chhīna, chhīnaछीण, छीन
ਸੰ. ਕ੍ਸ਼ੀਣ. ਵਿ- ਕਮਜ਼ੋਰ। ੨. ਦੁਬਲਾ. ਪਤਲਾ। ੩. ਘਟਿਆ ਹੋਇਆ। ੪. ਮੋਇਆ। ੫. ਕੰਗਾਲ. ਨਿਰਧਨ। ੬. ਕ੍ਰਿ. ਵਿ- ਸ਼ਨੇ ਸ਼ਨੇ. ਮੰਦ ਮੰਦ. "ਬੀਨ ਬਜੰਤ ਛੀਨ." (ਰਾਮਾਵ), ਅਞਾਣ ਲਿਖਾਰੀ ਨੇ ੨੫੩ ਚਰਿਤ੍ਰ ਵਿੱਚ "ਪੀਨ" ਦੀ ਥਾਂ ਛੀਨ ਲਿਖ ਦਿੱਤਾ ਹੈ- "ਦੇਹ ਛੀਨ ਤੇ ਉਠ ਨ ਸਕਤ ਭਯੋ." ਚਾਹੀਏ "ਦੇਹ ਪੀਨ ਤੇ." ਮੋਟਾ ਜਿਸਮ ਹੋਣ ਕਰਕੇ.
सं. क्शीण. वि- कमज़ोर। २. दुबला. पतला। ३. घटिआ होइआ। ४. मोइआ। ५. कंगाल. निरधन। ६. क्रि. वि- शने शने. मंद मंद. "बीन बजंत छीन." (रामाव), अञाण लिखारी ने २५३ चरित्र विॱच "पीन" दी थां छीन लिख दिॱता है- "देह छीन ते उठ न सकत भयो." चाहीए "देह पीन ते." मोटा जिसम होण करके.
ਦੇਖੋ, ਖੀਣ ਅਤੇ ਛੀਣ....
ਫ਼ਾ. [کمزور] ਵਿ- ਨਿਰਬਲ....
ਸੰ. ਦੁਰ੍ਬਲ ਅਤੇ ਦੁਰ੍ਬਲਾ. ਵਿ- ਕਮਜ਼ੋਰ. "ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ." (ਸ੍ਰੀ ਅਃ ਮਃ ੫) ੨. ਮਾੜਾ. ਮਾੜੀ. ਕ੍ਰਿਸ਼. "ਧਨ ਥੀਈ ਦੁਬਲਿ ਕੰਤਹਾਵੈ." (ਗਉ ਛੰਤ ਮਃ ੧) "ਸਾਧਨ ਦੁਬਲੀਆ ਜੀਉ ਪਿਰ ਕੈ ਹਾਵੈ." (ਗਉ ਛੰਤ ਮਃ ੧)...
ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ....
ਮਰਿਆ ਮ੍ਰਿਤ ਭਇਆ. "ਮੋਇਆ ਕਉ ਕਿਆ ਰੋਵਹੁ ਭਾਈ?" (ਆਸਾ ਅਃ ਮਃ ੧)...
ਦੇਖੋ, ਕੰਕਾਲ ੨. ਭੁੱਖ ਦੇ ਮਾਰੇ ਜਿਸ ਦਾ ਮਾਸ ਸੁੱਕ ਗਿਆ ਹੈ, ਕੇਵਲ ਹੱਡੀਆਂ ਦਾ ਪਿੰਜਰ ਬਾਕੀ ਹੈ. ਭੁੱਖ ਨੰਗ ਦਾ ਮਾਰਿਆ ਹੋਇਆ। ੨. ਕੰ (ਸੁਖ) ਨੂੰ ਗਾਲ ਦੇਣ ਵਾਲਾ....
ਵਿ- ਨਿਰ੍ਧਨ. ਜਿਸ ਪਾਸ ਧਨ ਨਹੀਂ. ਕੰਗਾਲ."ਨਿਰਧਨ ਕਉ ਤੁਮ ਦੇਵਹੁ ਧਨਾ." (ਭੈਰ ਮਃ ਪ)...
ਵਿ- ਸਾਨੇ. ਮਿਲੇ ਹੋਏ. ੨. ਸੰ. शनैः - ਸ਼ਨੈਃ ਵ੍ਯ- ਹੌਲੀ. ਆਹਿਸ੍ਤਾ. ਧੀਰੇ....
ਅ. [مّد] ਕ੍ਰਿ- ਖਿੰਚਣਾ। ੨. ਸੰਗ੍ਯਾ- ਖਿੱਚਣ ਦੀ ਕ੍ਰਿਯਾ। ੩. ਲਕੀਰ ਖਿੱਚਕੇ ਫਰਦ ਅਥਵਾ ਹਿਸਾਬ ਆਦਿ ਦੇ ਲਿਖਣ ਦਾ ਚਿੰਨ੍ਹ। ੪. ਸੰ. ਮਦ੍ਯ. ਸ਼ਰਾਬ। ੫. ਨਸ਼ੀਲੀ ਵਸ੍ਤੁ....
ਦੇਖੋ, ਬਿਨਾ. "ਸਭਿ ਦੂਖਸਖਾਈ ਗੁਣਹਬੀਨ." (ਬਸੰ ਅਃ ਮਃ ੧) ੨. ਸੰਗ੍ਯਾ- ਵੀਣਾ. ਤੰਤੀ. ਦੇਖੋ, ਵੀਣਾ। ੩. ਇੱਕ ਫੂਕ ਦਾ ਵਾਜਾ, ਦੋ ਸਪੈਲੇ ਜੋਗੀ ਵਜਾਉਂਦੇ ਹਨ। ੪. ਦੇਖੋ, ਬੀਨਨਾ. "ਬੀਨ ਬੀਨ ਬਿਘਨਨ ਹਨਹੁ." (ਗੁਪ੍ਰਸੂ) ੫. ਸੰ. ਵਰ੍ਣਨ. ਕਥਨ. "ਬੀਨ ਸਕੈ ਬਿਧਨਾ ਨਹਿ ਤਉਨੈ." (ਰਾਮਾਵ) ੬. ਦੇਖੋ, ਬੀਂ....
ਸੰਗ੍ਯਾ- ਵਾਦਿਤ੍ਰ. ਵਾਜਾ. "ਬੱਜੇ ਬਜੰਤ." (ਵਿਚਿਤ੍ਰ)...
ਸੰ. ਕ੍ਸ਼ੀਣ. ਵਿ- ਕਮਜ਼ੋਰ। ੨. ਦੁਬਲਾ. ਪਤਲਾ। ੩. ਘਟਿਆ ਹੋਇਆ। ੪. ਮੋਇਆ। ੫. ਕੰਗਾਲ. ਨਿਰਧਨ। ੬. ਕ੍ਰਿ. ਵਿ- ਸ਼ਨੇ ਸ਼ਨੇ. ਮੰਦ ਮੰਦ. "ਬੀਨ ਬਜੰਤ ਛੀਨ." (ਰਾਮਾਵ), ਅਞਾਣ ਲਿਖਾਰੀ ਨੇ ੨੫੩ ਚਰਿਤ੍ਰ ਵਿੱਚ "ਪੀਨ" ਦੀ ਥਾਂ ਛੀਨ ਲਿਖ ਦਿੱਤਾ ਹੈ- "ਦੇਹ ਛੀਨ ਤੇ ਉਠ ਨ ਸਕਤ ਭਯੋ." ਚਾਹੀਏ "ਦੇਹ ਪੀਨ ਤੇ." ਮੋਟਾ ਜਿਸਮ ਹੋਣ ਕਰਕੇ....
ਵਿ- ਗ੍ਯਾਨ ਰਹਿਤ. ਅਗ੍ਯਾਨੀ। ੨. ਬਾਲਕ। ੩. ਸੰਗ੍ਯਾ- ਅਗ੍ਯਾਨ. ਨਾਦਾਨੀ....
ਲੇਖਕ. ਲਿਖਣ ਵਾਲਾ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਸੰਗ੍ਯਾ- ਕਸੀ, ਕੁਹਾੜੇ ਦਾ ਉਹ ਛੇਕ, ਜਿਸ ਵਿੱਚ ਦਸ੍ਤਾ ਠੋਕਿਆ ਹੁੰਦਾ ਹੈ। ੨. ਸੰ. ਵਿ- ਮੋਟਾ. ਸਥੂਲ. "ਮਿਨ ਕਰ ਜਿਤੋ ਕਹ੍ਯੋ ਪਰਿਮਾਨ। ਤਿਤੋ ਰਾਖ ਕਰ ਪੀਨ ਮਹਾਨ." (ਗੁਪ੍ਰਸੂ) ੩. ਵ੍ਰਿੱਧੀ ਨੂੰ ਪ੍ਰਾਪਤ ਹੋਇਆ. "ਸ੍ਰੀ ਅਰਜਨ ਜੀ ਗੁਰੂ ਭਏ ਪਰਉਪਕਾਰੀ ਪੀਨ." (ਗੁਪ੍ਰਸੂ) ੪. ਭਰਿਆ ਹੋਇਆ. ਪੂਰਣ. "ਪੁੰਨ ਹੀਨ ਤਨ ਪਾਪਨ ਪੀਨ." (ਨਾਪ੍ਰ) ੫. ਪਾਨੀਯ (ਜਲ) ਦੀ ਥਾਂ ਭੀ ਪੀਨ ਸ਼ਬਦ ਆਇਆ ਹੈ. "ਮੀਨ ਹੀਨ ਬਿਨ ਪੀਨ." (ਚਕ੍ਰਧਰ ਚਰਿਤ੍ਰ ਚਾਰੁ ਚੰਦ੍ਰਿਕਾ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. लिख्. ਧਾ- ਜਾਣਾ, ਲਿਖਣਾ, ਲਕੀਰ ਖਿੱਚਣਾ, ਖੁਰਚਣਾ, ਉੱਕਰਨਾ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰ ਸਕ੍ਤ. ਵਿ- ਲਗਿਆ ਹੋਇਆ. ਸੰਬੰਧਿਤ। ੨. ਸੰ. ਸ਼ਕ੍ਤ. ਸ਼ਕਤਿ ਵਾਲਾ. ਤਾਕਤਵਰ. "ਹਰਿ ਸਕਤ ਸਰਨ ਸਮਰਥ ਨਾਨਕ." (ਕੇਦਾ ਮਃ ੫)...
ਦੇਖੋ, ਚਾਹਿਏ....
ਵਿ- ਪੁਸ. ਸ੍ਥੁਲ. ਭਾਰੀ. ਮੁਟਿਆਈ ਵਾਲਾ। ੨. ਵਡਾ. "ਮੋਟਉ ਠਾਕੁਰ ਮਾਣ." (ਮਃ ੧. ਵਾਰ ਮਾਰੂ ੧) "ਮੋਟਾ ਨਾਉ ਧਰਾਈਐ." (ਮਾਰੂ ਅਃ ਮਃ ੧) ੩. ਡਿੰਗ. ਧਨੀ. ਦੌਲਤਮੰਦ....
ਅ਼. [جِسم] ਜਿਸ੍ਮ. ਸੰਗ੍ਯਾ- ਦੇਹ. ਸ਼ਰੀਰ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...