ਚਰਨ

charanaचरन


ਦੇਖੋ, ਚਰਣ। ੨. ਚਰਣਾਂ. ਚੁਗਣਾ. "ਉਠਕੈ ਚਰਨ ਲਗੇ ਪੁਨ ਸਾਰੇ." (ਨਾਪ੍ਰ) ੩. ਆਚਰਣ. ਆਚਾਰ. "ਸੰਤ ਚਰਨ ਚਰਨ ਮਨ ਲਾਈਐ." (ਬਿਲਾ ਮਃ ੫) ਸਾਧੁ ਦੇ ਚਰਨ (ਪੈਰ) ਅਤੇ ਸਾਧੁ ਦੇ ਆਚਾਰ ਵਿੱਚ ਮਨ ਲਾਈਐ। ੪. ਚੜ੍ਹਨਾ. ਸਵਾਰ ਹੋਣਾ. "ਸ੍ਰੀ ਹਰਿਗੋਬਿੰਦ ਆਪ ਚਰਨ ਕੋ। ਰਖਵਾਯੋ ਕਰ ਸੁਸ੍ਟੁ ਵਰਨ ਕੋ." (ਗੁਪ੍ਰਸੂ) ਘੋੜਾ ਆਪਣੇ ਚੜ੍ਹਨ ਲਈ ਰਖਵਾਇਆ.


देखो, चरण। २. चरणां. चुगणा. "उठकै चरन लगे पुन सारे." (नाप्र) ३. आचरण. आचार. "संत चरन चरन मन लाईऐ." (बिला मः ५) साधु दे चरन (पैर) अते साधु दे आचार विॱच मन लाईऐ। ४. चड़्हना. सवार होणा. "स्री हरिगोबिंद आप चरन को। रखवायो कर सुस्टु वरन को." (गुप्रसू) घोड़ा आपणे चड़्हन लई रखवाइआ.