dhafanaदफ़न
ਅ਼. [دفن] ਸੰਗ੍ਯਾ- ਜ਼ਮੀਨ ਵਿੱਚ ਗੱਡਣ ਦੀ ਕ੍ਰਿਯਾ। ੨. ਮੁਰਦੇ ਨੂੰ ਜ਼ਮੀਨ ਵਿੱਚ ਗੱਡਣ ਦਾ ਕਰਮ. ਮੁਰਦਾ ਦੱਬਣ ਦੀ ਰੀਤਿ ਚਾਹੋ ਅਨੇਕ ਮਤਾਂ ਵਿੱਚ ਹੈ, ਪਰ ਮੁਸਲਮਾਨਾਂ ਦਾ ਧਰਮਅੰਗ ਹੈ¹ ਹਿੰਦੂਮਤ ਦੇ ਸੰਨ੍ਯਾਸੀ ਅਤੇ ਉਹ ਬਾਲਕ, ਜਿਨ੍ਹਾਂ ਦੇ ਦੰਦ ਨਾ ਨਿਕਲੇ ਹੋਣ ਦਫ਼ਨ ਕੀਤੇ ਜਾਂਦੇ ਹਨ. ਬਾਈਬਲ ਤੋਂ ਪ੍ਰਤੀਤ ਹੁੰਦਾ ਹੈ ਕਿ ਮੁਰਦਾ ਦੱਬਣ ਦੀ ਰੀਤਿ ਇਸਲਾਮ ਤੋਂ ਬਹੁਤ ਪੁਰਾਣੀ ਚਲੀ ਆਉਂਦੀ ਹੈ.
अ़. [دفن] संग्या- ज़मीन विॱच गॱडण दी क्रिया। २. मुरदे नूं ज़मीन विॱच गॱडण दा करम.मुरदा दॱबण दी रीति चाहो अनेक मतां विॱच है, पर मुसलमानां दा धरमअंग है¹ हिंदूमत दे संन्यासी अते उह बालक, जिन्हां दे दंद ना निकले होण दफ़न कीते जांदे हन. बाईबल तों प्रतीत हुंदा है कि मुरदा दॱबण दी रीति इसलाम तों बहुत पुराणी चली आउंदी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਫ਼ਾ. [مُردہ] ਵਿ- ਮੋਇਆ ਹੋਇਆ. ਮ੍ਰਿਤਕ. ਪ੍ਰਾਣ ਰਹਿਤ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰਗ੍ਯਾ- ਪਰਮਾਂਗ. ਧਰਮ ਦੇ ਅੰਗ:-#ਧੀਰਯ, ਕ੍ਸ਼੍ਮਾ (ਖਿਮਾ), ਮਨ ਦਾ ਵਸ਼ ਕਰਨਾ, ਚੋਰੀ ਦਾ ਤ੍ਯਾਗ, ਪਵਿਤ੍ਰਤਾ, ਇੰਦ੍ਰੀਆਂ ਨੂੰ ਕੁਕਰਮਾਂ ਤੋਂ ਰੋਕਣਾ, ਨਿਰਮਲ ਬੁੱਧਿ, ਵਿਦ੍ਯਾ ਦਾ ਅਭ੍ਯਾਸ, ਸਤ੍ਯ, ਕ੍ਰੋਧ ਦਾ ਤ੍ਯਾਗ. ਇਹ ਦਸ਼ ਅੰਗਰੂਪ ਧਰਮ ਹੈ.#धृतिः क्षमा दमोऽस्तेय शौच मिन्दि्रय निग्रहः ।#धीर्विद्या सत्यमक्रोधो दशकं धर्म लक्षणम्॥#(ਮਨੁ ਅਃ ੬, ਸਃ ੯੨)#੨. ਬੋੱਧਧਰਮ ਦੇ ਅੰਗ ਅੱਠ ਹਨ. ਦੇਖੋ, ਬੁੱਧ। ੩. ਸਿੱਖਧਰਮ ਦੇ ਅੰਗ ਤਿੰਨ ਹਨ. ਦੇਖੋ, ਨਾਮ ਦਾਨ ਇਸਨਾਨ....
ਦੇਖੋ, ਸੰਨਿਆਸ ਅਤੇ ਸੰਨਿਆਸੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਇੱਕ ਰੋਗ. ਸੰ. दद्रु- ਦਦ੍ਰੁ [قوُبا] ਕ਼ੂਬਾ. Ringworm. ਮੈਲਾ ਰਹਿਣ ਅਤੇ ਮੈਲਾ ਪਾਣੀ ਲਗਣ ਤੋਂ ਗਿੱਲਾ ਵਸਤ੍ਰ ਪਹਿਰਨ ਤੋਂ ਲਹੂ ਦੀ ਖਰਾਬੀ ਤੋਂ ਇਹ ਰੋਗ ਹੁੰਦਾ ਹੈ. ਵੈਦਕ ਵਿੱਚ ਇਹ ਛੋਟੇ ਕੁਸ੍ਠਾਂ (ਕੋੜ੍ਹਾਂ) ਅੰਦਰ ਗਿਣਿਆ ਹੈ. ਇਸ ਦੇ ਭੀ ਕੀੜੇ ਹੁੰਦੇ ਹਨ, ਜੋ ਖੁਰਕਣ ਤੋਂ ਵਧਦੇ ਰਹਿਂਦੇ ਹਨ. ਦੱਦ ਵਿੱਚ ਮੱਠੀ ਮੱਠੀ ਖਾਜ ਉਠਦੀ ਹੈ. ਜਾਦਾ ਖੁਰਕਣ ਤੋਂ ਤੁਚਾ ਉੱਚੜ ਜਾਂਦੀ ਹੈ, ਪਾਣੀ ਨਿਕਲਨ ਲਗਦਾ ਹੈ ਅਤੇ ਜਲਨ ਪੈਦਾ ਹੁੰਦੀ ਹੈ. ਇਸ ਤੋਂ ਛੁਟਕਾਰਾ ਪਾਉਣ ਦਾ ਉਪਾਉ ਇਹ ਹੈ ਕਿ ਗੰਧਕ ਦੇ ਸਬੂਣ ਨਾਲ ਦੱਦ ਵਾਲਾ ਥਾਂ ਧੋਕੇ ਹੇਠ ਲਿਖੀ ਦਵਾ ਵਰਤਣੀ ਚਾਹੀਏ.#ਕੱਥ, ਮਾਜੂ, ਗੰਧਕ, ਤੇਲੀਆ ਸੁਹਾਗਾ, ਚੌਹਾਂ ਨੂੰ ਕਪੜਛਾਣ ਕਰਕੇ ਕੂੰਡੇ ਵਿੱਚ ਪਾਣੀ ਦੇ ਛਿੱਟੇ ਦੇਕੇ ਅਜੇਹਾ ਘੋਟੇ ਜੋ ਲੇਸ ਛੱਡ ਦੇਣ. ਇਸ ਦੀਆਂ ਗੋਲੀਆਂ ਵੱਟਕੇ ਛਾਵੇਂ ਸੁਕਾ ਲੈਣੀਆਂ. ਇਹ ਗੋਲੀ ਪਾਣੀ ਨਾਲ ਘਸਾਕੇ ਦੱਦ ਉੱਪਰ ਲੇਪ ਕਰਨੀ ਅਰ ਜਦ ਤੀਕ ਦਵਾ ਖੁਸ਼ਕ ਨਾ ਹੋ ਜਾਵੇ ਵਸਤ੍ਰ ਨਾਲ ਅੰਗ ਨਹੀਂ ਢਕਣਾ ਚਾਹੀਏ.#ਸੰਘਾੜੇ ਦਾ ਆਟਾ ਛੀ ਮਾਸ਼ੇ, ਅਫੀਮ ਇੱਕ ਮਾਸ਼ਾ, ਦੋਹਾਂ ਨੂੰ ਕਾਗਜੀ ਨਿੰਬੂ ਦੇ ਰਸ ਵਿੱਚ ਚੰਗੀ ਤਰਾਂ ਘੋਟਕੇ ਲੇਪ ਕਰਨਾ.#ਚਰਾਇਤਾ ਆਦਿ ਲਹੂ ਸਾਫ ਕਰਨ ਵਾਲੀਆਂ ਔਖਧਾਂ ਵਰਤਣੀਆਂ ਗੁਣਕਾਰੀ ਹਨ. ਦੱਦ ਦੇ ਰੋਗੀ ਨੂੰ ਲਹੂ ਵਿੱਚ ਜੋਸ਼ ਕਰਨ ਵਾਲੇ ਤੀਖਣ ਪਦਾਰਥ ਨਹੀਂ ਵਰਤਣੇ ਚਾਹੀਦੇ....
ਅ਼. [دفن] ਸੰਗ੍ਯਾ- ਜ਼ਮੀਨ ਵਿੱਚ ਗੱਡਣ ਦੀ ਕ੍ਰਿਯਾ। ੨. ਮੁਰਦੇ ਨੂੰ ਜ਼ਮੀਨ ਵਿੱਚ ਗੱਡਣ ਦਾ ਕਰਮ. ਮੁਰਦਾ ਦੱਬਣ ਦੀ ਰੀਤਿ ਚਾਹੋ ਅਨੇਕ ਮਤਾਂ ਵਿੱਚ ਹੈ, ਪਰ ਮੁਸਲਮਾਨਾਂ ਦਾ ਧਰਮਅੰਗ ਹੈ¹ ਹਿੰਦੂਮਤ ਦੇ ਸੰਨ੍ਯਾਸੀ ਅਤੇ ਉਹ ਬਾਲਕ, ਜਿਨ੍ਹਾਂ ਦੇ ਦੰਦ ਨਾ ਨਿਕਲੇ ਹੋਣ ਦਫ਼ਨ ਕੀਤੇ ਜਾਂਦੇ ਹਨ. ਬਾਈਬਲ ਤੋਂ ਪ੍ਰਤੀਤ ਹੁੰਦਾ ਹੈ ਕਿ ਮੁਰਦਾ ਦੱਬਣ ਦੀ ਰੀਤਿ ਇਸਲਾਮ ਤੋਂ ਬਹੁਤ ਪੁਰਾਣੀ ਚਲੀ ਆਉਂਦੀ ਹੈ....
ਦੇਖੋ, ਬਾਇਬਲ....
ਸੰ. ਵਿ- ਪ੍ਰਸਿੱਧ. ਮਸ਼ਹੂਰ। ੨. ਜਾਣਿਆ ਹੋਇਆ। ੩. ਪ੍ਰਸੰਨ. ਖ਼ੁਸ਼....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਅ਼. [اِسلام] ਸੰਗ੍ਯਾ- ਤਰਕ. ਤ੍ਯਾਗ। ੨. ਸਿਰ ਝੁਕਾਉਣਾ। ੩. ਖ਼ੁਦਾ ਦੀ ਰਜਾ ਨੂੰ ਸਲਮ (ਅੰਗੀਕਾਰ) ਕਰਨਾ, ਅਰਥਾਤ ਭਾਣਾ ਮੰਨਣਾ। ੪. ਪੈਗੰਬਰ ਮੁਹ਼ੰਮਦ ਨੇ ਆਪਣੇ ਦੀਨ ਦਾ ਨਾਉਂ "ਇਸਲਾਮ" ਰੱਖਿਆ ਹੈ, ਜਿਸ ਦੇ ਧਾਰਣ ਵਾਲਾ "ਮੁਸਲਿਮ" ਅਥਵਾ ਮੁਸਲਮਾਨ ਸੱਦੀਦਾ ਹੈ. ਇਸਲਾਮ ਦੇ ਪੰਜ ਨਿਯਮ ਹਨ-#(ੳ) ਇੱਕ ਖ਼ੁਦਾ ਦਾ ਮੰਨਣਾ.#(ਅ) ਪੰਜ ਵੇਲੇ ਨਮਾਜ਼ ਪੜ੍ਹਨੀ.#(ੲ) ਜ਼ਕਾਤ ਦੇਣੀ.#(ਸ) ਰਮਜ਼ਾਨ ਵਿੱਚ ਰੋਜ਼ੇ ਰਖਣੇ.#(ਹ) ਕਾਬੇ ਦਾ ਹੱਜ ਕਰਨਾ.#ਇਨ੍ਹਾਂ ਨਿਯਮਾਂ ਤੋਂ ਛੁੱਟ, ਜੋ ਰਸੂਲ ਮੁਹੰਮਦ, ਖ਼ੁਦਾ ਦੇ ਫ਼ਰਿਸ਼ਤੇ, ਇਲਹਾਮੀ ਕਿਤਾਬ ਕੁਰਾਨ, ਅਖ਼ੀਰੀ ਫ਼ੈਸਲੇ ਦਾ ਦਿਨ ਅਤੇ ਖ਼ੁਦਾ ਦਾ ਵਿਸ਼੍ਵਾਸੀ ਹੈ, ਓਹ ਮੁਸਲਮਾਨ ਹੈ, ਅਤੇ ਉਸੇ ਨੂੰ "ਮੋਮਿਨ" [مومن] ਆਖਦੇ ਹਨ, ਜਿਸ ਦਾ ਅਰਥ ਹੈ ਸ਼੍ਰੱਧਾਵਾਨ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਪੁਰਾਣਾ ਦਾ ਇਸਤ੍ਰੀ ਲਿੰਗ। ੨. ਪੁਰਾਣਾਂ ਨੇ. "ਜਸੁ ਵੇਦ ਪੁਰਾਣੀ ਗਾਇਆ." (ਸੂਹੀ ਛੰਤ ਮਃ ੫) ੩. ਪੁਰਾਣੋਂ ਮੇਂ. ਪੁਰਾਣਾਂ ਵਿੱਚ. "ਮਾਸੁ ਪੁਰਾਣੀ ਮਾਸੁ ਕਤੇਬੀ." (ਵਾਰ ਮਲਾ ਮਃ ੧)...