pātaliputraपाटलिपुत्र
ਪਟਨਾ ਨਗਰ. ਪੁਰਾਣਾ ਪਾਟਲਿਪੁਤ੍ਰ ਵਰਤਮਾਨ ਪਟਨੇ ਤੋਂ ਢਾਈ ਮੀਲ ਪੂਰਵ ਗੰਗਾ ਦੇ ਕਿਨਾਰੇ ਸੀ, ਜਿਸ ਥਾਂ ਹੁਣ ਕੁਮ੍ਹਰਾਰ ਗ੍ਰਾਮ ਹੈ. ਦੇਖੋ, ਪਟਨਾ.
पटना नगर. पुराणा पाटलिपुत्र वरतमान पटने तों ढाई मील पूरव गंगा दे किनारे सी, जिस थां हुण कुम्हरार ग्राम है. देखो, पटना.
ਸੰ. ਪਾਟਲਿਪੁਤ੍ਰ.¹ ਗੰਗਾ ਦੇ ਸੱਜੇ ਕਿਨਾਰੇ ਬਿਹਾਰ (ਮਗਧ) ਦੀ ਰਾਜਧਾਨੀ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਅਸਥਾਨ ਹੋਣ ਦਾ ਮਾਨ ਪ੍ਰਾਪਤ ਹੈ. ਪਟਨਾ ਈਸਵੀ ਸਨ ਤੋਂ ਪਹਿਲਾਂ ੩੨੧- ੧੮੪ ਦੇ ਵਿਚਾਕਰ ਮੌਰਯਵੰਸ਼ ਦੀ ਰਾਜਧਾਨੀ ਰਿਹਾ ਹੈ. ਚੰਦ੍ਰਗੁਪਤ ਦੇ ਵੇਲੇ ਪਟਨੇ ਦੀ ਆਬਾਦੀ ੯. ਮੀਲ ਲੰਮੀ ਅਤੇ ਡੇਢ ਮੀਲ ਚੌੜੀ ਸੀ. ਸ਼ਹਿਰ ਦੇ ਚਾਰੇ ਪਾਸੇ ਪੱਕੀ ਕੰਧ ਬਣੀ ਹੋਈ ਸੀ, ਜਿਸ ਦੇ ੫੭੦ ਬੁਰਜ ਅਤੇ ੬੪ ਦਰਵਾਜ਼ੇ ਸਨ. ਇਸ ਦੀ ਖਾਈ (ਖੰਦਕ) ਸੱਠ ਫੁੱਟ ਚੌੜੀ ਅਤੇ ਪੈਂਤਾਲੀ ਫੁਟ ਡੂੰਘੀ ਸੀ. ਦੇਖੋ, ਚੰਦ੍ਰਗੁਪਤ.#ਪਟਨੇ ਤੋਂ ਕਲਕੱਤਾ ੩੩੨ ਅਤੇ ਲਹੌਰ ੮੪੩ ਮੀਲ ਹੈ. ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ੧੫੩੭੩੯ ਆਬਾਦੀ ਹੈ. ਔਰੰਗਜ਼ੇਬ ਨੇ ਆਪਣੇ ਪੋਤੇ ਅ਼ਜੀਮ ਨੂੰ ਪਟਨੇ ਦਾ ਗਵਰਨਰ ਥਾਪਕੇ ਨਾਮ ਅ਼ਜੀਮਾਬਾਦ ਰੱਖਿਆ ਸੀ.#ਪਟਨਾ ਸਭ ਤੋਂ ਪਹਿਲਾਂ ਰਾਜਾ ਅਜਾਤਸ਼ਤ੍ਰੂ ਨੇ ਆਬਾਦ ਕੀਤਾ ਸੀ. ਜੈਸੇ ਪੁਰਾਣੀ ਦਿੱਲੀ ਦੇ ਖੰਡਹਰ ਨਵੀਂ ਦਿੱਲੀ ਤੋਂ ਵਿੱਥ ਤੇ ਹਨ, ਤੈਸੇ ਹੀ ਪਾਟਲੀਪੁਤ੍ਰ ਦੇ ਖੰਡਹਰ ਭੀ ਪਟਨੇ ਪਾਸ ਪਾਏ ਜਾਂਦੇ ਹਨ ਅਰ ਮਹਾਰਾਜਾ ਅਸ਼ੋਕ ਦੇ ਰਾਜਭਵਨ ਦੇ ਚਿੰਨ੍ਹ ਭੀ ਮਿਲਦੇ ਹਨ. ਸੰਸਕ੍ਰਿਤ ਗ੍ਰੰਥਾਂ ਵਿੱਚ ਪਟਨੇ ਦੇ ਨਾਮ ਕੁਸੁਮਪੁਰ- ਪਦਮਾਵਤੀ- ਪੁਸ੍ਪਪੁਰ ਭੀ ਹਨ.#ਪਟਨੇ ਵਿੱਚ ਇਤਨੇ ਗੁਰਦ੍ਵਾਰੇ ਹਨ:-#(੧) ਹਰਿਮੰਦਿਰ- ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਜਨਮਅਸਥਾਨ. ਇਹ ਖਾਲਸੇ ਦਾ ਦੂਜਾ ਤਖ਼ਤ ਹੈ. ਇਸ ਦੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਣਵਾਈ ਹੈ. ਫੇਰ ਅਨੇਕ ਪ੍ਰੇਮੀ ਸਿੱਖਾਂ ਨੇ ਸੰਗਮਰਮਰ ਲਗਵਾਇਆ ਹੈ ਅਰ ਹੁਣ ਲਗਵਾ ਰਹੇ ਹਨ. ਇੱਥੇ ਸਤਿਗੁਰੂ ਜੀ ਦੀਆਂ ਇਹ ਵਸਤਾਂ ਹਨ#ਪੰਘੂੜਾ ਸਾਹਿਬ, ਜਿਸ ਉੱਤੇ ਬਾਲਗੁਰੂ ਵਿਰਾਜਦੇ ਰਹੇ ਹਨ.#ਦਸ਼ਮੇਸ਼ ਦੇ ਚਾਰ ਤੀਰ.#ਇੱਕ ਛੋਟੀ ਤਲਵਾਰ.#ਇੱਕ ਛੋਟਾ ਖੰਡਾ.#ਇੱਕ ਛੋਟਾ ਕਟਾਰ.#ਕਲਗੀਧਰ ਦਾ ਕੰਘਾ ਚੰਦਨ ਦਾ.#ਦਸ਼ਮੇਸ਼ ਦੀਆਂ ਖੜਾਵਾਂ ਹਾਥੀਦੰਦ ਦੀਆਂ.#ਗੁਰੂ ਤੇਗਬਹਾਦੁਰ ਸਾਹਿਬ ਦੀਆਂ ਖੜਾਵਾਂ ਚੰਦਨ ਦੀਆਂ.#ਕਲਗੀਧਰ ਬਾਲ ਅਵਸਥਾ ਵਿੱਚ ਜੋ ਗੁਰਮੁਖੀ ਅੱਖਰ ਪੈਂਤੀ ਦੇ ਲਿਖਦੇ ਰਹੇ ਹਨ, ਉਹ ਭੀ ਕਾਗਜਾਂ ਉੱਤੇ ਚਿੰਨ੍ਹਿਤ ਹਨ.#ਹਰਿਮੰਦਿਰ ਦੀ ਆਮਦਨ:-#ਬਿਹਾਰ ਦੇ ਅਮੀਰ ਗੋਪਾਲ ਸਿੰਘ ਦੀ ਗੁਰਦ੍ਵਾਰੇ ਦੇ ਨਾਮ ਲਾਈ ੪੫੦ ਵਿੱਘੇ ਜਮੀਨ, ਜਿਸ ਦੀ ਆਮਦਨ ੧੦੦੦) ਰੁਪਯਾ ਸਾਲ ਹੈ.#ਗਵਰਨਮੈਂਟ ਤੋਂ ੩੧।- )॥ ਮਾਹਵਾਰ.#ਰਿਆਸਤ ਨਾਭੇ ਤੋਂ ੫੦੦) ਸਾਲਾਨਾ.#ਰਿਆਸਤ ਜੀਂਦ ਤੋਂ ੪੭੦) ਸਾਲਾਨਾ#ਰਿਆਸਤ ਪਟਿਆਲੇ ਤੋਂ ਦੋ ਰੁਪਯੇ ਰੋਜ ਦੇ ਹਿਸਾਬ ੭੨੦) ਰੁਪਏ ਸਾਲਾਨਾ.#ਰਿਆਸਤ ਫਰੀਦਕੋਟ ਤੋਂ ੪੫੬।) ਸਾਲਾਨਾ.#ਪਟਨੇ ਦੇ ਮਹੱਲਾ ਰਾਨੀਪੁਰ ਦੀ ੨੨ ਵਿੱਘੇ ਜਮੀਨ ਤੋਂ ੧੬੦) ਸਾਲਾਨਾ.#ਮਹੱਲਾ ਰਕਾਬਗੰਜ ਦੀ ਜਮੀਨ ਤੋਂ ੪੪।) ਸਾਲਾਨਾ.#ਮਹੱਲਾ ਜੱਲਾ ਦੀ ਜਮੀਨ ਤੋਂ ੪੦) ਸਾਲਾਨਾ.#ਨਾਭੇ ਦੇ ਸੁਰਗਵਾਸੀ ਅਹਿਲਕਾਰ ਦੀਵਾਨ ਬਿਸਨਸਿੰਘ ਜੀ ਵੱਲੋਂ ੪੭) ਸਾਲਾਨਾ.#ਗੁਰੂ ਕੇ ਬਾਗ ਦੀ ਆਮਦਨ ੫੦) ਸਾਲਾਨਾ.#(੨) ਗੁਰੂ ਕਾ ਬਾਗ- ਇਹ ਪਟਨੇ ਦੀ ਕਬਰਿਸਤਾਨ ਪਾਸ ਕਾਜੀਆਂ ਦਾ ਬਾਗ ਸੀ, ਜਦ ਗੁਰੂ ਤੇਗਬਹਾਦੁਰ ਸਾਹਿਬ ਪਟਨੇ ਆਏ ਤਾਂ ਕਾਜੀ ਨੇ ਇਹ ਭੇਟਾ ਕੀਤਾ, ਇੱਥੇ ਮੰਜੀ ਸਾਹਿਬ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਵੈਸਾਖ ਸੁਦੀ ੫. ਨੂੰ ਮੇਲਾ ਲਗਦਾ ਹੈ.#(੩) ਗੋਬਿੰਦਘਾਟ- ਗੰਗਾ ਦੇ ਕਿਨਾਰੇ ਉਹ ਘਾਟ, ਜਿੱਥੇ ਦਸ਼ਮੇਸ਼ ਜੀ ਜਲਕ੍ਰੀੜਾ ਕਰਦੇ ਅਤੇ ਕਿਸ਼ਤੀਆਂ ਤੇ ਸਵਾਰ ਹੋਕੇ ਗੰਗਾ ਦੇ ਸੈਰ ਨੂੰ ਜਾਂਦੇ ਸਨ. ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਲਈ ਛੋਟਾ ਮਕਾਨ ਬਣਿਆ ਹੋਇਆ ਹੈ.#(੪) ਬੜੀ (ਵਡੀ) ਸੰਗਤ. ਗਊਘਾਟ ਮਹੱਲੇ ਵਿੱਚ ਇਹ ਜੈਤ (ਅਥਵਾ ਜੈਤਾਮੱਲ) ਸੇਠ ਦੀ ਹਵੇਲੀ ਦੀ ਥਾਂ ਹੈ. ਗੁਰੂ ਤੇਗਬਹਾਦੁਰ ਸਾਹਿਬ ਪਟਨੇ ਵਿੱਚ ਆਕੇ ਸਭ ਤੋਂ ਪਹਿਲਾਂ ਇੱਥੇ ਹੀ ਵਿਰਾਜੇ ਹਨ. ਜੈਤ ਸੇਠ ਨੇ ਪ੍ਰੇਮਭਾਵ ਨਾਲ ਸੇਵਾ ਕੀਤੀ, ਹੁਣ ਇਹ ਸੁੰਦਰ ਗੁਰਦ੍ਵਾਰਾ ਹੈ.#(੫) ਮੈਨੀ ਸੰਗਤ. ਇਸ ਦਾ ਨਾਮ ਛੋਟੀ ਸੰਗਤ ਭੀ ਹੈ. ਦੇਖੋ ਮੈਨੀ ਸੰਗਤਿ.#(੬) ਮੋਹਨਮਾਈ ਕੀ ਸੰਗਤਿ. ਇਹ ਵੱਡੀ ਧਰਮਾਤਮਾ ਮਾਈ ਸੀ. ਕਲਗੀਧਰ ਇਸ ਦਾ ਪ੍ਰੇਮ ਭਾਵ ਜਾਣਕੇ ਕਈ ਵਾਰ ਇਸ ਦੇ ਘਰ ਚਰਣ ਪਾਂਉਂਦੇ ਅਤੇ ਚਣਿਆਂ (ਛੋਲਿਆਂ) ਦੀਆਂ ਤਲੀਆਂ ਹੋਈਆਂ ਘੁੰਘਣੀਆਂ ਛਕਦੇ. ਇਹ ਥਾਂ ਗੈਰ ਆਬਾਦ ਹੈ. ਸਿੱਖਾਂ ਦੀ ਅਨਗਹਿਲੀ ਕਰਕੇ ਗੁਰਦ੍ਵਾਰਾ ਨਹੀਂ ਬਣਿਆ।#ਪਟਨੇ ਸਾਹਿਬ ਦੇ ਗੁਰਦ੍ਵਾਰੇ ਨੰਃ ੨, ੩, ੪. ਅਤੇ ੬. ਹਰਿਮੰਦਿਰ ਦੇ ਮਹੰਤ ਦੇ ਅਧੀਨ ਹਨ. ਨੰਃ ੫. ਦੇ ਸ੍ਵਤੰਤ੍ਰ ਪ੍ਰਬੰਧਕਰਤਾ ਨਿਰਮਲੇ ਸਿੰਘ ਹਨ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਵਿ ਪ੍ਰਾਚੀਨ. ਪੂਰਵਕਾਲ ਦਾ। ੨. ਬੋੱਦਾ. ਕਮਜ਼ੋਰ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) ਉਚੁ ਪੁਰਾਣਾ ਨਾ ਥੀਐ." (ਵਾਰ ਸਾਰ ਮਃ ੩)...
ਪਟਨਾ ਨਗਰ. ਪੁਰਾਣਾ ਪਾਟਲਿਪੁਤ੍ਰ ਵਰਤਮਾਨ ਪਟਨੇ ਤੋਂ ਢਾਈ ਮੀਲ ਪੂਰਵ ਗੰਗਾ ਦੇ ਕਿਨਾਰੇ ਸੀ, ਜਿਸ ਥਾਂ ਹੁਣ ਕੁਮ੍ਹਰਾਰ ਗ੍ਰਾਮ ਹੈ. ਦੇਖੋ, ਪਟਨਾ....
ਸੰਗ੍ਯਾ- ਵਰ੍ਤਮਾਨ. ਉਹ ਸਮਾਂ ਜੋ ਵਰਤ ਰਿਹਾ ਹੈ. ਹਾਲ. ਮੌਜੂਦ. "ਵਰਤਮਾਨ ਬਿਭੂਤੰ." (ਆਸਾ ਮਃ ੧) ਵਰਤਮਾਨ ਦਸ਼ਾ ਵਿੱਚ ਪ੍ਰਸੰਨ ਰਹਿਣਾ, ਸ਼ਰੀਰ ਉੱਤੇ ਭਸਮ ਲਾਉਣੀ ਹੈ....
ਵਿ- ਸਾਰ੍ਧ ਦ੍ਵਯ. ਅਢਾਈ. ਅਰ੍ਧਦ੍ਵਯ. 2½....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਦੇਖੋ, ਪੂਰਬ....
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਸੰ. ਸੰਗ੍ਯਾ- ਗਾਂਵ. ਪਿੰਡ. "ਗ੍ਰਾਮ ਗ੍ਰਾਮ ਨਗਰ ਸਭ ਫਿਰਿਆ." (ਨਟ ਅਃ ਮਃ ੪) ੨. ਸਮੂਹ. ਸਮੁਦਾਯ। ੩. ਰਾਗ ਦੀ ਸਰਗਮ ਦੀ ਇਸਥਿਤੀ ਦਾ ਮੂਲਰੂਪ ਸ੍ਵਰ (ਸੁਰ). ਸੰਗੀਤਸ਼ਾਸਤ੍ਰ ਵਿੱਚ ਸੜਜ, ਮਧ੍ਯਮ ਅਤੇ ਗਾਂਧਾਰ ਤਿੰਨ ਗ੍ਰਾਮ ਲਿਖੇ ਹਨ, ਜਿਨ੍ਹਾਂ ਦੇ ਦੂਜੇ ਨਾਉ, 'ਨੰਦ੍ਯਾਵਰਤ' 'ਸੁਭਦ੍ਰ' ਅਤੇ 'ਜੀਮੂਤ' ਹਨ. ਸੜਜ ਨੂੰ ਮੁੱਖ ਰੱਖਕੇ ਜੇ ਬਾਕੀ ਸੁਰਾਂ ਦਾ ਫੈਲਾਉ ਕਰੀਏ ਤਦ ਸੜਜ ਗ੍ਰਾਮ ਹੈ, ਐਸੇ ਹੀ ਮੱਧ ਅਤੇ ਗਾਂਧਾਰ ਨੂੰ ਜਾਣੋ. ਕਈਆਂ ਦੇ ਮਤ ਵਿੱਚ ਗਾਂਧਾਰ ਦੀ ਥਾਂ ਪੰਚਮ ਤੀਸਰਾ ਗ੍ਰਾਮ ਹੈ.#ਕਈ ਸੰਗੀਤਗ੍ਰੰਥਾਂ ਵਿੱਚ 'ਮੰਦ੍ਰ' ਗ੍ਰਾਮ ਸੜਜ ਹੈ, ਮਧ੍ਯਮ 'ਮਧ੍ਯ' ਗ੍ਰਾਮ ਹੈ, ਨਿਸਾਦ 'ਤਾਰ' ਗ੍ਰਾਮ ਹੈ....