ਘਨਾਕ੍ਸ਼੍‍ਰੀ, ਘਨਾਛਰੀ, ਘਨਾਕ੍ਸ਼੍‍ਰੀ, ਘਨਾਛਰੀ

ghanāksh‍rī, ghanāchharī, ghanāksh‍rī, ghanāchharīघनाक्श्‍री, घनाछरी, घनाक्श्‍री, घनाछरी


ਇਹ ਛੰਦ, 'ਕਬਿੱਤ' ਦਾ ਹੀ ਇੱਕ ਰੂਪ ਹੈ. ਲੱਛਣ- ਪ੍ਰਤਿ ਚਰਣ ੩੨ ਅੱਖਰ, ਅੱਠ- ਅੱਠ ਅੱਖਰਾਂ ਪੁਰ ਚਾਰ ਵਿਸ਼੍ਰਾਮ, ਅੰਤ ਦੋ ਲਘੁ.#ਉਦਾਹਰਣ-#(ੳ) ਨਿਕਸਤ ਮ੍ਯਾਨ ਤੇ ਹੀ, ਛਟਾ ਘਨ ਮ੍ਯਾਨ ਤੇ ਹੀ,#ਕਾਲਜੀਹ ਲਹ ਲਹ, ਹੋਯਰਹੀ ਹਲ ਹਲ।#ਲਾਗੈ ਅਰਿ ਗਰ ਗੇਰੈ, ਧਰ ਪਰ ਧਰ ਸਿਰ,#ਧਰਤ ਨ ਧੀਰ ਚਾਰੋਂ, ਚੱਕ ਪਰੈਂ ਚਲ ਚਲ. x x#(ਗੁਪ੍ਰਸੂ)#ਚਾਰ ਵਿਸ਼੍ਰਾਮਾਂ ਦੀ ਥਾਂ ਸੋਲਾਂ ਸੋਲਾਂ ਪੁਰ ਦੋ ਵਿਸ਼੍ਰਾਮਾਂ ਦਾ ਭੀ ਘਨਾਛਰੀ ਹੋਇਆ ਕਰਦਾ ਹੈ, ਯਥਾ:-#ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ,#ਬਾਸੁਰ ਰਯਨਿ ਬਾਸੁ ਜਾਕੋ ਹਿਤੁ ਨਾਮ ਸਿਉ।#ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਯੋ,#ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ. xx#(ਸਵੈਯੇ ਮਃ ੫. ਕੇ)#(ਅ) ਘਨਾਛਰੀ ਦਾ ਦੂਜਾ ਰੂਪ ਹੈ "ਰੂਪ- ਘਨਾਕ੍ਸ਼੍‍ਰੀ." ਪ੍ਰਤਿ ਚਰਣ ੩੨ ਅੱਖਰ, ਇਕਤੀਹਵਾਂ ਦੀਰਘ, ਅਤੇ ਬਤੀਹਵਾਂ ਲਘੁ. ਸੋਲਾਂ ਸੋਲਾਂ ਪੁਰ ਦੋ ਵਿਸ਼੍ਰਾਮ.#ਉਦਾਹਰਣ-#ਅਬਿਚਲ ਨਗਰ ਉਜਾਗਰ ਸਗਲ ਜਗ,#ਜਾਹਰ ਜਹੂਰ ਜਹਾਂ ਜੋਤਿ ਹੈ ਜਬਰ ਜਾਂਨ।#ਖੰਡੇ ਹੈਂ ਪ੍ਰਚੰਡ ਖਰ ਖੜਗ ਕੁਵੰਡ ਧਰੇ,#ਖੰਜਰ ਤੁਫੰਗ ਪੁੰਜ ਕਰਦ ਕ੍ਰਿਪਾਨ ਬਾਂਨ।#ਸਕਤੀ ਸਰੋਹੀ ਸੈਫ ਸਾਂਗ ਜਮਦਾੜ੍ਹ ਚਕ੍ਰ,#ਢਾਲੇ ਗਨ ਭਾਲੇ ਰਿਪੁ ਘਾਲੇ ਛਿਪ੍ਰ ਜੰਗ ਠਾਂਨ।#ਚਮਕਤ ਚਾਰੋਂ ਓਰ ਘੋਰ ਰੂਪ ਕਾਲਿਕਾ ਕੋ,#ਬੰਦਨਾ ਕਰਤ ਕਵਿ ਜੋਰ ਪਾਨਿ ਤਾਂਹਿ ਥਾਨ।#(ਗੁਪ੍ਰਸੂ)#ਸੰਪਤਿ ਅਤੋਟ ਜਾਂਕੋ ਕੰਚਨ ਰਚਿਤ ਕੋਟ,#ਸੁੰਦਰ ਸਰੂਪ ਕਾਮ ਕਾਮਿਨੀ ਕਰਤ ਰਾਗ।#ਪਾਕ ਕਰੇ ਪਾਵਕ ਪਿਲਾਇ ਪਾਨੀ ਪਾਨੀਪਤਿ,#ਸੇਜਾ ਰਚੇ ਸੁਰਪਤਿ ਪਵਨ ਬੁਹਾਰੇ ਬਾਗ।#ਜੀਵਨ ਮ੍ਰਿਗੇਂਦ੍ਰ ਇੱਕ ਕਰਤਾਰ ਸੇਵ ਬਿਨ,#ਈਸ ਨ ਬਚਾਇ ਸਕੇ ਕਾਮ ਕੀ ਜਰਤ ਆਗ।#ਕਾਲ ਤੇ ਨ ਡਰੇ ਲਰ ਮਰੇ ਤਾਂਕੇ ਸੀਸ ਬੈਠ,#ਮੂਛਨ ਪੈ ਪੂਛ ਫੇਰ ਚੁੰਚ ਨ ਸਵਾਰੇਂ ਕਾਗ।#(ਸਿਕ੍ਸ਼ਾ ਸੁਧਾਸਰ)#ਦੇਖਕੈ ਪ੍ਰਤਾਪ ਤਾਪ ਤਪਨ ਕੋ ਮੰਦ ਹੋਤ,#ਤਰੁਨ ਹਰਨ ਤੇਜ ਕਾਲ ਕੀਨ ਛੀਨ ਛੀਨ।#ਸਸਿਮੁਖੀ ਪਿਕਬੈਨੀ ਸੁੰਦਰੀ ਕੁਰੰਗਨੈਨੀ,#ਸੁਰੀ ਨਰੀ ਕਿੰਨਰੀ ਪ੍ਰਬੀਨ ਲੀਨ ਬੀਨ ਬੀਨ।#ਜੀਵਨ ਮ੍ਰਿਗੇਂਦ੍ਰ ਜਾਂਕੋ ਕੰਚਨ ਰਚਿਤ ਗੜ੍ਹ,#ਯੁਵਾ ਜੋਰ ਰਾਮ ਬੈਰ ਰਾਵਨ ਸੇ ਪੀਨ ਪੀਨ।#ਸ਼ਿਵ ਸੇ ਸਹਾਈ ਭਾਈ ਜਾਂਕੇ ਕੁੰਭਕਾਨਨ ਸੇ,#ਇੰਦ੍ਰਜੀਤ ਸੇ ਸੁਪੂਤ ਬਿਕੇ ਕੌਡੀ ਤੀਨ ਤੀਨ.#(ਮਿਕ੍ਸ਼ਾ ਸੁਧਾਸਰ)#(ੲ) ਘਨਾਛਰੀ ਦਾ ਤੀਜਾ ਰੂਪ ਹੈ "ਜਲਹਰਣ." ਲੱਛਣ- ਪ੍ਰਤਿ ਚਰਣ ੩੨ ਅੱਖਰ. ਸੋਲਾਂ ਸੋਲਾਂ ਪੁਰ ਦੋ ਵਿਸ਼੍ਰਾਮ. ਇਕਤੀਹਵਾਂ ਅੱਖਰ ਲਘੁ ਅਤੇ ਬਤੀਹਵਾਂ ਦੀਰਘ.#ਉਦਾਹਰਣ-#ਦੇਵਨ ਕੇ ਧਾਮ ਧੂਲਿ ਧ੍‌ਵੰਸਨ ਕੈ ਧੇਨੁਨ ਕੋ,#ਧਰਾਧਰ ਦ੍ਰੋਹ ਧੂਮ ਧਾਮ ਕਲੂ ਧਾਂਕ ਪਰਾ।#ਸਾਹਿਬ ਸੁਜਾਨ ਫਤੇ ਸਿੰਘ ਦੇਗ ਤੇਗ ਧਨੀ,#ਦੇਤ ਜੌ ਨ ਭ੍ਰਾਤਨ ਸੋਂ ਸੀਸ ਕਰ ਪੁੰਨ ਹਰਾ।#ਚਾਰੋਂ ਦਿਸਾ ਸਿੰਧੁ ਲੌ ਅਭਾਵ ਕੈ ਮ੍ਰਯਾਦ ਬ੍ਰਿੰਦ,#ਹਿੰਦੁ ਊਚ ਨੀਚਨ ਮੇਂ ਹੋਤੀ ਇਸਲਾਮੀਸ਼ਰਾ।#ਲੋਪ ਹੋਤੀ ਸ਼ਰਮ ਔ ਮਰਮ ਨ ਪਾਤੇ ਧੀਰ,#ਕਰਮ ਪਲਾਤੋ ਵ੍ਯੋਮ ਧਰਮ ਧਸਾਤੋ ਧਰਾ#(ਸਿੱਖੀ ਪ੍ਰਭਾਕਰ)#(ਸ) ਘਨਾਛਰੀ ਦਾ ਚੌਥਾ ਰੂਪ ਹੈ "ਦੇਵਘਨਾਕ੍ਸ਼੍‍ਰੀ." ਲੱਛਣ- ਪ੍ਰਤਿ ਚਰਣ ੩੩ ਅੱਖਰ, ਤਿੰਨ ਵਿਸ਼੍ਰਾਮ ਅੱਠ ਅੱਠ ਪੁਰ, ਚੌਥਾ ਨੌ ਪੁਰ, ਅੰਤ ਨਗਣ।।।.#ਉਦਾਹਰਣ-#ਸਿੰਘ ਜਿਮ ਗਾਜੈਂ ਸਿੰਘ, ਸੇਨਾ ਸਿੰਘ ਘਟਾ ਅਰੁ, ਬੀਜਰੀ ਜ੍ਯੋਂ ਖੱਗ ਉਠੈਂ, ਤੀਖਨ ਚਮਕ ਚਮਕ. x x


इह छंद, 'कबिॱत' दा ही इॱक रूप है. लॱछण- प्रति चरण ३२ अॱखर, अॱठ- अॱठ अॱखरां पुर चार विश्राम, अंत दो लघु.#उदाहरण-#(ॳ) निकसत म्यान ते ही, छटा घन म्यान ते ही,#कालजीह लह लह, होयरही हल हल।#लागै अरि गर गेरै, धर पर धर सिर,#धरत न धीर चारों, चॱक परैं चल चल. x x#(गुप्रसू)#चार विश्रामां दी थां सोलां सोलां पुर दो विश्रामां दा भी घनाछरी होइआ करदा है, यथा:-#तिह जन जाचहु जगत्र पर जानीअतु,#बासुर रयनि बासु जाको हितु नाम सिउ।#परम अतीतु परमेसुर कै रंगि रंग्यो,#बासना ते बाहरि पै देखीअतु धाम सिउ. xx#(सवैये मः ५. के)#(अ) घनाछरी दा दूजा रूप है "रूप- घनाक्श्‍री." प्रति चरण ३२ अॱखर, इकतीहवां दीरघ, अते बतीहवां लघु. सोलां सोलां पुर दो विश्राम.#उदाहरण-#अबिचल नगर उजागर सगल जग,#जाहर जहूर जहां जोति है जबर जांन।#खंडे हैं प्रचंड खर खड़ग कुवंड धरे,#खंजर तुफंग पुंज करद क्रिपान बांन।#सकती सरोही सैफ सांग जमदाड़्ह चक्र,#ढाले गन भाले रिपु घाले छिप्र जंग ठांन।#चमकत चारों ओर घोर रूप कालिका को,#बंदना करत कवि जोर पानितांहि थान।#(गुप्रसू)#संपति अतोट जांको कंचन रचित कोट,#सुंदर सरूप काम कामिनी करत राग।#पाक करे पावक पिलाइ पानी पानीपति,#सेजा रचे सुरपति पवन बुहारे बाग।#जीवन म्रिगेंद्र इॱक करतार सेव बिन,#ईस न बचाइ सके काम की जरत आग।#काल ते न डरे लर मरे तांके सीस बैठ,#मूछन पै पूछ फेर चुंच न सवारें काग।#(सिक्शा सुधासर)#देखकै प्रताप ताप तपन को मंद होत,#तरुन हरन तेज काल कीन छीन छीन।#ससिमुखी पिकबैनी सुंदरी कुरंगनैनी,#सुरी नरी किंनरी प्रबीन लीन बीन बीन।#जीवन म्रिगेंद्र जांको कंचन रचित गड़्ह,#युवा जोर राम बैर रावन से पीन पीन।#शिव से सहाई भाई जांके कुंभकानन से,#इंद्रजीत से सुपूत बिके कौडी तीन तीन.#(मिक्शा सुधासर)#(ॲ) घनाछरी दा तीजा रूप है "जलहरण." लॱछण- प्रति चरण ३२ अॱखर. सोलां सोलां पुर दो विश्राम. इकतीहवां अॱखर लघु अते बतीहवां दीरघ.#उदाहरण-#देवन के धाम धूलि ध्‌वंसन कै धेनुन को,#धराधर द्रोह धूम धाम कलू धांक परा।#साहिब सुजान फते सिंघ देग तेग धनी,#देत जौ न भ्रातन सों सीस कर पुंन हरा।#चारों दिसा सिंधु लौ अभाव कै म्रयाद ब्रिंद,#हिंदु ऊच नीचन में होती इसलामीशरा।#लोप होती शरम औ मरम न पाते धीर,#करम पलातो व्योम धरम धसातो धरा#(सिॱखीप्रभाकर)#(स) घनाछरी दा चौथा रूप है "देवघनाक्श्‍री." लॱछण- प्रति चरण ३३ अॱखर, तिंन विश्राम अॱठ अॱठ पुर, चौथा नौ पुर, अंत नगण।।।.#उदाहरण-#सिंघ जिम गाजैं सिंघ, सेना सिंघ घटा अरु, बीजरी ज्यों खॱग उठैं, तीखन चमक चमक. x x