ḍhaganaढगण
ਇੱਕ ਮਾਤ੍ਰਿਕ ਗਣ, ਜੋ ਤਿੰਨ ਮਾਤ੍ਰਾ ਦਾ ਹੁੰਦਾ ਹੈ. ਇਸ ਦੇ ਰੂਪ ਹਨ- . . .
इॱक मात्रिक गण, जो तिंन मात्रा दा हुंदा है. इस दे रूप हन- . . .
ਸੰ. मातृक. ਵਿ- ਮਾਤਾ ਦਾ. "ਮਾਤ੍ਰਿਕ ਸਪਤ, ਸਪਤ ਪਿਤਰਨ ਕੁਲ." (ਪਾਰਸਾਵ) ਸੱਤ ਮਾਂ ਦੀਆ ਅਤੇ ਸੱਤ ਪਿਤਾ ਦੀਆਂ ਕੁਲਾਂ। ੨. ਸੰ. मात्रिक. ਮਾਤ੍ਰਾ ਦਾ. ਜੈਸੇ- ਮਾਤ੍ਰਿਕ ਛੰਦ. ਮਾਤ੍ਰਿਕ ਗਣ....
ਵਿ- ਤੀਨ. ਤ੍ਰਯ (ਤ੍ਰੈ)....
ਸੰ. ਸੰਗ੍ਯਾ- ਅੱਖਰ ਦੇ ਉੱਚਾਰਣ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ "ਮਾਤ੍ਰਾ" ਆਖਦੇ ਹਨ. ਪਿੰਗਲਗ੍ਰੰਥਾਂ ਵਿੱਚ ਕਲ, ਕਲਾ, ਮੱਤ, ਮੱਤਾ ਆਦਿ ਮਾਤ੍ਰਾ ਦੇ ਨਾਮ ਹਨ. "ਗਿਣੈ ਵੀਰ ਮਾਤ੍ਰਾ ਕਲੀ ਏਕ ਰਾਨੈ." (ਰੂਪਦੀਪ) ੨. ਸ੍ਵਰ ਅੱਖਰਾਂ ਦੇ ਵ੍ਯੰਜਨਾ ਨਾਲ ਲੱਗੇ ਚਿੰਨ੍ਹ. ਲਗ. (ਾ) (ਿ) (ੀ) (ੁ) (ੂ) (ੇ) (ੈ) (ੋ) (ੌ) (ੰ) (ਃ)। ੩. ਇੰਦ੍ਰੀਆਂ ਦੀਆਂ ਵ੍ਰਿੱਤੀਆਂ, ਜਿਨ੍ਹਾਂ ਦ੍ਵਾਰਾ ਵਿਸੇ ਜਾਣੇ ਜਾਂਦੇ ਹਨ. "ਏਕੈ ਰਸ ਮਾਤ੍ਰਾ ਕੇ ਰਾਤਾ." (ਦੱਤਾਵ) ੪. ਹੱਦ. ਸੀਮਾਂ. ਅਵਧਿ. "ਜੀਵਨ ਕੇ ਬਲ ਕੀ ਪਰ ਮਾਤ੍ਰਾ." (ਕ੍ਰਿਸ਼ਨਾਵ) ੫. ਉਦਾਸੀਨ ਸਾਧੂਆਂ ਦੇ ਨਿਯਮ ਪ੍ਰਗਟ ਕਰਣ ਵਾਲੇ ਮੰਤ੍ਰ, ਜੋ ਸ਼੍ਰੀ ਗੁਰੂ ਨਾਨਕ ਦੇਵ, ਬਾਬਾ ਸ਼੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਸੰਤ ਅਲਮਸਤ ਜੀ ਅਤੇ ਫੂਲਸਾਹਿਬ ਆਦਿਕਾਂ ਦੇ ਨਾਮ ਤੋਂ ਰਚੇ ਗਏ ਹਨ.¹ ਮਾਤ੍ਰਾ ਦਾ ਕੁਝ ਨਮੂਨਾ ਇਹ ਹੈ- ਮਾਤ੍ਰਾ ਗੁਰੂ ਨਾਨਕਦੇਵ ਜੀ ਕੀ-#ਪ੍ਰਿਥਮ ਗੁਰੁ ਕੋ ਨਮਸਕਾਰ। ਸਗਲ ਜਗਤ ਜਾਕੇ ਆਧਾਰ।#ਓਅੰਕਾਰ ਕੀ ਰਾਹ ਚਲਾਈ। ਸਤਿਗੁਰੁ ਹੋਏ ਆਪ ਸਹਾਈ।#ਓਅੰ ਆਦਿ ਉਦਾਸੀ ਆਇ। ਸਤਿਨਾਮ ਕਾ ਜਾਪ ਜਪਾਇ।#ਓਅੰ ਆਦਿ ਉਦਾਸੀ ਆਏ। ਉਦਾਸਧਰਮ ਕਾ ਰਾਹ ਚਲਾਏ।#ਓਅੰ ਅੱਖਰ ਨਾਮ ਉਦਾਸੀ। ਸੋਹੰ ਅੱਖਰ ਨਾਮ ਸੰਨ੍ਯਾਸੀ।#ਓਅੰ ਸੋਹੰ ਆਪੋ ਆਪ। ਆਪ ਜਪਾਏ ਸੋਹੰ ਕਾ ਜਾਪ।#ਉਦਾਸ ਮਾਰਗ ਮੇ ਰਹੇ ਉਦਾਸੀ। ਨਾਨਕ ਸੋ ਕਹੀਏ ਉਦਾਸੀ। ×××#ਮਾਤ੍ਰਾ ਬਾਬੇ ਸ਼੍ਰੀ ਚੰਦ ਜਤੀ ਜੀ ਕਾ-²#ਗੁਰੁ ਅਬਿਨਾਸੀ ਖੇਲ ਰਚਾਯਾ। ਅਗਮਨਿਗਮ³ ਕਾ ਪੰਥ ਬਤਾਯਾ। ਗਿਆਨ ਕੀ ਗੋਦੜੀ ਖਿਮਾ ਕੀ ਟੋਪੀ। ਜਤ ਕਾ ਆੜਬੰਦ ਸੀਲ ਲਿੰਗੋਟੀ।#ਅਕਾਲ ਖਿੰਥਾ ਨਿਰਾਸ ਝੋਲੀ। ਜੁਗਤ ਕਾ ਟੋਪ ਗੁਰਮੁਖੀ ਬੋਲੀ।#ਧਰਮ ਕਾ ਚੋਲਾ ਸਤ ਕੀ ਸੇਲੀ। ਮਰਯਾਦ ਮੇਖਲੀ ਲੈ ਗਲੇ ਸੇਲੀ। × × × × × ×#ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੈ ਸੋ ਗੁਰਭਾਈ।× × × × × ×#ਨਾਨਕਪੂਤਾ ਸ਼੍ਰੀਚੰਦ ਬੋਲੇ। ਜੁਗਤ ਪਛਾਣੇ ਤਤੁ ਵਿਰੋਲੇ।#ਐਸੀਮਾਤ੍ਰਾ⁴ ਲੈ ਪਹਿਰੈ ਕੋਇ। ਆਵਾਗਵਣ ਮਿਟਾਵੈ ਸੋਇ.#੬. ਤੀਜਾ ਕਾਰਕ. ਮਾਤਾ ਨੇ. ਮਾਤਾ ਕਰਕੇ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....