nārājaनाराज
ਦੇਖੋ, ਨਰਾਚ ੨. ਫ਼ਾ. [ناراض] ਨਾਰਾਜ. ਵਿ- ਅਪ੍ਰਸੰਨ. ਨਾਖ਼ੁਸ਼.
देखो, नराच २. फ़ा. [ناراض] नाराज. वि- अप्रसंन. नाख़ुश.
ਦੇਖੋ, ਨਾਰਾਚ। ੨. ਇੱਕ ਛੰਦ. ਇਸ ਦਾ ਨਾਉਂ "ਨਾਗਰਾਜ", "ਪੰਚ ਚਾਮਰ" ਅਤੇ "ਵਿਚਿਤ੍ਰਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਲਘੁ ਗੁਰੁ ਕ੍ਰਮ ਨਾਲ ਸੋਲਾਂ ਅੱਖਰ. ਅੱਠ ਅੱਠ ਅੱਖਰਾਂ ਪੁਰ ਦੋ ਵਿਸ਼੍ਰਾਮ. ਅਥਵਾ ਪ੍ਰਤਿ ਚਰਣ, ਜ, ਰ, ਜ, ਰ, ਜ, ਗ. , , , , , .#ਉਦਾਹਰਣ#ਅਗੰਜ ਆਦਿ ਦੇਵ ਹੈ, ਅਡੰਜ ਭੰਜ ਜਾਨਿਐ,#ਅਭੂਤ ਭੂਤ ਹੈ ਸਦਾ, ਅਗੰਜ ਗੰਜ ਮਾਨਿਐ,#ਅਦੇਵ ਦੇਵ ਦੇਵ ਹੈ, ਸਦਾ ਅਭੇਵ ਨਾਥ ਹੈ,#ਸਮਸ੍ਤ ਸਿੱਧਿ ਬ੍ਰਿੱਧਿ ਦਾ, ਸਦੀਵ ਸਰ੍ਬ ਸਾਥ ਹੈ.#(ਅਕਾਲ)...