jainīजैनी
ਦੇਖੋ, ਜੈਨ. "ਇਕ ਜੈਨੀ ਉਝੜਿ ਪਾਇ." (ਵਾਰ ਮਲਾ ਮਃ ੧)
देखो, जैन. "इक जैनी उझड़ि पाइ." (वार मला मः १)
ਜਿਨ (ਰਿਸਭਦੇਵ) ਦੇ ਚਲਾਏ ਮਤ ਦਾ ਅਨੁਗਾਮੀ. ਜੈਨੀ. ਜੈਨ ਮਤ ਬੌਂਧ ਧਰਮ ਤੋਂ ਪਹਿਲਾ ਹੈ. ਇਸ ਦੇ ਪੰਜ ਮੁੱਖਵ੍ਰਤ ਹਨ- ਅਹਿੰਸਾ, ਸਤ੍ਯ, ਅਸ੍ਤੇਯ (ਚੋਰੀ ਦਾ ਤ੍ਯਾਗ), ਬ੍ਰਹਮ੍ਚਰਯ ਅਤੇ ਅਪਰਿਗ੍ਰਹ (ਮੋਹ ਦਾ ਤ੍ਯਾਗ).#ਜੈਨ ਮਤ ਦੇ ਦੋ ਫ਼ਿਰਕ਼ੇ ਮੁੱਖ ਹਨ- ਇੱਕ ਸ਼੍ਵੇਤਾਂਬਰ, ਦੂਜਾ ਦਿਗੰਬਰ. ਜੈਨੀ ਨੂੰ ਬੋਲਣ ਵੇਲੇ ਮੂੰਹ ਅੱਗੇ ਵਸਤ੍ਰ ਰੱਖਣਾ ਜਰੂਰੀ ਹੈ. ਅਤੇ ਰਜੋਹਰਾ (ਸੂਤ ਦਾ ਝਾੜੂ) ਹਰੇਕ ਪਾਸ ਹੋਣਾ ਚਾਹੀਏ, ਜਿਸ ਨਾਲ ਬੈਠਣ ਵੇਲੇ ਜ਼ਮੀਨ ਸਾਫ਼ ਕਰ ਲਵੇ, ਤਾਕਿ ਕੋਈ ਜੀਵ ਨਾ ਮਰੇ. ਜੈਨੀ ਸਾਧੁ ਨੂੰ ਠੰਢਾ ਭੋਜਨ ਅਤੇ ਉਬਲਿਆ ਹੋਇਆ ਪਾਣੀ ਪੀਣਾ ਚਾਹੀਏ. ਨਿਰਮਲ ਜਲ ਨਾਲ ਨ੍ਹਾਉਣਾ ਵਰਜਿਤ ਹੈ, ਕਿਉਂਕਿ ਅਜਿਹਾ ਕਰਨ ਤੋਂ ਜੀਵ ਮਰਦੇ ਹਨ. ਜੈਨੀ ਨੂੰ ਧਨ ਜਮਾਂ ਕਰਨ ਦਾ ਨਿਸੇਧ ਹੈ. ਹੋਰ ਵ੍ਰਤਾਂ ਤੋਂ ਛੁੱਟ ਅੱਠ ਵ੍ਰਤ ਸਿਰੋਮਣਿ ਹਨ, ਅਰਥਾਤ ਭਾਦੋਂ ਬਦੀ ੧੨. ਤੋਂ ਭਾਦੋਂ ਸੁਦੀ ੪. ਤੀਕ. ਅਖ਼ੀਰੀ ਦਿਨ ਦਾ ਨਾਮ "ਛਮਛਰੀ"¹ ਹੈ, ਜੋ ਸਭ ਤੋਂ ਪਵਿਤ੍ਰ ਹੈ.#ਜੈਨ ਮਤ ਵਿੱਚ ਜਗਤਕਰਤਾ ਪਾਰਬ੍ਰਹਮ ਨਹੀਂ ਮੰਨਿਆ. ਇਹ ਮੁਕ੍ਤਾਤਮਾ ਨੂੰ ਹੀ ਈਸ਼੍ਵਰ ਆਖਦੇ ਹਨ. "ਜੈਨ ਮਾਰਗ ਸੰਜਮ ਅਤਿ ਸਾਧਨ." (ਸੁਖਮਨੀ) ਦੇਖੋ, ਤੀਰਥੰਕਰ, ਮਾਯਮੋਹ ਅਤੇ ਰਿਖਭਦੇਵ। ੨. ਅ਼. [زین] ਜ਼ੈਨ. ਖ਼ੂਬੀ. ਗੁਣ। ੩. ਸਜਾਵਟ. ਸ਼੍ਰਿੰਗਾਰ। ੪. ਫ਼ਾ. ਵੈਰਾਗਵਾਨ. ਜਿਸ ਨੇ ਸੰਸਾਰ ਦੇ ਪਦਾਰਥਾਂ ਦਾ ਪ੍ਰੇਮ ਤ੍ਯਾਗ ਦਿੱਤਾ ਹੈ....
ਦੇਖੋ, ਜੈਨ. "ਇਕ ਜੈਨੀ ਉਝੜਿ ਪਾਇ." (ਵਾਰ ਮਲਾ ਮਃ ੧)...
ਔਝੜ ਵਿੱਚ. ਦੇਖੋ, ਉਝੜ....
ਸੰਗ੍ਯਾ- ਪਾਦ. ਪਾਈਆ। ੨. ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ. "ਚਲੇ ਵਰ ਪਾਇ." (ਗੁਪ੍ਰਸੂ) "ਪਾਇ ਠਗਉਰੀ ਆਪਿ ਭੁਲਾਇਓ." (ਸਾਰ ਮਃ ੫) ੩. ਪੈਂਦਾ ਹੈ. ਪੜਤਾ ਹੈ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੪. ਸੰ. ਪ੍ਰਾਯ. ਸਮਾਨ. ਤੁੱਲ. "ਤਿਲ ਤਿਲ ਪਾਇ ਰਥੀ ਕਟਡਾਰੇ." (ਪਾਰਸਾਵ) ੫. ਸੰ. ਪ੍ਰਾਯਃ ਵਿਸ਼ੇਸ ਕਰਕੇ ਥੀ। ੬. ਲਗਪਗ. ਕਰੀਬ ਕਰੀਬ. "ਦਸ ਦ੍ਯੋਸ ਪਾਇ ਦਿੱਕੀ ਨਰੈਣ." (ਦੱਤਾਵ) ੭. ਫ਼ਾ. [پائے] ਸੰਗ੍ਯਾ- ਪਾਦ. ਚਰਨ. "ਪਾਇ ਪਰਉ ਗੁਰ ਕੈ ਬਲਿਹਾਰੈ." (ਸੋਰ ਮਃ ੧) "ਪਾਇ ਗਹੇ ਜਬ ਤੇ ਤੁਮਰੇ." (ਰਾਮਾਵ) ੮. ਬੁਨਿਯਾਦ. ਨਿਉਂ "ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ." (ਵਾਰ ਮਾਝ ਮਃ ੧) ੯. ਦ੍ਰਿੜ੍ਹਤਾ. ਮਜਬੂਤ਼ੀ। ੧੦. ਸ਼ਕਤਿ. ਬਲ. "ਤੇਰਾ ਅੰਤੁ ਨ ਪਾਇਆ ਕਹਾ ਪਾਇ?" (ਬਸੰ ਮਃ ੧) ਮੇਰੀ ਕੀ ਸ਼ਕਤੀ ਹੈ?#੧੧ ਬਹਾਨਾ। ੧੨. ਹ਼ੱਦ. ਸੀਮਾ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....