ਗੁਰਦੁਆਰਾ

guradhuārāगुरदुआरा


ਗੁਰੁਦ੍ਵਾਰਾ. ਕ੍ਰਿ. ਵਿ- ਗੁਰੂ ਦਾ ਮਾਰਫਤ. ਗੁਰੂ ਦੇ ਜਿਰੀਏ। ੨. ਸੰਗ੍ਯਾ- ਗੁਰੂ ਦਾ ਘਰ। ੩. ਸਿੱਖਾਂ ਦਾ ਧਰਮ ਮੰਦਿਰ. ਉਹ ਅਸਥਾਨ, ਜਿਸ ਨੂੰ ਦਸ ਸਤਿਗੁਰਾਂ ਵਿੱਚੋਂ ਕਿਸੇ ਨੇ ਧਰਮਪ੍ਰਚਾਰ ਲਈ ਬਣਾਇਆ ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਅਰਜਨ ਦੇਵ ਤਕ ਸਿੱਖਾਂ ਦੇ ਧਰਮਮੰਦਿਰ ਦਾ ਨਾਮ. "ਧਰਮਸਾਲਾ" ਰਿਹਾ ਹੈ. ਸ੍ਰੀ ਗੁਰੂ ਅਰਜਨ ਦੇਵ ਨੇ ਸਭ ਤੋਂ ਪਹਿਲਾਂ ਅਮ੍ਰਿਤਸਰੋਵਰ ਦੇ ਧਰਮਮੰਦਿਰ ਦੀ "ਹਰਿਮੰਦਿਰ" ਸੰਗ੍ਯਾ ਥਾਪੀ ਅਰ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਧਰਮਸਾਲਾ ਦੀ "ਗੁਰਦੁਆਰਾ" ਸੰਗ੍ਯਾ ਹੋਈ ਹੈ.#ਸਿੱਖਾਂ ਦਾ ਗੁਰਦੁਆਰਾ ਵਿਦ੍ਯਾਰਥੀਆਂ ਲਈ ਸਕੂਲ, ਆਤਮਜਿਗ੍ਯਾਸਾ ਵਾਲਿਆਂ ਲਈ ਗ੍ਯਾਨਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗਾ, ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ.#ਸਤਿਗੁਰਾਂ ਦੇ ਵੇਲੇ ਅਤੇ ਬੁਢੇਦਲ ਦੇ ਸਮੇਂ ਗੁਰਦੁਆਰਿਆਂ ਦਾ ਖ਼ਾਸ ਧ੍ਯਾਨ ਰੱਖਿਆ ਜਾਂਦਾ ਸੀ, ਗੁਰਦੁਆਰੀਆ ਉਹ ਹੋਇਆ ਕਰਦਾ ਜੋ ਵਿਦ੍ਵਾਨ ਗੁਰਮਤ ਵਿੱਚ ਪੱਕਾ ਅਤੇ ਉੱਚੇ ਆਚਾਰ ਵਾਲਾ ਹੁੰਦਾ ਜਮਾਨੇ ਦੀ ਗਰਦਿਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿੱਚ ਮੁੱਖ ਗੁਰੁਦਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ, ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ ਤੇ ਭੀ ਹੌਲੀ ਹੌਲੀ ਹੋਇਆ ਅਰ ਕੌਮ ਵਿੱਚੋਂ ਜਿਉਂ ਜਿਉਂ ਗੁਰਮਤ ਦਾ ਪ੍ਰਚਾਰ ਲੋਪ ਹੁੰਦਾ ਗਿਆ, ਤਿਉਂ ਤਿਉਂ ਗੁਰਦੁਆਰਿਆਂ ਦੀ ਮਰਯਾਦਾ ਬਿਗੜਦੀ ਗਈ ਅਰ ਇੱਥੋਂ ਤਕ ਦੁਰਦਸ਼ਾ ਹੋਈ ਕਿ ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਗੁਰਧਾਮ ਰਹਿ ਗਏ.#ਗੁਰਦੁਆਰਿਆਂ ਦੇ ਸੇਵਕਾਂ ਨੇ ਗੁਰਦੁਆਰਿਆਂ ਦੀ ਜਾਯਦਾਦ ਨੂੰ ਆਪਣੀ ਘਰੋਗੀ ਬਣਾਲਿਆ ਅਰ ਪਵਿਤ੍ਰ ਅਸਥਾਨਾਂ ਵਿੱਚ ਉਹ ਅਪਵਿਤ੍ਰ ਕੰਮ ਹੋਣ ਲੱਗੇ, ਜਿਨ੍ਹਾਂ ਦਾ ਜਿਕਰ ਕਰਨਾ ਲੱਜਾ ਦਾ ਕਾਰਣ ਹੈ.#ਸਮੇਂ ਦੇ ਗੇੜ ਨਾਲ ਜਦ ਹਿੰਦੁਸਤਾਨ ਦੇ ਅਨੇਕ ਮਤ ਦੇ ਲੋਕਾਂ ਨੇ ਆਪਣੇ ਸਮਾਜ ਅਤੇ ਜਥੇ ਧਰਮ ਸੁਧਾਰ ਲਈ ਬਣਾਏ, ਤਾਂ ਸਿੱਖਾਂ ਨੂੰ ਭੀ ਹੋਸ਼ ਆਈ ਅਤੇ ਉਨ੍ਹਾਂ ਨੇ ਸਿੰਘਸਭਾਵਾਂ ਅਰ ਖਾਲਸਾਦੀਵਾਨ ਬਣਾਕੇ ਧਰਮ ਅਤੇ ਸਮਾਜ ਦਾ ਸੁਧਾਰ ਕਰਨਾ ਆਰੰਭਿਆ. ਖਾਲਸਾਅਖ਼ਬਾਰ, ਖਾਲਸਾਸਮਾਚਾਰ ਆਦਿਕ ਅਖ਼ਬਾਰ ਅਤੇ ਖਾਲਸਾ ਟ੍ਰੈਕਟ ਸੋਸਾਇਟੀਆਂ ਦ੍ਵਾਰਾ ਉੱਤਮ ਲੇਖ ਨਿਕਲਨ ਲੱਗੇ, ਜਿਸ ਤੋਂ ਕੌਮ ਜਾਗ੍ਰਤ ਅਵਸਥਾ ਵਿੱਚ ਆਈ.#ਇਸ ਵੇਲੇ ਜੋ "ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ" ਦੇਖੀ ਜਾਂਦੀ ਹੈ, ਇਹ ਭੀ ਇਸੇ ਯਤਨ ਦਾ ਫਲ ਹੈ. ਇਸ ਪ੍ਰਸੰਗ ਵਿੱਚ ਪ੍ਰਬੰਧਕ ਕਮੇਟੀ ਦੇ ਬਣਨ ਦਾ ਹਾਲ ਇਸ ਲੇਖ ਵਿੱਚ ਲਿਖਣਾਂ ਭੀ ਯੋਗ੍ਯ ਪ੍ਰਤੀਤ ਹੁੰਦਾ ਹੈ-#ਜਿਉਂ ਜਿਉਂ ਲੋਕਾਂ ਨੂੰ ਗੁਰਮਤ ਦਾ ਗ੍ਯਾਨ ਹੁੰਦਾ ਗਿਆ, ਤਿਉਂ ਤਿਉਂ ਉਨ੍ਹਾਂ ਨੇ ਆਪਣੇ ਧਰਮਮੰਦਿਰਾਂ ਦੀ ਵਿਗੜੀ ਹੋਈ ਹਾਲਤ ਨੂੰ ਵੇਖਕੇ ਸੁਧਾਰ ਕਰਨ ਦਾ ਜਤਨ ਕੀਤਾ, ਪਰ ਕੌਮ ਦੀ ਪ੍ਰਬਲ ਜਥੇਬੰਦੀ ਨਾ ਹੋਣ ਕਰਕੇ ਮਨਭਾਉਂਦਾ ਫਲ ਪ੍ਰਾਪਤ ਨਾ ਹੋਇਆ.#੧੨ ਅਕਤੂਬਰ ਸਨ ੧੯੨੦ ਨੂੰ ਖਾਲਸਾ ਬਰਾਦਰੀ ਸ਼ਹਿਰ ਅਮ੍ਰਿਤਸਰ ਦੇ ਸਾਲਾਨਾਦੀਵਾਨ ਵਿੱਚ ਕੁਝ ਕਹਿਣਮਾਤ੍ਰ ਦੇ ਅਛੂਤ ਅਮ੍ਰਿਤ ਛਕਕੇ ਕੜਾਹਪ੍ਰਸਾਦ ਅਤੇ ਮਾਇਆ ਲੈਕੇ ਸ੍ਰੀ ਹਰਿਮੰਦਿਰ ਸਾਹਿਬ ਭੇਟਾ ਕਰਨ ਗਏ, ਤਾਂ ਉੱਥੇ ਕੁਝ ਢਿੱਲ ਮੱਠ ਦੇ ਪਿੱਛੋਂ ਉਨ੍ਹਾਂ ਦਾ ਅਰਦਾਸਾ ਕੀਤਾ ਗਿਆ, ਪਰ ਜਦ ਉਹ ਪ੍ਰੇਮੀ ਸ੍ਰੀ ਅਕਾਲਤਖਤ ਹਾਜ਼ਿਰ ਹੋਏ ਤਾਂ ਉੱਥੋਂ ਦੇ ਪੁਜਾਰੀ ਸੇਵਾ ਛੱਡਕੇ ਭੱਜ ਗਏ. ਹਾਜ਼ਿਰ ਸੰਗਤ ਨੇ ਫੈਸਲਾ ਕੀਤਾ ਕਿ ਤਖ਼ਤਸਾਹਿਬ ਸੁੰਞਾਂ ਨਹੀਂ ਰਹਿਣਾ ਚਾਹੀਦਾ, ਸੋ ੨੫ ਸਿੰਘਾਂ ਦਾ ਜਥਾ ਸੇਵਾ ਲਈ ਨੀਯਤ ਕੀਤਾ ਗਿਆ ਅਤੇ ਇਸ ਦੀ ਇੱਤਲਾਹ ਸਰਬਰਾਹ ਨੂੰ ਦਿੱਤੀ ਗਈ। ਨੱਠੇ ਹੋਏ ਪੁਜਾਰੀ ਸਰਬਰਾਹ ਅਤੇ ਡਿਪਟੀਕਮਿਸ਼ਨਰ ਦੇ ਕਹਿਣ ਤੇ ਭੀ ਹਾਜਿਰ ਨਾ ਹੋਏ, ਜਿਸ ਪੁਰ ਡਿਪਟੀਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਅਤੇ ਸ੍ਰੀ ਅਕਾਲਤਖਤ ਦੇ ਪ੍ਰਬੰਧ ਲਈ ੯. ਆਦਮੀਆਂ ਦੀ, ਜੋ ਸਾਰੇ ਹੀ ਗੁਰਦੁਆਰਾਸੁਧਾਰ ਲਹਿਰ ਦੇ ਹਾਮੀ ਸਨ, ਆਰਜ਼ੀ ਕਮੇਟੀ ਬਣਾ ਦਿੱਤੀ.#ਸਾਰੇ ਪੰਥ ਨੂੰ ਜਥੇਬੰਦ ਕਰਕੇ ਪੰਥ ਦੀ ਇੱਕ ਪ੍ਰਤੀਨਿਧਿ ਤੇ ਸਾਂਝੀ ਕਮੇਟੀ ਕਾਇਮ ਕਰਨ ਦੀ ਲੋੜ ਨੂੰ ਪ੍ਰਤੀਤ ਕਰਕੇ ਨਵੇਂ ਪ੍ਰਬੰਧਕਾਂ ਨੇ ਸ੍ਰੀ ਅਕਾਲਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਕਿ ਸਾਰਾ ਪੰਥ ਅਜਿਹੀ ਕਮੇਟੀ ਕਾਇਮ ਕਰਨ ਲਈ ੧੫. ਨਵੰਬਰ ਸਨ ੧੯੨੦ ਨੂੰ ਸ੍ਰੀ ਅਕਾਲਤਖ਼ਤ ਸਾਹਿਬ ਇਕਤ੍ਰ ਹੋਵੇ। ੧੫- ੧੬ ਨਵੰਬਰ ਦੀ ਸਾਂਝੀ ਪੰਥਕ ਇਕਤ੍ਰਤਾ ਨੇ ੧੭੫ ਆਦਮੀਆਂ ਦੀ ਇੱਕ ਪ੍ਰਤੀਨਿਧਿ ਕਮੇਟੀ ਚੁਣੀ, ਜਿਸ ਦਾ ਨਾਉਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ. ਇਸ ਦੀ ਪਹਿਲੀ ਇਕਤ੍ਰਤਾ ੧੨. ਦਸੰਬਰ ਸੰਃ ੧੯੨੦ ਨੂੰ ਸ੍ਰੀ ਅਕਾਲਤਖ਼ਤ ਸਾਹਿਬ ਹੋਈ। ਇਸ ਇਕਤ੍ਰਤਾ ਤੇ ਸਾਰੇ ਮੈਂਬਰਾਂ ਦੀ ਸੋਧ ਕਰਕੇ ਅਹੁਦੇਦਾਰ ਚੁਣੇ ਗਏ, ਅਤੇ ਇੱਕ ਸਬਕਮੇਟੀ ਨਿਯਮਾਂ ਦਾ ਖਰੜਾ ਤਿਆਰ ਕਰਨ ਲਈ ਨੀਯਤ ਕੀਤੀ ਗਈ. ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ੩੦ ਅਪ੍ਰੈਲ ੧੯੨੧ ਨੂੰ ਰਜਿਸਟਰ ਕਰਾਈ ਗਈ ਅਤੇ ਨਿਯਮਾਂ ਦੇ ਬਣਨ ਪਿੱਛੋਂ ਇਸ ਦੀ ਨਵੀਂ ਚੋਣ ਜੁਲਾਈ ੧੯੨੧ ਵਿੱਚ ਕੀਤੀ ਗਈ। ਚੁਣੇ ਹੋਏ ਮੈਂਬਰਾਂ ਨੇ ਕੁੱਲ ਗਿਣਤੀ ਦਾ ਪੰਜਵਾਂ ਹਿੱਸਾ ੧੪. ਅਗਸਤ ਨੂੰ ਨਾਮਜ਼ਦ ਕੀਤਾ ਅਤੇ ਮੁਕੰਮਲ ਕਮੇਟੀ ਦੀ ਇਕਤ੍ਰਤਾ ੨੭ ਅਗਸਤ ਸਨ ੧੯੨੧ ਨੂੰ ਹੋਈ.#ਕਮੇਟੀ ਨੇ ਵਡੇ ਉਤਸ਼ਾਹ ਅਤੇ ਧਰਮਭਾਵ ਨਾਲ ਗੁਰਦੁਆਰਿਆਂ ਦੇ ਸੁਧਾਰ ਦਾ ਕੰਮ ਆਰੰਭਿਆ ਅਰ ਇਸ ਵਿੱਚ ਅਨੇਕ ਵਿਘਨ ਪਏ, ਜਿਸ ਤੋਂ ਬੇਹੱਦ ਕੁਰਬਾਨੀ ਕਰਨੀ ਪਈ, ਜਿਸ ਦਾ ਸੰਖੇਪ ਹਾਲ ਇਹ ਹੈ-#੨੫ ਜਨਵਰੀ ੧੯੨੧ ਨੂੰ ਜਦਕਿ ਸ੍ਰੀ ਤਰਨਤਾਰਨਸਾਹਿਬ ਦੇ ਪੁਜਾਰੀਆਂ ਅਤੇ ਸੁਧਾਰਕ ਸਿੰਘਾਂ ਦੇ ਵਿਚਕਾਰ ਸਮਝੌਤੇ ਦੀਆਂ ਸ਼ਰਤਾਂ ਉੱਤੇ ਵਿਚਾਰ ਹੋ ਰਹੀ ਸੀ, ਪੁਜਾਰੀਆਂ ਨੇ ਇੱਕਦਮ ਛਵੀਆਂ ਸੋਟਿਆਂ ਆਦਿ ਨਾਲ ਅਕਾਲੀਆਂ ਨੂੰ ਮਾਰਨਾ ਆਰੰਭ ਦਿੱਤਾ, ਜਿਸ ਨਾਲ ੧੭. ਸਿੰਘ ਜ਼ਖਮੀ ਹੋਏ, ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਸ਼ਹੀਦੀ ਪਾ ਗਏ।#ਸ਼੍ਰੀ ਨਨਕਾਣਾ ਸਾਹਿਬ ਦੇ ਮਹੰਤ ਨਰਾਇਣਦਾਸ ਦੀਆਂ ਕੁਰੀਤੀਆਂ ਵੇਖਕੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜਨਰਲ ਇਕਤ੍ਰਤਾ ਵਿੱਚ ੨੪ ਜਨਵਰੀ ੧੯੨੧ ਨੂੰ ਪਾਸ ਕੀਤਾ ਕਿ ੪, ੫. ਅਤੇ ੬. ਮਾਰਚ ਨੂੰ ਨਨਕਾਣੇ ਸਾਹਿਬ ਵਿੱਚ ਇੱਕ ਭਾਰੀ ਦੀਵਾਨ ਕੀਤਾ ਜਾਵੇ, ਜਿਸ ਵਿੱਚ ਸਾਰਾ ਪੰਥ ਇਕਤ੍ਰ ਹੋ ਕੇ ਮਹੰਤ ਨੂੰ ਕਹੇ ਕਿ ਉਹ ਆਪਣਾ ਸੁਧਾਰ ਕਰੇ. ਇਹ ਖ਼ਬਰ ਸੁਣਕੇ ਮਹੰਤ ਨੇ ਸੁਧਾਰ ਦੀ ਥਾਂ ਜੰਗ ਦਾ ਸਾਮਾਨ ਜਮਾਕਰਨਾ ਆਰੰਭ ਦਿੱਤਾ ਅਤੇ ੨੦. ਫਰਵਰੀ ੧੯੨੧ ਨੂੰ ੧੫੦ ਸਿੰਘਾਂ ਦਾ ਜਥਾ, ਜੋ ਸ੍ਰੀ ਨਨਕਾਣੇ ਸਾਹਿਬ ਸੁਧਾਰ ਦਾ ਭਾਵ ਲੈ ਕੇ ਦਰਸ਼ਨ ਕਰਨ ਗਿਆ ਸੀ, ਵਡੀ ਬੇਰਹਮੀ ਨਾਲ ਕਤਲ ਕਰ ਦਿੱਤਾ. ਇਨ੍ਹਾਂ ਵਿੱਚੋਂ ਕੁਝ ਸਿੰਘ ਗੋਲੀਆਂ, ਛਵੀਆਂ ਅਤੇ ਗੰਡਾਸਿਆਂ ਨਾਲ ਮਾਰੇ ਗਏ, ਕੁਝ ਜਿਉਂਦੇ ਹੀ ਤੇਲ ਪਾਕੇ ਸਾੜੇ ਗਏ. ਇਸ ਭਯੰਕਰ ਘਟਨਾ ਪਿੱਛੋਂ ਗਵਰਨਮੇਂਟ ਨੇ ੨੧. ਫਰਵਰੀ ਦੀ ਸ਼ਾਮ ਨੂੰ ਗੁਰਦੁਆਰਾ ਜਨਮ ਅਸਥਾਨ ਦੀਆਂ ਚਾਬੀਆਂ ਸ਼ਿਰੋਮਣੀ ਕਮੇਟੀ ਨੂੰ ਦੇ ਦਿੱਤੀਆਂ।#ਕੁਝ ਗ਼ਲਤਫ਼ਹਿਮੀ ਦੇ ਕਾਰਣ ੭. ਨਵੰਬਰ ਸਨ ੧੯੨੧ ਨੂੰ ਦਰਬਾਰ ਹਰਿਮੰਦਿਰ ਦੇ ਤੋਸ਼ੇਖ਼ਾਨੇ ਦੀ ਚਾਬੀਆਂ ਡਿਪਟੀਕਮਿਸ਼ਨਰ ਨੇ ਸ਼ਿਰੋਮਣੀ ਕਮੇਟੀ ਤੋਂ ਲੈ ਲਈਆਂ, ਜਿਸ ਤੇ ਬਹੁਤ ਮੁਆਮਲਾ ਵਧਿਆ ਅਤੇ ਬਹੁਤ ਸਿੰਘਾਂ ਨੂੰ ਜੇਲ ਜਾਣਾ ਪਿਆ, ਅੰਤ ਨੂੰ ੧੯. ਜਨਵਰੀ ਸਨ ੧੯੨੨ ਨੂੰ ਚਾਬੀਆਂ ਸਰਦਾਰ ਖੜਕ ਸਿੰਘ ਪ੍ਰਧਾਨ ਕਮੇਟੀ ਦੇ ਸਪੁਰਦ ਕੀਤੀਆਂ ਗਈਆਂ.#੮. ਅਗਸਤ ਸਨ ੧੯੨੨ ਨੂੰ ਲੰਗਰ ਦੀ ਲੱਕੜਾਂ ਬਾਬਤ ਗੁਰਦੁਆਰਾ ਗੁਰੂ ਕੇ ਬਾਗ (ਘੁੱਕੇਵਾਲੀ) ਦਾ ਮੁਆਮਲਾ ਇਤਨਾ ਵਧਿਆ ਕਿ ੧੨. ਅਗਸਤ ਤੋਂ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ ਅਤੇ ਪੁਲਿਸ ਵੱਲੋਂ ਸਖ਼ਤ ਮਾਰਕੁਟਾਈ ਹੋਈ. ਗੁਰਸਿੱਖ ਸਰ ਗੰਗਾਰਾਮ ਨੇ ਇਹ ਝਗੜਾ ੧੭. ਨਵੰਬਰ ਨੂੰ ਵਿੱਚ ਪੈ ਕੇ ਸ਼ਾਂਤ ਕੀਤਾ. ਇਸ ਮੋਰਚੇ ਵਿੱਚ ਗ੍ਰਿਫਤਾਰੀਆਂ ਦੀ ਗਿਣਤੀ ੫੬੦੫ ਤੱਕ ਪੁੱਜ ਗਈ ਸੀ, ਜਿਨ੍ਹਾਂ ਵਿੱਚੋਂ ੩੫ ਸ਼ਿਰੋਮਣੀ ਕਮੇਟੀ ਦੇ ਮੈਂਬਰ ਸਨ.#ਇਸ ਸੁਧਾਰ ਲਹਿਰ ਵਿੱਚ ਇੱਕ ਹੋਰ ਜਰੂਰੀ ਅਤੇ ਉੱਤਮ ਕੰਮ ਹੋਇਆ, ਅਰਥਾਤ ਸ਼੍ਰੀ ਅਮ੍ਰਿਤਸਰ ਜੀ ਦੇ ਸਰੋਵਰ ਦੀ ਕਾਰ ਕੱਢਣ ਦੀ ਸੇਵਾ ਕੀਤੀ ਗਈ. ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਅਮ੍ਰਿਤਸਰ ਪੁੱਜੀਆਂ ਅਤੇ ਪੰਥ ਦੇ ਹਰੇਕ ਫਿਰਕੇ ਅਰ ਦਰਜੇ ਦੇ ਸ਼੍ਰੱਧਾਲੂਆਂ ਨੇ ਵਡੇ ਪ੍ਰੇਮ ਅਤੇ ਉਤਸ਼ਾਹ ਨਾਲ ਸੇਵਾ ਕੀਤੀ. ਕਾਰਸੇਵਾ ੧੭. ਜੂਨ ਸਨ ੧੯੨੩ ਨੂੰ ਆਰੰਭ ਕੀਤੀ ਗਈ. ਇਹ ਨਜ਼ਾਰਾ ਵੇਖਣ ਯੋਗ੍ਯ ਸੀ.#ਗੁਰਦੁਆਰਾ ਸੁਧਾਰ ਲਹਿਰ ਦੀ ਤੇਜ਼ੀ ਅਤੇ ਸਿੱਖਾਂ ਦੇ ਦਿਲੀ ਜਜ਼ਬਾਤ ਨੂੰ ਵੇਖਕੇ ਗਵਰਨਮੈਂਟ ਨੇ ਪ੍ਰਤੀਤ ਕੀਤਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਕੋਈ ਕਾਰਵਾਈ ਹੋਣੀ ਚਾਹੀਦੀ ਹੈ. ਇਸ ਲਈ ੧੬. ਫਰਵਰੀ ਸਨ ੧੯੨੧ ਨੂੰ ਇੱਕ ਪੜਤਾਲੀਆ ਕਮੇਟੀ ਬਣਾਉਣ ਦਾ ਐਲਾਨ ਕੀਤਾ ਅਤੇ ਸ਼ੇਖ ਅਸਗਰਅਲੀ ਦੀ ਪ੍ਰਧਾਨਗੀ ਹੇਠ ਸ਼ਿਰੋਮਣੀ ਕਮੇਟੀ ਦੇ ਪ੍ਰਤਿਨਿਧਾਂ ਅਤੇ ਮਹੰਤਾਂ ਦੀ ਕਾਨਫ੍ਰੈਂਸ ਹੋਣ ਦਾ ਫੈਸਲਾ ਹੋਇਆ, ਪਰ ਇਹ ਸਕੀਮ ਵਿੱਚੇ ਰਹਿ ਗਈ। ੧੪. ਮਾਰਚ ਸਨ ੧੯੨੧ ਨੂੰ ਫੇਰ ਮੀਆਂ ਫ਼ਜ਼ਲਹੁਸੈਨ ਨੇ ਪੰਜਾਬ ਕੌਂਸਲ ਵਿੱਚ ਇੱਕ ਮਤਾ ਪੇਸ਼ ਕੀਤਾ ਕਿ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਨੂੰ ਠੀਕ ਕਰਨ ਲਈ ਇੱਕ ਬਿਲ ਪੇਸ਼ ਹੋਣਾ ਚਾਹੀਦਾ ਹੈ, ਬਿਲ ਦੇ ਬਣਨ ਤਕ ਤਿੰਨ ਮੈਂਬਰਾਂ ਦਾ ਇੱਕ ਗੁਰਦੁਆਰਾ ਕਮਿਸ਼ਨ ਨੀਯਤ ਕਰਨ ਦਾ ਫੈਸਲਾ ਹੋਇਆ, ਪਰ ਗਵਰਨਮੈਂਟ ਨੇ ਗੁਰਦੁਆਰਾ ਕਮਿਸ਼ਨ ਦਾ ਸਵਾਲ ਛੱਡਕੇ ਗੁਰਦੁਆਰਾ ਬਿਲ ੫. ਅਪ੍ਰੈਲ ਨੂੰ ਪੇਸ਼ ਕਰਨ ਦਾ ਫੈਸਲਾ ਕੀਤਾ, ਪਰ ਇਹ ਕਾਰਵਾਈ ਭੀ ਸਫਲ ਨਾ ਹੋਈ. ਅੰਤ ਨੂੰ ਵਡੀ ਬਹਿਸ ਅਤੇ ਕੋਸ਼ਿਸ਼ ਦੇ ਪਿੱਛੋਂ ਗੁਰਦੁਆਰਾ ਕਾਨੂੰਨ ਨੰਃ ੮. ਸਨ ੧੯੨੫ The Sikh Gurdwara Act, 1925. (Punjab) Act. No. VIII of 1925) ਪਾਸ ਹੋਇਆ, ਜਿਸ ਦੀ ਮਨਜੂਰੀ ਗਵਰਨਰ ਜਨਰਲ ਨੇ ੨੮ ਜੁਲਾਈ ੧੯੨੫ ਨੂੰ ਦਿੱਤੀ ਅਰ ਜਿਸ ਉੱਤੇ ੧. ਨਵੰਬਰ ੧੯੨੫ ਤੋਂ ਅਮਲ ਆਰੰਭ ਹੋਇਆ.#ਇਸ ਗੁਰਦੁਆਰਾ ਕਾਨੰੂਨ ਅਨੁਸਾਰ ਗੁਰਦੁਆਰਾ ਸੇਂਟ੍ਰਲਬੋਰਡ Central Board ਦੇ ਚੁਣੇ ਹੋਏ ਮੈਂਬਰਾਂ ਦੀ ਇਕਤ੍ਰਤਾ ੪. ਸਿਤੰਬਰ ੧੯੨੬ ਨੂੰ ਟਾਊਨਹਾਲ ਅਮ੍ਰਿਤਸਰ ਵਿੱਚ ਹੋਈ ਅਤੇ ੧੪. ਮੈਂਬਰ ਚੁਣੇ ਗਏ. ਪੂਰੇ ਸੇਂਟ੍ਰਲਬੋਰਡ ਦੀ ਪਹਿਲੀ ਇਕਤ੍ਰਤਾ ੨. ਅਕਤੂਬਰ, ੧੯੨੬ ਨੂੰ ਟਾਊਨਹਾਲ ਵਿੱਚ ਹੋਈ, ਜਿਸ ਵਿੱਚ ਅਹੁਦੇਦਾਰਾਂ ਅਤੇ ਅੰਤਰੰਗ ਕਮੇਟੀ ਦੀ ਚੋਣ ਦੇ ਪਿੱਛੋਂ ਪਾਸ ਹੋਇਆ ਕਿ ਸੇਂਟ੍ਰਲਬੋਰਡ ਦਾ ਨਾਉਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਆ ਜਾਵੇ ਅਤੇ ਗਵਰਨਮੈਂਟ ਨੇ ਭੀ ਇਹ ਨਾਮ ਆਪਣੇ ਨੋਟੀਫ਼ੀਕੇਸ਼ਨ ਤਾਰੀਖ਼ ੧੭. ਜਨਵਰੀ ੧੯੨੭ ਰਾਹੀਂ ਪ੍ਰਵਾਨ ਕਰ ਲਿਆ. ਪੁਰਾਣੀ ਸ਼ਿਰੋਮਣੀ ਕਮੇਟੀ ਨੇ ਨਵੀਂ ਸ਼ਿਰੋਮਣੀ ਕਮੇਟੀ ਨੂੰ ੨੭ ਨਵੰਬਰ, ੧੯੨੬ ਨੂੰ ਚਾਰਜ ਦੇਣਾ ਆਰੰਭ ਕੀਤਾ ਅਤੇ ੪. ਦਸੰਬਰ ੧੯੨੬ ਤਕ ਮੁਕੰਮਲ ਚਾਰਜ ਦੇ ਕੇ ਆਪਣੇ ਆਪ ਨੂੰ ਉਸ ਵਿੱਚ ਲੀਨ ਕਰ ਦਿੱਤਾ।#ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਦੇ ਵਿਚਾਰਵਾਨ ਸਾਰੇ ਜਥੇ ਅਤੇ ਸਮਾਜ, ਦਿਲੋਂ ਚਾਹੁੰਦੇ ਹਨ ਕਿ ਗੁਰਦੁਵਾਰਿਆਂ ਦਾ ਪ੍ਰਬੰਧ ਹੋਰਨਾਂ ਲਈ ਉਦਾਹਰਣ ਰੂਪ ਹੋਵੇ, ਪਰ ਜਦ ਤੀਕ-#(ੳ) ਗੁਰਦੁਆਰਿਆਂ ਦੇ ਸੇਵਕ ਗੁਰਮਤ ਦੇ ਪੂਰੇ ਗ੍ਯਾਤਾ, ਵਿਦ੍ਵਾਨ ਅਤੇ ਸਦਾਚਾਰੀ ਨਹੀਂ ਹੁੰਦੇ,#(ਅ) ਜਦ ਤੀਕ ਉਦਾਸੀ, ਨਿਹੰਗ, ਨਿਰਮਲੇ, ਨਾਮਧਾਰੀ ਆਦਿਕ ਫਿਰਕੇ ਤਅੱਸੁਬ ਛੱਡਕੇ ਆਪਣੇ ਤਾਂਈ ਇੱਕ ਪਿਤਾ ਦੇ ਪੁਤ੍ਰ ਜਾਣਕੇ ਭ੍ਰਾਤ੍ਰਿਭਾਵ ਦਾ ਵਰਤਾਉ ਨਹੀਂ ਕਰਦੇ,#(ੲ) ਜਦ ਤੀਕ ਮਾਯਾ ਦੇ ਜਾਲ ਤੋਂ ਮੁਕਤ ਹੋਕੇ ਨਿਸਕਾਮ ਸੇਵਾ ਨੂੰ ਆਪਣਾ ਆਦਰਸ਼ ਨਹੀਂ ਬਣਾਉਂਦੇ, ਤਦ ਤੀਕ 'ਸੁਧਾਰ' ਅਤੇ 'ਪ੍ਰਬੰਧ' ਸ਼ਬਦ ਕੇਵਲ ਲਿਖਣ ਅਤੇ ਬੋਲਣ ਵਿੱਚ ਹੀ ਰਹਿਣਗੇ.#ਗੁਰਦੁਆਰਿਆਂ ਦੇ ਸੇਵਕਾਂ ਨੂੰ ਅਮ੍ਰਿਤਵੇਲੇ ਨਿੱਤਨੇਮ ਨਾਲ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਦਾ ਪਾਠ ਕਰਨਾ ਚਾਹੀਏ-#ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ,#ਨਾਉ ਮੈ ਜੌ ਆਗ ਲਾਗੈ ਕੈਸੇ ਕੈ ਬੁਝਾਈਐ?#ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ੍ਹ,#ਗੜ੍ਹ ਮੈਂ ਜੋ ਲੂਟਲੀਜੈ, ਕਹੋ ਕਤ ਜਾਈਐ?#ਚੋਰਨ ਕੇ ਤ੍ਰਾਸ ਜਾਇ ਸ਼ਰਨ ਗਹੇ ਨਰਿੰਦ,#ਮਾਰੇ ਮਹੀਪਤਿ ਜੀਉ ਕੈਸੇਕੈ ਬਚਾਈਐ?#ਮਾਯਾਡਰ ਡਰਪਤ ਹਾਰ ਗੁਰਦ੍ਵਾਰੇ ਜਾਵੈ,#ਤਹਾਂ ਜੌ ਮਾਯਾ ਬਿਆਪੈ, ਕਹਾਂ ਠਹਿਰਾਈਐ?#(ਕਬਿੱਤ ੫੪੪)#ਗ੍ਰੰਥਕਰਤਾ ਦੀ ਅਕਾਲਪੁਰਖ ਅੱਗੇ ਸੁੱਧਭਾਵ ਨਾਲ ਅਰਦਾਸ ਹੈ ਕਿ ਉਹ ਸਮਾ ਛੇਤੀ ਆਵੇ, ਜਦ ਅਸੀਂ ਆਪਣੇ ਗੁਰਦੁਆਰਿਆਂ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸੰਤ ਅਲਮਸਤ ਜੀ, ਭਾਈ ਕਨ੍ਹੈਯਾ ਜੀ, ਭਾਈ ਮਨੀ ਸਿੰਘ ਜੀ ਅਤੇ ਮਹਾਤਮਾ ਗੁਰਬਖ਼ਸ਼ ਜੇਹੇ ਗ੍ਰੰਥੀ, ਪੁਜਾਰੀ ਅਤੇ ਮਹੰਤ ਵੇਖੀਏ, ਜਿਸ ਤੋਂ ਗੁਰੂ ਨਾਨਕਦੇਵ ਦੇ ਪ੍ਰਚਾਰ ਕੀਤੇ ਅਕਾਲੀ ਧਰਮ ਦਾ ਝੰਡਾ ਸਾਰੇ ਸੰਸਾਰ ਤੇ ਝੂਲੇ.


गुरुद्वारा. क्रि. वि- गुरू दा मारफत. गुरू दे जिरीए। २. संग्या- गुरू दा घर। ३. सिॱखां दा धरम मंदिर. उह असथान, जिस नूं दस सतिगुरां विॱचों किसे ने धरमप्रचार लई बणाइआ अथवा जिॱथे स्री गुरू ग्रंथसाहिब जी दा प्रकाश हुंदा है. स्री गुरू नानक देव तों लै के गुरू अरजन देव तक सिॱखां दे धरममंदिर दा नाम. "धरमसाला" रिहा है. स्री गुरू अरजन देव ने सभतों पहिलां अम्रितसरोवर दे धरममंदिर दी "हरिमंदिर" संग्या थापी अर गुरू हरिगोबिंद जी दे समें धरमसाला दी "गुरदुआरा" संग्या होई है.#सिॱखां दा गुरदुआरा विद्यारथीआं लई सकूल, आतमजिग्यासा वालिआं लई ग्यानउपदेशक आचारय, रोगीआं लई शफ़ाख़ाना, भुॱखिआं लई अंनपूरणा, इसत्री जाति दी पत रॱखण लई लोहमई दुरगा, अते मुसाफरां लई विश्राम दा असथान है.#सतिगुरां दे वेले अते बुढेदल दे समें गुरदुआरिआं दा ख़ास ध्यान रॱखिआ जांदा सी, गुरदुआरीआ उह होइआ करदा जो विद्वान गुरमत विॱच पॱका अते उॱचे आचार वाला हुंदा जमाने दी गरदिश ने महाराजा रणजीत सिंघ वेले डोगरिआं दी प्रधानगी विॱच मुॱख गुरुदआरिआं दा प्रबंध सारा उलट पुलट कर दिॱता, जिस दा असर देश दे गुरदुआरिआं ते भी हौली हौली होइआ अर कौम विॱचों जिउं जिउं गुरमत दा प्रचार लोप हुंदा गिआ, तिउं तिउं गुरदुआरिआं दी मरयादा बिगड़दी गई अर इॱथों तक दुरदशा होई कि सिॱख गुरदुआरे केवल कहिण नूं गुरधाम रहि गए.#गुरदुआरिआं दे सेवकां ने गुरदुआरिआं दी जायदाद नूं आपणी घरोगी बणालिआ अर पवित्र असथानां विॱच उह अपवित्र कंम होण लॱगे, जिन्हां दा जिकर करना लॱजा दा कारण है.#समें दे गेड़ नाल जद हिंदुसतान दे अनेक मत दे लोकां ने आपणेसमाज अते जथे धरम सुधार लई बणाए, तां सिॱखां नूं भी होश आई अते उन्हां ने सिंघसभावां अर खालसादीवान बणाके धरम अते समाज दा सुधार करना आरंभिआ. खालसाअख़बार, खालसासमाचार आदिक अख़बार अते खालसा ट्रैकट सोसाइटीआं द्वारा उॱतम लेख निकलन लॱगे, जिस तों कौम जाग्रत अवसथा विॱच आई.#इस वेले जो "शिरोमणी गुरदुआरा प्रबंधक कमेटी" देखी जांदी है, इह भी इसे यतन दा फल है. इस प्रसंग विॱच प्रबंधक कमेटी दे बणन दा हाल इस लेख विॱच लिखणां भी योग्य प्रतीत हुंदा है-#जिउं जिउं लोकां नूं गुरमत दा ग्यान हुंदा गिआ, तिउं तिउं उन्हां ने आपणे धरममंदिरां दी विगड़ी होई हालत नूं वेखके सुधार करन दा जतन कीता, पर कौम दी प्रबल जथेबंदी ना होण करके मनभाउंदा फल प्रापत ना होइआ.#१२ अकतूबर सन १९२० नूं खालसा बरादरी शहिर अम्रितसर दे सालानादीवान विॱच कुझ कहिणमात्र दे अछूत अम्रित छकके कड़ाहप्रसाद अते माइआ लैके स्री हरिमंदिर साहिब भेटा करन गए, तां उॱथे कुझ ढिॱल मॱठ दे पिॱछों उन्हां दा अरदासा कीता गिआ, पर जद उह प्रेमी स्री अकालतखत हाज़िर होए तां उॱथों दे पुजारी सेवा छॱडके भॱज गए. हाज़िर संगत ने फैसला कीता कि तख़तसाहिब सुंञां नहीं रहिणा चाहीदा, सो २५ सिंघां दा जथा सेवा लईनीयत कीता गिआ अते इस दी इॱतलाह सरबराह नूं दिॱती गई। नॱठे होए पुजारी सरबराह अते डिपटीकमिशनर दे कहिण ते भी हाजिर ना होए, जिस पुर डिपटीकमिशनर ने स्री दरबार साहिब अम्रितसर अते स्री अकालतखत दे प्रबंध लई ९. आदमीआं दी, जो सारे ही गुरदुआरासुधार लहिर दे हामी सन, आरज़ी कमेटी बणा दिॱती.#सारे पंथ नूं जथेबंद करके पंथ दी इॱक प्रतीनिधि ते सांझी कमेटी काइम करन दी लोड़ नूं प्रतीत करके नवें प्रबंधकां ने स्री अकालतखत साहिब तों इॱक हुकमनामा जारी कीता कि सारा पंथ अजिही कमेटी काइम करन लई १५. नवंबर सन १९२० नूं स्री अकालतख़त साहिब इकत्र होवे। १५- १६ नवंबर दी सांझी पंथक इकत्रता ने १७५ आदमीआं दी इॱक प्रतीनिधि कमेटी चुणी, जिस दा नाउं शिरोमणी गुरदुआरा प्रबंधक कमेटी रॱखिआ. इस दी पहिली इकत्रता १२. दसंबर संः १९२० नूं स्री अकालतख़त साहिब होई। इस इकत्रता ते सारे मैंबरां दी सोध करके अहुदेदार चुणे गए, अते इॱक सबकमेटी नियमां दा खरड़ा तिआर करन लई नीयत कीती गई. शिरोमणी गुरदुआरा प्रबंधक कमेटी ३० अप्रैल १९२१ नूं रजिसटर कराई गई अते नियमां दे बणन पिॱछों इस दी नवीं चोण जुलाई १९२१ विॱच कीती गई। चुणे होए मैंबरां ने कुॱल गिणती दा पंजवां हिॱसा १४. अगसत नूंनामज़द कीता अते मुकंमल कमेटी दी इकत्रता २७ अगसत सन १९२१ नूं होई.#कमेटी ने वडे उतशाह अते धरमभाव नाल गुरदुआरिआं दे सुधार दा कंम आरंभिआ अर इस विॱच अनेक विघन पए, जिस तों बेहॱद कुरबानी करनी पई, जिस दा संखेप हाल इह है-#२५ जनवरी १९२१ नूं जदकि स्री तरनतारनसाहिब दे पुजारीआं अते सुधारक सिंघां दे विचकार समझौते दीआं शरतां उॱते विचार हो रही सी, पुजारीआं ने इॱकदम छवीआं सोटिआं आदि नाल अकालीआं नूं मारना आरंभ दिॱता, जिस नाल १७. सिंघ ज़खमी होए, भाई हज़ारा सिंघ अते भाई हुकम सिंघ शहीदी पा गए।#श्री ननकाणा साहिब दे महंत नराइणदास दीआं कुरीतीआं वेखके शिरोमणी गुरदुआरा प्रबंधक कमेटी ने आपणी जनरल इकत्रता विॱच २४ जनवरी १९२१ नूं पास कीता कि ४, ५. अते ६. मारच नूं ननकाणे साहिब विॱच इॱक भारी दीवान कीता जावे, जिस विॱच सारा पंथ इकत्र हो के महंत नूं कहे कि उह आपणा सुधार करे. इह ख़बर सुणके महंत ने सुधार दी थां जंग दा सामान जमाकरना आरंभ दिॱता अते २०. फरवरी १९२१ नूं १५० सिंघां दा जथा, जो स्री ननकाणे साहिब सुधार दा भाव लै के दरशन करन गिआ सी, वडी बेरहमी नाल कतल कर दिॱता. इन्हां विॱचों कुझ सिंघ गोलीआं, छवीआं अते गंडासिआं नाल मारे गए, कुझ जिउंदे ही तेलपाके साड़े गए. इस भयंकर घटना पिॱछों गवरनमेंट ने २१. फरवरी दी शाम नूं गुरदुआरा जनम असथान दीआं चाबीआं शिरोमणी कमेटी नूं दे दिॱतीआं।#कुझ ग़लतफ़हिमी दे कारण ७. नवंबर सन १९२१ नूं दरबार हरिमंदिर दे तोशेख़ाने दी चाबीआं डिपटीकमिशनर ने शिरोमणी कमेटी तों लै लईआं, जिस ते बहुत मुआमला वधिआ अते बहुत सिंघां नूं जेल जाणा पिआ, अंत नूं १९. जनवरी सन १९२२ नूं चाबीआं सरदार खड़क सिंघ प्रधान कमेटी दे सपुरद कीतीआं गईआं.#८. अगसत सन १९२२ नूं लंगर दी लॱकड़ां बाबत गुरदुआरा गुरू के बाग (घुॱकेवाली) दा मुआमला इतना वधिआ कि १२. अगसत तों अकालीआं दीआं ग्रिफ़तारीआं शुरू होईआं अते पुलिस वॱलों सख़त मारकुटाई होई. गुरसिॱख सर गंगाराम ने इह झगड़ा १७. नवंबर नूं विॱच पै के शांत कीता. इस मोरचे विॱच ग्रिफतारीआं दी गिणती ५६०५ तॱक पुॱज गई सी, जिन्हां विॱचों ३५ शिरोमणी कमेटी दे मैंबर सन.#इस सुधार लहिर विॱच इॱक होर जरूरी अते उॱतम कंम होइआ, अरथात श्री अम्रितसर जी दे सरोवर दी कार कॱढण दी सेवा कीती गई. लॱखां दी गिणती विॱच संगतां स्री अम्रितसर पुॱजीआं अते पंथ दे हरेक फिरके अर दरजे दे श्रॱधालूआं ने वडे प्रेम अते उतशाह नाल सेवा कीती. कारसेवा १७. जून सन १९२३ नूं आरंभ कीतीगई. इह नज़ारा वेखण योग्य सी.#गुरदुआरा सुधार लहिर दी तेज़ी अते सिॱखां दे दिली जज़बात नूं वेखके गवरनमैंट ने प्रतीत कीता कि गुरदुआरिआं दे प्रबंध लई कोई कारवाई होणी चाहीदी है. इस लई १६. फरवरी सन १९२१ नूं इॱक पड़तालीआ कमेटी बणाउण दा ऐलान कीता अते शेख असगरअली दी प्रधानगी हेठ शिरोमणी कमेटी दे प्रतिनिधां अते महंतां दी कानफ्रैंस होण दा फैसला होइआ, पर इह सकीम विॱचे रहि गई। १४. मारच सन १९२१ नूं फेर मीआं फ़ज़लहुसैन ने पंजाब कौंसल विॱच इॱक मता पेश कीता कि धारमिक असथानां दे प्रबंध नूं ठीक करन लई इॱक बिल पेश होणा चाहीदा है, बिल दे बणन तक तिंन मैंबरां दा इॱक गुरदुआरा कमिशन नीयत करन दा फैसला होइआ, पर गवरनमैंट ने गुरदुआरा कमिशन दा सवाल छॱडके गुरदुआरा बिल ५. अप्रैल नूं पेश करन दा फैसला कीता, पर इह कारवाई भी सफल ना होई. अंत नूं वडी बहिस अते कोशिश दे पिॱछों गुरदुआरा कानूंन नंः ८. सन १९२५ The Sikh Gurdwara Act, 1925. (Punjab) Act. No. VIII of 1925) पास होइआ, जिस दी मनजूरी गवरनर जनरल ने २८ जुलाई १९२५ नूं दिॱती अर जिस उॱते १. नवंबर १९२५ तों अमल आरंभ होइआ.#इस गुरदुआरा कानंून अनुसार गुरदुआरा सेंट्रलबोरड Central Board दे चुणे होए मैंबरांदी इकत्रता ४. सितंबर १९२६ नूं टाऊनहाल अम्रितसर विॱच होई अते १४. मैंबर चुणे गए. पूरे सेंट्रलबोरड दी पहिली इकत्रता २. अकतूबर, १९२६ नूं टाऊनहाल विॱच होई, जिस विॱच अहुदेदारां अते अंतरंग कमेटी दी चोण दे पिॱछों पास होइआ कि सेंट्रलबोरड दा नाउं शिरोमणी गुरदुआरा प्रबंधक कमेटी रखिआ जावे अते गवरनमैंट ने भी इह नाम आपणे नोटीफ़ीकेशन तारीख़ १७. जनवरी १९२७ राहीं प्रवान कर लिआ. पुराणी शिरोमणी कमेटी ने नवीं शिरोमणी कमेटी नूं २७ नवंबर, १९२६ नूं चारज देणा आरंभ कीता अते ४. दसंबर १९२६ तक मुकंमल चारज दे के आपणे आप नूं उस विॱच लीन कर दिॱता।#शिरोमणी गुरदुआरा प्रबंधक कमेटी, पंथ दे विचारवान सारे जथे अते समाज, दिलों चाहुंदे हन कि गुरदुवारिआं दा प्रबंध होरनां लई उदाहरण रूप होवे, पर जद तीक-#(ॳ) गुरदुआरिआं दे सेवक गुरमत दे पूरे ग्याता, विद्वान अते सदाचारी नहीं हुंदे,#(अ) जद तीक उदासी, निहंग, निरमले, नामधारी आदिक फिरके तअॱसुब छॱडके आपणे तांई इॱक पिता दे पुत्र जाणके भ्रात्रिभाव दा वरताउ नहीं करदे,#(ॲ) जद तीक माया दे जाल तों मुकत होके निसकाम सेवा नूं आपणा आदरश नहीं बणाउंदे, तद तीक 'सुधार' अते 'प्रबंध' शबद केवल लिखण अते बोलण विॱच हीरहिणगे.#गुरदुआरिआं दे सेवकां नूं अम्रितवेले निॱतनेम नाल भाई गुरदास जी दे इस कबिॱत दा पाठ करना चाहीए-#बाहर की अगनि बुझत जल सरिता कै,#नाउ मै जौ आग लागै कैसे कै बुझाईऐ?#बाहर से भाग ओट लीजीअत कोटगड़्ह,#गड़्ह मैं जो लूटलीजै, कहो कत जाईऐ?#चोरन के त्रास जाइ शरन गहे नरिंद,#मारे महीपति जीउ कैसेकै बचाईऐ?#मायाडर डरपत हार गुरद्वारे जावै,#तहां जौ माया बिआपै, कहां ठहिराईऐ?#(कबिॱत ५४४)#ग्रंथकरता दी अकालपुरख अॱगे सुॱधभाव नाल अरदास है कि उह समा छेती आवे, जद असीं आपणे गुरदुआरिआं विॱच बाबा बुॱढा जी, भाई गुरदास जी, संत अलमसत जी, भाई कन्हैया जी, भाई मनी सिंघ जी अते महातमा गुरबख़श जेहे ग्रंथी, पुजारी अते महंत वेखीए, जिस तों गुरू नानकदेव दे प्रचार कीते अकाली धरम दा झंडा सारे संसार ते झूले.