khalahāna, khalahānuखलहान, खलहानु
ਦੇਖੋ, ਖਲ ੨. ਫ਼ਾ ਖ਼ਿਰਮਨ. "ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ." (ਭੈਰ ਮਃ ੫) ਦੇਖੋ, ਖਲਿਹਾਨ.
देखो, खल २. फ़ा ख़िरमन. "बिनु कण खलहानु जैसे गाहन पाइआ." (भैर मः ५) देखो, खलिहान.
ਫ਼ਾ. [خِرمن] ਸੰਗ੍ਯਾ- ਅਨਾਜ ਦਾ ਪਿੜ। ੨. ਅੰਨ ਦਾ ਢੇਰ....
ਵ੍ਯ- ਬਿਨਾ. ਰਹਿਤ. ਬਗੈਰ. "ਬਿਨੁ ਨਾਵੈ ਪੈਨਣੁ ਖਾਣੁ ਸਭਿ ਬਾਦਿ ਹੈ." (ਮਃ ੩. ਵਾਰ ਸੋਰ)...
ਦੇਖੋ, ਖਲ ੨. ਫ਼ਾ ਖ਼ਿਰਮਨ. "ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ." (ਭੈਰ ਮਃ ੫) ਦੇਖੋ, ਖਲਿਹਾਨ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਦੇਖੋ, ਗਾਹਣ ਅਤੇ ਗਾਹਣਾ. "ਬਿਨੁ ਕਣ ਖਲਹਾਨੁ ਕੈਸੇ ਗਾਹਨ ਪਾਇਆ?" (ਡੈਰ ਮਃ ੫) "ਬਿਖੈਦਲ ਸੰਤਨ ਤੁਮਰੈ ਗਾਹਿਓ." (ਕਾਨ ਮਃ ੫) ਡੂੰਘੀ ਖੋਜ ਨਾਲ ਵਿਚਾਰਨਾ. "ਨਾਨਕ ਗੁਣ ਗਾਹਿ." (ਗਉ ਮਃ ੫) "ਨਾਨਕ ਹਰਿਗੁਨ ਗਾਹਿ." (ਆਸਾ ਮਃ ੫)...
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਦੇਖੋ, ਖਲ ੨.। ੨. ਸੰ. ਖਲਿਨੀ. ਪਿੜਾਂ ਦਾ ਸਮੁਦਾਯ. ਜਿਸ ਥਾਂ ਕਈ ਖਲਸ੍ਥਾਨ (ਪਿੜ) ਇਕੱਠੇ ਹੋਣ।...