ਬਿਖਿਆ

bikhiāबिखिआ


ਖਾ. ਸੰਗ੍ਯਾ- - ਤਮਾਕੂ. ਤੰਬਾਕੂ. "ਬਿਖਿਆ ਕਿਰਿਆ ਭੱਦਣ ਤ੍ਯਾਗੋ." (ਗੁਵਿ ੧੦) ੨. ਸੰ. ਵਿਸਯ. ਰੂਪ ਰਸ ਗੰਧ ਆਦਿ. "ਬਿਖਿਆ ਬਿਖ ਜਿਉ ਬਿਸਾਰਿ." (ਜੈਜਾ ਮਃ ੯)#"ਬਿਖਿਆ ਮਹਿ ਕਿਨਹੀ ਤ੍ਰਿਪਤਿ ਨ ਪਾਈ." (ਧਨਾ ਮਃ ੫) ੩. ਸੰ. ਵਿਸ. ਜ਼ਹਿਰ. "ਬਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖੁ ਸੁਜਾਣੁ." (ਓਅੰਕਾਰ) ੪. ਸ਼ਰਾਬ. ਮਦਿਰਾ. "ਅੰਮ੍ਰਿਤ ਕਉਰਾ ਬਿਖਿਆ ਮੀਠੀ। ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ਦੁੱਧ ਤੋਂ ਨਫ਼ਰਤ ਅਤੇ ਸ਼ਰਾਬ ਪ੍ਯਾਰੀ। ੫. ਵਿਸਰੂਪ ਮਾਯਾ. "ਜਿਸੁ ਬਿਖਿਆ ਕਉ ਤੁਮ ਅਪੁਨੀ ਕਰਿ ਜਾਨਹੁ, ਸਾ ਛਾਡਿਜਾਹੁ ਸਿਰਿਭਾਰੁ." (ਸਾਰ ਮਃ ੪) ੬. ਠਗ ਵਿਦ੍ਯਾ. "ਲਿਖਿਆ ਸੋ ਪੜੁ ਪੰਡਿਤ! ਅਵਰਾ ਨੌ ਨ ਸਿਖਾਲਿ ਬਿਖਿਆ." (ਆਸਾ ਪਟੀ ਮਃ ੩)


खा. संग्या- - तमाकू. तंबाकू. "बिखिआ किरिआ भॱदण त्यागो." (गुवि १०) २. सं. विसय. रूप रस गंध आदि. "बिखिआ बिख जिउ बिसारि." (जैजा मः ९)#"बिखिआ महि किनही त्रिपति न पाई." (धना मः ५) ३. सं. विस. ज़हिर. "बिखिआ अंम्रित एक है बूझै पुरखु सुजाणु." (ओअंकार) ४. शराब. मदिरा. "अंम्रित कउरा बिखिआ मीठी। साकत की बिधि नैनहु डीठी." (राम मः ५) दुॱध तों नफ़रत अते शराब प्यारी। ५. विसरूप माया. "जिसु बिखिआ कउ तुम अपुनी करि जानहु, सा छाडिजाहु सिरिभारु." (सार मः ४) ६. ठग विद्या. "लिखिआ सो पड़ु पंडित! अवरा नौ न सिखालि बिखिआ." (आसा पटी मः ३)