haranaहरन
ਦੇਖੋ, ਹਰਣ. "ਹਰਨ ਭਰਨ ਜਾਂ ਕਾ ਨੇਤ੍ਰ ਫੋਰ." (ਸੁਖਮਨੀ) ਖੋਹ ਲੈਣਾ ਅਤੇ ਦੇ ਦੇਣਾ ਜਿਸ ਦੇ ਅੱਖ ਦੇ ਇਸ਼ਾਰੇ ਨਾਲ ਹੁੰਦਾ ਹੈ। ੨. ਨਾਸ਼ ਕਰਨਾ. ਮਿਟਾਉਣਾ. ਪਾਤਕ ਹਰਨ. "(ਗੁਪ੍ਰਸੂ) ੩. ਹਰਿਣ. ਮ੍ਰਿਗ. "ਲੋਚਨ ਹਰਨਵਾਰੀ ਦੋਸਨ ਹਰਨਵਾਰੀ." (ਗੁਪ੍ਰਸੂ) ਮ੍ਰਿਗ ਜੇਹੇ ਨੇਤ੍ਰਾਂ ਵਾਲੀ ਦੋਸਾਂ ਦੇ ਨਾਸ਼ ਕਰਨ ਵਾਲੀ। ੪. ਹਿਰਣ੍ਯ. ਸੁਵਰਣ. ਸੋਨਾ.
देखो, हरण. "हरन भरन जां का नेत्र फोर." (सुखमनी) खोह लैणा अते दे देणा जिस दे अॱख दे इशारे नाल हुंदा है। २. नाश करना. मिटाउणा. पातक हरन. "(गुप्रसू) ३. हरिण. म्रिग. "लोचन हरनवारी दोसन हरनवारी." (गुप्रसू) म्रिग जेहे नेत्रां वाली दोसां दे नाश करन वाली। ४. हिरण्य. सुवरण. सोना.
ਦੇਖੋ, ਹ੍ਰੀ ਧਾ. ਸੰਗ੍ਯਾ- ਲੈ ਜਾਣਾ. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। ੨. ਚੁਰਾਉਣਾ। ੩. ਸੰ. ਹਰਿਣ. ਮ੍ਰਿਗ. "ਹਰਣਾਂ ਬਾਜਾਂ ਤੈ ਸਿਕਦਾਰਾਂ." (ਵਾਰ ਮਲਾ ਮਃ ੧)...
ਦੇਖੋ, ਹਰਣ. "ਹਰਨ ਭਰਨ ਜਾਂ ਕਾ ਨੇਤ੍ਰ ਫੋਰ." (ਸੁਖਮਨੀ) ਖੋਹ ਲੈਣਾ ਅਤੇ ਦੇ ਦੇਣਾ ਜਿਸ ਦੇ ਅੱਖ ਦੇ ਇਸ਼ਾਰੇ ਨਾਲ ਹੁੰਦਾ ਹੈ। ੨. ਨਾਸ਼ ਕਰਨਾ. ਮਿਟਾਉਣਾ. ਪਾਤਕ ਹਰਨ. "(ਗੁਪ੍ਰਸੂ) ੩. ਹਰਿਣ. ਮ੍ਰਿਗ. "ਲੋਚਨ ਹਰਨਵਾਰੀ ਦੋਸਨ ਹਰਨਵਾਰੀ." (ਗੁਪ੍ਰਸੂ) ਮ੍ਰਿਗ ਜੇਹੇ ਨੇਤ੍ਰਾਂ ਵਾਲੀ ਦੋਸਾਂ ਦੇ ਨਾਸ਼ ਕਰਨ ਵਾਲੀ। ੪. ਹਿਰਣ੍ਯ. ਸੁਵਰਣ. ਸੋਨਾ....
ਦੇਖੋ, ਭਰਣ। ੨. ਸੰਚੇ ਵਿੱਚ ਪਾਉਣ ਯੋਗ੍ਯ ਪਘਰਿਆ ਹੋਇਆ ਪਦਾਰਥ. "ਮੈਨ ਸੁਨਾਰ ਭਰਨ ਜਨੁ ਭਰੀ." (ਚਰਿਤ੍ਰ ੨੪)...
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਸੰਗ੍ਯਾ- ਅੱਖ ਦਾ ਸ੍ਫੁਰਣ. ਨਿਮਖ. ਨਿਮੇਸ. ਅੱਖ ਝਪਕਣ ਦਾ ਸਮਾਂ. "ਹਰਨ ਭਰਨ ਜਾਕਾ ਨੇਤ੍ਰਫੋਰ." (ਸੁਖਮਨੀ)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰਗ੍ਯਾ- ਅੱਚਵੀ. ਹੱਡਭੰਨਣੀ। ੨. ਗੁਹਾ. ਕੰਦਰਾ. "ਗਿਰਿ ਕੀ ਖੋਹਨ ਮੇ ਵਿਚਰੰਤੇ." (ਗੁਪ੍ਰਸੂ) ੩. ਦੇਖੋ ਖੋਹਣਾ. "ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ." (ਮਾਝ ਬਾਰਹਮਾਹਾ) ੪. ਦੇਖੋ, ਖੋਣਾ. "ਸਚਿਸਬਦਿ ਮਲ ਖੋਹੁ." (ਆਸਾ ਛੰਤ ਮਃ ੩)...
ਕ੍ਰਿ- ਗ੍ਰਹਣ ਕਰਨਾ. ਲੇਨਾ. ਅੰਗੀਕਾਰ ਕਰਨਾ। ੨. ਸੰਗ੍ਯਾ- ਲੈਣ ਯੋਗ੍ਯ ਧਨ ਆਦਿ ਪਦਾਰਥ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ- ਦਾਨ ਕਰਨਾ. ਬਖਸ਼ਣਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. आङ् ख्. ਧਾ- ਰੁੜ੍ਹਨਾ. ਲਟਕਣਾ. ਲਗੇ ਰਹਿਣਾ। ੨. ਸੰਗ੍ਯਾ- ਅਕ੍ਸ਼ਿ. ਅੱਖ. ਆਂਖ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਹਟਾਉਣਾ. ਦੂਰ ਕਰਨਾ। ੨. ਨਾਸ਼ ਕਰਨਾ। ੩. ਲੋਪ ਕਰਨਾ. ਦੇਖੋ, ਮਿਟਣਾ....
ਸੰਗ੍ਯਾ- ਪਾਤ (ਡੇਗਣ) ਵਾਲਾ ਕਰਮ, ਜਿਸ ਤੋਂ ਪਤਿਤ ਹੋਈਦਾ ਹੈ. ਪਾਪ. ਗੁਨਾਹ। ੨. ਸਿੰਮ੍ਰਿਤੀਆਂ ਅਨੁਸਾਰ ਦਸ਼ ਪਾਪ ਕਰਮ, ਜਿਨ੍ਹਾਂ ਦੇ ਕਰਨ ਤੋਂ ਪਤਿਤ ਹੋਈਦਾ ਹੈ- ਚੋਰੀ, ਵੇਦ ਵਿਧੀ ਬਿਨਾ ਕੀਤੀ ਹਿੰਸਾ ਅਤੇ ਪਰਇਸਤ੍ਰੀਗਮਨ, ਇਹ- ਤਿੰਨ ਕਾਇਕ (ਸ਼ਾਰੀਰਿਕ) ਪਾਤਕ. ਕੌੜਾ ਬੋਲਣਾ, ਝੂਠ, ਚੁਗਲੀ ਅਤੇ ਬੇਮੇਲ ਬਕਬਾਦ, ਇਹ ਚਾਰ ਵਾਣੀ ਦੇ ਪਾਤਕ. ਦੂਜੇ ਦੇ ਧਨ ਮਾਲ ਲੈਣ ਦਾ ਖਿਆਲ, ਕਿਸੇ ਦਾ ਬੁਰਾ ਚਿਤਵਨਾ ਅਤੇ ਝੂਠਾ ਕਲੰਕ ਲਾਉਣ ਦੀ ਗੋਂਦ, ਇਹ ਤਿੰਨ ਮਾਨਸਿਕ ਪਾਪ. ਦੇਖੋ, ਪਾਪ ੪। ੩. ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਪ੍ਰਾਣੀ ਦੇ ਮਰਨ ਪੁਰ ਹੋਈ ਅਪਵਿਤ੍ਰਤਾ. ਇਹ ਪਾਤਕ ਬ੍ਰਾਹਮਣ ਦੇ ੧੦. ਦਿਨ, ਕ੍ਸ਼੍ਤ੍ਰਿਯ ਦੇ ੧੨. ਦਿਨ, ਵੈਸ਼ਯ ਦੇ ੧੫. ਦਿਨ ਅਤੇ ਸ਼ੂਦ੍ਰ ਦੇ ੩੦ ਦਿਨ ਰਹਿਂਦਾ ਹੈ. ਕਈ ਸਿਮ੍ਰਿਤੀਆਂ ਨੇ ੧੨- ੧੩- ੧੭ ਅਤੇ ੩੦ ਦਿਨ ਯਥਾਕ੍ਰਮ ਲਿਖਿਆ ਹੈ। ੪. ਸਿੱਖ ਧਰਮ ਅਨੁਸਾਰ ਤਨਖਾਹ ਯੋਗ੍ਯ ਕਰਮ, ਅਰਥਾਤ- ਮੁੰਡਨ, ਵਿਭਚਾਰ, ਤਮਾਕੂ ਆਦਿ ਨਸ਼ਿਆਂ ਦਾ ਸੇਵਨ ਅਤੇ ਕੁੱਠਾ ਖਾਣਾ....
ਸੰ. ਸੰਗ੍ਯਾ- ਮ੍ਰਿਗ. ਕੁਰੰਗ. ਹਰਨ....
ਸੰ. मृग्. ਧਾ- ਢੂੰਡਣ. ਤਲਾਸ਼ ਕਰਨਾ), ਸ਼ਿਕਾਰ ਕਰਨਾ। ੨. ਸੰਗ੍ਯਾ- ਚਾਰ ਪੈਰ ਵਾਲਾ ਪਸ਼ੂ। ੩. ਰਹਿਣ. "ਮ੍ਰਿਗ ਮੀਨ ਭ੍ਰਿੰਗ ਪਤੰਗ." (ਆਸਾ ਰਵਿਦਾਸ) ੪. ਦੇਖੋ, ਪੁਰੁਖਜਾਤਿ (ਅ)...
ਸੰਗ੍ਯਾ- ਜਿਸ ਨਾਲ ਦੇਖੀਏ, ਨੇਤ੍ਰ. ਅੱਖ. "ਲੋਚਨ ਸ੍ਰਮਹਿ, ਬੁਧਿ ਬਲ ਨਾਠੀ." (ਸ੍ਰੀ ਬੇਣੀ)...
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਸੰਗ੍ਯਾ- ਸੁਵਰਣ. ਸੋਨਾ। ੨. ਧਤੂਰਾ। ੩. ਧਨ। ੪. ਚਾਂਦੀ। ੫. ਕੌਡੀ....
ਸੰ. ਸੁਵਰ੍ਣ. ਵਿ- ਉੱਤਮ ਰੰਗ. ਸ਼ੁਭ ਵਰਣ. "ਸੁਵਰਨ ਕੋ ਸੁਵਰਨ ਤਨ ਦੁਤਿ ਮਿਲ." (ਗੁਪ੍ਰਸੂ) ੨. ਉੱਤਮ ਜਾਤਿ। ੩. ਉੱਤਮ ਅੱਖਰ। ੪. ਸੰਗ੍ਯਾ- ਸੁਇਨਾ. ਸੋਨਾ. "ਲੋਹਾ ਪਾਰਸ ਭੇਟੀਐ ਮਿਲਿ ਸੰਗਤਿ ਸੁਵਰਨ ਹੋ ਜਾਇ." (ਵਾਰ ਗਉ ੧. ਮਃ ੪) ੫. ਧਤੂਰਾ। ੬. ਸੋਲਾਂ ਮਾਸੇ ਭਰ ਵਜਨ। ੭. ਹਰਿਚੰਦਨ। ੮. ਰਾਜਾ ਦਸ਼ਰਥ ਦਾ ਇੱਕ ਮੰਤ੍ਰੀ....
ਸੰਗ੍ਯਾ- ਸੁਵਰ੍ਣ। ੨. ਸ਼ਯਨ. ਸੋਣਾ....