ਜ਼ੇਬੁੱਨਿਸਾ

zēbunisāज़ेबुॱनिसा


[زیباُّلنِسا] ਬਾਦਸ਼ਾਹ ਔਰੰਗਜ਼ੇਬ ਦੀ ਪੁਤ੍ਰੀ, ਜੋ ੫. ਫਰਵਰੀ ਸਨ ੧੬੩੯ ਨੂੰ ਜਨਮੀ. ਇਹ ਫ਼ਾਰਸੀ ਅਤੇ ਅ਼ਰਬੀ ਦੀ ਪੰਡਿਤਾ ਸੀ. ਸਾਰਾ. ਕੁਰਾਨ ਇਸ ਦੇ ਕੰਠਾਗ੍ਰ ਸੀ. ਜ਼ੇਬੁੱਨਿਸਾ ਉੱਤਮ ਕਵਿਤਾ ਰਚਦੀ ਸੀ ਅਤੇ ਛਾਪ (ਤਖ਼ੱਲੁਸ) 'ਮਖ਼ਫ਼ੀ' ਸੀ. ਇਸ ਨੇ ਸ਼ਾਦੀ ਨਹੀਂ ਕਰਵਾਈ. ਸਮੇਂ ਸਮੇਂ ਸਿਰ ਆਪਣੇ ਪਿਤਾ ਨੂੰ ਉੱਤਮ ਸਿਖ੍ਯਾ ਦਿਆ ਕਰਦੀ ਸੀ, ਜਿਸ ਦਾ ਜਿਕਰ ਇੱਕ ਪੰਜਾਬੀ ਕਵੀ ਨੇ ਵਾਰ ਵਿੱਚ ਕੀਤਾ ਹੈ-#ਜੇਬੁਨਿਸਾ ਫਿਰ ਆਖਦੀ, ਇਕ ਸੁਖ਼ਨ ਸੁਣਾਇਆ,#ਜਦ ਦਾ ਬੈਠਾ ਤਖ਼ਤ ਤੇ, ਕੀ ਅਦਲ ਕਮਾਇਆ?#ਸ਼ਾਹਜਹਾਂ ਨੂੰ ਕੈਦ ਕਰ, ਦਾਰਾ ਮਰਵਾਇਆ,#ਤੇਗ ਬਹਾਦਰ ਨਾਲ ਭੀ, ਤੈ ਧੋਹ ਕਮਾਇਆ,#ਬੀਜ੍ਯਾ ਬੀਉ ਜੁ ਜ਼ਹਿਰ ਦਾ, ਫਲ ਖਾਣਾ ਆਇਆ,#ਅੱਗੈ ਲੇਖਾ ਮੰਗੀਐ, ਭਰ ਲੈਗੁ ਸਵਾਇਆ,#ਸ਼ਾਹ ਅਦਾਲਤ ਨਾ ਕਰੇ, ਫਿਰ ਦੋਜ਼ਖ਼ ਪਾਇਆ,#ਉਮਰਖ਼ਿਤਾਬ ਅਦਾਲਤੀ, ਬੇਟਾ ਮਰਵਾਇਆ,#ਕੀਤਾ ਅਦਲ ਨੁਸ਼ੇਰਵਾਂ, ਜਸ ਜਗ ਵਿੱਚ ਛਾਇਆ.#ਜ਼ੇਬੁੱਨਿਸਾ ਦਾ ਦੇਹਾਂਤ ਦਿੱਲੀ ਸਨ ੧੭੦੩ ਵਿੱਚ ਹੋਇਆ. ਦੇਖੋ, ਸ਼ਾਲਾਮਾਰ


[زیباُّلنِسا] बादशाह औरंगज़ेब दी पुत्री, जो ५. फरवरी सन १६३९ नूं जनमी. इह फ़ारसी अते अ़रबी दी पंडिता सी. सारा. कुरान इस दे कंठाग्र सी. ज़ेबुॱनिसा उॱतम कविता रचदी सी अते छाप (तख़ॱलुस) 'मख़फ़ी' सी. इस ने शादी नहीं करवाई. समें समें सिर आपणे पिता नूं उॱतम सिख्या दिआ करदी सी, जिस दा जिकर इॱक पंजाबी कवी ने वार विॱच कीता है-#जेबुनिसा फिर आखदी, इक सुख़न सुणाइआ,#जद दा बैठा तख़त ते, की अदल कमाइआ?#शाहजहां नूं कैद कर, दारा मरवाइआ,#तेग बहादर नाल भी, तै धोह कमाइआ,#बीज्या बीउ जु ज़हिर दा, फल खाणा आइआ,#अॱगै लेखा मंगीऐ, भर लैगु सवाइआ,#शाह अदालत ना करे, फिर दोज़ख़ पाइआ,#उमरख़िताब अदालती, बेटा मरवाइआ,#कीता अदल नुशेरवां, जस जग विॱच छाइआ.#ज़ेबुॱनिसा दा देहांत दिॱली सन १७०३ विॱच होइआ. देखो, शालामार