ਖਾਈ

khāīखाई


ਖਾਧੀ. ਛਕੀ. "ਬਿਖੈ ਠਗਉਰੀ ਜਿਨਿ ਜਨਿ ਖਾਈ." (ਗਉ ਮਃ ੫) ੨. ਸੰਗ੍ਯਾ- ਖਾਤ. ਪਰਿਖਾ. ਖਨਿ. ਕੋਟ ਦੇ ਚਾਰੇ ਪਾਸੇ ਪਾਣੀ ਠਹਿਰਣ ਲਈ ਖੋਦੀ ਹੋਈ ਖੰਦਕ, ਜਿਸ ਤੋਂ ਵੈਰੀ ਅੰਦਰ ਦਾਖ਼ਿਲ ਨਾ ਹੋ ਸਕੇ. "ਲੰਕਾ ਸਾ ਕੋਟ ਸਮੁੰਦ ਸੀ ਖਾਈ." (ਆਸਾ ਕਬੀਰ) ੩. ਖਾਣ ਵਾਲੀ. ਭਾਵ- ਤ੍ਰਿਸ੍ਨਾ "ਲਹਬਰ ਬੂਝੀ ਖਾਈ." (ਆਸਾ ਮਃ ੫) ਦੇਖੋ, ਲਹਬਰ.


खाधी. छकी. "बिखै ठगउरी जिनि जनि खाई." (गउ मः ५) २. संग्या- खात. परिखा. खनि. कोट दे चारे पासे पाणी ठहिरण लई खोदी होई खंदक, जिस तों वैरी अंदर दाख़िल ना हो सके. "लंका सा कोट समुंद सी खाई." (आसा कबीर) ३. खाण वाली. भाव- त्रिस्ना "लहबर बूझी खाई." (आसा मः ५) देखो, लहबर.