ਜੇਜਵਾ, ਜੇਜੀਆ, ਜੇਜੂਆ

jējavā, jējīā, jējūāजेजवा, जेजीआ, जेजूआ


ਅ਼. [جِزیِہ] ਜਿਜ਼ੀਯਹ. ਮੁਸਲਮਾਨੀ ਰਾਜ ਵਿੱਚ ਜੋ ਲੋਕ ਇਸਲਾਮ ਮਤ ਨਹੀਂ ਰਖਦੇ, ਉਨ੍ਹਾਂ ਉੱਪਰ ਜੋ ਟੈਕਸ ਲਗਾਇਆ ਜਾਵੇ ਉਸ ਦਾ ਨਾਮ "ਜਿਜ਼ੀਯਹ" ਹੈ.¹ ਹਰ ਇੱਕ ਬਾਲਿਗ਼ ਤੋਂ ਇੱਕ ਦੀਨਾਰ² ਪ੍ਰਤਿ ਸਾਲ ਲੈਣੀ ਵਿਧਾਨ ਹੈ, ਜੋ ਅਨ੍ਯਮਤੀਏ ਟੈਕਸ ਅਦਾ ਕਰਦੇ ਸਨ, ਉਹ "ਅਮਨ" ਅਰਥਾਤ ਰਾਜ੍ਯ ਵੱਲੋਂ ਰਖ੍ਯਾ ਦੀ ਜੁੱਮੇਵਾਰੀ ਦੇ ਅਧਿਕਾਰੀ ਹੁੰਦੇ. ਐਲਫ਼ਿਨਸ੍ਟਨ Elphinstone ਲਿਖਦਾ ਹੈ ਕਿ ਮੁਸਲਮਾਨਾਂ ਦੇ ਰਾਜ ਵਿੱਚ ਅਮੀਰ ਤੋਂ ੪੮ ਦਿਰਹਮ³ ਸਾਲਾਨਾ, ਮਾਮੂਲੀ ਦਰਜੇ ਦੇ ਆਦਮੀ ਤੋਂ ੨੪ ਅਤੇ ਮਜ਼ਦੂਰੀ ਪੇਸ਼ਾ ਲੋਕਾਂ ਤੋਂ ੧੨. ਦਿਰਹਮ ਸਾਲਾਨਾ ਲਏ ਜਾਂਦੇ ਸਨ. ਇਸਤ੍ਰੀਆਂ ਅਤੇ ਬੱਚਿਆਂ ਪੁਰ ਇਹ ਟੈਕਸ ਨਹੀਂ ਲਾਇਆ ਜਾਂਦਾ ਸੀ.⁴#ਅ਼ਲਾਉੱਦੀਨ ਨੂੰ ਉਸ ਦੇ ਕ਼ਾਜੀ ਨੇ ਆਖਿਆ ਸੀ ਕਿ ਇਮਾਮ ਹ਼ਨੀਫ਼ਾ ਦੇ ਕਥਨ ਅਨੁਸਾਰ ਜਿਜ਼ੀਯਹ ਮੌਤ ਦੇ ਦੰਡ ਤੁੱਲ ਹੈ. ਜੋ ਇਸਲਾਮ ਕ਼ਬੂਲ ਨਹੀਂ ਕਰਦਾ ਉਹ ਕ਼ਤਲ ਕਰ ਦੇਣ ਦੇ ਲਾਇਕ਼ ਹੈ, ਪਰ ਇਹ ਕਾਫ਼ਿਰ ਪੁਰ ਦਯਾ ਹੈ ਕਿ ਮਾਰਣ ਦੀ ਥਾਂ ਉਸ ਪੁਰ ਜਿਜ਼ੀਯਹ ਲਗਾਇਆ ਜਾਵੇ. ਜਦ ਹਿੰਦੂ ਤੋਂ ਜਿਜ਼ੀਜਹ ਮੰਗਿਆ ਜਾਵੇ ਤਦ ਉਸ ਨੂੰ ਸ਼ੁਕਰਗੁਜ਼ਾਰੀ ਨਾਲ ਅਦਾ ਕਰਨਾ ਚਾਹੀਏ.#ਔਰੰਗਜ਼ੇਬ ਨੇ. ਹੁਕਮ ਦਿੱਤਾ ਸੀ ਕਿ ਹਰੇਕ ਕਾਫ਼ਿਰ ਅ਼ਦਾਲਤ ਵਿੱਚ ਹ਼ਾਜਿਰ ਹੋਕੇ ਆਪਣੇ ਹੱਥੀਂ ਜੇਜੀਆ ਅਦਾ ਕਰਿਆ ਕਰੇ.#ਜੇਜੀਆ ਭਰਣਵਾਲੇ ਲੋਕਾਂ ਲਈ ਹੁਕਮ ਸੀ ਕਿ ਓਹ ਮੋਮਿਨਾਂ ਜੇਹੀ ਪੋਸ਼ਾਕ ਨਾ ਪਹਿਰਨ. "ਜੇਜੀਆ ਡੰਨੁ ਕੋ ਲਏ ਨ ਜਗਾਤਿ." (ਆਸਾ ਅਃ ਮਃ ੫) "ਇਨੈ ਜੇਜਵਾ ਲਗੈ ਮਹਾਨ." (ਗੁਪ੍ਰਸੂ)


अ़. [جِزیِہ] जिज़ीयह. मुसलमानी राज विॱच जो लोक इसलाम मत नहीं रखदे, उन्हां उॱपर जो टैकस लगाइआ जावे उस दा नाम "जिज़ीयह" है.¹ हर इॱक बालिग़ तों इॱक दीनार² प्रति साल लैणी विधान है, जो अन्यमतीए टैकस अदा करदे सन, उह "अमन" अरथात राज्य वॱलों रख्या दी जुॱमेवारी दे अधिकारी हुंदे. ऐलफ़िनस्टन Elphinstone लिखदा है कि मुसलमानां दे राज विॱच अमीर तों ४८ दिरहम³ सालाना, मामूली दरजे दे आदमी तों २४ अते मज़दूरी पेशा लोकां तों १२. दिरहम सालाना लए जांदे सन. इसत्रीआं अते बॱचिआं पुर इह टैकस नहीं लाइआ जांदा सी.⁴#अ़लाउॱदीन नूं उस दे क़ाजी ने आखिआ सी कि इमाम ह़नीफ़ा दे कथन अनुसार जिज़ीयह मौत दे दंड तुॱल है. जो इसलाम क़बूल नहीं करदा उह क़तल कर देण दे लाइक़ है, पर इह काफ़िर पुर दया है कि मारण दी थां उस पुर जिज़ीयह लगाइआ जावे. जद हिंदू तों जिज़ीजह मंगिआ जावे तद उस नूं शुकरगुज़ारी नाल अदा करना चाहीए.#औरंगज़ेब ने. हुकम दिॱता सी कि हरेक काफ़िर अ़दालत विॱच ह़ाजिर होके आपणे हॱथीं जेजीआ अदा करिआ करे.#जेजीआ भरणवाले लोकां लई हुकम सी कि ओह मोमिनां जेही पोशाक ना पहिरन. "जेजीआ डंनु को लए न जगाति." (आसाअः मः ५) "इनै जेजवा लगै महान." (गुप्रसू)