ਖੜਗ

kharhagaखड़ग


ਸੰ. खड़्ग ਖੜ੍‌ਗ. ਸੰਗ੍ਯਾ- ਜੋ ਖੰਡਨ (ਭੇਦਨ) ਕਰੇ ਸੋ ਖੜਗ. ਦੇਖੋ, ਖਡ੍‌ ਧਾ. ਕ੍ਰਿਪਾਣ. ਸ਼੍ਰੀ ਸਾਹਿਬ. ਧਨੁਰਵੇਦ ਅਨੁਸਾਰ ਖੜਗ ਚਾਰ ਅੰਗੁਲ ਚੌੜਾ ਅਤੇ ੫੦ ਅੰਗੁਲ ਲੰਮਾ ਹੋਣਾ ਚਾਹੀਏ. ਖੜਗ ਚਲਾਉਣ ਦੇ ਪ੍ਰਕਾਰ (ਤਲਵਾਰ ਦੇ ਹੱਥ) ੩੨ ਲਿਖੇ ਹਨ. "ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ। ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ." (ਸਨਾਮਾ) ੨. ਜਗਤਵਿਨਾਸ਼ਕ (ਲੈ ਕਰਨਵਾਲਾ) ਮੰਨਕੇ ਮਹਾਕਾਲ ਦਾ ਨਾਉਂ ਭੀ ਖੜਗ ਆਇਆ ਹੈ. "ਨਮਸਕਾਰ ਸ੍ਰੀ ਖੜਗ ਕੋ." (ਵਿਚਿਤ੍ਰ) "ਖੜਗ ਗੋਦ ਮੈ ਤੁਮ ਕੋ ਪਾਯੋ." (ਗੁਵਿ ੧੦) ੩. ਗੈਂਡੇ ਦਾ ਸਿੰਗ। ੪. ਗੈਂਡਾ.


सं. खड़्ग खड़्‌ग. संग्या- जो खंडन (भेदन) करे सो खड़ग. देखो, खड्‌ धा. क्रिपाण. श्री साहिब. धनुरवेद अनुसार खड़ग चार अंगुल चौड़ा अते ५० अंगुल लंमा होणा चाहीए. खड़ग चलाउण दे प्रकार (तलवार दे हॱथ) ३२ लिखे हन. "असि क्रिपान खंडो खड़ग सैफ तेग तरवार। रॱछ करो हमरी सदा कवचांतक करवार." (सनामा) २. जगतविनाशक (लै करनवाला) मंनके महाकाल दा नाउं भी खड़ग आइआ है. "नमसकार स्री खड़ग को." (विचित्र) "खड़ग गोद मै तुम को पायो." (गुवि १०) ३. गैंडे दा सिंग। ४. गैंडा.