ਪਟਨਾ

patanāपटना


ਸੰ. ਪਾਟਲਿਪੁਤ੍ਰ.¹ ਗੰਗਾ ਦੇ ਸੱਜੇ ਕਿਨਾਰੇ ਬਿਹਾਰ (ਮਗਧ) ਦੀ ਰਾਜਧਾਨੀ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਅਸਥਾਨ ਹੋਣ ਦਾ ਮਾਨ ਪ੍ਰਾਪਤ ਹੈ. ਪਟਨਾ ਈਸਵੀ ਸਨ ਤੋਂ ਪਹਿਲਾਂ ੩੨੧- ੧੮੪ ਦੇ ਵਿਚਾਕਰ ਮੌਰਯਵੰਸ਼ ਦੀ ਰਾਜਧਾਨੀ ਰਿਹਾ ਹੈ. ਚੰਦ੍ਰਗੁਪਤ ਦੇ ਵੇਲੇ ਪਟਨੇ ਦੀ ਆਬਾਦੀ ੯. ਮੀਲ ਲੰਮੀ ਅਤੇ ਡੇਢ ਮੀਲ ਚੌੜੀ ਸੀ. ਸ਼ਹਿਰ ਦੇ ਚਾਰੇ ਪਾਸੇ ਪੱਕੀ ਕੰਧ ਬਣੀ ਹੋਈ ਸੀ, ਜਿਸ ਦੇ ੫੭੦ ਬੁਰਜ ਅਤੇ ੬੪ ਦਰਵਾਜ਼ੇ ਸਨ. ਇਸ ਦੀ ਖਾਈ (ਖੰਦਕ) ਸੱਠ ਫੁੱਟ ਚੌੜੀ ਅਤੇ ਪੈਂਤਾਲੀ ਫੁਟ ਡੂੰਘੀ ਸੀ. ਦੇਖੋ, ਚੰਦ੍ਰਗੁਪਤ.#ਪਟਨੇ ਤੋਂ ਕਲਕੱਤਾ ੩੩੨ ਅਤੇ ਲਹੌਰ ੮੪੩ ਮੀਲ ਹੈ. ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ੧੫੩੭੩੯ ਆਬਾਦੀ ਹੈ. ਔਰੰਗਜ਼ੇਬ ਨੇ ਆਪਣੇ ਪੋਤੇ ਅ਼ਜੀਮ ਨੂੰ ਪਟਨੇ ਦਾ ਗਵਰਨਰ ਥਾਪਕੇ ਨਾਮ ਅ਼ਜੀਮਾਬਾਦ ਰੱਖਿਆ ਸੀ.#ਪਟਨਾ ਸਭ ਤੋਂ ਪਹਿਲਾਂ ਰਾਜਾ ਅਜਾਤਸ਼ਤ੍ਰੂ ਨੇ ਆਬਾਦ ਕੀਤਾ ਸੀ. ਜੈਸੇ ਪੁਰਾਣੀ ਦਿੱਲੀ ਦੇ ਖੰਡਹਰ ਨਵੀਂ ਦਿੱਲੀ ਤੋਂ ਵਿੱਥ ਤੇ ਹਨ, ਤੈਸੇ ਹੀ ਪਾਟਲੀਪੁਤ੍ਰ ਦੇ ਖੰਡਹਰ ਭੀ ਪਟਨੇ ਪਾਸ ਪਾਏ ਜਾਂਦੇ ਹਨ ਅਰ ਮਹਾਰਾਜਾ ਅਸ਼ੋਕ ਦੇ ਰਾਜਭਵਨ ਦੇ ਚਿੰਨ੍ਹ ਭੀ ਮਿਲਦੇ ਹਨ. ਸੰਸਕ੍ਰਿਤ ਗ੍ਰੰਥਾਂ ਵਿੱਚ ਪਟਨੇ ਦੇ ਨਾਮ ਕੁਸੁਮਪੁਰ- ਪਦਮਾਵਤੀ- ਪੁਸ੍ਪਪੁਰ ਭੀ ਹਨ.#ਪਟਨੇ ਵਿੱਚ ਇਤਨੇ ਗੁਰਦ੍ਵਾਰੇ ਹਨ:-#(੧) ਹਰਿਮੰਦਿਰ- ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਜਨਮਅਸਥਾਨ. ਇਹ ਖਾਲਸੇ ਦਾ ਦੂਜਾ ਤਖ਼ਤ ਹੈ. ਇਸ ਦੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਣਵਾਈ ਹੈ. ਫੇਰ ਅਨੇਕ ਪ੍ਰੇਮੀ ਸਿੱਖਾਂ ਨੇ ਸੰਗਮਰਮਰ ਲਗਵਾਇਆ ਹੈ ਅਰ ਹੁਣ ਲਗਵਾ ਰਹੇ ਹਨ. ਇੱਥੇ ਸਤਿਗੁਰੂ ਜੀ ਦੀਆਂ ਇਹ ਵਸਤਾਂ ਹਨ#ਪੰਘੂੜਾ ਸਾਹਿਬ, ਜਿਸ ਉੱਤੇ ਬਾਲਗੁਰੂ ਵਿਰਾਜਦੇ ਰਹੇ ਹਨ.#ਦਸ਼ਮੇਸ਼ ਦੇ ਚਾਰ ਤੀਰ.#ਇੱਕ ਛੋਟੀ ਤਲਵਾਰ.#ਇੱਕ ਛੋਟਾ ਖੰਡਾ.#ਇੱਕ ਛੋਟਾ ਕਟਾਰ.#ਕਲਗੀਧਰ ਦਾ ਕੰਘਾ ਚੰਦਨ ਦਾ.#ਦਸ਼ਮੇਸ਼ ਦੀਆਂ ਖੜਾਵਾਂ ਹਾਥੀਦੰਦ ਦੀਆਂ.#ਗੁਰੂ ਤੇਗਬਹਾਦੁਰ ਸਾਹਿਬ ਦੀਆਂ ਖੜਾਵਾਂ ਚੰਦਨ ਦੀਆਂ.#ਕਲਗੀਧਰ ਬਾਲ ਅਵਸਥਾ ਵਿੱਚ ਜੋ ਗੁਰਮੁਖੀ ਅੱਖਰ ਪੈਂਤੀ ਦੇ ਲਿਖਦੇ ਰਹੇ ਹਨ, ਉਹ ਭੀ ਕਾਗਜਾਂ ਉੱਤੇ ਚਿੰਨ੍ਹਿਤ ਹਨ.#ਹਰਿਮੰਦਿਰ ਦੀ ਆਮਦਨ:-#ਬਿਹਾਰ ਦੇ ਅਮੀਰ ਗੋਪਾਲ ਸਿੰਘ ਦੀ ਗੁਰਦ੍ਵਾਰੇ ਦੇ ਨਾਮ ਲਾਈ ੪੫੦ ਵਿੱਘੇ ਜਮੀਨ, ਜਿਸ ਦੀ ਆਮਦਨ ੧੦੦੦) ਰੁਪਯਾ ਸਾਲ ਹੈ.#ਗਵਰਨਮੈਂਟ ਤੋਂ ੩੧।- )॥ ਮਾਹਵਾਰ.#ਰਿਆਸਤ ਨਾਭੇ ਤੋਂ ੫੦੦) ਸਾਲਾਨਾ.#ਰਿਆਸਤ ਜੀਂਦ ਤੋਂ ੪੭੦) ਸਾਲਾਨਾ#ਰਿਆਸਤ ਪਟਿਆਲੇ ਤੋਂ ਦੋ ਰੁਪਯੇ ਰੋਜ ਦੇ ਹਿਸਾਬ ੭੨੦) ਰੁਪਏ ਸਾਲਾਨਾ.#ਰਿਆਸਤ ਫਰੀਦਕੋਟ ਤੋਂ ੪੫੬।) ਸਾਲਾਨਾ.#ਪਟਨੇ ਦੇ ਮਹੱਲਾ ਰਾਨੀਪੁਰ ਦੀ ੨੨ ਵਿੱਘੇ ਜਮੀਨ ਤੋਂ ੧੬੦) ਸਾਲਾਨਾ.#ਮਹੱਲਾ ਰਕਾਬਗੰਜ ਦੀ ਜਮੀਨ ਤੋਂ ੪੪।) ਸਾਲਾਨਾ.#ਮਹੱਲਾ ਜੱਲਾ ਦੀ ਜਮੀਨ ਤੋਂ ੪੦) ਸਾਲਾਨਾ.#ਨਾਭੇ ਦੇ ਸੁਰਗਵਾਸੀ ਅਹਿਲਕਾਰ ਦੀਵਾਨ ਬਿਸਨਸਿੰਘ ਜੀ ਵੱਲੋਂ ੪੭) ਸਾਲਾਨਾ.#ਗੁਰੂ ਕੇ ਬਾਗ ਦੀ ਆਮਦਨ ੫੦) ਸਾਲਾਨਾ.#(੨) ਗੁਰੂ ਕਾ ਬਾਗ- ਇਹ ਪਟਨੇ ਦੀ ਕਬਰਿਸਤਾਨ ਪਾਸ ਕਾਜੀਆਂ ਦਾ ਬਾਗ ਸੀ, ਜਦ ਗੁਰੂ ਤੇਗਬਹਾਦੁਰ ਸਾਹਿਬ ਪਟਨੇ ਆਏ ਤਾਂ ਕਾਜੀ ਨੇ ਇਹ ਭੇਟਾ ਕੀਤਾ, ਇੱਥੇ ਮੰਜੀ ਸਾਹਿਬ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਵੈਸਾਖ ਸੁਦੀ ੫. ਨੂੰ ਮੇਲਾ ਲਗਦਾ ਹੈ.#(੩) ਗੋਬਿੰਦਘਾਟ- ਗੰਗਾ ਦੇ ਕਿਨਾਰੇ ਉਹ ਘਾਟ, ਜਿੱਥੇ ਦਸ਼ਮੇਸ਼ ਜੀ ਜਲਕ੍ਰੀੜਾ ਕਰਦੇ ਅਤੇ ਕਿਸ਼ਤੀਆਂ ਤੇ ਸਵਾਰ ਹੋਕੇ ਗੰਗਾ ਦੇ ਸੈਰ ਨੂੰ ਜਾਂਦੇ ਸਨ. ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਲਈ ਛੋਟਾ ਮਕਾਨ ਬਣਿਆ ਹੋਇਆ ਹੈ.#(੪) ਬੜੀ (ਵਡੀ) ਸੰਗਤ. ਗਊਘਾਟ ਮਹੱਲੇ ਵਿੱਚ ਇਹ ਜੈਤ (ਅਥਵਾ ਜੈਤਾਮੱਲ) ਸੇਠ ਦੀ ਹਵੇਲੀ ਦੀ ਥਾਂ ਹੈ. ਗੁਰੂ ਤੇਗਬਹਾਦੁਰ ਸਾਹਿਬ ਪਟਨੇ ਵਿੱਚ ਆਕੇ ਸਭ ਤੋਂ ਪਹਿਲਾਂ ਇੱਥੇ ਹੀ ਵਿਰਾਜੇ ਹਨ. ਜੈਤ ਸੇਠ ਨੇ ਪ੍ਰੇਮਭਾਵ ਨਾਲ ਸੇਵਾ ਕੀਤੀ, ਹੁਣ ਇਹ ਸੁੰਦਰ ਗੁਰਦ੍ਵਾਰਾ ਹੈ.#(੫) ਮੈਨੀ ਸੰਗਤ. ਇਸ ਦਾ ਨਾਮ ਛੋਟੀ ਸੰਗਤ ਭੀ ਹੈ. ਦੇਖੋ ਮੈਨੀ ਸੰਗਤਿ.#(੬) ਮੋਹਨਮਾਈ ਕੀ ਸੰਗਤਿ. ਇਹ ਵੱਡੀ ਧਰਮਾਤਮਾ ਮਾਈ ਸੀ. ਕਲਗੀਧਰ ਇਸ ਦਾ ਪ੍ਰੇਮ ਭਾਵ ਜਾਣਕੇ ਕਈ ਵਾਰ ਇਸ ਦੇ ਘਰ ਚਰਣ ਪਾਂਉਂਦੇ ਅਤੇ ਚਣਿਆਂ (ਛੋਲਿਆਂ) ਦੀਆਂ ਤਲੀਆਂ ਹੋਈਆਂ ਘੁੰਘਣੀਆਂ ਛਕਦੇ. ਇਹ ਥਾਂ ਗੈਰ ਆਬਾਦ ਹੈ. ਸਿੱਖਾਂ ਦੀ ਅਨਗਹਿਲੀ ਕਰਕੇ ਗੁਰਦ੍ਵਾਰਾ ਨਹੀਂ ਬਣਿਆ।#ਪਟਨੇ ਸਾਹਿਬ ਦੇ ਗੁਰਦ੍ਵਾਰੇ ਨੰਃ ੨, ੩, ੪. ਅਤੇ ੬. ਹਰਿਮੰਦਿਰ ਦੇ ਮਹੰਤ ਦੇ ਅਧੀਨ ਹਨ. ਨੰਃ ੫. ਦੇ ਸ੍ਵਤੰਤ੍ਰ ਪ੍ਰਬੰਧਕਰਤਾ ਨਿਰਮਲੇ ਸਿੰਘ ਹਨ.


सं. पाटलिपुत्र.¹ गंगा दे सॱजे किनारे बिहार (मगध) दी राजधानी, जिस नूं स्री गुरू गोबिंद सिंघ साहिब दे जनम असथान होण दा मान प्रापत है. पटना ईसवी सन तों पहिलां ३२१- १८४ दे विचाकर मौरयवंश दी राजधानी रिहा है. चंद्रगुपत दे वेले पटने दी आबादी ९. मील लंमी अते डेढ मील चौड़ी सी. शहिर दे चारे पासे पॱकी कंध बणी होई सी, जिस दे ५७० बुरज अते ६४ दरवाज़े सन. इस दी खाई (खंदक) सॱठ फुॱट चौड़ी अते पैंताली फुट डूंघी सी. देखो, चंद्रगुपत.#पटने तों कलकॱता ३३२ अते लहौर ८४३ मील है. पिछली मरदुमशुमारी अनुसार १५३७३९ आबादी है. औरंगज़ेब ने आपणे पोते अ़जीम नूं पटने दागवरनर थापके नाम अ़जीमाबाद रॱखिआ सी.#पटना सभ तों पहिलां राजा अजातशत्रू ने आबाद कीता सी. जैसे पुराणी दिॱली दे खंडहर नवीं दिॱली तों विॱथ ते हन, तैसे ही पाटलीपुत्र दे खंडहर भी पटने पास पाए जांदे हन अर महाराजा अशोक दे राजभवन दे चिंन्ह भी मिलदे हन. संसक्रित ग्रंथां विॱच पटने दे नाम कुसुमपुर- पदमावती- पुस्पपुर भी हन.#पटने विॱच इतने गुरद्वारे हन:-#(१) हरिमंदिर- श्री गुरू गोबिंदसिंघ साहिब दा जनमअसथान. इह खालसे दा दूजा तख़त है. इस दी इमारत महाराजा रणजीत सिंघ साहिब ने बणवाई है. फेर अनेक प्रेमी सिॱखां ने संगमरमर लगवाइआ है अर हुण लगवा रहे हन. इॱथे सतिगुरू जी दीआं इह वसतां हन#पंघूड़ा साहिब, जिस उॱते बालगुरू विराजदे रहे हन.#दशमेश दे चार तीर.#इॱक छोटी तलवार.#इॱक छोटा खंडा.#इॱक छोटा कटार.#कलगीधर दा कंघा चंदन दा.#दशमेश दीआं खड़ावां हाथीदंद दीआं.#गुरू तेगबहादुर साहिब दीआं खड़ावां चंदन दीआं.#कलगीधर बाल अवसथा विॱच जो गुरमुखी अॱखर पैंती दे लिखदे रहे हन, उह भी कागजां उॱते चिंन्हित हन.#हरिमंदिर दी आमदन:-#बिहार दे अमीर गोपाल सिंघ दी गुरद्वारे दे नाम लाई ४५० विॱघे जमीन, जिस दी आमदन १०००) रुपया साल है.#गवरनमैंट तों ३१।- )॥माहवार.#रिआसत नाभे तों ५००) सालाना.#रिआसत जींद तों ४७०) सालाना#रिआसत पटिआले तों दो रुपये रोज दे हिसाब ७२०) रुपए सालाना.#रिआसत फरीदकोट तों ४५६।) सालाना.#पटने दे महॱला रानीपुर दी २२ विॱघे जमीन तों १६०) सालाना.#महॱला रकाबगंज दी जमीन तों ४४।) सालाना.#महॱला जॱला दी जमीन तों ४०) सालाना.#नाभे दे सुरगवासी अहिलकार दीवान बिसनसिंघ जी वॱलों ४७) सालाना.#गुरू के बाग दी आमदन ५०) सालाना.#(२) गुरू का बाग- इह पटने दी कबरिसतान पास काजीआं दा बाग सी, जद गुरू तेगबहादुर साहिब पटने आए तां काजी ने इह भेटा कीता, इॱथे मंजी साहिब है अते गुरू ग्रंथ साहिब जी दा प्रकाश हुंदा है. वैसाख सुदी ५. नूं मेला लगदा है.#(३) गोबिंदघाट- गंगा दे किनारे उह घाट, जिॱथे दशमेश जी जलक्रीड़ा करदे अते किशतीआं ते सवार होके गंगा दे सैर नूं जांदे सन. गुरू ग्रंथसाहिब जी दे प्रकाश लई छोटा मकान बणिआ होइआ है.#(४) बड़ी (वडी) संगत. गऊघाट महॱले विॱच इह जैत (अथवा जैतामॱल) सेठ दी हवेली दी थां है. गुरू तेगबहादुर साहिब पटने विॱच आके सभ तों पहिलां इॱथे ही विराजे हन. जैत सेठ ने प्रेमभाव नाल सेवा कीती, हुण इह सुंदर गुरद्वारा है.#(५) मैनी संगत. इस दा नाम छोटी संगत भी है. देखोमैनी संगति.#(६) मोहनमाई की संगति. इह वॱडी धरमातमा माई सी. कलगीधर इस दा प्रेम भाव जाणके कई वार इस दे घर चरण पांउंदे अते चणिआं (छोलिआं) दीआं तलीआं होईआं घुंघणीआं छकदे. इह थां गैर आबाद है. सिॱखां दी अनगहिली करके गुरद्वारा नहीं बणिआ।#पटने साहिब दे गुरद्वारे नंः २, ३, ४. अते ६. हरिमंदिर दे महंत दे अधीन हन. नंः ५. दे स्वतंत्र प्रबंधकरता निरमले सिंघ हन.