narīनरी
ਸੰਗ੍ਯਾ- ਨਾਰੀ. ਮਾਨੁਸੀ. "ਨਰੀ ਆਸੁਰੀ ਕਿੰਨ੍ਰਨੀ." (ਸਨਾਮਾ) ੨. ਦੇਖੋ, ਨਲੀ। ੨. ਫ਼ਾ. [نری] ਬੱਕਰੇ ਜਾਂ ਮੀਢੇ ਦੀ ਰੰਗੀ ਹੋਈ ਖੱਲ.
संग्या- नारी. मानुसी. "नरी आसुरी किंन्रनी." (सनामा) २. देखो, नली। २. फ़ा. [نری] बॱकरे जां मीढे दी रंगी होई खॱल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਨਾਡੀ. ਸੰਗ੍ਯਾ- ਰਗ. ਨਾੜੀ. "ਪਵਨ ਦ੍ਰਿੜ਼ ਸੁਖਮਨ ਨਾਰੀ." (ਗਉ ਕਬੀਰ) ਦੇਖੋ, ਸੁਖਮਨਾ। ੨. ਸੰ. ਨਰ ਦੀ ਮਦੀਨ. ਇਸਤ੍ਰੀ. ਔਰਤ. "ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ." (ਵਾਰ ਮਾਝ ਮਃ ੧)#ਕਾਮਾਸ਼ਾਸਤ੍ਰ ਵਿੱਚ ਨਾਰੀ ਦੀਆਂ ਚਾਰ ਜਾਤੀਆਂ ਲਿਖੀਆਂ ਹਨ- ਪਦਮਿਨੀ, ਚਿਤ੍ਰਿਨੀ, ਸ਼ੰਖਿਨੀ ਅਤੇ ਹਸ੍ਤਿਨੀ. ਇਨ੍ਹਾਂ ਦੇ ਕ੍ਰਮ ਅਨੁਸਾਰ ਚਾਰ ਨਰ ਹਨ- ਸ਼ਸ਼ਕ, ਮ੍ਰਿਗ, ਵ੍ਰਿਸਭ ਅਤੇ ਅਸ਼੍ਵ. ਦੇਖੋ, ਪਦਮਿਨੀ ਆਦਿ ਸ਼ਬਦ ਅਤੇ ਪੁਰੁਸਜਾਤਿ.#ਉਮਰ ਦੇ ਲਿਹਾਜ ਨਾਲ ਨਾਰੀ ਦੇ ਚਾਰ ਭੇਦ ਹਨ- ਬਾਲਾ, ਤਰੁਣੀ, ਪ੍ਰੌਢਾ ਅਤੇ ਵ੍ਰਿੱਧਾ. ਸੋਲਾਂ ਵਰ੍ਹੇ ਤੀਕ ਦੀ ਬਾਲਾ, ਤੀਹ ਵਰ੍ਹੇ ਤੀਕ ਦੀ ਤਰੁਣੀ, ਪੰਜਾਹ ਤੀਕ ਦੀ ਪ੍ਰੌਢਾ ਅਤੇ ਇਸ ਤੋਂ ਅੱਗੇ ਵ੍ਰਿੱਧਾ ਹੈ.#ਬ੍ਰਹਮਵੈਵਰਤ ਵਿੱਚ ਤਿੰਨ ਪ੍ਰਕਾਰ ਦੀ ਨਾਰੀ ਲਿਖੀ ਹੈ- ਸਾਧ੍ਵੀ, ਭੋਗ੍ਯਾ ਅਤੇ ਕੁਲਟਾ, ਪਤਿ ਵਿੱਚ ਭਗਤੀ- ਭਾਵ ਰੱਖਕੇ ਸੇਵਾ ਕਰਨ ਅਤੇ ਕੇਵਲ ਸੰਤਾਨ ਦੇ ਮਨੋਰਥ ਨਾਲ ਪਤਿ ਦਾ ਸੰਗ ਕਰਨ ਵਾਲੀ ਸਾਧ੍ਵੀ ਹੈ. ਪਦਾਰਥਾਂ ਦੀ ਇੱਛਾ ਅਤੇ ਭੋਗਵਾਸਨਾ ਨਾਲ ਪਤਿ ਨੂੰ ਸੇਵਨ ਵਾਲੀ ਭੋਗ੍ਯਾ ਹੈ. ਕਪਟ ਅਰ ਲਾਲਚ ਨਾਲ ਪਤਿ ਦੀ ਸੇਵਾ ਕਰਨ ਵਾਲੀ ਅਤੇ ਕਾਮਵਸ਼ ਹੋਕੇ ਪਰਾਏ ਪੁਰਖਾਂ ਨਾਲ ਪ੍ਰੀਤਿ ਰੱਖਣ ਵਾਲੀ ਕੁਲਟਾ ਹੈ.#ਹਿੰਦੂਮਤ ਅਨੁਸਾਰ ਨਾਰੀ ਨੂੰ ਕਦੇ ਸੁਤੰਤ੍ਰਤਾ (ਆਜ਼ਾਦੀ) ਨਹੀਂ ਹੈ. ਦੇਖੋ, ਮਨੁਸਿਮ੍ਰਿਤਿ ਅਃ ੫, ਸ਼ਲੋਕ ੧੪੭- ੪੮ ਅਰ ਵੇਦਵਿਦ੍ਯਾ ਦਾ ਅਧਿਕਾਰ ਤਾਂ ਕੀ ਹੋਣੀ ਸੀ, ਇਸਤ੍ਰੀਆਂ ਦੇ ਸੰਸਕਾਰ ਭੀ ਵੇਦਮੰਤ੍ਰਾਂ ਨਾਲ ਕਰਨੇ ਵਰਜੇ ਹਨ, ਯਥਾ- "ਇਸਤ੍ਰੀਆਂ ਦੇ ਸੰਸਕਾਰ ਵੇਦਮੰਤ੍ਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫੈਸਲਾ ਹੈ. ਇਸਤ੍ਰੀਆਂ ਅਗਿਆਨਣਾਂ, ਵੇਦਮੰਤ੍ਰਾਂ ਦੇ ਅਧਿਕਾਰ ਤੋਂ ਵਾਂਜੀਆਂ ਅਤੇ ਝੂਠ ਦੀ ਮੂਰਤਿ ਹਨ." (ਮਨੁ ਅਃ ੯. ਸ਼ਃ ੧੮)#ਸਿੱਖਧਰਮ ਵਿੱਚ ਨਾਰੀ ਦੇ ਅਧਿਕਾਰ ਬਾਬਤ ਦੇਖੋ, ਆਸਾ ਮਃ ੫, ਸ਼ਬਦ ਨੰਃ ੩, ਵਾਰ ਆਸਾ ਦੀ ਪੌੜੀ ੧੯. ਦਾ ਸ਼ਲੋਕ "ਭੰਡਿ ਜੰਮੀਐ," ਅਤੇ ਵਾਰ ਭਾਈ ਗੁਰੁਦਾਸ ੫, ਪੌੜੀ ੧੬।#੩. ਨਾਰੀ ਦਾ ਖਾਸ ਚਿੰਨ੍ਹ. ਯੋਨਿ. ਭਗ. "ਤਗੁ ਨ ਇੰਦ੍ਰੀ ਤਗੁ ਨ ਨਾਰੀ." (ਵਾਰ ਆਸਾ) ੪. ਪ੍ਰਾਃ ਨਾਰ. ਗਰਦਨ. ਗ੍ਰੀਵਾ. "ਮੁਖ ਨਾਇ ਰਹੀ ਨ ਉਚਾਵਤ ਨਾਰੀ." (ਚਰਿਤ੍ਰ ੨੩੩) ੫. ਅ਼. [ناری] ਨਾਰ (ਅਗਨਿ) ਤੋਂ ਬਣਿਆ ਹੋਇਆ ਸ਼ੈਤਾਨ. "ਨਾਰੀ ਹੁਕਮ ਨ ਮੰਨਿਆ ਰਖਿਆ ਨਾਉਂ ਸ਼ੈਤਾਨ." (ਮਗੋ) ੬. ਵਿ- ਦੋਜ਼ਖ਼ੀ. ਨਾਰਕੀ। ੭. ਫ਼ਾ. ਸੰਗ੍ਯਾ- ਪੋਸ਼ਾਕ. ਪੋਸ਼ਿਸ਼....
ਸੰਗ੍ਯਾ- ਨਾਰੀ. ਮਾਨੁਸੀ. "ਨਰੀ ਆਸੁਰੀ ਕਿੰਨ੍ਰਨੀ." (ਸਨਾਮਾ) ੨. ਦੇਖੋ, ਨਲੀ। ੨. ਫ਼ਾ. [نری] ਬੱਕਰੇ ਜਾਂ ਮੀਢੇ ਦੀ ਰੰਗੀ ਹੋਈ ਖੱਲ....
ਵਿ- ਅਸੁਰ (ਰਾਖਸ) ਸੰਬੰਧੀ. ਰਾਕ੍ਸ਼੍ਸ ਦੀ। ੨. ਸੰਗ੍ਯਾ- ਰਾਖਸੀ. "ਸੁਰੀ ਆਸੁਰੀ ਕਿੰਨਰੀ ਰੀਝ ਰਹਿਤ ਪੁਰਨਾਰਿ." (ਚਰਿਤ੍ਰ ੨) ੩. ਦੇਖੋ, ਅਸੁਰੀ ੨....
ਸੰਗ੍ਯਾ- ਨਲਕੀ. ਨਾਲੀ। ੨. ਨਲਕੀ ਦੇ ਆਕਾਰ ਦੀ ਪਤਲੀ ਹੱਡੀ। ੩. ਪਿੰਜਣੀ ਦੀ ਹੱਡੀ। ੪. ਬੰਦੂਕ਼ ਦੀ ਨਾਲੀ। ੫. ਜੁਲਾਹੇ ਦੀ ਨਾਲੀ. "ਛੋਛੀ ਨਲੀ ਤੰਤੁ ਨਹੀ ਨਿਕਸੈ." (ਗਉ ਕਬੀਰ) ਇੱਥੇ ਨਲੀ ਤੋਂ ਭਾਵ ਪ੍ਰਾਣਾਂ ਦੇ ਆਉਣ ਜਾਣ ਦੀ ਸਾਹ ਰਗ (wind- pipe) ਹੈ। ੬. ਨੱਕ ਤੋਂ ਲਟਕਦੀ ਹੋਈ ਸੀਂਢ ਦੀ ਗਾੜ੍ਹੀ ਧਾਰਾ। ੭. ਦੇਖੋ, ਨਲਕੀ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਸੰ. रङ्कगिन्. ਵਿ- ਪ੍ਰੇਮੀ. ਆਨੰਦੀ. ਮੌਜੀ. ਰੰਗੀਲਾ. ਦੇਖੋ, ਰੰਗ ਸ਼ਬਦ। ੨. ਸੰਗ੍ਯਾ- ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਅੱਖਰ, ਪਹਿਲਾ ਵਿਸ਼੍ਰਾਮ ੯. ਪੁਰ, ਦੂਜਾ ਅਤੇ ਤੀਜਾ ਸੱਤ ਸੱਤ ਪੁਰ, ਚੌਥਾ ਵਿਸ੍ਰਾਮ ੫. ਅੱਖਰਾਂ ਪੁਰ, ਅੰਤ ਲਘੁ ਗੁਰੁ.#ਉਦਾਹਰਣ-#ਕਰਤਾਰ ਧ੍ਯਾਨ ਧਰੀਏ, ਸ਼ੁਭ ਕਾਮ ਕਰੀਏ,#ਪਾਪ ਪਰਿਪਰੀਏ, ਗੁਰੁ ਨੇ ਕਹੀ,#ਸਦ ਆਲਸ ਕੋ ਤ੍ਯਾਗੀਏ, ਉੱਦਮ ਮੇ ਲਾਗੀਏ,#ਪ੍ਰੇਮਪ੍ਰਭੁ ਪਾਗੀਏ, ਸਿੱਖ ਹ੍ਵੈ ਸਹੀ. ×××#(ਅ) ਮਾਤ੍ਰਿਕ ਰੰਗੀ ਤ੍ਰਿਭੰਗੀ ਦਾ ਹੀ ਇੱਕ ਰੂਪਾਂਤਰ ਹੈ. ਭੇਦ ਇਤਨਾ ਹੈ ਕਿ ਇਸ ਦੇ ਚੌਥੇ ਚਰਣ ਦੀਆਂ ਸੱਤ ਮਾਤ੍ਰਾ ਹੁੰਦੀਆਂ ਹਨ, ਤ੍ਰਿਭੰਗੀ ਦਾ ਚੌਥਾ ਵਿਸ਼੍ਰਾਮ ਭੀ ਮਾਤ੍ਰਾ ਪੁਰ ਹੋਇਆ ਕਰਦਾ ਹੈ.#(ੲ) ਗਣਛੰਦ ਰੰਗੀ ਦਾ ਸਰੂਪ ਇਹ ਹੈ- ਚਾਰ ਚਰਣ, ਪ੍ਰਤਿ ਚਰਣ ਇੱਕ ਰਗਣ ਇੱਕ ਗੁਰੁ, , .#ਉਦਾਹਰਣ-#ਸੀਖ ਮਾਨੋ। ਪ੍ਰੇਮ ਠਾਨੋ।#ਏਕ ਪੂਜੋ। ਤ੍ਯਾਗ ਦੂਜੋ ॥...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. खल्ल ਸੰਗ੍ਯਾ- ਟੋਆ। ੨. ਚਾਤਕ. ਪਪੀਹਾ। ੩. ਮਸ਼ਕ. ਚਮੜੇ ਦਾ ਥੈਲਾ. "ਭਉ ਖਲਾ ਅਗਨਿ ਤਪ ਤਾਉ." (ਜਪੁ) ੪. ਚੰਮ. ਚਮੜਾ। ੫. ਸੰ. ਖਲ੍ਵ. ਦਵਾਈ ਪੀਹਣ ਅਤੇ ਕੁੱਟਣ ਦੀ ਧਾਤੁ ਅਥਵਾ ਪੱਥਰ ਦੀ ਉਖਲੀ. ਹਾਵਨ. ਖਰਲ....