ਔਰੰਗਜ਼ੇਬ¹

aurangazēba¹औरंगज़ेब¹


[اوَرنگزیب] ਇਹ ਸ਼ਾਹਜਹਾਂ ਦਾ ਤੀਜਾ ਪੁਤ੍ਰ ਸੀ. ਇਸ ਦਾ ਜਨਮ ਅਰਜਮੰਦ ਬਾਨੋ ਦੇ ਉਦਰ ਤੋਂ ੩. ਨਵੰਬਰ ਸਨ ੧੬੧੮² ਨੂੰ ਦੋਹਦ³ (ਜਿਲਾ ਪਾਂਚ ਮਹਾਲ- ਇਲਾਕਾ ਬੰਬਈ) ਵਿੱਚ ਹੋਇਆ.#ਸਨ ੧੬੫੮ ਵਿੱਚ ਔਰੰਗਜ਼ੇਬ ਆਪਣੇ ਪਿਤਾ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਕੈਦ ਕਰਕੇ ੨੧. ਜੁਲਾਈ ਨੂੰ ਦਿੱਲੀ ਦੇ ਤਖ਼ਤ ਉੱਪਰ ਬੈਠਾ. ਦਾਰਾਸ਼ਿਕੋਹ ਵਡੇ ਭਾਈ ਨੂੰ ਕਾਜੀਆਂ ਤੋਂ ਫਤਵਾ ਲੈ ਕੇ ਕਿ ਇਹ ਇਸਲਾਮ ਦੇ ਨਿਯਮਾਂ ਤੋਂ ਵਿਰੁੱਧ ਚਲਦਾ ਹੈ, ਸਿਤੰਬਰ ਸਨ ੧੬੫੯ ਵਿੱਚ ਦਿੱਲੀ ਕ਼ਤਲ ਕਰਵਾ ਦਿੱਤਾ. ਛੋਟਾ ਭਾਈ ਮੁਰਾਦ ਜੋ ਤਖਤ ਦਾ ਅਭਿਲਾਖੀ ਸੀ, ਉਸ ਨੂੰ ਪਹਿਲਾਂ ਹੀ ਇਹ ਸਮਝਾਇਆ ਕਿ ਮੈਂ ਬਾਦਸ਼ਾਹਤ ਨਹੀਂ ਚਾਹੁੰਦਾ. ਕੇਵਲ ਕਾਫਰ ਦਾਰਾ ਨੂੰ ਬਾਦਸ਼ਾਹ ਦੇਖਣਾ ਪਸੰਦ ਨਹੀਂ ਕਰਦਾ, ਇਸ ਲਈ ਤੇਰੀ ਸਹਾਇਤਾ ਨਾਲ ਦਾਰਾ ਨੂੰ ਮਾਰ, ਤਾਜ ਤੇਰੇ ਸਿਰ ਦੇ ਕੇ ਮੈਂ ਮੱਕੇ ਨੂੰ ਜਾਵਾਂਗਾ. ਨਾਮੁਰਾਦ ਮੁਰਾਦ, ਦੰਭੀ ਦੇ ਪੇਚ ਵਿੱਚ ਫਸ ਗਿਆ ਅਤੇ ਔਰੰਗਜ਼ੇਬ ਨਾਲ ਮਿਲਕੇ ਆਗਰੇ ਪਾਸ ਫ਼ਤਹਬਾਦ ਦੇ ਮੁਕਾਮ ਤੇ ਦਾਰਾ ਨੂੰ ਸ਼ਿਕਸਤ ਦੇਣ ਦਾ ਕਾਰਣ ਬਣਿਆ.#ਔਰੰਗਜ਼ੇਬ ਨੇ ਜੰਗ ਜਿੱਤਕੇ ਭਾਰੀ ਜਿਆਫ਼ਤ ਕੀਤੀ ਅਤੇ ਮੁਰਾਦ ਨੂੰ ਸ਼ਰਾਬ ਵਿੱਚ ਮਸਤ ਕਰਕੇ ਗਵਾਲੀਅਰ ਦੇ ਕਿਲੇ ਕੈਦ ਕੀਤਾ. ਤਿੰਨ ਵਰ੍ਹੇ ਪਿੱਛੋਂ ਇੱਕ ਸੱਯਦ ਦੇ ਖ਼ੂਨ ਦਾ ਅਪਰਾਧ ਉਸ ਦੇ ਮੱਥੇ ਮੜ੍ਹਕੇ ਕ਼ਤਲ ਕਰਵਾ ਦਿੱਤਾ.#ਇਸ ਤਰਾਂ ਪਰਿਵਾਰ ਨੂੰ ਕੈਦ ਅਥਵਾ ਕਤਲ ਕਰਕੇ ਔਰੰਗਜ਼ੇਬ ਨੇ "ਆ਼ਲਮਗੀਰ" ਖ਼ਿਤਾਬ ਧਾਰਣ ਕੀਤਾ. ਇਹ ਸੁੰਨੀ ਮਤ ਦਾ ਪੱਕਾ ਮਸੁਲਮਾਨਬਾਦਸ਼ਾਹ, ਵਿਦ੍ਵਾਨ ਮਿਹਨਤੀ ਅਤੇ ਰਾਜਪ੍ਰਬੰਧ ਕਰਨ ਵਿੱਚ ਵੱਡਾ ਚਤੁਰ ਸੀ। ਇਹ ਬਹੁਤ ਸਾਦੇ ਕਪੜੇ ਪਹਿਰਦਾ ਤੇ ਸਾਦੀ ਖੁਰਾਕ ਖਾਂਦਾ ਸੀ. ਸ਼ਰਾਬ ਜਾਂ ਕੋਈ ਹੋਰ ਨਸ਼ਾ ਨਹੀਂ ਵਰਤਦਾ ਸੀ. ਆਪਣੇ ਨਿਜ ਦੇ ਖਰਚ ਬਹੁਤ ਘਟਾਏ ਹੋਏ ਸਨ. ਵੇਹਲੇ ਸਮੇਂ ਵਿੱਚ ਆਪਣੇ ਹੱਥੀਂ ਟੋਪੀਆਂ ਬਣਾਨ ਅਤੇ ਕੁਰਾਨ ਦੀਆਂ ਖ਼ੁਸ਼ਖ਼ਤ ਨਕਲਾਂ ਕਰਨ ਦਾ ਕੰਮ ਕਰਦਾ ਸੀ, ਪਰ ਇਸਲਾਮ ਅਤੇ ਹਿੰਦੂ ਆਦਿਕ ਧਰਮਾਂ ਨੂੰ ਸਮ ਭਾਵ ਨਾਲ ਨਹੀਂ ਦੇਖਦਾ ਸੀ, ਸਗੋਂ ਇਤਨਾ ਮਤਾਂਧ ਹੋ ਗਿਆ ਸੀ ਕਿ ਵਡੇ ਵਡੇ ਅਨਰਥ ਕਰਣ ਤੋਂ ਇਸ ਦਾ ਮਨ ਸੰਕੋਚ ਨਹੀਂ ਕਰਦਾ ਸੀ. ਆਪਣੇ ਦੀਨੀ ਭਾਈਆਂ ਤੋਂ ਮੁਹ਼ੀਉੱਦੀਨ" [محی اُلدیِن] ਪਦਵੀ ਪ੍ਰਾਪਤ ਕਰਕੇ ਜਾਮੇ ਵਿੱਚ ਨਹੀਂ ਸਮਾਉਂਦਾ ਸੀ.#ਇਸ ਨੇ ਹਿੰਦੂਆਂ ਦੇ ਮੇਲੇ, ਮੰਦਿਰਾਂ ਦੇ ਉਤਸਵ, ਕਾਸ਼ੀ ਦੇ ਵੈਦਿਕ ਸਕੂਲ ਹੁਕਮਨ ਬੰਦ ਕਰ ਦਿੱਤੇ ਸਨ, ਬਲਕਿ ਮਥੁਰਾ ਬਨਾਰਸ ਆਦਿਕ ਅਸਥਾਨਾਂ ਦੇ ਪ੍ਰਸਿੱਧ ਦੇਵਾਲਯ ਢਾਹਕੇ ਉਨ੍ਹਾਂ ਦੀ ਥਾਂ ਮਸੀਤਾਂ ਚਿਣਵਾ ਦਿੱਤੀਆਂ ਸਨ. ਇਸ ਨੇ ਅਕਬਰ ਦਾ ਹਟਾਇਆ ਹੋਇਆ ਜੇਜ਼ੀਆ ਹਿੰਦੂਆਂ ਤੇ ਫੇਰ ਜਾਰੀ ਕੀਤਾ.#ਜੇਜ਼ੀਆ ਆਦਿਕ ਟੈਕਸ ਅਤੇ ਹਿੰਦੂਆਂ ਉੱਪਰ ਅਤੀ ਜੁਲਮ ਹੁੰਦਾ ਦੇਖਕੇ ਸਾਰੇ ਰਾਜਪੂਤ, ਜੋ ਅਕਬਰ ਦੇ ਮਿਤ੍ਰ ਸਨ, ਇਸ ਦੇ ਵੈਰੀ ਹੋ ਗਏ. ਇਸ ਦੇ ਸੰਬੰਧ ਵਿਚ ਉਦਯ ਪੁਰ ਦੇ ਰਾਜਾ ਰਾਜ ਸਿੰਘ ਨੇ ਜੋ ਔਰੰਗਜ਼ੇਬ ਨੂੰ ਸਨ ੧੬੮੦ ਵਿੱਚ ਚਿੱਠੀ ਲਿਖੀ ਹੈ (ਜਿਸ ਦਾ ਜਿਕਰ ਕਰਨਲ ਟਾਡ Col. Tod ਨੇ ਰਾਜਸਥਾਨ ਵਿੱਚ ਕੀਤਾ ਹੈ) ਦੇਖਣ ਯੋਗ ਹੈ. ਰਾਜਾ ਲਿਖਦਾ ਹੈ-#"ਆਪ ਦੇ ਵਡਿਆਂ ਨੇ ਹਿੰਦੂ, ਮੁਸਲਮਾਨ, ਯਹੂਦੀ, ਈਸਾਈ, ਬਲਕਿ ਜੋ ਰੱਬ ਨੂੰ ਭੀ ਨਹੀਂ ਮੰਨਦੇ ਸਨ, ਉਨਾਂ ਨੂੰ ਇੱਕੋ ਜੇਹਾ ਪਾਲਿਆ. ਆਪ ਦੀ ਅਮਲਦਾਰੀ ਵਿੱਚ ਕਈ ਘਰੋਂ ਬਾਹਰ ਹੋਏ ਫਿਰਦੇ ਹਨ, ਕਈ ਦੇਸ ਛੱਡ ਗਏ ਹਨ, ਸਾਰੇ ਪਰਲੋਂ (ਪ੍ਰਲਯ) ਆ ਰਹੀ ਹੈ, ਲੋਕ ਭੁੱਖ ਨਾਲ ਮਰ ਰਹੇ ਹਨ. ਆਪ ਦੀ ਪ੍ਰਜਾ ਪੈਰਾਂ ਹੇਠ ਕੁਚਲੀ ਜਾ ਰਹੀ ਹੈ, ਸਿਪਾਹੀ ਰੋ ਰਹੇ ਹਨ, ਸੌਦਾਗਰ ਪਿੱਟ ਰਹੇ ਹਨ. ਜੋ ਬਾਦਸ਼ਾਹ ਐਸੀ ਦੁਖੀ ਪ੍ਰਜਾ ਤੋਂ ਟੈਕਸ ਮੰਗੇ ਉਸ ਦਾ ਰਾਜ ਕਿਸ ਤਰਾਂ ਕਾਇਮ ਰਹਿ ਸਕਦਾ ਹੈ? ਜੇ ਆਪ ਨੂੰ ਆਪਣੀ ਧਰਮਪੁਸ੍ਤਕ ਤੇ ਨਿਸ਼ਚਾ ਹੈ, ਤਾਂ ਉਸ ਵਿੱਚ ਦੇਖੋਗੇ ਕਿ ਖ਼ੁਦਾ ਸਭ ਦਾ ਸਾਂਝਾ ਹੈ, ਕੇਵਲ ਮੁਸਲਮਾਨਾਂ ਦਾ ਹੀ ਨਹੀਂ, ਮਸੀਤਾਂ ਵਿੱਚ ਜਿਸ ਦੀ ਆਰਾਧਨਾ ਹੁੰਦੀ ਹੈ, ਉਸੇ ਦੇ ਘੰਟੇ ਠਾਕੁਰਦ੍ਵਵਾਰੇ ਅੰਦਰ ਵਜਦੇ ਹਨ. ਜਦ ਅਸੀਂ ਕਿਸੇ ਮੁਸੱਵਰ ਦੀ ਲਿਖੀ ਮੂਰਤੀ ਵਿਗਾੜਦੇ ਹਾਂ ਤਦ ਬਿਨਾ ਸੰਸੇ ਚਿਤ੍ਰਕਾਰ ਨੂੰ ਨਾਰਾਜ ਕਰਦੇ ਹਾਂ. ਇਸੇ ਤਰਾਂ ਜੋ ਰੱਬ ਦੀ ਰਚਨਾ ਨੂੰ ਭੰਗ ਕਰਦਾ ਹੈ, ਉਹ ਉਸ ਦੇ ਕ੍ਰੋਧ ਦਾ ਅਧਿਕਾਰੀ ਹੁੰਦਾ ਹੈ. ਜੋ ਮਹਿਸੂਲ ਆਪ ਗਰੀਬ ਹਿੰਦੂਆਂ ਤੋਂ ਮੰਗਦੇ ਹੋ, ਇਹ ਨਾਵਾਜਿਬ ਹੈ, ਉਨ੍ਹਾਂ ਪਾਸ ਦੇਣ ਨੂੰ ਕਿੱਥੇ ਹੈ? ਪਰ ਜੇ ਆਪ ਨੇ ਜੇਜ਼ੀਆ ਲਾਉਣਾ ਹੀ ਹੈ ਤਾਂ ਮਹਾਰਾਜ ਰਾਮ ਸਿੰਘ ਅਤੇ ਮੇਥੋਂ ਮੰਗੋ. ਨਿੱਕੀਆਂ ਮੱਖੀਆਂ ਮਾਰਨ ਤੋਂ ਆਪ ਦੀ ਬਜ਼ੁਰਗੀ ਨੂੰ ਦਾਗ ਲਗਦਾ ਹੈ. ਮੈਂ ਹੈਰਾਨ ਹਾਂ ਕਿ ਆਪ ਦੇ ਮੰਤ੍ਰੀ ਆਪ ਨੂੰ ਕਿਉਂ ਨਹੀਂ ਦਸਦੇ ਕਿ ਅਜੇਹੀਆਂ ਗੱਲਾਂ ਆਪ ਦੀ ਸ਼ਾਨ ਦੇ ਵਿਰੁੱਧ ਹਨ."#ਇਹ ਬਾਦਸ਼ਾਹ ਰਾਗਵਿਦ੍ਯਾ ਦਾ ਭਾਰੀ ਵੈਰੀ ਸੀ, ਕਿਉਂਕਿ ਗਾਉਣਾਂ ਬਜਾਉਣਾਂ ਮੁਹੰਮਦੀ ਸ਼ਰਾ ਦੇ ਵਿਰੁੱਧ ਜਾਣਦਾ ਸੀ, ਇਸੇ ਲਈ ਸ਼ਾਹੀ ਗਵੱਯੇ ਸਭ ਮੌਕੂਫ ਕਰ ਦਿੱਤੇ ਸਨ. ਇੱਕ ਵੇਰ ਦਿੱਲੀ ਦੇ ਸਾਰੇ ਰਾਗੀ ਵਡਾ ਕੁਲਾਹਲ ਕਰਦੇ ਹੋਏ ਸ਼ਾਹੀ ਮਹਿਲ ਪਾਸਦੀਂ ਇੱਕ ਜਨਾਜ਼ੇ ਪਿੱਛੇ ਜਾ ਰਹੇ ਸਨ, ਪੁੱਛਣ ਤੋਂ ਬਾਦਸ਼ਾਹ ਨੂੰ ਉੱਤਰ ਮਿਲਿਆ ਕਿ ਆਪ ਦੀ ਅਮਲਦਾਰੀ ਵਿੱਚ ਰਾਗ ਮਰ ਗਿਆ ਹੈ ਉਸ ਨੂੰ ਦਫ਼ਨ ਕਰਨ ਜਾ ਰਹੇ ਹਾਂ. ਔਰੰਗਜ਼ੇਬ ਨੇ ਆਖਿਆ ਕਿ ਇਸ ਸ਼ੈਤਾਨ ਨੂੰ ਡੂੰਘਾ ਦੱਬਣਾ ਤਾਕਿ ਫੇਰ ਬਾਹਰ ਨਾ ਨਿਕਲੇ.#ਔਰੰਗਜ਼ੇਬ ਦੇ ਅਤ੍ਯਾਚਾਰ (ਜ਼ੁਲਮ ਅਤੇ ਅਨ੍ਯਾਯ) ਨੇ ਹੀ ਸ਼ਿਵਾ ਜੀ ਨੂੰ ਇਸ ਦਾ ਵੈਰੀ ਬਣਾਇਆ, ਜਿਸ ਤੋਂ ਮਰਹਟੇ ਮੁਗਲਰਾਜ ਦੀ ਜੜ ਪੁੱਟਣ ਦੇ ਆਹਰ ਲੱਗੇ. ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਕਤਲ ਕਰਕੇ ਸਾਰੇ ਸਿੱਖਾਂ ਦੇ ਮਨਾਂ ਵਿੱਚ ਦੁਸ਼ਮਨੀ ਦਾ ਬੀਜ ਬੀਜ ਦਿੱਤਾ, ਜਿਸ ਦਾ ਫਲ ਉਸ ਦੀ ਔਲਾਦ ਨੂੰ ਭੋਗਣਾ ਪਿਆ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ "ਜਫ਼ਰਨਾਮਹ" ਇਸੇ ਨੂੰ ਭੇਜਿਆ ਸੀ, ਜਿਸ ਵਿੱਚ ਸ਼ੁਭ ਉਪਦੇਸ਼ ਭਰੇ ਹੋਏ ਹਨ.#ਔਰੰਗਜ਼ੇਬ ਮਰਣ ਸਮੇਂ ਆਪਣੀ ਕਰਣੀ ਉੱਪਰ ਖ਼ੁਦ ਪਛਤਾਉਂਦਾ ਸੀ, ਉਹ ਆਪਣੇ ਪੁਤ੍ਰ ਨੂੰ ਲਿਖਦਾ ਹੈ- "ਅਵਗੁਣਾਂ ਤੋਂ ਛੁਟ ਮੈਂ ਇਸ ਸੰਸਾਰ ਵਿੱਚ ਆਪਣੇ ਨਾਲ ਕੁਝ ਨਹੀਂ ਲਿਆਇਆ, ਅਤੇ ਪਾਪ ਹੀ ਇਕੱਠੇ ਕਰਕੇ ਲੈ ਚੱਲਿਆ ਹਾਂ. ਮੈ ਭਾਰੀ ਭੁੱਲਾਂ ਕੀਤੀਆਂ ਹਨ, ਅਤੇ ਪਤਾ ਨਹੀਂ ਕਿ ਕੀ ਸਜ਼ਾ ਮਿਲੇਗੀ. ਮੈਨੂੰ ਨਜਾਤ ਲਈ ਭਾਰੀ ਚਿੰਤਾ ਹੈ."#ਆ਼ਲਮਗੀਰ ੫੦ ਵਰ੍ਹੇ ਬਾਦਸ਼ਾਹੀ ਕਰਕੇ ੯੦ ਬਰਸ ੧੭. ਦਿਨ⁴ ਦੀ ਉਮਰ ਭੋਗਕੇ ਅਹ਼ਮਦਨਗਰ ਦੱਖਣ ਵਿੱਚ ੨੧. ਫਰਵਰੀ ਸਨ ੧੭੦੭ (ਸੰਮਤ ੧੭੬੩) ਨੂੰ ਇਸ ਦੁਨੀਆਂ ਤੋਂ ਕੂਚ ਕਰ ਗਿਆ ਅਤੇ ਦੌਲਤਾਬਾਦ ਦੇ ਪਾਸ ਰੌਜ਼ੇ ਵਿੱਚ ਦਫ਼ਨ ਕੀਤਾ ਗਿਆ.#ਔਰੰਗਜ਼ੇਬ ਜੇ ਪੰਜ ਪੁਤ੍ਰ (ਸੁਲਤ਼ਾਨ ਮੁਹ਼ੰਮਦ, ਬਹਾਦੁਰ ਸ਼ਾਹ, ਆ਼ਜ਼ਮ ਸ਼ਾਹ, ਮੁਹ਼ੰਮਦ ਅਕਬਰ, ਕਾਮ ਬਖਸ਼) ਅਤੇ ਚਾਰ ਪੁਤ੍ਰੀਆਂ (ਜ਼ੇਬੁੱਨਿਸਾ, ਜ਼ਿਨੱਤੁੱਨਿਸਾ, ਬਦਰੁੱਨਿਸਾ, ਮਿਹਰੁੱਨਿਸਾ) ਸਨ.#ਇਸ ਦੇ ਮਰਣ ਸਮੇਂ ਰਿਆਸਤ ਦੀ ਆਮਦਨ ੩੧੭, ੯੩੫, ੦੫੦ ਰੁਪਯੇ ਸੀ.


[اوَرنگزیب] इह शाहजहां दा तीजा पुत्र सी. इस दा जनम अरजमंद बानो दे उदर तों ३. नवंबर सन १६१८² नूं दोहद³ (जिला पांच महाल- इलाका बंबई) विॱच होइआ.#सन १६५८ विॱच औरंगज़ेब आपणे पिता शाहजहां नूं आगरे दे किले कैद करके २१. जुलाई नूं दिॱली दे तख़त उॱपर बैठा. दाराशिकोह वडे भाई नूं काजीआं तों फतवालै के कि इह इसलाम दे नियमां तों विरुॱध चलदा है, सितंबर सन १६५९ विॱच दिॱली क़तल करवा दिॱता. छोटा भाई मुराद जो तखत दा अभिलाखी सी, उस नूं पहिलां ही इह समझाइआ कि मैं बादशाहत नहीं चाहुंदा. केवल काफर दारा नूं बादशाह देखणा पसंद नहीं करदा, इस लई तेरी सहाइता नाल दारा नूं मार, ताज तेरे सिर दे के मैं मॱके नूं जावांगा. नामुराद मुराद, दंभी दे पेच विॱच फस गिआ अते औरंगज़ेब नाल मिलके आगरे पास फ़तहबाद दे मुकाम ते दारा नूं शिकसत देण दा कारण बणिआ.#औरंगज़ेब ने जंग जिॱतके भारी जिआफ़त कीती अते मुराद नूं शराब विॱच मसत करके गवालीअर दे किले कैद कीता. तिंन वर्हे पिॱछों इॱक सॱयद दे ख़ून दा अपराध उस दे मॱथे मड़्हके क़तल करवा दिॱता.#इस तरां परिवार नूं कैद अथवा कतल करके औरंगज़ेब ने "आ़लमगीर" ख़िताब धारण कीता. इह सुंनी मत दा पॱका मसुलमानबादशाह, विद्वान मिहनती अते राजप्रबंध करन विॱच वॱडा चतुर सी। इह बहुत सादे कपड़े पहिरदा ते सादी खुराक खांदा सी. शराब जां कोई होर नशा नहीं वरतदा सी. आपणे निज दे खरच बहुत घटाए होए सन. वेहले समें विॱच आपणे हॱथीं टोपीआं बणान अते कुरान दीआं ख़ुशख़त नकलां करन दा कंम करदा सी, पर इसलाम अते हिंदू आदिक धरमां नूं सम भाव नालनहीं देखदा सी, सगों इतना मतांध हो गिआ सी कि वडे वडे अनरथ करण तों इस दा मन संकोच नहीं करदा सी. आपणे दीनी भाईआं तों मुह़ीउॱदीन" [محی اُلدیِن] पदवी प्रापत करके जामे विॱच नहीं समाउंदा सी.#इस ने हिंदूआं दे मेले, मंदिरां दे उतसव, काशी दे वैदिक सकूल हुकमन बंद कर दिॱते सन, बलकि मथुरा बनारस आदिक असथानां दे प्रसिॱध देवालय ढाहके उन्हां दी थां मसीतां चिणवा दिॱतीआं सन. इस ने अकबर दा हटाइआ होइआ जेज़ीआ हिंदूआं ते फेर जारी कीता.#जेज़ीआ आदिक टैकस अते हिंदूआं उॱपर अती जुलम हुंदा देखके सारे राजपूत, जो अकबर दे मित्र सन, इस दे वैरी हो गए. इस दे संबंध विच उदय पुर दे राजा राज सिंघ ने जो औरंगज़ेब नूं सन १६८० विॱच चिॱठी लिखी है (जिस दा जिकर करनल टाड Col. Tod ने राजसथान विॱच कीता है) देखण योग है. राजा लिखदा है-#"आप दे वडिआं ने हिंदू, मुसलमान, यहूदी, ईसाई, बलकि जो रॱब नूं भी नहीं मंनदे सन, उनां नूं इॱको जेहा पालिआ. आप दी अमलदारी विॱच कई घरों बाहर होए फिरदे हन, कई देस छॱड गए हन, सारे परलों (प्रलय) आ रही है, लोक भुॱख नाल मर रहे हन. आप दी प्रजा पैरां हेठ कुचली जा रही है, सिपाही रो रहे हन, सौदागर पिॱट रहे हन. जो बादशाह ऐसी दुखी प्रजा तोंटैकस मंगे उस दा राज किस तरां काइम रहि सकदा है? जे आप नूं आपणी धरमपुस्तक ते निशचा है, तां उस विॱच देखोगे कि ख़ुदा सभ दा सांझा है, केवल मुसलमानां दा ही नहीं, मसीतां विॱच जिस दी आराधना हुंदी है, उसे दे घंटे ठाकुरद्ववारे अंदर वजदे हन. जद असीं किसे मुसॱवर दी लिखी मूरती विगाड़दे हां तद बिना संसे चित्रकार नूं नाराज करदे हां. इसे तरां जो रॱब दी रचना नूं भंग करदा है, उह उस दे क्रोध दा अधिकारी हुंदा है. जो महिसूल आप गरीब हिंदूआं तों मंगदे हो, इह नावाजिब है, उन्हां पास देण नूं किॱथे है? पर जे आप ने जेज़ीआ लाउणा ही है तां महाराज राम सिंघ अते मेथों मंगो. निॱकीआं मॱखीआं मारन तों आप दी बज़ुरगी नूं दाग लगदा है. मैं हैरान हां कि आप दे मंत्री आप नूं किउं नहीं दसदे कि अजेहीआं गॱलां आप दी शान दे विरुॱध हन."#इह बादशाह रागविद्या दा भारी वैरी सी, किउंकि गाउणां बजाउणां मुहंमदी शरा दे विरुॱध जाणदा सी, इसे लई शाही गवॱये सभ मौकूफ कर दिॱते सन. इॱक वेर दिॱली दे सारे रागी वडा कुलाहल करदे होए शाही महिल पासदीं इॱक जनाज़े पिॱछे जा रहे सन, पुॱछण तों बादशाह नूं उॱतर मिलिआ कि आप दी अमलदारी विॱच राग मर गिआ है उस नूं दफ़न करन जा रहे हां. औरंगज़ेब नेआखिआ कि इस शैतान नूं डूंघा दॱबणा ताकि फेर बाहर ना निकले.#औरंगज़ेब दे अत्याचार (ज़ुलम अते अन्याय) ने ही शिवा जी नूं इस दा वैरी बणाइआ, जिस तों मरहटे मुगलराज दी जड़ पुॱटण दे आहर लॱगे. श्री गुरू तेग बहादुर साहिब नूं कतल करके सारे सिॱखां दे मनां विॱच दुशमनी दा बीज बीज दिॱता, जिस दा फल उस दी औलाद नूं भोगणा पिआ. श्री गुरू गोबिंद सिंघ साहिब ने "जफ़रनामह" इसे नूं भेजिआ सी, जिस विॱच शुभ उपदेश भरे होए हन.#औरंगज़ेब मरण समें आपणी करणी उॱपर ख़ुद पछताउंदा सी, उह आपणे पुत्र नूं लिखदा है- "अवगुणां तों छुट मैं इस संसार विॱच आपणे नाल कुझ नहीं लिआइआ, अते पाप ही इकॱठे करके लै चॱलिआ हां. मै भारी भुॱलां कीतीआं हन, अते पता नहीं कि की सज़ा मिलेगी. मैनूं नजात लई भारी चिंता है."#आ़लमगीर ५० वर्हे बादशाही करके ९० बरस १७. दिन⁴ दी उमर भोगके अह़मदनगर दॱखण विॱच २१. फरवरी सन १७०७ (संमत १७६३) नूं इस दुनीआं तों कूच कर गिआ अते दौलताबाद दे पास रौज़े विॱच दफ़न कीता गिआ.#औरंगज़ेब जे पंज पुत्र (सुलत़ान मुह़ंमद, बहादुर शाह, आ़ज़म शाह, मुह़ंमद अकबर, काम बखश) अते चार पुत्रीआं (ज़ेबुॱनिसा, ज़िनॱतुॱनिसा, बदरुॱनिसा, मिहरुॱनिसा) सन.#इस दे मरण समें रिआसत दी आमदन३१७, ९३५, ०५० रुपये सी.