udhēaउदय
ਸੰ. उदय. ਸੰਗ੍ਯਾ- ਵ੍ਰਿੱਧਿ. ਤੱਰਕੀ।#੨. ਨਿਕਲਨਾ. ਪ੍ਰਗਟ ਹੋਣਾ। ੩. ਸੂਰਜ ਦੇ ਪ੍ਰਗਟ ਹੋਣ ਦੀ ਕ੍ਰਿਯਾ. ਸੂਰਜ ਚੜ੍ਹਨਾ। ੪. ਪੁਰਾਣਾਂ ਅਨੁਸਾਰ ਇੱਕ ਪੂਰਬੀ ਪਹਾੜ, ਜਿਸ ਦੀ ਓਟ ਤੋਂ ਸੂਰਜ ਪ੍ਰਗਟ ਹੁੰਦਾ ਹੈ. ਇਸਦਾ ਪ੍ਰਸਿੱਧ ਨਾਉਂ ਉਦਯਾਚਲ ਹੈ. ਦੇਖੋ, ਉਦਯਗਿਰਿ.
सं. उदय. संग्या- व्रिॱधि. तॱरकी।#२. निकलना. प्रगट होणा। ३. सूरज दे प्रगट होण दी क्रिया. सूरज चड़्हना। ४. पुराणां अनुसार इॱक पूरबी पहाड़, जिस दी ओट तों सूरज प्रगट हुंदा है. इसदा प्रसिॱध नाउं उदयाचल है. देखो, उदयगिरि.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
वृद्घि- ਸੰਗ੍ਯਾ- ਬਢਤੀ. ਤਰੱਕ਼ੀ। ੨. ਧਨ ਸੰਪਦਾ। ੩. ਵ੍ਯਾਕਰਣ ਦੇ ਸੰਕੇਤ ਅਨੁਸਾਰ ਆ, ਐ, ਔ, ਇਹ ਤਿੰਨ ਸ੍ਵਰ....
ਕ੍ਰਿ- ਬਾਹਰ ਆਉਣਾ, ਦੇਖੋ, ਨਿਕਸਨਾ। ੨. ਪ੍ਰਗਟ ਹੋਣਾ. ਉਦਯ ਹੋਣਾ। ੩. ਵਿਚ ਦੀਂ ਗੁਜ਼ਰਨਾ। ੪. ਅਲਗ ਹੋਣਾ. ਵਿਛੁੜਨਾ। ੫. ਗੁਜ਼ਰਨਾ. ਵੀਤਣਾ। ੬. ਰੇਖਾ ਦਾ ਖੈਂਚੇ ਜਾਣਾ. ਚਿਤ੍ਰਿਤ ਹੋਣਾ. "ਤਿੰਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੫)...
ਦੇਖੋ, ਪ੍ਰਕਟ "ਪ੍ਰਗਟ ਕੀਨੇ ਪ੍ਰਭ ਕਰਣੇਹਾਰੇ." (ਧਨਾ ਮਃ ੫)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਦੇਖੋ, ਚੜਨਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਵਿ- ਪੂਰਵ ਦਿਸ਼ਾ ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਪੂਰਵ ਦਾ ਵਸਨੀਕ. "ਪੂਰਬੀ ਨ ਪਾਰ ਪਾਵੈਂ." (ਅਕਾਲ) ੩. ਸੰਪੂਰਣ ਜਾਤਿ ਕੀ ਇੱਕ ਰਾਗਿਣੀ. ਇਸ ਵਿੱਚ ਦੋਵੇਂ ਧੈਵਤ ਲੱਗ ਜਾਂਦੇ ਹਨ. ਰਿਸਭ ਧੈਵਤ ਕੋਮਲ, ਮੱਧਮ ਤੀਵ੍ਰ, ਸੜਜ ਗਾਂਧਾਰ ਪੰਚਮ ਅਤੇ ਨਿਸਾਦ ਸ਼ੁੱਧ ਹਨ. ਅਵਰੋਹੀ ਵਿੱਚ ਸ਼ੁੱਧ ਮੱਧਮ ਭੀ ਲੱਗ ਜਾਂਦਾ ਹੈ. ਵਾਦੀ ਗਾਂਧਾਰ ਅਤੇ ਧੈਵਤ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਰ ਹੈ.#ਆਰੋਹੀ- ਸ ਰਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਉੜੀ ਨਾਲ ਮਿਲਾਕੇ ਇਹ ਰਾਗਿਣੀ ਲਿਖੀ ਹੈ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਦੇਖੋ, ਉਦਯ ੪...
ਦੇਖੋ, ਉਦਯ ੪। ੨. ਗਵਾਲੀਅਰ ਰਾਜ ਦੇ ਜਸਗਾਧ ਜਿਲੇ ਵਿੱਚ ਇੱਕ ਪਹਾੜ।#੩. ਮਦਰਾਸ ਦੇ ਨੇਲੂਰ ਜਿਲੇ ਦਾ ਇੱਕ ਪਹਾੜ।#੪. ਟ੍ਰਾਵਨਕੋਰ ਰਾਜ ਦਾ ਇੱਕ ਪਹਾੜ। ੫. ਮਦਰਾਸ ਦੇ ਗੰਜਮ ਜਿਲੇ ਦਾ ਇੱਕ ਪਹਾੜ। ੬. ਉੜੀਸਾ ਵਿੱਚ ਪੁਰੀ ਜਿਲੇ ਦਾ ਇੱਕ ਪਹਾੜ....