lahira, lahirīलहिर, लहिरी
ਦੇਖੋ, ਲਹਰ, ਲਹਰਿ ਅਤੇ ਲਹਰੀ। ੨. ਲਹਰਿ (ਤਰੰਗਾਂ) ਨਾਲ. "ਲਹਿਰੀ ਨਾਲਿ ਪਛਾੜੀਐ." (ਸ੍ਰੀ ਮਃ ੧)
देखो, लहर, लहरि अते लहरी। २. लहरि (तरंगां) नाल. "लहिरी नालि पछाड़ीऐ." (स्री मः १)
ਸੰ. ਲਹਰਿ. ਸੰਗ੍ਯਾ- ਤਰੰਗ. ਮੌਜ. "ਲਹਰੀ ਨਾਲਿ ਪਛਾੜੀਐ." (ਸ੍ਰੀ ਅਃ ਮਃ ੧) ੨. ਅਗਨਿ ਦਾ ਭਭੂਕਾ. "ਬੂਝਤ ਨਾਹੀ ਲਹਰੇ." (ਗਉ ਮਃ ੫)...
ਦੇਖੋ, ਲਹਰ। ੨. ਵਿ- ਲਹਰ ਤਰੰਗਾਂ ਵਾਲਾ, ਵਾਲੀ। ੩. ਜਿਸ ਦਾ ਮਨ ਕ਼ਾਇਮ ਨਹੀਂ. ਅਨੇਕ ਤਰੰਗ ਜਿਸ ਦੇ ਦਿਲ ਵਿੱਚ ਉੱਠਦੇ ਹਨ. "ਮਨਮੁਖੁ ਲਹਿਰ ਘਰੁ ਤਜਿ ਵਿਗੂਚੈ." (ਮਾਰੂ ਅਃ ਮਃ ੧) ੪. ਸੰਗ੍ਯਾ- ਨਦੀ. ਦੇਖੋ, ਵਰਾਹੁ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਤਰੰਗਾਂ ਵਾਲਾ. ਮੌਜੀ। ੨. ਲਹਰਾਂ. ਮੌਜਾਂ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਲਹਰ, ਲਹਰਿ ਅਤੇ ਲਹਰੀ। ੨. ਲਹਰਿ (ਤਰੰਗਾਂ) ਨਾਲ. "ਲਹਿਰੀ ਨਾਲਿ ਪਛਾੜੀਐ." (ਸ੍ਰੀ ਮਃ ੧)...
ਕ੍ਰਿ ਵਿ- ਸਾਥ, ਸੰਗ. "ਸਿਆਣਪਾ ਲਖ ਹੋਹਿ ਤ ਇਕੁ ਨ ਚਲੈ ਨਾਲਿ." (ਜਪੁ) "ਨਾਲਿ ਇਆਣੇ ਦੋਸਤੀ." (ਵਾਰ ਆਸਾ ਮਃ ੨)#੨. ਸੰ. ਨਾਲ. ਸੰਗ੍ਯਾ- ਨਲਕੀ. ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੩. ਨਦੀ. ਦੇਖੋ, ਅਖਲੀ ਊਡੀ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....