ਬੀਰਸਿੰਘ

bīrasinghaबीरसिंघ


ਜਸਵਾਲੀਆ ਪਹਾੜੀ ਰਾਜਾ, ਜਿਸ ਦਾ ਜੰਗ ਸ਼੍ਰੀ ਦਸ਼ਮੇਸ਼ ਜੀ ਨਾਲ ਹੋਇਆ। ੨. ਪਿੰਡ ਗੱਗੋਬੂਹਾ (ਜੋ ਤਰਨਤਾਰਨ ਪਾਸ ਹੈ, ਉਸ ਦੇ ਵਸਨੀਕ ਸੇਵਾਸਿੰਘ ਦੇ ਘਰ ਮਾਈ ਧਰਮਕੌਰ ਦੀ ਕੁੱਖ ਤੋਂ ਸਾਉਣ ਸੁਦੀ ੩. ਸੰਮਤ ੧੮੨੫ ਨੂੰ ਬਾਬਾ ਬੀਰਸਿੰਘ ਜੀ ਦਾ ਜਨਮ ਹੋਇਆ. ਜੁਆਨ ਹੋਕੇ ਮਹਾਰਾਜਾ ਰਣਜੀਤਸਿੰਘ ਜੀ ਦੀ ਫੌਜ ਵਿੱਚ ਕੁਝ ਸਮਾਂ ਵਡੀ ਨੇਕਨਾਮੀ ਨਾਲ ਨੌਕਰੀ ਕੀਤੀ.#ਬਾਬਾ ਭਾਗਸਿੰਘ ਕੁਰੀ ਨਿਵਾਸੀ ਅਤੇ ਬਾਬਾ ਸਾਹਿਬਸਿੰਘ ਜੀ ਊਨੇ ਵਾਲਿਆਂ ਦੀ ਸੰਗਤਿ ਕਰਕੇ ਇਨ੍ਹਾਂ ਨੂੰ ਅਜੇਹੀ ਆਤਮਿਕ ਰੰਗਣ ਚੜ੍ਹੀ ਕਿ ਰਾਤ ਦਿਨ ਕਰਤਾਰ ਦੇ ਰੰਗ ਰੱਤੇ ਰਹਿਂਦੇ.#ਨੌਰੰਗਾਬਾਦ ਦਾ ਵਸਨੀਕ ਦਸੌਂਧਾਸਿੰਘ ਬਾਬਾ ਜੀ ਨੂੰ ਸੇਵਾ ਅਤੇ ਪ੍ਰੇਮ ਨਾਲ ਪ੍ਰਸੰਨ ਕਰਕੇ ਆਪਣੇ ਪਿੰਡ ਲੈ ਆਇਆ. ਜਿੱਥੇ ਉਨ੍ਹਾਂ ਨੇ ਨਾਮ ਅਤੇ ਅੰਨ ਦਾ ਸਦਾਵ੍ਰਤ ਜਾਰੀ ਕੀਤਾ. ਬਾਬਾ ਬੀਰਸਿੰਘ ਜੀ ਦੇ ਉੱਤਮ ਉਪਦੇਸ਼ਾਂ ਦੇ ਅਸਰ ਨਾਲ ਮਾਝੇ ਦੇ ਅਨੇਕ ਪ੍ਰਾਣੀਆਂ ਨੇ ਜੀਵਨ ਸਫਲ ਕੀਤਾ. ਆਪ ਦੇ ਲੰਗਰ ਵਿੱਚ ਨਿੱਤ ਹਜਾਰਾਂ ਲਈ ਅੰਨ ਤਿਆਰ ਹੁੰਦਾ ਸੀ ਅਤੇ ਬਿਨਾ ਜਾਤਿ ਵਰਣ ਅਤੇ ਮਜਬ ਦੇ ਲਿਹਾਜ, ਸਮਾਨਭਾਵ ਨਾਲ ਵਰਤਾਇਆ ਜਾਂਦਾ ਸੀ.#ਇੱਕ ਵਾਰ ਸੰਮਤ ੧੯੦੧ ਵਿੱਚ ਬਾਬਾ ਜੀ ਛੀ ਹਜਾਰ ਸਿੰਘ ਸੇਵਕਾਂ ਦੀ ਭੀੜ ਨਾਲ ਹਰੀਕੇ ਪੱਤਨ ਠਹਿਰੇ ਹੋਏ ਸਨ ਕਿ ਸਰਦਾਰ ਅਤਰਸਿੰਘ ਸੰਧਾ ਵਾਲੀਆ ਲਹੌਰ ਦੇ ਫਿਸਾਦ ਵਿੱਚੋਂ ਨੱਠਕੇ ਬਾਬਾ ਸਾਹਿਬ ਦੀ ਸ਼ਰਣ ਆਇਆ. ਰਾਜਾ ਹੀਰਾਸਿੰਘ ਡੋਗਰੇ ਨੇ ਫੌਜ ਭੇਜਕੇ ਸਰਦਾਰ ਅਤਰਸਿੰਘ ਦੀ ਬਾਬਾ ਜੀ ਤੋਂ ਮੰਗ ਕੀਤੀ, ਜਿਸ ਦੇ ਉੱਤਰ ਵਿੱਚ ਆਪ ਨੇ ਆਖਿਆ ਕਿ ਅਸੀਂ ਸ਼ਰਣ ਆਏ ਨੂੰ ਫੜਕੇ ਕਿਸੇ ਦੇ ਹਵਾਲੇ ਨਹੀਂ ਕਰ ਸਕਦੇ. ਇਸ ਪੁਰ ਕ੍ਰੋਧ ਵਿੱਚ ਮੱਤੇ ਹੀਰਾਸਿੰਘ ਨੇ ਫੌਜੀ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਸ਼ਸਤ੍ਰਾਂ ਦੇ ਬਲ ਨਾਲ ਅਤਰਸਿੰਘ ਅਤੇ ਬੀਰਸਿੰਘ ਨੂੰ ਫੜ ਲੈ ਆਓ, ਜਦ ਫੌਜ ਆਉਂਦੀ ਵੇਖੀ, ਤਾਂ ਸਿੱਖਾਂ ਨੇ ਬਾਬਾ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਸਾਨੂੰ ਭੀ ਆਪਣਾ ਬਲ ਵਿਖਾਂਉਣ ਦਾ ਮੌਕਾ ਦੇਓ. ਬਾਬਾਜੀ ਨੇ ਆਖਿਆ ਕਿ ਭਾਈਆਂ ਤੇ ਵਾਰ ਨਹੀਂ ਕਰਣਾ, ਜੇ ਉਹ ਭੁੱਲ ਕਰ ਰਹੇ ਹਨ ਤਦ ਅਸਾਂ ਗੁਰੂ ਤੋਂ ਵੇਮੁਖ ਨਹੀਂ ਹੋਣਾ, ਜੋ ਸ਼ਾਂਤਿ ਨਾਲ ਸਾਡੇ ਪਾਸ ਨਹੀਂ ਬੈਠ ਸਕਦਾ ਉਹ ਹੁਣੇ ਹੀ ਘਰ ਨੂੰ ਚਲਾ ਜਾਵੇ.#ਫੌਜ ਨੇ ਗੋਲੀ ਗੋਲਾ ਵਰਸਾਉਣਾ ਆਰੰਭਿਆ, ਜਿਸ ਤੋਂ ਹਜਾਰਾਂ ਸਿੰਘ ਮਾਰੇ ਗਏ ਅਰ ਬਾਬਾ ਜੀ ਦਾ ਸੱਜਾ ਗੋਡਾ ਤੋਪ ਦੇ ਗੋਲੇ ਨਾਲ ਚੂਰ ਹੋ ਗਿਆ ਅਤੇ ਗੋਲੀਆਂ ਨਾਲ ਸ਼ਰੀਰ ਛਾਲਣੀ ਬਣ ਗਿਆ.#ਬਾਬਾ ਬੀਰਸਿੰਘ ਜੀ ੨੭ ਵੈਸਾਖ ੧੯੦੧ ਨੂੰ ਸ਼ਹੀਦ ਹੋਏ, ਉਨ੍ਹਾਂ ਦਾ ਸ਼ਰੀਰ ਪਲੰਘ ਤੇ ਰੱਖਕੇ ਜਲਪ੍ਰਵਾਹ ਕੀਤਾ ਗਿਆ. ਮੁੱਠਿਆਂ ਵਾਲੇ ਪਿੰਡ ਬਾਬਾ ਜੀ ਦਾ ਪਲੰਘ ਦਰਿਆ ਦੇ ਕਿਨਾਰੇ ਲੱਗਕੇ ਰੁਕਗਿਆ ਅਰ ਗੰਡਾਸਿੰਘ ਰਾਮਗੜ੍ਹੀਏ ਨੇ ਪਲੰਘ ਬਾਹਰ ਕੱਢਕੇ ਦੇਹ ਦਾ ਸਸਕਾਰ ਕੀਤਾ. ਉਸ ਥਾਂ ਤੋਂ ਕੁਝ ਭਸਮ ਲੈਜਾਕੇ ਨੌਰੰਗਾਬਾਦ ਭੀ ਸਮਾਧ ਬਣਾਈ ਗਈ.#ਨੌਰੰਗਾਬਾਦ ਵਿੱਚ ਆਪਦਾ ਡੇਰਾ ਹੁਣ ਭੀ ਪ੍ਰਸਿੱਧ ਅਸਥਾਨ ਹੈ, ਜਿੱਥੇ ਕਥਾਕੀਰਤਨ ਹੁੰਦਾ ਅਤੇ ਲੰਗਰ ਵਰਤਦਾ ਹੈ.


जसवालीआ पहाड़ी राजा, जिस दा जंग श्री दशमेश जी नाल होइआ। २. पिंड गॱगोबूहा (जो तरनतारन पास है, उस दे वसनीक सेवासिंघ दे घर माई धरमकौर दी कुॱख तों साउण सुदी ३. संमत १८२५ नूं बाबा बीरसिंघ जी दा जनम होइआ. जुआन होके महाराजा रणजीतसिंघ जी दी फौज विॱच कुझ समां वडी नेकनामी नाल नौकरी कीती.#बाबा भागसिंघ कुरी निवासी अते बाबा साहिबसिंघ जी ऊने वालिआं दी संगति करके इन्हां नूं अजेही आतमिक रंगण चड़्ही कि रात दिन करतार दे रंग रॱते रहिंदे.#नौरंगाबाद दा वसनीक दसौंधासिंघ बाबा जी नूं सेवाअते प्रेम नाल प्रसंन करके आपणे पिंड लै आइआ. जिॱथे उन्हां ने नाम अते अंन दा सदाव्रत जारी कीता. बाबा बीरसिंघ जी दे उॱतम उपदेशां दे असर नाल माझे दे अनेक प्राणीआं ने जीवन सफल कीता. आप दे लंगर विॱच निॱत हजारां लई अंन तिआर हुंदा सी अते बिना जाति वरण अते मजब दे लिहाज, समानभाव नाल वरताइआ जांदा सी.#इॱक वार संमत १९०१ विॱच बाबा जी छी हजार सिंघ सेवकां दी भीड़ नाल हरीके पॱतन ठहिरे होए सन कि सरदार अतरसिंघ संधा वालीआ लहौर दे फिसाद विॱचों नॱठके बाबा साहिब दी शरण आइआ. राजा हीरासिंघ डोगरे ने फौज भेजके सरदार अतरसिंघ दी बाबा जी तों मंग कीती, जिस दे उॱतर विॱच आप ने आखिआ कि असीं शरण आए नूं फड़के किसे दे हवाले नहीं कर सकदे. इस पुर क्रोध विॱच मॱते हीरासिंघ ने फौजी सरदारां नूं हुकम दिॱता कि शसत्रां दे बल नाल अतरसिंघ अते बीरसिंघ नूं फड़ लै आओ, जद फौज आउंदी वेखी, तां सिॱखां ने बाबा जी दी सेवा विॱच बेनती कीती कि सानूं भी आपणा बल विखांउण दा मौका देओ. बाबाजी ने आखिआ कि भाईआं ते वार नहीं करणा, जे उह भुॱल कर रहे हन तद असां गुरू तों वेमुख नहीं होणा, जो शांति नाल साडे पास नहीं बैठ सकदा उह हुणे ही घर नूं चला जावे.#फौज ने गोली गोला वरसाउणाआरंभिआ, जिस तों हजारां सिंघ मारे गए अर बाबा जी दा सॱजा गोडा तोप दे गोले नाल चूर हो गिआ अते गोलीआं नाल शरीर छालणी बण गिआ.#बाबा बीरसिंघ जी २७ वैसाख १९०१ नूं शहीद होए, उन्हां दा शरीर पलंघ ते रॱखके जलप्रवाह कीता गिआ. मुॱठिआं वाले पिंड बाबा जी दा पलंघ दरिआ दे किनारे लॱगके रुकगिआ अर गंडासिंघ रामगड़्हीए ने पलंघ बाहर कॱढके देह दा ससकार कीता. उस थां तों कुझ भसम लैजाके नौरंगाबाद भी समाध बणाई गई.#नौरंगाबाद विॱच आपदा डेरा हुण भी प्रसिॱध असथान है, जिॱथे कथाकीरतन हुंदा अते लंगर वरतदा है.