kinnarīकिंनरी
ਸੰਗ੍ਯਾ- ਕਿੰਨਰ ਦੀ ਇਸਤ੍ਰੀ. ਦੇਵਸਭਾ ਦੀ ਘੋੜੇਮੂੰਹੀ ਨਚਾਰ ਇਸਤ੍ਰੀ। ੨. ਵੀਣਾ. ਦੋ ਤੂੰਬਿਆਂ ਵਾਲੀ ਤੰਤ੍ਰੀ. "ਕਹੂੰ ਕਿੰਨਰੀ ਕਿੰਨਰੀ ਲੈ ਬਜਾਵੈਂ." (ਰਾਮਚੰਦ੍ਰਿਕਾ) ੩. ਕਿੰਗਾਰੀ. "ਯੋਗੀਆਂ ਦੀ ਇੱਕਤਾਰੀ ਵੀਣਾ. ਦੇਖੋ, ਕਿੰਗੁਰੀ.
संग्या- किंनर दी इसत्री. देवसभा दी घोड़ेमूंही नचार इसत्री। २. वीणा. दो तूंबिआं वाली तंत्री. "कहूं किंनरी किंनरी लै बजावैं." (रामचंद्रिका) ३. किंगारी. "योगीआं दी इॱकतारी वीणा. देखो, किंगुरी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. किन्नर ਸੰਗ੍ਯਾ- ਨਿੰਦਿਤ ਸ਼ਕਲ ਦਾ ਨਰ, ਜਿਸਦਾ ਧੜ ਮਨੁੱਖ ਦਾ ਅਤੇ ਮੂੰਹ ਘੋੜੇ ਦਾ. ਇਹ ਪੁਲਸ੍ਤ੍ਯ ਰਿਖੀ ਦੀ ਉਲਾਦ ਹਨ. ਕੁਬੇਰ ਦੀ ਸਭਾ ਵਿੱਚ ਜਦ ਗੰਧਰਵ ਗਾਉਂਦੇ ਹਨ ਤਦ ਕਿੰਨਰ ਨਾਚ ਕਰਦੇ ਹਨ. ਇਹ ਸ੍ਵਰਗਲੋਕ ਵਿੱਚ ਭੀ ਨ੍ਰਿਤ੍ਯ ਕੀਤਾ ਕਰਦੇ ਹਨ. ਇਨ੍ਹਾਂ ਦਾ ਨਾਉਂ ਕਿੰਪੁਰੁਸ ਭੀ ਹੈ. "ਕਿੰਨਰ ਗੰਧ੍ਰਬ ਗਾਨ ਕਰੈਂ ਗਨ. (ਚੰਡੀ ੧)...
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਵਿ- ਨ੍ਰਿਤ੍ਯਕਾਰ. ਨੱਰ੍ਤਕ. ਨਚਣ. ਵਾਲਾ। ੨. ਦੇਖੋ, ਨਾਚਾਰ....
ਦੇਖੋ, ਬੀਣਾ ੨। ੨. ਤਾਰ ਦਾ ਵਾਜਾ, ਜਿਸ ਦੀਆਂ ਅਨੇਕ ਸ਼ਕਲਾਂ ਹੁੰਦੀਆਂ ਹਨ. ਵਿਸ਼ੇਸ ਕਰਕੇ ਵੀਣਾ ਤੂੰਬੇ ਅਤੇ ਪੋਲੇ ਕਾਨ ਦੀ ਡੰਡੀ ਨਾਲ ਬਣਾਈ ਜਾਂਦੀ ਹੈ. ਡੰਡੀ ਪੁਰ ਸੁਰਾਂ ਦੇ ਭੇਦ ਕਰਨ ਲਈ ਸੁੰਦਰੀਆਂ ਲਗੀਆਂ ਰਹਿੰਦੀਆਂ ਹਨ. ਸੰਗੀਤ ਵਿੱਚ ਇਸ ਦੇ ਛੀ ਭੇਦ ਲਿਖੇ ਹਨ-#(ੳ) ਨਕਲੀ- ਦੋਤਾਰ ਦੀ. ਦੁਤਾਰਾ.#(ਅ) ਤ਼ਿਤੰਤ੍ਰਿ- ਤਿੰਨ ਤਾਰ ਦੀ. ਸਿਤਾਰ.#(ੲ) ਰਾਜਧਾਨੀ- ਚਾਰ ਤਾਰ ਦੀ. ਤੰਬੂਰਾ.#(ਸ) ਵਿਪੰਚੀ- ਪੰਜ ਤਾਰ ਦੀ. ਮਧ੍ਯਮ ਆਦਿ.#(ਹ) ਸਾਰ੍ਵਰੀ- ਛੀ ਤਾਰ ਦੀ.#(ਕ) ਪਰਿਵਾਦਿਨੀ- ਸੱਤ ਤਾਰ ਦੀ. ਇਸ ਪਿਛਲੇ ਭੇਦ ਦੀ ਵਾਣੀ ਦੇ ਤਿੰਨ ਤਾਰ ਲੋਹੇ ਦੇ ਅਤੇ ਚਾਰ ਤਾਰ ਪਿੱਤਲ ਦੇ ਹੁੰਦੇ ਹਨ. ਡੰਡੀ ਦੇ ਦੋਹਾਂ ਸਿਰਿਆਂ ਤੇ ਵਡੇ ਤੂੰਬੇ ਹੋਇਆ ਕਰਦੇ ਹਨ. ਸਰਸ੍ਵਤੀ ਅਤੇ ਨਾਰਦ ਆਦਿਕ ਇਹੀ ਵੀਣਾ ਵਰਤਦੇ ਹਨ ਅਰ ਉਨ੍ਹਾਂ ਦੀ ਵੀਣਾ ਦੇ ਭਿੰਨ ਭਿੰਨ ਨਾਮ ਹਨ- ਮਹਾਦੇਵ ਦੀ ਵੀਣਾ ਲੰਬੀ. ਸਰਸ੍ਵਤੀ ਦੀ ਕੱਛਪੀ. ਨਾਰਦ ਦੀ ਮਹਤੀ, ਤੰਬਰੁ ਦੀ ਕਲਾਵਤੀ। ੩. ਬਿਜਲੀ. ਵਿਦ੍ਯੁਤ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਤੰਤ੍ਰਵਿਦ੍ਯਾ ਦੇ ਜਾਣਨ ਵਾਲਾ. ਜਾਦੂ ਟੂਣੇ ਕਰਨ ਵਾਲਾ. ਤਾਂਤ੍ਰਿਕ। ੨. ਸੰ. तन्त्री. ਸ਼ਰੀਰ ਦੀ ਨਾੜੀ. ਰਗ। ੩. ਵਾਜੇ ਦੀ ਤਾਰ। ੪. ਰੱਸੀ। ੫. ਉਹ ਵਾਜਾ, ਜਿਸ ਦੇ ਤਾਰਾਂ ਹੋਣ, ਜੈਸੇ- ਸਿਤਾਰ ਵੀਣਾ ਆਦਿ। ੬. ਵਿ- ਆਲਸੀ. ਸੁਸਤ। ੭. ਅਧੀਨ. ਤਾਬੇਦਾਰ....
ਦੇਖੋ, ਕਹੁਁ. "ਕਹੂੰ ਨ ਭੀਜੈ ਸੰਜਮ ਸੁਆਮੀ." (ਧਨਾ ਮਃ ੫)...
ਸੰਗ੍ਯਾ- ਕਿੰਨਰ ਦੀ ਇਸਤ੍ਰੀ. ਦੇਵਸਭਾ ਦੀ ਘੋੜੇਮੂੰਹੀ ਨਚਾਰ ਇਸਤ੍ਰੀ। ੨. ਵੀਣਾ. ਦੋ ਤੂੰਬਿਆਂ ਵਾਲੀ ਤੰਤ੍ਰੀ. "ਕਹੂੰ ਕਿੰਨਰੀ ਕਿੰਨਰੀ ਲੈ ਬਜਾਵੈਂ." (ਰਾਮਚੰਦ੍ਰਿਕਾ) ੩. ਕਿੰਗਾਰੀ. "ਯੋਗੀਆਂ ਦੀ ਇੱਕਤਾਰੀ ਵੀਣਾ. ਦੇਖੋ, ਕਿੰਗੁਰੀ....
ਦੇਖੋ, ਕਿੰਨਰੀ ੨. ਅਤੇ ੩. "ਘਟਿ ਘਟਿ ਵਾਜੈ ਕਿੰਗੁਰੀ." (ਸ੍ਰੀ ਅਃ ਮਃ ੧) ਚੇਤਨਸੱਤਾ ਰੂਪ ਵੀਣਾ....