avasadhāअवसथा
ਸੰ. ਅਵਸ੍ਥਾ. ਸੰਗ੍ਯਾ- ਦਸ਼ਾ. ਹਾਲਤ। ੨. ਉਮਰ. ਆਯੁ। ੩. ਜਾਗ੍ਰਤ, ਸ੍ਵਪਨ, ਸੁਸੁਪ੍ਤਿ (ਸੁਖੁਪਤਿ) ਅਤੇ ਤੁਰੀਯ (ਤੁਰੀਆ) ਇਹ ਚਾਰ ਹਾਲਤਾਂ। ੪. ਬਾਲ, ਯੁਵਾ, ਵ੍ਰਿੱਧ (ਬਿਰਧ) ਆਦਿ ਉਮਰ ਦੇ ਭੇਦ.
सं. अवस्था. संग्या- दशा. हालत। २. उमर. आयु। ३. जाग्रत, स्वपन, सुसुप्ति (सुखुपति) अते तुरीय (तुरीआ) इह चार हालतां। ४. बाल, युवा, व्रिॱध (बिरध) आदि उमर दे भेद.
ਦੇਖੋ, ਅਵਸਥਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ....
ਅ਼. [حالت] ਹ਼ਾਲਤ. ਸੰਗ੍ਯਾ- ਦਸ਼ਾ....
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਸੰ. ਸੰਗ੍ਯਾ- ਉਮਰ ਅਵਸਥਾ। ੨. ਘੀ. ਘ੍ਰਿਤ। ੩. ਪੁਰੂਰਵਾ ਦਾ ਪੁਤ੍ਰ ਇੱਕ ਚੰਦ੍ਰਵੰਸ਼ੀ ਰਾਜਾ। ੪. ਅੰਨ. ਅਨਾਜ। ੫. ਪਵਨ। ੬. ਔਲਾਦ। ੭. ਦਵਾ. ਔਖਧ....
ਦੇਖੋ, ਜਾਗਰਤ। ੨. ਸੰ. ਵਿ- ਜਾਗਦਾ. ਜਾਗਿਆ ਹੋਇਆ....
ਦੇਖੋ, ਸੁਪਨ....
ਸੰ. ਸੁਸੁਪ੍ਤਿ. ਸੰਗ੍ਯਾ- ਐਸੀ ਗਾੜ੍ਹੀ ਨੀਂਦ, ਜਿਸ ਵਿੱਚ ਸੁਪਨਾ ਭੀ ਨਾ ਹੋਵੇ। ੨. ਪਾਤੰਜਲ ਦਰਸ਼ਨ ਅਨੁਸਾਰ ਚਿੱਤ ਦੀ ਇੱਕ ਵ੍ਰਿੱਤਿ ਜੋ ਜੀਵ ਅਤੇ ਬ੍ਰਹਮ ਦੇ ਮੇਲ ਨੂੰ ਨਿੱਤ ਅਨੁਭਵ ਕਰਦੀ ਹੈ, ਪਰ ਇਸ ਦਸ਼ਾ ਵਿੱਚ ਇਹ ਗ੍ਯਾਨ ਨਹੀਂ ਹੁੰਦਾ ਕਿ ਬ੍ਰਹਮ ਦਾ ਮਿਲਾਪ ਪ੍ਰਾਪਤ ਕੀਤਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਚੌਥਾ. ਚਤੁਰਥ. ਤੁਰ੍ਯ। ੨. ਪਾਰਬ੍ਰਹਮ, ਜੋ ਵਿਸ੍ਟ, ਤੈਜਸ ਅਤੇ ਪ੍ਰਾਗ੍ਯ ਤੋਂ ਪਰੇ ਹੈ। ੩. ਦੇਖੋ, ਤੁਰੀਆਪਦ। ੪. ਵੈਖਰੀ ਵਾਣੀ ਜੋ ਚੌਥੀ ਹੈ. ਦੇਖੋ, ਚਾਰ ਬਾਣੀਆਂ....
ਸੰ. तुर्य्या- ਤੁਰ੍ਯਾ. ਸੰਗ੍ਯਾ- ਚੌਥੀ ਅਵਸਥਾ. ਉਹ ਹਾਲਤ, ਜੋ ਜਾਗ੍ਰਤ ਸ੍ਵਪਨ ਸੁਖੁਪਤਿ ਤੋਂ ਪਰੇ ਹੈ. ਅਰਥਾਤ- ਗ੍ਯਾਨਦਸ਼ਾ. "ਤੁਰੀਆ ਸੁਖ ਪਾਇਆ." (ਵਾਰ ਗੂਜ ੧. ਮਃ ੩) "ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ." (ਗਉ ਥਿਤੀ ਮਃ ੫)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰਗ੍ਯਾ- ਵਾਯੁ. ਪਵਨ. "ਤਿਸ ਨੋ ਲਗੈ ਨ ਤਾਤੀ ਬਾਲ." (ਬਿਲਾ ਮਃ ੫) ੨. ਬਲਿਹਾਰ. ਕੁਰਬਾਨ. "ਤਿਸ ਕਉ ਹਉ ਬਲਿ ਬਲਿ ਬਾਲ." (ਨਟ ਪੜਤਾਲ ਮਃ ੪) ੩. ਬਾਲੀ. ਸੁਗ੍ਰੀਵ ਦਾ ਭਾਈ ਵਾਨਰ ਰਾਜ. "ਕੁਪਕੈ ਜਿਨ ਬਾਲ ਮਰ੍ਯੋ ਛਿਨ ਮੈ." (ਕ੍ਰਿਸਨਾਵ) ੪. ਬਾਲਿਕਾ. ਲੜਕੀ. "ਰੋਇ ਉਟੀ ਵਹ ਬਾਲ ਜਥੈ." (ਕ੍ਰਿਸ਼ਨਾਵ) ੫. ਬਾਲਕ. ਬੱਚਾ. "ਬਾਲ ਰਹੇਂ ਅਲਬਾਲਿਤ ਜਾਲ." (ਨਾਪ੍ਰ) ੬. ਬਾਲ੍ਯ. ਬਚਪਨ. "ਬਾਲ ਜੁਆਨੀ ਅਰੁ ਬਿਰਧ ਫੁਨਿ." (ਸਃ ਮਃ ੯) ੭. ਵੱਲੀ. ਸਿੱਟਾ. ਬੱਲ। ੮. ਵਿ- ਅਗਯਾਨੀ. ਨਾਦਾਨ. "ਰਿਨਿ ਬਾਂਧੇ ਬਹੁ ਬਿਧਿ ਬਾਲ." (ਪ੍ਰਭਾ ਮਃ ੪) ੯. ਸੰਗ੍ਯਾ- ਬਾਲਾ. ਇਸਤ੍ਰੀ. "ਭਉ ਨ ਵਿਆਪੈ ਬਾਲਕਾ."¹ (ਮਾਰੂ ਸੋਲਹੇ ਮਃ ੫) "ਸ਼ਹਰ ਬਦਖਸ਼ਾਂ ਮੇ ਹੁਤੀ ਏਕ ਮੁਗਲ ਕੀ ਬਾਲ." (ਚਰਿਤ੍ਰ ੧੭) ੧੦. ਰੋਮ. ਕੇਸ਼. ਵਾਲ. "ਗੁਰਪਗ ਚਾਰਹਿ ਹਮ ਬਾਲ." (ਪ੍ਰਭਾ ਮਃ ੪) ੧੧. ਬਾਲਨਾ. ਮਚਾਉਣਾ. ਜਲਾਉਣਾ। ੧੨. ਅ਼. [بال] ਚਿੰਨ੍ਹ। ੧੩. ਮਨ। ੧੪. ਪ੍ਰਸੰਨਤਾ। ੧੫. ਭੁਜਾ. ਬਾਜੂ। ੧੬. ਚੋਟੀ. ਸ਼ਿਖਾ....
ਵਿ- ਜਵਾਨੀ ਵਾਲਾ. ਤਰੁਣ ਅਵਸ੍ਥਾ ਵਾਲਾ। ੨. ਸੰਗ੍ਯਾ- ਜਵਾਨੀ. ਤਰੁਣਤਾ....
वृद्घ. ਵਿ- ਵਧਿਆ ਹੋਇਆ. ਵਡਾ. ਬਜ਼ੁਰਗ. ਵਿਦ੍ਵਾਨਾਂ ਨੇ ਪੰਜ ਵ੍ਰਿੱਧ ਮੰਨੇ ਹਨ-#(ੳ) ਅਵਸਥਾ ਵ੍ਰਿੱਧ, ਜੋ ਉਮਰ ਵਿੱਚ ਵਡਾ ਹੈ.#(ਅ) ਧਨਵ੍ਰਿੱਧ, ਜੋ ਦੌਲਤ ਵਿੱਚ ਵਡਾ ਹੈ.#(ੲ) ਵਿਦ੍ਯਾਵ੍ਰਿੱਧ, ਜੋ ਇ਼ਲਮ ਵਿੱਚ ਵਧਕੇ ਯੋਗ੍ਯਤਾ ਰਖਦਾ ਹੈ.#(ਸ) ਆਚਾਰਵ੍ਰਿੱਧ, ਜੋ ਕਰਨੀ ਵਿੱਚ ਵਡਾ ਹੈ. ਆ਼ਮਿਲ.#(ਹ) ਬਲਵ੍ਰਿੱਧ. ਜ਼ੋਰ (ਤਾਕ਼ਤ) ਵਿੱਚ ਵਡਾ....
ਸੰ. वृद्घ- ਵ੍ਰਿੱਧ. ਵਿ- ਉਮਰ ਵਿੱਚ ਵਧਿਆ ਹੋਇਆ ਬੁੱਢਾ. "ਬਿਰਧ ਭਾਇਓ ਸੂਝੈ ਨਹੀ." (ਸ. ਮਃ ੯) ਦੇਖੋ, ਵ੍ਰਿੱਧ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...