ਜਯਸਿੰਘ

jēasinghaजयसिंघ


ਕਛਵਾਹਾ ਵੰਸ਼ੀ ਅੰਬਰ ਦਾ ਰਾਜਾ, ਜੋ ਮਹਾ ਸਿੰਘ ਦਾ ਪੁਤ੍ਰ ਸੀ. ਇਹ ਬਾਦਸ਼ਾਹ ਸ਼ਾਹਜਹਾਂ ਦੀ ਸੇਵਾ ਵਿੱਚ ਹਾਜ਼ਿਰ ਰਿਹਾ ਅਰ "ਮਿਰਜ਼ਾ" ਖ਼ਿਤਾਬ ਪ੍ਰਾਪਤ ਕੀਤਾ. ਔਰੰਗਜ਼ੇਬ ਨੇ ਇਸ ਨੂੰ ਸਨ ੧੬੬੪ ਵਿੱਚ ਦੱਖਣ ਦਾ ਗਵਰਨਰ ਥਾਪਿਆ. ਇਸ ਦਾ ਦੇਹਾਂਤ ਸਨ ੧੬੬੬ ਵਿੱਚ ਹੋਇਆ. ਇਹ ਸੰਸਕ੍ਰਿਤ ਅ਼ਰਬੀ ਫ਼ਾਰਸੀ ਆਦਿ ਦਾ ਪੰਡਿਤ ਅਤੇ ਨੀਤਿਨਿਪੁਣ ਸੀ. ਗੁਰੂ ਹਰਿਕ੍ਰਿਸਨ ਸਾਹਿਬ ਦਾ ਇਹ ਪਰਮ ਭਗਤ ਸੀ. ਭਾਈ ਸੰਤੋਖ ਸਿੰਘ ਜੀ ਨੇ ਭੁੱਲਕੇ ਇਸ ਨੂੰ ਸਵਾਈ ਜਯਸਿੰਘ ਅਤੇ ਜਯਪੁਰਪਤਿ ਲਿਖਿਆ ਹੈ.¹#੨. ਜਯਸਿੰਘ ਸਵਾਈ ਬਿਸਨਸਿੰਘ ਦਾ ਪੁਤ੍ਰ ਸੀ. ਇਸੇ ਨੇ ਜਯਪੁਰ ਸ਼ਹਿਰ ਵਸਾਕੇ ਅੰਬਰ ਤੋਂ ਰਾਜਧਾਨੀ ਬਦਲੀ. ਇਹ ਰਾਜਗੱਦੀ ਪੁਰ ਸਨ ੧੬੯੭ (ਸੰਮਤ ੧੭੫੫)² ਵਿੱਚ ਬੈਠਾ. ਔਰੰਗਜ਼ੇਬ ਦੇ ਮਰਣ ਪੁਰ ਜੋ ਸ਼ਾਹਜ਼ਾਦਿਆਂ ਦਾ ਆਪੋਵਿੱਚੀ ਰਾਜ ਲਈ ਝਗੜਾ ਹੋਇਆ, ਉਸ ਵਿੱਚ ਇਸ ਨੇ ਆਜ਼ਮਸ਼ਾਹ ਦਾ ਪੱਖ ਲੀਤਾ. ਬਹਾਦੁਰਸ਼ਾਹ ਨੇ ਜਯਸਿੰਘ ਦੀ ਰਿਆਸਤ ਜ਼ਬਤ ਕਰਕੇ ਜਯਪੁਰ ਦਾ ਗਵਰਨਰ ਸੈੱਯਦ ਹੁਸੈਨਅ਼ਲੀ ਖ਼ਾਂਨ ਮੁਕ਼ੱਰਰ ਕੀਤਾ. ਜਦ ਬਹਾਦੁਰਸ਼ਾਹ ਦੱਖਣ ਵੱਲ ਆਪਣੇ ਭਾਈ ਕਾਮਬਖ਼ਸ਼ ਨੂੰ ਸਰ ਕਰਨ ਗਿਆ, ਤਦ ਜਯਸਿੰਘ ਨੇ ਅਜੀਤਸਿੰਘ ਰਾਠੌਰ ਦੀ ਸਹਾਇਤਾ ਨਾਲ ਸਨ ੧੭੦੮ ਵਿੱਚ ਜਯਪੁਰ ਉੱਪਰ ਫਿਰ ਕਬਜ਼ਾ ਕਰਲਿਆ.#ਫ਼ਰਰੁਖ਼ਸਿਯਰ ਦੇ ਜ਼ਮਾਨੇ ਜਯਸਿੰਘ ਨੂੰ ਰਾਜਾਧਿਰਾਜ ਪਦਵੀ ਮਿਲੀ ਅਰ ਮੁਹੰਮਦਸ਼ਾਹ ਨੇ ਸਿਵਾਈ ਖ਼ਿਤਾਬ ਦਿੱਤਾ ਅਤੇ ਮਾਲਵੇ ਦਾ ਗਵਰਨਰ ਥਾਪਿਆ. ਇਸ ਦਾ ਦੇਹਾਂਤ ਸਨ ੧੭੪੨ ਵਿੱਚ ਹੋਇਆ. ਇਸ ਦੇ ਮਰਣ ਪੁਰ ਇਸ ਦਾ ਪੁਤ੍ਰ ਈਸ਼੍ਵਰ ਸਿੰਘ ਰਾਜਗੱਦੀ ਤੇ ਬੈਠਾ. ਇਹ ਦੂਜਾ ਜਯਾ ਸਿੰਘ ਸਵਾਈ ਜੋਤਿਸਵਿਦ੍ਯਾ ਦਾ ਪੰਡਿਤ ਸੀ. ਇਸੇ ਦੇ ਬਣਾਏ ਗ੍ਰਹ ਰਾਸ਼ਿਚਕ੍ਰ (Observatory, ਜਿਨ੍ਹਾਂ ਨੂੰ ਲੋਕ ਜੰਤ੍ਰ ਮੰਤ੍ਰ ਆਖਦੇ ਹਨ) ਦਿੱਲੀ,³ ਬਨਾਰਸ, ਮਥੁਰਾ, ਉੱਜੈਨ ਅਤੇ ਜਯਪੁਰ ਵਿੱਚ ਵਿਦ੍ਯਮਾਨ ਹਨ. ਵੰਸ਼ਾਵਲੀ ਇਉਂ ਹੈ:-:#ਭਾਰਾਮੱਲ (ਉਪਨਾਮ ਬਿਹਾਰੀਮੱਲ)##ਭਗਵਾਨਦਾਸ##ਮਾਨ ਸਿੰਘ##ਭਾਊਸਿੰਘ##ਮਹਾਸਿੰਘ##ਜਯਸਿੰਘ ਮਿਰਜ਼ਾ##ਰਾਮਸਿੰਘ##ਬਿਸਨ ਸਿੰਘ##ਜਯਸਿੰਘ ਸਵਾਈ##ਈਸ਼੍ਵਰੀਸਿੰਘ


कछवाहा वंशी अंबर दा राजा, जो महा सिंघ दा पुत्र सी. इह बादशाह शाहजहां दी सेवा विॱच हाज़िर रिहा अर "मिरज़ा" ख़िताब प्रापत कीता. औरंगज़ेब ने इस नूं सन १६६४ विॱच दॱखण दा गवरनर थापिआ. इस दा देहांत सन १६६६ विॱच होइआ. इह संसक्रित अ़रबी फ़ारसी आदि दा पंडित अते नीतिनिपुण सी. गुरू हरिक्रिसन साहिब दा इह परम भगत सी. भाई संतोख सिंघ जी ने भुॱलके इस नूं सवाई जयसिंघ अते जयपुरपति लिखिआ है.¹#२. जयसिंघ सवाई बिसनसिंघ दा पुत्र सी. इसे नेजयपुर शहिर वसाके अंबर तों राजधानी बदली. इह राजगॱदी पुर सन १६९७ (संमत १७५५)² विॱच बैठा. औरंगज़ेब दे मरण पुर जो शाहज़ादिआं दा आपोविॱची राज लई झगड़ा होइआ, उस विॱच इस ने आज़मशाह दा पॱख लीता. बहादुरशाह ने जयसिंघ दी रिआसत ज़बत करके जयपुर दा गवरनर सैॱयद हुसैनअ़ली ख़ांन मुक़ॱरर कीता. जद बहादुरशाह दॱखण वॱल आपणे भाई कामबख़श नूं सर करन गिआ, तद जयसिंघ ने अजीतसिंघ राठौर दी सहाइता नाल सन १७०८ विॱच जयपुर उॱपर फिर कबज़ा करलिआ.#फ़ररुख़सियर दे ज़माने जयसिंघ नूं राजाधिराज पदवी मिली अर मुहंमदशाह ने सिवाई ख़िताब दिॱता अते मालवे दा गवरनर थापिआ. इस दा देहांत सन १७४२ विॱच होइआ. इस दे मरण पुर इस दा पुत्र ईश्वर सिंघ राजगॱदी ते बैठा. इह दूजा जया सिंघ सवाई जोतिसविद्या दा पंडित सी. इसे दे बणाए ग्रह राशिचक्र (Observatory, जिन्हां नूं लोक जंत्र मंत्र आखदे हन) दिॱली,³ बनारस, मथुरा, उॱजैन अते जयपुर विॱच विद्यमान हन. वंशावली इउं है:-:#भारामॱल (उपनाम बिहारीमॱल)##भगवानदास##मान सिंघ##भाऊसिंघ##महासिंघ##जयसिंघ मिरज़ा##रामसिंघ##बिसन सिंघ##जयसिंघ सवाई##ईश्वरीसिंघ