nasāनसा
ਅ਼. [نشہ] ਨਸ਼ਹ. ਸੰਗ੍ਯਾ- ਅਮਲ. ਮਾਦਕ ਦ੍ਰਵ੍ਯ. ਦਿਮਾਗ਼ ਨੂੰ ਕ੍ਸ਼ੋਭ ਕਰਨ ਵਾਲਾ ਪਦਾਰਥ। ੨. ਨਸ਼ੀਲੇ (ਮਾਦਕ) ਪਦਾਰਥ ਦੇ ਵਰਤਣ ਤੋਂ ਹੋਈ ਖੁਮਾਰ (ਕ੍ਸ਼ੋਭ ਅਵਸ੍ਥਾ).
अ़. [نشہ] नशह. संग्या- अमल. मादक द्रव्य. दिमाग़ नूं क्शोभ करन वाला पदारथ। २. नशीले (मादक) पदारथ दे वरतण तों होई खुमार (क्शोभ अवस्था).
ਅ਼. [نصہ] ਨਸਹ਼. ਸੰਗ੍ਯਾ- ਨਸੀਹਤ ਕਰਨ ਦਾ ਭਾਵ. ਸਿਖ੍ਯਾ. ਪੰਦ। ੨. ਖ਼ੈਰਖ਼੍ਵਾਹੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅਮਰ ਸ਼ਬਦ ਦੀ ਥਾਂ ਅਮਲੁ ਪਦ ਆਇਆ ਹੈ. "ਭਲ੍ਯੁ ਅਮਲੁ ਸਤਿਗੁਰੁ ਸੰਗਿ ਨਿਵਾਸੁ." (ਸਵੈਯੇ ਮਃ ੪. ਕੇ) ਗੁਰੂਅਮਰ ਦੇਵ ਜੀ ਨਾਲ ਨਿਵਾਸ। ੨. ਸਿੰਧੀ. ਸੰਗ੍ਯਾ- ਅਫ਼ੀਮ. ਭਾਵ- ਨਸ਼ਾ. ਮਾਦਕ. "ਅਮਲਨ ਸਿਉ ਅਮਲੀ ਲਪਟਾਇਓ." (ਸੋਰ ਮਃ ੫) ੩. ਸੰ. अमल. ਵਿ- ਬਿਨਾ ਮੈਲ. ਨਿਰਮਲ. "ਲੋਚਨ ਅਮਲ ਕਮਲਦਲ ਜੈਸੇ." (ਨਾਪ੍ਰ) ੪. ਸੰਗ੍ਯਾ- ਅਭਰਕ. ਅਬਰਕ। ੫. ਸੰ. अम्ल- ਅਮ੍ਲ. ਖਟਾਈ. ਤੁਰਸ਼ੀ. "ਹਠਤ ਜਲ ਆਗ ਕੋ ਅਮਲ ਸੁਰ ਰਾਗ ਕੋ." (ਕ੍ਰਿਸਨਾਵ) ਖਟਾਈ ਕੰਠ ਦਾ ਸੁਰ ਵਿਗਾੜ ਦਿੰਦੀ ਹੈ। ੬. ਵਿ- ਖੱਟਾ. ਤੁਰਸ਼. "ਮਧੁਰ ਸਲਵਨ ਸੁ ਅਮਲ ਬਿਧ ਪੁਨ ਤਿਕਤ ਕਖਾਯਾ." (ਗੁਪ੍ਰਸੂ) ਦੇਖੋ, ਖਟਰਸ। ੭. ਅ਼. [عمل] ਅ਼ਮਲ. ਸੰਗ੍ਯਾ- ਕਰਮ. ਆਚਾਰ. "ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ." (ਸ. ਫਰੀਦ) ੮. ਨਿਯਮ. ਨੇਮ। ੯. ਪ੍ਰਬੰਧ. ਇੰਤਜਾਮ। ੧੦. ਅਮਲਦਾਰੀ. ਰਾਜ ਦਾ ਬੰਦੋਬਸਤ. "ਤੁਰਕ ਪਠਾਣੀ ਅਮਲੁ ਕੀਆ." (ਵਾਰ ਆਸਾ) ੧੧. ਅਭ੍ਯਾਸ। ੧੨. ਅ਼. [امل] ਉਮੀਦ. ਆਸ਼ਾ....
ਸੰ. ਵਿ- ਮਸ੍ਤ ਕਰਨਾ ਵਾਲਾ। ੨. ਸੰਗ੍ਯਾ- ਨਸ਼ਾ. ਮਤਵਾਲਾ ਕਰਨ ਵਾਲਾ ਪਦਾਰਥ....
ਸੰ. ਸੰਗ੍ਯਾ- ਧਨ। ੨. ਵਸ੍ਤੁ. ਚੀਜ਼। ੩. ਦੇਖੋ, ਦਰਬ ਅਤੇ ਦ੍ਰਵ....
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਦੇਖੋ, ਛੋਭ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਅ਼. [خُمار] ਖ਼ੁੱਮਾਰ. ਸੰਗ੍ਯਾ- ਖ਼ਮਰ (ਸ਼ਰਾਬ) ਬਣਾਉਣ ਅਤੇ ਵੇਚਣ ਵਾਲਾ ਕਲਾਲ। ੨. ਖ਼ੁਮਾਰ. ਨਸ਼ੇ ਦੀ ਤੋੜ. ਅਮਲ ਟੁੱਟਣ ਤੋਂ ਹੋਈ ਬੇਚੈਨੀ....
ਦੇਖੋ, ਅਵਸਥਾ....