ਮੰਗਲ

mangalaमंगल


ਸੰ. ਸੰਗ੍ਯਾ- ਆਨੰਦ. ਖ਼ੁਸ਼ੀ. ਦੇਖੋ, ਮੰਗ ੪. "ਮੰਗਲ ਸੂਖ ਕਲਿਆਣ ਤਿਥਾਈਂ." (ਪ੍ਰਭਾ ਅਃ ਮਃ ੫)#੨. ਉਤਸਵ. "ਮੰਗਲਸਾਜੁ ਭਇਆ ਪ੍ਰਭੁ ਅਪਨਾ ਗਾਇਆ." (ਬਿਲਾ ਛੰਤ ਮਃ ੫)#੩. ਸੌਭਾਗ੍ਯਤਾ. ਖ਼ੁਸ਼ਨਸੀਬੀ। ੪. ਗ੍ਰੰਥ ਦੇ ਮੁੱਢ ਕਰਤਾਰ ਅਤੇ ਇਸ੍ਟਦੇਵਤਾ ਦਾ ਨਿਰਵਿਘਨ ਸਮਾਪਤੀ ਲਈ ਕੀਤਾ ਆਰਾਧਨ. ਦੇਖੋ, ਮੰਗਲਾਚਰਣ।#੫. ਪ੍ਰਿਥਿਵੀ ਦਾ ਪੁਤ੍ਰ ਮੰਗਲ ਗ੍ਰਹ, ਜਿਸ ਦੇ ਨਾਮ ਤੋਂ ਮੰਗਲਵਾਰ ਹੈ. Mars. ਕਵੀਆਂ ਨੇ ਇਸ ਦਾ ਲਾਲ ਰੰਗ ਵਰਣਨ ਕੀਤਾ ਹੈ, ਇਸੇ ਲਈ ਲਾਲ ਤਿਲਕ ਨੂੰ ਮੰਗਲ ਦਾ ਦ੍ਰਿਸ੍ਟਾਂਤ ਦਿੱਤਾ ਹੈ. ਇਸ ਦੇ ਨਾਮ ਭੌਮ, ਮਹੀਸੁਤ, ਲੋਹਿਤਾਂਗ, ਵਕ, ਕੁਜ, ਅੰਗਾਰਕ ਆਦਿ ਅਨੇਕ ਹਨ.#"ਟੀਕਾ ਸੁ ਚੰਡ ਕੇ ਭਾਲ ਮੇ ਦੀਨੋ. ×××#ਮਾਨਹੁ ਚੰਦ ਕੇ ਮੰਡਲ ਮੇ ਸੁਭ ਮੰਗਲ ਆਨ ਪ੍ਰਵੇਸਹਿ ਕੀਨੋ." (ਚੰਡੀ ੧)#ਦੁਰਗਾ ਦਾ ਮੁਖ ਚੰਦ੍ਰਮਾ ਅਤੇ ਲਾਲ ਟਿੱਕਾ ਮੰਗਲ ਹੈ.#ਬ੍ਰਹਮ੍‍ਵੈਵਰਤਪੁਰਾਣ ਵਿੱਚ ਲਿਖਿਆ ਹੈ ਕਿ ਵਿਸਨੁ ਦੇ ਵੀਰਯ ਤੋਂ ਮੰਗਲ ਪ੍ਰਿਥਿਵੀ ਦਾ ਪੁਤ੍ਰ ਹੈ. ਪਦਮਪੁਰਾਣ ਵਿਸਨੁ ਦੇ ਪਸੀਨੇ ਤੋਂ ਉਤਪੱਤੀ ਦੱਸਦਾ ਹੈ. ਮਤਸ੍ਯਪੁਰਾਣ ਦੇ ਲੇਖ ਅਨੁਸਾਰ ਵੀਰਭਦ੍ਰ ਹੀ ਮੰਗਲ ਨਾਮ ਤੋਂ ਪ੍ਰਸਿੱਧ ਹੋਇਆ. ਵਾਮਨਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵਜੀ ਦੇ ਮੂੰਹ ਵਿੱਚੋਂ ਡਿਗੇ ਥੁੱਕ ਦੇ ਕਣਕੇ ਤੋਂ ਮੰਗਲ ਜੰਮਿਆ।#੬. ਮੰਗਲਵਾਰ. "ਮੰਗਲ ਮਾਇਆ ਮੋਹੁ ਉਪਾਇਆ." (ਬਿਲਾ ਮਃ ੩. ਵਾਰ ੭)#੭. ਖ਼ੁਸ਼ੀ ਦਾ ਗੀਤ. "ਮੰਗਲ ਗਾਵਹੁ ਨਾਰੇ." (ਸੂਹੀ ਛੰਤ ਮਃ ੧)#੮. ਗੋਰਖਨਾਥ ਦਾ ਚੇਲਾ ਇੱਕ ਸਿੱਧ, ਜੋ ਗੁਰੂ ਨਾਨਕਦੇਵ ਵਿੱਚ ਸ਼੍ਰੱਧਾ ਰਖਦਾ ਸੀ- "ਮੰਗਲ ਬੋਲਤ, ਹੇ ਗੁਰ ਗੋਰਖ! ਪੂਰਨ ਸੋ ਜੁਗਿਯਾ ਸਬ ਲਾਯਕ." (ਨਾਪ੍ਰ)#੯. ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ. ਢਿੱਲੀ ਮੰਗਲ ਗੁਰੁ ਢਿਗ ਆਏ। ਬੰਦਨ ਕਰ ਸੁਭ ਦਰਸਨ ਪਾਏ." (ਗੁਪ੍ਰਸੂ)#੧੦. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੇ ਦਰਬਾਰ ਭਾਸਾ ਦੀ ਉੱਤਮ ਕਵਿਤਾ ਕਰਦਾ ਸੀ. ਇਸ ਨੇ ਮਹਾਭਾਰਤ ਦੇ ਸ਼ਲ੍ਯ ਪਰਵ ਦਾ ਮਨੋਹਰ ਅਨੁਵਾਦ (ਉਲਥਾ) ਕੀਤਾ ਹੈ. ਯਥਾ-#ਗੁਰੂ ਗੋਬਿਁਦ ਮਨ ਹਰਖ ਹਨਐ ਮੰਗਲ ਲਿਯੋ ਬੁਲਾਇ,#ਸ਼ਲ੍ਯ ਪਰਬ ਆਗ੍ਯਾ ਕਰੀ ਲੀਜੈ ਤੁਰਤ ਬਨਾਇ.#ਸੰਬਤ ਸਤ੍ਰਹਸੈ ਬਰਖ ਤ੍ਰੇਪਨ¹ ਬੀਤਨਹਾਰ,#ਮਾਧਵ ਰਿਤੁ ਤਿਥਿ ਤ੍ਰੌਦਸੀ ਤਾਂ ਦਿਨ ਮੰਗਲਵਾਰ.#ਸ਼ਲ੍ਯ ਪਰਬ ਭਾਸਾ ਭਯੋ ਗੁਰੂ ਗੋਬਿਁਦ ਕੇ ਰਾਜ,#ਅਰਬ ਖਰਬ ਬਹੁ ਦਰਬ ਦੈ ਕਰਿ ਕਵਿਜਨ ਕੋ ਕਾਜ.#ਜੌਲੌ ਧਰਨਿ ਅਕਾਸ ਗਿਰਿ ਚੰਦ ਸੂਰ ਸੁਰ ਇੰਦ,#ਤੌਲੌ ਚਿਰਜੀਵੈ ਜਗਤ ਸਾਹਿਬ ਗੁਰੁ ਗੋਬਿੰਦ.#ਕ਼ਬਿੱਤ#ਆਨਁਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ#ਸੁਣ ਸੁਣ ਸੁਧ ਭੁਲਦੀਏ ਨਰਨਾਹ ਦੀ,#ਭੌ ਭਿਆ ਭਭੀਖਣੇ ਨੂੰ ਲੰਕਾਗੜ ਵੱਸਣੇ ਦਾ#ਫੇਰ ਅਸਵਾਰੀ ਆਂਵਦੀਏ ਮਹਾਬਾਹ² ਦੀ,#ਬਲ ਛੱਡ ਬਲਿ ਜਾਇ ਛਪਿਆ ਪਤਾਲ ਵਿੱਚ#ਫਤੇ ਦੀ ਨਿਸ਼ਾਨੀ ਜੈਂਦੇ ਦ੍ਵਾਰ ਦਰਗਾਹ ਦੀ,#ਸਵਣੇ ਨਾ ਦੇਂਦੀ ਸੁਖ ਦੁੱਜਨਾਂ ਨੂੰ ਰਾਤ ਦਿਨ#ਨੌਬਤ ਗੋਬਿੰਦਸਿੰਘ ਗੁਰੂ ਪਾਤਸ਼ਾਹ ਦੀ.³#੧੧ ਡਿੰਗ- ਅਗਨਿ. ਅੱਗ.


सं. संग्या- आनंद. ख़ुशी. देखो, मंग ४. "मंगल सूख कलिआण तिथाईं." (प्रभा अः मः ५)#२. उतसव. "मंगलसाजु भइआ प्रभु अपना गाइआ." (बिला छंत मः ५)#३. सौभाग्यता. ख़ुशनसीबी। ४. ग्रंथ दे मुॱढ करतार अते इस्टदेवता दा निरविघन समापती लई कीता आराधन. देखो, मंगलाचरण।#५. प्रिथिवी दा पुत्र मंगल ग्रह, जिस दे नाम तों मंगलवार है. Mars. कवीआं ने इस दा लाल रंग वरणन कीता है, इसे लई लाल तिलक नूं मंगल दा द्रिस्टांत दिॱता है. इस दे नाम भौम, महीसुत, लोहितांग, वक, कुज, अंगारक आदि अनेक हन.#"टीका सु चंड के भाल मे दीनो. ×××#मानहु चंद के मंडल मे सुभ मंगल आन प्रवेसहि कीनो." (चंडी १)#दुरगा दा मुख चंद्रमा अते लाल टिॱका मंगल है.#ब्रहम्‍वैवरतपुराण विॱच लिखिआ है कि विसनु दे वीरय तों मंगल प्रिथिवी दा पुत्र है. पदमपुराण विसनु दे पसीने तों उतपॱती दॱसदा है. मतस्यपुराण दे लेख अनुसार वीरभद्र ही मंगल नाम तों प्रसिॱध होइआ. वामनपुराण विॱच लिखिआ है कि शिवजी दे मूंह विॱचों डिगे थुॱक दे कणके तों मंगल जंमिआ।#६. मंगलवार. "मंगल माइआ मोहु उपाइआ." (बिला मः ३. वार ७)#७. ख़ुशी दा गीत. "मंगलगावहु नारे." (सूही छंत मः १)#८. गोरखनाथ दा चेला इॱक सिॱध, जो गुरू नानकदेव विॱच श्रॱधा रखदा सी- "मंगल बोलत, हे गुर गोरख! पूरन सो जुगिया सब लायक." (नाप्र)#९. गुरू अरजनदेव दा इॱक परोपकारी सिॱख. ढिॱली मंगल गुरु ढिग आए। बंदन कर सुभ दरसन पाए." (गुप्रसू)#१०. श्री गुरू गोबिंदसिंघ साहिब दे दरबार भासा दी उॱतम कविता करदा सी. इस ने महाभारत दे शल्य परव दा मनोहर अनुवाद (उलथा) कीता है. यथा-#गुरू गोबिँद मन हरख हनऐ मंगल लियो बुलाइ,#शल्य परब आग्या करी लीजै तुरत बनाइ.#संबत सत्रहसै बरख त्रेपन¹ बीतनहार,#माधव रितु तिथि त्रौदसी तां दिन मंगलवार.#शल्य परब भासा भयो गुरू गोबिँद के राज,#अरब खरब बहु दरब दै करि कविजन को काज.#जौलौ धरनि अकास गिरि चंद सूर सुर इंद,#तौलौ चिरजीवै जगत साहिब गुरु गोबिंद.#क़बिॱत#आनँद दा वाजा नित वॱजदा अनंदपुर#सुण सुण सुध भुलदीए नरनाह दी,#भौ भिआ भभीखणे नूं लंकागड़ वॱसणे दा#फेर असवारी आंवदीए महाबाह² दी,#बल छॱड बलि जाइ छपिआ पताल विॱच#फते दी निशानी जैंदे द्वार दरगाह दी,#सवणे ना देंदी सुख दुॱजनां नूं रात दिन#नौबत गोबिंदसिंघ गुरू पातशाह दी.³#११ डिंग- अगनि. अॱग.