ਅਸੋਕ

asokaअसोक


ਸੰ. ਅਸ਼ੋਕ. ਵਿ- ਸ਼ੋਕ ਰਹਿ. ਖ਼ੁਸ਼. ਪ੍ਰਸੰਨ. "ਭਯੋ ਅਸੋਕ ਦੇਵਪਤਿ ਤਬਹੀ." (ਸਲੋਹ) ੨. ਸੰਗ੍ਯਾ- ਸ਼ੋਕ ਦਾ ਅਭਾਵ. ਖੁਸ਼ੀ. ਆਨੰਦ. "ਅਸੋਕ ਗਯੋ ਤਿਨ ਹੂੰ ਤੇ ਨਸਾਈ." (ਕ੍ਰਿਸਨਾਵ) ਉਨ੍ਹਾਂ ਪਾਸੋਂ ਖੁਸ਼ੀ ਨੱਠ ਗਈ। ੩. ਇੱਕ ਬਿਰਛ, ਜਿਸ ਦੇ ਬਾਰਾਂ ਮਹੀਨੇ ਪੱਤੇ ਹਰੇ ਰਹਿੰਦੇ ਹਨ ਅਰ ਜਿਸ ਨੂੰ ਸੁਗੰਧ ਵਾਲੇ ਫੁੱਲ ਲਗਦੇ ਹਨ. ਮਧੁਪੁਸਪ L. Jonesia Asoca. 4. ਪਾਰਾ। ੫. ਵਿਸਨੁ। ੬. ਮਗਧ ਦੇਸ਼ ਦੀ ਮੌਰਯ ਵੰਸ਼ ਵਿੱਚ ਵਿੰਦੁਸਾਰ ਦਾ ਪੁਤ੍ਰ ਇੱਕ ਮਸ਼ਹੂਰ ਰਾਜਾ, ਜੋ ਚੰਦ੍ਰਗੁਪਤ ਦਾ ਪੋਤਾ ਸੀ. ਇਸ ਦਾ ਪੂਰਾ ਨਾਉਂ ਅਸ਼ੋਕ ਵਰਧਮਾਨ ਹੈ. ਬੁੱਧਮਤ ਦੇ ਇਤਿਹਾਸ ਨੇ ਇਸ ਦੀ ਵਡੀ ਵਡਿਆਈ ਕੀਤੀ ਹੈ.#ਅਸ਼ੋਕ ਪਹਿਲਾਂ ਬ੍ਰਾਹਮਣਾਂ ਨੂੰ ਮੰਨਦਾ ਅਤੇ ਸ਼ੈਵ ਸੀ, ਪਰ ਮਗਰੋਂ ਬੌੱਧ ਹੋ ਗਿਆ. ਇਸ ਦੇ ਆਸਰੇ ਬੁੱਧਮਤ ਦੇ ੬੪੦੦੦ ਪੁਜਾਰੀ ਗੁਜਾਰਾ ਕਰਦੇ ਸਨ, ਅਤੇ ਇਸ ਨੇ ੮੪੦੦੦ ਕੀਰਤੀਸਤੰਭ (Columns of Fame) ਖੜੇ ਕਰਵਾਏ, ਜਿਨ੍ਹਾਂ ਉਤੇ ਰਾਜਸੀ ਅਤੇ ਧਾਰਮਿਕ ਹੁਕਮ ਉੱਕਰੇ ਹੋਏ ਸਨ.#ਆਪਣੇ ਰਾਜ ਦੇ ਅਠਾਰ੍ਹਵੇਂ ਸਾਲ ਵਿੱਚ ਇਸ ਨੇ ਬੁੱਧਮਤ ਦਾ ਇੱਕ ਵਡਾ ਭਾਰੀ ਜਲਸਾ ਕੀਤਾ ਅਤੇ ਉਸ ਪਿਛੋਂ ਲੰਕਾ ਅਤੇ ਹੋਰ ਦੇਸ਼ਾਂ ਵੱਲ ਉਪਦੇਸ਼ਕ ਘੱਲੇ ਅਤੇ ਜੀਵਹਿੰਸਾ ਹੁਕਮਨ ਬੰਦ ਕੀਤੀ. ਅਫਗਾਨਿਸਤਾਨ ਤੋਂ ਲੈ ਕੇ ਲੰਕਾ ਤੀਕ ਕੁੱਲ ਦੇਸ਼ ਇਸ ਦੇ ਅਧੀਨ ਸੀ. ਇਨ੍ਹਾਂ ਗੱਲਾਂ ਦਾ ਪਤਾ ਉਨ੍ਹਾਂ ਸ਼ਿਲਾਲੇਖਾਂ ਤੋਂ ਲਗਦਾ ਹੈ, ਜੋ ਪਾਲੀ ਭਾਸਾ ਵਿੱਚ ਖੁਦੇ ਹੋਏ ਅਨੇਕ ਥਾਵਾਂ ਤੋਂ ਮਿਲੇ ਹਨ. ਅਨੇਕ ਲੇਖਕਾਂ ਨੇ ਇਸ ਦਾ ਨਾਉਂ ਪ੍ਰਿਯਦਰਸ਼ਨ ਭੀ ਲਿਖਿਆ ਹੈ.#ਅਸ਼ੋਕ ਨੇ ਈਸਾ ਤੋਂ ਪਹਿਲਾਂ (B. C. ) ੨੬੯- ੨੩੨ ਦੇ ਵਿਚਕਾਰ ਪਾਟਲੀਪੁਤ੍ਰ (ਪਟਨੇ) ਵਿੱਚ ਉੱਤਮ ਰੀਤਿ ਨਾਲ ਰਾਜ ਕੀਤਾ. ਅਸ਼ੋਕ ਦੀ ਪੁਤ੍ਰੀ ਧਰਮਾਤਮਾ ਚਾਰੁਮਤੀ ਬੌੱਧਧਰਮ ਦੀ ਪ੍ਰਸਿੱਧ ਪ੍ਰਚਾਰਿਕਾ ਹੋਈ ਹੈ.


सं. अशोक. वि- शोक रहि. ख़ुश. प्रसंन. "भयो असोक देवपति तबही." (सलोह) २. संग्या- शोक दा अभाव. खुशी. आनंद. "असोक गयो तिन हूं ते नसाई." (क्रिसनाव) उन्हां पासों खुशी नॱठ गई। ३. इॱक बिरछ, जिस दे बारां महीने पॱते हरे रहिंदे हन अर जिस नूं सुगंध वाले फुॱल लगदे हन. मधुपुसप L. Jonesia Asoca. 4. पारा। ५. विसनु। ६. मगध देश दी मौरय वंश विॱच विंदुसार दा पुत्रइॱक मशहूर राजा, जो चंद्रगुपत दा पोता सी. इस दा पूरा नाउं अशोक वरधमान है. बुॱधमत दे इतिहास ने इस दी वडी वडिआई कीती है.#अशोक पहिलां ब्राहमणां नूं मंनदा अते शैव सी, पर मगरों बौॱध हो गिआ. इस दे आसरे बुॱधमत दे ६४००० पुजारी गुजारा करदे सन, अते इस ने ८४००० कीरतीसतंभ (Columns of Fame) खड़े करवाए, जिन्हां उते राजसी अते धारमिक हुकम उॱकरे होए सन.#आपणे राज दे अठार्हवें साल विॱच इस ने बुॱधमत दा इॱक वडा भारी जलसा कीता अते उस पिछों लंका अते होर देशां वॱल उपदेशक घॱले अते जीवहिंसा हुकमन बंद कीती. अफगानिसतान तों लै के लंका तीक कुॱल देश इस दे अधीन सी. इन्हां गॱलां दा पता उन्हां शिलालेखां तों लगदा है, जो पाली भासा विॱच खुदे होए अनेक थावां तों मिले हन. अनेक लेखकां ने इस दा नाउं प्रियदरशन भी लिखिआ है.#अशोक ने ईसा तों पहिलां (B. C. ) २६९- २३२ दे विचकार पाटलीपुत्र (पटने) विॱच उॱतम रीति नाल राज कीता. अशोक दी पुत्री धरमातमा चारुमती बौॱधधरम दी प्रसिॱध प्रचारिका होई है.