pēchaपेच
ਫ਼ਾ. [پیچ] ਸੰਗ੍ਯਾ- ਘੁਮਾਉ. ਵਲ. ਵੱਟ। ੨. ਉਲਝਣ। ੩. ਛਲ. ਕਪਟ। ੪. ਪਗੜੀ ਕਰਮਬੰਦ ਆਦਿ ਦਾ ਲਪੇਟ.
फ़ा. [پیچ] संग्या- घुमाउ. वल. वॱट। २. उलझण। ३. छल. कपट। ४. पगड़ी करमबंद आदि दा लपेट.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਘੁਮਾਂਉਂ। ੨. ਚੱਕਰ. ਫੇਰਾ. ਗੇੜਾ. ਦੇਖੋ, ਘੁਮ। ੩. ਵਿੰਗ. ਟੇਢ....
ਸੰਗ੍ਯਾ- ਵਲ. ਪੇਚ। ੨. ਹਵਾ ਦਾ ਬੰਦ ਹੋਣਾ. ਹੁੰਮ. ਹੁੱਸੜ। ੩. ਪਾਣੀ ਦਾ ਬੰਨ੍ਹ। ੪. ਖੇਤ ਦੀ ਡੌਲ। ੫. ਦਿਲ ਦੀ ਗੁੰਝਲ....
ਦੇਖੋ, ਉਰਝਨ. "ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ." (ਗਉ ਅਃ ਮਃ ੫) ਦੇਖੋ, ਬਾਧਬੁਧਿ। ੨. ਸੰਗ੍ਯਾ- ਗੁੰਝਲ. ਅੜਚਨ. ਪੇਚਦਾਰ ਗੱਲ. ਉਲਝਾਉ ਦੀ ਬਾਤ....
ਸੰ. ਸੰਗ੍ਯਾ- ਛਲ. ਫ਼ਰੇਬ. "ਕੂੜਿ ਕਪਟਿ ਕਿਨੈ ਨ ਪਾਇਓ." (ਸ੍ਰੀ ਮਃ ੪) ੨. ਦੇਖੋ, ਕਪਾਟ. "ਖੋਲਿ ਕਪਟ ਗੁਰੁ ਮੇਲੀਆ." (ਜੈਤ ਛੰਤ ਮਃ ੫) "ਨਾਨਕ ਮਿਲਹੁ ਕਪਟ ਦਰ ਖੋਲਹੁ." (ਤੁਖਾਰੀ ਬਾਰਹਮਾਹਾ)...
ਦੇਖੋ, ਪਗਰੀ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਘੇਰਾ। ੨. ਛਲ. ਕਪਟ....