dhoharāदोहरा
ਵਿ- ਦੁਹਰਾ. "ਘੁਰੇ ਨਗਾਰੇ ਦੋਹਰੇ." (ਚੰਡੀ ੩) ੨. ਸੰਗ੍ਯਾ- ਇੱਕ ਮਾਤ੍ਰਿਕਛੰਦ, ਦੋਹਾਂ, ਲੱਛਣ- ਦੋ ਚਰਣ (ਤੁਕਾਂ) ਪ੍ਰਚਿਤਰਣ ੨੪ ਮਾਤ੍ਰਾ¹. ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ ਅੰਤ ਗੁਰੁ ਲਘੁ. ਇਸ ਲਛਣ ਤੋਂ ਛੁੱਟ ਵਿਦ੍ਵਾਨਾਂ ਨੇ ਇਹ ਭੀ ਨਿਯਮ ਥਾਪਿਆ ਹੈ ਕਿ ਦੋਹੇ ਦੇ ਆਦਿ ਜਗਣਰੂਪ ਇਕੱ ਪਦ ਨਾ ਆਵੇ. ਦੋਹੇ ਦੀ ਚਾਲ ਤਦ ਸੁੰਦਰ ਰਹਿਂਦੀ ਹੈ ਜੇ ਆਦਿ ਦੋ ਡਗਣ ਅਥਵਾ ਢਗਣ ਰੱਖੀਏ, ਅਰਥਾਤ ਚੌਕਲ ਨਾਲ ਚੌਕਲ ਦਾ ਅਤੇ ਤ੍ਰਿੱਕਲ ਨਾਲ ਤ੍ਰਿੱਕਲ ਦਾ ਸੰਯੋਗ ਕਰੀਏ. ਦੋ ਮਾਤ੍ਰਿਕ ਗਣਾਂ ਦੇ ਸੰਯੋਗ ਕਰਕੇ ਹੀ "ਦੋਹਾ" ਨਾਮ ਹੈ.#ਮਾਤ੍ਰਿਕਗਣਾਂ ਦੇ ਏਰ ਫੇਰ ਕਰਕੇ ਦੋਹੇ ਦੇ ਅਨੰਤ ਭੇਦ ਕਵੀਆਂ ਨੇ ਕਲਪੇ ਹਨ, ਪਰ ਅਸੀਂ ਇੱਥੇ ਉਹ ਰੂਪ ਦਿਖਾਉਨੇ ਹਾਂ, ਜੋ ਸਿੱਖਕਾਵ੍ਯ ਵਿੱਚ ਆਏ ਹਨ-#(੧) ਜਿਸ ਦੋਹਰੇ ਵਿੱਚ ਚਾਰ ਗੁਰੁ ਅਤੇ ੪੦ ਲਘੁ ਹੋਣ, ਉਸ ਦੀ "ਵ੍ਯਾਲ" ਸੰਗ੍ਯਾ ਹੈ.#ਉਦਾਹਰਣ-#ਤਿਹ ਪਰ ਭੂਖਨ ਸ਼ਸ੍ਤ੍ਰ ਲਘੁ, ਰਤਨ ਪੁਰਟਮਯ ਸਾਜ,#ਚਮਕਤ ਦਮਕਤ ਨਵਲ ਛਬਿ, ਝਕਤ ਥਕਤ ਕਵਿਰਾਜ.#(ਸਿੱਖੀਪ੍ਰਭਾਕਰ)#(੨) ਜਿਸ ਦੋਹਰੇ ਵਿੱਚ ੫. ਗੁਰੁ ਅਤੇ ੩੮ ਲਘੁ ਹੋਣ, ਉਸ ਦੀ "ਅਹਿਵਰ" ਸੰਗ੍ਯਾ ਹੈ.#ਉਦਾਹਰਣ-#ਸ਼੍ਰੀ ਸਤਿਗੁਰੁ ਬਰ ਅਮਰਜੀ, ਸਰਨ ਨਰਨ ਦੁਖ ਹਰਨ,#ਕਾਰਨ ਕਰਨ ਸੁ ਜਾਨ ਮਨ, ਨਮਸਕਾਰ ਤਿਨ ਚਰਨ.#(ਨਾਪ੍ਰ)#(੩) ਜਿਸ ਵਿੱਚ ਛੀ ਗੁਰੁ ਅਤੇ ੩੬ ਲਘੁ ਹੋਣ, ਉਸ ਦਾ ਨਾਮ "ਸਾਰਦੂਲ" ਹੈ.#ਉਦਾਹਰਣ#ਯਦਿ ਪ੍ਰਤਿਬੰਧਕ ਸਘਨ ਘਨ,#ਅਨਗਨ ਭੇ ਮਗ ਬੀਚ,#ਪ੍ਰਲਯ ਪ੍ਰਭੰਜਨਿ ਪ੍ਰਬਲ ਵਤ,#ਦਿਯ ਉਡਾਯ ਹਨ ਨੀਚ.#(ਸਿੱਖੀਪ੍ਰਭਾਕਰ)#(੪) ਜਿਸ ਦੇ ਸੱਤ ਗੁਰ ਅਤੇ ੩੪ ਲਘੁ ਹੋਣ, ਓਹ "ਮੱਛ" ਦੋਹਾ ਹੈ.#ਉਦਾਹਰਣ-#ਤਪ ਕਿਯ ਜਿਨਹਿ ਸਬਾਸਨਾ,#ਜਨਮ ਅਨਤ ਧਰ ਸੋਇ,#ਪਾਇ ਰਾਜ ਜਗ ਬਿਖੈ ਫਸ,#ਨਰਕ ਗਮਨ ਪੁਨ ਹੋਇ.#(ਨਾਪ੍ਰ)#(੫) ਜਿਸ ਵਿੱਚ ੮. ਗੁਰੁ ਅਤੇ ੩੨ ਲਘੁ ਹੋਣ, ਉਸ ਦੀ "ਕੱਛਪ" ਸੱਗ੍ਯਾ ਹੈ.#ਉਦਾਹਰਣ-#ਸ਼੍ਰੀ ਅੰਗਦ ਕੰਦਨ ਵਿਘਨ,#ਬਦਨ ਸੁ ਮੰਗਲ ਸਾਲ,#ਪਰਨ ਸਰਨ ਕਰ ਚਰਨ ਕੋ,#ਨਮਸਕਾਰ ਧਰ ਭਾਲ.#(ਨਾਪ੍ਰ)#(੬)ਜਿਸ ਵਿੱਚ ੯. ਗੁਰੁ ਅਤੇ ੩੦ ਲਘੁ ਹੋਣ, ਓਹ "ਤ੍ਰਿਕਲ" ਦੋਹਾ ਹੈ.#ਉਦਾਹਰਣ-#ਦਰਸ਼ਨ ਸ਼੍ਰੀ ਹਰਿਕ੍ਰਿਸ੍ਨ ਕੋ,#ਨਿਪੁਨ ਹਰਨ ਜੁਰ ਤੀਨ,#ਚਰਨ ਮਨੋਹਰ ਬੰਦਨਾ,#ਜਿਨ ਸਿੱਖਨ ਸੁਖ ਦੀਨ.#(ਨਾਪ੍ਰ)#(੭) ਜਿਸ ਦੋਹਰੇ ਵਿਚ ੧੦. ਗੁਰੁ ਅਤੇ ੨੮ ਲਘੁ ਹੋਣ, ਓਹ "ਵਾਨਰ" ਹੈ.#ਉਦਾਹਰਣ-#ਆਏ ਪ੍ਰਭ ਸਰਨਾਗਤੀ,#ਕਿਰਪਾਨਿਧਿ ਦਇਆਲ,#ਏਕ ਅਖਰ ਹਰਿ ਮਨਿ ਬਸਤ,#ਨਾਨਕ ਹੋਤ ਨਿਹਾਲ. (ਬਾਵਨ)#(੮)ਜਿਸ ਵਿੱਚ ੧੧. ਗੁਰੁ ਅਤੇ ੨੬ ਲਘੁ ਹੋਣ, ਓਹ "ਚਲ" ਅਥਵਾ "ਬਲ" ਸੰਗ੍ਯਾ ਦਾ ਦੋਹਰਾ ਹੈ.#ਉਦਾਹਰਣ-#ਸਾਥਿ ਨ ਚਾਲੈ ਬਿਨ ਭਜਨ,#ਬਿਖਿਆ ਸਗਲੀ ਛਾਰ,#ਹਰਿ ਹਰਿ ਨਾਮ ਕਮਾਵਣਾ,#ਨਾਨਕ ਇਹੁ ਧਨ ਸਾਰ.#(ਸੁਖਮਨੀ)#(੯) ਜਿਸ ਦੋਹਰੇ ਵਿੱਚ ੧੨. ਲਘੁ ਅਤੇ ੨੪ ਗੁਰੁ ਹੋਣ, ਉਸ ਦੀ "ਚਾਰਣੀ" ਅਥਵਾ "ਪਯੋਧਰ" ਸੰਗ੍ਯਾ ਹੈ.#ਉਦਾਰਣ-#ਦੀਨ ਦਰਦ ਦੁਖ ਭੰਜਨਾ, ਘਟਿ ਘਟਿ ਨਾਥ ਅਨਾਥ,#ਸਰਣਿ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ.#(ਸੁਖਮਨੀ)#ਜਿਸ ਨੋ ਸਾਜਨ ਰਾਖਸੀ, ਦੁਸਮਨ ਕੌਨ ਵਿਚਾਰ?#ਛ੍ਵੈ ਨ ਸਕੈ ਤਿਹ ਛਾਂਹ ਕੋ, ਨਿਹਫਲ ਜਾਤ ਗਵਾਰ.#(ਵਿਚਿਤ੍ਰ)#(੧੦) ਜਿਸ ਵਿਚ ੧੩. ਗੁਰੁ ਅਤੇ ੨੨ ਲਘੁ ਹੋਣ, ਉਸ ਦਾ ਨਾਉਂ "ਗਯੰਦ" ਅਤੇ ਮਦਕਲ ਹੈ.#ਉਦਾਹਰਣ-#ਏਕ ਸਮੇਂ ਸ੍ਰੀ ਆਤਮਾ, ਉਚਰਯੋ ਮਤਿ ਸੋ ਬੈਨ,#ਸਥ ਪ੍ਰਤਾਪ ਜਗਦੀਸ ਕੋ, ਕਹੋ ਸਕਲ ਬਿਧਿ ਤੈਨ.#(ਅਕਾਲ)#(੧੧) ਚੌਦਾਂ ਗੁਰੁ ਅਤੇ ਵੀਹ ਲਘੁ ਵਾਲਾ ਦੋਹਾ "ਹੰਸ" ਹੈ.#ਉਦਾਹਰਣ-#ਏਕੰਕਾਰਾ ਸਤਿਗੁਰੂ, ਜਿਹ ਪ੍ਰਸਾਦਿ ਸਚੁ ਹੋਇ,#ਵਾਹਗੁਰੂ ਜੀ ਕੀ ਫਤੇ, ਵਿਘਨਵਿਨਾਸਨ ਸੋਇ.#(ਨਾਪ੍ਰ)#(੧੨) ਪੰਦਰਾਂ ਗੁਰੁ ਅਤੇ ਅਠਾਰਾਂ ਲਘੁ ਜਿਸ ਵਿੱਚ ਹੋਣ, ਓਹ "ਨਰ" ਦੋਹਾ ਹੈ.#ਉਦਾਹਰਣ-#ਹਊਮੈ ਏਹਾ ਜਾਤਿ ਹੈ, ਹਊਮੈ ਕਰਮ ਕਮਾਹਿ,#ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ.#(ਵਾਰ ਆਸਾ)#(੧੩) ਜਿਸ ਵਿੱਚ ੧੬. ਗੁਰੁ ਅਤੇ ੧੬. ਲਘੁ ਹੋਣ, ਓਹ "ਕਰਭ" ਦੋਹਰਾ ਹੈ.#ਉਦਾਹਰਣ-#ਕਹੋ ਸੁ ਸਮ ਕਾਸੋਂ ਕਹੈਂ, ਦਮ ਕੋ ਕਹਾਂ ਕਹੰਤ?#ਕੋ ਸੂਰਾ ਦਾਤਾ ਕਵਨ, ਕਹੋ ਤੰਤ ਕੋ ਮੰਤ?#(ਅਕਾਲ)#(੧੪) ਜਿਸ ਵਿੱਚ ੧੭. ਗੁਰੁ ਅਤੇ ੧੪. ਲਘੁ ਹੋਣ, ਉਸ ਦੀ "ਮਰਕਟ" ਸੰਗ੍ਯਾ ਹੈ.#ਉਦਾਹਰਣ-#ਕਹਾਂ ਨੇਮ ਸੰਜਮ ਕਹਾਂ, ਕਹਾਂ ਗ੍ਯਾਨ ਅਗ੍ਯਾਨ?#ਕੋ ਰੋਗੀ ਸੋਗੀ ਕਵਨ, ਕਹਾਂ ਭਰ੍ਮ ਕੀ ਹਾਨ?#(ਅਕਾਲ)#(੧੫) ਜਿਸ ਦੋਹਰੇ ਵਿੱਚ ੧੮. ਗੁਰੁ ਅਤੇ ੧੨. ਲਘੁ ਹੋਣ, ਉਸ ਦੀ "ਮੰਡੂਕ" ਸੰਗ੍ਯਾ ਹੈ.#ਉਦਾਹਰਣ-#ਮੈ ਭੋਲਾਵਾ ਪੱਗ ਦਾ ਮਤ ਮੈਲੀ ਹੋਜਾਇ,#ਗਹਿਲਾ ਰੂਹ ਨ ਜਾਣਈ ਸਿਰ ਭੀ ਮਿੱਟੀ ਖਾਇ.#(ਸ. ਫਰੀਦ)#(੧੬) ਜਿਸ ਵਿੱਚ ੧੯. ਗੁਰ ਅਤੇ ੧੦. ਲਘੁ ਹੋਣ, ਉਸ ਦੋਹੇ ਦੀ ਸੰਗ੍ਯਾ "ਸ਼੍ਯੇਨ" ਹੈ.#ਉਦਾਹਰਣ-#ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ,#ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ.#(ਸੁਖਮਨੀ)#(੧੭) ਜਿਸ ਵਿੱਚ ੨੧. ਗੁਰੁ ਅਤੇ ੬. ਲਘੁ ਹੋਣ, ਉਸ ਦੋਹੇ ਦੀ "ਭ੍ਰਾਮਰ" ਸੰਗ੍ਯਾ ਹੈ.#ਉਦਾਹਰਣ-#ਸ਼੍ਰੀ ਗੁਰੁ ਪ੍ਯਾਰੇ ਖਾਲਸੇ, ਬਾਂਕੇ ਭਾਰੀ ਬੀਰ,#ਵੈਰਾਗੀ ਤ੍ਯਾਗੀ ਤਪੀ, ਗ੍ਯਾਨੀ ਧ੍ਯਾਨੀ ਧੀਰ.#(ਸਿੱਖੀਪ੍ਰਭਾਕਰ)#(੧੮) ਸਰਬਲੋਹ ਵਿੱਚ "ਦੋਹਰਾ ਵਡਾ" ਸਿਰ ਲੇਖ ਹੇਠ ੨੮ ਮਾਤ੍ਰਾ ਦਾ ਦੋਹਾ ਛੰਦ ਹੈ. ਪਹਿਲਾ ਵਿਸ਼੍ਰਾਮ ੧੫. ਪੁਰ, ਦੂਜਾ ੧੩. ਮਾਤ੍ਰਾ ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਹੈ ਚਤੁਰ ਬਹੁਤ ਅਸ੍ਟਾਕਰੀ, ਨਰਸਿੰਘੀ ਜਿਹ ਕੇ ਭੇਸ,#ਪ੍ਰਹਲਾਦ ਉਬਾਰ੍ਯੋ ਦੁਖ ਹਰ੍ਯੋ, ਹਰਨਾਖਸ ਹਰ੍ਯੋਨਰੇਸ.
वि- दुहरा. "घुरे नगारे दोहरे." (चंडी ३) २. संग्या- इॱक मात्रिकछंद, दोहां, लॱछण- दो चरण (तुकां) प्रचितरण २४ मात्रा¹. पहिला विश्राम १३. पुर, दूजा ११. पुर अंत गुरु लघु. इस लछण तों छुॱट विद्वानां ने इह भी नियम थापिआ है कि दोहे दे आदि जगणरूप इकॱ पद ना आवे. दोहे दी चाल तद सुंदर रहिंदी है जे आदि दो डगण अथवा ढगण रॱखीए, अरथात चौकल नाल चौकल दा अते त्रिॱकल नाल त्रिॱकल दा संयोग करीए. दो मात्रिक गणां दे संयोग करके ही "दोहा" नाम है.#मात्रिकगणां दे एर फेर करके दोहे दे अनंत भेद कवीआं ने कलपे हन, पर असीं इॱथे उह रूप दिखाउने हां, जो सिॱखकाव्य विॱच आए हन-#(१) जिस दोहरे विॱच चार गुरु अते ४० लघु होण, उस दी "व्याल" संग्या है.#उदाहरण-#तिह पर भूखन शस्त्र लघु, रतन पुरटमय साज,#चमकत दमकत नवल छबि, झकत थकतकविराज.#(सिॱखीप्रभाकर)#(२) जिस दोहरे विॱच ५. गुरु अते ३८ लघु होण, उस दी "अहिवर" संग्या है.#उदाहरण-#श्री सतिगुरु बर अमरजी, सरन नरन दुख हरन,#कारन करन सु जान मन, नमसकार तिन चरन.#(नाप्र)#(३) जिस विॱच छी गुरु अते ३६ लघु होण, उस दा नाम "सारदूल" है.#उदाहरण#यदि प्रतिबंधक सघन घन,#अनगन भे मग बीच,#प्रलय प्रभंजनि प्रबल वत,#दिय उडाय हन नीच.#(सिॱखीप्रभाकर)#(४) जिस दे सॱत गुर अते ३४ लघु होण, ओह "मॱछ" दोहा है.#उदाहरण-#तप किय जिनहि सबासना,#जनम अनत धर सोइ,#पाइ राज जग बिखै फस,#नरक गमन पुन होइ.#(नाप्र)#(५) जिस विॱच ८. गुरु अते ३२ लघु होण, उस दी "कॱछप" सॱग्या है.#उदाहरण-#श्री अंगद कंदन विघन,#बदन सु मंगल साल,#परन सरन कर चरन को,#नमसकार धर भाल.#(नाप्र)#(६)जिस विॱच ९. गुरु अते ३० लघु होण, ओह "त्रिकल" दोहा है.#उदाहरण-#दरशन श्री हरिक्रिस्न को,#निपुन हरन जुर तीन,#चरन मनोहर बंदना,#जिन सिॱखन सुख दीन.#(नाप्र)#(७) जिस दोहरे विच १०. गुरु अते २८ लघु होण, ओह "वानर" है.#उदाहरण-#आए प्रभ सरनागती,#किरपानिधि दइआल,#एक अखर हरि मनि बसत,#नानक होत निहाल. (बावन)#(८)जिस विॱच ११. गुरु अते २६ लघु होण, ओह "चल" अथवा "बल" संग्या दा दोहराहै.#उदाहरण-#साथि न चालै बिन भजन,#बिखिआ सगली छार,#हरि हरि नाम कमावणा,#नानक इहु धन सार.#(सुखमनी)#(९) जिस दोहरे विॱच १२. लघु अते २४ गुरु होण, उस दी "चारणी" अथवा "पयोधर" संग्या है.#उदारण-#दीन दरद दुख भंजना, घटि घटि नाथ अनाथ,#सरणि तुमारी आइओ, नानक के प्रभ साथ.#(सुखमनी)#जिस नो साजन राखसी, दुसमन कौन विचार?#छ्वै न सकै तिह छांह को, निहफल जात गवार.#(विचित्र)#(१०) जिस विच १३. गुरु अते २२ लघु होण, उस दा नाउं "गयंद" अते मदकल है.#उदाहरण-#एक समें स्री आतमा, उचरयो मति सो बैन,#सथ प्रताप जगदीस को, कहो सकल बिधि तैन.#(अकाल)#(११) चौदां गुरु अते वीह लघु वाला दोहा "हंस" है.#उदाहरण-#एकंकारा सतिगुरू, जिह प्रसादि सचु होइ,#वाहगुरू जी की फते, विघनविनासन सोइ.#(नाप्र)#(१२) पंदरां गुरु अते अठारां लघु जिस विॱच होण, ओह "नर" दोहा है.#उदाहरण-#हऊमै एहा जाति है, हऊमै करम कमाहि,#हउमै एई बंधना, फिरि फिरि जोनी पाहि.#(वार आसा)#(१३) जिस विॱच १६. गुरु अते १६. लघु होण, ओह "करभ" दोहरा है.#उदाहरण-#कहो सु सम कासों कहैं, दम को कहां कहंत?#को सूरा दाता कवन, कहो तंत को मंत?#(अकाल)#(१४) जिस विॱच १७. गुरु अते १४. लघु होण, उस दी "मरकट" संग्याहै.#उदाहरण-#कहां नेम संजम कहां, कहां ग्यान अग्यान?#को रोगी सोगी कवन, कहां भर्म की हान?#(अकाल)#(१५) जिस दोहरे विॱच १८. गुरु अते १२. लघु होण, उस दी "मंडूक" संग्या है.#उदाहरण-#मै भोलावा पॱग दा मत मैली होजाइ,#गहिला रूह न जाणई सिर भी मिॱटी खाइ.#(स. फरीद)#(१६) जिस विॱच १९. गुर अते १०. लघु होण, उस दोहे दी संग्या "श्येन" है.#उदाहरण-#पूरा प्रभ आराधिआ, पूरा जाका नाउ,#नानक पूरा पाइआ, पूरे के गुण गाउ.#(सुखमनी)#(१७) जिस विॱच २१. गुरु अते ६. लघु होण, उस दोहे दी "भ्रामर" संग्या है.#उदाहरण-#श्री गुरु प्यारे खालसे, बांके भारी बीर,#वैरागी त्यागी तपी, ग्यानी ध्यानी धीर.#(सिॱखीप्रभाकर)#(१८) सरबलोह विॱच "दोहरा वडा" सिर लेख हेठ २८ मात्रा दा दोहा छंद है. पहिला विश्राम १५. पुर, दूजा १३. मात्रा पुर, अंत गुरु लघु.#उदाहरण-#है चतुर बहुत अस्टाकरी, नरसिंघी जिह के भेस,#प्रहलाद उबार्यो दुख हर्यो, हरनाखस हर्योनरेस.
ਵਿ- ਦੋ ਤਹ ਦਾ। ੨. ਦੁਗੁਣਾ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਉਹ ਛੰਦ, ਜਿਨ੍ਹਾਂ ਵਿਚ ਅੱਖਰਾਂ ਦਾ ਹਿਸਾਬ ਨਹੀਂ, ਕਿੰਤੁ ਮਾਤ੍ਰਾ ਦਾ ਹਿਸਾਬ ਹੈ, ਜੈਸੇ- ਚੌਪਈ, ਦੋਹਰਾ ਆਦਿ. ਦੇਖੋ, ਗੁਰੁਛੰਦ ਦਿਵਾਕਰ....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਦੇਖੋ, ਬਿਸਰਾਮ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. ਵਿ- ਛੋਟਾ। ੨. ਹਲਕਾ. ਹੌਲਾ। ੩. ਸੁੰਦਰ. ਖੂਬਸੂਰਤ। ੪. ਕ੍ਰਿ. ਵਿ- ਛੇਤੀ. "ਕੰਠ ਲਗਾਏ ਲਘੁ ਗਹਿ ਹਾਥਾ." (ਨਾਪ੍ਰ) ੫. ਸੰਗ੍ਯਾ- ਇੱਕ ਮਾਤ੍ਰਾ ਵਾਲਾ ਅੱਖਰ ਹ੍ਰਸ੍ਵ। ੬. ਲਘੁਸ਼ੰਕਾ ਦਾ ਸੰਖੇਪ. ਮੂਤ੍ਰਤ੍ਯਾਗ. "ਮੈ ਅਬ ਹੀ ਲਘੁ ਕੇ ਹਿਤ ਜੈਹੋਂ." (ਚਰਿਤ੍ਰ ੧੮)...
ਦੇਖੋ, ਲਕ੍ਸ਼੍ਣ. "ਨਾਨਕ ਇਹ ਲਛਣ ਬ੍ਰਹਮਗਿਆਨੀ ਹੋਇ." (ਸੁਖਮਨੀ) ੨. ਦੇਖੋ, ਲਛਣੁ ੨....
ਸੰ. ਸੰਗ੍ਯਾ- ਦਸ੍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਮਾਤ੍ਰਿਕ ਗਣ, ਜਿਸ ਦੀ ਮਾਤ੍ਰਾ ਚਾਰ ਹੁੰਦੀਆਂ ਹਨ. ਡਗਣ ਦੇ ਸਰੂਪ ਇਹ ਹਨ:-#, , , , ....
ਵ੍ਯ- ਯਾ. ਵਾ. ਕਿੰਵਾ. ਜਾਂ....
ਇੱਕ ਮਾਤ੍ਰਿਕ ਗਣ, ਜੋ ਤਿੰਨ ਮਾਤ੍ਰਾ ਦਾ ਹੁੰਦਾ ਹੈ. ਇਸ ਦੇ ਰੂਪ ਹਨ- . . ....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਤਿਗੁਨਾ. ਤਿਹਰਾ. "ਤ੍ਰਿੱਕਲ ਸੰਗਲ ਸ਼ਰਾ ਦਾ." (ਮਗੋ) ੨. ਸੰਗ੍ਯਾ- ਮਾਤ੍ਰਿਕ ਗਣ ਢਗਣ, ਜਿਸ ਦੀਆਂ ਤਿੰਨ ਕਲਾ (ਮਾਤ੍ਰਾ) ਹੁੰਦੀਆਂ ਹਨ. ਦੇਖੋ, ਤ੍ਰਿਕਲ ੨। ੩. ਦੇਖੋ, ਦੋਹਰੇ ਦਾ ਰੂਪ ੬....
ਦੇਖੋ, ਸੰਜੋਗ....
ਸੰ. मातृक. ਵਿ- ਮਾਤਾ ਦਾ. "ਮਾਤ੍ਰਿਕ ਸਪਤ, ਸਪਤ ਪਿਤਰਨ ਕੁਲ." (ਪਾਰਸਾਵ) ਸੱਤ ਮਾਂ ਦੀਆ ਅਤੇ ਸੱਤ ਪਿਤਾ ਦੀਆਂ ਕੁਲਾਂ। ੨. ਸੰ. मात्रिक. ਮਾਤ੍ਰਾ ਦਾ. ਜੈਸੇ- ਮਾਤ੍ਰਿਕ ਛੰਦ. ਮਾਤ੍ਰਿਕ ਗਣ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਦੋਹਰਾ ੨....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਵਿ- ਬਿਨਾ ਅੰਤ. ਬੇਅੰਤ. ਅਨੇਕ. ਨਾਨਾ. "ਇਕਸੁ ਤੇ ਹੋਇਓ ਅਨੰਤਾ." (ਮਾਝ ਅਃ ਮਃ ੫) ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਆਕਾਸ਼। ੪. ਸ਼ੇਸਨਾਗ। ੫. ਬਲਭਦ੍ਰ. ਇਹ ਸ਼ੇਸ ਦਾ ਅਵਤਾਰ ਮੰਨਿਆ ਹੈ, ਇਸ ਲਈ ਨਾਉਂ ਅਨੰਤ ਹੈ. "ਅਨੰਤ ਕੇ ਊਪਰ ਕੋਪ ਚਲਾਯੋ." (ਕ੍ਰਿਸਨਾਵ) ੬. ਭੁਜਾ ਉੱਪਰ ਪਹਿਰਣ ਦਾ ਇੱਕ ਗਹਿਣਾ, ਜਿਸ ਨੂੰ ਸ਼ੇਸਨਾਗ ਦੀ ਮੂਰਤੀ ਕਲਪਕੇ ਹਿੰਦੂ ਭਾਦੋਂ ਸੁਦੀ ੧੪. ਨੂੰ ਪਹਿਰਦੇ ਹਨ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਕ੍ਰਿ. ਵਿ- ਇਸ ਥਾਂ. ਯਹਾਂ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਵ੍ਯ- ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। ੨. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। ੩. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। ੪. ਫ਼ਾ. [ہاں] ਖ਼ਬਰਦਾਰ!...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਵਿ- ਅਡ੍. ਸੰਗ੍ਯਾ- ਸਰਪ. ਸੱਪ। ੨. ਮਸ੍ਤ- ਹਾਥੀ। ੩. ਮਾਰਨ ਵਾਲਾ ਪਸ਼ੂ। ੪. ਸ਼ੇਰ। ੫. ਰਾਜਾ। ੬. ਦੇਖੋ, ਦੋਹੇ ਦਾ ਰੂਪ ੧। ੭. ਦੁਸ੍ਟ. ਖੋਟਾ. ਪਾਜੀ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰਗ੍ਯਾ- ਤੇਹ. ਪਿਆਸ। ੨. ਸਰਵ- ਉਸ. ਤਿਸ. "ਤਿਹ ਜੋਗੀ ਕਉ ਜੁਗਤਿ ਨ ਜਾਨਉ." (ਧਨਾ ਮਃ ੯) ੩. ਦੇਖੋ, ਤਿਹੁ....
ਦੇਖੋ, ਭੂਸਣ ਅਤੇ ਭੂਖਣ। ੨. ਭੂ- ਖਨ. ਸੂਰ, ਜੋ ਹੁੱਡਾਂ ਨਾਲ ਜ਼ਮੀਨ ਖਨਨ ਕਰਦਾ (ਖੂਣਦਾ) ਹੈ। ੩. ਕੁਦਾਲ। ੪. ਹਲ ਦਾ ਫਾਲਾ....
ਦੇਖੋ, ਸਸਤ੍ਰ....
ਸੰ. रत्न. (ਦੇਖੋ, ਰਮ੍ ਧਾ) ਸੰਗ੍ਯਾ- ਜਿਸ ਤੋਂ ਖ਼ੁਸ਼ ਹੋਈਏ, ਮਾਣਿਕ ਆਦਿ ਕੀਮਤੀ ਪੱਥਰ, ਅਥਵਾ ਅਦਭੁਤ ਵਸ੍ਤੂ. "ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਨਵਰਤਨ। ੨. ਉੱਤਮ ਪਦਾਰਥ. "ਹੋਮੇ ਬਹੁ ਰਤਨਾ." (ਸੁਖਮਨੀ) ਘ੍ਰਿਤ ਆਦਿਕ ਪਦਾਰਥ ਹੋਮੇ (ਹਵਨ ਕੀਤੇ). ੩. ਅੱਖ ਦੀ ਪੁਤਲੀ। ੪. ਪੁਰਾਣਕਥਾ ਅਨੁਸਾਰ ਖੀਰਸਮੁੰਦਰ ਨੂੰ ਰਿੜਕਕੇ ਕੱਢੇ ਹੋਏ ਅਦਭੁਤ ਪਦਾਰਥ, ਜਿਨ੍ਹਾਂ ਦੀ ਚੌਦਾਂ ਗਿਣਤੀ ਹੈ- ਉੱਚੈਃ ਸ਼੍ਰਵਾ ਘੋੜਾ, ਕਾਮਧੇਨੁ, ਕਲਪਵ੍ਰਿਕ੍ਸ਼੍, ਰੰਭਾ ਅਪਸਰਾ, ਲਕ੍ਸ਼੍ਮੀ, ਅਮ੍ਰਿਤ, ਕਾਲਕੂਟ (ਜ਼ਹਿਰ) ਸ਼ਰਾਬ (ਸੁਰਾ), ਚੰਦ੍ਰਮਾ, ਧਨ੍ਵੰਤਰਿ, ਪਾਂਚਜਨ੍ਯ ਸ਼ੰਖ, ਕੌਸ੍ਟੁਭਮਣਿ, ਸਾਰੰਗ ਧਨੁਖ, ਅਤੇ ਐਰਾਵਤ ਹਾਥੀ. "ਰਤਨ ਉਪਾਇ ਧਰੇ ਖੀਰੁ ਮਥਿਆ." (ਆਸਾ ਮਃ ੧)...
ਫ਼ਾ. [ساز] ਸਾਜ਼. ਵਿ- ਬਣਾਉਣ ਵਾਲਾ. ਰਚਣ ਵਾਲਾ. ਇਹ ਯੌਗਿਕ ਸ਼ਬਦਾਂ ਦੇ ਅੰਤ ਵਰਤੀਦਾ ਹੈ, ਜੈਸੇ- ਕਾਰਸਾਜ਼, ਜਾਲਸਾਜ਼ ਆਦਿ। ੨. ਸੰਗ੍ਯਾ- ਹਥਿਆਰ. ਸੰਦ।੩ ਬਾਜਾ. ਵਾਦ੍ਯ. "ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ." (ਚੰਡੀ ੧)#ਸਾਜ (ਵਾਜੇ) ਅਨੇਕ ਪ੍ਰਕਾਰ ਦੇ ਹਨ, ਪਰ ਇੱਥੇ ਉਨ੍ਹਾਂ ਸਾਜਾਂ ਦਾ ਚਿਤ੍ਰ ਦਿੱਤਾ ਜਾਂਦਾ ਹੈ, ਜੋ ਕੀਰਤਨ ਕਰਨ ਵੇਲੇ ਸਿੱਖ ਵਰਤਦੇ ਰਹੇ ਅਤੇ ਵਰਤਦੇ ਹਨ। ੪. ਲਾਭ। ੫. ਦੇਖੋ, ਸਾਜਨਾ। ੬. ਅ਼. [شاذ] ਸ਼ਾਜ. ਵ੍ਯ- ਕਿਤੇ ਕਿਤੇ. ਕਹੀਂ ਕਹੀਂ. ਵਿਰਲਾ....
ਸੰ. ਵਿ- ਨਵਾਂ. ਨਯਾ. ਨਵੀਨ। ੨. ਨਿਰਮਲ। ੩. ਜਵਾਨ. ਯੁਵਾ। ੪. ਸੁੰਦਰ. "ਨਵਲ ਨਵਤਨ ਨਾਹੁ ਬਾਲਾ." (ਬਿਲਾ ਛੰਤ ਮਃ ੫)...
ਸੰ. ਛਵਿ. ਸੰਗ੍ਯਾ- ਸ਼ੋਭਾ. ਸੁੰਦਰਤਾ। ੨. ਪ੍ਰਭਾ. ਚਮਕ। ੩. ਦੇਖੋ, ਮਧੁਭਾਰ। ੪. ਡਿੰਗ. ਤੁਚਾ. ਖਲੜੀ। ੫. ਕ੍ਰਿ. ਵਿ- ਸ਼ਬ (ਰਾਤ) ਨੂੰ. ਰਾਤ ਵੇਲੇ. "ਪਹਰੂਅਰਾ ਛਬਿ ਚੋਰੁ ਨ ਲਾਗੈ." (ਆਸਾ ਮਃ ੧) ਪਹਰਾ ਰੱਖਣ ਵਾਲੇ ਨੂੰ ਰਾਤੀਂ ਚੋਰੀ ਨਹੀਂ ਲਗਦਾ....
ਸ਼ਿਰੋਮਣਿ ਕਵਿ। ੨. ਵਾਲਮੀਕਿ। ੩. ਸ਼ੁਕ੍ਰਾਚਾਰਯ। ੪. ਵ੍ਯਾਸ। ੫. ਭਾਈ ਗੁਰਦਾਸ। ੬. ਭਾਈ ਨੰਦ ਲਾਲ। ੭. ਭਾਈ ਸੰਤੋਖ ਸਿੰਘ। ੮. ਵੈਦ੍ਯਰਾਜ. ਸ਼ਿਰੋਮਣੀ ਵੈਦ. ਦੇਖੋ, ਕਵਿ ੬....
ਦੇਖੋ, ਦੋਹਰੇ ਦਾ ਰੂਪ ੨। ੨. ਸੱਪਾਂ ਵਿੱਚੋਂ ਉੱਤਮ ਸ਼ੇਸਨਾਗ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਸਤਗੁਰ. "ਜਿਸੁ ਮਿਲਿਐ ਮਨਿ ਹੋਇ ਅਨੰਦ ਸੋ ਸਤਿਗੁਰੁ ਕਹੀਐ." (ਗਉ ਮਃ ੪) "ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ." (ਸ੍ਰੀ ਮਃ ੧, ਜੋਗੀਅੰਦਰਿ)...
ਸੰਗ੍ਯਾ- ਖੂਹ ਪਾਸ ਉਹ ਰਸਤਾ ਜਿਸ ਵਿੱਚ ਚੜਸ ਖਿੱਚਣ ਸਮੇਂ ਬਲਦ ਚਲਦੇ ਹਨ, ਦੇਖੋ, ਸਰਣਿ. "ਆਪਨ ਸਰਨ ਦਿਸਾ ਤਬ ਗਯੋ." (ਗੁਪ੍ਰਸੂ) ੨. ਦੇਖੋ, ਸਰਣ ੩. "ਸਰਨ ਪਰਨ ਸਾਧੂ, ਆਨ ਥਾਨ ਬਿਸਾਰੇ." (ਸਾਰ ਪੜਤਾਲ ਮਃ ੫) ੩. ਇੱਕ ਪਸ਼ੂ ਰੋਗ, ਜਿਸ ਨਾਲ ਲੱਤਾਂ ਦੇ ਪੱਠੇ ਸੁਸਤ ਹੋ ਜਾਂਦੇ ਹਨ....
ਸੰ. ਦੁਃਖ੍. ਧਾ- ਦੁੱਖ ਦੇਣਾ, ਛਲ ਕਰਨਾ। ੨. ਸੰਗ੍ਯਾ- ਕਸ੍ਟ. ਕਲੇਸ਼. ਤਕਲੀਫ਼. ਸਾਂਖ੍ਯ ਸ਼ਾਸਤ੍ਰ ਅਨੁਸਾਰ ਦੁੱਖ ਤਿੰਨ ਪ੍ਰਕਾਰ ਦਾ ਹੈ-#(ੳ) ਆਧ੍ਯਾਤਮਿਕ- ਸ਼ਰੀਰ ਅਤੇ ਮਨ ਦਾ ਕਲੇਸ਼.#(ਅ) ਆਧਿਭੌਤਿਕ- ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ.#(ੲ) ਆਧਿਦੈਵਿਕ- ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁਚਦਾ ਹੈ. ਜੈਸੇ- ਅੰਧੇਰੀ, ਬਿਜਲੀ ਦਾ ਡਿਗਣਾ, ਤਪਤ, ਸਰਦੀ ਆਦਿ. "ਦੁਖ ਸੁਖ ਹੀ ਤੇ ਭਏ ਨਿਰਾਲੇ." (ਮਾਰੂ ਸੋਲਹੇ ਮਃ ੧)...
ਦੇਖੋ, ਹਰਣ. "ਹਰਨ ਭਰਨ ਜਾਂ ਕਾ ਨੇਤ੍ਰ ਫੋਰ." (ਸੁਖਮਨੀ) ਖੋਹ ਲੈਣਾ ਅਤੇ ਦੇ ਦੇਣਾ ਜਿਸ ਦੇ ਅੱਖ ਦੇ ਇਸ਼ਾਰੇ ਨਾਲ ਹੁੰਦਾ ਹੈ। ੨. ਨਾਸ਼ ਕਰਨਾ. ਮਿਟਾਉਣਾ. ਪਾਤਕ ਹਰਨ. "(ਗੁਪ੍ਰਸੂ) ੩. ਹਰਿਣ. ਮ੍ਰਿਗ. "ਲੋਚਨ ਹਰਨਵਾਰੀ ਦੋਸਨ ਹਰਨਵਾਰੀ." (ਗੁਪ੍ਰਸੂ) ਮ੍ਰਿਗ ਜੇਹੇ ਨੇਤ੍ਰਾਂ ਵਾਲੀ ਦੋਸਾਂ ਦੇ ਨਾਸ਼ ਕਰਨ ਵਾਲੀ। ੪. ਹਿਰਣ੍ਯ. ਸੁਵਰਣ. ਸੋਨਾ....
ਦੇਖੋ, ਕਾਰਣ. "ਮਾਇਆ ਕਾਰਨ ਬਿਦਿਆ ਬੇਚਹੁ." (ਪ੍ਰਭਾ ਕਬੀਰ) ਮਾਇਆ ਵਾਸਤੇ ਵਿਦ੍ਯਾ ਵੇਚਦੇ ਹੋਂ। ੨. ਕਾਰਜ ਦਾ ਸਾਧਨ. "ਕਾਰਨ ਬਪੁਰਾ ਕਿਆ ਕਰੈ ਜਉ ਰਾਮ ਨ ਕਰੈ ਸਹਾਇ." (ਸ. ਕਬੀਰ) ਕਾਰਜ ਦਾ ਸਾਧਨ ਇਹ ਮਨੁੱਖ ਬੇਚਾਰਾ ਕੀ ਕਰੇ? ੩. ਕਾਰਾਨ. "ਕਾਰਨ ਕੁਨਿੰਦ ਹੈ." (ਜਾਪੁ) ਕਾਰਾਨ ਕੁਨਿੰਦਹ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਸੰ. ਸੰਗ੍ਯਾ- ਨਮਸ੍ਕਾਰ. ਪ੍ਰਣਾਮ ਬੰਦਨਾ. "ਨਮਸਕਾਰ ਡੰਡਉਤ ਬੰਦਨਾ." (ਬਿਲਾ ਮਃ ੫)...
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਦੇਖੋ, ਚਰਣ। ੨. ਚਰਣਾਂ. ਚੁਗਣਾ. "ਉਠਕੈ ਚਰਨ ਲਗੇ ਪੁਨ ਸਾਰੇ." (ਨਾਪ੍ਰ) ੩. ਆਚਰਣ. ਆਚਾਰ. "ਸੰਤ ਚਰਨ ਚਰਨ ਮਨ ਲਾਈਐ." (ਬਿਲਾ ਮਃ ੫) ਸਾਧੁ ਦੇ ਚਰਨ (ਪੈਰ) ਅਤੇ ਸਾਧੁ ਦੇ ਆਚਾਰ ਵਿੱਚ ਮਨ ਲਾਈਐ। ੪. ਚੜ੍ਹਨਾ. ਸਵਾਰ ਹੋਣਾ. "ਸ੍ਰੀ ਹਰਿਗੋਬਿੰਦ ਆਪ ਚਰਨ ਕੋ। ਰਖਵਾਯੋ ਕਰ ਸੁਸ੍ਟੁ ਵਰਨ ਕੋ." (ਗੁਪ੍ਰਸੂ) ਘੋੜਾ ਆਪਣੇ ਚੜ੍ਹਨ ਲਈ ਰਖਵਾਇਆ....
ਸੰ. ਸ਼ਾਦੂਲ. ਸੰਗ੍ਯਾ- ਕੇਸ਼ਰੀ. ਸ਼ੇਰ ਬਬਰ. (Lion). "ਕਿਧੌਂ ਸਿੰਘ ਸੋਂ ਸਾਰਦੂਲੰ ਅਰੁੱਝੇ." (ਵਿਚਿਤ੍ਰ) ਸਿੰਘ (ਸਿੰਹ) Tiger ਹੈ. "ਗਊ ਕਉ ਚਾਰੇ ਸਾਰਦੂਲ." (ਰਾਮ ਮਃ ੫) ਗਰੀਬਾਂ ਦੀ ਜਾਲਿਮ ਰਖ੍ਯਾ ਕਰਦਾ ਹੈ. "ਪੰਛਿਨ ਮੇ ਹੰਸ ਮ੍ਰਿਗਰਾਜਨ ਮੇ ਸਾਰਦੂਲ." (ਭਾਗੁ ਕ) ਦੇਖੋ, ਸਿੰਘ. ੨. ਰਾਵਣ ਦਾ ਇੱਕ ਦੂਤ। ੩. ਵਿ- ਉੱਤਮ- ਸ਼੍ਰੇਸ੍ਠ। ੪. ਪ੍ਰਧਾਨ. ਸ਼ਿਰੋਮਣਿ। ੫. ਦੇਖੋ, ਦੋਹਰੇ ਦਾ ਰੂਪ ੩....
ਸੰ. ਵ੍ਯ- ਅਗਰ. ਜੇ....
ਸੰਗ੍ਯਾ- ਵਿਘਨ ਪਾਉਣ ਵਾਲਾ. ਰੋਕਣ ਵਾਲਾ। ੨. ਵ੍ਰਿਕ੍ਸ਼੍. ਦਰਖ਼ਤ....
ਵਿ- ਸੰਘਣਾ. ਗਾੜ੍ਹਾ. ਦੇਖੋ, ਘਨ. "ਅਹੰਬੁਧਿ ਬਹੁ ਸਘਨ ਮਾਇਆ." (ਗੂਜ ਮਃ ੫) ੨. ਘਨ (ਬਾਜਾ) ਸਹਿਤ. "ਹੈ ਗੈ ਬਾਹਨ ਸਘਨ ਘਨ." (ਸ. ਕਬੀਰ) ਦੇਖੋ, ਘਨ। ੩. ਬੱਦਲ ਸਹਿਤ....
ਵਿ- ਅਗਣਿਤ. ਬੇਸ਼ੁਮਾਰ. ਗਿਣਤੀ ਰਹਿਤ....
ਕ੍ਰਿ. ਵਿ- ਵਿੱਚ. ਮਧ੍ਯ. ਭੀਤਰ। ੨. ਸੰਗ੍ਯਾ- ਅੰਤਰਾ. ਫ਼ਰਕ. ਭੇਦ. "ਲੋਕਨ ਪਰਕੈ ਬੀਚ ਮੇ, ਬਹੁ ਬੀਚ ਕਿਯੋ ਹੈ." (ਗੁਪ੍ਰਸੂ) ਲੋਕਾਂ ਨੇ ਵਿੱਚ ਪੈਕੇ ਬਹੁਤ ਫੁੱਟ ਪਾ ਦਿੱਤੀ। ੩. ਭਾਵ- ਵਿਰੋਧ....
ਸੰਗ੍ਯਾ- ਚੰਗੀ ਤਰਾਂ ਲੀਨ ਹੋਣਾ. ਲੈ ਨੂੰ ਪ੍ਰਾਪਤ ਹੋਣਾ। ੨. ਪੁਰਾਣਾਂ ਵਿੱਚ ਪੁਲਯ ਦਾ ਅਰਥ ਹੈ ਸੰਸਾਰ ਦਾ ਲੀਨ ਹੋਣਾ. ਵਿਸਨੁਪੁਰਾਣ ਦੇ ਅੰਸ਼ ੧. ਅਃ ੭. ਵਿੱਚ ਲੇਖ ਹੈ ਕਿ ਜੀਵਾਂ ਦੇ ਨਿਤ੍ਯ ਮਰਨ ਦਾ ਨਾਮ ਨਿਤ੍ਯਪ੍ਰਲਯ, ਬ੍ਰਹਮਾ ਦੇ ਸੌਣ ਪੁਰ ਨੈਮਿੱਤਿਕਪ੍ਰਲਯ, ਬ੍ਰਹਮਾ ਦੇ ਮਰਨ ਪੁਰ ਪ੍ਰਾਕ੍ਰਿਤਕ ਪ੍ਰਲਯ, ਗ੍ਯਾਨ ਦ੍ਵਾਰਾ ਆਤਮ ਵਿੱਚ ਲੀਨ ਹੋਣ ਤੋਂ ਆਤ੍ਯੰਤਿਕ ਪ੍ਰਲਯ ਹੁੰਦੀ ਹੈ.¹ ਬਾਈਬਲ ਅਨੁਸਾਰ ਹੁਣ ਕਦੇ ਪ੍ਰਲਯ ਨਹੀਂ ਹੋਵੇਗੀ. ਦੇਖੋ, ਇੰਦ੍ਰਧਨੁਖ। ੩. ਕਾਵ੍ਯ ਅਨੁਸਾਰ ਇੱਕ ਸਾਤ੍ਵਿਕ ਭਾਵ, ਅਰਥਾਤ ਕਿਸੇ ਵਸਤੂ ਵਿੱਚ ਤਦਰੂਪ ਹੋਣ ਤੋਂ ਸਿਮ੍ਰਿਤੀ ਦਾ ਅਭਾਵ ਹੋਕੇ ਮੂਰਛਾਦਸ਼ਾ ਨੂੰ ਪ੍ਰਾਪਤ ਹੋਣਾ....
ਦੇਖੋ, ਪ੍ਰਭੰਜਨ ੩....
ਵਿ- ਬਹੁਤ ਬਲ ਵਾਲਾ. ਜ਼ੋਰਾਵਰ....
ਦਿੱਤਾ. ਦੱਤ. ਦੀਆ....
ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰਗ੍ਯਾ- ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ." (ਚਰਿਤ੍ਰ ੧੦੮) ੨. ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। ੩. ਸੰ. गुरू ਗੁਰੂ. ਸੰਗ੍ਯਾ- ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ." (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ." (ਸੋਰ ਮਃ ੫) "ਅਪਨਾ ਗੁਰੂ ਧਿਆਏ." (ਸੋਰ ਮਃ ੫) ੪. ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਛਿਅ ਉਪਦੇਸ। ੬. ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮਃ ੩) ੭. ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ." (ਗਉ ਕਬੀਰ) ੮. ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." (ਵਾਰ ਆਸਾ) ੯. ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ." (ਗੂਜ ਮਃ ੩) ੧੦. ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯) ੧੧. ਦੇਖੋ, ਗੁਰੁ....
ਸੰ. ਮਤ੍ਸ੍ਯ. ਮੀਨ. ਝਖ. ਮਾਹੀ. "ਚੰਚਲ ਚਖੁ ਚਾਰਣ ਮੱਛ ਬਿਡਾਰਣ." (ਗ੍ਯਾਨ) ਮੱਛੀ ਦੀ ਚਪਲਤਾ ਨੂੰ ਨੇਤ੍ਰ ਦੂਰ ਕਰਦੇ ਹਨ। ੨. ਮੱਛ (ਮਤਸ੍ਯ) ਅਵਤਾਰ. "ਭਯੋ ਦੁੰਦ ਜੁੱਧੰ ਰਣੰ ਸਖ ਮੱਛੰ." (ਮੱਛਾਵ) ਸੰਖਾਸੁਰ ਅਤੇ ਮੱਛ ਦਾ. ਦੇਖੋ, ਮਤਸ੍ਯ ਅਵਤਾਰ। ੩. ਦੇਖੋ, ਦੋਹਰੇ ਦਾ ਰੂਪ ੪....
ਸਰਵ- ਜਿਸ ਨੇ. "ਜਿਨਹਿ ਨਿਵਾਜੇ ਤਿਨਹੀ ਸਾਜੇ." (ਰਾਮ ਮਃ ੫) ੨. ਜਿਨ੍ਹਾਂ ਨੇ. "ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ." (ਸਵੈਯੇ ਮਃ ੪. ਕੇ)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰ. ਵਿ- ਜੋ ਨਤ (ਝੁਕਿਆ ਹੋਇਆ) ਨਹੀਂ. ਨੰਮ੍ਰਤਾ (ਨਿੰਮ੍ਰਤਾ) ਰਹਿਤ। ੨. ਸੰ. ਅਨੰਤ. ਅੰਤ ਰਹਿਤ. ਬੇਅੰਤ. "ਪਸਰਿਓ ਆਪ ਹੋਇ ਅਨਤ ਤਰੰਗ." (ਸੁਖਮਨੀ) ਦੇਖੋ, ਪਲੂ। ੩. ਸੰ. ਅਨ੍ਯਤ੍ਰ. ਕ੍ਰਿ. ਵਿ- ਹੋਰ ਥਾਂ. ਦੂਜੀ ਜਗਾ. "ਕਹਿ ਨਾਨਕ ਅਬ ਨਾਹਿ ਅਨਤ ਗਤਿ." (ਟੋਡੀ ਮਃ ੯) ੪. ਸੰ. ਅਨਿਤ੍ਯ. ਵਿ- ਜੋ ਨਿੱਤ ਨਹੀਂ. ਬਿਨਸਨਹਾਰ. "ਅਨਤਾ ਧਨ ਧਰਣੀ ਧਰੇ ਅਨਤ ਨ ਚਾਹਿਆਜਾਇ। ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ." (ਗਉ ਮਃ ੧) ਅਨਿੱਤ ਧਨ ਜ਼ਮੀਨ ਵਿੱਚ ਗਡਦਾ ਹੈ, ਬੇਅੰਤ ਦੀ ਇੱਛਾ ਨਹੀਂ ਕਰਦਾ, ਜੋ ਅਨਿੱਤ ਦੀ ਖੋਜ ਵਿੱਚ ਗਏ, ਉਹ ਅਨੰਤ ਖੋ ਬੈਠੇ। ੫. ਹੋਰ. ਦੂਜਾ. ਅਨ੍ਯ. "ਸਿਮਰਨ ਬਿਨਾ ਅਨਤ ਨਹਿ ਕਾਜੂ." (ਨਾਪ੍ਰ)...
ਸਰਵ- ਉਹੀ. ਵਹ. ਓਹ. "ਚਤੁਰ ਸਿਆਣਾ ਸੁਘੜ ਸੋਇ." (ਗਉ ਥਿਤੀ ਮਃ ੫) ੨. ਸੰਗ੍ਯਾ- ਸ਼ੁਹਰਤ. ਚਰਚਾ. "ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ." (ਸ੍ਰੀ ਮਃ ੧) "ਤਿਨ ਕੀ ਨਿਰਮਲ ਸੋਇ." (ਬਾਰਹਮਾਹਾ ਮਾਝ) ੩. ਸੁਗੰਧ. ਖੁਸ਼ਬੂ. ਸ਼ੁਰਭਿ. "ਇਸ ਮਨ ਕੋ ਬਸੰਤ ਕੀ ਲਗੈ ਨ ਸੋਇ." (ਬਸੰ ਮਃ ੩) ੪. ਸ਼ੋਭਾ. ਕੀਰਤਿ. "ਤਿਸ ਕੀ ਸੋਇ ਸੁਣੀ ਮਨੁ ਹਰਿਆ." (ਆਸਾ ਮਃ ੫) ੫. ਦੇਖੋ, ਸਉਣਾ. "ਬਾਵਰ ਸੋਇ ਰਹੇ." (ਆਸਾ ਮਃ ੫) ੬. ਕ੍ਰਿ. ਵਿ- ਸੌਂਦਾ. "ਸੋਇ ਅਚਿੰਤਾ ਜਾਗਿ ਅਚਿੰਤਾ." (ਭੈਰ ਮਃ ੫)...
ਸੰਗ੍ਯਾ- ਪਾਦ. ਪਾਈਆ। ੨. ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ. "ਚਲੇ ਵਰ ਪਾਇ." (ਗੁਪ੍ਰਸੂ) "ਪਾਇ ਠਗਉਰੀ ਆਪਿ ਭੁਲਾਇਓ." (ਸਾਰ ਮਃ ੫) ੩. ਪੈਂਦਾ ਹੈ. ਪੜਤਾ ਹੈ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੪. ਸੰ. ਪ੍ਰਾਯ. ਸਮਾਨ. ਤੁੱਲ. "ਤਿਲ ਤਿਲ ਪਾਇ ਰਥੀ ਕਟਡਾਰੇ." (ਪਾਰਸਾਵ) ੫. ਸੰ. ਪ੍ਰਾਯਃ ਵਿਸ਼ੇਸ ਕਰਕੇ ਥੀ। ੬. ਲਗਪਗ. ਕਰੀਬ ਕਰੀਬ. "ਦਸ ਦ੍ਯੋਸ ਪਾਇ ਦਿੱਕੀ ਨਰੈਣ." (ਦੱਤਾਵ) ੭. ਫ਼ਾ. [پائے] ਸੰਗ੍ਯਾ- ਪਾਦ. ਚਰਨ. "ਪਾਇ ਪਰਉ ਗੁਰ ਕੈ ਬਲਿਹਾਰੈ." (ਸੋਰ ਮਃ ੧) "ਪਾਇ ਗਹੇ ਜਬ ਤੇ ਤੁਮਰੇ." (ਰਾਮਾਵ) ੮. ਬੁਨਿਯਾਦ. ਨਿਉਂ "ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ." (ਵਾਰ ਮਾਝ ਮਃ ੧) ੯. ਦ੍ਰਿੜ੍ਹਤਾ. ਮਜਬੂਤ਼ੀ। ੧੦. ਸ਼ਕਤਿ. ਬਲ. "ਤੇਰਾ ਅੰਤੁ ਨ ਪਾਇਆ ਕਹਾ ਪਾਇ?" (ਬਸੰ ਮਃ ੧) ਮੇਰੀ ਕੀ ਸ਼ਕਤੀ ਹੈ?#੧੧ ਬਹਾਨਾ। ੧੨. ਹ਼ੱਦ. ਸੀਮਾ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸੰ. ਵਿਸਯ. ਸੰਗ੍ਯਾ- ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ." (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ) ੨. ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ." (ਬਿਲਾ ਕਬੀਰ) ੩. ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ." (ਵਿਚਿਤ੍ਰ)...
ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਉਹ ਦੇਸ਼, ਜਿੱਥੇ ਪਾਪੀ ਜੀਵ ਬੁਰੇ ਕਰਮਾਂ ਦਾ ਫਲ ਭੋਗਣ ਲਈ ਜਾਂਦੇ ਹਨ. ਦੋਜ਼ਖ਼. ਜਹੱਨੁਮ. ਗ੍ਰੰਥਾਂ ਦੇ ਮਤਭੇਦ ਕਰਕੇ ਇਨ੍ਹਾਂ ਦੀ ਗਿਣਤੀ ਵੱਧ ਘੱਟ ਹੈ. ਮਨੁ ਨੇ ਇੱਕੀਹ ਨਰਕ ਇਹ ਲਿਖੇ ਹਨ:- ਤਾਮਿਸ੍ਰ, ਅੰਧਤਾਮਿਸ੍ਰ, ਰੌਰਵ, ਮਹਾਰੌਰਵ, ਨਰਕ, ਮਹਾਨਰਕ, ਕਾਲਸੂਤ੍ਰ, ਸੰਜੀਵਨ, ਮਹਾਵੀਚਿ, ਤਪਨ, ਸੰਪ੍ਰਤਾਪਨ, ਸੰਹਾਤ, ਸੰਕਾਕੋਲ, ਕੁਡਮਲ, ਪ੍ਰਤਿਮੂਰਤਿਕ, ਲੋਹਸ਼ੰਕੁ, ਰਿਜੀਸ, ਸ਼ਾਲਮਲੀ, ਵੈਤਰਣੀ, ਅਸਿਪਤ੍ਰਵਨ ਅਤੇ ਲੋਹਦਾਰਕ. ਦੇਖੋ, ਮਨੁ ਅਃ ੪. ਸ਼ਃ ੮੮, ੮੯, ੯੦. ਬ੍ਰਹ੍ਮਵੈਵਰਤ ਵਿੱਚ ੮੬ ਨਰਕਕੁੰਡ ਲਿਖੇ ਹਨ. ਦੇਖੋ, ਪ੍ਰਕ੍ਰਿਤਿ ਖੰਡ ਅਃ ੨੭. "ਕਵਨ ਨਰਕ ਕਿਆ ਸਰਗ ਬਿਚਾਰਾ ਸੰਤਨ ਦੋਊ ਰਾਦੇ." (ਰਾਮ ਕਬੀਰ) ੨. ਦੁਖ. ਕਲੇਸ਼। ੩. ਕੁਕਰਮ. ਨੀਚ ਕਰਮ. ਵਿਸਨੁਪੁਰਾਣ ਦੇ ਪਹਿਲੇ ਅੰਸ਼ ਦੇ ਛੀਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਕਰਮ ਸ੍ਵਰਗ, ਅਤੇ ਕੁਕਰਮ ਨਰਕ ਹੈ। ੪. ਇੱਕ ਦੈਤ. ਦੇਖੋ, ਭੌਮਾਸੁਰ....
ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ....
ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸੰ. कच्छप ਸੰਗ੍ਯਾ- ਕੱਛੂ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਕੱਛ (ਖੋਲ) ਜਿਸ ਦੀ ੫. (ਰਖ੍ਯਾ) ਕਰੇ, ਉਹ ਕੱਛਪ ਹੈ. ਕੱਛੂ ਦੇ ਜਿਸਮ ਤੇ ਕਰੜਾ ਖੋਲ (ਗ਼ਿਲਾਫ਼) ਹੁੰਦਾ ਹੈ। ੨. ਦੇਖੋ, ਦੋਹਰੇ ਦਾ ਰੂਪ ੫....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. अङ्गद. ਸੰਗ੍ਯਾ- ਅੰਗ ਨੂੰ ਸ਼ੋਭਾ ਦੇਣ ਵਾਲਾ ਭੂਸਣ. ਭੁਜਬੰਦ. ਬਾਜ਼ੂਬੰਦ. ਕੇਯੂਰ। ੨. ਬਾਲਿ ਦਾ ਪੁਤ੍ਰ, ਸੁਗ੍ਰੀਵ ਦਾ ਭਤੀਜਾ, ਜੋ ਤਾਰਾ ਦੇ ਉਦਰ ਤੋਂ ਪੈਦਾ ਹੋਇਆ. ਇਹ ਰਾਮ ਚੰਦ੍ਰ ਜੀ ਦਾ ਦੂਤ ਬਣਕੇ ਰਾਵਣ ਦੀ ਸਭਾ ਵਿੱਚ ਗਿਆ ਸੀ. "ਇਤ ਕਪਿਪਤਿ ਅਰ ਰਾਮ ਦੂਤ ਅੰਗਦਹਿਂ ਪਠਾਯੋ." (ਰਾਮਾਵ) ੩. ਲਛਮਨ (ਲਕ੍ਸ਼੍ਮਣ) ਦਾ ਇੱਕ ਪੁਤ੍ਰ, ਜਿਸ ਨੇ ਆਪਣੇ ਨਾਉਂ ਪੁਰ ਆਂਗਦੀ ਨਗਰੀ ਵਸਾਈ। ੪. ਦੇਖੋ, ਅੰਗਦ ਸਤਿਗੁਰੂ....
ਦੇਖੋ, ਕਦਨ. "ਸ਼੍ਰੀ ਅੰਗਦ ਕੰਦਨ ਵਿਘਨ." (ਨਾਪ੍ਰ) ੨. ਫ਼ਾ. [کندن] ਪੁੱਟਣਾ. ਖੋਦਣਾ. ਖਨਨ....
ਦੇਖੋ, ਬਿਘਨ....
ਅ਼. [بدن] ਸੰਗ੍ਯਾ- ਦੇਹ. ਸ਼ਰੀਰ. ਜਿਸਮ. ਤਨੁ. "ਸਿਥਿਲ ਬਦਨ ਤੇ ਜਾਇ ਨ ਚਲ੍ਯੋ." (ਗੁਪ੍ਰਸੂ) ੨. ਸੰ. ਵਦਨ. ਮੁਖ. "ਜੈਸੇ ਦਰਪਨ ਮਾਹਿ ਬਦਨ ਪਰਵਾਨੀ." (ਕਾਨ ਨਾਮਦੇਵ) ਜੈਸੇ ਸ਼ੀਸ਼ੇ ਵਿੱਚ ਮੁਖ ਦਾ ਪ੍ਰਤਿਬਿੰਬ....
ਸੰ. ਸੰਗ੍ਯਾ- ਆਨੰਦ. ਖ਼ੁਸ਼ੀ. ਦੇਖੋ, ਮੰਗ ੪. "ਮੰਗਲ ਸੂਖ ਕਲਿਆਣ ਤਿਥਾਈਂ." (ਪ੍ਰਭਾ ਅਃ ਮਃ ੫)#੨. ਉਤਸਵ. "ਮੰਗਲਸਾਜੁ ਭਇਆ ਪ੍ਰਭੁ ਅਪਨਾ ਗਾਇਆ." (ਬਿਲਾ ਛੰਤ ਮਃ ੫)#੩. ਸੌਭਾਗ੍ਯਤਾ. ਖ਼ੁਸ਼ਨਸੀਬੀ। ੪. ਗ੍ਰੰਥ ਦੇ ਮੁੱਢ ਕਰਤਾਰ ਅਤੇ ਇਸ੍ਟਦੇਵਤਾ ਦਾ ਨਿਰਵਿਘਨ ਸਮਾਪਤੀ ਲਈ ਕੀਤਾ ਆਰਾਧਨ. ਦੇਖੋ, ਮੰਗਲਾਚਰਣ।#੫. ਪ੍ਰਿਥਿਵੀ ਦਾ ਪੁਤ੍ਰ ਮੰਗਲ ਗ੍ਰਹ, ਜਿਸ ਦੇ ਨਾਮ ਤੋਂ ਮੰਗਲਵਾਰ ਹੈ. Mars. ਕਵੀਆਂ ਨੇ ਇਸ ਦਾ ਲਾਲ ਰੰਗ ਵਰਣਨ ਕੀਤਾ ਹੈ, ਇਸੇ ਲਈ ਲਾਲ ਤਿਲਕ ਨੂੰ ਮੰਗਲ ਦਾ ਦ੍ਰਿਸ੍ਟਾਂਤ ਦਿੱਤਾ ਹੈ. ਇਸ ਦੇ ਨਾਮ ਭੌਮ, ਮਹੀਸੁਤ, ਲੋਹਿਤਾਂਗ, ਵਕ, ਕੁਜ, ਅੰਗਾਰਕ ਆਦਿ ਅਨੇਕ ਹਨ.#"ਟੀਕਾ ਸੁ ਚੰਡ ਕੇ ਭਾਲ ਮੇ ਦੀਨੋ. ×××#ਮਾਨਹੁ ਚੰਦ ਕੇ ਮੰਡਲ ਮੇ ਸੁਭ ਮੰਗਲ ਆਨ ਪ੍ਰਵੇਸਹਿ ਕੀਨੋ." (ਚੰਡੀ ੧)#ਦੁਰਗਾ ਦਾ ਮੁਖ ਚੰਦ੍ਰਮਾ ਅਤੇ ਲਾਲ ਟਿੱਕਾ ਮੰਗਲ ਹੈ.#ਬ੍ਰਹਮ੍ਵੈਵਰਤਪੁਰਾਣ ਵਿੱਚ ਲਿਖਿਆ ਹੈ ਕਿ ਵਿਸਨੁ ਦੇ ਵੀਰਯ ਤੋਂ ਮੰਗਲ ਪ੍ਰਿਥਿਵੀ ਦਾ ਪੁਤ੍ਰ ਹੈ. ਪਦਮਪੁਰਾਣ ਵਿਸਨੁ ਦੇ ਪਸੀਨੇ ਤੋਂ ਉਤਪੱਤੀ ਦੱਸਦਾ ਹੈ. ਮਤਸ੍ਯਪੁਰਾਣ ਦੇ ਲੇਖ ਅਨੁਸਾਰ ਵੀਰਭਦ੍ਰ ਹੀ ਮੰਗਲ ਨਾਮ ਤੋਂ ਪ੍ਰਸਿੱਧ ਹੋਇਆ. ਵਾਮਨਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵਜੀ ਦੇ ਮੂੰਹ ਵਿੱਚੋਂ ਡਿਗੇ ਥੁੱਕ ਦੇ ਕਣਕੇ ਤੋਂ ਮੰਗਲ ਜੰਮਿਆ।#੬. ਮੰਗਲਵਾਰ. "ਮੰਗਲ ਮਾਇਆ ਮੋਹੁ ਉਪਾਇਆ." (ਬਿਲਾ ਮਃ ੩. ਵਾਰ ੭)#੭. ਖ਼ੁਸ਼ੀ ਦਾ ਗੀਤ. "ਮੰਗਲ ਗਾਵਹੁ ਨਾਰੇ." (ਸੂਹੀ ਛੰਤ ਮਃ ੧)#੮. ਗੋਰਖਨਾਥ ਦਾ ਚੇਲਾ ਇੱਕ ਸਿੱਧ, ਜੋ ਗੁਰੂ ਨਾਨਕਦੇਵ ਵਿੱਚ ਸ਼੍ਰੱਧਾ ਰਖਦਾ ਸੀ- "ਮੰਗਲ ਬੋਲਤ, ਹੇ ਗੁਰ ਗੋਰਖ! ਪੂਰਨ ਸੋ ਜੁਗਿਯਾ ਸਬ ਲਾਯਕ." (ਨਾਪ੍ਰ)#੯. ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ. ਢਿੱਲੀ ਮੰਗਲ ਗੁਰੁ ਢਿਗ ਆਏ। ਬੰਦਨ ਕਰ ਸੁਭ ਦਰਸਨ ਪਾਏ." (ਗੁਪ੍ਰਸੂ)#੧੦. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੇ ਦਰਬਾਰ ਭਾਸਾ ਦੀ ਉੱਤਮ ਕਵਿਤਾ ਕਰਦਾ ਸੀ. ਇਸ ਨੇ ਮਹਾਭਾਰਤ ਦੇ ਸ਼ਲ੍ਯ ਪਰਵ ਦਾ ਮਨੋਹਰ ਅਨੁਵਾਦ (ਉਲਥਾ) ਕੀਤਾ ਹੈ. ਯਥਾ-#ਗੁਰੂ ਗੋਬਿਁਦ ਮਨ ਹਰਖ ਹਨਐ ਮੰਗਲ ਲਿਯੋ ਬੁਲਾਇ,#ਸ਼ਲ੍ਯ ਪਰਬ ਆਗ੍ਯਾ ਕਰੀ ਲੀਜੈ ਤੁਰਤ ਬਨਾਇ.#ਸੰਬਤ ਸਤ੍ਰਹਸੈ ਬਰਖ ਤ੍ਰੇਪਨ¹ ਬੀਤਨਹਾਰ,#ਮਾਧਵ ਰਿਤੁ ਤਿਥਿ ਤ੍ਰੌਦਸੀ ਤਾਂ ਦਿਨ ਮੰਗਲਵਾਰ.#ਸ਼ਲ੍ਯ ਪਰਬ ਭਾਸਾ ਭਯੋ ਗੁਰੂ ਗੋਬਿਁਦ ਕੇ ਰਾਜ,#ਅਰਬ ਖਰਬ ਬਹੁ ਦਰਬ ਦੈ ਕਰਿ ਕਵਿਜਨ ਕੋ ਕਾਜ.#ਜੌਲੌ ਧਰਨਿ ਅਕਾਸ ਗਿਰਿ ਚੰਦ ਸੂਰ ਸੁਰ ਇੰਦ,#ਤੌਲੌ ਚਿਰਜੀਵੈ ਜਗਤ ਸਾਹਿਬ ਗੁਰੁ ਗੋਬਿੰਦ.#ਕ਼ਬਿੱਤ#ਆਨਁਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ#ਸੁਣ ਸੁਣ ਸੁਧ ਭੁਲਦੀਏ ਨਰਨਾਹ ਦੀ,#ਭੌ ਭਿਆ ਭਭੀਖਣੇ ਨੂੰ ਲੰਕਾਗੜ ਵੱਸਣੇ ਦਾ#ਫੇਰ ਅਸਵਾਰੀ ਆਂਵਦੀਏ ਮਹਾਬਾਹ² ਦੀ,#ਬਲ ਛੱਡ ਬਲਿ ਜਾਇ ਛਪਿਆ ਪਤਾਲ ਵਿੱਚ#ਫਤੇ ਦੀ ਨਿਸ਼ਾਨੀ ਜੈਂਦੇ ਦ੍ਵਾਰ ਦਰਗਾਹ ਦੀ,#ਸਵਣੇ ਨਾ ਦੇਂਦੀ ਸੁਖ ਦੁੱਜਨਾਂ ਨੂੰ ਰਾਤ ਦਿਨ#ਨੌਬਤ ਗੋਬਿੰਦਸਿੰਘ ਗੁਰੂ ਪਾਤਸ਼ਾਹ ਦੀ.³#੧੧ ਡਿੰਗ- ਅਗਨਿ. ਅੱਗ....
ਵਿ- ਸਾਰ. ਸ਼੍ਰੇਸ੍ਠ. ਉੱਤਮ. "ਕੋ ਸਾਲੁ ਜਿਵਾਹੇ ਸਾਲੀ." (ਵਾਰ ਮਾਰ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇਸ੍ਠ ਹਨ। ੨. ਸੰ. शाल ਸੰਗ੍ਯਾ- ਸਾਲ ਦਾ ਬਿਰਛ. ਇਹ ਸਾਲ (साल ) ਭੀ ਸਹੀ ਹੈ. ਇਸ ਦੀ ਲੱਕੜ ਵਡੀ ਪੱਕੀ ਅਤੇ ਸਿੱਧੀ ਹੁੰਦੀ ਹੈ. ਖਾਸ ਕਰਕੇ ਛੱਤ ਵਿੱਚ ਇਸ ਦਾ ਵਰਤਾਉ ਬਹੁਤ ਹੁੰਦਾ ਹੈ. L. Vatica Robusta. "ਹਰੇ ਹਰੇ ਸਾਲ ਖਰੇ." (ਗੁਪ੍ਰਸੂ) ੩. ਇੱਕ ਜਾਤਿ ਦੀ ਮੱਛੀ. Ophiocephalus Wrahl । ੪. ਸ਼ਾਲਾ. ਘਰ. ਮੰਦਿਰ. "ਪ੍ਰਹਲਾਦ ਪਠਾਏ ਪੜਨਸਾਲ." (ਬਸੰ ਕਬੀਰ) "ਊਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ਰਸੋਈਸ਼ਾਲਾ. ਪਾਕਸ਼ਾਲਾ। ੫. ਸੱਲ. ਵੇਧ. ਦੇਖੋ, ਸ਼ਲ ਧਾ. "ਦੀਨਦ੍ਯਾਲ ਵੈਰੀਸਾਲ." (ਅਕਾਲ) ਦੇਖੋ, ਵੈਰੀਸਾਲ। ੬. ਸ਼ਾਲਿਹੋਤ੍ਰ ਨਾਮਕ ਇੱਕ ਮੁਨਿ, ਜਿਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੀ ਆਗ੍ਯਾ ਨਾਲ ਕੱਟ ਦਿੱਤੇ ਸਨ. ਆਖਦੇ ਹਨ ਕਿ ਪਹਿਲੇ ਘੋੜਿਆਂ ਦੇ ਖੰਭ ਹੋਇਆ ਕਰਦੇ ਅਤੇ ਉਹ ਪੰਛੀਆਂ ਵਾਙ ਆਕਾਸ਼ ਵਿੱਚ ਉਡਦੇ. "ਸਾਲ ਮੁਨੀਸਰ ਕਾਟੇ ਹੁਤੇ ਬ੍ਰਿਜ ਰਾਜ ਮਨੋ ਤਿਹ ਪੰਖ ਬਨਾਵਤ." (ਕ੍ਰਿਸਨਾਵ) ਕ੍ਰਿਸਨ ਜੀ ਨੇ ਪੰਖਦਾਰ ਤੀਰ ਮਾਰਕੇ ਘੋੜਿਆਂ ਦੇ ਸ਼ਰੀਰ ਅਜੇਹੇ ਕਰ ਦਿੱਤੇ, ਮਾਨੋ ਸ਼ਾਲ ਦੇ ਕੱਟੇ ਪੰਖ ਫੇਰ ਬਣਾਏ ਹਨ। ੭. ਸ਼ਾਵਲ੍ਯਾ (ਅਸਪਰਾ) ਦਾ ਸੰਖੇਪ. ਹੂਰ. "ਊਪਰ ਗਿੱਧ ਸਾਲ ਮਁਡਰਾਹੀਂ। ਤਰੇ ਸੂਰਮਾ ਜੁੱਧ ਮਚਾਹੀਂ." (ਚਰਿਤ੍ਰ ੫੨) ੮. ਫ਼ਾ. [سال] ਵਰ੍ਹਾ. ਸੰਮਤ. ਸੰਵਤਸਰ. ਦੇਖੋ, ਵਰਸ। ੯. [شال] ਸ਼ਾਲ. ਦੁਸ਼ਾਲੇ ਦੀ ਫਰਦ. ਪਸ਼ਮੀਨੇ ਦੀ ਚਾਦਰ. "ਸਿਰ ਪਰ ਸਤਗੁਰੁ ਸਾਲ ਸਜਾਈ." (ਗੁਪ੍ਰਸੂ) ੧੦. ਗੋਦੜੀ. ਕੰਥਾ....
ਸੰਗ੍ਯਾ- ਪੜਨ (ਪੈਣ) ਦੀ ਕ੍ਰਿਯਾ। ੨. ਮ੍ਰਿਦੰਗ ਦੇ ਮੁੱਖ ਬੋਲ ਦਾ ਇੱਕ ਖੰਡ. ਪਰਨਾਂ ਵਿਸ਼ੇਸ ਕਰਕੇ ਧ੍ਰੁਵਕ ਦੇ ਸਾਥ ਨਾਲ ਵਜਾਈਆਂ ਜਾਂਦੀਆਂ ਹੋਨ. ਉਦਾਹਰਣ ਲਈ ਦੇਖੋ, ਧਾਗਿਨਕਤ ਤਕ ਤਕ ਤਕਿ ਨਕਤਿਕ ਧਿੰਨੂ ਕਿਤਾ ਗਿਦੀ ਗਿਨਾ ਧਾ। ੩. ਪਰਨਾ. ਆਸਰਾ. "ਪਰਨ ਸਰਨ ਕਰ ਚਰਨ ਕੋ." (ਨਾਪ੍ਰ) ੪. ਦੇਖੋ, ਪ੍ਰਣ। ੫. ਸੰ. ਪਰ੍ਣ. ਪੱਤਾ। ੬. ਪੰਖ. ਪਰ....
ਸੰਗ੍ਯਾ- ਢੂੰਢ. ਤਲਾਸ਼. "ਮਿਟਿ ਗਈ ਭਾਲ ਮਨੁ ਸਹਜਿ ਸਮਾਨਾ." (ਆਸਾ ਮਃ ੫) ੨. ਵਿ- ਭਲਾ. ਨੇਕ. ਦੇਖੋ, ਭਲਭਾਲ। ੩. ਸੰਗ੍ਯਾ- ਭਾਲਾ. ਨੇਜ਼ਾ. "ਅਸਿ ਭਾਲ ਗਦਾ ਅਰੁ ਲੋਹਹਥੀ." (ਕ੍ਰਿਸਨਾਵ) ੪. ਸੰ. ਮਸ੍ਤਕ. ਮੱਥਾ. ਲਲਾਟ। ੫. ਤੇਜ। ੬. ਸਿੰਧੀ. ਨੇਕੀ. ਭਲਿਆਈ....
ਸੰ. ਸੰਗ੍ਯਾ- ਤਿੰਨ ਮਾਤ੍ਰਾ ਦਾ ਸ਼ਬਦ। ੨. ਢਗਣ ਗਣ. ਦੇਖੋ, ਗਣ ੮। ੩. ਦੇਖੋ, ਤ੍ਰਿੱਕਲ....
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਸੰ. ਵਿ- ਜੋ ਚੰਗੀ ਤਰਾਂ ਗੁਣਾਂ ਨੂੰ ਪੁਣ (ਏਕਤ੍ਰ) ਕਰਦਾ ਹੈ. ਦੇਖੋ, ਪੁਣ ਧਾ. ਚਤੁਰ. ਪ੍ਰਵੀਣ. ਕਾਰਜ ਵਿੱਚ ਹੋਸ਼ਿਆਰ....
ਦੇਖੋ, ਜੁਰਨਾ। ੨. ਤਾਪ. ਦੇਖੋ, ਜ੍ਵਰ. "ਪਰਗੁਨ ਪਰਧਨ ਪਰਨ ਪ੍ਰਸੰਸਾ। ਜਰੈ ਨ ਇਹ ਜੁਰ ਲਖੋ ਨਿਸੰਸਾ." (ਨਾਪ੍ਰ)...
ਵਿ- ਤ੍ਰੀਣਿ. ਤਿੰਨ. ਤ੍ਰਯ। ੨. ਤਿੰਨ ਸੰਖ੍ਯਾ ਬੋਧਕ ਵਸ੍ਤੁ, ਯਥਾ- ਤਿੰਨ ਲੋਕ, ਤਿੰਨ ਗੁਣ, ਤਿੰਨ ਦੇਵਤਾ, ਤਿੰਨ ਤਾਪ, ਤਿੰਨ ਕਾਲ ਆਦਿ. ਦੇਖੋ, ਤੀਨਿ....
ਵਿ- ਮਨ ਖਿੱਚਣ ਵਾਲਾ. ਦਿਲਕਂਸ਼. "ਸਾਧ ਕੇ ਸੰਗਿ ਮਨੋਹਰ ਖੈਨ" (ਸੁਖਮਨੀ) ੨. ਸੰਗ੍ਯਾ- ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਅੰਤ ਦੋ ਗੁਰੁ. , , , , , , , , .#ਉਦਾਹਰਣ-#ਸ਼੍ਰੀ ਜਗਨਾਥ ਕਮਾਨ ਲਿ ਹਾਥ#ਪ੍ਰਮਾਥਿਨ ਸੰਗ ਸਜਯੋ ਜਬ ਜੁੱਧੰ,#ਗਾਹਤ ਸੈਨ ਸ਼ੰਘਾਰਤ ਸੂਰ#ਬਬੰਕਤ ਸਿੰਘ ਭ੍ਰਮੇਯੋ ਕਰ ਕ੍ਰੁੱਧੰ. ××× (ਚੰਡੀ ੨)...
ਦੇਖੋ, ਬੰਦਨ ੨ਯ "ਬੰਦਨਾ ਹਰਿ ਬੰਦਨਾ." (ਧਨਾ ਮਃ ੫)...
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਦਿੱਤਾ. ਦਿੱਤੀ. "ਦੀਨ ਗਰੀਬੀ ਆਪਨੀ." (ਸ. ਕਬੀਰ) ੨. ਭਾਈ ਗੁਰਦਾਸ ਜੀ ਨੇ "ਦਾਤਾ ਗੁਰੁ ਨਾਨਕ" ਦਾ ਆਦਿ ਅਤੇ ਅੰਤ ਦਾ ਅੱਖਰ ਲੈਕੇ ਭਾਵਅਰਥ ਕੀਤਾ ਹੈ-#"ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੈ ਨ ਪਾਈ, ਸੋ ਦੀਨ ਨਾਨਕ ਸਤਿਗੁਰੁ ਸਰਣਾਈ."#੩. ਸੰ. ਵਿ- ਦਰਿਦ੍ਰ. ਗ਼ਰੀਬ. "ਦੀਨਦੁਖ ਭੰਜਨ ਦਯਾਲ ਪ੍ਰਭੁ." (ਸਹਸ ਮਃ ੫) ੪. ਕਮਜ਼ੋਰ. "ਭਾਵਨਾ ਯਕੀਨ ਦੀਨ." (ਅਕਾਲ) ੫. ਅਨਾਥ. "ਦੀਨ ਦੁਆਰੈ ਆਇਓ ਠਾਕੁਰ." (ਦੇਵ ਮਃ ੫) ੬. ਸੰ. ਦੈਨ੍ਯ. ਸੰਗ੍ਯਾ- ਦੀਨਤਾ. "ਦੂਖ ਦੀਨ ਨ ਭਉ ਬਿਆਪੈ." (ਮਾਰੂ ਮਃ ੫) ੭. ਅ਼. [دین] ਧਰਮ. ਮਜਹਬ. "ਦੀਨ ਬਿਸਾਰਿਓ ਰੇ ਦਿਵਾਨੇ." (ਮਾਰੂ ਕਬੀਰ) ੮. ਪਰਲੋਕ. "ਦੀਨ ਦੁਨੀਆ ਏਕ ਤੂਹੀ." (ਤਿਲੰ ਮਃ ੫)...
ਦੇਖੋ, ਬਿਚ ਅਤੇ ਵਿਚਿ...
ਦੇਖੋ, ਬਾਨਰ....
ਦੇਖੋ, ਪ੍ਰਭੁ. "ਪ੍ਰਭ ਆਏ ਸਰਣਾ ਭਉ ਨਹੀ ਕਰਣਾ." (ਮਾਰੂ ਸੋਲਹੇ ਮਃ ੫)...
ਸੰ. ਕ੍ਰਿਪਾਨਿਧਿ. ਕ੍ਰਿਪਾ ਦਾ ਖ਼ਜ਼ਾਨਾ। ੨. ਕ੍ਰਿਪਾ ਦਾ ਸਮੁੰਦਰ. "ਕਿਰਪਾਨਿਧਿ ਪ੍ਰਭੁ ਦੀਨਦਇਆਲਾ." (ਬਿਲਾ ਮਃ ੫)...
ਦੇਖੋ, ਦਇਆਰ ੧. "ਦਇਆਲ, ਤੇਰੈ ਨਾਮਿ ਤਰਾ." (ਧਨਾ ਮਃ ੧) ੨. ਦੇਣ ਵਾਲਾ. ਦਾਤਾਰ. "ਸਭਿ ਜਾਚਕ ਪ੍ਰਭੁ ਤੁਮ ਦਇਆਲ." (ਬਸੰ ਮਃ ੫)...
ਸੰ. ਅਕ੍ਸ਼੍ਰ. ਸੰਗ੍ਯਾ- ਵਰਣ. ਹ਼ਰਫ਼ ਬਾਣੀ ਦੇ ਲਿਖਣ ਲਈ ਥਾਪੇ ਹੋਏ ਚਿੰਨ੍ਹ. "ਅਖਰ ਕਾ ਭੇਉ ਨ ਲਹੰਤ." (ਵਾਰ ਸਾਰ ਮਃ ੧) ੨. ਵਿ- ਜੋ ਖਰਦਾ ਨਹੀਂ. ਅਵਿਨਾਸ਼ੀ। ੩. ਸੰਗ੍ਯਾ- ਪਾਰਬ੍ਰਹਮ. ਇੱਕਰਸ ਰਹਿਣ ਵਾਲਾ ਕਰਤਾਰ.¹ "ਏ ਅਖਰ ਖਿਰਿ ਜਾਂਹਿਗੇ, ਓਇ ਅਖਰ ਇਨ ਮਹਿ ਨਾਹਿ." (ਗਉ ਕਬੀਰ, ਬਾਵਨ) ੪. ਸੰਗ੍ਯਾ- ਉਪਦੇਸ਼. "ਅਖਰ ਨਾਨਕ ਅਖਿਓ ਆਪਿ." (ਵਾਰ ਮਾਝ ਮਃ ੧) ੫. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ. "ਕਵਣੁ ਸੁ ਅਖਰੁ ਕਵਣ ਗੁਣੁ ਕਵਣੁ ਸੁ ਮਣੀਆ ਮੰਤੁ." (ਸ. ਫਰੀਦ) ੬. ਨਾਮਮਾਤ੍ਰ. ਓਹ ਪਦਾਰਥ ਜੋ ਸੰਗ੍ਯਾ ਰੱਖਦੇ ਹਨ. "ਦ੍ਰਿਸਟ ਮਾਨ ਅਖਰ ਹੈ ਜੇਤਾ." (ਬਾਵਨ)...
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਸੰ. ਮਣਿ, ਰਤਨ. "ਮਨਿਜਟਿਤ ਭੂਸਨ ਕੋਟਿ ਹੇ." (ਸਲੋਹ) ੨. ਮਣਕਾ. ਮਾਲਾ ਦਾ ਦਾਣਾ। ੩. ਮਨੁੱਖ (ਮਨੁਸ਼੍ਯ) ਦੇ. "ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ." (ਆਸਾ ਛੰਤ ਮਃ ੪) ੪. ਮਨ ਮੇਂ ਦਿਲ ਅੰਦਰ. "ਮਨਿ ਪਿਆਸ ਬਹੁਤੁ ਦਰਸਾਵੈ." (ਨਟ ਮਃ ੫) ੫. ਮਨ ਕਰਕੇ. "ਪਿਆਇ ਸੋ ਪ੍ਰਭੁ ਮਨਿ ਮੁਖੀ." (ਆਸਾ ਛੰਤ ਮਃ ੫) ੬. ਮਨ ਵਿੱਚੋਂ ਦਿਲੋਂ. "ਚੂਕਾ ਮਨਿ ਅਭਿਮਾਨੁ." (ਪ੍ਰਭਾ ਮਃ ੧) ੭. ਮਨ ਦੇ. "ਮਨਿ ਜੀਤੈ ਜਗੁ ਜੀਤੁ." (ਜਪੁ) ਮਨ ਦੇ ਜਿੱਤਣ ਤੋਂ। ੮. ਮਨ ਦੀ. "ਮਨਿ ਪੂਰਨ ਹੋਈ ਆਸਾ." (ਸੋਰ ਮਃ ੫) ੯. ਸੰਕਲਪ ਵ੍ਰਿੱਤਿ. ਦੇਖੋ, ਅੰਤਹਕਰਣ....
ਵਸਦਾ ਹੈ. "ਬਸਤ ਸੰਗਿ ਹਰਿਸਾਧ ਕੈ." (ਬਿਲਾ ਮਃ ੫) ੨. ਸੰ. ਵਸ੍ਤ. ਸੰਗ੍ਯਾ- ਚੀਜ਼. ਪਦਾਰਥ। "ਬਸਤ ਮਾਹਿ ਲੇ ਬੋਸਤ ਗਡਾਈ." (ਸੁਖਮਨੀ) ੩. ਸੰ. ਵਸਤ੍ਰ ਵਸਨ। ੪. ਸੰ. ਬਸ੍ਤ. ਬਕਰਾ। ੫. ਫ਼ਾ. [بست] ਵਿ- ਬੱਧਾ. ਬੰਨ੍ਹਿਆ ਹੋਇਆ. ਦੇਖੋ, ਬਸਤਨ। ੬. ਸੰਗ੍ਯਾ- ਪ੍ਰੇਮੀ, ਜਿਸ ਨਾਲ ਦਿਲ ਬੱਧਾ ਹੈ। ੭. ਗੱਠ. ਗ੍ਰੰਥਿ. ੮. ਦਸਤਾਰ. ਪੱਗ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਹੋਵਤ ਦਾ ਸੰਖੇਪ. "ਹੋਤ ਪੁਨੀਤ ਕੋਟਿ ਅਪਰਾਧੂ." (ਬਾਵਨ)...
ਫ਼ਾ. [نِہال] ਵਿ- ਪੂਰਣਕਾਮ. ਕਾਮਯਾਬ. ਮੁਰਾਦਮੰਦ. "ਹਰਿ ਜਪਿ ਭਈ ਨਿਹਾਲ ਨਿਹਾਲ." (ਕਾਨ ਪੜਤਾਲ ਮਃ ੪) ੨. ਦੇਖੋ, ਨਿਹਾਰ ਅਤੇ ਨਿਹਾਰਨਾ. "ਸਾਲ ਤਮਾਲ ਬਡੇ ਜਹਿਂ ਬ੍ਯਾਲ ਨਿਹਾਲ ਤਨੈ ਕਛੁ ਨਾ ਡਰਪੈਹੋਂ" (ਚਰਿਤ੍ਰ ੮੧) ਉਨ੍ਹਾਂ ਨੂੰ ਦੇਖ ਕੇ ਜ਼ਰਾਭੀ ਨਹੀਂ ਡਰਾਂਗੀ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....
ਵਿ- ਦੁਹਰਾ. "ਘੁਰੇ ਨਗਾਰੇ ਦੋਹਰੇ." (ਚੰਡੀ ੩) ੨. ਸੰਗ੍ਯਾ- ਇੱਕ ਮਾਤ੍ਰਿਕਛੰਦ, ਦੋਹਾਂ, ਲੱਛਣ- ਦੋ ਚਰਣ (ਤੁਕਾਂ) ਪ੍ਰਚਿਤਰਣ ੨੪ ਮਾਤ੍ਰਾ¹. ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ ਅੰਤ ਗੁਰੁ ਲਘੁ. ਇਸ ਲਛਣ ਤੋਂ ਛੁੱਟ ਵਿਦ੍ਵਾਨਾਂ ਨੇ ਇਹ ਭੀ ਨਿਯਮ ਥਾਪਿਆ ਹੈ ਕਿ ਦੋਹੇ ਦੇ ਆਦਿ ਜਗਣਰੂਪ ਇਕੱ ਪਦ ਨਾ ਆਵੇ. ਦੋਹੇ ਦੀ ਚਾਲ ਤਦ ਸੁੰਦਰ ਰਹਿਂਦੀ ਹੈ ਜੇ ਆਦਿ ਦੋ ਡਗਣ ਅਥਵਾ ਢਗਣ ਰੱਖੀਏ, ਅਰਥਾਤ ਚੌਕਲ ਨਾਲ ਚੌਕਲ ਦਾ ਅਤੇ ਤ੍ਰਿੱਕਲ ਨਾਲ ਤ੍ਰਿੱਕਲ ਦਾ ਸੰਯੋਗ ਕਰੀਏ. ਦੋ ਮਾਤ੍ਰਿਕ ਗਣਾਂ ਦੇ ਸੰਯੋਗ ਕਰਕੇ ਹੀ "ਦੋਹਾ" ਨਾਮ ਹੈ.#ਮਾਤ੍ਰਿਕਗਣਾਂ ਦੇ ਏਰ ਫੇਰ ਕਰਕੇ ਦੋਹੇ ਦੇ ਅਨੰਤ ਭੇਦ ਕਵੀਆਂ ਨੇ ਕਲਪੇ ਹਨ, ਪਰ ਅਸੀਂ ਇੱਥੇ ਉਹ ਰੂਪ ਦਿਖਾਉਨੇ ਹਾਂ, ਜੋ ਸਿੱਖਕਾਵ੍ਯ ਵਿੱਚ ਆਏ ਹਨ-#(੧) ਜਿਸ ਦੋਹਰੇ ਵਿੱਚ ਚਾਰ ਗੁਰੁ ਅਤੇ ੪੦ ਲਘੁ ਹੋਣ, ਉਸ ਦੀ "ਵ੍ਯਾਲ" ਸੰਗ੍ਯਾ ਹੈ.#ਉਦਾਹਰਣ-#ਤਿਹ ਪਰ ਭੂਖਨ ਸ਼ਸ੍ਤ੍ਰ ਲਘੁ, ਰਤਨ ਪੁਰਟਮਯ ਸਾਜ,#ਚਮਕਤ ਦਮਕਤ ਨਵਲ ਛਬਿ, ਝਕਤ ਥਕਤ ਕਵਿਰਾਜ.#(ਸਿੱਖੀਪ੍ਰਭਾਕਰ)#(੨) ਜਿਸ ਦੋਹਰੇ ਵਿੱਚ ੫. ਗੁਰੁ ਅਤੇ ੩੮ ਲਘੁ ਹੋਣ, ਉਸ ਦੀ "ਅਹਿਵਰ" ਸੰਗ੍ਯਾ ਹੈ.#ਉਦਾਹਰਣ-#ਸ਼੍ਰੀ ਸਤਿਗੁਰੁ ਬਰ ਅਮਰਜੀ, ਸਰਨ ਨਰਨ ਦੁਖ ਹਰਨ,#ਕਾਰਨ ਕਰਨ ਸੁ ਜਾਨ ਮਨ, ਨਮਸਕਾਰ ਤਿਨ ਚਰਨ.#(ਨਾਪ੍ਰ)#(੩) ਜਿਸ ਵਿੱਚ ਛੀ ਗੁਰੁ ਅਤੇ ੩੬ ਲਘੁ ਹੋਣ, ਉਸ ਦਾ ਨਾਮ "ਸਾਰਦੂਲ" ਹੈ.#ਉਦਾਹਰਣ#ਯਦਿ ਪ੍ਰਤਿਬੰਧਕ ਸਘਨ ਘਨ,#ਅਨਗਨ ਭੇ ਮਗ ਬੀਚ,#ਪ੍ਰਲਯ ਪ੍ਰਭੰਜਨਿ ਪ੍ਰਬਲ ਵਤ,#ਦਿਯ ਉਡਾਯ ਹਨ ਨੀਚ.#(ਸਿੱਖੀਪ੍ਰਭਾਕਰ)#(੪) ਜਿਸ ਦੇ ਸੱਤ ਗੁਰ ਅਤੇ ੩੪ ਲਘੁ ਹੋਣ, ਓਹ "ਮੱਛ" ਦੋਹਾ ਹੈ.#ਉਦਾਹਰਣ-#ਤਪ ਕਿਯ ਜਿਨਹਿ ਸਬਾਸਨਾ,#ਜਨਮ ਅਨਤ ਧਰ ਸੋਇ,#ਪਾਇ ਰਾਜ ਜਗ ਬਿਖੈ ਫਸ,#ਨਰਕ ਗਮਨ ਪੁਨ ਹੋਇ.#(ਨਾਪ੍ਰ)#(੫) ਜਿਸ ਵਿੱਚ ੮. ਗੁਰੁ ਅਤੇ ੩੨ ਲਘੁ ਹੋਣ, ਉਸ ਦੀ "ਕੱਛਪ" ਸੱਗ੍ਯਾ ਹੈ.#ਉਦਾਹਰਣ-#ਸ਼੍ਰੀ ਅੰਗਦ ਕੰਦਨ ਵਿਘਨ,#ਬਦਨ ਸੁ ਮੰਗਲ ਸਾਲ,#ਪਰਨ ਸਰਨ ਕਰ ਚਰਨ ਕੋ,#ਨਮਸਕਾਰ ਧਰ ਭਾਲ.#(ਨਾਪ੍ਰ)#(੬)ਜਿਸ ਵਿੱਚ ੯. ਗੁਰੁ ਅਤੇ ੩੦ ਲਘੁ ਹੋਣ, ਓਹ "ਤ੍ਰਿਕਲ" ਦੋਹਾ ਹੈ.#ਉਦਾਹਰਣ-#ਦਰਸ਼ਨ ਸ਼੍ਰੀ ਹਰਿਕ੍ਰਿਸ੍ਨ ਕੋ,#ਨਿਪੁਨ ਹਰਨ ਜੁਰ ਤੀਨ,#ਚਰਨ ਮਨੋਹਰ ਬੰਦਨਾ,#ਜਿਨ ਸਿੱਖਨ ਸੁਖ ਦੀਨ.#(ਨਾਪ੍ਰ)#(੭) ਜਿਸ ਦੋਹਰੇ ਵਿਚ ੧੦. ਗੁਰੁ ਅਤੇ ੨੮ ਲਘੁ ਹੋਣ, ਓਹ "ਵਾਨਰ" ਹੈ.#ਉਦਾਹਰਣ-#ਆਏ ਪ੍ਰਭ ਸਰਨਾਗਤੀ,#ਕਿਰਪਾਨਿਧਿ ਦਇਆਲ,#ਏਕ ਅਖਰ ਹਰਿ ਮਨਿ ਬਸਤ,#ਨਾਨਕ ਹੋਤ ਨਿਹਾਲ. (ਬਾਵਨ)#(੮)ਜਿਸ ਵਿੱਚ ੧੧. ਗੁਰੁ ਅਤੇ ੨੬ ਲਘੁ ਹੋਣ, ਓਹ "ਚਲ" ਅਥਵਾ "ਬਲ" ਸੰਗ੍ਯਾ ਦਾ ਦੋਹਰਾ ਹੈ.#ਉਦਾਹਰਣ-#ਸਾਥਿ ਨ ਚਾਲੈ ਬਿਨ ਭਜਨ,#ਬਿਖਿਆ ਸਗਲੀ ਛਾਰ,#ਹਰਿ ਹਰਿ ਨਾਮ ਕਮਾਵਣਾ,#ਨਾਨਕ ਇਹੁ ਧਨ ਸਾਰ.#(ਸੁਖਮਨੀ)#(੯) ਜਿਸ ਦੋਹਰੇ ਵਿੱਚ ੧੨. ਲਘੁ ਅਤੇ ੨੪ ਗੁਰੁ ਹੋਣ, ਉਸ ਦੀ "ਚਾਰਣੀ" ਅਥਵਾ "ਪਯੋਧਰ" ਸੰਗ੍ਯਾ ਹੈ.#ਉਦਾਰਣ-#ਦੀਨ ਦਰਦ ਦੁਖ ਭੰਜਨਾ, ਘਟਿ ਘਟਿ ਨਾਥ ਅਨਾਥ,#ਸਰਣਿ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ.#(ਸੁਖਮਨੀ)#ਜਿਸ ਨੋ ਸਾਜਨ ਰਾਖਸੀ, ਦੁਸਮਨ ਕੌਨ ਵਿਚਾਰ?#ਛ੍ਵੈ ਨ ਸਕੈ ਤਿਹ ਛਾਂਹ ਕੋ, ਨਿਹਫਲ ਜਾਤ ਗਵਾਰ.#(ਵਿਚਿਤ੍ਰ)#(੧੦) ਜਿਸ ਵਿਚ ੧੩. ਗੁਰੁ ਅਤੇ ੨੨ ਲਘੁ ਹੋਣ, ਉਸ ਦਾ ਨਾਉਂ "ਗਯੰਦ" ਅਤੇ ਮਦਕਲ ਹੈ.#ਉਦਾਹਰਣ-#ਏਕ ਸਮੇਂ ਸ੍ਰੀ ਆਤਮਾ, ਉਚਰਯੋ ਮਤਿ ਸੋ ਬੈਨ,#ਸਥ ਪ੍ਰਤਾਪ ਜਗਦੀਸ ਕੋ, ਕਹੋ ਸਕਲ ਬਿਧਿ ਤੈਨ.#(ਅਕਾਲ)#(੧੧) ਚੌਦਾਂ ਗੁਰੁ ਅਤੇ ਵੀਹ ਲਘੁ ਵਾਲਾ ਦੋਹਾ "ਹੰਸ" ਹੈ.#ਉਦਾਹਰਣ-#ਏਕੰਕਾਰਾ ਸਤਿਗੁਰੂ, ਜਿਹ ਪ੍ਰਸਾਦਿ ਸਚੁ ਹੋਇ,#ਵਾਹਗੁਰੂ ਜੀ ਕੀ ਫਤੇ, ਵਿਘਨਵਿਨਾਸਨ ਸੋਇ.#(ਨਾਪ੍ਰ)#(੧੨) ਪੰਦਰਾਂ ਗੁਰੁ ਅਤੇ ਅਠਾਰਾਂ ਲਘੁ ਜਿਸ ਵਿੱਚ ਹੋਣ, ਓਹ "ਨਰ" ਦੋਹਾ ਹੈ.#ਉਦਾਹਰਣ-#ਹਊਮੈ ਏਹਾ ਜਾਤਿ ਹੈ, ਹਊਮੈ ਕਰਮ ਕਮਾਹਿ,#ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ.#(ਵਾਰ ਆਸਾ)#(੧੩) ਜਿਸ ਵਿੱਚ ੧੬. ਗੁਰੁ ਅਤੇ ੧੬. ਲਘੁ ਹੋਣ, ਓਹ "ਕਰਭ" ਦੋਹਰਾ ਹੈ.#ਉਦਾਹਰਣ-#ਕਹੋ ਸੁ ਸਮ ਕਾਸੋਂ ਕਹੈਂ, ਦਮ ਕੋ ਕਹਾਂ ਕਹੰਤ?#ਕੋ ਸੂਰਾ ਦਾਤਾ ਕਵਨ, ਕਹੋ ਤੰਤ ਕੋ ਮੰਤ?#(ਅਕਾਲ)#(੧੪) ਜਿਸ ਵਿੱਚ ੧੭. ਗੁਰੁ ਅਤੇ ੧੪. ਲਘੁ ਹੋਣ, ਉਸ ਦੀ "ਮਰਕਟ" ਸੰਗ੍ਯਾ ਹੈ.#ਉਦਾਹਰਣ-#ਕਹਾਂ ਨੇਮ ਸੰਜਮ ਕਹਾਂ, ਕਹਾਂ ਗ੍ਯਾਨ ਅਗ੍ਯਾਨ?#ਕੋ ਰੋਗੀ ਸੋਗੀ ਕਵਨ, ਕਹਾਂ ਭਰ੍ਮ ਕੀ ਹਾਨ?#(ਅਕਾਲ)#(੧੫) ਜਿਸ ਦੋਹਰੇ ਵਿੱਚ ੧੮. ਗੁਰੁ ਅਤੇ ੧੨. ਲਘੁ ਹੋਣ, ਉਸ ਦੀ "ਮੰਡੂਕ" ਸੰਗ੍ਯਾ ਹੈ.#ਉਦਾਹਰਣ-#ਮੈ ਭੋਲਾਵਾ ਪੱਗ ਦਾ ਮਤ ਮੈਲੀ ਹੋਜਾਇ,#ਗਹਿਲਾ ਰੂਹ ਨ ਜਾਣਈ ਸਿਰ ਭੀ ਮਿੱਟੀ ਖਾਇ.#(ਸ. ਫਰੀਦ)#(੧੬) ਜਿਸ ਵਿੱਚ ੧੯. ਗੁਰ ਅਤੇ ੧੦. ਲਘੁ ਹੋਣ, ਉਸ ਦੋਹੇ ਦੀ ਸੰਗ੍ਯਾ "ਸ਼੍ਯੇਨ" ਹੈ.#ਉਦਾਹਰਣ-#ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ,#ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ.#(ਸੁਖਮਨੀ)#(੧੭) ਜਿਸ ਵਿੱਚ ੨੧. ਗੁਰੁ ਅਤੇ ੬. ਲਘੁ ਹੋਣ, ਉਸ ਦੋਹੇ ਦੀ "ਭ੍ਰਾਮਰ" ਸੰਗ੍ਯਾ ਹੈ.#ਉਦਾਹਰਣ-#ਸ਼੍ਰੀ ਗੁਰੁ ਪ੍ਯਾਰੇ ਖਾਲਸੇ, ਬਾਂਕੇ ਭਾਰੀ ਬੀਰ,#ਵੈਰਾਗੀ ਤ੍ਯਾਗੀ ਤਪੀ, ਗ੍ਯਾਨੀ ਧ੍ਯਾਨੀ ਧੀਰ.#(ਸਿੱਖੀਪ੍ਰਭਾਕਰ)#(੧੮) ਸਰਬਲੋਹ ਵਿੱਚ "ਦੋਹਰਾ ਵਡਾ" ਸਿਰ ਲੇਖ ਹੇਠ ੨੮ ਮਾਤ੍ਰਾ ਦਾ ਦੋਹਾ ਛੰਦ ਹੈ. ਪਹਿਲਾ ਵਿਸ਼੍ਰਾਮ ੧੫. ਪੁਰ, ਦੂਜਾ ੧੩. ਮਾਤ੍ਰਾ ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਹੈ ਚਤੁਰ ਬਹੁਤ ਅਸ੍ਟਾਕਰੀ, ਨਰਸਿੰਘੀ ਜਿਹ ਕੇ ਭੇਸ,#ਪ੍ਰਹਲਾਦ ਉਬਾਰ੍ਯੋ ਦੁਖ ਹਰ੍ਯੋ, ਹਰਨਾਖਸ ਹਰ੍ਯੋਨਰੇਸ....
ਕ੍ਰਿ. ਵਿ- ਨਾਲ. "ਸਾਥਿ ਨ ਚਾਲੈ ਬਿਨੁ ਭਜਨ." (ਸੁਖਮਨੀ) ੨. ਵਿ- ਦੇਖੋ, ਸਾਥੀ। ੩. ਸ੍ਵਾਰਥੀ ਦਾ ਸੰਖੇਪ. ਦੇਖੋ, ਨਾਲਿ ਕੁਟੰਬ। ੪. ਸੰਬੰਧਕ ਪ੍ਰਤ੍ਯਯ "ਨਾਨਕੁ ਤਿਨਕੈ ਸੰਗਿ ਸਾਥਿ." (ਸ੍ਰੀ ਮਃ ੧)...
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਸੰ. ਸੰਗ੍ਯਾ- ਪੂਜਨ। ੨. ਸੇਵਨ। ੩. ਨਾਮ ਜਪਨ. "ਗੋਬਿੰਦਭਜਨ ਬਿਨ ਬਿਰਥੇ ਸਭ ਕਾਮ." (ਸੁਖਮਨੀ) ੪. ਭੋਗਣਾ. ਮੈਥੁਨ ਕਰਨਾ. "ਤਾਹਿਂ ਭਜਨ ਕਉ ਹਾਥ ਪਸਾਰਾ। ਤਬ ਤ੍ਰਿਯ ਤਾਹਿਂ ਜੂਤੀਅਨ ਮਾਰਾ." (ਚਰਿਤ੍ਰ ੪੭) ੫. ਵੰਡਣਾ. ਤਕਸੀਮ ਕਰਨਾ। ੬. ਧਾਰਣ (ਧਾਰਨ) ਕਰਨਾ. "ਸੇਸ ਨਿਹਾਰਕੈ ਮੌਨ ਭਜੈ ਹੈ." (ਕ੍ਰਿਸਨਾਵ) ਚੁੱਪ ਵੱਟਦਾ ਹੈ. "ਮਨ ਰੇ! ਸਦਾ ਭਜਹੁ ਹਰਿਸਰਣਾਈ." (ਸ੍ਰੀ ਮਃ ੩)...
ਖਾ. ਸੰਗ੍ਯਾ- - ਤਮਾਕੂ. ਤੰਬਾਕੂ. "ਬਿਖਿਆ ਕਿਰਿਆ ਭੱਦਣ ਤ੍ਯਾਗੋ." (ਗੁਵਿ ੧੦) ੨. ਸੰ. ਵਿਸਯ. ਰੂਪ ਰਸ ਗੰਧ ਆਦਿ. "ਬਿਖਿਆ ਬਿਖ ਜਿਉ ਬਿਸਾਰਿ." (ਜੈਜਾ ਮਃ ੯)#"ਬਿਖਿਆ ਮਹਿ ਕਿਨਹੀ ਤ੍ਰਿਪਤਿ ਨ ਪਾਈ." (ਧਨਾ ਮਃ ੫) ੩. ਸੰ. ਵਿਸ. ਜ਼ਹਿਰ. "ਬਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖੁ ਸੁਜਾਣੁ." (ਓਅੰਕਾਰ) ੪. ਸ਼ਰਾਬ. ਮਦਿਰਾ. "ਅੰਮ੍ਰਿਤ ਕਉਰਾ ਬਿਖਿਆ ਮੀਠੀ। ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ਦੁੱਧ ਤੋਂ ਨਫ਼ਰਤ ਅਤੇ ਸ਼ਰਾਬ ਪ੍ਯਾਰੀ। ੫. ਵਿਸਰੂਪ ਮਾਯਾ. "ਜਿਸੁ ਬਿਖਿਆ ਕਉ ਤੁਮ ਅਪੁਨੀ ਕਰਿ ਜਾਨਹੁ, ਸਾ ਛਾਡਿਜਾਹੁ ਸਿਰਿਭਾਰੁ." (ਸਾਰ ਮਃ ੪) ੬. ਠਗ ਵਿਦ੍ਯਾ. "ਲਿਖਿਆ ਸੋ ਪੜੁ ਪੰਡਿਤ! ਅਵਰਾ ਨੌ ਨ ਸਿਖਾਲਿ ਬਿਖਿਆ." (ਆਸਾ ਪਟੀ ਮਃ ੩)...
ਸੰਗ੍ਯਾ- ਕ੍ਸ਼ਾਰ. ਖਾਰਾ ਪਦਾਰਥ। ੨. ਨਮਕ. ਲੂਣ। ੩. ਸੁਹਾਗਾ। ੪. ਸੱਜੀ। ੫. ਭਸਮ. ਸੁਆਹ. "ਸਿਰਿ ਭੀ ਫਿਰਿ ਪਾਵੈ ਛਾਰੁ." (ਵਾਰ ਕਾਨ ਮਃ ੪) ੬. ਰਜ. ਧੂਲਿ (ਧੂੜ). "ਛਛਾ! ਛਾਰੁ ਹੋਤ ਤੇਰੇ ਸੰਤਾ." (ਬਾਵਨ) ੭. ਛਾਲ. ਟਪੂਸੀ. "ਮਾਰ ਛਾਰ ਗਾ ਅਗਨਿ ਮਝਾਰਾ." (ਨਾਪ੍ਰ) ੮. ਛਾਇਆ. "ਉਲਟਤ ਜਾਤ ਬਿਰਖ ਕੀ ਛਾਰਹੁ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਦੇਖੋ, ਇਹ. "ਇਹੁ ਰੰਗ ਕਦੇ ਨ ਉਤਰੈ." (ਬਿਲਾ ਮਃ ੩)...
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰਗ੍ਯਾ- ਪਯ (ਜਲ) ਦੇ ਧਾਰਨ ਵਾਲਾ ਮੇਘ. ਬੱਦਲ। ੨. ਤਲਾਉ। ੩. ਪਯ (ਦੁੱਧ) ਧਾਰਨ ਵਾਲਾ ਸ੍ਤਨ. ਕੁਚ. "ਜਾਂਕੇ ਸ਼ੁਭਤ਼ ਪਯੋਧਰ ਪੀਨਾ." (ਨਾਪ੍ਰ) ੪. ਨਾਰਿਯਲ ਨਲੇਰ। ੫. ਪਰਵਤ. ਪਹਾੜ। ੬. ਦੇਖੋ, ਦੋਹਰੇ ਦਾ ਰੂਪ ੯....
ਸੰ. ਵਿ- ਦਰ (ਡਰ) ਦੇਣ ਵਾਲਾ. ਡਰਾਉਣ ਵਾਲਾ। ੨. ਸੰਗ੍ਯਾ- ਹਿੰਦੂਕੁਸ਼ ਪਹਾੜ ਦੇ ਆਸ ਪਾਸ ਦਾ ਦੇਸ਼, ਜਿਸ ਦਾ ਕਿਨਾਰਾ ਕਸ਼ਮੀਰ ਨੂੰ ਲਗਦਾ ਹੈ। ੩. ਸ਼ਿੰਗਰਫ. ਹਿੰਗੁਲ। ੪. ਫ਼ਾ. [درد] ਦੁੱਖ. ਪੀੜ. "ਦਰਦ ਨਿਵਾਰਹਿ ਜਾਕੇ ਆਪੇ." (ਬਾਵਨ)...
ਦਿਲ ਵਿੱਚ. ਮਨ ਅੰਦਰ. "ਤਿਤੁ ਘਟਿ ਦੀਵਾ ਨਿਹਚਲੁ ਹੋਇ." (ਰਾਮ ਮਃ ੧) "ਘਟਿ ਬ੍ਰਹਮੁ ਨ ਚੀਨਾ." (ਗੂਜ ਤ੍ਰਿਲੋਚਨ) ੨. ਘੜੇ ਅੰਦਰ. "ਘਟਿ ਮਹਿ ਸਿੰਧੁ ਕੀਓ ਪਰਗਾਸ." (ਰਾਮ ਮਃ ੫) ਤੁੱਛ ਜੀਵ ਵਿੱਚ ਸਮੁੰਦਰ (ਆਤਮਾ) ਦਾ ਪ੍ਰਕਾਸ਼ ਹੋਇਆ ਹੈ। ੩. ਸ਼ਰੀਰ ਵਿੱਚ. "ਜਿਚਰੁ ਘਟਿ ਅੰਤਰਿ ਹੈ ਸਾਸਾ." (ਸੋਰ ਮਃ ੩)...
ਸੰ. नाथ. ਧਾ- ਸ਼੍ਰੀਮਾਨ ਹੋਣਾ (ਵਿਭੂਤੀ ਵਾਲਾ ਹੋਣਾ), ਸ੍ਵਾਮੀ ਹੋਣਾ, ਸਹਾਇਤਾ ਚਾਹੁਣਾ। ੨. ਸੰਗ੍ਯਾ- ਸ੍ਵਾਮੀ. ਮਾਲਿਕ. "ਨਾਥ! ਕਛੂਅ ਨ ਜਾਨਉ." (ਜੈਤ ਰਵਿਦਾਸ) ੩. ਯੋਗੀਆਂ ਦੇ ਮਹੰਤਾਂ ਦੀ ਉਪਾਧਿ.¹ ਦੇਖੋ, ਨਵ ਨਾਥ। ੪. ਭਰਤਾ. ਪਤਿ। ੫. ਨੱਕ ਵਿੱਚ ਪਾਈ ਰੱਸੀ। ੬. ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ. "ਦੇਹਿ ਜਿਬਾਯਸ਼ ਪਰਕੈ ਨਾਥ." (ਗੁਪ੍ਰਸੂ)...
ਵਿ- ਜਿਸ ਦਾ ਕੋਈ ਨਾਥ (ਸ੍ਵਾਮੀ) ਨਹੀਂ। ੨. ਦੀਨ. ਮੁਹਤਾਜ. ਯਤੀਮ. ਮਹਿੱਟਰ....
ਦੇਖੋ, ਸਰਣ। ੨. ਸੰ. ਸਰਣਿ. ਮਾਰਗ. ਰਸਤਾ. ਡੰਡੀ. ਸੜਕ. ਇਹ ਸ਼ਬਦ ਸ਼ਰਣਿ ਭੀ ਸਹੀ ਹੈ. ੩. ਸੰ. शरनय ਸਰਨ੍ਯ. ਸ਼ਰਣ ਆਏ ਦੀ ਰਖ੍ਯਾ ਕਰਨ ਲਾਇਕ। ੪. ਪ੍ਰਿਥਿਵੀ. ਜ਼ਮੀਨ....
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਸੰਗ੍ਯਾ- ਸਨ੍-ਜਨ. ਭਲਾ ਮਨੁੱਖ. ਸੱਜਨ. ਮਿਤ੍ਰ. "ਸਾਜਨ ਦੇਖਾ ਤ ਗਲਿ ਮਿਲਾ." (ਮਾਰੂ ਅਃ ਮਃ ੧) ੨. ਕਰਤਾਰ. ਜੋ ਸਭ ਨਾਲ ਮਿਤ੍ਰਭਾਵ ਰਖਦਾ ਹੈ. "ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ." (ਸ੍ਰੀ ਅਃ ਮਃ ੧) ੩. ਸੁਜਨ. "ਸਾਜਨੁ ਮੀਤੁ ਸਖਾ ਕਰਿ ਏਕੁ." (ਗਉ ਮਃ ੫) ੪. ਸ੍ਰਿਜਨ. ਰਚਣਾ. "ਸਰਵ ਜਗਤ ਕੇ ਸਾਜਨਹਾਰ." (ਸਲੋਹ) ਦੇਖੋ, ਸਾਜਨਾ....
ਰੱਖੇਗਾ. ਰਕ੍ਸ਼ਾ ਕਰੇਗਾ। ੨. ਰਾਖਸ ਦੀ ਇਸਤ੍ਰੀ ਰਾਕ੍ਸ਼੍ਸੀ....
ਫ਼ਾ. [دُشمن] ਦੁਸ਼ਮਨ. ਸੰਗ੍ਯਾ- ਵੈਰੀ. ਸ਼ਤ੍ਰੁ. ਦੂਸਿਤ ਹੈ ਮਨ ਜਿਸ ਦਾ. "ਦੂਤ ਦੁਸਮਣ ਸਭ ਸਜਣ ਹੋਏ." (ਮਾਝ ਮਃ ੫) "ਦੁਸਮਨ ਕਢੇ ਮਾਰਿ." (ਵਾਰ ਮਾਝ ਮਃ ੧)...
ਦੇਖੋ, ਕਉਣ ਅਤੇ ਕਉਨੁ। ੨. ਅ਼. [کوَن] ਸੰਗ੍ਯਾ- ਸੰਸਾਰ. ਦੁਨੀਆ. ਜਹਾਨ....
ਦੇਖੋ, ਬਿਚਾਰ....
ਕ੍ਰਿ. ਵਿ- ਛੁਹਕੇ. ਸਪਰਸ਼ ਕਰਕੇ। ੨. ਸੰਗ੍ਯਾ- ਸਪਰਸ਼. ਛੁਹਣਾ. "ਛ੍ਵੈ ਨ ਸਕੈ ਤਿਹ ਛਾਂਹ ਕੋ." (ਵਿਚਿਤ੍ਰ)...
ਸੰਗ੍ਯਾ- ਛਾਇਆ. "ਛ੍ਵੈ ਨ ਸਕੈ ਤਿਹ ਛਾਂਹ ਕੋ." (ਵਿਚਿਤ੍ਰ) ੨. ਪ੍ਰਤਿਬਿੰਬ. ਅਕ਼ਸ। ੩. ਰਕ੍ਸ਼ਾ. ਰਖ੍ਯਾ। ੪. ਪਨਾਹ. ਓਟ. "ਹੌਂ. ਜਿਂਹ ਬਸਤ ਬਾਂਹ ਕੀ ਛਾਂਹੀ." (ਚਰਿਤ੍ਰ ੭੮) ਬਾਹਾਂ ਦੀ ਓਟ ਵਿੱਚ....
ਦੇਖੋ, ਨਿਸਫਲ. "ਨਿਹਫਲ ਧਰਮ ਤਾਹਿ ਤੁਮ ਮਾਨੋ." (ਬਿਲਾ ਮਃ ੯)#"ਨਿਹਫਲੁ ਤਿਨਕਾ ਜੀਵਿਆ." (ਵਾਰ ਗੂਜ ੧. ਮਃ ੩) ੨. ਖੱਸੀ, ਜਿਸ ਦੇ ਫਲ (ਫ਼ੋਤੇ) ਨਹੀਂ....
ਸੰਗ੍ਯਾ- ਘੜੇ ਦੀ ਗਰਦਨ ਦੇ ਬਾਲ. ਅਯਾਲ. "ਮਸਤਕ ਕਰਨ ਜਾਤ ਦ੍ਰਿਗ ਗ੍ਰੀਵਾ." (ਗੁਪ੍ਰਸੂ) ੨. ਸੰ. ਸੰਗ੍ਯਾ- ਜਨਮ। ੩. ਪੁਤ੍ਰ। ੪. ਵਿ- ਜਨਮਿਆ ਹੋਇਆ. ਪੈਦਾ ਹੋਇਆ। ੫. ਕ੍ਰਿ. ਵਿ- ਜਾਂਦਾ. ਗੁਜ਼ਰਦਾ. "ਜਾਤ ਅਕਾਰਥ ਜਨਮ ਪਦਾਰਥ." (ਧਨਾ ਮਃ ੫) ੬. ਜਾਣ ਵੇਲੇ. "ਆਵਤ ਸੰਗ ਨ ਜਾਤ ਸੰਗਾਤੀ." (ਭੈਰ ਕਬੀਰ) ੭. ਸੰ. ਯਾਤ. ਵਿ- ਗੁਜ਼ਰਿਆ. ਮੋਇਆ. "ਜਾਤ ਜਾਇ ਦਿਜਬਾਲਕ ਦੈਹੋਂ" (ਕ੍ਰਿਸਨਾਵ) ਮੋਏ ਹੋਏ ਦਿਜਬਾਲਕ ਜਾਇਦੈਹੋਂ। ੮. ਸੰ. ਗ੍ਯਾਤ. ਜਾਣਿਆ ਹੋਇਆ। ੯. ਅ਼. [ذات] ਜਾਤ. ਕਿਸੇ ਵਸ੍ਤੂ ਦੀ ਅਸਲਿਯਤ (ਅਸਲੀਅਤ). ਹਕ਼ੀਕ਼ਤ। ੧੦. ਜਾਨ. ਰੂਹ਼। ੧੧. ਜਾਤਿ. ਕੁਲ ਗੋਤ੍ਰ ਆਦਿ ਭੇਦ। ੧੨. ਸ਼ਖ਼ਸੀਯਤ....
ਸੰ. ਗ੍ਰਾਮਨਰ. ਪੇਂਡੂ. ਦੇਹਾਤੀ. ਭਾਵ- ਅਸਭ੍ਯ. "ਮੂਰਖ ਮੁਗਧ ਗਵਾਰ." (ਮਾਰੂ ਕਬੀਰ)#੨. ਫ਼ਾ. [گوار] ਪ੍ਰਤ੍ਯ- ਇਹ ਦੂਜੇ ਸ਼ਬਦ ਦੇ ਅੰਤ ਆਕੇ ਅਨੁਕੂਲ ਪਸੰਦ ਆਦਿ ਅਰਥ ਦਿੰਦਾ ਹੈ, ਜਿਵੇਂ ਖੁਸ਼ਗਵਾਰ. ਨਾਗਵਾਰ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਇੱਕ ਭੱਟ, ਜਿਸ ਦੀ ਰਚਨਾ ਭੱਟਾਂ ਦੇ ਸਵੈਯਾਂ ਵਿੱਚ ਹੈ "ਤਜ ਬਿਕਾਰੁ ਮਨ ਗਯੰਦ." (ਸਵੈਯੇ ਮਃ ੪. ਕੇ) ੨. ਇੱਕ ਦੋਹਰੇ ਦਾ ਭੇਦ. ਦੇਖੋ, ਦੋਹਰੇ ਦਾ ਰੂਪ ੧੦। ੩. ਗਜੇਂਦ੍ਰ. ਗਜਰਾਜ. ਵਡਾ ਹਾਥੀ....
ਸੰ. ਵਿ- ਮਸ੍ਤ ਹੋਕੇ ਸ਼ਬਦ ਕਰਨ ਵਾਲਾ। ੨. ਸੰਗ੍ਯਾ- ਮਸ੍ਤ ਹਾਥੀ। ੩. ਬਹੁਤ ਮਸ੍ਤ। ੪. ਦੇਖੋ, ਦੋਹਰੇ ਦਾ ਰੂਪ ੧੦....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. आत्मन- ਆਤਮਨ. (अत- मनिन) ਜਿਸ ਦ੍ਵਾਰਾ ਜਾਣੀਏ. ਗ੍ਯਾਨ ਦਾ ਆਧਾਰ ਰੂਪ. ਅਤਵਾ- ਜਿਸ ਨੂੰ ਗੁਰੁਉਪਦੇਸ਼ ਅਤੇ ਉੱਤਮ ਗ੍ਰੰਥਾਂ ਤੋਂ ਜਾਣੀਏ. ਜੀਵਾਤਮਾ. ਰੂਹ. ਇਹ ਪ੍ਰਾਣੀਆਂ ਵਿੱਚ ਤਤ੍ਵ ਹੈ, ਜੋ ਅਨੇਕਾ ਚੇਸ੍ਟਾ ਦਾ ਕਾਰਣ ਹੈ. ਮਨੁੱਖਾਂ ਵਿੱਚ ਇਹ ਉਹ ਹਸ੍ਤੀ ਹੈ ਜਿਸ ਤੋਂ ਮੈ ਮੇਰੀ ਦਾ ਬੋਧ ਹੁੰਦਾ ਹੈ. ਕਿਸੇ ਨੇ ਇਸ ਦਾ ਨਿਵਾਸ ਰਿਦੇ ਵਿੱਚ ਕਿਸੇ ਨੇ ਦਿਮਾਗ਼ ਵਿੱਚ ਅਤੇ ਕਿਸੇ ਨੇ ਸਰਵਾਂਗ ਪੂਰਣ ਮੰਨਿਆ ਹੈ. ਨ੍ਯਾਯ ਮਤ ਨੇ ਆਤਮਾ ਦਾ ਲੱਛਣ ਕੀਤਾ ਹੈ ਕਿ ਇੱਛਾ ਸੁਖ ਦੁਖ ਗ੍ਯਾਨ ਹੋਣ ਆਦਿ ਧਾਰਣ ਵਾਲਾ ਆਤਮਾ ਹੈ. ਅਰਥਾਤ ਜਿੱਥੇ ਇਹ ਉੱਥੇ ਸਮਝੋ ਕਿ ਆਤਮਾ ਹੈ. "इ्च्छा द्बेष प्रय सुख दुः ख ज्ञानान्यात्मनो लिङ्गमिति.च्च् (ਨ੍ਯਾਯ ਦਰ੍ਸ਼ਨ, ਅਃ, ਆਹ੍ਨਿਕ ੧, ਸੂਤ੍ਰ ੧੦)#ਵੇਦਾਂਤ ਮਤ ਅਨੁਸਾਰ ਅਵਿਦ੍ਯਾ ਵਿੱਚ ਚੇਤਨ ਦਾ ਆਭਾਸ (ਅਕਸ), ਅਵਿਦ੍ਯਾ ਦਾ ਅਧਿਸ੍ਠਾਨ ਚੇਤਨ ਅਤੇ ਅਵਿਦ੍ਯਾ, ਇਨ੍ਹਾਂ ਤਿੰਨਾਂ ਦਾ ਸਮੁਦਾਯ ਜੀਵਾਤਮਾ ਹੈ. ਜੀਵਾਤਮਾ ਇੱਕ ਹੈ, ਜਿਵੇਂ ਸੂਰਜ ਦਾ ਪ੍ਰਤਿਬਿੰਬ ਹਜ਼ਾਰਾਂ ਘੜਿਆਂ ਵਿੱਚ ਇੱਕ ਹੈ, ਤਿਵੇਂ ਅਨੇਕ ਸ਼ਰੀਰਾਂ ਵਿੱਚ ਜੀਵਾਤਮਾ ਹੈ. ਇਹ ਵਾਸਤਵ ਤੋਂ ਸੱਚਿਦਾਨੰਦ ਰੂਪ ਅਤੇ ਦੇਸ਼ਕਾਲ ਵਸਤੁ ਪਰਿਛੇਦ ਰਹਿਤ ਹੈ. ਜੀਵਾਤਮਾ ਬ੍ਰਹ੍ਮ ਤੋਂ ਵੱਖ ਨਹੀਂ, ਕੇਵਲ ਉਪਾਧਿ ਕਰਕੇ ਅਲਗ ਹੋ ਰਿਹਾ ਹੈ, ਅਰ ਉਪਾਧਿ ਨੇ ਹੀ ਜੀਵ ਈਸ਼੍ਵਰ ਭੇਦ ਕਰ ਰੱਖੇ ਹਨ.#ਮਾਇਆ ਵਿੱਚ ਬ੍ਰਹਮ ਦਾ ਆਭਾਸ, ਮਾਇਆ ਦਾ ਅਧਿਸ੍ਠਾਨ ਚੇਤਨ ਅਤੇ ਮਾਇਆ, ਇਨ੍ਹਾਂ ਤਿੰਨਾਂ ਦਾ ਸਮੁਦਾਯ ਈਸ਼੍ਵਰ ਹੈ. ਜੋ ਤ੍ਰਿਗੁਣਾਤੀਤ ਹੈ ਉਹ ਪਾਰਬ੍ਰਹ੍ਮ ਹੈ. ਜੇ ਵਿੱਚੋਂ ਮਾਯਾ ਅਤੇ ਅਵਿਦ੍ਯਾ ਨੂੰ ਹਟਾ ਦੇਈਏ ਤਦ ਕੇਵਲ ਸ਼ੁੱਧ ਬ੍ਰਹਮ ਰਹਿ ਜਾਂਦਾ ਹੈ.#ਅਨੀਸ਼੍ਵਰਵਾਦੀ ਹੋਰ ਪਦਾਰਥਾਂ ਵਾਂਙ ਜੀਵਾਤਮਾ ਨੂੰ ਭੀ ਪਰਿਣਾਮੀ ਅਤੇ ਅਨਿੱਤ ਮੰਨਦੇ ਹਨ. ਵੈਗ੍ਯਾਨਿਕ (ਸਾਇਸੰਦਾਨ) ਤ੍ਵਚਮਸਤਿਸਕ (brain cortex) ਦੇ ਸ਼ਿਰਾਸ੍ਫੋਟੀ ਜੀਵਾਣੂਆਂ (ganglionic cells) ਦਾ ਗੁਣ ਮੰਨਦੇ ਹਨ.#"ਆਤਮਾ ਪਰਾਤਮਾ ਏਕੋ ਕਰੈ." (ਧਨਾ ਮਃ ੧) ੨. ਪਰਮਾਤਮਾ. ਪਾਰਬ੍ਰਹ੍ਮ. ਵਾਹਗੁਰੂ. "ਆਤਮਾਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ। ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ." (ਵਾਰ ਸ੍ਰੀ ਮਃ ੩) ੩. ਅੰਤਹਕਰਣ. ਮਨ. ਚਿੱਤ. "ਆਤਮਾ ਅਡੋਲੁ ਨ ਡੋਲਈ ਗੁਰਕੈ ਭਾਇ ਸੁਭਾਇ." (ਵਾਰ ਸ੍ਰੀ ਮਃ ੩) ੪. ਸੁਭਾਉ. ਸ੍ਵਭਾਵ। ੫. ਸ਼ਰੀਰ. ਦੇਹ। ੬. ਧੀਰਜ. ਧ੍ਰਿਤਿ। ੭. ਬੁੱਧਿ। ੮. ਸੂਰਜ। ੯. ਅਗਨਿ। ੧੦. ਪਵਨ. ਹਵਾ। ੧੧. ਪੁਤ੍ਰ....
ਸੰ. ਮੱਤ. ਮਤਵਾਲਾ. "ਮਾਤੰਗ ਮਤਿ ਅਹੰਕਾਰ." (ਸਾਰ ਮਃ ੫) ੨. ਸੰ. ਮਾਤ੍ਰਿ. ਮਾਂ. "ਮਤਿ ਪਿਤ ਭਰਮੈ." (ਕਲਕੀ) ੩. ਸੰ. ਮਮਤ੍ਵ. ਅਹੰਕਾਰ. ਅੰਤਹਕਰਣ ਦਾ ਚੌਥਾ ਭੇਦ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੪. ਸੰ. ਮਦ੍ਯ. ਸ਼ਰਾਬ. "ਪੀਵਹੁ ਸੰਤ ਸਦਾ ਮਤਿ ਦੁਰਲਭ." (ਕੇਦਾ ਕਬੀਰ) ੫. ਸੰ. ਮਤਿ. ਬੁੱਧਿ. ਅਕ਼ਲ. "ਮਤਿ ਹੋਦੀ ਹੋਇ ਇਆਣਾ." (ਸ. ਫਰੀਦ) "ਅਬ ਮੈ ਮਹਾਂ ਸੁੱਧ ਮਤਿ ਕਰਕੈ." (ਕਲਕੀ) ੬. ਗ੍ਯਾਨ। ੭. ਇੱਛਾ। ੮. ਸਿਮ੍ਰਿਤਿ. ਯਾਦ. ਚੇਤਾ। ੯. ਭਕ੍ਤਿ. ਭਗਤਿ। ੧੦. ਪ੍ਰਾਰਥਨਾ. ਅਰਦਾਸ। ੧੧. ਪੂਜਨ। ੧੨. ਧ੍ਯਾਨ। ੧੩. ਨਿਸ਼ਚਾ। ੧੪. ਰਾਇ। ੧੫. ਵ੍ਯ- ਪੰਜਾਬੀ ਵਿੱਚ ਮਤ ਦੀ ਥਾਂ ਭੀ ਮਤਿ ਆਉਂਦਾ ਹੈ. ਮਾ. ਨਾ. ਦੇਖੋ, ਮਤ ੧. "ਮਤਿ ਬਸਿ ਪਰਉ ਲੁਹਾਰ ਕੇ." (ਸ. ਕਬੀਰ)...
ਸੰਗ੍ਯਾ- ਵਾਣੀ. ਵਚਨ. "ਬੋਲਹਿ ਮੀਠੇ ਬੈਨ." (ਧਨਾ ਮਃ ੫) ੨. ਸੰ. ਵੈਣ. ਵੇਣ ਰਾਜਾ ਦਾ ਪੁਤ੍ਰ ਪ੍ਰਿਥੁ. "ਬਲਿ ਬੈਨ ਬਿਕ੍ਰਮ ਭੋਜ ਹੂੰ ਮੇ ਮੌਜ ਐਸੀ." (ਕਵਿ ੫੨)...
ਸੰ. ਸੰਗ੍ਯਾ- ਅਤ੍ਯੰਤ ਤਾਪ. ਉਗ੍ਰ ਤੇਜ। ੨. ਪ੍ਰਭਾਵ. ਇਕਬਾਲ। ੩. ਵੀਰਤਾ ਬਹਾਦੁਰੀ। ੪. ਉਦਯਪੁਰਪਤਿ ਰਾਣਾ ਉਦਯਸਿੰਘ ਦਾ ਪ੍ਰਤਾਪੀ ਪੁਤ੍ਰ ਰਾਣਾ ਪ੍ਰਤਾਪ ਸਿੰਘ, ਜੋ ਸਨ ੧੫੭੨ ਵਿੱਚ ਉਦਯਪੁਰ ਦੀ ਗੱਦੀ ਤੇ ਬੈਠਾ. ਇਹ ਸੱਚਾ ਦੇਸ਼ਭਗਤ ਅਤੇ ਰਾਜਪੂਤ ਵੰਸ਼ ਦੀ ਲਾਜ ਰੱਖਣ ਵਾਲਾ ਸੀ....
ਸੰਗ੍ਯਾ- ਜਗਤ ਦਾ ਈਸ਼ (ਮਾਲਿਕ) ਕਰਤਾਰ. "ਸਦਾ ਭਜਹੁ ਜਗਦੀਸ." (ਗੂਜ ਮਃ ੫)...
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰ. ਵਿਧਿ. ਸੰਗ੍ਯਾ- ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. "ਬੰਛਤ ਸਿਧਿ ਕੋ ਬਿਧਿ ਮਿਲਾਇਓ." (ਸਵੈਯੇ ਮਃ ੪. ਕੇ) ਦੇਖੋ, ਬੰਛਤ। ੨. ਬ੍ਰਹਮਾ। ੩. ਭਾਗ੍ਯ. ਕਿਸਮਤ। ੪. ਕ੍ਰਮ. ਸਿਲਸਿਲਾ। ੫. ਕਰਮ, ਕੰਮ, ਕ੍ਰਿਯਾ, "ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ੬. ਕਾਨੂਨ. ਨਿਯਮ. ਧਾਰਮਿਕ ਨਿਯਮ. "ਗੁਰਪੂਜਾ ਬਿਧਿ ਸਹਿਤ ਕਰੰ." (ਸਵੈਯੇ ਮਃ ੪. ਕੇ) "ਪੜਹਿ ਮਨਮੁਖ, ਪਰ (ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧) ੭. ਹਕੀਮ. ਵੈਦ੍ਯ। ੮. ਹਾਲਤ. ਦਸ਼ਾ. "ਘਾਲ ਨ ਭਾਨੈ, ਅੰਤਰ ਬਿਧਿ ਜਾਨੈ." (ਸੋਰ ਮਃ ੫) "ਅੰਤਰ ਕੀ ਬਿਧਿ ਤੁਮ ਹੀ ਜਾਨੀ." (ਗਉ ਮਃ ੫) ੯. ਪ੍ਰਕਾਰ. ਢੰਗ. ਤਰਹਿ. "ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ." (ਬਸੰ ਮਃ ੧) ੧੦. ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। ੧੧. ਜੁਗਤ. ਤਰਕੀਬ. "ਇਹ ਬਿਧਿ ਪਾਈ ਮੈ ਸਾਧੂ ਕੰਨਹੁ." (ਟੋਡੀ ਮਃ ੫) ੧੨. ਇੱਕ ਅਰਥਾਲੰਕਾਰ. ਦੇਖੋ, ਵਿਧਿ ੨....
ਤੇਨ. ਤਿਸ ਕਰਕੇ। ੨. ਤਿਸ ਨੂੰ. "ਕਹੋ ਸਕਲ ਬਿਧਿ ਤੈਨ." (ਅਕਾਲ) ੩. ਸੰਗ੍ਯਾ- ਬਲ. ਤਾਣ. "ਤੈਨ ਕਰ ਜੋਰਹੀਂ." (ਕਲਕੀ) ਬਲ ਨਾਲ ਕਮਾਣ ਵਿੱਚ ਤੀਰ ਜੋੜਦੇ ਹਨ। ੪. ਦੇਖੋ, ਤ੍ਰੈਣ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਦੇਖੋ, ਚਉਦਹ....
ਵਿ- ਵਿਸ਼ੰਤਿ. ਬੀਸ. ਵੀਹ. "ਗਲੀਂ ਸੁ ਸਜਣ ਵੀਹ." (ਸ. ਫਰੀਦ) ਬਾਤਾਂ ਨਾਲ ਬੀਸੋਂ (ਅਨੇਕ) ਦੋਸ੍ਤ ਹਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਹਾਸ੍ਯ. ਹਾਸੀ। ੨. ਕੰਠ ਦੇ ਹੇਠ ਛਾਤੀ ਦੇ ਉੱਪਰ ਦੀ ਹੱਡੀ. Collar- bone । ੩. ਇਸਤ੍ਰੀਆਂ ਦੇ ਕੰਠ ਦਾ ਭੂਖਣ, ਜੋ ਗਰਦਨ ਦੇ ਹੇਠ ਦੀ ਹੱਡੀ (ਹੱਸ) ਉੱਪਰ ਟਿਕਦਾ ਹੈ। ੪. ਸੰ. ਹਰ੍ਸ ਦਾ ਸੰਖੇਪ. ਆਨੰਦ....
ਸਰਵ- ਜਿਸ. ਜਿਸ ਦੇ. "ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ." (ਸੁਖਮਨੀ) "ਜਾਤਿ ਅਰੁ ਪਾਤਿ ਨਹਨ ਜਿਹ." (ਜਾਪੁ) ੨. ਜਿਸ ਸੇ. ਜਿਸ ਸਾਥ. "ਆਰ ਨਹੀ ਜਿਹ ਤੋਪਉ." (ਸੋਰ ਰਵਿਦਾਸ) ੩. ਕ੍ਰਿ. ਵਿ- ਜਿੱਥੇ. ਜਹਾਂ. "ਜਿਹ ਪਉੜ੍ਹੇ ਪ੍ਰਭੁ ਸ੍ਰੀ ਗੋਪਾਲ." (ਭੈਰ ਅਃ ਕਬੀਰ) ੪. ਸੰ. ਜ੍ਯਾ- ਧਨੁਖ ਦਾ ਚਿੱਲਾ.¹ ਫ਼ਾ. [زِہ] ਜ਼ਿਹ. "ਮ੍ਰਿਤਕ ਸਰਪ ਨਿਹਾਰਕੈ ਜਿਹ ਅਗ੍ਰ ਤਾਹਿ ਉਠਾਇ." (ਪਰੀਛਤਰਾਜ) ੫. ਵ੍ਯ- ਧਨ੍ਯ। ੬. ਸ਼ਾਬਾਸ਼। ੭. ਵਾਹ ਵਾਹ!...
ਕ੍ਰਿ. ਵਿ- ਕ੍ਰਿਪਾ ਕਰਕੇ. ਮਿਹਰਬਾਨੀ ਸੇ. "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ." (ਸੁਖਮਨੀ) ੨. ਸੰ. प्रसादिन्. ਵਿ- ਕ੍ਰਿਪਾ ਕਰਨ ਵਾਲਾ. ਕਰੀਮ....
ਦੇਖੋ, ਸਚ. ਸੰਗ੍ਯਾ- ਸਤ੍ਯ. ਝੂਠ ਦਾ ਅਭਾਵ. "ਸਚੁ ਤਾਪਰ ਜਾਣੀਐ ਜਾ ਰਿਦੈ ਸਚਾ ਹੋਇ" (ਵਾਰ ਆਸਾ) ੨. ਆਨੰਦ. "ਸਚੁ ਮਿਲੈ ਸਚੁ ਊਪਜੈ." (ਸ੍ਰੀ ਮਃ ੧) "ਜਿਹ ਪ੍ਰਸਾਦਿ ਸਚੁ ਹੋਇ." (ਨਾਪ੍ਰ) ੩. ਸਤ੍ਯ ਰੂਪ ਕਰਤਾਰ. "ਆਦਿ ਸਚੁ ਜੁਗਾਦਿ ਸਚੁ." (ਜਪੁ) ੪. ਵਿ- ਸ਼ੁਚਿ. ਪਵਿਤ੍ਰ. "ਮਨ ਮਾਂਜੈ ਸਚੁ ਸੋਈ." (ਧਨਾ ਛੰਤ ਮਃ ੧) ੫. ਦੇਖੋ, ਸੱਚ....
ਮਨ ਬੁੱਧਿ ਤੋਂ ਪਰੇ ਸਭ ਤੋਂ ਵਡਾ ਪਾਰਬ੍ਰਹਮ. ਧਨ੍ਯਤਾ ਯੋਗ੍ਯ ਕਰਤਾਰ. "ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੨. ਸਿੱਖਾਂ ਦਾ ਮੂਲਮੰਤ੍ਰ. "ਸਤਿਗੁਰੁ ਪੁਰਖ ਦਿਆਲ ਹਇ ਵਾਹਗੁਰੂ ਸਚ ਮੰਤ੍ਰ ਸੁਣਾਇਆ" (ਭਾਗੁ) ਭਾਈ ਸੰਤੋਖਸਿੰਘ ਨੇ ਗੁਰੁ ਨਾਨਕ ਪ੍ਰਕਾਸ਼ ਦੇ ਪਹਿਲੇ ਅਧ੍ਯਾਯ ਵਿੱਚ ਵਾਹਗੁਰੂ ਦਾ ਅਰਥ ਕੀਤਾ ਹੈ- ਵਾਹ (ਆਸ਼ਚਰ੍ਯ ਰੂਪ) ਗੁ (ਅੰਧਕਾਰ ਵਿੱਚ) ਰੁ (ਪ੍ਰਕਾਸ਼ ਕਰਨ ਵਾਲਾ). "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗ੍ਯਾਨ ਅਨਿੱਤ। ਰੂ ਪਰਕਾਸ਼ ਕਿਯੋ ਜਿਨ ਚਿੱਤ." ਇਸ ਸ਼ਬਦ ਦਾ ਉੱਚਾਰਣ ਵਾਹਿਗੁਰੂ ਭੀ ਸਹੀ ਹੈ. ਦੇਖੋ, ਵਾਹਿਗੁਰੂ....
ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ....
ਪੰਚਦਸ਼ ਪੰਦ੍ਰਾਂ- ੧੫....
ਦੇਖੋ, ਅਠਾਰਹ....
ਸਰਵ- ਇਹੋ. ਇਹੀ. "ਏਹਾ ਮਤਿ ਵਿਸੇਖ." (ਸ੍ਰੀ ਮਃ ੪) "ਹਊਮੈ ਏਹਾ ਜਾਤਿ ਹੈ." (ਵਾਰ ਆਸਾ ਮਃ ੨) ੨. ਵਿ- ਐਸਾ. ਅਜੇਹਾ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਸੰਗ੍ਯਾ- ਅਹੰ- ਮਮ. ਮੈ ਮੇਰੀ ਦਾ ਭਾਵ- ਅਹੰਤਾ. ਅਭਿਮਾਨ. ਖ਼ੁਦੀ. "ਤਿਨਿ ਅੰਤਰਿ ਹਉਮੈ ਕੰਡਾ ਹੇ." (ਸੋਹਿਲਾ) ੨. ਦੇਖੋ, ਹਉਮੈ ਗਾਵਿਨ....
ਕ੍ਰਿ- ਬਾਂਧਨਾ. ਬੰਨ੍ਹਣਾ। ੨. ਪੁਲ ਬਣਾਉਣਾ. "ਭਵਸਾਗਰ ਬੰਧਿਆਉ, ਸਿਖ ਤਾਰੇ ਸੁ ਪ੍ਰਸੰਨੈ." (ਸਵੈਯੇ ਮਃ ੪. ਕੇ)...
ਕ੍ਰਿ. ਵਿ- ਫੇਰ. ਪੁਨਹ. ਮੁੜਕੇ. "ਫਿਰਿ ਹੋਇ ਨ ਫੇਰਾ." (ਵਡ ਛੰਤ ਮਃ ੩) "ਫਿਰਿ ਏਹ ਵੇਲਾ ਹਥਿ ਨ ਆਵੈ." (ਕਾਨ ਅਃ ਮਃ ੪)...
ਦੇਖੋ, ਜੋਨਿ. "ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ." (ਭੈਰ ਮਃ ੫) ੨. ਕਾਰਣਰੂਪ. "ਜੋਨੀ ਅਕੁਲ ਨਿਰੰਜਨ ਗਾਇਆ." (ਮਾਰੂ ਸੋਲਹੇ ਮਃ ੧)...
ਪਾਸ. ਸਮੀਪ. "ਅੰਧੇ! ਤੂ ਬੈਠਾ ਕੰਧੀ ਪਾਹਿ." (ਸ੍ਰੀ ਮਃ ੫) "ਕਹੁ ਬੇਨੰਤੀ ਅਪਨੇ ਸਤਿਗੁਰ ਪਾਹਿ." (ਗਉ ਮਃ ੫) ੨. ਪਾਉਂਦਾ ਹੈ. ਪ੍ਰਾਪਤ ਕਰਦਾ ਹੈ. "ਸਿਮਰਤ ਨਾਮ ਮੁਕਤਿਫਲ ਪਾਹਿ." (ਗਉ ਮਃ ੫) ੩. ਤਤਪਰ ਹੋਣ ਦੀ ਕ੍ਰਿਯਾ. ਲਗਣਾ. "ਜੇ ਸਭਿ ਮਿਲਿਕੈ ਆਖਣਿ ਪਾਹਿ." (ਸੋਦਰੁ) ਸਾਰੇ ਮਿਲਕੇ ਕਹਿਣ ਲੱਗਣ। ੪. ਸੰ. ਵ੍ਯ- ਰਕ੍ਸ਼ਾ ਕਰੋ. ਬਚਾਓ. "ਸਮੰ ਪਾਹਿ ਮਮ ਪਾਹਿ ਤੂ ਸਰਣ ਆਏ." (ਸਲੋਹ)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. ਸੰਗ੍ਯਾ- ਊਠ ਦਾ ਬੱਚਾ। ੨. ਹਾਥੀ ਦਾ ਬੱਚਾ. "ਕਰਿਕਰਭ ਬਿਸਾਲ ਕਰ." (ਨਾਪ੍ਰ) ਕਰਭ ਦਾ ਕਰ (ਸੁੰਡ), ਉਸ ਜੇਹੀ ਲੰਮੀ ਬਾਹਾਂ। ੩. ਦੇਖੋ, ਦੋਹਰੇ ਦਾ ਰੂਪ ੧੩....
ਦੇਖੋ, ਕਹਾ ੨....
ਕਥਨ ਕਰੰਤ. "ਕਹੰਤ ਬੇਦਾ ਗੁਣੰਤ ਗੁਨੀਆ." (ਸਹਸ ਮਃ ੫)...
ਸੰ. ਸ਼਼ੂਰ. ਬਹਾਦੁਰ. ਯੋਧਾ. "ਤੁਧੁ ਜੇਵਡੁ ਅਵਰੁ ਨ ਸੂਰਾ ਜੀਉ." (ਮਾਝ ਮਃ ੫) ੨. ਅ਼. [سوُرہ] ਸੂਰਹ. ਸੂਰਤ. ਕੁਰਾਨ ਦਾ ਬਾਬ. ਦੇਖੋ, ਮਗੋ....
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)...
ਦੇਖੋ, ਕਵਣ. "ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ?" (ਗਉ ਮਃ ੫) "ਕਵਨੁ ਸੁਜਨ ਜੋ ਸਉਦਾ ਜੋਰੈ?" (ਗਉ ਮਃ ੫)...
ਦੇਖੋ, ਤਤੁ। ੨. ਵਿ- ਤਤ (ਪੌਣ) ਰੂਪ. ਹਵਾ ਜੇਹਾ ਚਾਲਾਕ. "ਚੜ੍ਯੋ ਤੱਤ ਤਾਜੀ." (ਪਾਰਸਾਵ)...
ਸੰ. ਵਿ- ਮਤਵਾਲਾ. ਮਸ੍ਤ। ੨. ਪਿੰਗਲ ਗ੍ਰੰਥਾਂ ਵਿੱਚ ਮਾਤ੍ਰਾ ਲਈ ਭੀ ਮੱਤ ਸ਼ਬਦ ਆਇਆ ਹੈ. "ਧਰ ਮੱਤ ਚਾਰ." (ਰੂਪਦੀਪ) ੩. ਸ਼ਸਤ੍ਰਨਾਮਮਾਲਾ ਵਿੱਚ ਮਤਸ (ਮੱਛ) ਦੀ ਥਾਂ ਅਜਾਣ ਲਿਖਾਰੀ ਨੇ ਮੱਤ ਸ਼ਬਦ ਲਿਖਦਿੱਤਾ ਹੈ- "ਮੱਤ ਸ਼ਬਦ ਪ੍ਰਿਥਮੈ ਉਚਰ ਅੱਛ ਸਬਦ ਪੁਨ ਦੇਹੁ। ਅਰਿ ਪਦ ਬਹੁਰ ਬਖਾਨੀਐ ਨਾਮ ਬਾਨ ਲਖਲੇਹੁ ॥" ਮੱਛ ਦੀ ਅੱਖ ਦਾ ਵੈਰੀ, ਤੀਰ. ਅਰਜੁਨ ਨੇ ਮੱਛ ਦੀ ਅੱਖ ਵਿੰਨ੍ਹਕੇ ਦ੍ਰੋਪਦੀ ਵਰੀ ਸੀ....
ਸੰ. ਮਰ੍ਕਟ. ਸੰਗ੍ਯਾ- ਬਾਨਰ. ਬੰਦਰ. "ਮਰਕਟ ਮੁਸਟਿ ਅਨਾਜ ਕੀ." (ਗਉ ਕਬੀਰ) ਦੇਖੋ, ਮਰ੍ਕਧਾ। ੨. ਦੇਖੋ, ਦੋਹਰੇ ਦਾ ਰੂਪ ੧੪....
ਸੰ. ਸੰਗ੍ਯਾ- ਕਾਲ. ਵੇਲਾ। ੨. ਖੰਡ. ਟੁਕੜਾ। ੩. ਦੀਵਾਰ. ਘੇਰਾ. ਅਹਾਤਾ. "ਖਟ ਨੇਮ ਕਰਿ ਕੋਠੜੀ ਬਾਂਧੀ." (ਗਉ ਕਬੀਰ) ਦੇਖੋ, ਖਟਅੰਗ ੧। ੪. ਦੇਖੋ, ਨਿਯਮ. "ਨੇਮ ਨਿਬਾਹਿਓ ਸਤਿਗੁਰੂ." (ਆਸਾ ਮਃ ੫)...
ਸੰ. ਸੰ- ਯਮ. ਸੰਯਮ. ਸੰਗ੍ਯਾ- ਚੰਗੀ ਤਰ੍ਹਾਂ ਬੰਨ੍ਹਣ ਦੀ ਕ੍ਰਿਯਾ. ਮਨ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣਾ. "ਸੰਜਮ ਸਤ ਸੰਤੋਖ ਸੀਲ." (ਸਵੈਯੇ ਮਃ ੪. ਕੇ) ੨. ਵ੍ਰਤ. ਨਿਯਮ. "ਨਾਨਕ ਇਹੁ ਸੰਜਮ ਪ੍ਰਭਕਿਰਪਾ ਪਾਈਐ." (ਗਉ ਥਿਤੀ ਮਃ ੫) ੩. ਸੰਕੋਚ. ਕ੍ਰਿਪਣਤਾ. "ਛਾਡਿ ਸਿਆਨਪ ਸੰਜਮ ਨਾਨਕ." (ਦੇਵ ਮਃ ੫) ੪. ਪੱਥ. ਪਰਹੇਜ. "ਭੈ ਕਾ ਸੰਜਮ ਜੇ ਕਰੈ ਦਾਰੂ ਭਾਉ ਲਏਇ." (ਵਾਰ ਰਾਮ ੧. ਮਃ ੩) ੫. ਰੀਤਿ. ਰਸਮ. "ਸੰਜਮ ਤੁਰਕਾ ਭਾਈ." (ਵਾਰ ਆਸਾ) ੬. ਉਪਾਯ. ਯਤਨ. "ਬਿਨ ਸੰਜਮ ਨਹੀ ਕਾਰਜ ਸਾਰ." (ਦੇਵ ਮਃ ੫) ੭. ਤਰੀਕਾ. ਢੰਗ. "ਜਿਨਾ ਨੂੰ ਮਥਨ ਦਾ ਸੰਜਮ ਹੈ, ਸੋ ਮਥਕੇ ਅਗਨਿ ਨਿਕਾਲਦੇ ਹੈਨ." (ਭਗਤਾਵਲੀ)...
ਦੇਖੋ, ਗਿਆਨ....
ਦੇਖੋ, ਅਗਿਆਨ. ਪੰਜਾਬੀ ਵਿੱਚ ਇਹ ਸ਼ਬਦ ਬਹੁਤ ਕਰਕੇ "ਅਗਿਆਨ" ਲਿਖਿਆ ਜਾਂਦਾ ਹੈ, ਅਰ ਅਗ੍ਯਾਨ ਭੀ ਵਰਤੀਦਾ ਹੈ. ਛੰਦਰਚਨਾ ਵਿੱਚ ਮਾਤ੍ਰਾ ਅਤੇ ਗਣ ਦੀ ਗਿਣਤੀ ਸਹੀ ਰੱਖਣ ਲਈ ਅਗ੍ਯਾਨ ਹੀ ਠੀਕ ਹੈ....
ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)...
ਵਿ- ਸ਼ੋਕ ਨਾਲ ਗ਼ਮਗੀਨ....
ਸੰ. ਸੰਗ੍ਯਾ- ਤ੍ਯਾਗ। ੨. ਦੇਖੋ, ਹਾਯਨ. "ਹਾਨ ਬਿਖੈ ਜੇਉ ਜ੍ਵਾਨ ਹੁਤੇ." (ਕ੍ਰਿਸਨਾਵ) ਜੋ ਹਾਯਨ (ਵਰ੍ਹਿਆਂ) ਵਿੱਚ ਸਮਾਨ ਸਨ. ਅਰਥਾਤ ਹਮਉਮਰ (ਹਾਣਿ) ਸਨ....
ਸੰ. ਵਰਖਾ ਰੁੱਤ ਨੂੰ ਸ਼ੋਭਾ ਦੇਣ ਵਾਲਾ. ਜੀਵ, ਮੇਂਡਕ. ਡੱਡੂ. ਡੇਕ। ੨. ਇੱਕ ਵੈਦਿਕ ਰਿਖੀ। ੩. ਦੇਖੋ, ਦੋਹਰੇ ਦਾ ਰੂਪ. ੧੫....
ਸੰਗ੍ਯਾ- ਭ੍ਰਮ. ਭੁਲੇਖਾ. "ਭੋਲਾਵੜੈ ਭੁਲੀ" (ਤੁਖਾ ਛੰਤ ਮਃ ੧) "ਖੁਦੀ ਮਿਟੀ ਚੂਕਾ ਭੋਲਾਵਾ." (ਮਾਝ ਮਃ ੫) ੨. ਫਿਕਰ. ਚਿੰਤਾ. "ਅੰਦੇਸ਼ਾ. "ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇਜਾਇ." (ਸ. ਫਰੀਦ)...
ਸੰਗ੍ਯਾ- ਦਸਤਾਰ. ਪਗੜੀ. "ਘੋਰ ਪਗੀਆ ਸਿਰ ਬਾਂਧੇ." (ਪਾਰਸਾਵ)...
ਦੇਖੋ, ਗਹਲਾ. "ਗਰਬ ਗਹਿਲੜੋ ਮੂੜੜੋ." (ਟੋਡੀ ਮਃ ੫) "ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ." (ਸ. ਫਰੀਦ) "ਕਿਆ ਸੋਵਹਿ ਨਾਮ ਵਿਸਾਰਿ ਗਾਫਲ ਗਹਿਲਿਆ?" (ਆਸਾ ਮਃ ੫)...
ਅ਼. [روُح] ਰੂਹ. ਸੰਗ੍ਯਾ- ਸ਼ਰੀਰ ਦੀ ਚੇਤਨਸੱਤਾ. ਜੀਵਾਤਮਾ. "ਗਹਿਲਾ ਰੂਹ ਨ ਜਾਣਈ." (ਸ. ਫਰੀਦ)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਦੇਖੋ, ਮਿਟੀ ਅਤੇ ਮਿਟੀਆ....
ਖਾਂਦਾ ਹੈ. "ਭੋਗੀ ਹੋਵੈ ਖਾਇ." (ਸੂਹੀ ਮਃ ੧) ੨. ਸਹਾਰਦਾ ਹੈ. "ਮੁਹੇ ਮੁਹਿ ਪਾਣਾ ਖਾਇ." (ਵਾਰ ਆਸਾ) ੩. ਕ੍ਰਿ. ਵਿ- ਖਵਾਇ. ਖੁਲਾਕੇ. "ਮਾਤਾ ਪ੍ਰੀਤਿ ਕਰੇ ਪੁਤੁ ਖਾਇ." (ਗਉ ਮਃ ੪) ੪. ਖਾਕੇ. "ਖਾਇ ਖਾਇ ਕਰੈ ਬਦਫੈਲੀ." (ਮਾਝ ਮਃ ੫)...
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਸੰ. ਸ਼੍ਯੇਨ. ਸੰਗ੍ਯਾ- ਸ਼ਿਕਰਾ। ੨. ਦੇਖੋ, ਦੋਹਰੇ ਦੇ ਭੇਦ ੧੬....
ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਦੇਖੋ, ਜਾ ਅਤੇ ਕਉ. ਸ਼ਰਵ- ਜਿਸ ਨੂੰ, ਜਿਸ ਦਾ, ਜਿਸ ਦੀ, ਜਿਸ ਦੇ. ਜਾਕਉ ਅਪਨੀ ਕਰੈ ਬਖਸੀਸ." (ਸੁਖਮਨੀ) "ਜਾਕਾ ਕੀਆ ਸਭੁਕਿਛੁ ਹੋਇ." (ਭੈਰ ਮਃ ੫)...
ਸੰ. ਨੌਕਾ. ਨਾਵ. ਕਿਸ਼ਤੀ. "ਭਵਜਲ ਬਿਖਮ ਡਰਾਉ, ਗੁਰੁ ਤਾਰੇ ਹਰਿਨਾਉ." (ਸ੍ਰੀ ਅਃ ਮਃ ੧) ੨. ਨਾਮ. "ਨਾਉ ਸੁਣਿ ਮਨੁ ਰਹਸੀਐ." (ਵਾਰ ਆਸਾ) ੩. ਸਨਾਨ. ਦੇਖੋ, ਨ੍ਹਾਉਣਾ. "ਅੰਤਰਿਗਤਿ ਤੀਰਥਿ ਮਲਿ ਨਾਉ." (ਜਪੁ) ੪. ਨ੍ਯਾਯ. ਇਨਸਾਫ. "ਨਾਉ ਕਰਤਾ ਕਾਦਰ ਕਰੈ." (ਵਾਰ ਰਾਮ ੩)...
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਦੇਖੋ, ਗਾਉਣਾ. "ਗਾਉ ਗਾਉ ਰੀ ਦੁਲਹਨੀ ਮੰਗਲਚਾਰ." (ਆਸਾ ਕਬੀਰ) ੨. ਫ਼ਾ. [گاہ] ਬੈਲ....
ਦੇਖੋ, ਦੋਹਰੇ ਦਾ ਰੂਪ ੧੭। ੨. ਚੁੰਬਕ ਪੱਥਰ। ੩. ਵਿ- ਭ੍ਰਮਰ (ਭੋਰੇ) ਦਾ....
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਸੰ. ਵੀਰ. ਸੰਗ੍ਯਾ- ਕਮਲ ਦੀ ਜੜ। ੨. ਖਸ. ਉਸ਼ੀਰ। ੩. ਨਟ। ੪. ਵਿਸਨੁ। ੫. ਯਗ੍ਯ ਦੀ ਅਗਨਿ। ੬. ਪਤਿ- ਭਰਤਾ। ੭. ਪੁਤ੍ਰ। ੮. ਮਿਤ੍ਰ. "ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ, ਸੋ ਭਾਈ ਸੋ ਮੇਰਾ ਬੀਰ." (ਗੌਂਡ ਮਃ ੪) ੯. ਭਾਈ. "ਮੋਹ ਅਰੁ ਭਰਮ ਤਜਹੁ ਤੁਮ ਬੀਰ." (ਆਸਾ ਮਃ ੧) ਹੇ ਭਾਈ! ਮੋਹ ਅਤੇ ਭ੍ਰਮ ਤ੍ਯਾਗੋ। ੧੦. ਵੈਦ੍ਯ. ਤਬੀਬ. "ਰੋਗ ਹੁਤੋ ਕਿਉ ਬਾਧਉ ਧੀਰਾ ××× ਢੂਢਤ ਖੋਜਤ ਗੁਰੁ ਮਿਲੇ ਬੀਰਾ." (ਬਸੰ ਅਃ ਮਃ ੧) ੧੧. ਬਹਾਦੁਰ. ਯੋਧਾ. "ਬੀਰ ਅਪਾਰ ਬਡੇ ਬਰਿਆਰ." (ਅਕਾਲ) ੧੨. ਕੁਲੀਨ. ਕੁਲਾਚਾਰ ਵਾਲਾ ਪੁਰਖ. "ਸਤੀ ਪੁਕਾਰੈ ਚਿਹ ਚੜੀ, ਸੁਨੁਹੋ ਬੀਰ ਮਸਾਨ." (ਸ. ਕਬੀਰ) ਹੇ ਸ਼ਮਸ਼ਾਨ ਵਿੱਚ ਆਏ ਕੁਲੀਨ ਲੋਕੋ! ਸੁਣੋ। ੧੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੧ ਮਾਤ੍ਰਾ, ਦੋ ਵਿਸ਼੍ਰਾਮ ਅੱਠ ਅੱਠ ਪੁਰ, ਤੀਜਾ ੧੫. ਮਾਤ੍ਰਾ ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਸ਼ੀ ਅਕਾਲ ਕੋ, ਸਿਮਰਨ ਕਰਕੈ,#ਸਭ ਕਾਰਜ ਕੀਜੈ ਆਰੰਭ,#ਮਨ ਅਰ ਮੁਖ ਮੇ, ਏਕ ਬਾਤ ਹਨਐ,#ਭੂਲ ਨ ਕਬਹੁ ਕੀਜਿਯੇ ਦੰਭ. ×××#ਦੇਖੋ, ਪਉੜੀ ਦਾ ਰੂਪ ੨੮ ਅਤੇ ਸਵੈਯੇ ਦਾ ਰੂਪ ੧। ੧੪. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਦੇਖੋ, ਰਸ ਸ਼ਬਦ ਦਾ ਅੰਗ ੯. ਅਤੇ ਵੀਰ ੭। ੧੫. ਦੇਖੋ, ਬਵੰਜਾ ਵੀਰ....
ਦੇਖੋ, ਬੈਰਾਗੀ....
ਦੇਖੋ, ਤਿਆਗੀ....
ਸੰਗ੍ਯਾ- ਤਪ ਕਰਨ ਵਾਲਾ. ਤਪਸ੍ਵੀ. "ਤਪੀਆ ਹੋਵੈ ਤਪੁ ਕਰੈ." (ਸੂਹੀ ਮਃ ੧) ੨. ਡਿੰਗਲ ਵਿੱਚ ਤਪੀ ਦਾ ਅਰਥ ਸੂਰਜ ਹੈ....
ਦੇਖੋ, ਗਿਆਨੀ। ੨. ਪੰਜਾਬੀ ਦਾ ਉੱਚ ਦਰਜੇ ਦਾ ਇਮਤਿਹਾਨ। ੩. ਉਹ ਪੁਰਖ ਜਿਸ ਨੇ ਗਿਆਨੀ ਦੀ ਪਰੀਖ੍ਯਾ ਪਾਸ ਕੀਤੀ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਅਰਥਾਂ ਦਾ ਗ੍ਯਾਤਾ, ਸਿੱਖ ਪੰਡਿਤ.¹...
ਸੰ. ध्यानिन. ਵਿ- ਧ੍ਯਾਨ ਲਾਉਣ ਵਾਲਾ. ਵਿਚਾਰਨ ਵਾਲਾ. ਦੇਖੋ, ਧਿਆਨੀ....
ਸੰਗ੍ਯਾ- ਧੀਰਜ (ਧੈਰ੍ਯ) ਦਾ ਸੰਖੇਪ. "ਦਮੜਾ ਪਲੈ ਨ ਪਵੈ, ਨਾਕੋ ਦੇਵੈ ਧੀਰ." (ਸ੍ਰੀ ਅਃ ਮਃ ੫) ੨. ਸੰ. ਵਿ- ਧੀਰਜ ਵਾਲਾ. ਜੋ ਛੇਤੀ ਘਬਰਾਵੇ ਨਾ. ਸ਼ਾਂਤ. "ਸਚਿ ਨਾਮਿ ਮਨ ਧੀਰ." (ਸ੍ਰੀ ਅਃ ਮਃ ੩) ੩. ਬਲਵਾਨ। ੪. ਨੰਮ੍ਰ. ਹੌਮੈ ਰਹਿਤ। ੫. ਗੰਭੀਰ। ੬. ਸੰਗ੍ਯਾ- ਕੇਸਰ। ੭. ਇੱਕ ਖਤ੍ਰੀ ਜਾਤਿ। ੮. ਧੀਰਤਾ. ਧੀਰਤ੍ਵ. ਧੀਰਜ ਦਾ ਭਾਵ. "ਭਗਤ ਆਨੰਦਮੈ ਪੇਖਿ ਪ੍ਰਭ ਕੀ ਧੀਰ." (ਬਿਲਾ ਮਃ ੫) ੯. ਡਿੰਗ. ਸੂਰਜ....
ਸੰ. ਸਰ੍ਵਲੋਹ. ਵਿ- ਸਾਰਾ ਲੋਹੇ ਦਾ। ੨. ਸੰਗ੍ਯਾ- ਇੱਕ ਪ੍ਰਕਾਰ ਦਾ ਤੀਰ, ਜਿਸ ਦਾ ਨਾਉਂ "ਨਾਰਾਚ" ਹੈ. ਇਸ ਦੇ ਕਾਨਾ ਨਹੀਂ ਹੁੰਦਾ, ਕਿੰਤੂ ਸਾਰਾ ਲੋਹੇ ਦਾ ਹੋਇਆ ਕਰਦਾ ਹੈ। ੩. ਖ਼ਾ. ਲੋਹਾ। ੪. ਸ਼ਸਤ੍ਰ। ੫. ਅਕਾਲ. "ਸਰਬਲੋਹ ਕੀ ਰੱਛਿਆ ਹਮ ਨੈ." (ਅਕਾਲ) ੬. ਮਹਾਕਾਲ ਦਾ ਇੱਕ ਅਵਤਾਰ, ਜਿਸ ਦੀ ਕਥਾ "ਸਰਬਲੋਹ" ਗ੍ਰੰਥ ਵਿੱਚ ਲਿਖੀ ਹੈ। ੭. ਸਰਬਲੋਹ ਗ੍ਰੰਥ, ਜਿਸ ਦਾ ਦੂਜਾ ਨਾਉਂ "ਮੰਗਲਚਰਣ" ਹੈ. ਇਸ ਗ੍ਰੰਥ ਦੇ ਮੁੱਢ ਸ਼੍ਰੀ ਮੁਖਵਾਕ ਪਾਤਸ਼ਾਹੀ ੧੦. ਪਾਠ ਹੈ. ਪਾਠਕਾਂ ਦੇ ਗਿਆਨ ਲਈ ਸਰਬਲੋਹ ਦਾ ਖੁਲਾਸਾ ਲਿਖਦੇ ਹਾਂ-#ਪਹਿਲਾ ਅਧ੍ਯਾਯ- ਦੇਵੀ ਅਤੇ ਅਕਾਲ ਦੀ ਮਹਿਮਾ, ਦੈਤਾਂ ਤੋਂ ਹਾਰਕੇ ਦੇਵਤਿਆਂ ਦਾ ਦੇਵੀ ਦੀ ਸ਼ਰਣ ਆਉਣਾ, ਦੇਵੀ ਨੇ ਹੋਰ ਦੇਵਤਿਆਂ ਦੀਆਂ ਸ਼ਕਤੀਆਂ ਨੂੰ ਨਾਲ ਲੈ ਕੇ ਭੀਮਨਾਦ ਦੈਤ ਨਾਲ ਲੜਨਾ ਅਤੇ ਉਸ ਨੂੰ ਮਾਰਨਾ.#ਦੂਜਾ ਅਧ੍ਯਾਯ- ਭੀਮਨਾਦ ਦੀ ਇਸਤ੍ਰੀ ਦਾ ਸਤੀ ਹੋਣਾ, ਭੀਮਨਾਦ ਦੇ ਭਾਈ ਬ੍ਰਿਜਨਾਦ (ਵੀਰ੍ਯਨਾਦ) ਨੇ ਦੇਵਤਿਆਂ ਨਾਲ ਲੜਨ ਦੀ ਤਿਆਰੀ ਕਰਨੀ, ਇੰਦ੍ਰ ਨੇ ਸਭ ਦੇਵਤਿਆਂ ਨੂੰ ਸਹਾਇਤਾ ਵਾਸਤੇ ਚਿੱਠੀਆਂ ਲਿਖਣੀਆਂ.#ਤੀਜਾ ਅਧ੍ਯਾਯ- ਦੋਹਾਂ ਦਲਾਂ ਦੀ ਚੜਾਈ, ਵਿਸਨੁ ਵੱਲੋਂ ਬ੍ਰਿਜਨਾਦ ਪਾਸ ਨਾਰਦ ਦਾ ਦੂਤ ਹੋਕੇ ਜਾਣਾ, ਬ੍ਰਿਜਨਾਦ ਨੇ ਸੁਲਹ ਤੋਂ ਇਨਕਾਰ ਕਰਕੇ ਜੰਗ ਕਰਨ ਦਾ ਇਰਾਦਾ ਪ੍ਰਗਟ ਕਰਨਾ, ਜੰਗ ਵਿੱਚ ਬ੍ਰਿਜਨਾਦ ਦੇ ੧੧. ਸੈਨਾਪਤੀਆਂ ਦਾ ਮਰਨਾ.#ਚੌਥਾ ਅਧ੍ਯਾਯ- ਘੋਰ ਸੰਗ੍ਰਾਮ ਹੋਣਾ, ਜੰਗ ਵਿੱਚ ਮਰੇ ਹੋਏ ਦੇਵਤਿਆਂ ਨੂੰ ਅਮ੍ਰਿਤ ਦੇ ਕੇ ਵਿਸਨੁ ਨੇ ਜਿਵਾਉਣਾ, ਅੰਤ ਨੂੰ ਦੈਤਾਂ ਨੇ ਜੰਗ ਜਿੱਤਕੇ ਇੰਦ੍ਰ ਨੂੰ ਕੈਦ ਕਰਨਾ, ਵਿਸਨੁ ਨੇ ਇੰਦ੍ਰ ਦੇ ਬੰਧਨ ਕੱਟਣੇ, ਬ੍ਰਿਜਨਾਦ ਨੇ ਫਤੇ ਪਾਕੇ ਇੰਦ੍ਰਪੁਰੀ ਪੁਰ ਕਬਜਾ ਕਰਨਾ.#ਪੰਜਵਾਂ ਅਧ੍ਯਾਯ- ਦੇਵਤਿਆਂ ਦਾ ਦੁਖੀ ਹੋਕੇ ਈਸ਼੍ਵਰ ਅੱਗੇ ਪੁਕਾਰਨਾ, ਪ੍ਰਮਾਤਮਾ ਨੇ ਸਰਬਲੋਹ ਅਵਤਾਰ ਧਾਰਨਾ. ਯਥਾ- "ਸਰਬ ਅੰਗ ਬਜਰੰਗ ਹੇ, ਧਾਰ੍ਯੋ ਪੁਰਖ ਅਸੰਗ ਹੇ, ਸਰਬਲੋਹ ਅਵਤਾਰ." (ਛੰਦ ੬੫) ਸਰਬਲੋਹ ਵੱਲੋਂ ਬ੍ਰਿਜਨਾਦ ਪਾਸ ਗਣੇਸ਼ ਦਾ ਦੂਤ ਹੋ ਕੇ ਜਾਣਾ, ਸੁਲਹਿ ਦੀਆਂ ਸ਼ਰਤਾਂ ਨਾਮਨਜੂਰ ਹੋਣ ਪੁਰ ਪਰਸਪਰ ਘੋਰ ਸੰਗ੍ਰਾਮ ਮੱਚਣਾ, ਦੇਵੀ ਅਤੇ ਹੋਰ ਸ਼ਕਤੀਆਂ ਦਾ ਸਹਾਇਤਾ ਲਈ ਜੰਗ ਅੰਦਰ ਆਉਣਾ, ਸਰਬਲੋਹ ਨੇ ਬ੍ਰਿਜਨਾਦ ਤੋਂ ਛੁੱਟ ਬਾਕੀ ਸਾਰੇ ਦੇਵਤਿਆਂ ਅਤੇ ਦੈਤਾਂ ਨੂੰ ਆਪਣੇ ਵਿੱਚ ਲੀਨ ਕਰਨਾ. ਬ੍ਰਿਜਨਾਦ ਨੇ ਸਰਬਲੋਹ ਦੀ ਉਸਤਤਿ ਕਰਕੇ ਪ੍ਰਾਰਥਨਾ ਕਰਨੀ ਕਿ ਫੇਰ ਪ੍ਰਗਟ ਹੋ ਕੇ ਮੇਰੇ ਨਾਲ ਜੰਗ ਕਰੋ, ਸਰਬਲੋਹ ਨੇ ਫੇਰ ਭਿਆਨਕ ਰੂਪ ਧਾਰਕੇ ਭਾਰੀ ਜੰਗ ਕਰਨਾ ਅਤੇ ਬ੍ਰਿਜਨਾਦ ਦਾ ਸਿਰ ਕੱਟਕੇ ਸਿਵ ਨੂੰ ਮੂੰਡਮਾਲਾ ਦਾ ਮੇਰੁ ਬਣਾਉਣ ਲਈ ਦੇਣਾ ਅਤੇ ਸਭ ਦੇਵਤਿਆਂ ਨੂੰ ਖਿਲਤ (ਸਿਰੋਪਾ) ਦੇਕੇ ਵਿਦਾ ਕਰਨਾ.#ਇਸ ਗ੍ਰੰਥ ਵਿੱਚ ਲਿਖਿਆ ਹੈ ਕਿ ਇਹ ਪੁਸਤਕ ਸ਼ੁਕ੍ਰ ਭਾਸ਼੍ਯ ਦਾ ਸਾਰ ਹੈ ਯਥਾ-#"ਤੇ ਸਭ ਕਥੇ ਪ੍ਰਿਥਕ ਕਰਨਿਰਣਯ ਸੁਕ੍ਰਾਭਾਸਹਿਛੰਦ,#ਸਵਾ ਲਾਖ ਹੈ ਸੰਖ੍ਯਾ ਯਾਂਕੀ ਵਦਤ ਮੁਨੀ ਜਨ ਛੰਦ,#ਤਾਂਕੋ ਸਾਰ ਕਾਢਕੈ ਬਰਣਾ ਮੰਗਲਚਰਣ ਸੁਛੰਦ,#ਸਵਾ ਲਾਖ ਛੰਦਨ ਕੋ ਸਾਰੰ ਤ੍ਰੈ ਸਹਸ੍ਰ ਸ਼ਤ ਛੰਦ."#ਇਸ ਵਿੱਚ ਇਹ ਭੀ ਲੇਖ ਹੈ ਕਿ ਸਰਬਲੋਹ ਅਤੇ ਬ੍ਰਿਜਨਾਦ ਦਾਨਵ ਦਾ ਇਹ ਜੰਗ ਨਹੀਂ, ਕਿੰਤੂ ਵਿਵੇਕ ਅਤੇ ਮੋਹ ਦਾ ਸੰਗ੍ਰਾਮ ਹੈ. ਯਥਾ- "ਨ੍ਰਿਪ ਬਿਬੇਕ ਅਬਿਬੇਕ ਸੇਨਾਨੀ ਭਟ ਪ੍ਰਧਾਨ ਮੰਤ੍ਰੀ ਧੁਜਨੀ."#ਸਰਬਲੋਹ ਵਿੱਚ ਬਿਨਾ ਹੀ ਪ੍ਰਕਰਣ ਖਾਲਸਾ- ਧਰਮ ਸੰਬੰਧੀ ਭੀ ਕਈ ਲੇਖ ਆਏ ਹਨ. ਯਥਾ- "ਗੁਰੁਗਾਦੀ ਪਾਤਸ਼ਾਹੀ ੧੦"- "ਖਾਲਸਾ ਪ੍ਰਕਾਸ਼" ਅਤੇ "ਬਖਸ਼ਿਸ ਹਜੂਰ" ਸਿਰਲੇਖਾਂ ਹੇਠ ਲਿਖਿਆ ਹੈ-#"ਭ੍ਯੋ ਨਿਸਤਾਰ ਤ੍ਰਾਸ ਅਸੁਰਨ ਤੇ#ਤਾਰਲਿਖੋ ਗੁਰੁ ਜਗਤ ਸਬੈ,#ਸ਼ਾਹ ਗੋਬਿੰਦ ਫਤਹ ਸਤਿਗੁਰੁ ਕੀ#ਵਾਹਗੁਰੂ ਸੁਚਿਮੰਤ੍ਰ ਅਖੈ." xxx#"ਪੰਥ ਖਾਲਸਾ ਭਯੋ ਪੁਨੀਤਾ#ਪ੍ਰਭੁ ਆਗ੍ਯਾ ਕਰ ਉਦਤਿ ਭਏ,#ਮਿਟਿਓ ਦ੍ਵੈਤ ਉਪਾਧੀ ਜਗ ਕੀ#ਅਸੁਰ ਮਲੇਛਨ ਮੂਲ ਗਏ,#ਧਰਮੀ ਪੰਥ ਖਾਲਸਾ ਪ੍ਰਚੁਰ੍ਯੋ#ਸਤ੍ਯਰੂਪ ਪੁਨਿਰੂਪ ਜਯੇ,#ਕੱਛ ਕੇਸ ਕਿਰਪਾਨ ਤ੍ਰਿਮੁਦ੍ਰਾ#ਗੁਰੁਭਗਤਾ ਰਾਮਦਾਸ ਭਯੇ,#ਅਕਾਲਉਪਾਸਕ ਛਤ੍ਰੀਧਰਮਾ#ਰਣ ਕਟਿ ਕਸ ਪਰਧਾਨ ਅਏ,#ਤਾ ਮਹਿ ਪੰਚ ਚਾਲੀਸ ਪ੍ਰਧਾਨਾ#ਪੰਚਪ੍ਰਧਾਨ ਖਾਲਸਾ ਠਏ,#ਸਿੰਘ ਅਜੀਤ ਜੁਝਾਰ ਫਤਹਿ ਸਿੰਘ,#ਜੋਰਾਵਰ ਸਿੰਘ ਪਰਮ ਪ੍ਰਿਏ,#ਪੰਚਿਮ ਖਾਲਿਸ ਸਤਿਗੁਰੁ ਪੂਰਾ#ਜਿਨ ਇਹ ਪੰਤ ਸੁਪਥ ਪ੍ਰਗਟਏ." xxx#"ਗੁਰੂ ਅਪਨਪੌ ਖਾਲਸੇ ਦੀਨਾ,#ਦੁਤਿਯ ਰੂਪ ਸਤਿਗੁਰੁ ਗੁਰੁਗ੍ਰੰਥਾ,#ਬੋਲਨ ਸਤਿਗੁਰੁ ਸਬਦ ਸੰਭਾਖਨ#ਨਾਮ ਗੋਬਿੰਦ ਕੀਰਤਨ ਸੰਥਾ,#ਦ੍ਵਾਦਸ ਰੂਪ ਸਤਿਗੁਰੁ ਏ ਕਹੀਅਹਿ#ਦ੍ਵਾਦਸ ਰਵਿ ਪ੍ਰਗਟ੍ਯੋ ਹਰਿਸੰਤਾ,#ਦਾਸ ਗੋਬਿੰਦ ਫਤਹ ਸਤਿਗੁਰੁ ਕੀ#ਗ੍ਰੰਥ ਖਾਲਸਾ ਗੁਰੂ ਬਦੰਥਾ." xxx#ਪੰਡਿਤ ਤਾਰਾ ਸਿੰਘ ਜੀ ਦੀ ਖੋਜ ਅਨੁਸਾਰ ਸਰਬਲੋਹ ਗ੍ਰੰਥ ਭਾਈ ਸੁੱਖਾ ਸਿੰਘ ਦੀ ਰਚਨਾ ਹੈ, ਜੋ ਪਟਨੇ ਸਾਹਿਬ ਦਾ ਗ੍ਰੰਥੀ ਸੀ. ਉਸ ਨੇ ਪ੍ਰਗਟ ਕੀਤਾ ਕਿ ਮੈਨੂੰ ਇਹ ਗ੍ਰੰਥ ਜਗੰਨਾਥ ਦੀ ਝਾੜੀ ਵਿੱਚ ਰਹਿਣ ਵਾਲੇ ਇੱਕ ਅਵਧੂਤ ਉਦਾਸੀ ਤੋਂ ਮਿਲਿਆ ਹੈ, ਜੋ ਕਲਗੀਧਰ ਦੀ ਰਚਨਾ ਹੈ.#ਅਸੀਂ ਭੀ ਸਰਬਲੋਹ ਨੂੰ ਦਸ਼ਮੇਸ਼ ਦੀ ਰਚਨਾ ਮੰਨਣ ਲਈ ਤਿਆਰ ਨਹੀਂ, ਕਿਉਂਕਿ ਇਸ ਵਿੱਚ ਰੂਪਦੀਪ ਭਾਸਾ ਪਿੰਗਲ ਦਾ ਜਿਕਰ ਆਇਆ ਹੈ. ਰੂਪਦੀਪ ਦੀ ਰਚਨਾ ਸੰਮਤ ੧੭੭੬ ਵਿੱਚ ਹੋਈ ਹੈ, ਅਤੇ ਕਲਗੀਧਰ ਸੰਮਤ ੧੭੬੫ ਵਿੱਚ ਜੋਤੀਜੋਤਿ ਸਮਾਏ ਹਨ, ਅਤੇ ਜੇ ਇਹ ਗ੍ਰੰਥ ਅਮ੍ਰਿਤ ਸੰਸਕਾਰ ਤੋਂ ਪਹਿਲਾ ਹੈ, ਤਦ ਖਾਲਸੇ ਦਾ ਪ੍ਰਸੰਗ ਅਤੇ ਗ੍ਰੰਥ ਪੰਥ ਨੂੰ ਗੁਰੁਤਾ ਦਾ ਜਿਕਰ ਕਿਸ ਤਰਾਂ ਆ ਸਕਦਾ ਹੈ? ਜੇ ਅਮ੍ਰਿਤਸੰਸਕਾਰ ਤੋਂ ਪਿੱਛੋਂ ਦੀ ਰਚਨਾ ਹੈ, ਤਦ ਦਾਸ ਗੋਬਿੰਦ, ਸ਼ਾਹ ਗੋਬਿੰਦ ਆਦਿਕ ਨਾਮ ਕਿਉਂ?#ਇਹ ਗ੍ਰੰਥ ਭੀ ਅਞਾਣ ਲਿਖਾਰੀਆਂ ਦੀ ਅਨਗਹਲੀ ਨਾਲ ਉਤਨਾ ਹੀ ਅਸ਼ੁੱਧ ਹੈ ਜਿਤਨਾ ਕਿ ਦਸਮਗ੍ਰੰਥ. ਗਯੰਦ ਦੀ ਥਾਂ ਨਇੰਦ, ਓਪ ਦੀ ਥਾਂ ਵੋਪ, ਸ੍ਯਾਮਕਰਨ ਦੀ ਥਾਂ ਸਮਾਕਰਨ, ਤ੍ਰਿਭੰਗੀ ਦੀ ਥਾਂ ਤ੍ਰਿਕੁੰਗੀ, ਵਖਟਕਾਰ ਦੀ ਥਾਂ ਬਖਤਕਾਰ, ਨਿਦ੍ਰਾ ਦੀ ਥਾਂ ਨਿੰਧਾ ਆਦਿਕ ਸੈਂਕੜੇ ਪਾਠ ਵਿਗਾੜੇ ਹੋਏ ਹਨ.#ਭਾਈ ਧ੍ਯਾਨ ਸਿੰਘ ਸਾਹਿਬ ਕੱਟੂ (ਰਿਆਸਤ ਨਾਭਾ) ਨਿਵਾਸੀ ਮਹਾਤਮਾ ਨੇ ਦਸਮਗ੍ਰੰਥ ਵਿਚੋਂ ਚਰਿਤ੍ਰ ਕੱਢਕੇ ਸਰਬਲੋਹ ਸ਼ਾਮਿਲ ਕਰਕੇ ਇਕ ਬੀੜ ਤਿਆਰ ਕਰਾਈ ਸੀ, ਜਿਸ ਦਾ ਪ੍ਰਚਾਰ ਨਹੀਂ ਹੋਇਆ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. ਰੇਖਾ ਸੰਗ੍ਯਾ- ਲੀਕ। ੨. ਲਿਪਿ. ਲਿਖਿਤ. ਤਹਰੀਰ। ੩. ਮਜਮੂਨ। ੪. ਭਾਗ. ਨਸੀਬ। ੫. ਹਿਸਾਬ. ਗਿਣਤੀ. "ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ." (ਵਾਰ ਮਾਰੂ ੨. ਮਃ ੫)...
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਸੰ. ਸੰਗ੍ਯਾ- ਅੱਖਰ ਦੇ ਉੱਚਾਰਣ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ "ਮਾਤ੍ਰਾ" ਆਖਦੇ ਹਨ. ਪਿੰਗਲਗ੍ਰੰਥਾਂ ਵਿੱਚ ਕਲ, ਕਲਾ, ਮੱਤ, ਮੱਤਾ ਆਦਿ ਮਾਤ੍ਰਾ ਦੇ ਨਾਮ ਹਨ. "ਗਿਣੈ ਵੀਰ ਮਾਤ੍ਰਾ ਕਲੀ ਏਕ ਰਾਨੈ." (ਰੂਪਦੀਪ) ੨. ਸ੍ਵਰ ਅੱਖਰਾਂ ਦੇ ਵ੍ਯੰਜਨਾ ਨਾਲ ਲੱਗੇ ਚਿੰਨ੍ਹ. ਲਗ. (ਾ) (ਿ) (ੀ) (ੁ) (ੂ) (ੇ) (ੈ) (ੋ) (ੌ) (ੰ) (ਃ)। ੩. ਇੰਦ੍ਰੀਆਂ ਦੀਆਂ ਵ੍ਰਿੱਤੀਆਂ, ਜਿਨ੍ਹਾਂ ਦ੍ਵਾਰਾ ਵਿਸੇ ਜਾਣੇ ਜਾਂਦੇ ਹਨ. "ਏਕੈ ਰਸ ਮਾਤ੍ਰਾ ਕੇ ਰਾਤਾ." (ਦੱਤਾਵ) ੪. ਹੱਦ. ਸੀਮਾਂ. ਅਵਧਿ. "ਜੀਵਨ ਕੇ ਬਲ ਕੀ ਪਰ ਮਾਤ੍ਰਾ." (ਕ੍ਰਿਸ਼ਨਾਵ) ੫. ਉਦਾਸੀਨ ਸਾਧੂਆਂ ਦੇ ਨਿਯਮ ਪ੍ਰਗਟ ਕਰਣ ਵਾਲੇ ਮੰਤ੍ਰ, ਜੋ ਸ਼੍ਰੀ ਗੁਰੂ ਨਾਨਕ ਦੇਵ, ਬਾਬਾ ਸ਼੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਸੰਤ ਅਲਮਸਤ ਜੀ ਅਤੇ ਫੂਲਸਾਹਿਬ ਆਦਿਕਾਂ ਦੇ ਨਾਮ ਤੋਂ ਰਚੇ ਗਏ ਹਨ.¹ ਮਾਤ੍ਰਾ ਦਾ ਕੁਝ ਨਮੂਨਾ ਇਹ ਹੈ- ਮਾਤ੍ਰਾ ਗੁਰੂ ਨਾਨਕਦੇਵ ਜੀ ਕੀ-#ਪ੍ਰਿਥਮ ਗੁਰੁ ਕੋ ਨਮਸਕਾਰ। ਸਗਲ ਜਗਤ ਜਾਕੇ ਆਧਾਰ।#ਓਅੰਕਾਰ ਕੀ ਰਾਹ ਚਲਾਈ। ਸਤਿਗੁਰੁ ਹੋਏ ਆਪ ਸਹਾਈ।#ਓਅੰ ਆਦਿ ਉਦਾਸੀ ਆਇ। ਸਤਿਨਾਮ ਕਾ ਜਾਪ ਜਪਾਇ।#ਓਅੰ ਆਦਿ ਉਦਾਸੀ ਆਏ। ਉਦਾਸਧਰਮ ਕਾ ਰਾਹ ਚਲਾਏ।#ਓਅੰ ਅੱਖਰ ਨਾਮ ਉਦਾਸੀ। ਸੋਹੰ ਅੱਖਰ ਨਾਮ ਸੰਨ੍ਯਾਸੀ।#ਓਅੰ ਸੋਹੰ ਆਪੋ ਆਪ। ਆਪ ਜਪਾਏ ਸੋਹੰ ਕਾ ਜਾਪ।#ਉਦਾਸ ਮਾਰਗ ਮੇ ਰਹੇ ਉਦਾਸੀ। ਨਾਨਕ ਸੋ ਕਹੀਏ ਉਦਾਸੀ। ×××#ਮਾਤ੍ਰਾ ਬਾਬੇ ਸ਼੍ਰੀ ਚੰਦ ਜਤੀ ਜੀ ਕਾ-²#ਗੁਰੁ ਅਬਿਨਾਸੀ ਖੇਲ ਰਚਾਯਾ। ਅਗਮਨਿਗਮ³ ਕਾ ਪੰਥ ਬਤਾਯਾ। ਗਿਆਨ ਕੀ ਗੋਦੜੀ ਖਿਮਾ ਕੀ ਟੋਪੀ। ਜਤ ਕਾ ਆੜਬੰਦ ਸੀਲ ਲਿੰਗੋਟੀ।#ਅਕਾਲ ਖਿੰਥਾ ਨਿਰਾਸ ਝੋਲੀ। ਜੁਗਤ ਕਾ ਟੋਪ ਗੁਰਮੁਖੀ ਬੋਲੀ।#ਧਰਮ ਕਾ ਚੋਲਾ ਸਤ ਕੀ ਸੇਲੀ। ਮਰਯਾਦ ਮੇਖਲੀ ਲੈ ਗਲੇ ਸੇਲੀ। × × × × × ×#ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੈ ਸੋ ਗੁਰਭਾਈ।× × × × × ×#ਨਾਨਕਪੂਤਾ ਸ਼੍ਰੀਚੰਦ ਬੋਲੇ। ਜੁਗਤ ਪਛਾਣੇ ਤਤੁ ਵਿਰੋਲੇ।#ਐਸੀਮਾਤ੍ਰਾ⁴ ਲੈ ਪਹਿਰੈ ਕੋਇ। ਆਵਾਗਵਣ ਮਿਟਾਵੈ ਸੋਇ.#੬. ਤੀਜਾ ਕਾਰਕ. ਮਾਤਾ ਨੇ. ਮਾਤਾ ਕਰਕੇ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰ. ਵਿ- ਚਾਲਾਕ। ੨. ਸਾਵਧਾਨ ਆਲਸ. ਰਹਿਤ. "ਜਾਨਹੁ ਚਤੁਰ ਸੁਜਾਨ." (ਸ. ਮਃ ੯) ੩. ਨਿਪੁਣ. ਦਾਨਾ. ਸਿਆਣਾ. ਕਿਸੇ ਗੁਣ ਵਿੱਚ ਤਾਕ। ੪. ਸੰ. ਚਤੁਰ੍. ਚਾਰ. "ਚਤੁਰ ਦਿਸਾ ਕੀਨੋ ਬਲ ਅਪਨਾ." (ਧਨਾ ਮਃ ੫)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਵੇਸ. ਸੰਗ੍ਯਾ- ਲਿਬਾਸ. ਭੇਸ ਦਾ ਅਮਲ ਅਰਥ ਅਸਲੀਅਤ ਤੋਂ ਭਿੰਨ ਹੋਰ ਸ਼ਕਲ ਬਣਾਉਣਾ ਹੈ. ਲੋਕਾਂ ਨੂੰ ਧੋਖਾ ਦੇਣ, ਅਥਵਾ ਆਪਣੀ ਉੱਤਮਤਾ ਪ੍ਰਗਟ ਕਰਨ ਲਈ ਦੋ ਲਿਬਾਸ ਅਤੇ ਚਿੰਨ੍ਹ ਧਾਰੇ ਜਾਣ, ਉਹ ਭੇਸ ਹੈ, ਦੇਖੋ, ਭੇਖ....
ਸੰ. प्रल्हाद- ਪ੍ਰਲ੍ਹਾਦ ਇਹ ਸ਼ਬਦ प्रहाद्- ਪ੍ਰਹ੍ਹ੍ਹਾਦ ਭੀ ਹੈ. ਹਿਰਨ੍ਯਕਸ਼ਿਪ ਦਾ ਪੁਤ੍ਰ ਅਤੇ ਬਲਿ ਦਾ ਪਿਤਾ. ਪੁਰਾਣਕਥਾ ਹੈ ਕਿ ਹਿਰਨ੍ਯਕਸ਼ਿਪ ਨੇ ਦੇਵਤਿਆਂ ਨਾਲ ਯੁੱਧ ਕਰਕੇ ਸ੍ਵਰਗਲੋਕ ਇੰਦ੍ਰ ਕੋਲੋਂ ਲੈਲਿਆ ਸੀ. ਇਸ ਦਾ ਪੁਤ੍ਰ ਪ੍ਰਹਲਾਦ ਛੋਟੀ ਅਵਸਥਾ ਵਿੱਚ ਹੀ ਵਿਸਨੁ ਦਾ ਉਪਾਸਕ ਬਣ ਗਿਆ। ਉਸ ਦਾ ਪਿਤਾ ਬਹੁਤ ਗੁੱਸੇ ਹੋਇਆ ਅਤੇ ਪ੍ਰਹਲਾਦ ਨੂੰ ਮਾਰਨ ਦਾ ਹੁਕਮ ਦਿੱਤਾ, ਪਰ ਦੈਤਾਂ ਦੇ ਅਸਤ੍ਰ ਸਰਪਾਂ ਦੇ ਢੰਗ ਹਾਥੀਆ ਲਾਟਾਂ ਆਦਿਕ ਦਾ ਪ੍ਰਹਲਾਦ ਪੁਰ ਕੁਝ ਅਸਰ ਨਾ ਹੋਇਆ, ਪਰ ਹਿਰਨ੍ਯਕਸ਼ਿਪੁ ਨੂੰ ਦੰਡ ਦੇਣ ਲਈ ਵਿਸਨੁ ਨੇ ਨਰਸਿੰਹ ਅਵਤਾਰ ਧਾਰਿਆ.#ਪਿਤਾ ਦੇ ਪਰਲੋਕ ਜਾਣ ਪਿੱਛੋਂ ਪ੍ਰਹਲਾਦ ਦੈਤਾਂ ਦਾ ਰਾਜਾ ਬਣਿਆ ਅਤੇ ਪਾਤਾਲ ਵਿੱਚ ਰਹਿਣ ਲੱਗਾ. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਇਹ ਇੰਦ੍ਰਪਦਵੀ ਨੂੰ ਪ੍ਰਾਪਤ ਹੋਇਆ ਅਤੇ ਅੰਤ ਵਿੱਚ ਵਿਸਨੁਰੂਪ ਹੀ ਹੋ ਗਿਆ. ਭਾਰਤ ਦੇ ਭਗਤਾਂ ਦੀ ਰਚਨਾ ਅਤੇ ਸਿੱਖ ਧਰਮਗ੍ਰੰਥਾਂ ਵਿੱਚ ਪ੍ਰਹਲਾਦ ਦਾ ਪਿਤਾ ਹਰਨਾਖਸ ਲਿਖਿਆ ਹੈ. "ਪ੍ਰਹਲਾਦ ਕਾ ਰਾਖਾ ਹੋਇਆ ਰਘੁਰਾਇ." (ਭੈਰ ਮਃ ੩) "ਦੈਤਪੁਤ੍ਰ ਪ੍ਰਹਲਾਦ." (ਭੈਰ ਮਃ ੩) "ਪ੍ਰਹਲਾਦ ਭਗਤ ਲੀਨੋਵਤਾਰ." (ਨਰ ਸਿੰਘਾਵ) ੨. ਆਨੰਦ. ਖ਼ੁਸ਼ੀ. "ਦੇਨ ਪ੍ਰਹਲਾਦ ਪ੍ਰਹਲਾਦ ਕੋ." (ਗੁਪ੍ਰਸੂ)...
ਦੇਖੋ, ਹਰਣਖ ਅਤੇ ਪ੍ਰਹਿਲਾਦ. "ਹਰਿ ਹਰਨਾਖਸ ਹਰੇ ਪਰਾਨ." (ਗੌਂਡ (ਨਾਮਦੇਵ) "ਹਰਨਾਖਸੁ ਜਿਨਿ ਨਖਹ ਬਿਦਾਰਿਓ." (ਭੈਰ ਨਾਮਦੇਵ)...