gēandhaगयंद
ਇੱਕ ਭੱਟ, ਜਿਸ ਦੀ ਰਚਨਾ ਭੱਟਾਂ ਦੇ ਸਵੈਯਾਂ ਵਿੱਚ ਹੈ "ਤਜ ਬਿਕਾਰੁ ਮਨ ਗਯੰਦ." (ਸਵੈਯੇ ਮਃ ੪. ਕੇ) ੨. ਇੱਕ ਦੋਹਰੇ ਦਾ ਭੇਦ. ਦੇਖੋ, ਦੋਹਰੇ ਦਾ ਰੂਪ ੧੦। ੩. ਗਜੇਂਦ੍ਰ. ਗਜਰਾਜ. ਵਡਾ ਹਾਥੀ.
इॱक भॱट, जिस दी रचना भॱटां दे सवैयां विॱच है "तज बिकारु मनगयंद." (सवैये मः ४. के) २. इॱक दोहरे दा भेद. देखो, दोहरे दा रूप १०। ३. गजेंद्र. गजराज. वडा हाथी.
ਸੰ. भट्. ਧਾ- ਬੋਲਣਾ, ਵਿਵਾਦ ਕਰਨਾ, ਭਾੜੇ ਪੁਰ ਲੈਣਾ। ੨. ਸੰਗ੍ਯਾ- ਭਾੜੇ ਲਿਆ ਹੋਇਆ ਸਿਪਾਹੀ. ਭਾਵ- ਯੋਧਾ। ੩. ਨੌਕਰ। ੪. ਭਾੜਾ। ੫. ਦੇਖੋ, ਭੱਟ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)...
ਇੱਕ ਭੱਟ, ਜਿਸ ਦੀ ਰਚਨਾ ਭੱਟਾਂ ਦੇ ਸਵੈਯਾਂ ਵਿੱਚ ਹੈ "ਤਜ ਬਿਕਾਰੁ ਮਨ ਗਯੰਦ." (ਸਵੈਯੇ ਮਃ ੪. ਕੇ) ੨. ਇੱਕ ਦੋਹਰੇ ਦਾ ਭੇਦ. ਦੇਖੋ, ਦੋਹਰੇ ਦਾ ਰੂਪ ੧੦। ੩. ਗਜੇਂਦ੍ਰ. ਗਜਰਾਜ. ਵਡਾ ਹਾਥੀ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. गजेन्द्र ਵਿ- ਗਜ- ਇੰਦ੍ਰ. ਹਾਥੀਆਂ ਦਾ ਸਰਦਾਰ. ਸ਼ਿਰੋਮਣਿ ਹਾਥੀ। ੨. ਸੰਗ੍ਯਾ- ਐਰਾਵਤ. ਸ੍ਵਰਗ ਦਾ ਹਾਥੀ। ੩. ਇੱਕ ਗੰਧਰਵ, ਜੋ ਦੇਵਲ ਰਿਖੀ ਦੇ ਸ਼੍ਰਾਪ ਨਾਲ ਹਾਥੀ ਬਣ ਗਿਆ ਅਤੇ ਵਰੁਣ ਦੇਵਤਾ ਦੇ ਤਲਾਉ ਵਿੱਚ ਤੇਂਦੂਏ ਨੇ ਗ੍ਰਸਲੀਤਾ ਸੀ. ਜਦ ਨਿਰਬਲ ਹੋਕੇ ਡੁੱਬਣ ਲੱਗਾ, ਤਦ ਕਮਲ ਸੁੰਡ ਵਿੱਚ ਲੈ ਕੇ ਈਸ਼੍ਵਰ ਨੂੰ ਅਰਪਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ, ਜਿਸ ਤੇ ਭਗਵਾਨ ਨੇ ਤੇਂਦੂਏ ਦੇ ਬੰਧਨਾ ਤੋਂ ਗਜਰਾਜ ਨੂੰ ਮੁਕ੍ਤ ਕੀਤਾ. ਇਹ ਕਥਾ ਭਾਗਵਤ ਦੇ ਅੱਠਵੇਂ ਸਕੰਧ ਦੇ ਦੂਜੇ ਅਧ੍ਯਾਯ ਵਿੱਚ ਵਿਸਤਾਰ ਨਾਲ ਲਿਖੀ ਹੈ.#ਇੰਦ੍ਰਦ੍ਯੁਮਨ ਰਾਜਾ ਦਾ ਅਗਸਤ੍ਯ ਮੁਨਿ ਦੇ ਸ਼੍ਰਾਪ ਨਾਲ ਭੀ ਗਜੇਂਦ੍ਰ ਹੋਣਾ ਲਿਖਿਆ ਹੈ. ਦੇਖੋ, ਹਾਹਾ ਹੂਹੂ. ਦੇਖੋ, ਗਜਇੰਦ੍ਰ....
ਸੰਗ੍ਯਾ- ਵਡਾ ਹਾਥੀ। ੨. ਐਰਾਵਤ ਹਸ੍ਤੀ। ੩. ਇੰਦ੍ਰ, ਜੋ ਐਰਾਵਤ ਦਾ ਸ੍ਵਾਮੀ ਹੈ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...