julamaजुलम
ਅ਼. [ظُلم] ਜੁਲਮ. ਸੰਗ੍ਯਾ- ਜ਼ੋਰ. ਧੱਕਾ. ਜ਼ਯਾਦਤੀ। ੨. ਬੇ ਇਨਸਾਫ਼ੀ. ਅਨਿਆਂ. "ਜੋਰ ਜੁਲਮ ਫੂਲਹਿ ਘਨੋ." (ਬਾਵਨ)
अ़. [ظُلم] जुलम. संग्या- ज़ोर. धॱका. ज़यादती। २. बे इनसाफ़ी. अनिआं. "जोर जुलम फूलहि घनो." (बावन)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਜੋੜ. ਮਿਲਾਪ. "ਤੂਟਤ ਨਹੀ ਜੋਰ." (ਕਾਨ ਮਃ ੫) "ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ." (ਗਉ ਅਃ ਮਃ ੫) ੨. ਫ਼ਾ. [زور] ਜ਼ੋਰ. ਸੰਗ੍ਯਾ- ਬਲ. "ਜੋਰ ਜੁਲਮ ਫੂਲਹਿ ਘਣੋ." (ਬਾਵਨ) ੩. ਦੇਖੋ, ਜੋਰਿ....
ਦੇਖੋ, ਧਕਾ....
ਅ਼. [ظُلم] ਜੁਲਮ. ਸੰਗ੍ਯਾ- ਜ਼ੋਰ. ਧੱਕਾ. ਜ਼ਯਾਦਤੀ। ੨. ਬੇ ਇਨਸਾਫ਼ੀ. ਅਨਿਆਂ. "ਜੋਰ ਜੁਲਮ ਫੂਲਹਿ ਘਨੋ." (ਬਾਵਨ)...
ਦੇਖੋ, ਘਣੋ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....