kharēखरे
ਦੇਖੋ, ਖਰਾ, ਖਰਨਾ ਅਤੇ ਖੜਨਾ.
देखो, खरा, खरना अते खड़ना.
ਵਿ- ਅਤਿ. ਬਹੁਤ. ਅਧਿਕ. "ਤੂ ਮੈ ਖਰਾ ਪਿਆਰਾ." (ਧਨਾ ਮਃ ੧) "ਆਏ ਖਰੇ ਕਠਿਨ ਜਮਕੰਕਰ." (ਬਿਹਾ ਛੰਤ ਮਃ ੫) ਵਡੇ ਕਰੜੇ। ੨. ਖਾਲਿਸ ਸ਼ੁੱਧ. ਬਿਨਾ ਮਿਲਾਵਟ. "ਖੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ." (ਗਉ ਅਃ ਮਃ ੧) ੩. ਸੱਚਾ। ੪. ਨਿਸਕਪਟ. ਛਲ ਰਹਿਤ। ੫. ਖਲੋਤਾ. ਖੜਾ. "ਅੰਤ ਕੀ ਬਾਰ ਕੋ ਖਰਾ ਨ ਹੋਸੀ." (ਸੋਰ ਮਃ ੫)...
ਦੇਖੋ, ਖਰਣਾ. "ਕਈ ਜਨਮ ਗਰਭ ਹਿਰਿ ਖਰਿਆ." (ਗਉ ਮਃ ੫) ੨. ਦੇਖੋ, ਖੜਨਾ, "ਜੋ ਦੀਸੈ ਸੋ ਕਾਲਹਿ ਖਰਣਾ" (ਸੂਹੀ ਮਃ ੫) "ਗ੍ਰਸਿ ਮੀਨਾ ਵਸਿਗਤ ਖਰਿਆ." (ਕਾਨ ਮਃ ੪) "ਜੰਜੀਰ ਬਾਂਧਿਕਰਿ ਖਰੇ ਕਬੀਰ." (ਭੈਰ ਅਃ ਕਬੀਰ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ- ਲੈਜਾਣਾ. "ਅਵਗਣ ਖੜਸਨਿ ਬੰਨਿ." (ਸ੍ਰੀ ਮਃ ੧. ਪਹਿਰੇ) ੨. ਖਲੋਣਾ. ਖੜੇ ਹੋਣਾ. "ਘਰਿ ਆਪਨੜੈ ਖੜੀ ਤਕਾਂ." (ਸੂਹੀ ਛੰਤ ਮਃ ੧) ੩. ਚੁਰਾਉਣਾ. ਹਰਣ....