tilāटिॱला
ਸੰਗ੍ਯਾ- ਪਹਾੜ ਦੀ ਚੋਟੀ. ਸ਼ਿਖਰ। ੨. ਰੇਤ ਆਦਿ ਦਾ ਉੱਚਾ ਢੇਰ. ਅ਼. [تل] ਤੱਲ। ੩. ਕਿਸੇ ਸਾਧੂ ਦਾ ਉੱਚੀ ਥਾਂ ਦਾ ਆਸ਼੍ਰਮ.
संग्या- पहाड़ दी चोटी. शिखर। २. रेत आदि दा उॱचा ढेर. अ़. [تل] तॱल। ३. किसे साधू दा उॱची थां दा आश्रम.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸੰਗ੍ਯਾ- ਸ਼ਿਖਾ. ਬੋਦੀ। ੨. ਕੇਸਾਂ ਦਾ ਜੂੜਾ। ੩. ਪਹਾੜ ਦਾ ਉੱਚਾ ਟਿੱਲਾ, ਮੰਦਿਰ ਬਿਰਛ ਮੁਨਾਰੇ ਆਦਿ ਦੀ ਟੀਸੀ....
ਸੰ. ਸ਼ਿਖਰ. ਸੰਗ੍ਯਾ- ਪਹਾੜ ਦੀ ਚੋਟੀ। ੨. ਮੰਦਿਰ ਦਾ ਕਲਸ਼। ੩. ਉੱਚੈਸ਼੍ਰਵਾ ਘੋੜਾ. "ਸਿਖਰ ਸੁਨਾਗਰ ਨਦੀ ਚੇ ਨਾਥੰ." (ਧਨਾ ਤ੍ਰਿਲੋਚਨ) ੪. ਦਸ਼ਮਦ੍ਵਾਰ. "ਅਮ੍ਰਿਤੁ ਮੂਲੁ ਸਿਖਰ ਲਿਵ ਤਾਰੈ." (ਬਿਲਾ ਥਿਤੀ ਮਃ ੧)...
ਸੰਗ੍ਯਾ- ਰੇਤਾ. ਸਿਕਤਾ. ਬਾਲੂ। ੨. ਲੋਹਾ ਆਦਿ ਧਾਤੁ ਰੇਤਣ ਦਾ ਸੰਦ। ੩. ਸੰ. रेतस्. ਵੀਰਯ. "ਰੰਚਕ ਰੇਤ ਖੇਤ ਤਨਿ ਨਿਰਮਿਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੪. ਜਲ। ੫. ਪਾਰਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....
ਸੰਗ੍ਯਾ- ਅੰਬਾਰ. ਗੰਜ। ੨. ਟਿੱਬਾ. ਟਿੱਲਾ. "ਖਾਲੀ ਰਹੇ ਢੇਰ ਜਿਉ ਪਾਨੀ." (ਗੁਵਿ ੧੦) ੩. ਵਿ- ਬਹੁਤ. ਅਧਿਕ....
ਸੰ. तल्ल. ਟੋਆ. ਗੜ੍ਹਾ। ੨. ਤਿਸ ਮੇਂ ਲੀਨ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਆਸ਼੍ਰਮ. ਸੰਗ੍ਯਾ- ਨਿਵਾਸ ਦਾ ਥਾਂ. ਰਹਿਣ ਦਾ ਟਿਕਾਣਾ. "ਚਰਨ ਕਮਲ ਗੁਰੁ ਆਸ੍ਰਮ ਦੀਆ." (ਬਿਲਾ ਮਃ ੫) ੨. ਹਿੰਦੂਮਤ ਅਨੁਸਾਰ ਜੀਵਨ ਦੀ ਅਵਸਥਾ, ਜਿਸ ਦੇ ਚਾਰ ਭੇਦ ਹਨ- ਬ੍ਰਹਮਚਰਯ, ਗ੍ਰਿਹਸ੍ਥ, ਵਾਨਪ੍ਰਸ੍ਥ, ਅਤੇ ਸੰਨ੍ਯਾਸ. "ਚਾਰ ਵਰਨ ਚਾਰ ਆਸ੍ਰਮ ਹਹਿ, ਜੋ ਹਰਿ ਧਿਆਵੈ ਸੋ ਪਰਧਾਨੁ." (ਗੌਂਡ ਮਃ ੪) ਦੇਖੋ, ਚਾਰ ਆਸ੍ਰਮ....