ਸੋਮ

somaसोम


ਸੰ. ਸੰਗ੍ਯਾ- ਰਿਗਵੇਦ ਅਨੁਸਾਰ ਇਹ ਇੱਕ ਨਸ਼ੀਲੇ ਰਸ ਦਾ ਨਾਉਂ ਹੈ, ਜੋ ਸੋਮਵੱਲੀ ਵਿੱਚੋਂ ਨਿਚੋੜਕੇ ਅਤੇ ਉਬਾਲਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ. ਇਹ ਭਿੰਨੀ ਭਿੰਨੀ ਖੁਸ਼ਬੂ ਵਾਲਾ ਹੁੰਦਾ ਹੈ ਅਤੇ ਪੁਰੋਹਿਤ ਅਰ ਦੇਵਤੇ ਸਭ ਇਸ ਨੂੰ ਪਸੰਦ ਕਰਦੇ ਹਨ, ਰਿਗਵੇਦ ਵਿੱਚ ਸੋਮਰਸ ਦਾ ਹਾਲ ਵਡੇ ਵਿਸਤਾਰ ਨਾਲ ਲਿਖਿਆ ਹੈ. ਵੈਦਿਕ ਰਿਖੀ ਇਸ ਨੂੰ ਬਲ ਦੇਣ ਵਾਲਾ, ਰੋਗਾਂ ਦੇ ਨਾਸ਼ ਕਰਨ ਵਾਲਾ, ਦੌਲਤ ਦੇਣ ਵਾਲਾ ਅਤੇ ਦੇਵਤਿਆਂ ਦਾ ਗੁਰੂ ਜਾਣਨ ਲਗ ਪਏ ਸਨ. ਦੇਵਤਾ ਹੋਣ ਦੀ ਹਾਲਤ ਵਿੱਚ ਇਹ ਉਹ ਦੇਵਤਾ ਹੈ ਜੋ ਸੋਮਰਸ ਵਿੱਚ ਇਹ ਸਾਰੀਆਂ ਸ਼ਕਤੀਆਂ ਪਾਉਂਦਾ ਹੈ. ਦੇਖੋ, ਸੋਮਵੱਲੀ। ੨. ਪਿੱਛੇ ਜੇਹੇ ਆਕੇ ਚੰਦ੍ਰਮਾ ਦਾ ਨਾਉਂ "ਸੋਮ" ਰੱਖਿਆ ਗਿਆ ਅਰ ਉਸ ਨੂੰ ਸਾਰੀ ਬੂਟੀਆਂ ਦਾ ਦੇਵਤਾ ਥਾਪਿਆ ਗਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਅਤ੍ਰਿ ਰਿਖੀ ਦਾ ਪੁਤ੍ਰ ਅਨੁਸੂਯਾ ਦੇ ਉਦਰ ਵਿੱਚੋਂ ਸੀ, ਪਰ ਇਸ ਗੱਲ ਤੇ ਸਾਰਿਆਂ ਦਾ ਇੱਕ ਮਤ ਨਹੀਂ. ਕਿਤੇ ਧਰਮ ਦਾ ਪੁਤ੍ਰ, ਕਿਤੇ ਅਤ੍ਰਿ ਵੰਸ਼ ਦੇ ਪ੍ਰਭਾਕਰ ਦਾ ਪੁਤ੍ਰ ਮੰਨਿਆ ਹੈ, ਪਰ ਵ੍ਰਿਹਦਾਰਣ੍ਯਕ ਵਿੱਚ ਇਸ ਨੂੰ ਛਤ੍ਰੀ ਕਰਕੇ ਜਾਣਿਆ ਹੈ. ਇਸ ਨੇ ਦਕ੍ਸ਼੍‍ ਦੀਆਂ ੨੭ ਲੜਕੀਆਂ ਨਾਲ ਵਿਆਹ ਕੀਤਾ, ਪਰ ਰੋਹਿਣੀ ਨੂੰ ਇਹ ਇਤਨਾ ਪਿਆਰ ਕਰਨ ਲੱਗਾ ਕਿ ਬਾਕੀ ਦੀਆਂ ਨੇ ਗੁੱਸਾ ਖਾਕੇ ਆਪਣੇ ਪਿਤਾ ਅੱਗੇ ਸ਼ਕਾਇਤ ਕੀਤੀ. ਦਕ੍ਸ਼੍‍ ਨੇ ਸੁਲਹ ਕਰਾਉਣੀ ਚਾਹੀ, ਪਰ ਸੋਮ ਨੇ ਨਾ ਮੰਨਿਆ, ਤਾਂ ਦਕ੍ਸ਼੍‍ ਨੇ ਆਪਣੇ ਜਵਾਈ ਨੂੰ ਸਰਾਪ ਦੇ ਦਿੱਤਾ ਕਿ ਤੇਰੇ ਘਰ ਕੋਈ ਬਾਲਕ ਨਾ ਹੋਵੇ ਅਰ ਤੈਨੂੰ ਖਈ ਰੋਗ ਲੱਗਾ ਰਹੇ. ਇਹ ਸੁਣਕੇ ਇਸ ਦੀਆਂ ਇਸਤ੍ਰੀਆਂ ਨੂੰ ਤਰਸ ਆਇਆ ਅਤੇ ਉਨ੍ਹਾਂ ਨੇ ਪਿਤਾ ਨੂੰ ਆਖਿਆ ਕਿ ਖਿਮਾ ਕਰੋ. ਦਕ੍ਸ਼੍‍ ਆਪਣੇ ਸਰਾਪ ਨੂੰ ਤਾਂ ਨਾ ਮੋੜ ਸਕਿਆ, ਪਰ ਇਹ ਕਹਿ ਦਿੱਤਾ ਕਿ ਇਹ ਹੌਲੇ ਹੌਲੇ ਖੀਣ ਹੋਵੇਗਾ. ਇਸੇ ਲਈ ਚੰਦ੍ਰਮਾ ਵਧਦਾ ਅਤੇ ਘਟਦਾ ਹੈ.#ਇੱਕ ਵਾਰ ਸੋਮ ਨੇ ਰਾਜਸੂਯ ਯੱਗ ਕੀਤਾ ਅਰ ਅਭਿਮਾਨ ਵਿੱਚ ਆਕੇ ਦੇਵਗੁਰੂ ਵ੍ਰਿਹਸਪਤਿ ਦੀ ਇਸਤ੍ਰੀ ਤਾਰਾ ਨੂੰ ਚੁਰਾ ਲਿਆਇਆ ਅਤੇ ਉਸ ਨੂੰ ਉਸ ਦੇ ਪਤਿ ਦੇ ਆਖੇ ਤਾਂ ਕਿਧਰੇ ਰਿਹਾ, ਬ੍ਰਹਮਾ ਦੇ ਆਖੇ ਭੀ ਨਾ ਮੋੜਿਆ. ਇਸ ਗੱਲ ਪੁਰ ਲੜਾਈ ਹੋ ਪਈ ਅਤੇ ਸ਼ੁਕ੍ਰ ਨੇ (ਜਿਸ ਦਾ ਵ੍ਰਿਹਸਪਤਿ ਨਾਲ ਵੈਰ ਸੀ) ਸੋਮ ਦੀ ਮਦਦ ਕੀਤੀ ਅਤੇ ਹੋਰ ਦਾਨਵ ਭੀ ਸੋਮ ਵੱਲ ਹੋਏ ਅਰ ਵ੍ਰਿਹਸਪਤਿ ਵੱਲ ਇੰਦ੍ਰ ਤੇ ਦੇਵਤੇ ਹੋਏ. ਐਸਾ ਘੋਰ ਯੁੱਧ ਮਚਿਆ ਕਿ ਸਾਰੀ ਪ੍ਰਿਥਿਵੀ ਹਿੱਲ ਗਈ. ਸ਼ਿਵ ਨੇ ਆਪਣੇ ਤ੍ਰਿਸੂਲ ਨਾਲ ਸੋਮ ਦੇ ਦੋ ਟੋਟੇ ਕਰ ਦਿੱਤੇ. ਏਸੇ ਲਈ ਇਸ ਨੂੰ "ਭਗਨਾਤਮਾ" ਭੀ ਆਖਦੇ ਹਨ. ਅੰਤ ਵਿੱਚ ਬ੍ਰਹਮਾ ਨੇ ਵਿੱਚ ਪੈਕੇ ਸੁਲਹ ਕਰਵਾਈ ਅਤੇ ਤਾਰਾ ਵ੍ਰਿਹਸਪਤਿ ਨੂੰ ਦਿਵਾਈ. ਚੰਦ੍ਰਮਾ ਦੇ ਵੀਰਯ ਤੋਂ ਤਾਰਾ ਦੇ ਉੱਦਰ ਵਿੱਚੋਂ ਇੱਕ ਬਾਲਕ ਹੋਇਆ, ਜਿਸ ਦਾ ਨਾਉਂ ਬੁਧ ਰੱਖਿਆ ਜਿਸ ਤੋਂ ਚੰਦ੍ਰਵੰਸ਼ ਚੱਲਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਦੇ ਰਥ ਦੇ ਤਿੰਨ ਪਹੀਏ ਹਨ ਅਤੇ ਚੰਬੇਲੀ ਜੇਹੇ ਚਿੱਟੇ ੧੦. ਘੋੜੇ ਇਸ ਨੂੰ ਖਿਚਦੇ ਹਨ, ਜਿਨ੍ਹਾਂ ਵਿੱਚੋਂ ਪੰਜ ਇੱਕ ਪਾਸੇ ਅਤੇ ਪੰਜ ਦੂਜੇ ਪਾਸੇ ਲਗਦੇ ਹਨ। ੩. ਅਮ੍ਰਿਤ। ੪. ਕਪੂਰ। ੫. ਸ੍ਵਰਗ। ੬. ਸ਼ਿਵ। ੭. ਕੁਬੇਰ। ੮. ਯਮ। ੯. ਪਵਨ। ੧੦. ਜਲ। ੧੧. ਯੋਗੀਆਂ ਦੇ ਸੰਕੇਤ ਅਨੁਸਾਰ ਖੱਬਾ ਸੁਰ, ਜਿਸ ਦਾ ਦੇਵਤਾ ਚੰਦ੍ਰਮਾ ਹੈ. "ਸੋਮ ਸਰੁ ਪੋਖਿਲੈ." (ਮਾਰੂ ਮਃ ੧) ਖੱਬੇ ਸ੍ਵਰ ਨਾਲ ਪ੍ਰਾਣਾਂ ਨੂੰ ਪੋਸਣ ਕਰ ਲੈ, ਭਾਵ- ਚੜ੍ਹਾ ਲੈ. ਦੇਖੋ, ਸੂਰਸਰੁ.


सं.संग्या- रिगवेद अनुसार इह इॱक नशीले रस दा नाउं है, जो सोमवॱली विॱचों निचोड़के अते उबालके देवतिआं नूं चड़्हाइआ जांदा है. इह भिंनी भिंनी खुशबू वाला हुंदा है अते पुरोहित अर देवते सभ इस नूं पसंद करदे हन, रिगवेद विॱच सोमरस दा हाल वडे विसतार नाल लिखिआ है. वैदिक रिखी इस नूं बल देण वाला, रोगां दे नाश करन वाला, दौलत देण वाला अते देवतिआं दा गुरू जाणन लग पए सन. देवता होण दी हालत विॱच इह उह देवता है जो सोमरस विॱच इह सारीआं शकतीआं पाउंदा है. देखो, सोमवॱली। २. पिॱछे जेहे आके चंद्रमा दा नाउं "सोम" रॱखिआ गिआ अर उस नूं सारी बूटीआं दा देवता थापिआ गिआ. पुराणां विॱच लिखिआ है कि सोम अत्रि रिखी दा पुत्र अनुसूया दे उदर विॱचों सी, पर इस गॱल ते सारिआं दा इॱक मत नहीं. किते धरम दा पुत्र, किते अत्रि वंश दे प्रभाकर दा पुत्र मंनिआ है, पर व्रिहदारण्यक विॱच इस नूं छत्री करके जाणिआ है. इस ने दक्श्‍ दीआं २७ लड़कीआं नाल विआह कीता, पर रोहिणी नूं इह इतना पिआर करन लॱगा कि बाकी दीआं ने गुॱसा खाके आपणे पिता अॱगे शकाइत कीती. दक्श्‍ ने सुलह कराउणी चाही, पर सोम ने ना मंनिआ, तां दक्श्‍ ने आपणे जवाई नूं सराप दे दिॱता कि तेरे घर कोई बालक ना होवे अर तैनूंखई रोग लॱगा रहे. इह सुणके इस दीआं इसत्रीआं नूं तरस आइआ अते उन्हां ने पिता नूं आखिआ कि खिमा करो. दक्श्‍ आपणे सराप नूं तां ना मोड़ सकिआ, पर इह कहि दिॱता कि इह हौले हौले खीण होवेगा. इसे लई चंद्रमा वधदा अते घटदा है.#इॱक वार सोम ने राजसूय यॱग कीता अर अभिमान विॱच आके देवगुरू व्रिहसपति दी इसत्री तारा नूं चुरा लिआइआ अते उस नूं उस दे पति दे आखे तां किधरे रिहा, ब्रहमा दे आखे भी ना मोड़िआ. इस गॱल पुर लड़ाई हो पई अते शुक्र ने (जिस दा व्रिहसपति नाल वैर सी) सोम दी मदद कीती अते होर दानव भी सोम वॱल होए अर व्रिहसपति वॱल इंद्र ते देवते होए. ऐसा घोर युॱध मचिआ कि सारी प्रिथिवी हिॱल गई. शिव ने आपणे त्रिसूल नाल सोम दे दो टोटे कर दिॱते. एसे लई इस नूं "भगनातमा" भी आखदे हन. अंत विॱच ब्रहमा ने विॱच पैके सुलह करवाई अते तारा व्रिहसपति नूं दिवाई. चंद्रमा दे वीरय तों तारा दे उॱदर विॱचों इॱक बालक होइआ, जिस दा नाउं बुध रॱखिआ जिस तों चंद्रवंश चॱलिआ. पुराणां विॱच लिखिआ है कि सोम दे रथ दे तिंन पहीए हन अते चंबेली जेहे चिॱटे १०. घोड़े इस नूं खिचदे हन, जिन्हां विॱचों पंज इॱक पासे अते पंज दूजे पासे लगदे हन। ३. अम्रित। ४. कपूर। ५. स्वरग। ६. शिव। ७.कुबेर। ८. यम। ९. पवन। १०. जल। ११. योगीआं दे संकेत अनुसार खॱबा सुर, जिस दा देवता चंद्रमा है. "सोम सरु पोखिलै." (मारू मः १) खॱबे स्वर नाल प्राणां नूं पोसण कर लै, भाव- चड़्हा लै. देखो, सूरसरु.