bhrāmaraभ्रामर
ਦੇਖੋ, ਦੋਹਰੇ ਦਾ ਰੂਪ ੧੭। ੨. ਚੁੰਬਕ ਪੱਥਰ। ੩. ਵਿ- ਭ੍ਰਮਰ (ਭੋਰੇ) ਦਾ.
देखो, दोहरे दा रूप १७। २. चुंबक पॱथर। ३. वि- भ्रमर (भोरे) दा.
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਵਿ- ਚੁੰਮਣ ਵਾਲਾ। ੨. ਸੰਗ੍ਯਾ- ਇੱਕ ਖ਼ਾਸ ਧਾਤੁ, ਜੋ ਲੋਹੇ ਨੂੰ ਆਪਣੀ ਵੱਲ ਖਿੱਚ ਲੈਂਦੀ ਹੈ. ਅਯਸਕਾਂਤ. ਇਹ ਖਾਨਿ (ਖਾਣ) ਤੋਂ ਭੀ ਨਿਕਲਦਾ ਹੈ ਅਤੇ ਰਸਾਇਨਵਿਦ੍ਯਾ ਨਾਲ ਭੀ ਬਣਾਇਆ ਜਾਂਦਾ ਹੈ. ਮਿਕਨਾਤ਼ੀਸ. Loadstone. (Magnet)....
ਦੇਖੋ, ਪਥਰ....
ਸੰਗ੍ਯਾ- ਫੁੱਲਾਂ ਤੇ ਭ੍ਰਮਣ ਵਾਲਾ. ਭੌਰਾ. ਮਧੁਕਰ। ੨. ਕਾਮੀ ਪੁਰਖ। ੩. ਛੱਪਯ ਦਾ ਇੱਕ ਭੇਦ, ਜਿਸ ਵਿੱਚ ੮. ਗੁਰੁ ਅਤੇ ੧੩੬ ਲਘੁ ਹੁੰਦੇ ਹਨ....