shiviraशिविर
ਸੰ. ਸੰਗ੍ਯਾ- ਡੇਰਾ. ਮੁਕਾਮ. "ਕਿਤਿਕ ਦਿਵਸ ਕੀਨੋ ਸਿਵਿਰ." (ਨਾਪ੍ਰ) ੨. ਕੈਂਪ. ਛਾਵਨੀ.
सं. संग्या- डेरा. मुकाम. "कितिक दिवस कीनो सिविर." (नाप्र) २. कैंप. छावनी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਠਹਿਰਣ ਦਾ ਅਸਥਾਨ. "ਡਡਾ ਡੇਰਾ ਇਹੁ ਨਹੀ." (ਬਾਵਨ) ੨. ਤੰਬੂ. ਖ਼ੇਮਾ....
ਠਹਿਰਣ ਦੀ ਥਾਂ. ਦੇਖੋ, ਮਕਾਮ. "ਦੁਨੀਆ ਕੈਸਿ ਮੁਕਾਮੇ?" (ਸ੍ਰੀ ਅਃ ਮਃ ੧)...
ਸੰ. ਸੰਗ੍ਯਾ- ਰੋਜ਼. ਦਿਨ. "ਦਿਵਸ ਚਾਰ ਕੀ ਕਰਹੁ ਸਾਹਿਬੀ." (ਸਾਰ ਕਬੀਰ)...
ਸੰ. ਸੰਗ੍ਯਾ- ਡੇਰਾ. ਮੁਕਾਮ. "ਕਿਤਿਕ ਦਿਵਸ ਕੀਨੋ ਸਿਵਿਰ." (ਨਾਪ੍ਰ) ੨. ਕੈਂਪ. ਛਾਵਨੀ....
ਸੰਗ੍ਯਾ- ਛੱਪਰਾਂ ਦੀ ਕ਼ਤ਼ਾਰ. ਛੰਨਾਂ ਦੀ ਸ਼੍ਰੇਣੀ। ੨. ਫ਼ੌਜ ਦੇ ਰਹਿਣ ਦੀ ਥਾਂ. ਪੁਰਾਣੇ ਸਮੇਂ ਫ਼ੌਜ ਲਈ ਛੱਪਰ ਛਾਏ ਜਾਂਦੇ ਸਨ, ਇਸਕਾਰਣ ਇਹ ਸੰਗ੍ਯਾ ਹੋਈ। ੩. ਛਾਉਣ ਦਾ ਭਾਵ. ਵ੍ਯਾਪਕਤਾ. "ਘਟਿ ਘਟਿ ਲਾਲਨ ਛਾਵਨੀ ਨੀਕੀ." (ਮਲਾ ਮਃ ੫. ਪੜਤਾਲ)...