." (ਕ੍ਰਿਸਨਾਵ) ੯. ਜਵਾਨ ਇਸਤ੍ਰੀ. "ਥਰਹਰ ਕੰਪੈ ਬਾਲਾ ਜੀਉ." (ਸੂਹੀ ਕਬੀਰ)#ਦੇਸ਼ ਤਜ ਬਨ ਮੇ ਬਨਾਈ ਹੈ ਪਰਨਸਾਲਾ#ਚਾਹਤ ਨ ਕ੍ਯੋਂ ਹੂੰ ਮਨ ਚਾਰੁ ਚਿਤ੍ਰਸ਼ਾਲਾ ਕੋ,#ਦੇਹ ਤੇ ਦੁਸ਼ਾਲਾ ਕਰ ਦੀਨੇ ਦ੍ਰਤ ਦੂਰ, ਦੇਖੋ!#ਰੰਜਿ ਬਿਭੂਤ ਪੂਤ ਓਢੇ ਮ੍ਰਿਗਛਾਲਾ ਕੋ,#ਕਹੈ "ਤੋਖਹਰਿ" ਹੈ ਨ ਭੋਜਨ ਰਸਾਲਾ ਰੁਚਿ#ਸਹਿਤ ਬਿਸਾਲਾ ਹੈ ਕਸਾਲਾ ਘਾਮ ਪਾਲਾ ਕੋ,#ਆਂਗੁਰੀ ਪੈ ਛਾਲਾ ਪਰੇ ਫੇਰ ਫੇਰ ਮਾਲਾ, ਤਊ#ਮਨ ਮਤਵਾਲਾ ਨਾਹਿ ਭੂਲੇ ਮੁਖ ਬਾਲਾ ਕੋ. ੧੦. ਬਾਲ (ਬਾਲਕ) ਦਾ ਬਹੁਵਚਨ. ਬਾਲਾਃ "ਗੁਣੰਤ ਗੁਣੀਆ ਸੁਣੰਤ ਬਾਲਾ." (ਸਹਸ ਮਃ ੫) ਭਾਵ ਵਿਦਿਯਾਰਥੀ ਜਿਗਆਸੂ ੧੧. ਵਿ- ਬਾਲ੍ਯ ਅਵਸ੍‍ਥਾ ਵਾਲਾ. "ਓਹ ਨ ਬਾਲਾ ਬੂਢਾ ਭਾਈ." (ਆਸਾ ਮਃ ੫) ੧੨. ਵਾਨ. ਵਾਲਾ. "ਪਿਰੁ ਰਲੀਆਲਾ ਜੋਬਨੁ ਬਾਲਾ." (ਵਡ ਛੰਤ ਮਃ ੩) ੧੩. ਯੁਵਾ ਜਰਾ ਰਹਿਤ. "ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ." (ਗਉ ਅਃ ਮਃ ੧) ੧੪. ਫ਼ਾ. [بالا] ਸ਼ਿਰੋਮਣਿ. ਪ੍ਰਧਾਨ। ੧੫. ਉੱਚਾ.


श्री गुरू नानकदेव दा अनंन सिॱख, चंद्रभानु संधू जॱट दा सुपुत्र भाई बाला, जो तलवंडी (नानकिआने) दा वसनीक सी. जनम साखी अते गुरु नानकप्रकाश अनुसार इह गुरू साहिब दे नाल सारे सफरां विॱच रिहा, अर गुरू अंगदसाहिब नूं इसे ने ही गुरू नानकदेव दी कथा सुणाई, जिस नूं भाई पैड़े ने लिखिआ है.¹ इसे पोथी दा नाम भाई बाले वाली साखी है, जिस दा हुण बिगड़िआ होइआ रूप अनेक वार छपिआ है. भाई बाले दी उमर गुरू नानकदेव तों तिंन वर्हे वडी लिखी है, इस हिसाब संमत १५२३ विॱच भाई बाला जनमिआ. इस दा देहांत संमत १६०१ विॱच खडूर होइआ. गुरू अंगददेव ने आपणे हॱथीं ससकार कीता. देखो, खडूर। २. श्री गुरू अरजनदेव दा इॱक प्रेमी सिॱख, जो मरवाहा जाति दा सी. इस ने अम्रितसर जी बणन समें वडी सेवा कीती। ३. झिंगण जाति दा ब्राहमण, जो अरजनदेव दा सिॱख होके सिॱखमत दा प्रसिॱध प्रचारक होइआ। ४. भंडारी जाति दा इॱक प्रेमी, जो गुरू अरजनदेव दा सिॱख हो के परोपकारी अते उपदेशक होइआ। ५. छॱत दी चौकोण, सिॱधी अते लंमी लकड़ी। ६. कंना दा गहिणा. तुंगल। ७. मॱलां दा वरज़िश करन वेले दिॱता गेड़ा. मूंगली दा चक्र. "बार बार बहु बाले दै है." (गुप्रसू) ८. सं. बाला. लड़की. कंन्या. "ठाढीहुती ब्रिखभानु की बाला." (क्रिसनाव) ९. जवान इसत्री. "थरहर कंपै बाला जीउ." (सूही कबीर)#देश तज बन मे बनाई है परनसाला#चाहत न क्यों हूं मन चारु चित्रशाला को,#देह ते दुशाला कर दीने द्रत दूर, देखो!#रंजि बिभूत पूत ओढे म्रिगछाला को,#कहै "तोखहरि" है न भोजन रसाला रुचि#सहित बिसाला है कसाला घाम पाला को,#आंगुरी पै छाला परे फेर फेर माला, तऊ#मन मतवाला नाहि भूले मुख बाला को. १०. बाल (बालक) दा बहुवचन. बालाः "गुणंत गुणीआ सुणंत बाला." (सहस मः ५) भाव विदियारथी जिगआसू ११. वि- बाल्य अवस्‍था वाला. "ओह न बाला बूढा भाई." (आसा मः ५) १२. वान. वाला. "पिरु रलीआला जोबनु बाला." (वड छंत मः ३) १३. युवा जरा रहित. "घर ही महि प्रीतमु सदा है बाला." (गउ अः मः १) १४. फ़ा. [بالا] शिरोमणि. प्रधान। १५. उॱचा.