karhāhaprasādhaकड़ाहप्रसाद
ਸੰਗ੍ਯਾ- ਸਿੱਖਮਤ ਦਾ ਮੁੱਖ ਪ੍ਰਸਾਦ, ਜੋ ਅਕਾਲ ਨੂੰ ਅਰਪਨ ਕਰਕੇ ਸੰਗਤਿ ਵਿੱਚ ਵਰਤਾਈਦਾ ਹੈ. ਇਸ ਦਾ ਨਾਉਂ ਪੰਚਾਮ੍ਰਿਤ ਅਤੇ ਵਿਸ਼ੇਸਣ ਮਹਾਪ੍ਰਸਾਦ ਭੀ ਹੈ.#ਕੜਾਹਪ੍ਰਸਾਦ ਬਣਾਉਣ ਅਤੇ ਵਰਤਾਉਣ ਦੀ ਵਿਧਿ ਰਹਿਤਨਾਮਿਆਂ ਵਿੱਚ ਇਉਂ ਲਿਖੀ ਹੈ-#"ਕੜਾਹ ਕਰਨ ਕੀ ਬਿਧਿ ਸੁਨ ਲੀਜੈ-#ਤੀਨ ਭਾਗ ਕੋ ਸਮਸਰ ਕੀਜੈ,#ਲੇਪਨ ਆਗੈ ਬਹੁਕਰ ਦੀਜੈ,#ਮਾਂਜਨ ਕਰ ਭਾਂਜਨ ਧੋਵੀਜੈ,#ਕਰ ਸਨਾਨ ਪਵਿਤ੍ਰ ਹ੍ਵੈ ਬਹੈ,#ਵਾਹਿਗੁਰੂ ਬਿਨ ਅਵਰ ਨ ਕਹੈ.#ਕਰ ਤਿਆਰ ਚੌਕੀ ਪਰ ਧਰੈ,#ਚਾਰ ਓਰ ਕੀਰਤਨ ਬਹਿ ਕਰੈ.#ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ,#ਕਿਸਿ ਥੋੜਾ ਕਿਸਿ ਅੱਗਲਾ ਸਦਾ ਰਹੈ ਤਿਸ ਸੋਗ."#(ਤਨਾਮਾ)#"ਪਾਵਨ ਤਨ ਪਾਵਨ ਕਰ ਥਾਨ,#ਘ੍ਰਿਤ ਮੈਦਾ ਲੇ ਖੰਡ ਸਮਾਨ,#ਕਰ ਕੜਾਹ ਜਪੁ ਪਾਠ ਸੁ ਠਾਨੈ,#ਗੁਰਪ੍ਰਸਾਦ ਅਰਦਾਸ ਬਖਾਨੈ." (ਗੁਪ੍ਰਸੂ)#ਦੇਖੋ, ਪੰਚਾਮ੍ਰਿਤ ਅਤੇ ਮਹਾਪ੍ਰਸਾਦ.
संग्या- सिॱखमत दा मुॱख प्रसाद, जो अकाल नूं अरपन करके संगति विॱच वरताईदा है. इस दा नाउं पंचाम्रित अते विशेसण महाप्रसाद भी है.#कड़ाहप्रसाद बणाउण अते वरताउण दी विधि रहितनामिआं विॱच इउं लिखी है-#"कड़ाह करन की बिधि सुन लीजै-#तीन भाग को समसर कीजै,#लेपन आगै बहुकर दीजै,#मांजन कर भांजन धोवीजै,#कर सनान पवित्र ह्वै बहै,#वाहिगुरू बिन अवर न कहै.#कर तिआर चौकी पर धरै,#चार ओर कीरतन बहि करै.#जो प्रसाद को बांट है मन मे धारे लोभ,#किसि थोड़ा किसि अॱगला सदा रहै तिस सोग."#(तनामा)#"पावन तन पावन कर थान,#घ्रित मैदा ले खंड समान,#कर कड़ाह जपु पाठ सु ठानै,#गुरप्रसाद अरदास बखानै." (गुप्रसू)#देखो, पंचाम्रित अते महाप्रसाद.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਉਰ ਹਨਐ ਪ੍ਰਸਾਦ ਤਤਕਾਲਾ." (ਗੁਪ੍ਰਸੂ) ੨. ਸ੍ਵੱਛਤਾ. ਨਿਰਮਲਤਾ। ੩. ਅਰੋਗਤਾ।#੪. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗ੍ਯ ਪਦਾਰਥ. ਨੈਵੇਦ੍ਯ. "ਜੇ ਓਹ ਅਨਿਕ ਪ੍ਰਸਾਦ ਕਰਾਵੈ." (ਗੌਂਡ ਰਵਿਦਾਸ) "ਵਰਤਾਇ ਪ੍ਰਸਾਦ ਵਿਸਾਲਾ." (ਗੁਪ੍ਰਸੂ) ੫. ਕਾਵ੍ਯ ਦਾ ਇੱਕ ਗੁਣ. ਪਦਾਂ ਦੀ ਜੜਤੀ ਸੁੰਦਰ ਅਤੇ ਅਰਥ ਦਾ ਸਪਸ੍ਟ ਹੋਣਾ। ੬. ਕ੍ਰਿਪਾ. ਅਨੁਗ੍ਰਹ। ੭. ਖ਼ਾ. ਭੋਜਨ. ਰਸੋਈ। ੮. ਦੇਖੋ, ਪ੍ਰਾਸਾਦ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. ਅਰ੍ਪਣ. ਨਜਰ. ਭੇਟਾ. ਦਾਨ. ਕਿਸੇ ਵਸਤੁ ਦੇ ਪੇਸ਼ ਕਰਨ ਦੀ ਕ੍ਰਿਯਾ. "ਅਰਪਿ ਸਾਧੁ ਕਉ ਅਪਨਾ ਜੀਉ." (ਸੁਖਮਨੀ) "ਅਰਪਿਆ ਤ ਸੀਸੁ ਸੁਥਾਨ ਗੁਰ ਪਹਿ." (ਗਉ ਛੰਤ ਮਃ ੫)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਸੰ- ਗਤਿ. ਮਿਲਾਪ. ਸੁਹਬਤ "ਸੰਗਤਿ ਕਾ ਗੁਨ ਬਹੁ ਅਧਿਕਾਈ." (ਨਟ ਅਃ ਮਃ ੪) ੨. ਗਿਆਨ. ਵਿਦ੍ਯਾ। ੩. ਮੈਥੁਨ. ਭੋਗ। ੪. ਅਗਲੇ ਪਿਛਲੇ ਵਾਕਾਂ ਦਾ ਅਰਥ ਵਿਚਾਰ ਨਾਲ ਮੇਲ....
पञ्चामृत. ਕੜਾਹ ਪ੍ਰਸਾਦ. ਭਾਈ ਗੁਰਦਾਸ ਜੀ ਲਿਖਦੇ ਹਨ- "ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ੍ਰ ਭਏ ਪੰਚ ਮਿਲ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।" ੨. ਸਿਮ੍ਰਿਤੀਆਂ ਅਨੁਸਾਰ- ਦੁੱਧ, ਦਹੀਂ, ਘੀ, ਖੰਡ ਅਤੇ ਸ਼ਹਦ. "ਜਿਹ ਮੁਖਿ ਪਾਚਉ ਅੰਮ੍ਰਿਤ ਖਾਏ." (ਗਉ ਕਬੀਰ) ੩. ਵੈਦ੍ਯਕ ਅਨੁਸਾਰ- ਗਿਲੋਯ, ਗੋਖਰੂ, ਮੁਸ਼ਲੀ, ਗੋਰਖਮੁੰਡੀ ਅਤੇ ਸ਼ਤਾਵਰੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਜਿਸ ਨਾਲ ਖ਼ਸੂਸਿਯਤ ਕੀਤੀ ਜਾਵੇ. ਭੇਦ ਕਰਨ ਵਾਲਾ ਧਰਮ (ਗੁਣ). ਦੂਸਰੀ ਵਸ੍ਤੁ ਤੋਂ ਭਿੰਨ ਕਰਨ ਵਾਲੀ ਖ਼ਾਸ ਸਿਫ਼ਤ. adjective....
ਵਡਾ ਆਨੰਦ. ਪਰਮ ਆਨੰਦ। ੨. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗ੍ਯ ਪਦਾਰਥ। ੩. ਕੜਾਹ ਪ੍ਰਸਾਦ ਜੋ ਅਕਾਲ ਨੂੰ ਅਰਪਨ ਕੀਤਾ ਜਾਂਦਾ ਹੈ. "ਏਕ ਮਿਸਟਾਨ ਪਾਨ ਲਾਵਤ ਮਹਾਪ੍ਰਸਾਦ, ਏਕ ਗੁਰਪੁਰਬ ਕੈ ਸਿੱਖਨ ਬੁਲਾਵਹੀ." (ਭਾਗੁ ਕ) ੪. ਝਟਕੇ ਦਾ ਮਾਸ. "ਸੱਤ ਸ੍ਰੀ ਅਕਾਲ" (ਕਹਿਕੇ ਝਟਕਾ ਕੀਤੇ ਜੀਵ ਦਾ ਮਾਸ....
ਸੰਗ੍ਯਾ- ਸਿੱਖਮਤ ਦਾ ਮੁੱਖ ਪ੍ਰਸਾਦ, ਜੋ ਅਕਾਲ ਨੂੰ ਅਰਪਨ ਕਰਕੇ ਸੰਗਤਿ ਵਿੱਚ ਵਰਤਾਈਦਾ ਹੈ. ਇਸ ਦਾ ਨਾਉਂ ਪੰਚਾਮ੍ਰਿਤ ਅਤੇ ਵਿਸ਼ੇਸਣ ਮਹਾਪ੍ਰਸਾਦ ਭੀ ਹੈ.#ਕੜਾਹਪ੍ਰਸਾਦ ਬਣਾਉਣ ਅਤੇ ਵਰਤਾਉਣ ਦੀ ਵਿਧਿ ਰਹਿਤਨਾਮਿਆਂ ਵਿੱਚ ਇਉਂ ਲਿਖੀ ਹੈ-#"ਕੜਾਹ ਕਰਨ ਕੀ ਬਿਧਿ ਸੁਨ ਲੀਜੈ-#ਤੀਨ ਭਾਗ ਕੋ ਸਮਸਰ ਕੀਜੈ,#ਲੇਪਨ ਆਗੈ ਬਹੁਕਰ ਦੀਜੈ,#ਮਾਂਜਨ ਕਰ ਭਾਂਜਨ ਧੋਵੀਜੈ,#ਕਰ ਸਨਾਨ ਪਵਿਤ੍ਰ ਹ੍ਵੈ ਬਹੈ,#ਵਾਹਿਗੁਰੂ ਬਿਨ ਅਵਰ ਨ ਕਹੈ.#ਕਰ ਤਿਆਰ ਚੌਕੀ ਪਰ ਧਰੈ,#ਚਾਰ ਓਰ ਕੀਰਤਨ ਬਹਿ ਕਰੈ.#ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ,#ਕਿਸਿ ਥੋੜਾ ਕਿਸਿ ਅੱਗਲਾ ਸਦਾ ਰਹੈ ਤਿਸ ਸੋਗ."#(ਤਨਾਮਾ)#"ਪਾਵਨ ਤਨ ਪਾਵਨ ਕਰ ਥਾਨ,#ਘ੍ਰਿਤ ਮੈਦਾ ਲੇ ਖੰਡ ਸਮਾਨ,#ਕਰ ਕੜਾਹ ਜਪੁ ਪਾਠ ਸੁ ਠਾਨੈ,#ਗੁਰਪ੍ਰਸਾਦ ਅਰਦਾਸ ਬਖਾਨੈ." (ਗੁਪ੍ਰਸੂ)#ਦੇਖੋ, ਪੰਚਾਮ੍ਰਿਤ ਅਤੇ ਮਹਾਪ੍ਰਸਾਦ....
ਸੰ. ਸੰਗ੍ਯਾ- ਰੀਤਿ. ਢੰਗ। ੨. ਧਰਮਗ੍ਰੰਥ ਦੀ ਦੱਸੀ ਹੋਈ ਕਰਨ ਯੋਗ੍ਯ ਕ੍ਰਿਯਾ। ੩. ਜਗਤ ਦੀ ਰਚਨਾ ਕਰਨ ਵਾਲਾ ਬ੍ਰਹਮਾ. ਵਿਧਾਤ੍ਰਿ। ੪. ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਕਿਸੇ ਵਸਤੁ ਵਿੱਚ ਜੋ ਸੁਭਾਉਕ (ਸ੍ਵਾਭਾਵਿਕ) ਗੁਣ ਹੈ, ਉਸ ਦਾ ਉਸ ਵਿੱਚ ਵਿਧਾਨ ਕਰਨਾ "ਵਿਧਿ" ਅਲੰਕਾਰ ਹੈ.#ਸਿੱਧਅਰਥ ਕੇ ਸਾਧੈ ਫੇਰ,#ਭੂਸਣ ਵਿਧਿ ਤਾਂਕੋ ਹਿਯ ਹੇਰ. (ਗਰਬਗੰਜਨੀ)#ਉਦਾਹਰਣ-#ਜਹਿ ਜਹਿ ਕਾਜ ਕਿਰਤ ਸੇਵਕ ਕੀ,#ਤਹਾਂ ਤਹਾਂ ਉਠਿ ਧਾਵੈ,#ਸੇਵਕ ਕਉ ਨਿਕਟੀ ਹੋਇ ਦਿਖਾਵੈ." (ਆਸਾ ਮਃ ੫)#ਮਨ ਬਾਸੇ ਜਿਉ ਨਿਤ ਭਉਦਿਆ. (ਸੂਹੀ ਛੰਤ ਮਃ ੪)...
ਸੰ. एवं- ਏਵੰ. ਕ੍ਰਿ. ਵਿ- ਇਸੇ ਤਰਾਂ. ਇਸ ਢੰਗ ਨਾਲ. "ਨਾਨਕ ਕਹੈ ਸਿਆਣੀਏ! ਇਉ ਕੰਤ ਮਿਲਾਵਾ ਹੋਇ." (ਵਾਰ ਸੂਹੀ, ਮਃ ੨) ੨. ਐਸੇ ਹੀ ਔਰ. ਇਵੇਂ ਹੀ ਹੋਰ....
ਸੰ. ਕਟਾਹ. ਸੰਗ੍ਯਾ- ਕੜਾਹਾ. ਲੋਹੇ ਦਾ ਕੁੰਡੇਦਾਰ ਖੁਲ੍ਹੇ ਮੂੰਹ ਦਾ ਬਰਤਨ। ੨. ਕੜਾਹੇ ਵਿੱਚ ਤਿਆਰ ਕੀਤਾ ਅੰਨ. ਹਲੂਆ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਵਿਧਿ. ਸੰਗ੍ਯਾ- ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. "ਬੰਛਤ ਸਿਧਿ ਕੋ ਬਿਧਿ ਮਿਲਾਇਓ." (ਸਵੈਯੇ ਮਃ ੪. ਕੇ) ਦੇਖੋ, ਬੰਛਤ। ੨. ਬ੍ਰਹਮਾ। ੩. ਭਾਗ੍ਯ. ਕਿਸਮਤ। ੪. ਕ੍ਰਮ. ਸਿਲਸਿਲਾ। ੫. ਕਰਮ, ਕੰਮ, ਕ੍ਰਿਯਾ, "ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ੬. ਕਾਨੂਨ. ਨਿਯਮ. ਧਾਰਮਿਕ ਨਿਯਮ. "ਗੁਰਪੂਜਾ ਬਿਧਿ ਸਹਿਤ ਕਰੰ." (ਸਵੈਯੇ ਮਃ ੪. ਕੇ) "ਪੜਹਿ ਮਨਮੁਖ, ਪਰ (ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧) ੭. ਹਕੀਮ. ਵੈਦ੍ਯ। ੮. ਹਾਲਤ. ਦਸ਼ਾ. "ਘਾਲ ਨ ਭਾਨੈ, ਅੰਤਰ ਬਿਧਿ ਜਾਨੈ." (ਸੋਰ ਮਃ ੫) "ਅੰਤਰ ਕੀ ਬਿਧਿ ਤੁਮ ਹੀ ਜਾਨੀ." (ਗਉ ਮਃ ੫) ੯. ਪ੍ਰਕਾਰ. ਢੰਗ. ਤਰਹਿ. "ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ." (ਬਸੰ ਮਃ ੧) ੧੦. ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। ੧੧. ਜੁਗਤ. ਤਰਕੀਬ. "ਇਹ ਬਿਧਿ ਪਾਈ ਮੈ ਸਾਧੂ ਕੰਨਹੁ." (ਟੋਡੀ ਮਃ ੫) ੧੨. ਇੱਕ ਅਰਥਾਲੰਕਾਰ. ਦੇਖੋ, ਵਿਧਿ ੨....
ਸੰ. शृण ਸ਼੍ਰਿਣੁ. ਸੁਣ. ਸ਼੍ਰਵਣ ਕਰ। ੨. ਸੰ. शुन ਧਾ- ਜਾਣਾ। ੩. ਸੰ. ਸ਼ੁਨ. ਸੰਗ੍ਯਾ- ਕੁੱਤਾ। ੪. ਸੰ. ਸ਼੍ਵਨ. ਸ਼ਬਦ. ਧੁਨਿ. ਦੇਖੋ, ਸੁੰਨ ੯....
ਗ੍ਰਹਣ ਕਰੀਜੈ....
ਵਿ- ਤ੍ਰੀਣਿ. ਤਿੰਨ. ਤ੍ਰਯ। ੨. ਤਿੰਨ ਸੰਖ੍ਯਾ ਬੋਧਕ ਵਸ੍ਤੁ, ਯਥਾ- ਤਿੰਨ ਲੋਕ, ਤਿੰਨ ਗੁਣ, ਤਿੰਨ ਦੇਵਤਾ, ਤਿੰਨ ਤਾਪ, ਤਿੰਨ ਕਾਲ ਆਦਿ. ਦੇਖੋ, ਤੀਨਿ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਕ੍ਰਿ. ਵਿ- ਸਦ੍ਰਿਸ਼. ਤੁੱਲ. "ਉਨ ਸਮਸਰਿ ਅਵਰ ਨ ਦਾਤੇ." (ਗਉ ਮਃ ੫) "ਬੁਰਾ ਭਲਾ ਦੁਇ ਸਮਸਰਿ ਸਹੀਐ" (ਮਾਰੂ ਸੋਲਹੇ ਮਃ ੫) ੨. ਦੇਖੋ, ਸਮਾਸ੍ਰਿਤ....
ਕਰੀਜੈ. ਕਰੋ। ੨. ਕਰੀਦਾ ਹੈ....
ਸੰ. ਸੰਗ੍ਯਾ- ਲਿੱਪਣ ਦੀ ਕ੍ਰਿਯਾ। ੨. ਗਾਰਾ। ੩. ਮਰਹਮ....
ਕ੍ਰਿ. ਵਿ- ਸਾਮ੍ਹਣੇ. ਅੱਗੇ। ੨. ਇਸ ਪਿੱਛੋਂ. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ ਮਃ ੧) ੩. ਭਵਿਸ਼੍ਯ ਕਾਲ. "ਆਗੈ ਦਯੁ ਪਾਛੈ ਨਾਰਾਇਣੁ." (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ....
ਸੰ. ਝਾੜੂ ਦੇਣ ਵਾਲਾ. ਸੰਬਰਣ ਵਾਲਾ। ੨. ਉੱਠ. ਸ਼ੁਤਰ। ੩. ਵਿ- ਬਹੁਤ ਕਰਨ ਵਾਲਾ....
ਦਾਨ ਕਰੀਜੈ. "ਦੀਜੈ ਨਾਮੁ ਰਹੈ ਗੁਨ ਗਾਇ." (ਬਸੰ ਮਃ ੯)...
ਬਰਤਨ. ਦੇਖੋ, ਭਾਜਨ ੩. "ਮਾਂਜਨ ਕਰ ਭਾਂਜਨ ਧੋਈਜੈ." (ਤਨਾਮਾ)...
ਦੇਖੋ, ਇਸਨਾਨ। ੨. ਦੇਖੋ, ਸਿਨਾਨ....
ਸੋ. ਪੰਵਿਤ੍ਰ. ਵਿ- ਨਿਰਮਲ. ਸ਼ੁੱਧ. "ਭਏ ਪਵਿਤੁ ਸਰੀਰ." (ਸ੍ਰੀ ਅਃ ਮਃ ੩) "ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ." (ਮਾਰੂ ਅਃ ਮਃ ੫) ੨. ਸੰਗ੍ਯਾ- ਵਰਖਾ. ਮੀਂਹ। ੩. ਜਲ। ੪. ਦੁੱਧ। ੫. ਘੀ। ੬. ਸ਼ਹਦ. ਮਧੁ। ੭. ਹਿੰਦੂਧਰਮਸ਼ਾਸਤ੍ਰ ਅਨੁਸਾਰ ਕੁਸ਼ਾ ਦਾ ਛੱਲਾ, ਜੋ ਸ਼੍ਰਾੱਧ ਆਦਿ ਕਰਮ ਕਰਨ ਵੇਲੇ ਪਹਿਰਿਆ ਜਾਂਦਾ ਹੈ, ਦੇਖੋ, ਪਵਿਤ੍ਰੀ....
ਅਸ੍ਤੁ. ਹੋ. ਹੋਵੇ। ੨. ਕ੍ਰਿ. ਵਿ- ਹੋਕੇ. ਹੋਕਰ....
ਵਹਨ ਕਰਦਾ ਹੈ. ਵਹਿਂਦਾ ਹੈ. ਵਗਦਾ ਹੈ। ੨. ਬੈਠਦਾ ਹੈ. "ਅੰਦਰ ਬਹੈ ਤਪਾ ਪਾਪ ਕਮਾਏ." (ਵਾਰ ਗਉ ੧. ਮਃ ੪)...
ਦੇਖੋ, ਵਾਹਗੁਰੂ. "ਆਦਿਪੁਰਖੁ ਸਦਾ ਤੁਹੀ ਵਾਹਿਗੁਰੁ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ." (ਸਵੈਯੇ ਮਃ ੪. ਕੇ)...
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਸੰ. ਵਿ- ਜੋ ਵਰ (ਸ਼੍ਰੇਸ੍ਠ) ਨਹੀਂ. ਅਧਮ. ਨੀਚ। ੨. ਘਟੀਆ. "ਰਿਧਿ ਸਿਧਿ ਅਵਰਾ ਸਾਦ." (ਜਪੁ) ੩. ਸਮੀਪੀ. ਨੇੜੇ ਦਾ। ੪. ਸੰ. ਅਪਰ. ਪਹਿਲਾ। ੫. ਪਿਛਲਾ। ੬. ਦੂਜਾ. "ਝੂਰ ਮਰਹਿ ਦੋਹਾਗਣੀ ਜਿਨਿ ਅਵਰੀ ਲਗਾ ਨੇਹੁ." (ਵਾਰ ਮਲਾ ਮਃ ੨) ੭. ਪ੍ਰਤਿਪਕ੍ਸ਼ੀ. ਮੁਕਾਬਲਾ ਕਰਨ ਵਾਲਾ. ਵਿਰੋਧੀ ਪੱਖ ਦਾ....
ਦੋਖੋ, ਤਯਾਰ....
ਦੇਖੋ, ਚਉਕੀ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਕੀਰ੍ਤਨ. ਸੰਗ੍ਯਾ- ਕਥਨ. ਵ੍ਯਾਖ੍ਯਾਨ। ੨. ਗੁਰੁਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਉਂ 'ਕੀਰਤਨ' ਹੈ "ਕੀਰਤਨ ਨਾਮੁ ਸਿਮਰਤ ਰਹਉ." (ਬਿਲਾ ਮਃ ੫)...
ਕ੍ਰਿ. ਵਿ- ਬੈਠਕੇ. "ਬਹਿ ਸਖੀਆ ਜਸੁ ਗਾਵਹਿ." (ਵਾਰ ਸੋਰ ਮਃ ੪)...
ਸੰਗ੍ਯਾ- ਬਾਂਟਾ. ਭਾਗ. ਹਿੱਸਾ. "ਇਕ ਸਮ ਬਾਂਟ ਬੰਟ ਕਰ ਖਾਈ." (ਗੁਪ੍ਰਸੂ) ਸੰ. ਵੰਟ- वणट्. ਧਾ- ਹਿੱਸਾ ਕਰਨਾ, ਵੰਡਣਾ. ਵੱਖ ਕਰਨਾ। ੨. ਤਕਸੀਮ. ਵੰਡ....
ਸੰਗ੍ਯਾ- ਲਾਲਚ. ਦੂਸਰੇ ਦਾ ਪਦਾਰਥ ਲੈਣ ਦੀ ਇੱਛਾ. ਦੇਖੋ, ਲੁਭ ਧਾ. "ਲੋਭ ਲਹਰਿ ਸਭੁ ਸੁਆਨੁ ਹਲਕ ਹੈ." (ਨਟ ਅਃ ਮਃ ੪)...
ਵਿ- ਘੱਟ. ਕਮ. ਤੁੱਛ. ਨ੍ਯੂਨ. "ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ." (ਸੂਹੀ ਅਃ ਮਃ ੧) "ਕਿਆ ਥੋੜੜੀ ਬਾਤ ਗੁਮਾਨੁ?" (ਸ੍ਰੀ ਮਃ ੫)...
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)...
ਫ਼ਾ. [سوگ] ਸੰਗ੍ਯਾ- ਮੁਸੀਬਤ. ਆਤਮ. ਗਮ. ਸੰ. ਸ਼ੋਕ. "ਸੋਗ ਅਗਨਿ ਤਿਸੁ ਜਨ ਨ ਬਿਆਪੈ." (ਧਨਾ ਮਃ ੫)...
ਕ੍ਰਿ- ਪਾਉਣਾ. ਡਾਲਨਾ. "ਨਿਜ ਪਾਵਨ ਕੋ ਕਰੀਅਹਿ ਪਾਵਨ। ਜਿਸ ਤੇ ਹੋਇ ਸਦਨ ਮਮ ਪਾਵਨ." (ਗੁਪ੍ਰਸੂ) ਆਪਣੇ ਪੈਰਾਂ ਨੂੰ ਮੇਰੇ ਘਰ ਵਿੱਚ ਪਾਓ, ਜਿਸ ਤੋਂ ਉਹ ਪਵਿਤ੍ਰ ਹੋ ਜਾਵੇ। ੨. ਪੈਰਾਂ ਨੂੰ. ਚਰਣਾਂ ਨੂੰ. ਦੇਖੋ, ਪਾਵ. "ਪੁਨ ਧੋਵਹਿ ਪਾਵਨ." (ਗੁਪ੍ਰਸੂ) ੩. ਪੈਰਾਂ ਨਾਲ. ਪੈਰੋਂ ਸੇ. "ਪਾਵਨ ਧਾਵਨ ਸੁਆਮੀ ਸੁਖਪੰਥਾ." (ਕਾਨ ਮਃ ੫) ੪. ਪੈਂਦਾ ਹੈ. ਪੜਤਾ ਹੈ. "ਕੋ ਰੋਵੈ, ਕੋ ਹਸਿ ਹਸਿ ਪਾਵਨੁ." (ਆਸਾ ਮਃ ੫) ੫. ਸੰ. प्रपन्न- ਪ੍ਰਪੰਨ. ਵਿ- ਸ਼ਰਣਾਗਤ. ਸ਼ਰਨ ਆਇਆ. "ਗੋਤਮ ਨਾਰਿ ਅਹਲਿਆ ਤਾਰੀ, ਪਾਵਨ ਕੇਤਕ ਤਾਰੀਅਲੇ." (ਮਾਲੀ ਨਾਮਦੇਵ) ੬. ਸੰ. ਪਵਿਤ੍ਰ ਕਰਨ ਵਾਲਾ. "ਪਾਵਨ ਨਾਮ ਜਗਤ ਮੈ ਹਰਿ ਕੋ." (ਗਉ ਮਃ ੯) ੭. ਪਵਿਤ੍ਰ. ਸ਼ੁੱਧ. "ਪਾਵਨ ਚਰਨ ਪਖਾਰਨ ਕਰੇ." (ਗੁਪ੍ਰਸੂ) ੮. ਪੌਣਾਹਾਰੀ। ੯. ਸੰਗ੍ਯਾ- ਅਗਨਿ। ੧੦. ਜਲ. ੧੧. ਚੰਦਨ....
ਸੰਗ੍ਯਾ- ਅਸਥਾਨ. ਥਾਂ. "ਥਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੨. ਬੁਣੇਹੋਏ ਕੋਰੇ ਵਸਤ੍ਰ ਦਾ ਤਹਿ ਕੀਤਾ ਟੁਕੜਾ....
ਸੰ. ਸੰਗ੍ਯਾ- ਘੀ. ਘਿਉ. "ਕਾਗਦੁ ਲੂਣੁ ਰਹੈ ਘ੍ਰਿਤ ਸੰਗੇ." (ਰਾਮ ਮਃ ੧) ੨. ਨਿਰੁਕ੍ਤ ਵਿੱਚ ਜਲ ਦਾ ਨਾਉਂ ਭੀ ਘ੍ਰਿਤ ਹੈ। ੩. ਵਿ- ਛਿੜਕਿਆ ਹੋਇਆ। ੪. ਚੋਪੜਿਆ ਹੋਇਆ। ੫. ਚਮਕੀਲਾ....
ਫ਼ਾ. [میدہ] ਮਰ੍ਦਨ ਕੀਤਾ ਹੋਇਆ ਅੰਨ. ਬਾਰੀਕ ਆਟਾ. ਚੂੰਨ....
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....
ਸੰ. ਵਿ- ਤੁਲ੍ਯ. ਬਰਾਬਰ. ਜੇਹਾ। ੨. ਸਮਾਇਆ. ਮਿਲਿਆ. "ਜੋਤੀ ਜੋਤਿ ਸਮਾਨ." (ਬਿਲਾ ਮਃ ੫) ੩. ਦੇਖੋ, ਸਵੈਯੇ ਦਾ ਰੂਪ ੬। ੪. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫. ਆਦਰ. ਸੰਮਾਨ. "ਰਾਜ ਦੁਆਰੈ ਸੋਭ ਸਮਾਨੈ." (ਗਉ ਅਃ ਮਃ ੧) ੬. ਸ- ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. "ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨ." (ਕੇਦਾ ਰਵਿਦਾਸ) ੭. ਸਾਮਾਨ ਦਾ ਸੰਖੇਪ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਸੰਗ੍ਯਾ- ਗੁਰੁਪ੍ਰਸਾਦ. ਗੁਰੁਕ੍ਰਿਪਾ. ਸਤਿਗੁਰੂ ਦੀ ਦਯਾ....
ਸੰ. ਅਰ੍ਦ੍ਹ੍ਹ (ਮੰਗਣਾ) ਆਸ (ਆਸ਼ਾ). ਮੁਰਾਦ ਮੰਗਣ ਦੀ ਕ੍ਰਿਯਾ.#ਫ਼ਾ. [عرضداشت] ਅ਼ਰਜਦਾਸ਼੍ਤ. ਸੰਗ੍ਯਾ- ਪ੍ਰਾਰਥਨਾ. ਬੇਨਤੀ. ਵਿਨ੍ਯ. "ਅਰਦਾਸ ਬਿਨਾ ਜੋ ਕਾਜ ਸਿਧਾਵੈ." (ਤਨਾਮਾ) "ਅਰਦਾਸਿ ਸੁਨੀ ਭਗਤ ਅਪੁਨੇ ਕੀ." (ਸੋਰ ਮਃ ੫)#ਸਿੱਖ ਧਰਮ ਵਿੱਚ ਨਿੱਤ ਨੇਮ ਦੀ ਬਾਣੀ ਦਾ ਪਾਠ ਕਰਕੇ, ਅਤੇ ਹੋਰ ਅਨੇਕ ਕਾਰਜਾਂ ਦੀ ਨਿਰਵਿਘਨ ਪੂਰਤੀ ਲਈ, ਕੇਵਲ ਕਰਤਾਰ ਅੱਗੇ ਅਰਦਾਸ ਕਰਨੀ ਵਿਧਾਨ ਹੈ, ਅਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜਕੇ ਖੜੇ ਹੋਣ ਦੀ ਆਗ੍ਯਾ ਹੈ, ਯਥਾ:-#"ਸੁਖ ਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ." (ਸਿਰੀ ਮਃ ੫)#"ਆਪੇ ਜਾਣੈ ਕਰੈ ਆਪਿ ਆਪੇ ਆਣੈ ਰਾਸਿ,#ਤਿਸੈ ਅਗੈ ਨਾਨਕਾ, ਖਲਿਇ ਕੀਚੈ ਅਰਦਾਸਿ."#(ਵਾਰ ਮਾਰੂ ੧. ਮਃ ੨)#"ਦੁਇ ਕਰ ਜੋਰਿ ਕਰਉ ਅਰਦਾਸਿ." (ਭੈਰ ਮਃ ੫)#"ਤੂੰ ਠਾਕੁਰ ਤੁਮ ਪਹਿ ਅਰਦਾਸਿ।#ਜੀਉ ਪਿੰਡੁ ਸਭ ਤੇਰੀ ਰਾਸਿ।#ਤੁਮ ਮਾਤ ਪਿਤਾ ਹਮ ਬਾਰਿਕ ਤੇਰੇ।#ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ।#ਕੋਇ ਨਾ ਜਾਨੈ ਤੁਮਰਾ ਅੰਤੁ।#ਊਚੇ ਤੇ ਊਚਾ ਭਗਵੰਤੁ।#ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ।#ਤੁਮ ਤੇ ਹੋਇ ਸੁ ਆਗਿਆਕਾਰੀ।#ਤੁਮਰੀ ਗਤਿ ਮਿਤਿ ਤੁਮ ਹੀ ਜਾਨੀ।#ਨਾਨਕ ਦਾਸ ਸਦਾ ਕੁਰਬਾਨੀ."#(ਸੁਖਮਨੀ)...