ਚੌਹਾਣ, ਚੌਹਾਨ

chauhāna, chauhānaचौहाण, चौहान


ਰਾਜਪੂਤਾਂ ਦੀ ਇੱਕ ਜਾਤਿ, ਜੋ ਅਗਨਿਕੁਲ ਮੰਨੀ ਜਾਂਦੀ ਹੈ. ਕਥਾ ਇਉਂ ਪ੍ਰਚਲਿਤ ਹੈ ਕਿ ਰਾਖਸਾਂ ਦਾ ਨਾਸ਼ ਕਰਨ ਲਈ ਅਰਬੁਦ (ਆਬੂ) ਪਹਾੜ ਪੁਰ ਰਿਖੀਆਂ ਨੇ ਜੱਗ ਕੀਤਾ. ਜੱਗ ਦੇ ਕੁੰਡ ਤੋਂ ਚਾਰ ਪ੍ਰਤਾਪੀ ਪੁਰਖ ਪ੍ਰਗਟ ਹੋਏ, ਜਿਨ੍ਹਾਂ ਦੇ ਨਾਮ ਹਨ- ਪ੍ਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ. ਇਨ੍ਹਾਂ ਚਾਰ ਰਾਜਪੂਤਾਂ ਤੋਂ ਚਾਰ ਵੰਸ਼ ਚੱਲੇ, ਜੋ ਹੁਣ ਰਾਜਪੂਤਾਨੇ ਵਿੱਚ ਮੁਖੀ ਹਨ. ਇਹ ਕਹਾਵਤ ਭੀ ਹੈ ਕਿ ਚੌਹਾਨ ਦੇ ਚਾਰ ਭੁਜਾ ਸਨ. ਮਹਾ ਪ੍ਰਤਾਪੀ ਪ੍ਰਿਥੀਰਾਜ ਇਸੇ ਵੰਸ਼ ਦਾ ਭੂਸਣ ਸੀ. ਦੇਖੋ, ਰਾਜਪੂਤ. "ਮੱਲਣ ਹਾਸ ਚੌਹਾਣ ਚਿਤਾਰੀ." (ਭਾਗੁ)


राजपूतां दी इॱक जाति, जो अगनिकुल मंनी जांदी है. कथा इउं प्रचलित है कि राखसां दा नाश करन लई अरबुद (आबू) पहाड़ पुर रिखीआं ने जॱग कीता. जॱग दे कुंड तों चार प्रतापी पुरख प्रगट होए, जिन्हां दे नाम हन- प्रमार, चौहान, सोलंकी अते परिहार. इन्हां चार राजपूतां तों चार वंश चॱले, जो हुण राजपूताने विॱच मुखी हन. इह कहावत भी है कि चौहान दे चार भुजा सन. महा प्रतापी प्रिथीराज इसे वंश दा भूसण सी. देखो, राजपूत. "मॱलण हास चौहाण चितारी." (भागु)