ਛਾਰ, ਛਾਰੁ

chhāra, chhāruछार, छारु


ਸੰਗ੍ਯਾ- ਕ੍ਸ਼ਾਰ. ਖਾਰਾ ਪਦਾਰਥ। ੨. ਨਮਕ. ਲੂਣ। ੩. ਸੁਹਾਗਾ। ੪. ਸੱਜੀ। ੫. ਭਸਮ. ਸੁਆਹ. "ਸਿਰਿ ਭੀ ਫਿਰਿ ਪਾਵੈ ਛਾਰੁ." (ਵਾਰ ਕਾਨ ਮਃ ੪) ੬. ਰਜ. ਧੂਲਿ (ਧੂੜ). "ਛਛਾ! ਛਾਰੁ ਹੋਤ ਤੇਰੇ ਸੰਤਾ." (ਬਾਵਨ) ੭. ਛਾਲ. ਟਪੂਸੀ. "ਮਾਰ ਛਾਰ ਗਾ ਅਗਨਿ ਮਝਾਰਾ." (ਨਾਪ੍ਰ) ੮. ਛਾਇਆ. "ਉਲਟਤ ਜਾਤ ਬਿਰਖ ਕੀ ਛਾਰਹੁ." (ਸਵੈਯੇ ਸ੍ਰੀ ਮੁਖਵਾਕ ਮਃ ੫)


संग्या- क्शार. खारा पदारथ। २. नमक. लूण। ३. सुहागा। ४. सॱजी। ५. भसम. सुआह. "सिरि भी फिरि पावै छारु." (वार कान मः ४) ६. रज. धूलि (धूड़). "छछा! छारु होत तेरे संता." (बावन) ७. छाल. टपूसी. "मार छार गा अगनि मझारा." (नाप्र) ८. छाइआ. "उलटत जात बिरख की छारहु." (सवैये स्री मुखवाक मः ५)