nimakhēनिमखे
ਨਿਮਿਸਮਾਤ੍ਰ ਮੇਂ. ਅੱਖ ਦੇ ਫੋਰ ਵਿੱਚ. "ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ." (ਨਟ ਮਃ ੪) ਨਿਮਖ ਵਿੱਚ ਬਾਲ (ਦਗਧ ਕਰ) ਦਿੱਤੇ.
निमिसमात्र में. अॱख दे फोर विॱच. "हमरे अवगन बिखिआ बिखै के बहु बार बार निमखे." (नट मः ४) निमख विॱच बाल (दगध कर) दिॱते.
ਸੰ. आङ् ख्. ਧਾ- ਰੁੜ੍ਹਨਾ. ਲਟਕਣਾ. ਲਗੇ ਰਹਿਣਾ। ੨. ਸੰਗ੍ਯਾ- ਅਕ੍ਸ਼ਿ. ਅੱਖ. ਆਂਖ....
ਸੰਗ੍ਯਾ- ਅੱਖ ਦਾ ਸ੍ਫੁਰਣ. ਨਿਮਖ. ਨਿਮੇਸ. ਅੱਖ ਝਪਕਣ ਦਾ ਸਮਾਂ. "ਹਰਨ ਭਰਨ ਜਾਕਾ ਨੇਤ੍ਰਫੋਰ." (ਸੁਖਮਨੀ)...
ਦੇਖੋ, ਅਵਗੁਣ. "ਅਵਗਨ ਕਾਟਿ ਕੀਏ ਪ੍ਰਭ ਅਪੁਨੇ." (ਪ੍ਰਭਾ ਮਃ ੫) ੨. ਸੰ. ਅਵਗਣਨ. ਸੰਗ੍ਯਾ- ਗਿਣਤੀ. ਸ਼ੁਮਾਰ. "ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗਣ ਕਤ ਜਾਹੀ?" (ਗਉ ਕਬੀਰ) ਹੁਣ ਕਿੱਥੇ ਗਿਣੇ ਜਾ ਸਕਦੇ ਹਨ?...
ਖਾ. ਸੰਗ੍ਯਾ- - ਤਮਾਕੂ. ਤੰਬਾਕੂ. "ਬਿਖਿਆ ਕਿਰਿਆ ਭੱਦਣ ਤ੍ਯਾਗੋ." (ਗੁਵਿ ੧੦) ੨. ਸੰ. ਵਿਸਯ. ਰੂਪ ਰਸ ਗੰਧ ਆਦਿ. "ਬਿਖਿਆ ਬਿਖ ਜਿਉ ਬਿਸਾਰਿ." (ਜੈਜਾ ਮਃ ੯)#"ਬਿਖਿਆ ਮਹਿ ਕਿਨਹੀ ਤ੍ਰਿਪਤਿ ਨ ਪਾਈ." (ਧਨਾ ਮਃ ੫) ੩. ਸੰ. ਵਿਸ. ਜ਼ਹਿਰ. "ਬਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖੁ ਸੁਜਾਣੁ." (ਓਅੰਕਾਰ) ੪. ਸ਼ਰਾਬ. ਮਦਿਰਾ. "ਅੰਮ੍ਰਿਤ ਕਉਰਾ ਬਿਖਿਆ ਮੀਠੀ। ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ਦੁੱਧ ਤੋਂ ਨਫ਼ਰਤ ਅਤੇ ਸ਼ਰਾਬ ਪ੍ਯਾਰੀ। ੫. ਵਿਸਰੂਪ ਮਾਯਾ. "ਜਿਸੁ ਬਿਖਿਆ ਕਉ ਤੁਮ ਅਪੁਨੀ ਕਰਿ ਜਾਨਹੁ, ਸਾ ਛਾਡਿਜਾਹੁ ਸਿਰਿਭਾਰੁ." (ਸਾਰ ਮਃ ੪) ੬. ਠਗ ਵਿਦ੍ਯਾ. "ਲਿਖਿਆ ਸੋ ਪੜੁ ਪੰਡਿਤ! ਅਵਰਾ ਨੌ ਨ ਸਿਖਾਲਿ ਬਿਖਿਆ." (ਆਸਾ ਪਟੀ ਮਃ ੩)...
ਸੰ. ਵਿਸਯ. ਸੰਗ੍ਯਾ- ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ." (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ) ੨. ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ." (ਬਿਲਾ ਕਬੀਰ) ੩. ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ." (ਵਿਚਿਤ੍ਰ)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਰੋਹੀ. ਜੰਗਲ. "ਟੀਡੁ ਲਵੈ ਮੰਝਿ ਬਾਰੇ." (ਤੁਖਾ ਬਾਰਹਮਾਹਾ) ਬਿੰਡੇ ਜੰਗਲ ਵਿੱਚ ਬੋਲਦੇ ਹਨ। ੨. ਨਾਨਕਿਆਨੇ ਦੇ ਆਸ ਪਾਸ ਦਾ ਦੇਸ਼. "ਬਾਰ ਦੇਸ਼ ਸਭ ਦੇਸ ਨਰੇਸੂ." (ਨਾਪ੍ਰ) ੩. ਚਿਰ. ਦੇਰੀ. ਢਿੱਲ. "ਚਾਰਿ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ) "ਬਿਨਸਤ ਲਗਤ ਨ ਬਾਰ." (ਸੋਰ ਮਃ ੯) ੪. ਕੁਰਬਾਨੀ. ਨਿਛਾਵਰ. "ਬਾਰਦੀਓ ਗੁਰੁ ਪੈ ਸਰਬੰਸ." (ਗੁਵਿ ੧੦) ੫. ਵਾਲ. ਰੋਮ. "ਤਿਨ ਕੇ ਬਾਰ ਨ ਬਾਂਕਨ ਪਾਏ." (ਵਿਚਿਤ੍ਰ) ਉਨ੍ਹਾਂ ਦੇ ਵਾਲ ਵਿੰਗੇ ਨਾ ਹੋਏ। ੬. ਬਾੜ. ਖੇਤ ਆਦਿ ਦੇ ਚਾਰੇ ਪਾਸੇ ਕੰਡੇਦਾਰ ਝਾੜੀ ਦੀ ਕੀਤੀ ਹੋਈ ਰੋਕ. "ਖੇਤ ਕੌ ਜੌ ਖਾਇ ਬਾਰ." (ਭਾਗੁ ਕ) "ਚਲੇ ਬਾਰਬੇ ਯਾਰ ਕੋ ਜਯੋਂ ਭਭੂਕੇ." ਅੱਗ ਦੇ ਭਭੂਕੇ ਦੀ ਤਰਾਂ ਬਾੜ ਨੂੰ ਬਾਲਣ (ਜਲਾਉਣ) ਲਈ ਚਲੇ। ੭. ਸੰ. ਬਾਲ. ਬਾਲਕ. "ਬਾਰ ਬਿਵਸਥਾ ਤੁਝਹਿ ਪਿਆਰੈ ਦੂਧ." (ਸੁਖਮਨੀ) "ਬਾਰਨ ਭੇਦ ਯੌਂ ਭਾਖ ਸਨਾਏ." (ਕ੍ਰਿਸਨਾਵ) ਬਾਲਕਿਆਂ ਨੇ ਸਾਰੀ ਕਥਾ ਖੋਲ੍ਹਕੇ ਦੱਸੀ। ੮. ਸੰ. ਬਾਲਾ. ਕੰਨ੍ਯਾ. ਇਸਤ੍ਰੀ. ਨਾਰੀ. "ਸੋਉ ਬਾਰ ਸਬੁੱਧਿ ਭਈ ਜਬਹੀ." (ਰਾਮਾਵ) ਉਹ ਕੰਨ੍ਯਾ ਜਦ ਬੋਧ ਸਹਿਤ ਹੋਈ. ਭਾਵ- ਬਾਲਿਗ਼ ਹੋਈ. "ਸੁਰੀ ਆਸੁਰੀ ਬਾਰ." (ਚਰਿਤ੍ਰ ੨੬੪) ਦੇਵ ਦੈਤਾਂ ਦੀਆਂ ਇਸਤ੍ਰੀਆਂ। ੯. ਸੰ. ਵਾਰ. ਸਮਾਂ. ਵ੍ਹ੍ਹੇਲਾ. "ਬਾਰ ਅੰਤ ਕੀ ਹੋਇ ਸਹਾਇ." (ਬਸੰ ਮਃ ੯) ੧੦. ਦ੍ਵਾਰ. ਦਰਵਾਜ਼ਾ. "ਖਰੇ ਬਾਰ ਪੈ ਦੀਨ ਗੁਹਾਰ." (ਨਾਪ੍ਰ) ੧੧. ਦਫ਼ਅ਼. ਮਰਤਬਾ. "ਜਾਰੈ ਦੂਜੀ ਬਾਰ." (ਸ. ਕਬੀਰ) ੧੨. ਸੰ. ਵਾਰਿ ਅਤੇ (वार. ). ਜਲ. "ਬਾਰਬਾਰ ਬਰ ਬਾਰ ਕੋ ਬਾਰਦ ਬਰਸਤ ਬ੍ਰਿੰਦ." (ਗੁਪ੍ਰਸੂ) "ਬਹੁ ਬਾਰ ਨਿਹਾਰਕੈ ਬਾਰ ਤਬੈ ਬਿਨ ਬਾਰ ਨਬਾਬ ਕੋ ਮੈ ਸੁਧ ਦੀਨੀ." (ਨਾਪ੍ਰ) ਬਹੁਤ ਵਾਰ ਵੇਈਂ ਨਦੀ ਦਾ ਜਲ ਦੇਖਕੇ, ਬਿਨਾ ਢਿੱਲ ਨਵਾਬ ਦੌਲਤਖਾਂ ਨੂੰ ਗੁਰੂ ਨਾਨਕਦੇਵ ਦੇ ਗ਼ਾਯਬ ਹੋਣ ਦੀ ਮੈ ਖ਼ਬਰ ਦਿੱਤੀ। ੧੩. ਬਾਲਣਾ. ਮਚਾਉਣਾ. ਜ੍ਵਲਨ ਕਰਨਾ. "ਦੀਪਕ ਸਤਿਗੁਰੁ ਸਬਦ ਕਰ ਰਿਦੈ ਸਦਨ ਮਹਿ ਬਾਰ." (ਨਾਪ੍ਰ) "ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ." (ਨਟ ਮਃ ੪) ਪਲ ਵਿੱਚ ਸਾੜ ਦਿੱਤੇ। ੧੪. ਪ੍ਰਹਾਰ. ਆਘਾਤ. "ਕਰਵਾਰ ਉਭਾਰਤ ਬਾਰ ਕਰ੍ਯੋ." (ਗੁਪ੍ਰਸੂ) ੧੫. ਵਾਰਨਾ. ਵਰਜਨ. ਹਟਾਉਣਾ. "ਬਾਰ ਬਾਰ ਬਾਰੀ ਬਰਿਆਈ." (ਨਾਪ੍ਰ) ਬਾੜ ਹਟਾਕੇ ਭੈਂਸਾਂ (ਮੱਝਾਂ) ਵਾੜ ਦਿੱਤੀਆਂ ਮੱਲੋਜੋਰੀ। ੧੬. ਪੁਨਹ. ਫਿਰ. "ਬਾਰ ਬਾਰ ਹਰਿ ਕੇ ਗੁਨ ਗਾਵਉ." (ਗਉ ਬਾਰ ੭. ਕਬੀਰ) ਇਸ ਥਾਂ ਬਾਰ ਪਦ ਦੇ ਅਰਥ ਹਨ ਹਰੇਕ ਵਾਰ ਵਿੱਚ ਬਾਰੰਬਾਰ। ੧੭. ਸੰ. ਵਾਰ ਦਿਨ. ਸੋਮ, ਮੰਗਲ ਆਦਿ ਦਿਨ. ਦੇਖੋ, ਬਾਰ ੧੬. ਦਾ ਉਦਾਹਰਣ। ੧੮. ਆਸ਼੍ਰਯ. ਅਸਥਾਨ। ੧੯. ਫ਼ਾ. [بار] ਬੋਝ. ਭਾਰ। ੨੦. ਫਲ। ੨੧. ਦਰਬਾਰ ਸਭਾ। ੨੨ ਪ੍ਰਵੇਸ਼. ਦਖਲ। ੨੩ ਅਰਜੀ. ਅਰਦਾਸ। ੨੪ ਫਸੀਲ. ਗ੍ਰਾਮ ਆਦਿ ਦਾ ਵਲਗਣ। ੨੫ ਭੋਜਨ। ੨੬ ਕਰਤਾਰ. ਖੁਦਾ। ੨੭ ਸ਼ੋਕ. ਰੰਜ। ੨੮ ਮੂਲ ਕਾਰਣ. "ਬਾਰੰਬਾਰ ਬਾਰ ਪ੍ਰਭੂ ਜਪੀਐ." (ਸੁਖਮਨੀ) ੨੯ ਸਿੰਧੀ. ਖਲਹਾਨ ਵਿੱਚ ਅੰਨ ਦਾ ਢੇਰ। ੩੦ ਦਰਿਆ ਦਾ ਡੂੰਘਾ ਥਾਂ। ੩੧ ਇਹ ਸ਼ਬਦ ਦੇ ਅੰਤ ਲੱਗਕੇ ਵਰਸਾਉਣ ਵਾਲਾ ਅਰਥ ਦਿੰਦਾ ਹੈ, ਜੈਸੇ- ਗੌਹਰਬਾਰ (ਮੋਤੀ ਬਰਸਾਉਣ ਵਾਲਾ)#ਬਾਜਤ ਬਧਾਈ ਆਜ ਕਾਲੂ ਬੇਦੀ ਬਰ ਘਰ,#ਤਾਂਕੀ ਧੁਨਿ ਧਮਕ ਧਸੀ ਹੈ ਪਰੁ ਬਾਰ ਬਾਰ,#ਦੇਨ ਕੋ ਬਧਾਈ ਧਾਈ ਧਾਈ ਸੁ ਲੁਗਾਈ ਆਵੈਂ#ਮਾਈ ਔਰ ਧਾਈ ਧਾਈ ਹਰਖ ਸੋਂ ਬਾਰ ਬਾਰ,#ਬਿਗਸ ਬਿਗਸ ਬੇਦੀਬੰਸ ਬਾਰੇ ਬਾਰੇ ਬੂਢੇ,#ਬਖਸੀਸੈਂ ਬਖਸੈਂ ਬਤੀਸਰਨ ਬਾਰ ਬਾਰ,#ਬਿਪ੍ਰਨ ਪੈ ਬਸੁ ਬਹੁ ਬਰਸੇ ਸੁ ਬੇਦਿ ਬਰ,#ਬੰਦਿਨ ਪੈ ਬਸਨਾਦਿ ਬਾਲਕ ਪੈ ਬਾਰ ਬਾਰ.#(ਰਤਨਹਰੀ)#ਯਾਰ ਧਨ ਤਨ ਮਨ ਗੋਬਿੰਦ ਮ੍ਰਿਗਿੰਦ ਪਾਂਹਿ,#ਬੈਰਿਨ ਕੋ ਬਾਰ ਬਾਰਿ ਹਿੰਦਨ ਕੀ ਬਾਰ ਕੀ,#ਬਾਰ ਥੀ ਉਮਰ ਬਾਰ ਬੈਰਿਨ ਕੇ ਪਠ੍ਯੋ ਬਾਪ,#ਬਾਰ ਦੀਨੋ ਸੀਸ ਹਿਤ ਦੇਸ਼ ਸਮ ਬਾਰ ਕੀ,#ਬਾਰ ਬਾਰ ਚਾਰ ਨਾਉ ਕੌਮ ਕੀ ਉਬਾਰ ਲੀਨੀ,#ਬੂਡਤੀ ਥੀ ਬਾਰ ਨਾ ਲਗਾਈ ਬਾਰ ਬਾਰ ਕੀ,#ਬਾਰ ਤੋਂ ਅਨੇਕ ਬਾਰ ਚੂਕਤ ਅਚੂਕ ਪਿਤਾ!#ਹੂਜੀਓ ਕ੍ਰਿਪਾਲ ਮੇਰੀ ਬਾਰ ਕੇਹੀ ਬਾਰ ਕੀ?#(ਮੁਨਸ਼ਾ ਸਿੰਘ)...
ਨਿਮਿਸਮਾਤ੍ਰ ਮੇਂ. ਅੱਖ ਦੇ ਫੋਰ ਵਿੱਚ. "ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ." (ਨਟ ਮਃ ੪) ਨਿਮਖ ਵਿੱਚ ਬਾਲ (ਦਗਧ ਕਰ) ਦਿੱਤੇ....
ਸੰ. ਨਿਮਿਸ. ਸੰਗ੍ਯਾ- ਉਤਨਾ ਵੇਲਾ. ਜੋ ਅੱਖ ਦੀ ਪਲਕ ਡੇਗਣ (ਝਮਕਣ) ਵਿੱਚ ਲਗਦਾ ਹੈ. ਨਿਮੇਸ "ਨਿਮਖ ਨ ਬਿਸਰਉ ਮਨ ਤੇ ਹਰਿ ਹਰਿ." (ਗੂਜ ਮਃ ਪ) ੨. ਨਿਮਖ ਸ਼ਬਦ ਜ਼ਰਾ (ਜ਼ਰ੍ਰਾ) ਵਾਸਤੇ ਭੀ ਆਇਆ ਹੈ. "ਨਿਮਖ ਨਿਮਖ ਕਰਿ ਸਰੀਰ ਕਟਾਵੈ." (ਸੁਖਮਨੀ)...
ਸੰਗ੍ਯਾ- ਵਾਯੁ. ਪਵਨ. "ਤਿਸ ਨੋ ਲਗੈ ਨ ਤਾਤੀ ਬਾਲ." (ਬਿਲਾ ਮਃ ੫) ੨. ਬਲਿਹਾਰ. ਕੁਰਬਾਨ. "ਤਿਸ ਕਉ ਹਉ ਬਲਿ ਬਲਿ ਬਾਲ." (ਨਟ ਪੜਤਾਲ ਮਃ ੪) ੩. ਬਾਲੀ. ਸੁਗ੍ਰੀਵ ਦਾ ਭਾਈ ਵਾਨਰ ਰਾਜ. "ਕੁਪਕੈ ਜਿਨ ਬਾਲ ਮਰ੍ਯੋ ਛਿਨ ਮੈ." (ਕ੍ਰਿਸਨਾਵ) ੪. ਬਾਲਿਕਾ. ਲੜਕੀ. "ਰੋਇ ਉਟੀ ਵਹ ਬਾਲ ਜਥੈ." (ਕ੍ਰਿਸ਼ਨਾਵ) ੫. ਬਾਲਕ. ਬੱਚਾ. "ਬਾਲ ਰਹੇਂ ਅਲਬਾਲਿਤ ਜਾਲ." (ਨਾਪ੍ਰ) ੬. ਬਾਲ੍ਯ. ਬਚਪਨ. "ਬਾਲ ਜੁਆਨੀ ਅਰੁ ਬਿਰਧ ਫੁਨਿ." (ਸਃ ਮਃ ੯) ੭. ਵੱਲੀ. ਸਿੱਟਾ. ਬੱਲ। ੮. ਵਿ- ਅਗਯਾਨੀ. ਨਾਦਾਨ. "ਰਿਨਿ ਬਾਂਧੇ ਬਹੁ ਬਿਧਿ ਬਾਲ." (ਪ੍ਰਭਾ ਮਃ ੪) ੯. ਸੰਗ੍ਯਾ- ਬਾਲਾ. ਇਸਤ੍ਰੀ. "ਭਉ ਨ ਵਿਆਪੈ ਬਾਲਕਾ."¹ (ਮਾਰੂ ਸੋਲਹੇ ਮਃ ੫) "ਸ਼ਹਰ ਬਦਖਸ਼ਾਂ ਮੇ ਹੁਤੀ ਏਕ ਮੁਗਲ ਕੀ ਬਾਲ." (ਚਰਿਤ੍ਰ ੧੭) ੧੦. ਰੋਮ. ਕੇਸ਼. ਵਾਲ. "ਗੁਰਪਗ ਚਾਰਹਿ ਹਮ ਬਾਲ." (ਪ੍ਰਭਾ ਮਃ ੪) ੧੧. ਬਾਲਨਾ. ਮਚਾਉਣਾ. ਜਲਾਉਣਾ। ੧੨. ਅ਼. [بال] ਚਿੰਨ੍ਹ। ੧੩. ਮਨ। ੧੪. ਪ੍ਰਸੰਨਤਾ। ੧੫. ਭੁਜਾ. ਬਾਜੂ। ੧੬. ਚੋਟੀ. ਸ਼ਿਖਾ....
ਸੰ. दग्ध. ਵਿ- ਜਲਿਆ ਹੋਇਆ. ਜਲਾਇਆ ਹੋਇਆ. "ਕਲਮਲ ਦਗਧ ਹੋਹਿ ਖਿਨ ਅੰਤਰਿ." (ਸਾਰ ਮਃ ੫)...