bandhhanāबंधना
ਕ੍ਰਿ- ਬਾਂਧਨਾ. ਬੰਨ੍ਹਣਾ। ੨. ਪੁਲ ਬਣਾਉਣਾ. "ਭਵਸਾਗਰ ਬੰਧਿਆਉ, ਸਿਖ ਤਾਰੇ ਸੁ ਪ੍ਰਸੰਨੈ." (ਸਵੈਯੇ ਮਃ ੪. ਕੇ)
क्रि- बांधना. बंन्हणा। २. पुल बणाउणा. "भवसागर बंधिआउ, सिख तारे सु प्रसंनै." (सवैये मः ४. के)
ਕ੍ਰਿ- ਬੰਨ੍ਹਣਾ। ੨. ਅੰਗ ਵਿੱਚ ਸਜਾਉਣਾ. "ਲੂਟ ਕੂਟ ਲੀਜਤ ਤਿਨੈ ਜੇ ਬਿਨ ਬਾਂਧੇ ਜਾਇ." (ਸਨਾਮਾ) ਜੋ ਸ਼ਸਤ੍ਰ ਬੰਨ੍ਹੇ ਬਿਨਾ ਜਾਂਦੇ ਹਨ। ੩. ਰਚਨਾ. ਬਣਾਉਣਾ. ਆਬਾਦ ਕਰਨਾ. ਜਿਵੇਂ- ਗ੍ਰਾਮ ਬਾਂਧਨਾ....
ਕ੍ਰਿ- ਬਾਂਧਨਾ। ੨. ਰੋਕਣਾ. ਵਿਘਨ ਕਰਨਾ....
ਸੰ. पुल्. ਧਾ- ਉੱਚਾ ਹੋਣਾ, ਵਡਾ ਹੋਣਾ। ੨. ਸੰਗ੍ਯਾ- ਨਦੀ ਆਦਿ ਤੋਂ ਪਾਰ ਜਾਣ ਦਾ ਰਾਹ, ਜੋ ਪਾਣੀ ਤੋਂ ਉੱਚਾ ਬਣਾਇਆ ਜਾਂਦਾ ਹੈ....
ਕ੍ਰਿ- ਰਚਨਾ. ਤਿਆਰ ਕਰਨਾ....
ਸੰਸਾਰਰੂਪ ਸਮੁੰਦਰ. "ਭਵਸਾਗਰ ਨਾਵ ਹਰਿਸੇਵਾ." (ਸੂਹੀ ਛੰਤ ਮਃ ੫)#ਕਰਮ ਕੀ ਨਦੀ ਜਾਂਮੇ ਭਰਮ ਕੇ ਭੌਰ ਪਰੈਂ#ਲਹਰੈਂ ਮਨੋਰਥ ਕੀ ਕੋਟਿਨ ਗਰਤ ਹੈਂ,#ਕਾਮ ਸ਼ੋਕ ਮਦ ਮਹਾਂ ਮੋਹ ਸੋ ਮਗਰ ਤਾਮੇ,#ਕ੍ਰੋਧ ਸੋ ਫਣਿੰਦ ਜਾਂਸੇ ਦੇਵਤਾ ਡਰਤ ਹੈਂ,#ਲੋਭ ਜਲ ਪੂਰਨ ਅਖੰਡਿਤ "ਅਨਨ੍ਯ" ਭਨੈ#ਦੇਖ ਵਾਰ ਪਾਰ ਏਸੋ ਧੀਰ ਨਾ ਧਰਤ ਹੈਂ,#ਧ੍ਯਾਨ ਬ੍ਰਹਮਸਤ੍ਯ ਜਾਂਕੇ ਗ੍ਯਾਨ ਕੋ ਜਹਾਜ ਸਾਜ#ਏਸੇ ਭਵਸਾਗਰ ਕੋ ਵਿਰਲੇ ਤਰਤ ਹੈਂ....
ਸੰ. शिष्य. ਸ਼ਿਸ਼੍ਯ. ਸੰਗ੍ਯਾ- ਜੋ ਸ਼ਾਸਨ (ਉਪਦੇਸ਼) ਯੋਗ ਹੋਵੇ. ਚੇਲਾ. ਸ਼ਾਗਿਰਦ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਗਾਮੀ ਜਿਸ ਨੇ ਸਤਿਗੁਰੂ ਨਾਨਕ ਦੇਵ ਦਾ ਸਿੱਖ ਧਰਮ ਧਾਰਨ ਕੀਤਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣਾ ਧਰਮਗ੍ਰੰਥ ਮੰਨਦਾ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ. "ਗੁਰੁ ਸਤਿਗੁਰ ਕਾ ਜੋ ਸਿੱਖ ਅਖਾਏ xxx ਜੋ ਸਾਸ ਗਿਰਾਸ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨਿ ਭਾਵੈ." (ਵਾਰ ਗਉ ੧. ਮਃ ੪) "ਆਪ ਛਡਿ ਸਦਾ ਰਹੈ ਪਰਣੈ ਗੁਰ ਬਿਨ ਅਵਰੁ ਨਾ ਜਾਣੈ ਕੋਇ। ਕਹੈ ਨਾਨਕ ਸੁਣਹੁ ਸੰਤਹੁ, ਸੋ ਸਿਖ ਸਨਮੁਖ ਹੋਇ." (ਆਨੰਦ) ਦੇਖੋ, ਸਿੱਖ। ੩. ਸਿਕ੍ਸ਼ਾ. ਉਪਦੇਸ਼. "ਜੇ ਇੱਕ ਗੁਰ ਕੀ ਸਿਖ ਸੁਣੀ." (ਜਪੁ) "ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ." (ਆਸਾ ਮਃ ੪) ੪. ਸ਼ਿਖਾ. ਚੋਟੀ. "ਮੂੰਡ ਮੁਡਾਇ ਜਟਾ ਸਿਖ ਬਾਂਧੀ." (ਮਾਰੂ ਅਃ ਮਃ ੧)...