ਹਿੰਦੁਸਤਾਨ, ਹਿੰਦੁਸਤਾਨੁ

hindhusatāna, hindhusatānuहिंदुसतान, हिंदुसतानु


ਹਿੰਦੂਆਂ ਦੇ ਰਹਿਣ ਦਾ ਅਸਥਾਨ. ਉਹ ਦੇਸ਼ ਜਿਸ ਵਿੱਚ ਵਿਸ਼ੇਸ ਕਰ ਹਿੰਦੂ ਆਬਾਦ ਹਨ. ਇਸ ਦੇ ਨਾਉ, ਆਰਯਾਵਰਤ ਭਾਰਤ ਆਦਿ ਅਨੇਕ ਹਨ. ਹਿੰਦੁਸਤਾਨ ਹਿਮਾਲਯ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ, ਇਸਦੀ ਲੰਬਾਈ ੧੯੦੦ ਅਤੇ ਚੌੜਾਈ ੧੫੦੦ ਮੀਲ ਹੈ. ਰਕਬਾ ੧, ੮੦੫, ੩੩੨ ਵਰਗ ਮੀਲ ਹੈ. ਜਿਸ ਵਿੱਚੋਂ ੧, ੦੯੪, ੩੦੦ ਵਰਗਮੀਲ ਅੰਗ੍ਰੇਜ਼ੀ ਇਲਾਕੇ ਦਾ ਹੈ ਅਤੇ ਬਾਕੀ ਦੇਸੀ ਰਿਆਸਤਾਂ ਦਾ. ਇਸ ਵਿੱਚ ਵਡੀਆਂ ਛੋਟੀਆਂ ਮਿਲਾਕੇ ਕੁੱਲ ੬੬੬ ਦੇਸੀ ਰਿਆਸਤਾਂ ਹਨ. ਹਿੰਦੁਸਤਾਨ ਦੀ ਵਸੋਂ ਨੌਂ ਹਿੱਸੇ ਪਿੰਡਾਂ ਵਿੱਚ ਅਤੇ ਇੱਕ ਹਿੱਸਾ ਸ਼ਹਿਰਾਂ ਵਿੱਚ ਹੈ. ਸ਼ਹਿਰ ੨੩੧੬ ਹਨ ਜਿਨ੍ਹਾਂ ਵਿਚੋਂ ੩੧ ਵੱਡੇ ਵੱਡੇ ਹਨ, ਜਿਨ੍ਹਾਂ ਦੀ ਵਸੋਂ ਇੱਕ ਇੱਕ ਲੱਖ ਤੋਂ ਵਧੀਕ ਹੈ, ਅਤੇ ਪਿੰਡਾਂ ਦੀ ਗਿਨਤੀ ੬੮੫, ੬੬੫ ਹੈ. ਹਿੰਦੁਸਤਾਨ ਬਰਤਾਨੀਆਂ ਤੋਂ ੧੫. ਗੁਣਾ ਵਡਾ ਹੈ. ਜੇ ਕਦੇ ਰੂਸ ਨੂੰ ਕੱਢ ਦਿੱਤਾ ਜਾਵੇ ਤਦ ਸਾਰੇ ਯੂਰਪ ਦਾ ਰਕਬਾ ਮਿਲਕੇ ਇਸ ਦੇ ਬਰਾਬਰ ਹੁੰਦਾ ਹੈ.#ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਹਿੰਦੁਸਤਾਨ ਦੀ ਵਸੋਂ ੩੧੮, ੪੭੫, ੪੮੦ ਹੈ. (ਅੰਗ੍ਰੇਜ਼ੀ ਇਲਾਕੇ ਦੀ ੨੪੭, ੦੦੩, ੨੯੩, ਅਤੇ ਰਿਆਸਤਾਂ ਦੀ ੭੧, ੯੩੯, ੧੮੭ ਹੈ)#ਮਰਦ ੧੬੩, ੯੯੫, ੫੫੪ ਅਤੇ ਤੀਵੀਆਂ ੧੫੪, ੯੪੬, ੯੨੬, ਹਨ. ਧਰਮਾਂ ਦੇ ਲਿਹਾਜ਼ ਨਾਲ ਗਿਣਤੀ ਇਉਂ ਹੈ:-#ਈਸਾਈ ੪, ੧੫੪, ੦੦੦#ਸਿੱਖ ੩, ੨੨੯, ੦੦੦#ਹਿੰਦੂ ੨੧੬, ੭੩੫, ੦੦੦#ਜੈਨੀ ੧, ੧੭੮, ੦੦੦#ਪਾਰਸੀ ੧੦੨, ੦੦੦#ਪੁਰਾਣੇ ਵਸਨੀਕ ੯, ੭੭੫, ੦੦੦#ਬੌੱਧ ੧੧, ੫੭੧, ੦੦੦#ਮੁਸਲਮਾਨ ੬੮, ੭੩੫, ੦੦੦#ਯਹੂਦੀ ੨੨, ੦੦੦#ਹਿੰਦੁਸਤਾਨ ਵਿੱਚ ਹਿੰਦੂ ਵਿਧਵਾ ਇਸਤ੍ਰੀਆਂ ਦੀ ਗਿਣਤੀ ੨੦੨੫੦੦੭੫ ਹੈ, ਅਥਵਾ ਇਉਂ ਕਹੋ ਕਿ ਹਰ ੧੦੦੦ ਪਿੱਛੇ ੧੭੫ ਵਿਧਵਾ ਹਨ.#ਭਾਰਤ ਅੰਦਰ ਕੁੱਲ ਬੋਲੀਆਂ ੨੨੨ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਸਿੱਧ ਭਾਸਾ ਬੋਲਣ ਵਾਲਿਆਂ ਦੀ ਗਿਣਤੀ ਇਹ ਹੈ-#ਹਿੰਦੀ (ਪੱਛਮੀ ਹਿੰਦੀ) ਬੋਲਣ ਵਾਲੇ#੯੬, ੭੧੪, ੦੦੦#ਕਨਾਰੀ (ਕਾਨੜੀ) ੧੦, ੩੭੪, ੦੦੦#ਗੁਜਰਾਤੀ ੯, ੫੫੨, ੦੦੦#ਤਾਮਿਲ ੧੮, ੭੮੦ ੦੦੦#ਤਿਲੁਗੂ ੨੩, ੬੦੧, ੦੦੦#ਪੰਜਾਬੀ ੧੬, ੨੩੪, ੦੦੦ ਅਤੇ#ਲਹਿੰਦੀ ਪੰਜਾਬੀ ੫, ੬੫੨, ੦੦੦#ਬੰਗਾਲੀ ੪੯, ੨੯੪, ੦੦੦#ਬ੍ਰਹਮੀ ੮, ੪੨੩, ੦੦੦#ਮਰਹਟੀ ੧੮, ੭੯੮, ੦੦੦#ਰਾਜਸ੍‍ਥਾਨੀ ੧੨, ੬੮੧, ੦੦੦#ਹਿੰਦੁਸਤਾਨ ਦਾ ਰਾਜ ਪ੍ਰਬੰਧ ਵਾਇਸਰਾਯ (Viceroy) ਦੇ ਹੱਥ ਹੈ. ਅਤੇ ਇੰਤਜਾਮ ਦੇ ਲਈ ਦੋ ਕੌਂਸਲਾਂ ਬਣਾ ਰੱਖੀਆਂ ਹਨ, ਇੱਕ ਕੌਂਸਲ ਆਵ ਸਟੇਟ ਦੂਜੀ ਲੈਜਿਸਲੇਟਿਵ ਐਸੰਬਲੀ ( the Council of State and the Legislative Assembly )#ਸਰਕਾਰ ਹਿੰਦ ਦੇ ਮਾਤਹਿਤ ੧੫. ਸੂਬਿਕ ਸਰਕਾਰਾਂ ਹਨ, ਜਿਨ੍ਹਾਂ ਉੱਤੇ ਆਪਣੇ ਆਪਣੇ ਲਾਟ ਸਾਹਿਬ ਹੁਕਮਰਾਂ ਹਨ. ਸੂਬਿਆਂ ਦੀ ਸਰਕਾਰਾਂ ਦੇ ਦੋ ਹਿੱਸੇ ਹਨ, ਇੱਕ ਅੰਤਰੰਗ ਕੌਂਸਿਲ, ਜਿਸ ਹੱਥ ਚੰਦ ਰਾਖਵੇਂ ਮਹਿਕਮੇ ਹਨ. ਅਤੇ ਦੂਜੇ ਦੋ ਜਾਂ ਤਿੰਨ ਵਜ਼ੀਰ, ਜੋ ਕਾਨੂਨ ਕੌਂਸਲ ਅੱਗੇ ਜਿੰਮੇਵਾਰ ਹਨ.


हिंदूआं दे रहिण दा असथान. उह देश जिस विॱच विशेस कर हिंदू आबाद हन. इस दे नाउ, आरयावरत भारत आदि अनेक हन. हिंदुसतान हिमालय अते समुंदर नाल घिरिआ होइआ है, इसदी लंबाई १९०० अते चौड़ाई १५०० मील है. रकबा १, ८०५, ३३२ वरग मील है. जिस विॱचों १, ०९४, ३०० वरगमील अंग्रेज़ी इलाके दा है अते बाकी देसी रिआसतां दा. इस विॱच वडीआं छोटीआं मिलाके कुॱल ६६६ देसी रिआसतां हन. हिंदुसतान दी वसों नौं हिॱसे पिंडां विॱच अते इॱक हिॱसा शहिरां विॱच है. शहिर २३१६ हन जिन्हां विचों ३१ वॱडे वॱडे हन, जिन्हां दी वसों इॱक इॱक लॱख तों वधीक है, अते पिंडां दी गिनती ६८५, ६६५ है. हिंदुसतान बरतानीआं तों १५. गुणा वडा है. जे कदे रूस नूं कॱढ दिॱता जावे तद सारे यूरप दा रकबा मिलके इस दे बराबर हुंदा है.#सन १९२१ दी मरदुमशुमारी अनुसार हिंदुसतान दी वसों ३१८, ४७५, ४८० है. (अंग्रेज़ी इलाके दी २४७, ००३, २९३, अते रिआसतां दी ७१, ९३९, १८७ है)#मरद १६३, ९९५, ५५४ अते तीवीआं १५४, ९४६, ९२६, हन. धरमां देलिहाज़ नाल गिणती इउं है:-#ईसाई ४, १५४, ०००#सिॱख ३, २२९, ०००#हिंदू २१६, ७३५, ०००#जैनी १, १७८, ०००#पारसी १०२, ०००#पुराणे वसनीक ९, ७७५, ०००#बौॱध ११, ५७१, ०००#मुसलमान ६८, ७३५, ०००#यहूदी २२, ०००#हिंदुसतान विॱच हिंदू विधवा इसत्रीआं दी गिणती २०२५००७५ है, अथवा इउं कहो कि हर १००० पिॱछे १७५ विधवा हन.#भारत अंदर कुॱल बोलीआं २२२ बोलीआं जांदीआं हन, जिन्हां विचों प्रसिॱध भासा बोलण वालिआं दी गिणती इह है-#हिंदी (पॱछमी हिंदी) बोलण वाले#९६, ७१४, ०००#कनारी (कानड़ी) १०, ३७४, ०००#गुजराती ९, ५५२, ०००#तामिल १८, ७८० ०००#तिलुगू २३, ६०१, ०००#पंजाबी १६, २३४, ००० अते#लहिंदी पंजाबी ५, ६५२, ०००#बंगाली ४९, २९४, ०००#ब्रहमी ८, ४२३, ०००#मरहटी १८, ७९८, ०००#राजस्‍थानी १२, ६८१, ०००#हिंदुसतान दा राज प्रबंध वाइसराय (Viceroy) दे हॱथ है. अते इंतजाम दे लई दो कौंसलां बणा रॱखीआं हन, इॱक कौंसल आव सटेट दूजी लैजिसलेटिव ऐसंबली ( the Council of State and the Legislative Assembly )#सरकार हिंद दे मातहित १५. सूबिक सरकारां हन, जिन्हां उॱते आपणे आपणे लाट साहिब हुकमरां हन. सूबिआं दी सरकारां दे दो हिॱसे हन, इॱक अंतरंग कौंसिल, जिस हॱथ चंद राखवें महिकमे हन. अते दूजेदो जां तिंन वज़ीर, जो कानून कौंसल अॱगे जिंमेवार हन.